ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ 21 ਮਾਰਚ 2023 ਨੂੰ ਉੱਤਰ ਪੂਰਬ ਦੇ ਲਈ ਭਾਰਤ ਗੌਰਵ ਟ੍ਰੇਨ ਦੇ ਆਗਾਮੀ ਸ਼ੁਭ ਆਰੰਭ ਬਾਰੇ ਪ੍ਰਤੀਕਿਰਿਆ ਵਿਅਕਤ ਕੀਤੀ
Posted On:
06 MAR 2023 8:09PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ 21 ਮਾਰਚ 2023 ਨੂੰ ਉੱਤਰ ਪੂਰਬ ਦੇ ਲਈ ਭਾਰਤ ਗੌਰਵ ਟ੍ਰੇਨ ਦੇ ਆਗਾਮੀ ਸ਼ੁਭ ਆਰੰਭ ‘ਤੇ ਪ੍ਰਸੰਨਤਾ ਵਿਅਕਤ ਕੀਤੀ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਇਹ ਇੱਕ ਦਿਲਚਸਪ ਅਤੇ ਯਾਦਗਾਰ ਯਾਤਰਾ ਹੋਵੇਗੀ ਅਤੇ ਉੱਤਰ-ਪੂਰਬ ਨੂੰ ਜਾਣਨ ਦਾ ਇਹ ਇੱਕ ਰੋਮਾਂਚਕ ਅਵਸਰ ਹੋਵੇਗਾ।
ਭਾਰਤੀ ਰੇਲ ਨੇ ਭਾਰਤ ਗੌਰਵ ਡੀਲਕਸ ਏਸੀ ਟੂਰਿਸਟ ਟ੍ਰੇਨ ਦੁਆਰਾ ਭਾਰਤ ਦੇ ਉੱਤਰ ਪੂਰਬੀ ਰਾਜਾਂ ਨੂੰ ਕਵਰ ਕਰਨ ਲਈ ਖਾਸ ਰੂਪ ਤੋਂ ਡਿਜ਼ਾਈਨ ਕੀਤੀ ਗਈ ਯਾਤਰਾ “ਨੌਰਥ ਈਸਟ ਡਿਸਕਵਰੀ: ਬਿਯੌਂਡ ਗੁਵਾਹਾਟੀ” ਦਾ ਸੰਚਾਲਨ ਕਰਨ ਦਾ ਫ਼ੈਸਲਾ ਲਿਆ ਹੈ। ਇਸ ਟ੍ਰੇਨ ਦੀ ਯਾਤਰਾ 21 ਮਾਰਚ, 2023 ਨੂੰ ਦਿੱਲੀ ਦੇ ਸਫ਼ਦਰਜੰਗ ਰੇਲਵੇ ਸਟੇਸ਼ਨ ਤੋਂ ਸ਼ੁਰੂ ਹੋਵੇਗੀ ਅਤੇ 15 ਦਿਨਾਂ ਦੀ ਇਹ ਯਾਤਰਾ ਅਸਾਮ ਦੇ ਗੁਵਾਹਾਟੀ, ਸ਼ਿਵਸਾਗਰ, ਜੋਰਹਾਟ ਅਤੇ ਕਾਜੀਰੰਗਾ, ਤ੍ਰਿਪੁਰਾ ਦੇ ਉਨਾਕੋਟੀ, ਅਗਰਤਲਾ ਤੇ ਉਦੈਪੁਰ, ਨਾਗਾਲੈਂਡ ਦੇ ਦੀਮਾਪੁਰ ਤੇ ਕੋਹਿਮਾ ਅਤੇ ਮੇਘਾਲਿਆ ਦੇ ਸ਼ਿਲੌਂਗ ਤੇ ਚੇਰਾਪੂੰਜੀ ਨੂੰ ਕਵਰ ਕਰੇਗੀ।
ਭਾਰਤ ਗੌਰਵ ਟ੍ਰੇਨ ਦੇ ਆਗਾਮੀ ਸ਼ੁਭ ਆਰੰਭ ਬਾਰੇ ਕੇਂਦਰੀ ਸੱਭਿਆਚਾਰ, ਟੂਰਿਜ਼ਮ ਅਤੇ ਉੱਤਰ ਪੂਰਬੀ ਖੇਤਰ ਵਿਕਾਸ ਮੰਤਰੀ ਸ਼੍ਰੀ ਜੀ. ਕਿਸ਼ਨ ਰੈੱਡੀ ਦੇ ਟਵੀਟ ਥ੍ਰੈੱਡ ਦਾ ਜਵਾਬ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਟਵੀਟ ਕੀਤਾ;
“ਇਹ ਇੱਕ ਦਿਲਚਸਪ ਅਤੇ ਯਾਦਗਾਰ ਯਾਤਰਾ ਹੋਵੇਗੀ ਅਤੇ ਉੱਤਰ ਪੂਰਬ ਨੂੰ ਜਾਣਨ ਦਾ ਇਹ ਇੱਕ ਰੋਮਾਂਚਕ ਅਵਸਰ ਹੋਵੇਗਾ।”
*****
ਡੀਐੱਸ/ਐੱਸਟੀ
(Release ID: 1904994)
Visitor Counter : 129
Read this release in:
Kannada
,
Assamese
,
English
,
Urdu
,
Marathi
,
Hindi
,
Bengali
,
Manipuri
,
Gujarati
,
Odia
,
Tamil
,
Telugu
,
Malayalam