ਵਿੱਤ ਮੰਤਰਾਲਾ
ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰੀ ਸ਼੍ਰੀ ਅਨੁਰਾਗ ਠਾਕੁਰ ਨੇ ਬੰਗਲੁਰੂ ਵਿੱਚ ਵਿੱਤ ਅਤੇ ਕੇਂਦਰੀ ਬੈਂਕ ਪ੍ਰਤੀਨਿਧੀਆਂ (ਐੱਫਸੀਬੀਡੀ) ਦੀ ਦੂਜੀ ਮੀਟਿੰਗ ਦੇ ਉਦਘਾਟਨ ਸੈਸ਼ਨ ਨੂੰ ਸੰਬੋਧਿਤ ਕੀਤਾ
Posted On:
22 FEB 2023 2:05PM by PIB Chandigarh
ਕੇਂਦਰੀ ਸੂਚਨਾ ਤੇ ਪ੍ਰਸਾਰਣ ਅਤੇ ਯੁਵਾ ਪ੍ਰੋਗਰਾਮ ਤੇ ਖੇਡ ਮੰਤਰੀ ਸ਼੍ਰੀ ਅਨੁਰਾਗ ਸਿੰਘ ਠਾਕੁਰ ਦੇ ਉਦਘਾਟਨ ਭਾਸ਼ਣ ਦੇ ਨਾਲ ਅੱਜ ਇੱਥੇ ਜੀ-20 ਵਿੱਤ ਅਤੇ ਕੇਂਦਰੀ ਬੈਂਕ ਦੇ ਪ੍ਰਤੀਨਿਧੀਆਂ (ਐੱਫਸੀਬੀਡੀ) ਦੀ ਦੂਜੀ ਮੀਟਿੰਗ ਸ਼ੁਰੂ ਹੋਈ।

ਭਾਰਤ ਦੁਆਰਾ ਜੀ-20 ਪ੍ਰਧਾਨਗੀ ਸੰਭਾਲਣ ਦੇ ਬਾਅਦ ਜੀ-20 ਵਿੱਤ ਮੰਤਰੀਆਂ ਅਤੇ ਕੇਂਦਰੀ ਬੈਂਕ ਦੇ ਗਵਰਨਰਾਂ (ਐੱਫਐੱਮਸੀਬੀਜੀ) ਦੀ ਪਹਿਲੀ ਮੀਟਿੰਗ 24-25 ਫਰਵਰੀ, 2023 ਨੂੰ ਬੰਗਲੁਰੂ , ਕਰਨਾਟਕ ਵਿੱਚ ਨਿਰਧਾਰਿਤ ਹੈ। ਜੀ-20 ਐੱਫਐੱਮਸੀਬੀਜੀ ਦੀ ਮੀਟਿੰਗ ਜੀ-20 ਵਿੱਤ ਅਤੇ ਕੇਂਦਰੀ ਬੈਂਕ ਦੇ ਪ੍ਰਤੀਨਿਧੀਆਂ (ਐੱਫਸੀਬੀਡੀ) ਦੀ ਮੀਟਿੰਗ ਤੋਂ ਪਹਿਲੇ ਹੈ। ਮੀਟਿੰਗ ਦੀ ਸਹਿ-ਪ੍ਰਧਾਨਗੀ ਸ਼੍ਰੀ ਅਜੈ ਸੇਠ ਅਤੇ ਆਰਬੀਆਈ ਦੇ ਡਿਪਟੀ ਗਵਰਨਰ ਡਾ. ਮਾਈਕਲ ਡੀ. ਪਾਤਰਾ ਕਰਨਗੇ।
