ਪ੍ਰਧਾਨ ਮੰਤਰੀ ਦਫਤਰ

ਨਗਾ ਸੱਭਿਆਚਾਰ, ਜੀਵੰਤਤਾ, ਸ਼ੌਰਯ ਅਤੇ ਕੁਦਰਤ ਦੇ ਪ੍ਰਤੀ ਸਨਮਾਨ ਦਾ ਸਮਾਨਾਰਥਕ ਹੈ: ਪ੍ਰਧਾਨ ਮੰਤਰੀ

Posted On: 06 APR 2023 11:24AM by PIB Chandigarh

ਨਾਗਾਲੈਂਡ ਸਰਕਾਰ ਦੇ ਪੀਐੱਚਈਡੀ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਜੈਕਬ ਝਿਮੋਮੀ ਦੇ ਟਵੀਟ ਥ੍ਰੈੱਡ ਦਾ ਜਵਾਬ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ, “ਜੀ20 ਪ੍ਰੋਗਰਾਮਾਂ ਵਿੱਚੋਂ ਇੱਕ ਦੇ ਦੌਰਾਨ, ਸ਼ਾਨਦਾਰ ਨਗਾ ਸੱਭਿਆਚਾਰ ਨੂੰ ਇੱਕ ਚੰਗੇ ਟਵੀਟ ਥ੍ਰੈੱਡ ਦੇ ਜ਼ਰੀਏ ਦਿਖਾਇਆ ਗਿਆ ਹੈ। ਨਗਾ ਸੱਭਿਆਚਾਰ, ਜੀਵੰਤਤਾ, ਸ਼ੌਰਯ ਅਤੇ ਕੁਦਰਤ ਦੇ ਪ੍ਰਤੀ ਸਨਮਾਨ ਦਾ ਸਮਾਨਾਰਥਕ ਹੈ।”

ਇੱਕ ਟਵੀਟ ਥ੍ਰੈੱਡ ਵਿੱਚ ਸ਼੍ਰੀ ਜੈਕਬ ਝਿਮੋਮੀ ਨੇ ਕੋਹਿਮਾ, ਨਾਗਾਲੈਂਡ ਵਿੱਚ ਜੀ-20 ਦੇ ਸਾਰੇ ਪ੍ਰਤੀਨਿਧੀਆਂ ਦਾ ਪੂਰੇ ਦਿਲ ਤੋਂ ਸੁਆਗਤ ਕਰਨ ਦੀ ਗੱਲ ਕਹੀ ਹੈ।


 

ਉਨ੍ਹਾਂ ਨੇ ਇਹ ਵੀ ਕਿਹਾ ਕਿ ਊਰਜਾਵਾਨ ਨਗਾ ਭਾਈਓ ਅਤੇ ਭੈਣੋਂ ਦੁਆਰਾ ਪੇਸ਼ ਪਰੰਪਰਾਗਤ ਨਗਾ ਨ੍ਰਿਤ (ਡਾਂਸ) ਨਾਲ ਪ੍ਰਤੀਨਧੀਆਂ ਦਾ ਸੁਆਗਤ ਕੀਤਾ ਗਿਆ।

ਪ੍ਰਧਾਨ ਮੰਤਰੀ ਨੇ ਟਵੀਟ ਕੀਤਾ;

“ਜੀ20 ਪ੍ਰੋਗਰਾਮਾਂ ਵਿੱਚੋਂ ਇੱਕ ਦੇ ਦੌਰਾਨ ਸ਼ਾਨਦਾਰ ਨਗਾ ਸੱਭਿਆਚਾਰ ਨੂੰ ਇੱਕ ਚੰਗੇ ਟਵੀਟ ਥ੍ਰੈੱਡ ਦੇ ਜ਼ਰੀਏ ਦਿਖਾਇਆ ਗਿਆ ਹੈ। ਨਗਾ ਸੱਭਿਆਚਾਰ, ਜੀਵੰਤਤਾ, ਸ਼ੌਰਯ ਅਤੇ ਕੁਦਰਤ ਦੇ ਪ੍ਰਤੀ ਸਨਮਾਨ ਦਾ ਸਮਾਨਾਰਥਕ ਹੈ।”

******


ਡੀਐੱਸ/ਐੱਸਟੀ



(Release ID: 1914326) Visitor Counter : 90