ਸੂਚਨਾ ਤੇ ਪ੍ਰਸਾਰਣ ਮੰਤਰਾਲਾ

ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਚੱਕਰਵਾਤ "ਬਿਪਰਜੌਏ" ਦੀ ਜ਼ਮੀਨੀ ਪੱਧਰ ‘ਤੇ ਰਿਪੋਰਟਿੰਗ ਵਿੱਚ ਸ਼ਾਮਲ ਮੀਡੀਆ ਕਰਮਚਾਰੀਆਂ ਦੀ ਸੁਰੱਖਿਆ 'ਤੇ ਚਿੰਤਾ ਪ੍ਰਗਟਾਈ; ਐਡਵਾਈਜ਼ਰੀ ਜਾਰੀ ਕੀਤੀ


ਮੰਤਰਾਲੇ ਨੇ ਮੀਡੀਆ ਸੰਗਠਨਾਂ ਨੂੰ ਤੈਨਾਤ ਕਰਮਚਾਰੀਆਂ ਦੀ ਸੁਰੱਖਿਆ ਨਾਲ ਸਮਝੌਤਾ ਨਾ ਕਰਨ ਅਤੇ ਜ਼ਰੂਰੀ ਸਾਵਧਾਨੀ ਵਰਤਣ ਦੀ ਅਪੀਲ ਕੀਤੀ

Posted On: 15 JUN 2023 12:02PM by PIB Chandigarh

ਵੱਖ-ਵੱਖ ਮੀਡੀਆ ਸੰਗਠਨਾਂ, ਖਾਸ ਕਰਕੇ ਚੱਕਰਵਾਤ 'ਬਿਪਰਜੌਏਨੂੰ ਕਵਰ ਕਰ ਰਹੇ ਨਿਜੀ ਟੀਵੀ ਚੈਨਲਾਂ ਦੇ ਪੱਤਰਕਾਰਾਂਕੈਮਰਾਮੈਨਾਂ ਅਤੇ ਹੋਰ ਕਰਮਚਾਰੀਆਂ ਦੇ ਬਚਾਅ ਅਤੇ ਸੁਰੱਖਿਆ 'ਤੇ ਗਹਿਰੀ ਚਿੰਤਾ ਪ੍ਰਗਟ ਕਰਦੇ ਹੋਏਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਅੱਜ  ਚੱਕਰਵਾਤ ਦੀ ਜ਼ਮੀਨੀ ਪੱਧਰ ‘ਤੇ ਰਿਪੋਰਟਿੰਗ ਵਿੱਚ ਸ਼ਾਮਲ ਅਜਿਹੇ ਸਾਰੇ ਚੈਨਲਾਂ ਦੇ ਕਰਮਚਾਰੀਆਂ ਲਈ ਇੱਕ ਐਡਵਾਈਜ਼ਰੀ ਜਾਰੀ ਕੀਤੀ ਹੈ।

 

ਮੰਤਰਾਲੇ ਨੇ ਚੇਤਾਵਨੀ ਦਿੱਤੀ ਹੈ ਕਿ ਇਸ ਘਟਨਾ ਦੀ ਰਿਪੋਰਟਿੰਗ ਨਾਲ ਨਿੱਜੀ ਸੈਟੇਲਾਈਟ ਟੀਵੀ ਚੈਨਲਾਂ ਦੁਆਰਾ ਤੈਨਾਤ ਪੱਤਰਕਾਰਾਂਕੈਮਰਾਮੈਨਾਂ ਅਤੇ ਹੋਰ ਕਰਮਚਾਰੀਆਂ ਦੀ ਜ਼ਮੀਨੀ ਪੱਧਰ ‘ਤੇ ਰਿਪੋਰਟਿੰਗ ਨਾਲ ਬਚਾਅ ਅਤੇ ਸੁਰੱਖਿਆ ਦੇ ਗੰਭੀਰ ਖਤਰੇ ਪੈਦਾ ਹੋ ਸਕਦੇ ਹਨ। ਮੰਤਰਾਲੇ ਨੇ ਇਸ ਗੱਲ ‘ਤੇ ਵੀ ਚਿੰਤਾ ਜ਼ਾਹਰ ਕੀਤੀ ਹੈ ਕਿ ਇਸ ਪ੍ਰਕਾਰ ਦੀ ਜ਼ਮੀਨੀ ਰਿਪੋਰਟਿੰਗ ‘ਤੇ ਤੈਨਾਤ ਵੱਖ-ਵੱਖ ਕਰਮਚਾਰੀਆਂ ਦੀਆਂ ਜਾਨਾਂ ਨੂੰ ਖਤਰਾ ਹੋ ਸਕਦਾ ਹੈ।