ਸੰਬੋਧਨ ਦੇ ਦੌਰਾਨ, ਯੁਵਾ ਮਾਮਲੇ ਮੰਤਰੀ ਨੇ ਕਿਹਾ ਕਿ ਵਿੱਤ ਟ੍ਰੈਕ ਜੀ-20 ਪ੍ਰਕਿਰਿਆ ਦੇ ਮੁੱਲ ਵਿੱਚ ਹੈ ਅਤੇ ਗਲੋਬਲ ਆਰਥਿਕ ਸੰਵਾਦ ਅਤੇ ਨੀਤੀ ਤਾਲਮੇਲ ਦੇ ਲਈ ਇੱਕ ਪ੍ਰਭਾਵੀ ਮੰਚ ਪ੍ਰਦਾਨ ਕਰਦਾ ਹੈ। ਵਿੱਤ ਟ੍ਰੈਕ ਵਿੱਚ ਮੁੱਖ ਕਾਰਜ-ਖੇਤਰ ਗਲੋਬਲ ਆਰਥਿਕ ਦ੍ਰਿਸ਼ਟੀਕੋਣ ਅਤੇ ਜੋਖਿਮ, ਵਿਕਾਸ ਵਿੱਤ ਸਹਿਤ ਅੰਤਰਰਾਸ਼ਟਰੀ ਵਿੱਤੀ ਸੰਰਚਨਾ ਅਤ ਗਲੋਬਲ ਵਿੱਤੀ ਸੁਰੱਖਿਆ ਜਾਲ, ਵਿੱਤੀ ਸਮਾਵੇਸ਼ਨ ਅਤੇ ਵਿੱਤੀ ਖੇਤਰ ਦੇ ਹੋਰ ਮੁੱਦੇ, ਬੁਨਿਆਦੀ ਢਾਂਚਾ ਵਿਕਾਸ ਅਤੇ ਵਿੱਤ ਪੋਸ਼ਣ, ਸਥਾਈ ਵਿੱਤ, ਗਲੋਬਲ ਸਿਹਤ ਵਿੱਤ ਪੋਸ਼ਣ ਅਤੇ ਅੰਤਰਰਾਸ਼ਟਰੀ ਟੈਕਸ ਸ਼ਾਮਲ ਹਨ।
ਜਦੋਂ ਨਵੰਬਰ, 2022 ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਇੰਡੋਨੇਸ਼ੀਆ ਦੇ ਰਾਸ਼ਟਰਪਤੀ ਜੋਕੋ ਵਿਡੋਡੋ ਤੋਂ ਜੀ-20 ਦਾ ਬੈਟਨ ਪ੍ਰਾਪਤ ਕੀਤਾ, ਤਦ ਇਹ ਦੇਸ਼ ਦੇ ਲਈ ਗਰਵ ਦਾ ਪਲ ਸੀ। ਹਾਲਾਂਕਿ , ਇਸ ਦੇ ਨਾਲ ਹੀ ਜੀ-20 ਦੇ ਵੱਲੋਂ ਮਤਭੇਦਾਂ ਨੂੰ ਸਮਾਪਤ ਕਰਨ ਅਤੇ ਗਲੋਬਲ ਮਹੱਤਵ ਦੇ ਮਾਮਲਿਆਂ ‘ਤੇ ਸਹਿਮਤੀ ਬਣਾਉਣ ਨੂੰ ਸੁਨਿਸ਼ਚਿਤ ਕਰਨ ਦੀ ਵੱਡੀ ਜ਼ਿੰਮੇਦਾਰੀ ਵੀ ਸੀ।
ਆਪਣੇ ਉਦਘਾਟਨ ਭਾਸ਼ਣ ਵਿੱਚ ਸ਼੍ਰੀ ਠਾਕੁਰ ਨੇ ਭਾਰਤ ਦੀ ਜੀ-20 ਪ੍ਰਧਾਨਗੀ ਦੇ ਮਹੱਤਵ ਅਤੇ ਸਾਡੀ ਇੱਕ ਪ੍ਰਿਥਵੀ ਨੂੰ ਬਿਹਤਰ ਬਣਾਉਣ, ਸਾਡੇ ਇੱਕ ਪਰਿਵਾਰ ਦੇ ਅੰਦਰ ਸਦਭਾਵਨਾ ਉਤਪੰਨ ਕਰਨ ਅਤੇ ਸਾਡੇ ਇੱਕ ਭਵਿੱਖ ਦੀ ਆਸ਼ਾ ਪ੍ਰਦਾਨ ਕਰਨ ‘ਤੇ ਕੇਂਦ੍ਰਿਤ ਪ੍ਰਾਥਮਿਕਤਾਵਾਂ ਨੂੰ ਰੇਖਾਂਕਿਤ ਕੀਤਾ। ਇਹ ਵਿਸ਼ਾ-ਵਸਤੂ ਗਲੋਬਲ ਚੁਣੌਤੀਆਂ ਦਾ ਸਮਾਧਾਨ ਕਰਨ ਦੇ ਲਈ ਸਹਿਯੋਗਾਤਮਕ ਯਤਨਾਂ ‘ਤੇ ਭਾਰਤ ਦੇ ਮਹੱਤਵ ਨੂੰ ਦਿਖਾਉਂਦਾ ਹੈ।
