ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਭਾਰਤ ਦੇ ਰਾਸ਼ਟਰਪਤੀ ਸ਼੍ਰੀਮਤੀ ਦ੍ਰੌਪਦੀ ਮੁਰਮੂ ਦਾ ਸੰਸਦ ਦੇ ਦੋਹਾਂ ਸਦਨਾਂ ਸਾਹਮਣੇ ਸੰਬੋਧਨ

Posted On: 31 JAN 2023 12:23PM by PIB Chandigarh

ਮਾਣਯੋਗ ਮੈਂਬਰ ਸਾਹਿਬਾਨ,

1. ਸੰਸਦ ਦੇ ਇਸ ਸਮਵੇਤ (ਸੰਯੁਕਤ) ਸੈਸ਼ਨ ਨੂੰ ਸੰਬੋਧਿਤ ਕਰਦੇ ਹੋਏ ਮੈਨੂੰ ਹਾਰਦਿਕ ਪ੍ਰਸੰਨਤਾ ਹੋ ਰਹੀ ਹੈ। ਕੁਝ ਹੀ ਮਹੀਨੇ ਪਹਿਲਾਂ ਦੇਸ਼ ਨੇ ਆਪਣੀ ਆਜ਼ਾਦੀ ਦੇ 75 ਵਰ੍ਹੇ ਪੂਰੇ ਕਰਕੇ ਆਜ਼ਾਦੀ ਕੇ ਅੰਮ੍ਰਿਤਕਾਲ ਵਿੱਚ ਪ੍ਰਵੇਸ਼ ਕੀਤਾ ਹੈ। ਆਜ਼ਾਦੀ ਦੇ ਇਸ ਅੰਮ੍ਰਿਤਕਾਲ ਵਿੱਚ ਹਜ਼ਾਰਾਂ ਵਰ੍ਹਿਆਂ ਦੇ ਗੌਰਵਸ਼ਾਲੀ ਅਤੀਤ ਦਾ ਗਰਵ (ਮਾਣ) ਜੁੜਿਆ ਹੈ, ਭਾਰਤੀ ਸੁਤੰਤਰਤਾ ਸੰਗ੍ਰਾਮ ਦੀਆਂ ਪ੍ਰੇਰਣਾਵਾਂ ਜੁੜੀਆਂ ਹਨ ਅਤੇ ਭਾਰਤ ਦੇ ਸਵਰਣਿਮ (ਸੁਨਹਿਰੀ) ਭਵਿੱਖ ਦੇ ਸੰਕਲਪ ਜੁੜੇ ਹਨ।

2. ਅੰਮ੍ਰਿਤਕਾਲ ਦਾ ਇਹ 25 ਵਰ੍ਹੇ ਦਾ ਕਾਲਖੰਡ, ਸੁਤੰਤਰਤਾ ਦੀ ਸਵਰਣਿਮ (ਸੁਨਹਿਰੀ) ਸ਼ਤਾਬਦੀ ਦਾ, ਅਤੇ ਵਿਕਸਿਤ ਭਾਰਤ ਦੇ ਨਿਰਮਾਣ ਦਾ ਕਾਲਖੰਡ ਹੈ। ਇਹ 25 ਵਰ੍ਹੇ ਸਾਡੇ ਸਭ ਦੇ ਲਈ ਅਤੇ ਦੇਸ਼ ਦੇ ਹਰੇਕ ਨਾਗਰਿਕ ਦੇ ਲਈ ਕਰਤੱਵਾਂ ਦੀ ਪਰਾਕਾਸ਼ਠਾ ਕਰਕੇ ਦਿਖਾਉਣ ਦੇ ਹਨ। ਇਹ ਸਾਡੇ ਸਾਹਮਣੇ ਯੁਗ ਨਿਰਮਾਣ ਦਾ ਅਵਸਰ ਹੈ, ਅਤੇ ਸਾਨੂੰ ਇਸ ਅਵਸਰ ਦੇ ਲਈ ਸ਼ਤ-ਪ੍ਰਤੀਸ਼ਤ ਸਮਰੱਥਾ ਦੇ ਨਾਲ ਹਰ ਪਲ ਕਾਰਜ ਕਰਨਾ ਹੈ।