 

ਮੰਤਰਾਲੇ ਨੇ ਮੀਡੀਆ ਸੰਗਠਨਾਂ ਨੂੰ ਦ੍ਰਿੜਤਾਪੂਰਵਕ ਸਲਾਹ ਦਿੱਤੀ ਹੈ ਕਿ ਉਹ ਸੰਭਾਵਿਤ ਪ੍ਰਭਾਵਿਤ ਖੇਤਰਾਂ ਵਿੱਚ ਆਪਣੇ ਕਰਮਚਾਰੀਆਂ ਦੀ ਤੈਨਾਤੀ ਦੇ ਮਾਮਲੇ ਵਿੱਚ ਪੂਰੀ ਸਾਵਧਾਨੀ ਅਤੇ ਉਚਿਤ ਚੌਕਸੀ ਵਰਤਣ। ਇਹ ਸਖ਼ਤ ਹਿਦਾਇਤ ਵੀ ਦਿੱਤੀ ਗਈ ਹੈ ਕਿ  ਕਿਸੇ ਵੀ ਹਾਲਤ ਵਿੱਚ ਸੰਗਠਨ ਨੂੰ ਅਜਿਹੇ ਕਰਮਚਾਰੀਆਂ ਦੀ ਤੈਨਾਤੀ ਦਾ ਫੈਸਲਾ ਨਹੀਂ ਲੈਣਾ ਚਾਹੀਦਾ ਜਿਸ ਨਾਲ ਮੀਡੀਆ ਕਰਮਚਾਰੀਆਂ ਦੇ ਬਚਾਅ ਅਤੇ ਸੁਰੱਖਿਆ ਨਾਲ ਕੋਈ ਸਮਝੌਤਾ ਹੋਵੇ ਅਤੇ ਉਨ੍ਹਾਂ ਨੂੰ ਸਥਾਨਕ ਪ੍ਰਸ਼ਾਸਨ ਦੁਆਰਾ ਜਾਰੀ ਕੀਤੀਆਂ ਜਾ ਰਹੀਆਂ ਸਾਵਧਾਨੀਆਂ ਦੀ ਪਾਲਣਾ ਕਰਨੀ ਚਾਹੀਦੀ ਹੈ।

 

ਚੱਕਰਵਾਤੀ ਤੂਫ਼ਾਨ "ਬਿਪਰਜੌਏ" ਦੇ ਛੇਤੀ ਹੀ ਦੇਸ਼ ਦੇ ਪੱਛਮੀ ਤਟ ਨਾਲ ਟਕਰਾਉਣ ਦੀ ਸੰਭਾਵਨਾ ਹੈਜਿਸ ਨਾਲ ਕਈ ਤਰ੍ਹਾਂ ਦੇ ਵਿਘਨ ਪੈਣ ਦੀ ਸੰਭਾਵਨਾ ਹੈ। ਮੰਤਰਾਲੇ ਨੇ ਲੋਕਾਂ ਨੂੰ ਮੁੜ ਤੋਂ ਭਰੋਸਾ ਦਿਵਾਇਆ ਹੈ ਕਿ ਕੇਂਦਰ ਸਰਕਾਰ ਰਾਜ ਸਰਕਾਰਾਂ ਦੇ ਨਾਲ ਚੱਕਰਵਾਤ ਦੇ ਪ੍ਰਭਾਵ ਨੂੰ ਘੱਟ ਕਰਨ ਲਈ ਹਰ ਸੰਭਵ ਯਤਨ ਕਰ ਰਹੀ ਹੈ।

 ***********

ਸੌਰਭ ਸਿੰਘ



(Release ID: 1932577) Visitor Counter : 115