ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ 10 ਫਰਵਰੀ ਨੂੰ ਉੱਤਰ ਪ੍ਰਦੇਸ਼ ਅਤੇ ਮਹਾਰਾਸ਼ਟਰ ਦਾ ਦੌਰਾ ਕਰਨਗੇ
ਪ੍ਰਧਾਨ ਮੰਤਰੀ ਯੂਪੀ ਸਰਕਾਰ ਦੇ ਫਲੈਗਸ਼ਿਪ ਇਨਵੈਸਟਮੈਂਟ ਸਮਿਟ - ਉੱਤਰ ਪ੍ਰਦੇਸ਼ ਗਲੋਬਲ ਇਨਵੈਸਟਰਸ ਸਮਿਟ 2023 ਦਾ ਉਦਘਾਟਨ ਕਰਨਗੇ
ਪ੍ਰਧਾਨ ਮੰਤਰੀ ਦੋ ਵੰਦੇ ਭਾਰਤ ਟ੍ਰੇਨਾਂ ਨੂੰ ਹਰੀ ਝੰਡੀ ਦਿਖਾਉਣਗੇ - ਮਹਾਰਾਸ਼ਟਰ ਦੇ ਮਹੱਤਵਪੂਰਨ ਤੀਰਥ ਅਸਥਾਨਾਂ ਲਈ ਰੇਲ ਸੰਪਰਕ ਨੂੰ ਵੱਡਾ ਹੁਲਾਰਾ ਮਿਲੇਗਾ
ਪ੍ਰਧਾਨ ਮੰਤਰੀ ਸਾਂਤਾਕਰੂਜ਼ ਚੈਂਬਰ ਲਿੰਕ ਰੋਡ ਅਤੇ ਕੁਰਾਰ ਅੰਡਰਪਾਸ ਲੋਕਾਂ ਨੂੰ ਸਮਰਪਿਤ ਕਰਨਗੇ - ਇਹ ਪ੍ਰੋਜੈਕਟ ਮੁੰਬਈ ਵਿੱਚ ਰੋਡ ਟ੍ਰੈਫਿਕ ਦੀ ਭੀੜ ਨੂੰ ਘੱਟ ਕਰਨਗੇ
ਪ੍ਰਧਾਨ ਮੰਤਰੀ ਮੁੰਬਈ ਵਿੱਚ ਅਲਜਾਮੀਆ-ਤੁਸ-ਸੈਫਿਯਾਹ ਦੇ ਨਵੇਂ ਕੈਂਪਸ ਦਾ ਉਦਘਾਟਨ ਕਰਨਗੇ
Posted On:
08 FEB 2023 5:26PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 10 ਫਰਵਰੀ ਨੂੰ ਉੱਤਰ ਪ੍ਰਦੇਸ਼ ਅਤੇ ਮਹਾਰਾਸ਼ਟਰ ਦਾ ਦੌਰਾ ਕਰਨਗੇ। ਸਵੇਰੇ ਕਰੀਬ 10 ਵਜੇ, ਪ੍ਰਧਾਨ ਮੰਤਰੀ ਲਖਨਊ ਦਾ ਦੌਰਾ ਕਰਨਗੇ ਜਿੱਥੇ ਉਹ ਉੱਤਰ ਪ੍ਰਦੇਸ਼ ਗਲੋਬਲ ਇਨਵੈਸਟਰਸ ਸਮਿਟ 2023 ਦਾ ਉਦਘਾਟਨ ਕਰਨਗੇ। ਦੁਪਹਿਰ 2:45 ਵਜੇ ਦੇ ਕਰੀਬ, ਉਹ ਮੁੰਬਈ ਦੇ ਛਤਰਪਤੀ ਸ਼ਿਵਾਜੀ ਮਹਾਰਾਜ ਟਰਮੀਨਸ ਵਿਖੇ ਦੋ ਵੰਦੇ ਭਾਰਤ ਟ੍ਰੇਨਾਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕਰਨਗੇ। ਉਹ ਰਾਸ਼ਟਰ ਨੂੰ ਦੋ ਸੜਕੀ ਪ੍ਰੋਜੈਕਟ - ਸਾਂਤਾਕਰੂਜ਼ ਚੈਂਬਰ ਲਿੰਕ ਰੋਡ ਅਤੇ ਕੁਰਾਰ ਅੰਡਰਪਾਸ ਪ੍ਰੋਜੈਕਟ ਵੀ ਸਮਰਪਿਤ ਕਰਨਗੇ। ਇਸ ਤੋਂ ਬਾਅਦ, ਸ਼ਾਮ 4:30 ਵਜੇ, ਉਹ ਮੁੰਬਈ ਵਿੱਚ ਅਲਜਾਮੀਆ-ਤੁਸ-ਸੈਫਿਯਾਹ ਦੇ ਨਵੇਂ ਕੈਂਪਸ ਦਾ ਉਦਘਾਟਨ ਕਰਨਗੇ।
ਲਖਨਊ ਵਿੱਚ ਪ੍ਰਧਾਨ ਮੰਤਰੀ
ਪ੍ਰਧਾਨ ਮੰਤਰੀ ਉੱਤਰ ਪ੍ਰਦੇਸ਼ ਗਲੋਬਲ ਇਨਵੈਸਟਰਸ ਸਮਿਟ 2023 ਦਾ ਉਦਘਾਟਨ ਕਰਨਗੇ। ਉਹ ਗਲੋਬਲ ਟ੍ਰੇਡ ਸ਼ੋਅ ਦਾ ਵੀ ਉਦਘਾਟਨ ਕਰਨਗੇ ਅਤੇ ਇਨਵੈਸਟ ਯੂਪੀ 2.0 ਦੀ ਸ਼ੁਰੂਆਤ ਕਰਨਗੇ।
ਉੱਤਰ ਪ੍ਰਦੇਸ਼ ਗਲੋਬਲ ਇਨਵੈਸਟਰਸ ਸਮਿਟ 2023 10 ਤੋਂ 12 ਫਰਵਰੀ 2023 ਤੱਕ ਨਿਯਤ ਕੀਤਾ ਗਿਆ ਹੈ। ਇਹ ਉੱਤਰ ਪ੍ਰਦੇਸ਼ ਸਰਕਾਰ ਦਾ ਪ੍ਰਮੁੱਖ ਇਨਵੈਸਟਮੈਂਟ ਸਮਿਟ ਹੈ। ਇਹ ਸਮੂਹਿਕ ਤੌਰ 'ਤੇ ਵਪਾਰਕ ਮੌਕਿਆਂ ਦੀ ਪੜਚੋਲ ਕਰਨ ਅਤੇ ਸਾਂਝੇਦਾਰੀ ਬਣਾਉਣ ਲਈ ਨੀਤੀ ਨਿਰਮਾਤਾਵਾਂ, ਉਦਯੋਗ ਦੇ ਲੀਡਰਾਂ, ਅਕਾਦਮਿਕ ਜਗਤ, ਥਿੰਕ-ਟੈਂਕਸ ਅਤੇ ਦੁਨੀਆ ਭਰ ਦੇ ਲੀਡਰਾਂ ਨੂੰ ਇਕੱਠਾ ਕਰੇਗਾ।
ਨਿਵੇਸ਼ਕ ਯੂਪੀ 2.0 ਉੱਤਰ ਪ੍ਰਦੇਸ਼ ਵਿੱਚ ਇੱਕ ਵਿਆਪਕ, ਨਿਵੇਸ਼ਕ ਕੇਂਦਰਿਤ ਅਤੇ ਸੇਵਾ-ਮੁਖੀ ਨਿਵੇਸ਼ ਈਕੋਸਿਸਟਮ ਹੈ ਜੋ ਨਿਵੇਸ਼ਕਾਂ ਨੂੰ ਢੁਕਵੀਂ, ਚੰਗੀ ਤਰ੍ਹਾਂ ਪਰਿਭਾਸ਼ਿਤ, ਮਿਆਰੀ ਸੇਵਾਵਾਂ ਪ੍ਰਦਾਨ ਕਰਨ ਦੀ ਕੋਸ਼ਿਸ਼ ਕਰਦਾ ਹੈ।
ਮੁੰਬਈ ਵਿੱਚ ਪ੍ਰਧਾਨ ਮੰਤਰੀ
