ਪ੍ਰਧਾਨ ਮੰਤਰੀ ਦਫਤਰ

ਸ੍ਰੀਲੰਕਾ ਦੇ ਰਾਸ਼ਟਰਪਤੀ ਦਾ ਭਾਰਤ ਦੌਰੇ ਸਮੇਂ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦਾ ਪ੍ਰੈੱਸ ਬਿਆਨ

Posted On: 21 JUL 2023 1:40PM by PIB Chandigarh

ਮਹਾਮਹਿਮਰਾਸ਼ਟਰਪਤੀ ਰਨਿਲ ਵਿਕਰਮਸਿੰਘੇ,

ਦੋਨਾਂ ਦੇਸ਼ਾਂ ਦੇ ਡੈਲੀਗੇਟਸ,

Media ਦੇ ਸਾਰੇ ਸਾਥੀ,

ਨਮਸਕਾਰ!

ਆਯੂ ਬੋਵਨ!

ਵਣੱਕਮ!
 

ਮੈਂ ਰਾਸ਼ਟਰਪਤੀ ਵਿਕਰਮਸਿੰਘੇ ਅਤੇ ਉਨ੍ਹਾਂ ਦੇ ਪ੍ਰਤੀਨਿਧੀਮੰਡਲ ਦਾ ਭਾਰਤ ਵਿੱਚ ਹਾਰਦਿਕ ਸੁਆਗਤ ਕਰਦਾ ਹਾਂ। ਅੱਜ ਰਾਸ਼ਟਰਪਤੀ ਵਿਕਰਮਸਿੰਘੇ ਆਪਣੇ ਕਾਰਜਕਾਲ ਦਾ ਇੱਕ ਵਰ੍ਹਾਂ ਪੂਰਾ ਕਰ ਰਹੇ ਹਨ। ਇਸ ਅਵਸਰ ‘ਤੇ ਮੈਂ ਉਨ੍ਹਾਂ ਨੂੰ ਸਾਡੇ ਸਾਰਿਆਂ ਦੀ ਤਰਫੋਂ ਹਾਰਦਿਕ ਸ਼ੁਭਕਾਮਨਾਵਾਂ ਦਿੰਦਾ ਹਾ। ਪਿਛਲਾ ਇੱਕ ਵਰ੍ਹਾ, ਸ੍ਰੀਲੰਕਾ ਦੇ ਲੋਕਾਂ ਦੇ ਲਈ ਚੁਣੌਤੀਆਂ ਨਾਲ ਭਰਿਆ ਰਿਹਾ ਹੈ। ਇੱਕ ਨਿਕਟਤਮ ਮਿੱਤਰ ਹੋਣ ਦੇ ਨਾਤੇ, ਹਮੇਸ਼ਾ ਦੀ ਤਰ੍ਹਾਂ, ਅਸੀਂ ਇਸ ਸੰਕਟ ਦੀ ਘੜੀ ਵਿੱਚ ਵੀ ਸ੍ਰੀਲੰਕਾ ਦੇ ਲੋਕਾਂ ਨਾਲ ਮੋਢੇ ਨਾਲ ਮੋਢਾ ਮਿਲਾ ਕੇ ਖੜ੍ਹੇ ਰਹੇ। ਅਤੇ ਜਿਸ ਸਾਹਸ ਦੇ ਨਾਲ, ਉਨ੍ਹਾਂ ਨੇ ਇਨ੍ਹਾਂ ਚੁਣੌਤੀਪੂਰਣ ਪਰਿਸਥਿਤੀਆਂ ਦਾ ਸਾਹਮਣਾ ਕੀਤਾ, ਉਸ ਦੇ ਲਈ ਮੈਂ ਸ੍ਰੀਲੰਕਾ ਦੇ ਲੋਕਾਂ ਦਾ ਤਹਿ ਦਿਲੋਂ ਅਭਿਨੰਦਨ ਕਰਦਾ ਹਾਂ।

