ਮੰਤਰੀ ਮੰਡਲ

ਕੈਬਨਿਟ ਨੇ ਅਸਿਸਟਿਵ ਟੈਕਨੋਲੋਜੀ 'ਤੇ ਸਿਹਤ ਖੋਜ ਵਿਭਾਗ (ਡੀਐੱਚਆਰ) ਅਤੇ ਵਿਸ਼ਵ ਸਿਹਤ ਸੰਗਠਨ (ਡਬਲਿਊਐੱਚਓ) ਦਰਮਿਆਨ ਪ੍ਰੋਜੈਕਟ ਸਹਿਯੋਗ ਸਮਝੌਤੇ 'ਤੇ ਹਸਤਾਖਰ ਕਰਨ ਨੂੰ ਪ੍ਰਵਾਨਗੀ ਦਿੱਤੀ

Posted On: 17 MAY 2023 4:05PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਕੈਬਨਿਟ ਨੇ ਸਿਹਤ ਖੋਜ ਵਿਭਾਗ (ਡੀਐੱਚਆਰ) ਅਤੇ ਵਿਸ਼ਵ ਸਿਹਤ ਸੰਗਠਨ (ਡਬਲਿਊਐੱਚਓ) ਦਰਮਿਆਨ ਪ੍ਰੋਜੈਕਟ ਸਹਿਯੋਗ ਸਮਝੌਤੇ 'ਤੇ ਹਸਤਾਖਰ ਕਰਨ ਬਾਰੇ ਜਾਣੂ ਕਰਵਾਇਆ ਗਿਆ ਤਾਂ ਜੋ ਮੁੱਖ ਤੌਰ 'ਤੇ ਖੋਜ, ਇਨੋਵੇਸ਼ਨ, ਅਤੇ ਸਮਰੱਥਾ ਨਿਰਮਾਣ ਰਾਹੀਂ ਕਿਫਾਇਤੀ ਅਸਿਸਟਿਵ ਟੈਕਨੋਲੋਜੀ ਤੱਕ ਪਹੁੰਚ ਨੂੰ ਉਤਸ਼ਾਹਿਤ ਕੀਤਾ ਜਾ ਸਕੇ।

 

ਪ੍ਰੋਜੈਕਟ ਸਹਿਯੋਗ ਸਮਝੌਤੇ ‘ਤੇ (ਪੀਸੀਏ), ਡਬਲਿਊਐੱਚਓ ਦੁਆਰਾ 10.10.2022 ਨੂੰ ਅਤੇ ਸਿਹਤ ਖੋਜ ਵਿਭਾਗ (ਡੀਐੱਚਆਰ) ਦੁਆਰਾ 18.10.2022 ਨੂੰ ਹਸਤਾਖਰ ਕੀਤੇ ਗਏ ਸੀ।

ਇਸ ਸਹਿਯੋਗ ਦਾ ਉਦੇਸ਼ ਅਸਿਸਟਿਵ ਟੈਕਨੋਲੋਜੀ ਤੱਕ ਪਹੁੰਚ ਵੱਲ ਵਿਸ਼ਵਵਿਆਪੀ ਧਿਆਨ ਖਿੱਚਣ, ਖੋਜ ਅਤੇ ਨਵੀਨਤਾ ਨੂੰ ਉਤਸ਼ਾਹਿਤ ਕਰਨ ਅਤੇ ਢੁਕਵੇਂ ਟ੍ਰੇਨਿੰਗ ਪ੍ਰੋਗਰਾਮਾਂ ਨੂੰ ਵਿਕਸਿਤ ਅਤੇ ਪ੍ਰਸਾਰਿਤ ਕਰਨ ਵੱਲ ਕੰਮ ਕਰਨਾ ਹੈ।

 

****

ਡੀਐੱਸ/ਐੱਸਕੇ



(Release ID: 1924832) Visitor Counter : 143