ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਇਹ ਬਜਟ ਵੰਚਿਤ ਲੋਕਾਂ ਨੂੰ ਪ੍ਰਾਥਮਿਕਤਾ ਦਿੰਦਾ ਹੈ: ਪ੍ਰਧਾਨ ਮੰਤਰੀ



“ਅੰਮ੍ਰਿਤ ਕਾਲ ਦਾ ਪਹਿਲਾ ਬਜਟ ਵਿਕਸਿਤ ਭਾਰਤ ਦੀਆਂ ਆਸਾਂ-ਉਮੀਦਾਂ ਅਤੇ ਸੰਕਲਪਾਂ ਦੀ ਮਜ਼ਬੂਤ ​​ਨੀਂਹ ਰੱਖਦਾ ਹੈ”

“ਇਹ ਬਜਟ ਵੰਚਿਤ ਲੋਕਾਂ ਨੂੰ ਪ੍ਰਾਥਮਿਕਤਾ ਦਿੰਦਾ ਹੈ”

“ਪ੍ਰਧਾਨ ਮੰਤਰੀ ਵਿਸ਼ਵਕਰਮਾ ਕੌਸ਼ਲ ਸਨਮਾਨ ਯਾਨੀ ਪ੍ਰਧਾਨ ਮੰਤਰੀ ਵਿਕਾਸ ਕਰੋੜਾਂ ਵਿਸ਼ਵਕਰਮਾਵਾਂ ਦੇ ਜੀਵਨ ਵਿੱਚ ਇੱਕ ਬੜੀ ਤਬਦੀਲੀ ਲਿਆਵੇਗਾ”

"ਇਹ ਬਜਟ ਸਹਿਕਾਰੀ ਸੰਸਥਾਵਾਂ ਨੂੰ ਗ੍ਰਾਮੀਣ ਅਰਥਵਿਵਸਥਾ ਦੇ ਵਿਕਾਸ ਦਾ ਅਧਾਰ ਬਣਾਏਗਾ"

"ਸਾਨੂੰ ਖੇਤੀਬਾੜੀ ਸੈਕਟਰ ਵਿੱਚ ਡਿਜੀਟਲ ਭੁਗਤਾਨ ਦੀ ਸਫ਼ਲਤਾ ਨੂੰ ਦੁਹਰਾਉਣਾ ਹੋਵੇਗਾ"

"ਇਹ ਬਜਟ ਟਿਕਾਊ ਭਵਿੱਖ ਲਈ ਗ੍ਰੀਨ ਗ੍ਰੋਥ, ਗ੍ਰੀਨ ਇਕਨੌਮੀ, ਗ੍ਰੀਨ ਇਨਫਰਾਸਟ੍ਰਕਚਰ ਅਤੇ ਗ੍ਰੀਨ ਜੌਬਜ਼ ਲਈ ਇੱਕ ਬੇਮਿਸਾਲ ਵਿਸਤਾਰ ਦੇਵੇਗਾ"

"ਬੁਨਿਆਦੀ ਢਾਂਚੇ 'ਤੇ 10 ਲੱਖ ਕਰੋੜ ਦਾ ਬੇਮਿਸਾਲ ਨਿਵੇਸ਼ ਜੋ ਭਾਰਤ ਦੇ ਵਿਕਾਸ ਨੂੰ ਨਵੀਂ ਊਰਜਾ ਅਤੇ ਗਤੀ ਦੇਵੇਗਾ"

"2047 ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਮੱਧ ਵਰਗ ਇੱਕ ਬੜੀ ਤਾਕਤ ਹੈ। ਸਾਡੀ ਸਰਕਾਰ ਹਮੇਸ਼ਾ ਮੱਧ ਵਰਗ ਦੇ ਨਾਲ ਖੜ੍ਹੀ ਹੈ"

