ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਪ੍ਰਸਿੱਧ ਵਿਗਿਆਨਿਕ ਡਾ. ਐੱਨ. ਗੋਪਾਲਾਕ੍ਰਿਸ਼ਣਨ ਦੇ ਦੇਹਾਂਤ ֹ’ਤੇ ਸੋਗ ਵਿਅਕਤ ਕੀਤਾ

Posted On: 28 APR 2023 10:14AM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਪ੍ਰਸਿੱਧ ਵਿਗਿਆਨਿਕ ਡਾ. ਐੱਨ ਗੋਪਾਲਾਕ੍ਰਿਸ਼ਣਨ ਦੇ ਦੇਹਾਂਤ ’ਤੇ ਸੋਗ ਵਿਅਕਤ ਕੀਤਾ।

ਪ੍ਰਧਾਨ ਮੰਤਰੀ ਨੇ ਟਵੀਟ ਕੀਤਾ;

 “ ਡਾ. ਐੱਨ ਗੋਪਾਲਾਕ੍ਰਿਸ਼ਣਨ ਦੇ ਦੇਹਾਂਤ ਤੋਂ ਦੁਖੀ ਹਾਂ। ਉਨ੍ਹਾਂ ਦਾ ਵਿਅਕਤੀਤਵ ਬਹੁ-ਆਯਾਮੀ ਸੀ। ਉਨ੍ਹਾਂ ਨੇ ਵਿਗਿਆਨ  ਅਤੇ ਅਕਾਦਮਿਕ ਜਗਤ ਵਿੱਚ ਜ਼ਿਕਰਯੋਗ ਯੋਗਦਾਨ ਕੀਤਾ ਹੈ । ਆਪਣੇ ਸਮ੍ਰਿੱਧ ਅਧਿਆਤਮਿਕ ਗਿਆਨ ਅਤੇ ਭਾਰਤੀ ਦਰਸ਼ਨ ਵਿੱਚ ਰੁਚੀ ਲਈ ਵੀ ਉਨ੍ਹਾਂ ਦਾ ਸਨਮਾਨ ਕੀਤਾ ਜਾਂਦਾ ਸੀ। ਉਨ੍ਹਾਂ ਦੇ ਪਰਿਜਨਾਂ ਦੇ ਪ੍ਰਤੀ ਸੰਵੇਦਨਾਵਾਂ। ਓਮ ਸ਼ਾਂਤੀ।”

 

****

ਡੀਐੱਸ/ਐੱਸਟੀ


(Release ID: 1920462) Visitor Counter : 104