ਸੂਚਨਾ ਤੇ ਪ੍ਰਸਾਰਣ ਮੰਤਰਾਲਾ
azadi ka amrit mahotsav

ਕੇਂਦਰੀ ਮੰਤਰੀ ਸ਼੍ਰੀ ਅਨੁਰਾਗ ਠਾਕੁਰ ਨੇ 'ਸੁਸ਼ਾਸਨ ਦੇ ਸਾਧਨ ਵਜੋਂ ਨਾਗਰਿਕ ਕੇਂਦਰਿਤ ਸੰਚਾਰ' 'ਤੇ ਇੱਕ ਦਿਨਾ ਚਿੰਤਨ ਸ਼ਿਵਿਰ ਦਾ ਉਦਘਾਟਨ ਕੀਤਾ


ਸ਼੍ਰੀ ਅਨੁਰਾਗ ਠਾਕੁਰ ਨੇ ਨਵੀਂਆਂ ਟੈਕਨੋਲੋਜੀਆਂ ਨੂੰ ਅਜ਼ਮਾਉਣ ਅਤੇ ਸਰਕਾਰ ਦੇ ਸੰਚਾਰ ਲਈ ਨਵੇਂ ਮੁਹਾਜਾਂ ਦੀ ਪੜਤਾਲ ਕਰਨ ਲਈ ਆਖਿਆ

Posted On: 17 MAY 2023 2:47PM by PIB Chandigarh

ਸੂਚਨਾ ਅਤੇ ਪ੍ਰਸਾਰਣ ਮੰਤਰੀ ਸ਼੍ਰੀ ਅਨੁਰਾਗ ਠਾਕੁਰ ਨੇ ਅੱਜ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਅਧਿਕਾਰੀਆਂ ਸਮੇਤ ਇਸ ਦੀਆਂ ਮੀਡੀਆ ਇਕਾਈਆਂ ਅਤੇ ਭਾਰਤੀ ਸੂਚਨਾ ਸੇਵਾ (ਆਈਆਈਐੱਸ) ਦੇ ਅਧਿਕਾਰੀਆਂ ਨੂੰ ਲੋਕਾਂ ਨਾਲ ਸੰਚਾਰ ਲਈ ਨਵੇਂ ਮੁਹਾਜਾਂ ਦੀ ਖੋਜ ਕਰਨ ਅਤੇ ਇਸ ਪ੍ਰਕਿਰਿਆ ਵਿੱਚ ਨਵੀਆਂ ਤਕਨੀਕਾਂ ਨੂੰ ਲਾਗੂ ਕਰਨ ਲਈ ਕਿਹਾ। ਮੰਤਰੀ ਅੱਜ ਨਵੀਂ ਦਿੱਲੀ ਵਿੱਚ ‘ਸੁਸ਼ਾਸਨ ਦੇ ਸਾਧਨ ਵਜੋਂ ਨਾਗਰਿਕ ਕੇਂਦ੍ਰਿਤ ਸੰਚਾਰ’ ਵਿਸ਼ੇ ‘ਤੇ ਇੱਕ ਰੋਜ਼ਾ ‘ਚਿੰਤਨ ਸ਼ਿਵਿਰ’ ਦਾ ਉਦਘਾਟਨ ਕਰਨ ਮੌਕੇ ਇੱਕ ਸਭਾ ਨੂੰ ਸੰਬੋਧਨ ਕਰ ਰਹੇ ਸਨ। ਦੇਸ਼ ਭਰ ਦੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਸੀਨੀਅਰ ਅਧਿਕਾਰੀਆਂ ਸਣੇ ਆਪਣੇ ਸਰੋਤਿਆਂ ਨੂੰ ਸੁਚੇਤ ਕਰਦੇ ਹੋਏ, ਸ਼੍ਰੀ ਠਾਕੁਰ ਨੇ ਕਿਹਾ ਕਿ ਮੀਡੀਆ ਦਾ ਲੈਂਡਸਕੇਪ ਤੇਜ਼ੀ ਨਾਲ ਬਦਲ ਰਿਹਾ ਹੈ ਅਤੇ ਲੋਕਾਂ ਵਲੋਂ ਜਾਣਕਾਰੀ ਦੀ ਵਰਤੋਂ ਕਰਨ ਦਾ ਤਰੀਕਾ ਵੀ ਬਦਲ ਰਿਹਾ ਹੈ। ਉਨ੍ਹਾਂ ਅੱਗੇ ਕਿਹਾ, "ਇਸ ਲਈ 21ਵੀਂ ਸਦੀ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਸਾਡੇ ਸੂਚਨਾ ਪ੍ਰਸਾਰਣ ਦੇ ਢੰਗ-ਤਰੀਕਿਆਂ ਨੂੰ ਅਪਣਾਉਣ ਦੀ ਜ਼ਰੂਰਤ ਹੈ।

