ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਜਨਜਾਗਰੂਕਤਾ ਅਤੇ ਜਨਭਾਗੀਦਾਰੀ ਦੇ ਜ਼ਰੀਏ ਕੁਪੋਸ਼ਣ ਦੇ ਖਤਰੇ ਨਾਲ ਨਿਪਟਣ ਬਾਰੇ ਬਲਾਂਗੀਰ, ਓਡੀਸ਼ਾ ਦੀ ਸਾਂਸਦ ਦੇ ਟਵੀਟ ਥ੍ਰੈੱਡ ਨੂੰ ਸਾਂਝਾ ਕੀਤਾ
Posted On:
10 APR 2023 10:06AM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਜਨਜਾਗਰੂਕਤਾ ਅਤੇ ਜਨਭਾਗੀਦਾਰੀ ਦੇ ਜ਼ਰੀਏ ਕੁਪੋਸ਼ਣ ਦੇ ਖਤਰੇ ਨਾਲ ਨਿਪਟਣ ਬਾਰੇ ਬਲਾਂਗੀਰ, ਓਡੀਸ਼ਾ ਦੀ ਸਾਂਸਦ ਸ਼੍ਰੀਮਤੀ ਸੰਗੀਤਾ ਕੁਮਾਰੀ ਸਿੰਘ ਦਿਓ (Deo) ਦੇ ਟਵੀਟ ਥ੍ਰੈੱਡ ਨੂੰ ਸਾਂਝਾ ਕੀਤਾ ਹੈ।
ਇੱਕ ਟਵੀਟ ਥ੍ਰੈੱਡ ਵਿੱਚ ਬਲਾਂਗੀਰ, ਓਡੀਸ਼ਾ ਦੀ ਸਾਂਸਦ ਨੇ ਕੇਂਦਰੀ ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਦੇ ਤਤਵਾਧਾਨ ਵਿੱਚ ਸਰਕਾਰ ਦੇ ਪੋਸ਼ਣ ਅਭਿਯਾਨ ਦੇ ਪ੍ਰਭਾਵ ਬਾਰੇ ਦੱਸਿਆ ਹੈ। ਉਨ੍ਹਾਂ ਨੇ ਕਿਹਾ ਹੈ ਕਿ ਪੋਸ਼ਣ ਅਭਿਯਾਨ ਇਹ ਸੁਨਿਸ਼ਚਿਤ ਕਰ ਰਿਹਾ ਹੈ ਕਿ ਬੱਚੇ ਹੁਣ ਸਵਸਥ ਪੈਦਾ ਹੋਣ ਅਤੇ ਉਨ੍ਹਾਂ ਦਾ ਭਰਪੂਰ ਪੋਸ਼ਣ ਹੋਵੇ। ਉਨ੍ਹਾਂ ਨੇ ਸਵੱਛ ਭਾਰਤ ਦੇ ਵਿਸ਼ੇ ਵਿੱਚ ਪ੍ਰਧਾਨ ਮੰਤਰੀ ਦੁਆਰਾ ਲੋਕਾਂ ਨੂੰ ਦਿੱਤੇ ਗਏ ਸੱਦੇ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਲੋਕ ਪ੍ਰਧਾਨ ਮੰਤਰੀ ਦੇ ਸੱਦੇ ਦੇ ਨਾਲ ਮਜ਼ਬੂਤੀ ਨਾਲ ਜੁੜ ਗਏ ਸਨ। ਇਸੇ ਤਰ੍ਹਾਂ ਪੋਸ਼ਣ ਅਭਿਯਾਨ ਹੈ, ਜੋ ਸਰਕਾਰ ਦੇ ਕਾਰਗਰ ਲਾਗੂਕਰਨ ਤੇ ਨਾਗਰਿਕਾਂ ਦੀ ਸਰਗਰਮ ਭਾਗੀਦਾਰੀ ਦੇ ਕਾਰਨ ਸਫ਼ਲ ਹੋ ਰਿਹਾ ਹੈ।
ਪ੍ਰਧਾਨ ਮੰਤਰੀ ਨੇ ਟਵੀਟ ਕੀਤਾ;
“ਜਨਜਾਗਰੂਕਤਾ ਅਤੇ ਜਨਭਾਗੀਦਾਰੀ ਦੇ ਜ਼ਰੀਕੇ ਕੁਪੋਸ਼ਣ ਦੇ ਖਤਰੇ ਨਾਲ ਨਿਪਟਣ ਬਾਰੇ ਰੋਚਕ ਟਵੀਟ।”
******
ਡੀਐੱਸ/ਐੱਸਟੀ
(Release ID: 1915346)
Visitor Counter : 169
Read this release in:
Gujarati
,
English
,
Urdu
,
Marathi
,
हिन्दी
,
Manipuri
,
Assamese
,
Bengali
,
Odia
,
Tamil
,
Telugu
,
Malayalam