ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਪੁਣੇ ਤੋਂ ਸਾਂਸਦ ਸ਼੍ਰੀ ਗਿਰੀਸ਼ ਬਾਪਟ ਦੇ ਦੇਹਾਂਤ ’ਤੇ ਸੋਗ ਵਿਅਕਤ ਕੀਤਾ।
प्रविष्टि तिथि:
29 MAR 2023 4:19PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਪੁਣੇ ਤੋਂ ਸਾਂਸਦ ਸ਼੍ਰੀ ਗਿਰੀਸ਼ ਬਾਪਟ ਦੇ ਦੇਹਾਂਤ ’ਤੇ ਦੁਖ ਪ੍ਰਗਟ ਕੀਤਾ ਹੈ।
ਟਵੀਟਾਂ ਦੀ ਇੱਕ ਲੜੀ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ;
ਸ਼ੀ ਗਿਰੀਸ਼ ਬਾਪਟ ਜੀ ਇੱਕ ਨਿਮਰ ਅਤੇ ਮਿਹਨਤੀ ਨੇਤਾ ਸਨ। ਉਨ੍ਹਾਂ ਨੇ ਮਿਹਨਤ ਦੇ ਨਾਲ ਸਮਾਜ ਦੀ ਸੇਵਾ ਕੀਤੀ। ਸ਼੍ਰੀ ਬਾਪਟ ਨੇ ਮਹਾਰਾਸ਼ਟਰ ਦੇ ਵਿਕਾਸ ਦੇ ਲਈ ਵਿਆਪਕ ਪੱਧਰ ’ਤੇ ਕਾਰਜ ਕੀਤੇ ਅਤੇ ਉਹ ਪੁਣੇ ਦੇ ਵਿਕਾਸ ਦੇ ਲਈ ਵਿਸ਼ੇਸ਼ ਤੌਰ ’ਤੇ ਤਤਪਰ ਸਨ। ਉਨ੍ਹਾਂ ਦਾ ਦੇਹਾਂਤ ਬਹੁਤ ਦੁਖਦ ਹੈ। ਉਨ੍ਹਾਂ ਦੇ ਪਰਿਵਾਰ ਅਤੇ ਸਮਰਥਕਾਂ ਦੇ ਪ੍ਰਤੀ ਮੇਰੀਆਂ ਸੰਵੇਦਨਾਵਾਂ।
ਓਮ ਸ਼ਾਤੀ”
ਸ਼੍ਰੀ ਗਿਰੀਸ਼ ਬਾਪਟ ਜੀ ਨੇ ਮਹਾਰਾਸ਼ਟਰ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਅੱਗੇ ਵਧਾਉਣ ਅਤੇ ਇਸ ਨੂੰ ਸਸ਼ਕਤ ਬਣਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਉਹ ਇੱਕ ਮਿਲਣਸਾਰ ਵਿਧਾਇਕ ਸਨ ਅਤੇ ਉਨ੍ਹਾਂ ਨੇ ਹਮੇਸ਼ਾ ਲੋਕ ਭਲਾਈ ਦੇ ਮੁੱਦਿਆਂ ਨੂੰ ਉਠਾਇਆ। ਸ਼੍ਰੀ ਗਿਰੀਸ਼ ਬਾਪਟ ਜੀ ਨੇ ਇੱਕ ਪ੍ਰਭਾਵਸ਼ਾਲੀ ਮੰਤਰੀ ਅਤੇ ਬਾਅਦ ਵਿੱਚ ਪੁਣੇ ਦੇ ਸਾਂਸਦ ਦੇ ਰੂਪ ਵਿੱਚ ਆਪਣੀ ਪਹਿਚਾਣ ਸਥਾਪਿਤ ਕੀਤੀ। ਉਨ੍ਹਾਂ ਦੇ ਸ਼ਲਾਘਾਯੋਗ ਕਾਰਜ ਸਦਾ ਲੋਕਾਂ ਨੂੰ ਪ੍ਰੇਰਣਾ ਦਿੰਦੇ ਰਹਿਣਗੇ।
*** *** ***
ਡੀਐੱਸ/ਟੀਐੱਸ
(रिलीज़ आईडी: 1912324)
आगंतुक पटल : 124
इस विज्ञप्ति को इन भाषाओं में पढ़ें:
English
,
Urdu
,
Marathi
,
हिन्दी
,
Manipuri
,
Bengali
,
Assamese
,
Gujarati
,
Odia
,
Tamil
,
Telugu
,
Kannada
,
Malayalam