ਮਿੱਤਰੋ,

ਸਾਡੇ ਸਬੰਧ ਸਾਡੀਆਂ ਸੱਭਿਅਤਾਵਾਂ ਦੀ ਤਰ੍ਹਾਂ ਹੀ ਪ੍ਰਾਚੀਨ ਵੀ ਹਨ ਅਤੇ ਵਿਆਪਕ ਵੀ ਹਨ। ਭਾਰਤ ਦੀ "Neighbourhood First” ਪਾਲਿਸੀ ਅਤੇ ‘‘ਸਾਗਰ ਵਿਜ਼ਨ, ਦੋਨਾਂ ਵਿੱਚ ਵੀ ਸ੍ਰੀਲੰਕਾ ਦਾ ਇੱਕ ਮਹੱਤਵਪੂਰਨ ਸਥਾਨ ਹੈ। ਅੱਜ ਅਸੀਂ ਦੁਵੱਲੇ, ਖੇਤਰੀ ਅਤੇ ਅੰਤਰਰਾਸ਼ਟਰੀ ਮੁੱਦਿਆਂ ‘ਤੇ ਆਪਣੇ ਵਿਚਾਰ ਸਾਂਝੇ ਕੀਤੇ। ਸਾਡਾ ਮੰਨਣਾ ਹੈ, ਕਿ ਭਾਰਤ ਅਤੇ ਸ੍ਰੀਲੰਕਾ ਦੇ ਸੁਰੱਖਿਆ ਹਿਤ ਅਤੇ ਵਿਕਾਸ ਇੱਕ ਦੂਸਰੇ ਨਾਲ ਜੁੜੇ ਹਨ। ਅਤੇ ਇਸ ਲਈ, ਇਹ ਜ਼ਰੂਰੀ ਹੈ ਕਿ ਅਸੀਂ ਇੱਕ-ਦੂਸਰੇ ਦੀ ਸੁਰੱਖਿਆ ਅਤੇ ਸੰਵੇਦਨਾਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਨਾਲ ਮਿਲ ਕੇ ਕੰਮ ਕਰੀਏ।

 

ਮਿੱਤਰੋ,

ਅੱਜ ਅਸੀਂ ਸਾਡੀ Economic Partnership ਦੇ ਲਈ ਇੱਕ ਵਿਜ਼ਨ ਡਾਕੂਮੈਂਟ ਅਪਣਾਇਆ ਹੈ। ਇਹ ਵਿਜ਼ਨ ਹੈ- ਦੋਨਾਂ ਦੇਸ਼ਾਂ ਦੇ ਲੋਕਾਂ ਦਰਮਿਆਨ Maritime, Air, Energy ਅਤੇ people-to-people connectivity ਨੂੰ ਮਜ਼ਬੂਤੀ ਦੇਣ ਦਾ। ਇਹ ਵਿਜ਼ਨ ਹੈ- Tourism, Power, Trade, ਉੱਚ ਸਿੱਖਿਆ, ਅਤੇ Skill Development ਵਿੱਚ ਆਪਸੀ ਸਹਿਯੋਗ ਨੂੰ ਗਤੀ ਦੇਣ ਦਾ। ਇਹ ਵਿਜ਼ਨ ਹੈ- ਸ੍ਰੀਲੰਕਾ ਦੇ ਪ੍ਰਤੀ ਭਾਰਤ ਦੇ long-term ਕਮਿਟਮੈਂਟ ਦਾ।

ਮਿੱਤਰੋ,

ਅਸੀਂ ਤੈਅ ਕੀਤਾ ਹੈ ਕਿ Economic and Technological Cooperation Agreement ‘ਤੇ ਛੇਤੀ ਹੀ ਗੱਲਬਾਤ ਸ਼ੁਰੂ ਕੀਤੀ ਜਾਵੇਗੀ। ਇਸ ਨਾਲ ਦੋਨਾਂ ਦੇਸ਼ਾਂ ਦੇ ਲਈ ਵਪਾਰ ਅਤੇ ਆਰਥਿਕ ਸਹਿਯੋਗ ਦੀਆਂ ਨਵੀਆਂ ਸੰਭਾਵਨਾਵਾਂ ਖੁੱਲਣਗੀਆਂ। ਅਸੀਂ ਭਾਰਤ ਅਤੇ ਸ੍ਰੀਲੰਕਾ ਦੀ ਆਵਾਗਮਨ ਵਧਾਉਣ ਦੇ ਲਈ, ਤਾਮਿਲ ਨਾਡੂ ਦੇ ਨਾਗਪੱਟਨਮ ਅਤੇ ਸ੍ਰੀਲੰਕਾ ਦੇ ਕਾਂਕੇ-ਸੰਤੁਰਈ ਦੇ ਦਰਮਿਆਨ Passenger Ferry Services ਸ਼ੁਰੂ ਕਰਨ ਦਾ ਨਿਰਣਾ ਵੀ ਲਿਆ ਗਿਆ ਹੈ।

