ਪ੍ਰਧਾਨ ਮੰਤਰੀ ਦਫਤਰ

ਪੀਟੀਪੀ-ਐੱਨਈਆਰ ਇੱਕ ਬਿਹਤਰ ਸਕੀਮ ਹੈ, ਜਿਸ ਦਾ ਉਦੇਸ਼ ਉੱਤਰ ਪੂਰਬ ਦੇ ਪ੍ਰਤਿਭਾਸ਼ਾਲੀ ਕਾਰੀਗਰਾਂ ਦੇ ਜੀਵਨ ਵਿੱਚ ਸੁਧਾਰ ਲਿਆਉਣਾ ਹੈ: ਪ੍ਰਧਾਨ ਮੰਤਰੀ

Posted On: 19 APR 2023 3:13PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਕਿ ਉੱਤਰ-ਪੂਰਬੀ ਖੇਤਰ ਵਿੱਚ ਕਬਾਇਲੀ ਉਤਪਾਦਾਂ ਨੂੰ ਹੁਲਾਰਾ ਦੇਣ ਦੇ ਲਈ ਮਾਰਕੀਟਿੰਗ ਅਤੇ ਲੌਜਿਸਟਿਕਸ ਵਿਕਾਸ (ਪੀਟੀਪੀ-ਐੱਨਈਆਰ) ਇੱਕ ਬਿਹਤਰੀਨ ਸਕੀਮ ਹੈ, ਜਿਸ ਦਾ ਉਦੇਸ਼ ਉੱਤਰ ਪੂਰਬ ਨਾਲ ਸਬੰਧਿਤ ਪ੍ਰਤਿਭਾਸ਼ਾਲੀ ਕਾਰੀਗਰਾਂ ਦੇ ਜੀਵਨ ਵਿੱਚ ਸੁਧਾਰ ਲਿਆਉਣਾ ਹੈ। ਸ਼੍ਰੀ ਮੋਦੀ ਨੇ ਇਹ ਵੀ ਕਿਹਾ ਕਿ ਇਹ ਯੋਜਨਾ ਉੱਤਰ ਪੂਰਬ ਦੇ ਉਤਪਾਦਾਂ ਦੀ ਵਿਆਪਕ ਦ੍ਰਿਸ਼ਤਾ ਵੀ ਸੁਨਿਸ਼ਚਿਤ ਕਰੇਗੀ।

ਇੱਕ ਟਵੀਟ ਵਿੱਚ ਕੇਂਦਰੀ ਕਬਾਇਲੀ ਮਾਮਲੇ ਮੰਤਰੀ, ਸ਼੍ਰੀ ਅਰਜੁਨ ਮੁੰਡਾ ਨੇ ਦੱਸਿਆ ਕਿ ਪੀਟੀਪੀ-ਐੱਨਈਆਰ ਸਕੀਮ ਦਾ ਉਦੇਸ਼ ਉਤਪਾਦਾਂ ਦੀ ਖਰੀਦ, ਲੌਜਿਸਟਿਕ ਅਤੇ ਮਾਰਕੀਟਿੰਗ ਵਿੱਚ ਦਕਸ਼ਤਾ ਵਧਾ ਕੇ ਕਬਾਇਲੀ ਕਾਰੀਗਰਾਂ ਦੇ ਲਈ ਆਜੀਵਿਕਾ ਦੇ ਅਵਸਰਾਂ ਨੂੰ ਮਜ਼ਬੂਤ ਕਰਨਾ ਹੈ।

ਕੇਂਦਰੀ ਮੰਤਰੀ ਦੇ ਟਵੀਟ ਥ੍ਰੈੱਡ ਦੇ ਜਵਾਬ ਵਿੱਚਪ੍ਰਧਾਨ ਮੰਤਰੀ ਨੇ ਟਵੀਟ ਕੀਤਾ;

“ਪੀਟੀਪੀ-ਐੱਨਈਆਰ ਇੱਕ ਬਿਹਤਰੀਨ ਸਕੀਮ ਹੈ, ਜਿਸ ਦਾ ਉਦੇਸ਼ ਉੱਤਰ ਪੂਰਬ ਦੇ ਪ੍ਰਤਿਭਾਸ਼ਾਲੀ ਕਾਰੀਗਰਾਂ ਦੇ ਜੀਵਨ ਵਿੱਚ ਸੁਧਾਰ ਲਿਆਉਣਾ ਹੈ। ਇਹ ਉੱਤਰ ਪੂਰਬ ਦੇ ਉਤਪਾਦਾਂ ਦੇ ਲਈ ਚੰਗੀ ਦ੍ਰਿਸ਼ਤਾ ਵੀ ਸੁਨਿਸ਼ਚਿਤ ਕਰੇਗਾ। ਇਸ ਨਾਲ ਆਦਿਵਾਸੀ ਭਾਈਚਾਰਿਆਂ ਨੂੰ ਵਿਸ਼ੇਸ਼ ਤੌਰ ’ਤੇ ਲਾਭ ਹੋਵੇਗਾ।”

***

ਡੀਐੱਸ/ਐੱਸਟੀ



(Release ID: 1917942) Visitor Counter : 88