ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਨਾਗਰਿਕਾਂ ਨੂੰ ‘ਹਰ ਘਰ ਤਿਰੰਗਾ’ ਅਭਿਯਾਨ ਦੇ ਤਹਿਤ ਤਿਰੰਗੇ ਦੇ ਨਾਲ ਤਸਵੀਰਾਂ ਅੱਪਲੋਡ ਕਰਨ ਦੀ ਤਾਕੀਦ ਕੀਤੀ

Posted On: 11 AUG 2023 8:41PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ 13 ਤੋਂ 15 ਅਗਸਤ ਦੇ ਦਰਮਿਆਨ ‘ਹਰ ਘਰ ਤਿਰੰਗਾ’ ਅਭਿਯਾਨ ਦੇ ਤਹਿਤ ਨਾਗਰਿਕਾਂ ਨੂੰ harghartiranga.com ‘ਤੇ ਤਿਰੰਗੇ ਦੇ ਨਾਲ ਆਪਣੀ ਫੋਟੋ ਅੱਪਲੋਡ ਕਰਨ ਦੀ ਤਾਕੀਦ ਕੀਤੀ ਹੈ।

 

ਟਵੀਟਾਂ ਦੀ ਇੱਕ ਲੜੀ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ;

“‘ਹਰ ਘਰ ਤਿਰੰਗਾ’ ਅਭਿਯਾਨ ਨੇ ਆਜ਼ਾਦੀ ਕੇ ਅੰਮ੍ਰਿਤ ਮਹੋਤਸਵ ਵਿੱਚ ਇੱਕ ਨਵੀਂ ਊਰਜਾ ਭਰੀ ਹੈ। ਦੇਸ਼ਵਾਸੀਆਂ ਨੂੰ ਇਸ ਸਾਲ ਇਸ ਅਭਿਯਾਨ ਨੂੰ ਇੱਕ ਨਵੀਂ ਉਚਾਈ ‘ਤੇ ਲੈ ਜਾਣਾ ਹੈ। ਆਓ, 13 ਤੋਂ 15 ਅਗਸਤ ਦੇ ਦਰਮਿਆਨ ਦੇਸ਼ ਦੀ ਆਨ-ਬਾਨ ਅਤੇ ਸ਼ਾਨ ਦੇ ਪ੍ਰਤੀਕ ਰਾਸ਼ਟਰੀ ਝੰਡੇ ਨੂੰ ਲਹਿਰਾਈਏ। ਤਿਰੰਗੇ ਦੇ ਨਾਲ harghartiranga.com ‘ਤੇ ਆਪਣੀ ਸੈਲਫੀ ਵੀ ਜ਼ਰੂਰ ਅੱਪਲੋਡ ਕਰੋ।”

“ਤਿਰੰਗਾ ਸੁਤੰਤਰਤਾ ਅਤੇ ਰਾਸ਼ਟਰੀ ਏਕਤਾ ਦੀ ਭਾਵਨਾ ਦਾ ਪ੍ਰਤੀਕ ਹੈ। ਹਰੇਕ ਭਾਰਤੀ ਦਾ ਤਿਰੰਗੇ ਨਾਲ ਭਾਵਨਾਤਮਕ ਜੁੜਾਅ ਹੈ ਅਤੇ ਇਹ ਸਾਨੂੰ ਰਾਸ਼ਟਰੀ ਪ੍ਰਗਤੀ ਨੂੰ ਅੱਗੇ ਵਧਾਉਣ ਦੇ ਲਈ ਸਖ਼ਤ ਮਿਹਨਤ ਕਰਨ ਦੇ ਲਈ ਪ੍ਰੇਰਿਤ ਕਰਦਾ ਹੈ। ਮੈਂ ਆਪ ਸਭ ਨੂੰ 13 ਤੋਂ 15 ਅਗਸਤ ਦੇ ਦਰਮਿਆਨ #ਹਰਘਰਤਿਰੰਗਾ (#HarGharTiranga) ਅੰਦੋਲਨ ਵਿੱਚ ਹਿੱਸਾ ਲੈਣ ਦੀ ਤਾਕੀਦ ਕਰਦਾ ਹਾਂ। ਤਿਰੰਗੇ ਦੇ ਨਾਲ ਆਪਣੀਆਂ ਤਸਵੀਰਾਂ ਇੱਥੇ ਅੱਪਲੋਡ ਕਰੋ...harghartiranga.com

********

ਡੀਐੱਸ/ਐੱਸਟੀ



(Release ID: 1948066) Visitor Counter : 115