Posted On: 01 FEB 2023 3:15PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਟਿੱਪਣੀ ਕੀਤੀ ਕਿ ਭਾਰਤ ਦੇ ਅੰਮ੍ਰਿਤ ਕਾਲ ਵਿੱਚ ਪਹਿਲੇ ਬਜਟ ਨੇ ਇੱਕ ਵਿਕਸਿਤ ਭਾਰਤ ਦੀਆਂ ਆਸਾਂ-ਉਮੀਦਾਂ ਅਤੇ ਸੰਕਲਪਾਂ ਨੂੰ ਪੂਰਾ ਕਰਨ ਲਈ ਇੱਕ ਮਜ਼ਬੂਤ ​​ਅਧਾਰ ਸਥਾਪਿਤ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਬਜਟ ਵੰਚਿਤ ਲੋਕਾਂ ਨੂੰ ਪ੍ਰਾਥਮਿਕਤਾ ਦਿੰਦਾ ਹੈ ਅਤੇ ਖਾਹਿਸ਼ੀ ਸਮਾਜ, ਗ਼ਰੀਬਾਂ, ਪਿੰਡਾਂ ਅਤੇ ਮੱਧ ਵਰਗ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਯਤਨਸ਼ੀਲ ਹੈ।

 

ਉਨ੍ਹਾਂ ਨੇ ਇਤਿਹਾਸਕ ਬਜਟ ਲਈ ਵਿੱਤ ਮੰਤਰੀ ਅਤੇ ਉਨ੍ਹਾਂ ਦੀ ਟੀਮ ਨੂੰ ਵਧਾਈਆਂ ਦਿੱਤੀਆਂ। ਪ੍ਰਧਾਨ ਮੰਤਰੀ ਨੇ ਤਰਖਾਣ, ਲੋਹਾਰ, ਸੁਨਾਰ (ਸੁਨਿਆਰੇ), ਕੁਮਹਾਰ (ਘੁਮਿਆਰ), ਮੂਰਤੀਕਾਰ ਅਤੇ ਹੋਰ ਬਹੁਤ ਸਾਰੇ ਲੋਕਾਂ ਨੂੰ ਰਾਸ਼ਟਰ ਦਾ ਨਿਰਮਾਤਾ ਦੱਸ਼ਿਆ। ਪ੍ਰਧਾਨ ਮੰਤਰੀ ਨੇ ਕਿਹਾ “ਪਹਿਲੀ ਵਾਰ, ਦੇਸ਼ ਨੇ ਇਨ੍ਹਾਂ ਲੋਕਾਂ ਦੀ ਸਖ਼ਤ ਮਿਹਨਤ ਅਤੇ ਸਿਰਜਣਾ ਨੂੰ ਸ਼ਰਧਾਂਜਲੀ ਵਜੋਂ ਕਈ ਯੋਜਨਾਵਾਂ ਪੇਸ਼ ਕੀਤੀਆਂ ਹਨ। ਉਨ੍ਹਾਂ ਲਈ ਟ੍ਰੇਨਿੰਗ, ਕਰਜ਼ੇ ਅਤੇ ਮਾਰਕੀਟ ਸਹਾਇਤਾ ਲਈ ਪ੍ਰਬੰਧ ਕੀਤੇ ਗਏ ਹਨ। ਪ੍ਰਧਾਨ ਮੰਤਰੀ ਵਿਸ਼ਵਕਰਮਾ ਕੌਸ਼ਲ ਸਨਮਾਨ ਯਾਨੀ ਪ੍ਰਧਾਨ ਮੰਤਰੀ ਵਿਕਾਸ ਕਰੋੜਾਂ ਵਿਸ਼ਵਕਰਮਾਵਾਂ ਦੇ ਜੀਵਨ ਵਿੱਚ ਇੱਕ ਵੱਡਾ ਬਦਲਾਅ ਲਿਆਏਗਾ।”

 

