ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਸਿਲਚਰ ਅਤੇ ਆਸ-ਪਾਸ ਦੇ ਖੇਤਰਾਂ ਵਿੱਚ ‘ਈਜ਼ ਆਵ੍ ਲਿਵਿੰਗ’ ਨੂੰ ਹੁਲਾਰਾ ਦੇਣ ਵਾਲੇ ਵਿਕਾਸ ਕਾਰਜਾਂ ’ਤੇ ਪ੍ਰਸੰਨਤਾ ਵਿਅਕਤ ਕੀਤੀ
प्रविष्टि तिथि:
03 APR 2023 9:55AM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਸਿਲਚਰ ਅਤੇ ਆਸ-ਪਾਸ ਦੇ ਖੇਤਰਾਂ ਵਿੱਚ ‘ਈਜ਼ ਆਵ੍ ਲਿਵਿੰਗ’ ਨੂੰ ਹੁਲਾਰਾ ਦੇਣ ਵਾਲੇ ਵਿਕਾਸ ਕਾਰਜਾਂ ’ਤੇ ਪ੍ਰਸੰਨਤਾ ਵਿਅਕਤ ਕੀਤੀ ਹੈ।
ਸੰਸਦ ਮੈਂਬਰ ਡਾ. ਰਾਜਦੀਪ ਰਾਏ ਨੇ ਇੱਕ ਟਵੀਟ ਥ੍ਰੈੱਡ ਵਿੱਚ ਸਿਲਚਰ ਦੀ ਵਿਕਾਸ ਯਾਤਰਾ ਦੇ ਬਾਰੇ ਜਾਣਕਾਰੀ ਦਿੱਤੀ ਹੈ। ਉਨ੍ਹਾਂ ਨੇ ਦੱਸਿਆ ਹੈ ਕਿ ਚਾਹੇ ਸਿੱਖਿਆ, ਸਵੱਛਤਾ, ਸਿਹਤ ਸੇਵਾ, ਜਲ ਸਪਲਾਈ, ਵਾਤਾਵਰਣ ਅਤੇ ਟ੍ਰਾਂਸਪੋਰਟ ਹੋਵੇ ਜਾਂ ਫਿਰ ਕਿਫ਼ਾਇਤੀ ਆਵਾਸ ਦੀ ਉਪਲਬਧਤਾ ਅਤੇ ਸੈਫਟੀ ਸਕਿਊਟੀ ਅਤੇ ਜਨਤਕ ਸੇਵਾਵਾਂ ਹੋਣ, ਖੇਤਰ ਦੀ ਆਰਥਿਕ ਸਮਰੱਥਾ ਦੇ ਨਾਲ-ਨਾਲ ਜੀਵਨ ਦੀ ਗੁਣਵੱਤਾ ਵਿੱਚ ਵੀ ਸੁਧਾਰ ਹੋਇਆ ਹੈ। ਉਨ੍ਹਾਂ ਨੇ ਸੀਜੀਐੱਚਐੱਸ ਵੈੱਲਨੈੱਸ ਸੈਂਟਰ, ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ (ਪੀਐੱਮਜੀਐੱਸਵਾਈ), ਪ੍ਰਧਾਨ ਮੰਤਰੀ ਆਵਾਸ ਯੋਜਨਾ, ਗ੍ਰਾਮੀਣ (ਪੀਐੱਮਏਵਾਈ) ਅਤੇ ਹੋਰ ਵਿਕਾਸ ਪਹਿਲਾਂ ਬਾਰੇ ਵੀ ਗੱਲ ਕੀਤੀ, ਜੋ ਸਿਲਚਰ ਅਤੇ ਆਸਪਾਸ ਦੇ ਖੇਤਰਾਂ ਦੇ ਲੋਕਾਂ ਦੇ ਜੀਵਨ ਨੂੰ ਅਸਾਨ ਬਣਾ ਰਹੇ ਹਨ।
ਸੰਸਦ ਮੈਂਬਰ ਦੇ ਟਵੀਟ ਥ੍ਰੈੱਡ ਦੇ ਜਵਾਬ ਵਿੱਚ, ਪ੍ਰਧਾਨ ਮੰਤਰੀ ਨੇ ਟਵੀਟ ਕੀਤਾ;
“ਖੁਸ਼ੀ ਹੈ ਕਿ ਵਿਕਾਸ ਕਾਰਜਾਂ ਦੇ ਪਰਿਣਾਮ, ਸਿਲਚਰ ਅਤੇ ਆਸਪਾਸ ਦੇ ਖੇਤਰਾਂ ਵਿੱਚ ‘ਈਜ਼ ਆਵ੍ ਲਿਵਿੰਗ’ ਨੂੰ ਹੋਰ ਅੱਗੇ ਵਧਾ ਰਹੇ ਹਨ।”
*********
ਡੀਐੱਸ/ਐੱਸਟੀ
(रिलीज़ आईडी: 1913377)
आगंतुक पटल : 162
इस विज्ञप्ति को इन भाषाओं में पढ़ें:
Bengali
,
English
,
Urdu
,
हिन्दी
,
Marathi
,
Assamese
,
Manipuri
,
Gujarati
,
Odia
,
Tamil
,
Telugu
,
Kannada
,
Malayalam