ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਬੰਗਲੌਰ ਮੈਟਰੋ ਦੀ ਵ੍ਹਾਈਟਫੀਲਡ (ਕਾਡੁਗੋਡੀ) ਤੋਂ ਕ੍ਰਿਸ਼ਨਾਰਾਜਪੁਰਾ ਮੈਟਰੋ ਲਾਈਨ ਦਾ ਉਦਘਾਟਨ ਕੀਤਾ
ਮੈਟਰੋ ਦੀ ਸਵਾਰੀ ਕੀਤੀ
Posted On:
25 MAR 2023 2:10PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਬੰਗਲੌਰ ਮੈਟਰੋ ਦੀ ਵ੍ਹਾਈਟਫੀਲਡ (ਕਾਡੁਗੋਡੀ) ਤੋਂ ਕ੍ਰਿਸ਼ਨਾਰਾਜਪੁਰਾ ਮੈਟਰੋ ਲਾਈਨ ਦਾ ਉਦਘਾਟਨ ਕੀਤਾ। ਨਵੀਂ ਮੈਟਰੋ ਲਾਈਨ ਦਾ ਉਦਘਾਟਨ ਕਰਨ ਤੋਂ ਬਾਅਦ ਉਨ੍ਹਾਂ ਨੇ ਇਸ ਵਿੱਚ ਸਵਾਰੀ ਵੀ ਕੀਤੀ।
ਪ੍ਰਧਾਨ ਮੰਤਰੀ ਦਫ਼ਤਰ ਨੇ ਟਵੀਟ ਕੀਤਾ:
“ਪ੍ਰਧਾਨ ਮੰਤਰੀ ਨਰੇਂਦਰ ਮੋਦੀ ਬੰਗਲੁਰੂ ਮੈਟਰੋ ’ਤੇ ਸਵਾਰ ਹਨ, ਵਿਭਿੰਨ ਖੇਤਰਾਂ ਨਾਲ ਜੁੜੇ ਲੋਕਾਂ ਦੇ ਨਾਲ ਗੱਲਬਾਤ ਕਰ ਰਹੇ ਹਨ।”
PM @narendramodi is on board the Bengaluru Metro, interacting with people from different walks of life. pic.twitter.com/RKdLSXMucw
— PMO India (@PMOIndia) March 25, 2023
ਵ੍ਹਾਈਟਫੀਲਡ (ਕਾਡੁਗੋਡੀ) ਮੈਟਰੋ ਸਟੇਸ਼ਨ ’ਤੇ ਪਹੁੰਚਣ ’ਤੇ ਪ੍ਰਧਾਨ ਮੰਤਰੀ ਨੇ ਸਭ ਤੋਂ ਪਹਿਲਾਂ ਟਿਕਟ ਕਾਊਂਟਰ ਤੋਂ ਟਿਕਟ ਖਰੀਦੀ ਅਤੇ ਫਿਰ ਇਸ ਮੌਕੇ ‘ਤੇ ਲਗਾਈ ਗਈ ਪ੍ਰਦਰਸ਼ਨੀ ਦਾ ਅਵਲੋਕਨ ਕੀਤਾ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਵ੍ਹਾਈਟਫੀਲਡ ਮੈਟਰੋ ਲਾਈਨ ਦੇ ਉਦਘਾਟਨ ਲਈ ਤਖ਼ਤੀ ਤੋਂ ਹਟਾਇਆ ਅਤੇ ਮੈਟਰੋ ਵਿੱਚ ਸਵਾਰੀ ਕਰਨ ਲਈ ਪਲੈਟਫਾਰਮ ਪਹੁੰਚੇ। ਆਪਣੀ ਯਾਤਰਾ ਦੇ ਦੌਰਾਨ ਉਨ੍ਹਾਂ ਨੇ ਬੰਗਲੋਰ ਮੈਟਰੋ ਵਰਕਰਾਂ ਅਤੇ ਸਟਾਫ਼ ਨਾਲ ਗੱਲਬਾਤ ਕੀਤੀ।