ਸ਼ਹਿਰਾਂ ਵਿੱਚ ਰਹਿਣ ਵਾਲੀਆਂ ਮਹਿਲਾਵਾਂ ਤੋਂ ਲੈ ਕੇ ਪਿੰਡਾਂ ਤੱਕ, ਨੌਕਰੀ ਕਰਨ ਵਾਲੀਆਂ ਮਹਿਲਾਵਾਂ ਤੋਂ ਲੈ ਕੇ ਘਰੇਲੂ ਮਹਿਲਾਵਾਂ ਤੱਕ, ਪ੍ਰਧਾਨ ਮੰਤਰੀ ਨੇ ਦੱਸਿਆ ਕਿ ਸਰਕਾਰ ਨੇ ਜਲ ਜੀਵਨ ਮਿਸ਼ਨ, ਉੱਜਵਲਾ ਯੋਜਨਾ ਅਤੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਆਦਿ ਜਿਹੇ ਮਹੱਤਵਪੂਰਨ ਕਦਮ ਉਠਾਏ ਹਨ ਜੋ ਮਹਿਲਾਵਾਂ ਦੀ ਭਲਾਈ ਨੂੰ ਹੋਰ ਸਸ਼ਕਤ ​​ਕਰਨਗੇ। ਉਨ੍ਹਾਂ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਜੇਕਰ ਮਹਿਲਾਵਾਂ ਦੇ ਸਵੈ-ਸਹਾਇਤਾ ਸਮੂਹ, ਜੋ ਕਿ ਬਹੁਤ ਜ਼ਿਆਦਾ ਸੰਭਾਵਨਾਵਾਂ ਵਾਲਾ ਖੇਤਰ ਹੈ, ਨੂੰ ਹੋਰ ਮਜ਼ਬੂਤ ​​ਕੀਤਾ ਜਾਵੇ ਤਾਂ ਚਮਤਕਾਰ ਕੀਤੇ ਜਾ ਸਕਦੇ ਹਨ। ਮਹਿਲਾਵਾਂ ਲਈ ਇੱਕ ਨਵੀਂ ਵਿਸ਼ੇਸ਼ ਬੱਚਤ ਯੋਜਨਾ ਦੀ ਸ਼ੁਰੂਆਤ ਨਾਲ ਨਵੇਂ ਬਜਟ ਵਿੱਚ ਮਹਿਲਾ ਸਵੈ-ਸਹਾਇਤਾ ਸਮੂਹਾਂ ਵਿੱਚ ਇੱਕ ਨਵਾਂ ਪਹਿਲੂ ਜੋੜਿਆ ਗਿਆ ਹੈ, ਇਸ ਗੱਲ 'ਤੇ ਜ਼ੋਰ ਦਿੰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਮਹਿਲਾਵਾਂ ਖਾਸ ਤੌਰ 'ਤੇ ਆਮ ਪਰਿਵਾਰਾਂ ਦੀਆਂ ਘਰੇਲੂ ਮਹਿਲਾਵਾਂ ਨੂੰ ਮਜ਼ਬੂਤ ​​ਕਰੇਗਾ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਬਜਟ ਸਹਿਕਾਰੀ ਸਭਾਵਾਂ ਨੂੰ ਗ੍ਰਾਮੀਣ ਅਰਥਵਿਵਸਥਾ ਦੇ ਵਿਕਾਸ ਦਾ ਅਧਾਰ ਬਣਾਏਗਾ। ਉਨ੍ਹਾਂ ਆਪਣੀ ਗੱਲ ਜਾਰੀ ਰੱਖਦੇ ਹੋਏ ਕਿਹਾ ਕਿ ਸਰਕਾਰ ਨੇ ਸਹਿਕਾਰੀ ਖੇਤਰ ਵਿੱਚ ਦੁਨੀਆ ਦੀ ਸਭ ਤੋਂ ਬੜੀ ਅਨਾਜ ਭੰਡਾਰਨ ਯੋਜਨਾ ਬਣਾਈ ਹੈ। ਬਜਟ ਵਿੱਚ ਨਵੀਆਂ ਪ੍ਰਾਇਮਰੀ ਸਹਿਕਾਰੀ ਸਭਾਵਾਂ ਬਣਾਉਣ ਦੀ ਇੱਕ ਅਕਾਂਖੀ ਯੋਜਨਾ ਦਾ ਵੀ ਐਲਾਨ ਕੀਤਾ ਗਿਆ ਹੈ। ਇਸ ਨਾਲ ਖੇਤੀ ਦੇ ਨਾਲ-ਨਾਲ ਦੁੱਧ ਅਤੇ ਮੱਛੀ ਉਤਪਾਦਨ ਦੇ ਖੇਤਰ ਦਾ ਵੀ ਵਿਸਤਾਰ ਹੋਵੇਗਾ, ਕਿਸਾਨਾਂ, ਪਸ਼ੂ ਪਾਲਕਾਂ ਅਤੇ ਮਛੇਰਿਆਂ ਨੂੰ ਉਨ੍ਹਾਂ ਦੀ ਉਪਜ ਦੇ ਵਧੀਆ ਭਾਅ ਮਿਲਣਗੇ।