  • ਸਾਨੂੰ 2047 ਤੱਕ ਐਸੇ ਰਾਸ਼ਟਰ ਦਾ ਨਿਰਮਾਣ ਕਰਨਾ ਹੈ ਜੋ ਅਤੀਤ ਦੇ ਗੌਰਵ ਨਾਲ ਜੁੜਿਆ ਹੋਵੇ, ਅਤੇ ਜਿਸ ਵਿੱਚ ਆਧੁਨਿਕਤਾ ਦਾ ਹਰ ਸਵਰਣਿਮ (ਸੁਨਹਿਰੀ) ਅਧਿਆਇ ਹੋਵੇ।

  • ਸਾਨੂੰ ਐਸਾ ਭਾਰਤ ਬਣਾਉਣਾ ਹੈ, ਜੋ ਆਤਮਨਿਰਭਰ ਹੋਵੇ ਅਤੇ ਜੋ ਆਪਣੀਆਂ ਮਾਨਵੀ ਜ਼ਿੰਮੇਵਾਰੀਆਂ ਨੂੰ ਪੂਰਾ ਕਰਨ ਦੇ ਲਈ ਵੀ ਸਮਰੱਥ ਹੋਵੇ।

  • ਐਸਾ ਭਾਰਤ – ਜਿਸ ਵਿੱਚ ਗ਼ਰੀਬੀ ਨਾ ਹੋਵੇ, ਜਿਸ ਦਾ ਮੱਧ ਵਰਗ ਵੀ ਵੈਭਵ ਨਾਲ ਯੁਕਤ ਹੋਵੇ।

  • ਐਸਾ ਭਾਰਤ – ਜਿਸ ਦੀ ਯੁਵਾਸ਼ਕਤੀ ਅਤੇ ਨਾਰੀਸ਼ਕਤੀ, ਸਮਾਜ ਅਤੇ ਰਾਸ਼ਟਰ ਨੂੰ ਦਿਸ਼ਾ ਦੇਣ ਦੇ ਲਈ ਸਭ ਤੋਂ ਅੱਗੇ ਖੜ੍ਹੀ ਹੋਵੇ, ਜਿਸ ਦੇ ਯੁਵਾ ਸਮੇਂ ਤੋਂ ਦੋ ਕਦਮ ਅੱਗੇ ਚਲਦੇ ਹੋਣ।

  • ਐਸਾ ਭਾਰਤ – ਜਿਸ ਦੀ ਵਿਵਿਧਤਾ ਹੋਰ ਅਧਿਕ ਉੱਜਵਲ ਹੋਵੇ, ਜਿਸ ਦੀ ਏਕਤਾ ਹੋਰ ਅਧਿਕ ਅਟਲ ਹੋਵੇ।

3. 2047 ਵਿੱਚ ਦੇਸ਼ ਜਦੋਂ ਇਸ ਸਚਾਈ ਨੂੰ ਜੀਵੰਤ ਕਰੇਗਾ ਤਾਂ ਨਿਸ਼ਚਿਤ ਰੂਪ ਨਾਲ ਉਸ ਸ਼ਾਨਦਾਰ ਨਿਰਮਾਣ ਦੀ ਨੀਂਹ ਦਾ ਅਵਲੋਕਨ ਅਤੇ ਆਕਲਨ ਵੀ ਕਰੇਗਾ। ਤਦ ਆਜ਼ਾਦੀ ਕੇ ਅੰਮ੍ਰਿਤਕਾਲ ਦੀ ਇਸ ਪ੍ਰਥਮ ਬੇਲਾ ਨੂੰ ਇੱਕ ਅਲੱਗ ਆਸਥਾ ਦੇ ਨਾਲ ਦੇਖਿਆ ਜਾਵੇਗਾ। ਇਸ ਲਈ ਅੱਜ ਅੰਮ੍ਰਿਤਕਾਲ ਦਾ ਇਹ ਸਮਾਂ, ਇਹ ਕਾਲਖੰਡ ਬਹੁਤ ਮਹੱਤਵਪੂਰਨ ਹੋ ਗਿਆ ਹੈ।

ਮਾਣਯੋਗ ਮੈਂਬਰ ਸਾਹਿਬਾਨ,

4. ਮੇਰੀ ਸਰਕਾਰ ਨੂੰ, ਦੇਸ਼ ਦੇ ਲੋਕਾਂ ਨੇ, ਜਦੋਂ ਪਹਿਲੀ ਵਾਰ ਸੇਵਾ ਦਾ ਅਵਸਰ ਦਿੱਤਾ, ਤਦ ‘ਸਬਕਾ ਸਾਥ, ਸਬਕਾ ਵਿਕਾਸ’ ਦੇ ਮੰਤਰ ਨਾਲ ਅਸੀਂ ਸ਼ੁਰੂਆਤ ਕੀਤੀ ਸੀ। ਸਮੇਂ ਦੇ ਨਾਲ ਇਸ ਵਿੱਚ ‘ਸਬਕਾ ਵਿਸ਼ਵਾਸ’ ਅਤੇ ‘ਸਬਕਾ ਪ੍ਰਯਾਸ’ ਵੀ ਜੁੜ ਗਿਆ। ਇਹੀ ਮੰਤਰ ਅੱਜ ਵਿਕਸਿਤ ਭਾਰਤ ਦੇ ਨਿਰਮਾਣ ਦੀ ਪ੍ਰੇਰਣਾ ਬਣ ਚੁੱਕਿਆ ਹੈ। ਵਿਕਾਸ ਦੇ ਇਸ ਕਰਤਵਯ ਪਥ ’ਤੇ ਚਲਦੇ ਹੋਏ ਮੇਰੀ ਸਰਕਾਰ ਨੂੰ ਕੁਝ ਹੀ ਮਹੀਨਿਆਂ ਵਿੱਚ ਨੌਂ ਵਰ੍ਹੇ ਪੂਰੇ ਹੋ ਜਾਣਗੇ।

5. ਮੇਰੀ ਸਰਕਾਰ ਦੇ ਲਗਭਗ ਨੌਂ ਵਰ੍ਹਿਆਂ ਵਿੱਚ ਭਾਰਤ ਦੇ ਲੋਕਾਂ ਨੇ ਅਨੇਕ ਸਕਾਰਾਤਮਕ ਪਰਿਵਰਤਨ ਪਹਿਲੀ ਵਾਰ ਦੇਖੇ ਹਨ। ਸਭ ਤੋਂ ਬੜਾ ਪਰਿਵਰਤਨ ਇਹ ਹੋਇਆ ਹੈ ਕਿ ਅੱਜ ਹਰ ਭਾਰਤੀ ਦਾ ‍ਆਤਮਵਿਸ਼ਵਾਸ ਸਿਖਰ ’ਤੇ ਹੈ ਅਤੇ ਦੁਨੀਆ ਦਾ ਭਾਰਤ ਨੂੰ ਦੇਖਣ ਦਾ ਨਜ਼ਰੀਆ ਬਦਲਿਆ ਹੈ।

  • ਜੋ ਭਾਰਤ ਕਦੇ ਆਪਣੀਆਂ ਜ਼ਿਆਦਾਤਰ ਸਮੱਸਿਆਵਾਂ ਦੇ ਸਮਾਧਾਨ ਦੇ ਲਈ ਦੂਸਰਿਆਂ ’ਤੇ ਨਿਰਭਰ ਸੀ, ਉਹੀ ਅੱਜ ਦੁਨੀਆ ਦੀਆਂ ਸਮੱਸਿਆਵਾਂ ਦੇ ਸਮਾਧਾਨ ਦਾ ਮਾਧਿਅਮ ਬਣ ਰਿਹਾ ਹੈ।

  • ਜਿਨ੍ਹਾਂ ਮੂਲ ਸੁਵਿਧਾਵਾਂ ਦੇ ਲਈ ਦੇਸ਼ ਦੀ ਇੱਕ ਬੜੀ ਆਬਾਦੀ ਨੇ ਦਹਾਕਿਆਂ ਤੱਕ ਇੰਤਜ਼ਾਰ ਕੀਤਾ, ਉਹ ਇਨ੍ਹਾਂ ਵਰ੍ਹਿਆਂ ਵਿੱਚ ਉਸ ਨੂੰ ਮਿਲੀਆਂ ਹਨ।

  • ਜਿਸ ਆਧੁਨਿਕ ਇਨਫ੍ਰਾਸਟ੍ਰਕਚਰ ਦੀ ਅਸੀਂ ਕਦੇ ਕਾਮਨਾ ਕਰਦੇ ਸਾਂ, ਉਹ ਇਨ੍ਹਾਂ ਵਰ੍ਹਿਆਂ ਵਿੱਚ ਦੇਸ਼ ਵਿੱਚ ਬਣਨਾ ਸ਼ੁਰੂ ਹੋਇਆ ਹੈ।

