ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਵਿਸ਼ਵ ਰੇਡੀਓ ਦਿਵਸ ਦੇ ਅਵਸਰ ’ਤੇ ਸਾਰੇ ਰੇਡੀਓ ਸਰੋਤਿਆਂ ਨੂੰ ਵਧਾਈਆਂ ਦਿੱਤੀਆਂ


ਉਨ੍ਹਾਂ ਨੇ ਨਾਗਰਿਕਾਂ ਨੂੰ 26 ਫਰਵਰੀ, 2023 ਨੂੰ ਹੋਣ ਵਾਲੇ ‘ਮਨ ਕੀ ਬਾਤ’ ਪ੍ਰੋਗਰਾਮ ਦੇ ਲਈ ਸੁਝਾਅ ਸਾਂਝਾ ਕਰਨ ਦੀ ਤਾਕੀਦ ਕੀਤੀ

Posted On: 13 FEB 2023 9:00AM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਵਿਸ਼ਵ ਰੇਡੀਓ ਦਿਵਸ ਦੇ ਅਵਸਰ ’ਤੇ ਸਾਰੇ ਰੇਡੀਓ ਸਰੋਤਿਆਂ, ਆਰਜੇ ਅਤੇ ਬ੍ਰੌਂਡਕਾਸਟਿੰਗ ਈਕੋ-ਸਿਸਟਮ ਨਾਲ ਜੁੜੇ ਹੋਰ ਸਾਰੇ ਲੋਕਾਂ ਨੂੰ ਵਧਾਈਆਂ ਦਿੱਤੀਆਂ ਹਨ। ਸ਼੍ਰੀ ਮੋਦੀ ਨੇ ਨਾਗਰਿਕਾਂ ਨੂੰ 26 ਫਰਵਰੀ, 2023 ਨੂੰ ਹੋਣ ਵਾਲੇ ‘ਮਨ ਕੀ ਬਾਤ’  ਪ੍ਰੋਗਰਾਮ ਦੇ ਲਈ ਆਪਣੇ ਸੁਝਾਅ ਸਾਂਝਾ ਕਰਨ ਦੀ ਵੀ ਤਾਕੀਦ ਕੀਤੀ ਹੈ।

ਟਵੀਟ ਦੀ ਇੱਕ ਸੀਰੀਜ਼ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ;

 “ਵਿਸ਼ਵ ਰੇਡੀਓ ਦਿਵਸ ਦੇ ਵਿਸ਼ੇਸ਼ ਅਵਸਰ ’ਤੇ ਸਾਰੇ ਰੇਡੀਓ ਸੋਰਤਿਆਂ, ਆਰਜੇ ਅਤੇ ਬ੍ਰੌਂਡਕਾਸਟਿੰਗ ਈਕੋ-ਸਿਸਟਮ ਨਾਲ ਜੁੜੇ ਹੋਰ ਸਭ ਲੋਕਾਂ ਨੂੰ ਵਧਾਈਆਂ। ਰੇਡੀਓ ਅਭਿਨਵ ਪ੍ਰੋਗਰਾਮਾਂ ਅਤੇ ਮਾਨਵ ਦੀ ਰਚਨਾਤਮਕਤਾ ਨੂੰ ਪ੍ਰਦਰਸ਼ਿਤ ਕਰਨ ਦੇ ਰਾਹੀਂ  ਲੋਕਾਂ ਦੇ ਜੀਵਨ ਨੂੰ ਉੱਜਵਲ ਕਰਦਾ ਰਹੇ”।

 “ਅੱਜ ਵਿਸ਼ਵ ਰੇਡੀਓ ਦਿਵਸ ਦੇ ਅਵਸਰ ’ਤੇ ਮੈਂ ਤੁਹਾਨੂੰ ਸਭ ਨੂੰ 26 ਤਾਰੀਖ ਨੂੰ ਹੋਣ ਵਾਲੇ 98ਵੇਂ #MannKiBaat ਪ੍ਰੋਗਰਾਮ ਦੀ ਯਾਦ ਦਿਵਾਉਣਾ ਚਾਹਾਂਗਾ। ਉਸ ਪ੍ਰੋਗਰਾਮ ਦੇ ਲਈ ਆਪਣੇ ਸੁਝਾਅ ਸਾਂਝੇ ਕਰਨ। ਮਾਈਗੋਵ (MyGov) ਨਮੋ ਐਪ (NaMo App) ’ਤੇ ਲਿਖੋ ਜਾਂ 1800-11-7800 ’ਤੇ ਡਾਇਲ ਕਰਕੇ ਆਪਣਾ ਸੰਦੇਸ਼ ਰਿਕਾਰਡ ਕਰੋ।”

***

ਡੀਐੱਸ/ਐੱਸਐੱਚ


(Release ID: 1898683) Visitor Counter : 154