ਗਲੋਬਲ ਅਰਥਵਿਵਸਥਾ ਕੋਵਿਡ-19 ਮਹਾਮਾਰੀ, ਫੂਡ ਅਤੇ ਊਰਜਾ ਅਸੁਰੱਖਿਆ, ਵੱਡੇ ਪੈਮਾਨੇ ‘ਤੇ ਮਹਿੰਗਾਈ, ਵਧਿਆ ਹੋਇਆ ਲੋਨ ਸੰਕਟ, ਜਲਵਾਯੂ ਪਰਿਵਤਰਨ ਦੀ ਖਰਾਬ ਹੁੰਦੀ ਸਥਿਤੀ ਅਤੇ ਭੂ-ਰਾਜਨੀਤਿਕ ਤਨਾਵ ਦੇ ਮੰਦ ਪ੍ਰਭਾਵਾਂ ਦਾ ਸਾਹਮਣਾ ਕਰ ਰਹੀ ਹੈ। ਇਨ੍ਹਾਂ ਸਾਰੇ ਸੰਕਟਾਂ ਦਾ ਪ੍ਰਭਾਵ ਵਿਸ਼ਵ ਦੀ ਪ੍ਰਮੁੱਖ ਵਿਕਾਸ ਪ੍ਰਾਥਮਿਕਾਤਾਵਾਂ ਦੀ ਪ੍ਰਗਤੀ ਨੂੰ ਪਿੱਛੇ ਧਕੇਲ ਸਕਦਾ ਹੈ।

ਸ਼੍ਰੀ ਠਾਕੁਰ ਨੇ ਕਿਹਾ ਕਿ ਜੀ-20, ਕੇਂਦਰੀ ਸੰਵਾਦ ਅਤੇ ਵਿਚਾਰ-ਵਟਾਂਦਰੇ ਦੇ ਰਾਹੀਂ ਇਨ੍ਹਾਂ ਚੁਣੌਤੀਆਂ ਦੇ ਲਈ ਵਿਵਹਾਰਿਕ ਗਲੋਬਲ ਸਮਾਧਾਨ ਤਲਾਸ਼ਣ ਵਿੱਚ ਮਹੱਤਵਪੂਰਨ ਯੋਗਦਾਨ ਦੇ ਸਕਦਾ ਹੈ ਅਤੇ ਇਸ ਦੇ ਲਈ ਭਾਰਤ ਦੀ ਪ੍ਰਧਾਨਗੀ ਸਰਗਰਮ ਰੂਪ ਨਾਲ ਸੁਵਿਧਾ ਪ੍ਰਦਾਨ ਕਰਨਾ ਚਾਹੁੰਦੀ ਹੈ।
ਇਸ ਦੇ ਇਲਾਵਾ ਸ਼੍ਰੀ ਠਾਕੁਰ ਨੇ ਕਿਹਾ ਕਿ ਇਸ ਟੀਚੇ ਨੂੰ ਪੂਰਾ ਕਰਨ ਦੀ ਦਿਸ਼ਾ ਵਿੱਚ 2023 ਵਿੱਚ ਜੀ-20 ਵਿੱਤ ਟ੍ਰੈਕ ਚਰਚਾਵਾਂ ਵਿੱਚ 21 ਵੀਂ ਸਦੀ ਦੀਆਂ ਸਾਂਝਾ ਗਲੋਬਲ ਚੁਣੌਤੀਆਂ ਦਾ ਸਾਹਮਣਾ ਕਰਨ ਦੇ ਲਈ ਬਹੁਪੱਖੀ ਵਿਕਾਸ ਬੈਕਾਂ (ਐੱਮਡੀਬੀ) ਨੂੰ ਮਜ਼ਬੂਤ ਕਰਨਾ, ਭਵਿੱਖ ਦੇ ਸ਼ਹਿਰਾਂ’ ਦਾ ਵਿੱਤ ਪੋਸ਼ਣ ਕਰਨਾ, ਵਿੱਤੀ ਸਮਾਵੇਸਨ ਅਤੇ ਉਤਪਾਦਕਤਾ ਲਾਭ ਦੇ ਲਈ ਡਿਜੀਟਲ ਜਨਤਕ ਬੁਨਿਆਦੀ ਢਾਂਚੇ ਦਾ ਲਾਭ ਉਠਾਉਣਾ ਅੰਤਰਰਾਸ਼ਟਰੀ ਟੈਕਸ ਏਜੰਡੇ ਨੂੰ ਅੱਗੇ ਵਧਾਉਣਾ ਅਤੇ ਹੋਰ ਵਿਸ਼ੇ ਸ਼ਾਮਿਲ ਹੋਣਗੇ। ਜੀ-20 ਦੇ ਤਹਿਤ ਵੱਖ-ਵੱਖ ਕਾਰਜ ਬਲਾਂ ਨੇ ਪਹਿਲੇ ਹੀ ਇਨ੍ਹਾਂ ਪ੍ਰਮੁੱਖ ਮੁੱਦਿਆਂ ‘ਤੇ ਕਾਰਜ ਸ਼ੁਰੂ ਕਰ ਦਿੱਤਾ ਹੈ।

ਪ੍ਰਤੀਨਿਧੀਆਂ ਦੀ ਇਹ ਮੀਟਿੰਗ ਡਿਪਟੀਜ਼ (Duputies) ਨੂੰ ਅੰਤਿਮ ਰੂਪ ਦੇਣ ਦੇ ਲਈ ਸਮਰਪਿਤ ਹੈ, ਜਿਸ ਨੂੰ ਜੀ-20 ਦੇ ਵਿੱਤ ਮੰਤਰੀਆਂ ਅਤੇ ਕੇਂਦਰੀ ਬੈਂਕ ਦੇ ਗਵਰਨਰਾਂ ਦੁਆਰਾ 24 ਅਤੇ 25 ਫਰਵਰੀ 2023 ਨੂੰ ਉਨ੍ਹਾਂ ਦੀ ਮੀਟਿੰਗ ਵਿੱਚ ਮੰਜ਼ੂਰੀ ਦਿੱਤੀ ਜਾਵੇਗੀ। ਇਹ ਡਿਪਟੀਜ਼ ਗਲੋਬਲ ਅਰਥਵਿਵਸਥਾ ਨੂੰ ਪ੍ਰਭਾਵਿਤ ਕਰਨ ਵਾਲੇ ਸਭ ਤੋਂ ਵਧ ਮਹੱਤਵਪੂਰਨ ਮੁੱਦਿਆਂ ‘ਤੇ ਜੀ-20 ਦੇ ਸਮੂਹਿਕ ਦ੍ਰਿਸ਼ਟੀਕੋਣ ਦਾ ਪ੍ਰਤੀਕ ਹੈ। ਅਤੇ ਵਿਆਪਕ ਅੰਤਰਰਾਸ਼ਟਰੀ ਸਮੁਦਾਏ ਨੂੰ ਪ੍ਰਮੁੱਖ ਗਲੋਬਲ ਅਰਥਵਿਵਸਥਾਵਾਂ ਦੇ ਵਿੱਤ ਮੰਤਰੀਆਂ ਅਤੇ ਕੇਂਦਰੀ ਬੈਂਕ ਦੇ ਗਵਰਨਰਾਂ ਦੇ ਨਾਲ ਸਿੱਧੇ ਜੋੜਦੀ ਹੈ। ਇਸ ਵਿਚ ਜਨਸਾਧਾਰਣ ਨੂੰ ਵਿਸ਼ਵਾਸ ਕਰਨ ਦੀ ਸਮਰੱਥਾ ਹੈ ਕਿ ਪ੍ਰਮੁੱਖ ਗਲੋਬਲ ਸਮੱਸਿਆਵਾਂ ਦੇ ਤਾਲਮੇਲ ਸਮਾਧਾਨ ‘ਤੇ ਜੀ-20 ਦੇਸ਼ਾਂ ਦਰਮਿਆਨ ਆਮ ਸਹਿਮਤੀ ਨਾਲ ਗਲੋਬਲ ਅਰਥਵਿਵਸਥਾ ਨੂੰ ਵਰਤਮਾਨ ਮੰਦੀ ਤੋਂ ਉਭਰਨ ਵਿੱਚ ਮਦਦ ਕਰ ਸਕਦੀ ਹੈ। ਅਤੇ ਵਿਕਾਸ ਅਤੇ ਸਮ੍ਰਿੱਧ ਦੇ ਲਈ ਨਵੇਂ ਅਵਸਰ ਪੈਦਾ ਕਰ ਸਕਦੀ ਹੈ।