  • ਅੱਜ ਭਾਰਤ ਵਿੱਚ ਇੱਕ ਐਸਾ ਡਿਜੀਟਲ ਨੈੱਟਵਰਕ ਤਿਆਰ ਹੋਇਆ ਹੈ, ਜਿਸ ਨਾਲ ਵਿਕਸਿਤ ਦੇਸ਼ ਵੀ ਪ੍ਰੇਰਣਾ ਲੈ ਰਹੇ ਹਨ।

  • ਬੜੇ-ਬੜੇ ਘੋਟਾਲਿਆਂ, ਸਰਕਾਰੀ ਯੋਜਨਾਵਾਂ ਵਿੱਚ ਭ੍ਰਿਸ਼ਟਾਚਾਰ ਦੀਆਂ ਜਿਨ੍ਹਾਂ ਸਮੱਸਿਆਵਾਂ ਤੋਂ ਦੇਸ਼ ਮੁਕਤੀ ਚਾਹੁੰਦਾ ਸੀ,  ਉਹ ਮੁਕਤੀ ਹੁਣ ਦੇਸ਼ ਨੂੰ ਮਿਲ ਰਹੀ ਹੈ।

  • ਪਾਲਿਸੀ ਪੈਰਾਲਿਸਿਸ ਦੀ ਚਰਚਾ ਤੋਂ ਬਾਹਰ ਆ ਕੇ ਅੱਜ ਦੇਸ਼ ਦੀ ਪਹਿਚਾਣ ਤੇਜ਼ ਵਿਕਾਸ ਅਤੇ ਦੂਰਗਾਮੀ ਦ੍ਰਿਸ਼ਟੀ ਨਾਲ ਲਏ ਗਏ ਫ਼ੈਸਲਿਆਂ ਦੇ ਲਈ ਹੋ ਰਹੀ ਹੈ।

  • ਇਸ ਲਈ ਅਸੀਂ ਦੁਨੀਆ ਦੀ 10ਵੇਂ ਨੰਬਰ ਦੀ ਅਰਥਵਿਵਸਥਾ ਤੋਂ ਪੰਜਵੇਂ ਨੰਬਰ ’ਤੇ ਪਹੁੰਚ ਗਏ ਹਾਂ।

ਇਹੀ ਉਹ ਨੀਂਹ ਹੈ, ਜੋ ਆਉਣ ਵਾਲੇ 25 ਸਾਲ ਵਿੱਚ ਵਿਕਸਿਤ ਭਾਰਤ ਦੇ ਨਿਰਮਾਣ ਦੇ ‍ਆਤਮਵਿਸ਼ਵਾਸ ਨੂੰ ਬੁਲੰਦ ਕਰਦੀ ਹੈ।

ਮਾਣਯੋਗ ਮੈਂਬਰ ਸਾਹਿਬਾਨ,

6. ਭਗਵਾਨ ਬਸਵੇਸ਼ਵਰ ਨੇ ਕਿਹਾ ਸੀ – ਕਾਯਕਵੇ ਕੈਲਾਸ।(– कायकवे कैलास। ) ਅਰਥਾਤ ਕਰਮ ਹੀ ਪੂਜਾ ਹੈ, ਕਰਮ ਵਿੱਚ ਹੀ ਸ਼ਿਵ ਹਨ। ਉਨ੍ਹਾਂ  ਦੇ ਦਿਖਾਏ ਮਾਰਗ ’ਤੇ ਚਲਦੇ ਹੋਏ ਮੇਰੀ ਸਰਕਾਰ ਰਾਸ਼ਟਰ ਨਿਰਮਾਣ ਦੇ ਕਰਤੱਵ ਨੂੰ ਪੂਰਾ ਕਰਨ ਵਿੱਚ ਤਤਪਰਤਾ ਨਾਲ ਜੁਟੀ ਹੈ।

  • ਅੱਜ ਭਾਰਤ ਵਿੱਚ, ਇੱਕ ਸਥਿਰ, ਨਿਡਰ, ਨਿਰਣਾਇਕ ਅਤੇ ਬੜੇ ਸੁਪਨਿਆਂ ਦੇ ਲਈ ਕੰਮ ਕਰਨ ਵਾਲੀ ਸਰਕਾਰ ਹੈ। 