ਅਸੀਂ ਤੈਅ ਕੀਤਾ ਹੈ, ਕਿ ਦੋਨਾਂ ਦੇਸ਼ਾਂ ਦੇ ਦਰਮਿਆਨ electricity grids ਨੂੰ connect ਕਰਨ ਦੇ ਕੰਮ ਨੂੰ ਤੇਜ਼ੀ ਨਾਲ ਅੱਗੇ ਵਧਾਇਆ ਜਾਵੇਗਾ। ਭਾਰਤ ਅਤੇ ਸ੍ਰੀਲੰਕਾ ਦੇ ਦਰਮਿਆਨ, ਪੈਟਰੋਲੀਅਮ ਪਾਈਪਲਾਈਨ ਦੇ ਲਈ Feasibility study ਕੀਤੀ ਜਾਵੇਗੀ। ਇਸ ਤੋਂ ਇਲਾਵਾ, ਇੱਕ land bridge ਦੀ feasibility ਨੂੰ ਵੀ ਪਰਖਣ ਦਾ ਨਿਰਣਾ ਲਿਆ ਗਿਆ। ਅੱਜ ਸ੍ਰੀਲੰਕਾ ਵਿੱਚ UPI ਨੂੰ launch ਕਰਨ ਦੇ ਲਈ ਹੋਏ ਸਮਝੌਤੇ ਨਾਲ Fintech connectivity ਵੀ ਵਧੇਗੀ।

ਮਿੱਤਰੋ,

ਅੱਜ ਅਸੀਂ ਮਛੇਰਿਆਂ ਦੀ ਆਜੀਵਿਕਾ ਨਾਲ ਜੁੜੇ ਮੁੱਦਿਆਂ ‘ਤੇ ਵੀ ਚਰਚਾ ਕੀਤੀ। ਅਸੀਂ ਸਹਿਮਤ ਹਾਂ, ਕਿ ਸਾਨੂੰ ਇਸ ਮਾਮਲੇ ਵਿੱਚ ਇੱਕ ਮਨੁੱਖੀ approach ਦੇ ਨਾਲ ਅੱਗੇ ਵਧਣਾ ਚਾਹੀਦਾ ਹੈ। ਅਸੀਂ ਸ੍ਰੀਲੰਕਾ ਵਿੱਚ reconstruction ਅਤੇ reconciliation ‘ਤੇ ਵੀ ਗੱਲ ਕੀਤੀ। ਰਾਸ਼ਟਰਪਤੀ ਵਿਕਰਮਸਿੰਘੇ ਨੇ ਆਪਣੇ ਸਮਾਵੇਸ਼ੀ ਦ੍ਰਿਸ਼ਟੀਕੋਣ ਦੇ ਬਾਰੇ ਵਿੱਚ ਮੈਨੂੰ ਦੱਸਿਆ। ਅਸੀਂ ਆਸ਼ਾ ਕਰਦੇ ਹਾਂ ਕਿ ਸ੍ਰੀਲੰਕਾ ਸਰਕਾਰ ਤਮਿਲਾਂ ਦੀਆਂ ਆਕਾਂਖਿਆਵਾਂ ਨੂੰ ਪੂਰਾ ਕਰੇਗੀ। ਸਮਾਨਤਾ, ਨਿਆਂ ਅਤੇ ਸ਼ਾਂਤੀ ਦੇ ਲਈ ਪੁਨਰਨਿਰਮਾਣ ਦੀ ਪ੍ਰਕਿਰਿਆ ਨੂੰ ਅੱਗੇ ਵਧਾਏਗੀ। ਤੇਰ੍ਹਵੀਂ ਸੋਧ ਦਾ implementation ਅਤੇ Provincial Council Elections ਕਰਵਾਉਣ ਦੀ ਆਪਣੀ ਪ੍ਰਤੀਬੱਧਤਾ ਨੂੰ ਪੂਰਾ ਕਰੇਗੀ। ਅਤੇ, ਸ੍ਰੀਲੰਕਾ ਦੇ ਤਮਿਲ ਸਮੁਦਾਇ ਦੇ ਲਈ respect ਅਤੇ dignity ਦੀ ਜ਼ਿੰਦਗੀ ਸੁਨਿਸ਼ਚਿਤ ਕਰੇਗੀ।