ਮੁੰਬਈ-ਸੋਲਾਪੁਰ ਵੰਦੇ ਭਾਰਤ ਟ੍ਰੇਨ ਅਤੇ ਮੁੰਬਈ-ਸਾਈਨਗਰ ਸ਼ਿਰਡੀ ਵੰਦੇ ਭਾਰਤ ਟ੍ਰੇਨ, ਦੋ ਟ੍ਰੇਨਾਂ ਹਨ ਜਿਨ੍ਹਾਂ ਨੂੰ ਪ੍ਰਧਾਨ ਮੰਤਰੀ ਦੁਆਰਾ ਛਤਰਪਤੀ ਸ਼ਿਵਾਜੀ ਮਹਾਰਾਜ ਟਰਮੀਨਸ, ਮੁੰਬਈ ਵਿਖੇ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਜਾਵੇਗਾ। ਇਹ ਨਵੇਂ ਭਾਰਤ ਲਈ ਬਿਹਤਰ, ਦਕਸ਼ ਅਤੇ ਯਾਤਰੀ ਅਨੁਕੂਲ ਟ੍ਰਾਂਸਪੋਰਟ ਢਾਂਚੇ ਦੇ ਨਿਰਮਾਣ ਦੇ ਪ੍ਰਧਾਨ ਮੰਤਰੀ ਦੇ ਵਿਜ਼ਨ ਨੂੰ ਪੂਰਾ ਕਰਨ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਹੋਵੇਗਾ।
ਮੁੰਬਈ-ਸੋਲਾਪੁਰ ਵੰਦੇ ਭਾਰਤ ਟ੍ਰੇਨ ਦੇਸ਼ ਦੀ 9ਵੀਂ ਵੰਦੇ ਭਾਰਤ ਟ੍ਰੇਨ ਹੋਵੇਗੀ। ਨਵੀਂ ਵਿਸ਼ਵ ਪੱਧਰ ਦੀ ਟ੍ਰੇਨ ਮੁੰਬਈ ਅਤੇ ਸੋਲਾਪੁਰ ਦਰਮਿਆਨ ਕਨੈਕਟੀਵਿਟੀ ਵਿੱਚ ਸੁਧਾਰ ਕਰੇਗੀ ਅਤੇ ਸੋਲਾਪੁਰ ਵਿੱਚ ਸਿੱਧੇਸ਼ਵਰ, ਸੋਲਾਪੁਰ ਨਜ਼ਦੀਕ ਅੱਕਲਕੋਟ, ਤੁਲਜਾਪੁਰ, ਪੰਢਰਪੁਰ ਅਤੇ ਪੁਣੇ ਨੇੜੇ ਆਲੰਦੀ ਜਿਹੇ ਮਹੱਤਵਪੂਰਨ ਤੀਰਥ ਅਸਥਾਨਾਂ ਦੀ ਯਾਤਰਾ ਦੀ ਸੁਵਿਧਾ ਵੀ ਦੇਵੇਗੀ।
ਮੁੰਬਈ-ਸਾਈਨਗਰ ਸ਼ਿਰਡੀ ਵੰਦੇ ਭਾਰਤ ਟ੍ਰੇਨ ਦੇਸ਼ ਦੀ 10ਵੀਂ ਵੰਦੇ ਭਾਰਤ ਟ੍ਰੇਨ ਹੋਵੇਗੀ। ਇਹ ਮਹਾਰਾਸ਼ਟਰ ਦੇ ਨਾਸਿਕ, ਤ੍ਰਿੰਬਕੇਸ਼ਵਰ, ਸਾਈਨਗਰ ਸ਼ਿਰਡੀ, ਸ਼ਨੀ ਸਿੰਗਨਾਪੁਰ ਜਿਹੇ ਮਹੱਤਵਪੂਰਨ ਤੀਰਥ ਅਸਥਾਨਾਂ ਦੀ ਕਨੈਕਟੀਵਿਟੀ ਵਿੱਚ ਵੀ ਸੁਧਾਰ ਕਰੇਗੀ।
ਮੁੰਬਈ ਵਿੱਚ ਸੜਕੀ ਆਵਾਜਾਈ ਦੀ ਭੀੜ ਨੂੰ ਘੱਟ ਕਰਨ ਅਤੇ ਵਾਹਨਾਂ ਦੀ ਆਵਾਜਾਈ ਨੂੰ ਸੁਚਾਰੂ ਬਣਾਉਣ ਲਈ, ਪ੍ਰਧਾਨ ਮੰਤਰੀ ਸਾਂਤਾਕਰੂਜ਼ ਚੈਂਬਰ ਲਿੰਕ ਰੋਡ (ਐੱਸਸੀਐੱਲਆਰ) ਅਤੇ ਕੁਰਾਰ ਅੰਡਰਪਾਸ ਨੂੰ ਸਮਰਪਿਤ ਕਰਨਗੇ। ਕੁਰਲਾ ਤੋਂ ਵਕੋਲਾ ਤੱਕ ਅਤੇ ਐੱਮਟੀਐੱਨਐੱਲ ਜੰਕਸ਼ਨ, ਬੀਕੇਸੀ ਤੋਂ ਐੱਲਬੀਐੱਸ ਫਲਾਈਓਵਰ ਤੱਕ ਨਵਾਂ ਬਣਾਇਆ ਗਿਆ ਐਲੀਵੇਟਿਡ ਕੌਰੀਡੋਰ ਸ਼ਹਿਰ ਵਿੱਚ ਬਹੁਤ ਜ਼ਰੂਰੀ ਪੂਰਬੀ ਪੱਛਮੀ ਕਨੈਕਟੀਵਿਟੀ ਨੂੰ ਵਧਾਏਗਾ।