 

ਖੇਤੀਬਾੜੀ ਖੇਤਰ ਵਿੱਚ ਡਿਜੀਟਲ ਭੁਗਤਾਨ ਦੀ ਸਫ਼ਲਤਾ ਨੂੰ ਦੁਹਰਾਉਣ ਦੀ ਜ਼ਰੂਰਤ 'ਤੇ ਜ਼ੋਰ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਬਜਟ ਡਿਜੀਟਲ ਖੇਤੀਬਾੜੀ ਬੁਨਿਆਦੀ ਢਾਂਚੇ ਲਈ ਇੱਕ ਬੜੀ ਯੋਜਨਾ ਲੈ ਕੇ ਆਇਆ ਹੈ।

 

ਉਨ੍ਹਾਂ ਨੇ ਦੱਸਿਆ ਕਿ ਦੁਨੀਆ ਇੰਟਰਨੈਸ਼ਨਲ ਈਅਰ ਆਵ੍ ਮਿਲਟਸ ਮਨਾ ਰਹੀ ਹੈ ਅਤੇ ਕਿਹਾ ਕਿ ਭਾਰਤ ਵਿੱਚ ਬਾਜਰੇ ਦੀਆਂ ਕਈ ਨਾਵਾਂ ਵਾਲੀਆਂ ਕਈ ਕਿਸਮਾਂ ਉਪਲਭਦ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਜਦੋਂ ਬਾਜਰਾ ਦੁਨੀਆ ਭਰ ਦੇ ਘਰਾਂ ਵਿੱਚ ਪਹੁੰਚ ਰਿਹਾ ਹੈ ਤਾਂ ਇਸ ਦੀ ਵਿਸ਼ੇਸ਼ ਪਹਿਚਾਣ ਜ਼ਰੂਰੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ “ਇਸ ਸੁਪਰਫੂਡ ਨੂੰ ਸ਼੍ਰੀ-ਅੰਨਾ ਦੀ ਨਵੀਂ ਪਹਿਚਾਣ ਦਿੱਤੀ ਗਈ ਹੈ।” ਉਨ੍ਹਾਂ ਇਸ ਗੱਲ ਨੂੰ ਰੇਖਾਂਕਿਤ ਕਰਦੇ ਹੋਏ ਕਿਹਾ ਕਿ ਦੇਸ਼ ਦੇ ਨਾਗਰਿਕਾਂ ਲਈ ਸਿਹਤਮੰਦ ਜੀਵਨ ਦੇ ਨਾਲ-ਨਾਲ ਦੇਸ਼ ਦੇ ਛੋਟੇ ਕਿਸਾਨਾਂ ਅਤੇ ਕਬਾਇਲੀ ਕਿਸਾਨਾਂ ਨੂੰ ਆਰਥਿਕ ਸਹਾਇਤਾ ਮਿਲੇਗੀ।

 