ਪ੍ਰਧਾਨ ਮੰਤਰੀ ਦੇ ਨਾਲ ਕਰਨਾਟਕ ਦੇ ਰਾਜਪਾਲ, ਸ਼੍ਰੀ ਥਾਵਰ ਚੰਦ ਗਹਿਲੋਤ ਅਤੇ ਕਰਨਾਟਕ ਦੇ ਮੁੱਖ ਮੰਤਰੀ, ਸ਼੍ਰੀ ਬਾਸਵਰਾਜ ਬੋਮਈ ਵੀ ਸਨ।
ਪਿਛੋਕੜ
ਪ੍ਰਧਾਨ ਮੰਤਰੀ ਦਾ ਦੇਸ਼ ਭਰ ਵਿੱਚ ਵਿਸ਼ਵ ਪੱਧਰੀ ਸ਼ਹਿਰੀ ਗਤੀਸ਼ੀਲਤਾ ਬੁਨਿਆਦੀ ਢਾਂਚੇ ਦੇ ਵਿਕਾਸ ’ਤੇ ਵਿਸ਼ੇਸ਼ ਧਿਆਨ ਰਿਹਾ ਹੈ। ਇਸ ਦੇ ਤਹਿਤ, ਬੰਗਲੌਰ ਮੈਟਰੋ ਫੇਜ਼ 2 ਦੇ ਤਹਿਤ ਵ੍ਹਾਈਟਫੀਲਡ (ਕਾਡੁਗੋਡੀ) ਮੈਟਰੋ ਤੋਂ ਕ੍ਰਿਸ਼ਨਾਰਾਜਪੁਰਾ ਮੈਟਰੋ ਲਾਈਨ ਆਵ੍ ਰੀਚ-1 ਐਕਸਟੈਂਸ਼ਨ ਪ੍ਰੋਜੈਕਟ ਦੇ 13.71 ਕਿਲੋਮੀਟਰ ਦੇ ਹਿੱਸੇ ਦਾ ਉਦਘਾਟਨ ਪ੍ਰਧਾਨ ਮੰਤਰੀ ਦੁਆਰਾ ਵਾਈਟਫੀਲਡ (ਕਾਡੁਗੋਡੀ) ਮੈਟਰੋ ਸਟੇਸ਼ਨ ’ਤੇ ਕੀਤਾ ਗਿਆ। ਲਗਭਗ 4250 ਕਰੋੜ ਰੁਪਏ ਦੀ ਲਾਗਤ ਨਾਲ ਬਣਾਈ ਗਈ, ਇਸ ਮੈਟਰੋ ਲਾਈਨ ਦੇ ਉਦਘਾਟਨ ਨਾਲ ਬੰਗਲੁਰੂ ਵਿੱਚ ਯਾਤਰੀਆਂ ਨੂੰ ਇੱਕ ਸਵੱਛ, ਸੁਰੱਖਿਅਤ, ਤੇਜ਼ ਅਤੇ ਅਰਾਮਦਾਇਕ ਯਾਤਰਾ ਦੀ ਸੁਵਿਧਾ ਮਿਲੇਗੀ, ਜਿਸ ਨਾਲ ਗਤੀਸ਼ੀਲਤਾ ਵਿੱਚ ਅਸਾਨੀ ਹੋਵੇਗੀ ਅਤੇ ਸ਼ਹਿਰ ਵਿੱਚ ਟ੍ਰੈਫਿਕ ਦੀ ਭੀੜ ਘੱਟ ਹੋਵੇਗੀ।
************
ਡੀਐੱਸ/ਟੀਐੱਸ
(Release ID: 1911184)
Visitor Counter : 99
Read this release in:
English
,
Urdu
,
Hindi
,
Marathi
,
Manipuri
,
Assamese
,
Bengali
,
Gujarati
,
Odia
,
Tamil
,
Telugu
,
Kannada
,
Malayalam