ਇਹ ਸੜਕਾਂ ਪੱਛਮੀ ਐਕਸਪ੍ਰੈੱਸ ਹਾਈਵੇਅ ਨੂੰ ਈਸਟਰਨ ਐਕਸਪ੍ਰੈੱਸ ਹਾਈਵੇਅ ਨਾਲ ਜੋੜਨਗੀਆਂ, ਇਸ ਤਰ੍ਹਾਂ ਪੂਰਬੀ ਅਤੇ ਪੱਛਮੀ ਉਪਨਗਰਾਂ ਨੂੰ ਦਕਸ਼ਤਾ ਨਾਲ ਜੋੜਨਗੀਆਂ। ਕੁਰਾਰ ਅੰਡਰਪਾਸ ਪੱਛਮੀ ਐਕਸਪ੍ਰੈੱਸ ਹਾਈਵੇ (ਡਬਲਿਊਈਐੱਚ) 'ਤੇ ਆਵਾਜਾਈ ਨੂੰ ਅਸਾਨ ਬਣਾਉਣ ਅਤੇ ਮਲਾਡ ਅਤੇ ਕੁਰਾਰ ਨੂੰ ਡਬਲਿਊਈਐੱਚ ਨਾਲ ਜੋੜਨ ਲਈ ਮਹੱਤਵਪੂਰਨ ਹੈ। ਇਹ ਲੋਕਾਂ ਨੂੰ ਅਸਾਨੀ ਨਾਲ ਸੜਕ ਪਾਰ ਕਰਨ ਦੇ ਨਾਲ-ਨਾਲ ਵਾਹਨਾਂ ਨੂੰ ਡਬਲਿਊਈਐੱਚ 'ਤੇ ਭਾਰੀ ਆਵਾਜਾਈ ਵਿੱਚ ਆਉਣ ਤੋਂ ਬਿਨਾਂ ਅੱਗੇ ਵਧਣ ਦੀ ਆਗਿਆ ਦੇਵੇਗਾ।
ਪ੍ਰਧਾਨ ਮੰਤਰੀ ਮਰੋਲ, ਮੁੰਬਈ ਵਿਖੇ ਅਲਜਾਮੀਆ-ਤੁਸ-ਸੈਫਿਯਾਹ (ਦ ਸੈਫੀ ਅਕੈਡਮੀ) ਦੇ ਨਵੇਂ ਕੈਂਪਸ ਦਾ ਉਦਘਾਟਨ ਕਰਨਗੇ। ਅਲਜਾਮੀਆ-ਤੁਸ-ਸੈਫਿਯਾਹ ਦਾਊਦੀ ਬੋਹਰਾ ਭਾਈਚਾਰੇ ਦੀ ਪ੍ਰਮੁੱਖ ਵਿੱਦਿਅਕ ਸੰਸਥਾ ਹੈ। ਪਰਮ ਪਾਵਨ ਸਯਦਨਾ ਮੁਫੱਦਲ ਸੈਫੂਦੀਨ ਦੀ ਅਗਵਾਈ ਹੇਠ, ਇਹ ਸੰਸਥਾ ਭਾਈਚਾਰੇ ਦੀਆਂ ਲਰਨਿੰਗ ਪਰੰਪਰਾਵਾਂ ਅਤੇ ਸਾਹਿਤਕ ਸੱਭਿਆਚਾਰ ਦੀ ਰੱਖਿਆ ਲਈ ਕੰਮ ਕਰ ਰਹੀ ਹੈ।
*******
ਡੀਐੱਸ/ਐੱਸਟੀ
(Release ID: 1897567)
Visitor Counter : 145
Read this release in:
Odia
,
English
,
Urdu
,
Marathi
,
Hindi
,
Bengali
,
Manipuri
,
Assamese
,
Gujarati
,
Tamil
,
Telugu
,
Kannada
,
Malayalam