ਨੀਤੀ ਨਿਰਮਾਤਾ ਇਹ ਸੁਨਿਸ਼ਚਿਤ ਕਰਨ ਦੇ ਲਈ ਉੱਤਰਦਾਈ ਹਨ ਕਿ ਇਹ ਵਿਸ਼ਵਾਸ ਬਣਾਏ ਰੱਖਿਆ ਜਾਏ। ਜੀ-20 ਨੇ ਆਪਣੀ ਸਥਾਪਨਾ ਦੇ ਬਾਅਦ ਸਮੇਂ-ਸਮੇਂ ‘ਤੇ ਸੰਕਟ ਦੇ ਸਮੇਂ ਵਿੱਚ ਆਮ ਸਹਿਮਤੀ ਬਣਾਉਣ ਵਿੱਚ ਆਪਣੀ ਸਮਰੱਥਾ ਸਾਬਿਤ ਕੀਤੀ ਹੈ। ਭਾਰਤੀ ਪ੍ਰਧਾਨਗੀ ਦਾ ਮੰਨਣਾ ਹੈ ਕਿ ਸਫਲਤਾ ਆਉਣ ਵਾਲੇ ਮਹੱਤਵਪੂਰਨ ਜੋਖਿਮਾਂ ਦਾ ਅਨੁਮਾਨ ਲਗਾਉਣ, ਰੋਕਣ ਅਤੇ ਤਿਆਰ ਕਰਨ ਦੀ ਸਾਡੀ ਸਮਰੱਥਾ ਵਿੱਚ ਨਿਸ਼ਚਿਤ ਹੈ। ਇਹ ਇੱਕ ਸਮਾਵੇਸ਼ੀ ਅਤੇ ਨਵੇਂ ਬਹੁਪੱਖਵਾਦ ਦਾ ਸੱਦਾ ਕਰਦਾ ਹੈ।
ਆਪਣੇ ਸਮਾਪਨ ਭਾਸ਼ਣ ਵਿੱਚ, ਸ਼੍ਰੀ ਠਾਕੁਰ ਨੇ ਬਹੁਪੱਖਵਾਦ ਦੀ ਭਾਵਨਾ ਦੀ ਆਕਾਂਖਿਆ ਰੱਖਣ ਦੀ ਜ਼ਰੂਰਤ ‘ਤੇ ਚਾਨਣਾ ਪਾਇਆ। ਉਨ੍ਹਾਂ ਨੇ ਇਹ ਵੀ ਕਿਹਾ ਕਿ ਵਿਵਾਦਪੂਰਨ ਵਿਸ਼ੇ ਹਨ ਅਤੇ ਦੇਸ਼ਾਂ ਨੂੰ ਆਪਣੀਆਂ ਘਰੇਲੂ ਆਕਾਂਖਿਆਵਾਂ ਨੂੰ ਸੰਤੁਲਿਤ ਕਰਨ ਦੀ ਜ਼ਰੂਰਤ ਹੈ। ਇਸ ਰਚਨਾਤਮਕ ਅਤੇ ਉਪਯੋਗੀ ਚਰਚਾ ਦੇ ਰਾਹੀਂ ਅਸੀਂ ਸਮੂਹਿਕ ਰੂਪ ਤੋਂ ਅਧਿਕਤਮ ਪਰਿਣਾਮ ਪ੍ਰਾਪਤ ਕਰ ਸਕਦੇ ਹਨ।
ਉਦਘਾਟਨ ਭਾਸ਼ਣ ਨਾਲ ਜੁੜੇ ਟਵੀਟ
ਸੂਚਨਾ ਤੇ ਪ੍ਰਸਾਰਣ ਮੰਤਰੀ ਦੇ ਉਦਘਾਟਨ ਭਾਸ਼ਣ ਦੇ ਟਵੀਟ ਲਿੰਕ
****
ਆਰਐੱਮ/ਪੀਪੀਜੀ/ਕੇਐੱਮਐੱਨ
(Release ID: 1901449)
Read this release in:
Marathi
,
Kannada
,
Tamil
,
English
,
Urdu
,
Hindi
,
Bengali
,
Assamese
,
Gujarati
,
Odia
,
Telugu
,
Malayalam