 

ਮੰਤਰੀ ਨੇ ਕਿਹਾ ਕਿ ਭਾਰਤੀ ਸੂਚਨਾ ਸੇਵਾ ਸਰਕਾਰ ਦਾ ਇੱਕ ਅਹਿਮ ਹਿੱਸਾ ਹੈ ਅਤੇ ਕਿਹਾ ਕਿ ਇਸ ਚਿੰਤਨ ਸ਼ਿਵਿਰ ਨੇ ਅਧਿਕਾਰੀਆਂ ਨੂੰ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਵਿੱਚ ਕੰਮ ਨੂੰ ਸਹੀ ਕਰਨ ਲਈ ਸਹਿਯੋਗ, ਆਤਮ ਨਿਰੀਖਣ ਅਤੇ ਸਮੇਂ ਸਿਰ ਕੋਰਸ ਕਰਨ ਦਾ ਇੱਕ ਵਿਲੱਖਣ ਮੌਕਾ ਪ੍ਰਦਾਨ ਕੀਤਾ ਹੈ। ਉਨ੍ਹਾਂ ਨੇ ਅਧਿਕਾਰੀਆਂ ਨੂੰ ਸਰੋਤਾਂ ਦੀ ਬਿਹਤਰ ਵਰਤੋਂ, ਯਤਨਾਂ ਦੇ ਤਾਲਮੇਲ, ਸੂਚਨਾਵਾਂ ਦੀ ਵੰਡ ਅਤੇ ਇੱਕ ਟੀਮ ਵਜੋਂ ਕੰਮ ਕਰਕੇ ਉੱਚ ਪ੍ਰਭਾਵਸ਼ੀਲਤਾ ਵੱਲ ਕੰਮ ਕਰਨ ਲਈ ਉਤਸ਼ਾਹਿਤ ਕੀਤਾ।

ਮੰਤਰੀ ਨੇ ਸਰੋਤਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਲਈ ਸਮਾਂ ਸੀਮਾ ਤੈਅ ਕਰਨ ਅਤੇ ਮੰਤਰਾਲੇ ਦੀਆਂ ਤਰਜੀਹਾਂ ਅਤੇ ਪੂਰਤੀਆਂ ਦੇ ਨਾਲ-ਨਾਲ ਆਪਣੇ ਸੰਗਠਨ ਦੀਆਂ ਤਰਜੀਹਾਂ ਅਤੇ ਪੂਰਤੀਆਂ ਦੀ ਜਾਂਚ ਅਤੇ ਅਪਡੇਟ ਕਰਦੇ ਰਹਿਣ। ਕਰਮਯੋਗੀ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਦਾ ਹਵਾਲਾ ਦਿੰਦੇ ਹੋਏ, ਮੰਤਰੀ ਨੇ ਅਧਿਕਾਰੀਆਂ ਨੂੰ ਸਮੇਂ-ਸਮੇਂ 'ਤੇ ਆਤਮ-ਪੜਚੋਲ ਕਰਨ ਲਈ ਕਿਹਾ ਕਿ ਕੀ ਉਹ ਰਾਸ਼ਟਰ ਲਈ ਆਪਣਾ ਸਰਵੋਤਮ ਪ੍ਰਦਰਸ਼ਨ ਦੇਣ ਦੇ ਯੋਗ ਹਨ।

ਮੰਤਰੀ ਨੇ ਮੰਤਰਾਲੇ ਲਈ ਸੰਚਾਰ ਦੇ ਟੀਚੇ ਲਈ ਸਪੱਸ਼ਟ ਤਰਜੀਹ ਦਿੱਤੀ ਅਤੇ ਉਨ੍ਹਾਂ ਕਿਹਾ ਕਿ ਜਿਵੇਂ ਕਿ ਸਰਕਾਰ ਗ਼ਰੀਬਾਂ ਦੀ ਭਲਾਈ ਲਈ ਕੇਂਦ੍ਰਿਤ ਹੈ, ਉਸੇ ਤਰ੍ਹਾਂ ਅੰਤੋਦਯ ਦੇ ਮੰਤਰ ਨੂੰ ਅਧਿਕਾਰੀਆਂ ਦੀਆਂ ਗਤੀਵਿਧੀਆਂ ਦਾ ਮਾਰਗਦਰਸ਼ਨ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਭਾਰਤ ਦਾ ਇੱਕ ਵੱਡਾ ਹਿੱਸਾ ਮੀਡੀਆ ਦੇ ਪਰਛਾਵੇਂ ਹੇਠ ਰਹਿੰਦਾ ਹੈ, ਟੈਲੀਵਿਜ਼ਨ ਅਤੇ ਅਖ਼ਬਾਰਾਂ ਦੀਆਂ ਸਹੂਲਤਾਂ ਤੋਂ ਸੱਖਣਾ ਹੈ। ਸਮਾਜ ਦੇ ਉਸ ਵਰਗ ਤੱਕ ਪਹੁੰਚਣਾ ਭਾਰਤੀ ਸੂਚਨਾ ਸੇਵਾ ਦੇ ਅਧਿਕਾਰੀਆਂ ਦੀ ਜ਼ਿੰਮੇਵਾਰੀ ਹੈ।