ਸ਼੍ਰੀ ਮੋਦੀ ਨੇ ਆਪਣੀ ਗੱਲ ਨੂੰ ਜਾਰੀ ਰੱਖਦਿਆਂ ਕਿਹਾ ਕਿ ਇਹ ਬਜਟ ਟਿਕਾਊ ਭਵਿੱਖ ਲਈ ਗ੍ਰੀਨ ਵਿਕਾਸ, ਗ੍ਰੀਨ ਅਰਥਵਿਵਸਥਾ, ਗ੍ਰੀਨ ਬੁਨਿਆਦੀ ਢਾਂਚਾ, ਅਤੇ ਗ੍ਰੀਨ ਨੌਕਰੀਆਂ ਨੂੰ ਬੇਮਿਸਾਲ ਵਿਸਤਾਰ ਦੇਵੇਗਾ। ਪ੍ਰਧਾਨ ਮੰਤਰੀ ਨੇ ਕਿਹਾ “ਬਜਟ ਵਿੱਚ, ਅਸੀਂ ਟੈਕਨੋਲੋਜੀ ਅਤੇ ਨਵੀਂ ਅਰਥਵਿਵਸਥਾ 'ਤੇ ਬਹੁਤ ਜ਼ੋਰ ਦਿੱਤਾ ਹੈ। ਅੱਜ ਦਾ ਖਾਹਿਸ਼ੀ ਭਾਰਤ ਸੜਕ, ਰੇਲ, ਮੈਟਰੋ, ਬੰਦਰਗਾਹ ਅਤੇ ਜਲ ਮਾਰਗਾਂ ਜਿਹੇ ਹਰ ਖੇਤਰ ਵਿੱਚ ਆਧੁਨਿਕ ਬੁਨਿਆਦੀ ਢਾਂਚਾ ਚਾਹੁੰਦਾ ਹੈ। 2014 ਦੇ ਮੁਕਾਬਲੇ, ਬੁਨਿਆਦੀ ਢਾਂਚੇ ਵਿੱਚ ਨਿਵੇਸ਼ 400 ਪ੍ਰਤੀਸ਼ਤ ਤੋਂ ਵੱਧ ਵਧਿਆ ਹੈ।” ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਬੁਨਿਆਦੀ ਢਾਂਚੇ ਉੱਤੇ 10 ਲੱਖ ਕਰੋੜ ਦੇ ਬੇਮਿਸਾਲ ਨਿਵੇਸ਼ ਨੂੰ ਰੇਖਾਂਕਿਤ ਕਰਦੇ ਹਨ ਜੋ ਭਾਰਤ ਦੇ ਵਿਕਾਸ ਨੂੰ ਨਵੀਂ ਊਰਜਾ ਅਤੇ ਗਤੀ ਪ੍ਰਦਾਨ ਕਰੇਗਾ। ਉਨ੍ਹਾਂ ਦੱਸਿਆ ਕਿ ਇਹ ਨਿਵੇਸ਼ ਨੌਜਵਾਨਾਂ ਲਈ ਰੋਜ਼ਗਾਰ ਦੇ ਨਵੇਂ ਮੌਕੇ ਪੈਦਾ ਕਰਨਗੇ, ਜਿਸ ਨਾਲ ਬੜੀ ਆਬਾਦੀ ਨੂੰ ਆਮਦਨ ਦੇ ਨਵੇਂ ਮੌਕੇ ਮੁਹੱਈਆ ਹੋਣਗੇ।

 

