ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਸੀਬੀਐੱਸਈ ਦੀ ਬਾਰ੍ਹਵੀਂ ਕਲਾਸ ਦੀ ਪਰੀਖਿਆ ਸਫਲਤਾਪੂਰਵਕ ਪਾਸ ਕਰਨ ਵਾਲੇ ਸਾਰੇ ਵਿਦਿਆਰਥੀਆਂ ਨੂੰ ਵਧਾਈਆਂ ਦਿੱਤੀਆਂ
प्रविष्टि तिथि:
12 MAY 2023 2:42PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਉਨ੍ਹਾਂ ਸਾਰੇ ਸੀਬੀਐੱਸਈ ਦੀ 12ਵੀਂ ਕਲਾਸ ਦੀ ਪਰੀਖਿਆ ਸਫਲਤਾਪੂਰਵਕ ਪਾਸ ਕਰਨ ਵਾਲੇ ਸਾਰੇ ਪਰੀਖਿਆ ਜੋਧਿਆਂ ਨੂੰ (#ExamWarriors) ਵਧਾਈਆਂ ਦਿੱਤੀਆਂ ਹਨ।
ਟਵੀਟਾਂ ਦੀ ਇੱਕ ਲੜੀ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ;
"ਮੈਂ ਉਨ੍ਹਾਂ ਸਾਰੇ ਪਰੀਖਿਆ ਜੋਧਿਆਂ (# ExamWarriors) ਨੂੰ ਵਧਾਈਆਂ ਦਿੰਦਾ ਹਾਂ, ਜਿਨ੍ਹਾਂ ਨੇ ਸੀਬੀਐੱਸਈ ਦੀ 12ਵੀਂ ਕਲਾਸ ਦੀ ਪ੍ਰੀਖਿਆ ਸਫਲਤਾਪੂਰਵਕ ਪਾਸ ਕੀਤੀ ਹੈ। ਮੈਨੂੰ ਇਨ੍ਹਾਂ ਨੌਜਵਾਨਾਂ ਦੀ ਸਖ਼ਤ ਮਿਹਨਤ ਅਤੇ ਦ੍ਰਿੜ੍ਹ ਸੰਕਲਪ ਦੇ ਉਨ੍ਹਾਂ ‘ਤੇ ਮਾਣ ਹੈ। ਮੈਂ ਨੌਜਵਾਨਾਂ ਦੀ ਸਫਲਤਾ ਵਿੱਚ ਮਹੱਤਵਪੂਰਨ ਭੂਮਿਕਾ ਲਈ ਉਨ੍ਹਾਂ ਦੇ ਮਾਪਿਆਂ ਅਤੇ ਅਧਿਆਪਕਾਂ ਨੂੰ ਵੀ ਵਧਾਈਆਂ ਦਿੰਦਾ ਹਾਂ।"
"ਉਨ੍ਹਾਂ ਹੋਣਹਾਰ ਨੌਜਵਾਨਾਂ ਨੂੰ ਜੋ ਮਹਿਸੂਸ ਕਰਦੇ ਹਨ ਕਿ ਉਹ 12ਵੀਂ ਕਲਾਸ ਦੀ ਪਰੀਖਿਆ ਵਿੱਚ ਬਿਹਤਰ ਕਰ ਸਕਦੇ ਸਨ, ਮੈਂ ਉਨ੍ਹਾਂ ਹੋਣਹਾਰ ਨੌਜਵਾਨਾਂ ਨੂੰ ਕਹਿਣਾ ਚਾਹੁੰਦਾ ਹਾਂ-ਤੁਹਾਡੇ ਪਾਸ ਆਉਣ ਵਾਲੇ ਸਮੇਂ ਵਿੱਚ ਕਰਨ ਲਈ ਬਹੁਤ ਕੁਝ ਹੈ। ਪਰੀਖਿਆਵਾਂ ਦਾ ਇੱਕ ਸੈੱਟ ਤੁਹਾਨੂੰ ਪਰਿਭਾਸ਼ਿਤ ਨਹੀਂ ਕਰਦਾ ਹੈ। ਆਪਣੀ ਪ੍ਰਤਿਭਾ ਦਾ ਉਪਯੋਗ ਉਨ੍ਹਾਂ ਖੇਤਰਾਂ ਵਿੱਚ ਕਰੋ, ਜਿਨ੍ਹਾਂ ਵਿੱਚ ਤੁਹਾਡਾ ਜਨੂਨ ਹੈ। ਤੁਸੀਂ ਜ਼ਰੂਰ ਬੜੀ ਸਫਲਤਾ ਪ੍ਰਾਪਤ ਕਰੋਂਗੇ!”
**********
ਡੀਐੱਸ/ਐੱਸਐੱਚ
(रिलीज़ आईडी: 1923710)
आगंतुक पटल : 136
इस विज्ञप्ति को इन भाषाओं में पढ़ें:
English
,
Urdu
,
हिन्दी
,
Marathi
,
Assamese
,
Manipuri
,
Bengali
,
Gujarati
,
Odia
,
Tamil
,
Telugu
,
Kannada
,
Malayalam