ਇਸ ਤੋਂ ਪਹਿਲਾਂ ਸਕੱਤਰ, ਸੂਚਨਾ ਅਤੇ ਪ੍ਰਸਾਰਣ ਨੇ ਪੰਜ ਸੈਸ਼ਨਾਂ ਵਿੱਚ ਵੰਡੇ ਸ਼ਿਵਿਰ ਦੇ ਮੂਲ ਵਿਸ਼ੇ ਬਾਰੇ ਚਾਨਣਾ ਪਾਇਆ ਅਤੇ ਕਿਹਾ ਕਿ ਸਾਰੇ ਵਿਸ਼ੇ ਬਹੁਤ ਪ੍ਰਾਸੰਗਿਕਤਾ ਰੱਖਦੇ ਹਨ ਅਤੇ ਸਮੂਹਾਂ ਵਿੱਚ ਵੰਡੇ ਅਧਿਕਾਰੀ ਦਿਨ ਵੇਲੇ ਵਿਚਾਰ-ਵਟਾਂਦਰਾ ਕਰਨਗੇ ਅਤੇ ਅੰਤ ਵਿੱਚ ਆਪਣੇ ਵਿਚਾਰ ਪੇਸ਼ ਕਰਨਗੇ। ਵਿਚਾਰ-ਵਟਾਂਦਰੇ ਲਈ ਪੰਜ ਵਿਸ਼ੇ ਹਨ:

  • ਨਾਗਰਿਕਾਂ ਨਾਲ ਭਾਗੀਦਾਰੀ ਸੰਚਾਰ - ਜਨ ਭਾਗੀਦਾਰੀ

  • ਪਹੁੰਚ ਨੂੰ ਵੱਧ ਤੋਂ ਵੱਧ ਕਰਨ ਲਈ ਜਨਤਕ ਸੰਚਾਰ ਵਿੱਚ ਉੱਭਰਦੀਆਂ ਟੈਕਨੋਲੋਜੀਆਂ ਨੂੰ ਅਪਣਾਉਣਾ

  • ਗਲਤ ਜਾਣਕਾਰੀ ਨਾਲ ਨਜਿੱਠਣ ਲਈ ਤਤਕਾਲ ਜਵਾਬ ਵਿਧੀ ਦਾ ਸੰਸਥਾਗਤੀਕਰਣ

  • ਖੇਤਰੀ ਸੰਚਾਰ ਨਾਲ ਟਾਰਗੇਟ ਆਊਟਰੀਚ

  • ਜਨਤਕ ਸੇਵਾ ਪ੍ਰਸਾਰਣ ਨੂੰ ਮਜ਼ਬੂਤ ਕਰਨਾ

ਸਰਕਾਰੀ ਸੰਚਾਰ ਨਾਲ ਸਬੰਧਿਤ ਮੁੱਦਿਆਂ 'ਤੇ ਵਿਚਾਰ ਕਰਨ ਅਤੇ ਭਾਰਤ ਸਰਕਾਰ ਦੇ ਸੰਚਾਰ ਅਤੇ ਆਊਟਰੀਚ ਗਤੀਵਿਧੀਆਂ ਨੂੰ ਮਾਰਗਦਰਸ਼ਨ ਕਰਨ ਲਈ ਇੱਕ ਐਕਸ਼ਨ ਪਲਾਨ ਅਤੇ ਰੋਡਮੈਪ ਤਿਆਰ ਕਰਨ ਲਈ ਨਵੀਂ ਦਿੱਲੀ ਦੇ ਨੈਸ਼ਨਲ ਮੀਡੀਆ ਸੈਂਟਰ ਵਿੱਚ ਇੱਕ ਦਿਨਾ ਚਿੰਤਨ ਸ਼ਿਵਿਰ ਆਯੋਜਿਤ ਕੀਤਾ ਜਾ ਰਿਹਾ ਹੈ।

*****

ਸੌਰਭ ਸਿੰਘ


(Release ID: 1924875) Visitor Counter : 133