ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਗੁਹਾਟੀ ਏਮਜ਼ ਬਾਰੇ ਵਿੱਚ ਲੋਕਾਂ ਦੀ ਪ੍ਰਤੀਕਿਰਿਆਵਾਂ ਦਾ ਜਵਾਬ ਦਿੱਤਾ

Posted On: 15 APR 2023 9:51AM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਕਈ ਦੇਸ਼ਵਾਸੀਆਂ ਦੇ ਨਾਲ ਸੰਵਾਦ ਕਾਇਮ ਕੀਤਾ, ਜਿਨ੍ਹਾਂ ਨੇ ਗੁਹਾਟੀ ਏਮਜ਼ ਦੇ ਵਿਸ਼ੇ ਵਿੱਚ ਪ੍ਰਧਾਨ ਮੰਤਰੀ ਦੇ ਟਵੀਟ ’ਤੇ ਟਿੱਪਣੀਆਂ ਕੀਤੀਆਂ ਸਨ।

ਰਾਜੇਸ਼ ਭਾਟੀਆ ਦੇ ਟਵੀਟ ਦੇ ਜਵਾਬ ਵਿੱਚ ਪ੍ਰਧਾਨ ਮੰਤਰੀ ਨੇ ਟਵੀਟ ਕੀਤਾ:

 “ਏਮਜ਼ ਦੇ ਨੈਟਵਰਕ ਦਾ ਵਿਸਤਾਰ ਹੋਣਾ ਬਹੁਤ ਸੰਤੋਸ਼ਜਨਕ ਪਹਿਲ ਹੈ ਅਤੇ ਅਸੀਂ ਸਿਹਤ ਸੁਵਿਧਾ ਨੂੰ ਸੁਗਮ ਅਤੇ ਸਸਤਾ ਬਣਾਉਣ ਲਈ ਬਹੁਤ ਕੁਝ ਕਰਾਂਗੇ।”

ਪ੍ਰੋ. (ਡਾ.) ਸੁਧੀਰ ਦਾਸ ਨੇ ਉੱਤਰ ਪੂਰਬ ਵਿੱਚ ਸੁਪਰ ਸਪੈਸ਼ਲਿਟੀ ਉਪਚਾਰ ਦੀ ਉਪਲਬਧਤਾ ਦੇ ਬਾਰੇ ਵਿੱਚ ਟਵੀਟ ਕੀਤਾ ਸੀ, ਜਿਸ ’ਤੇ ਪ੍ਰਧਾਨ ਮੰਤਰੀ ਨੇ ਕਿਹਾ:

 “ਬੇਸ਼ਕ, ਇਸ ਨਾਲ ਉੱਤਰ ਪੂਰਬ ਦੀ ਸਾਡੀਆਂ ਭੈਣਾਂ ਅਤੇ ਭਰਾਵਾਂ ਨੂੰ ਬਹੁਤ ਸਹਾਇਤਾ ਮਿਲੇਗੀ।”

 ਜੋਰਹਟ ਨਿਵਾਸੀ ਦੀਪਾਂਕਰ ਪਰਾਸ਼ਰ ਦੇ ਟਵੀਟ ਦੇ ਜਵਾਬ ਵਿੱਚ ਪ੍ਰਧਾਨ ਮੰਤਰੀ ਨੇ ਟਵੀਟ ਕੀਤਾ:

 “ਜਿਨ੍ਹਾਂ ਕੰਮਾਂ ਦਾ ਉਦਘਾਟਨ ਜਾਂ ਨੀਂਹ ਪੱਥਰ ਹੋ ਚੁੱਕਿਆ ਹੈ, ਉਨ੍ਹਾਂ ਕੰਮਾਂ ਦੇ ਅਧਾਰ ’ਤੇ ਅਸਾਮ ਦੀ ਵਿਕਾਸ-ਗਤੀ ਵਿੱਚ ਹੋਰ ਤੇਜ਼ੀ ਲਿਆਂਦੀ ਜਾਵੇਗੀ।”

  ***  ***  ***  ***

ਡੀਐੱਸ/ਐੱਸਟੀ


(Release ID: 1916969) Visitor Counter : 150