ਮਿੱਤਰੋ,

ਇਹ ਵਰ੍ਹਾ ਸਾਡੇ ਦੁਵੱਲੇ ਸਬੰਧਾਂ ਦੇ ਲਈ ਵਿਸ਼ੇਸ਼ ਮਹੱਤਵ ਰੱਖਦਾ ਹੈ। ਅਸੀਂ ਆਪਣੇ ਡਿਪਲੋਮੈਟਿਕ ਸਬੰਧਾਂ ਦੀ 75ਵੀਂ ਵਰ੍ਹੇਗੰਢ ਮਨਾ ਰਹੇ ਹਾਂ। ਨਾਲ ਹੀ, ਭਾਰਤੀ ਮੂਲ ਦਾ ਤਮਿਲ ਸਮੁਦਾਇ, ਸ੍ਰੀਲੰਕਾ ਵਿੱਚ ਆਉਣ ਦੇ 200 ਵਰ੍ਹੇ ਪੂਰੇ ਕਰ ਰਿਹਾ ਹੈ। ਮੈਨੂੰ ਇਹ ਕਹਿੰਦੇ ਹੋਏ ਖੁਸ਼ੀ ਹੈ, ਕਿ ਇਸ ਅਵਸਰ ‘ਤੇ, ਸ੍ਰੀਲੰਕਾ ਦੇ ਭਾਰਤੀ ਮੂਲ ਦੇ ਤਮਿਲ ਨਾਗਰਿਕਾਂ ਲਈ 75 ਕਰੋੜ ਰੁਪਏ ਦੀ ਲਾਗਤ ਨਾਲ ਵਿਭਿੰਨ ਪ੍ਰੋਜੈਕਟਸ ਲਾਗੂ ਕੀਤੇ ਜਾਣਗੇ। ਇਸ ਦੇ ਨਾਲ-ਨਾਲ, ਭਾਰਤ ਸ੍ਰੀਲੰਕਾ ਦੇ ਉੱਤਰੀ ਅਤੇ ਪੂਰਬੀ ਖੇਤਰ ਵਿੱਚ ਵੀ ਵਿਕਾਸ ਪ੍ਰੋਗਰਾਮਾਂ ਵਿੱਚ ਯੋਗਦਾਨ ਦੇਵੇਗਾ।

ਮਹਾਮਹਿਮ,

ਇੱਸ ਸਥਿਰ, ਸੁਰੱਖਿਅਤ ਅਤੇ ਸਮ੍ਰਿੱਧ ਸ੍ਰੀਲੰਕਾ ਨਾ ਕੇਵਲ ਭਾਰਤ ਦੇ ਹਿਤ ਵਿੱਚ ਹੈ, ਬਲਕਿ ਪੂਰੇ Indian Ocean Region ਦੇ ਹਿਤ ਵਿੱਚ ਹੈ। ਮੈਂ ਇੱਕ ਵਾਰ ਫਿਰ ਭਰੋਸਾ ਦਿੰਦਾ ਹਾਂ, ਕਿ ਸ੍ਰੀਲੰਕਾ ਦੇ ਲੋਕਾਂ ਦੀ ਇਸ ਸੰਘਰਸ਼ ਦੀ ਘੜੀ ਵਿੱਚ ਭਾਰਤ ਦੇ ਲੋਕ ਉਨ੍ਹਾਂ ਦੇ ਨਾਲ ਹਨ।

ਬਹੁਤ-ਬਹੁਤ ਧੰਨਵਾਦ

***

ਡੀਐੱਸ/ਏਕੇ    



(Release ID: 1941472) Visitor Counter : 84