ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਮੁਦ੍ਰਾ ਯੋਜਨਾ ਦੇ 8 ਵਰ੍ਹੇ ਪੂਰੇ ਹੋਣ ‘ਤੇ ਇਸ ਦੀ ਸਰਾਹਨਾ ਕੀਤੀ

Posted On: 08 APR 2023 11:59AM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਮੁਦ੍ਰਾ ਯੋਜਨਾ ਦੇ 8 ਵਰ੍ਹੇ ਪੂਰੇ ਹੋਣ ‘ਤੇ ਇਸ ਦੀ ਸਰਾਹਨਾ ਕੀਤੀ ਹੈ।

ਮਾਈਗੋਵਇੰਡੀਆ (MyGovIndia) ਦੇ ਟਵੀਟਾਂ ਦੀ ਇੱਕ ਲੜੀ ਦੇ ਜਵਾਬ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ;

 

 “#PMMudraYojana ਨੇ ਵਿੱਤ ਪੋਸ਼ਣ ਤੋਂ ਵਾਂਝੇ ਲੋਕਾਂ ਦਾ ਵਿੱਤ ਪੋਸ਼ਣ ਕਰਨ ਅਤੇ ਅਣਗਿਣਤ ਭਾਰਤੀਆਂ ਦੇ ਲਈ ਗਰਿਮਾਮਈ ਜੀਵਨ ਦੇ ਨਾਲ-ਨਾਲ ਸਮ੍ਰਿੱਧੀ ਸੁਨਿਸ਼ਚਿਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਅੱਜ ਜਦੋਂ ਅਸੀਂ #8YearsOfMudraYojana ਮਨਾ ਰਹੇ ਹਾਂ, ਮੈਂ ਉਨ੍ਹਾਂ ਸਾਰੇ ਲੋਕਾਂ ਦੇ ਉੱਦਮਸ਼ੀਲਤਾ ਭਰੇ ਉਤਸ਼ਾਹ ਨੂੰ ਸਲਾਮ ਕਰਦਾ ਹਾਂ, ਜੋ ਇਸ ਤੋਂ ਲਾਭਵੰਦ ਹੋਏ ਅਤੇ ਸੰਪਦਾ ਦੇ ਨਿਰਮਾਤਾ ਬਣੇ।”

“ਇਹ ਵੀਡੀਓ ਮੁਦ੍ਰਾ ਯੋਜਨਾ ਦੀ ਗਤੀ ਅਤੇ ਵਿਆਪਕਤਾ ਬਾਰੇ ਇੱਕ ਬਿਹਤਰ ਸਮਝ ਪ੍ਰਦਾਨ ਕਰਦਾ ਹੈ।”

 


 

ਵਿੱਤ ਮੰਤਰਾਲੇ ਦੇ ਇੱਕ ਟਵੀਟ ਦੇ ਜਵਾਬ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ;

“ਸ਼ਲਾਘਾਯੋਗ! ਸਾਡੇ ਲੋਕਾਂ ਦੀ ਸਖ਼ਤ ਮਿਹਨਤ ਨੂੰ ਨਮਨ।”

 

************

ਡੀਐੱਸ/ਐੱਸਐੱਚ



(Release ID: 1915044) Visitor Counter : 81