ਪ੍ਰਧਾਨ ਮੰਤਰੀ ਨੇ ਈਜ਼ ਆਵ੍ ਡੂਇੰਗ ਬਿਜ਼ਨਸ ਦਾ ਵੀ ਜ਼ਿਕਰ ਕੀਤਾ ਜਿਸ ਨੂੰ ਉਦਯੋਗਾਂ ਲਈ ਕ੍ਰੈਡਿਟ ਸਹਾਇਤਾ ਅਤੇ ਸੁਧਾਰਾਂ ਦੀ ਮੁਹਿੰਮ ਜ਼ਰੀਏ ਅੱਗੇ ਵਧਾਇਆ ਗਿਆ ਹੈ। ਇਹ ਨੋਟ ਕਰਦਿਆਂ ਕਿ ਅਨੁਮਾਨਿਤ ਟੈਕਸ ਦੀ ਸੀਮਾ ਵਧਾਉਣ ਨਾਲ ਐੱਮਐੱਸਐੱਮਈ’ਜ਼ ਨੂੰ ਵਧਣ ਵਿੱਚ ਮਦਦ ਮਿਲੇਗੀ, ਪ੍ਰਧਾਨ ਮੰਤਰੀ ਨੇ ਸੂਚਿਤ ਕੀਤਾ "ਸੂਖਮ, ਛੋਟੇ ਅਤੇ ਦਰਮਿਆਨੇ ਅਦਾਰਿਆਂ (ਐੱਮਐੱਸਐੱਮਈ’ਸ) ਲਈ 2 ਲੱਖ ਕਰੋੜ ਰੁਪਏ ਦੀ ਅਤਿਰਿਕਤ ਲੋਨ ਗਰੰਟੀ ਦਾ ਪ੍ਰਬੰਧ ਕੀਤਾ ਗਿਆ ਹੈ।” ਉਨ੍ਹਾਂ ਇਹ ਵੀ ਕਿਹਾ ਕਿ ਬੜੀਆਂ ਕੰਪਨੀਆਂ ਦੁਆਰਾ ਐੱਮਐੱਸਐੱਮਈ ਨੂੰ ਸਮੇਂ ਸਿਰ ਭੁਗਤਾਨ ਕਰਨ ਲਈ ਇੱਕ ਨਵੀਂ ਵਿਵਸਥਾ ਕੀਤੀ ਗਈ ਹੈ।

 

ਪ੍ਰਧਾਨ ਮੰਤਰੀ ਨੇ 2047 ਦੇ ਸੁਪਨਿਆਂ ਨੂੰ ਸਾਕਾਰ ਕਰਨ ਵਿੱਚ ਮੱਧ ਵਰਗ ਦੀਆਂ ਸੰਭਾਵਨਾਵਾਂ ਨੂੰ ਰੇਖਾਂਕਿਤ ਕੀਤਾ। ਪ੍ਰਧਾਨ ਮੰਤਰੀ ਨੇ ਦੱਸਿਆ ਕਿ ਮੱਧ ਵਰਗ ਨੂੰ ਸਸ਼ਕਤ ਬਣਾਉਣ ਲਈ ਸਰਕਾਰ ਨੇ ਪਿਛਲੇ ਵਰ੍ਹਿਆਂ ਵਿੱਚ ਕਈ ਮਹੱਤਵਪੂਰਨ ਫ਼ੈਸਲੇ ਲਏ ਹਨ ਜਿਨ੍ਹਾਂ ਨੇ ਈਜ਼ ਆਵ੍ ਲਿਵਿੰਗ ਨੂੰ ਯਕੀਨੀ ਬਣਾਇਆ ਹੈ। ਉਨ੍ਹਾਂ ਟੈਕਸ ਦਰਾਂ ਵਿੱਚ ਕਟੌਤੀ ਦੇ ਨਾਲ-ਨਾਲ ਪ੍ਰਕਿਰਿਆਵਾਂ ਨੂੰ ਸਰਲ ਬਣਾਉਣ, ਪਾਰਦਰਸ਼ਤਾ ਅਤੇ ਤੇਜ਼ ਕਰਨ ਬਾਰੇ ਵੀ ਚਾਨਣਾ ਪਾਇਆ।  ਪ੍ਰਧਾਨ ਮੰਤਰੀ ਨੇ ਇਹ ਕਹਿ ਕੇ ਸਮਾਪਤੀ ਕੀਤੀ ਕਿ "ਹਮੇਸ਼ਾ ਮੱਧ ਵਰਗ ਦੇ ਨਾਲ ਖੜ੍ਹੇ ਰਹਿਣ ਵਾਲੀ ਸਾਡੀ ਸਰਕਾਰ ਨੇ ਉਨ੍ਹਾਂ ਨੂੰ ਭਾਰੀ ਟੈਕਸ ਰਾਹਤ ਦਿੱਤੀ ਹੈ।”

 

 

 

 

 

 

 

 

 

 

 *******


 

ਡੀਐੱਸ/ਟੀਐੱਸ


(Release ID: 1895636) Visitor Counter : 176