  • ਅੱਜ ਭਾਰਤ ਵਿੱਚ ਇਮਾਨਦਾਰ ਦਾ ਸਨਮਾਨ ਕਰਨ ਵਾਲੀ ਸਰਕਾਰ ਹੈ। 

  • ਅੱਜ ਭਾਰਤ ਵਿੱਚ ਗ਼ਰੀਬਾਂ ਨੂੰ ਸਥਾਈ ਸਮਾਧਾਨ ਅਤੇ ਉਨ੍ਹਾਂ ਦੇ  ਸਥਾਈ ਸਸ਼ਕਤੀਕਰਣ ਦੇ ਲਈ ਕੰਮ ਕਰਨ ਵਾਲੀ ਸਰਕਾਰ ਹੈ। 

  • ਅੱਜ ਭਾਰਤ ਵਿੱਚ ਅਭੂਤਪੂਰਵ ਸਪੀਡ ਅਤੇ ਸਕੇਲ ’ਤੇ ਕੰਮ ਕਰਨ ਵਾਲੀ ਸਰਕਾਰ ਹੈ। 

  • ਅੱਜ ਭਾਰਤ ਵਿੱਚ ਇਨੋਵੇਸ਼ਨ ਅਤੇ ਟੈਕਨੋਲੋਜੀ ਦੇ ਮਾਧਿਅਮ ਨਾਲ ਜਨਕਲਿਆਣ ਨੂੰ ਸਭ ਤੋਂ ਉੱਪਰ ਰੱਖਣ ਵਾਲੀ ਸਰਕਾਰ ਹੈ। 

  • ਅੱਜ ਭਾਰਤ ਵਿੱਚ ਮਹਿਲਾਵਾਂ ਦੇ ਸਾਹਮਣੇ ਤੋਂ ਹਰ ਰੁਕਾਵਟ ਨੂੰ ਦੂਰ ਕਰਨ ਵਾਲੀ ਸਰਕਾਰ ਹੈ। 

  • ਅੱਜ ਭਾਰਤ ਵਿੱਚ ਪ੍ਰਗਤੀ ਦੇ ਨਾਲ ਹੀ ਪ੍ਰਕ੍ਰਿਤੀ ਦੀ ਵੀ ਸੰਭਾਲ਼ ਕਰਨ ਵਾਲੀ ਸਰਕਾਰ ਹੈ।

  • ਅੱਜ ਭਾਰਤ ਵਿੱਚ ਵਿਰਾਸਤ ਦੀ ਸੰਭਾਲ਼ ਦੇ ਨਾਲ ਹੀ ਆਧੁਨਿਕਤਾ ਨੂੰ ਹੁਲਾਰਾ ਦੇਣ ਵਾਲੀ ਸਰਕਾਰ ਹੈ। 

  • ਅੱਜ ਭਾਰਤ ਵਿੱਚ ਆਪਣੀ ਆਲਮੀ ਭੂਮਿਕਾ ਨੂੰ ਲੈ ਕੇ ‍ਆਤਮਵਿਸ਼ਵਾਸ ਨਾਲ ਅੱਗੇ ਵਧਣ ਵਾਲੀ ਸਰਕਾਰ ਹੈ।

ਮਾਣਯੋਗ ਮੈਂਬਰ ਸਾਹਿਬਾਨ,

7. ਮੈਂ ਅੱਜ ਇਸ ਸੈਸ਼ਨ ਦੇ ਮਾਧਿਅਮ ਨਾਲ, ਦੇਸ਼ਵਾਸੀਆਂ ਦਾ ਆਭਾਰ ਵਿਅਕਤ ਕਰਦੀ ਹਾਂ ਕਿ ਉਨ੍ਹਾਂ ਨੇ ਲਗਾਤਾਰ ਦੋ ਵਾਰ, ਇੱਕ ਸਥਿਰ ਸਰਕਾਰ ਨੂੰ ਚੁਣਿਆ ਹੈ। ਮੇਰੀ ਸਰਕਾਰ ਨੇ ਦੇਸ਼ਹਿਤ ਨੂੰ ਸਦਾ ਸਭ ਤੋਂ ਉੱਪਰ ਰੱਖਿਆ, ਨੀਤੀ-ਰਣਨੀਤੀ ਵਿੱਚ ਸੰਪੂਰਨ ਪਰਿਵਰਤਨ ਦੀ ਇੱਛਾਸ਼ਕਤੀ ਦਿਖਾਈ। ਸਰਜੀਕਲ ਸਟ੍ਰਾਇਕ ਤੋਂ ਲੈ ਕੇ ਆਤੰਕਵਾਦ ’ਤੇ ਕਠੋਰ ਪ੍ਰਹਾਰ ਤੱਕ, LoC ਤੋਂ ਲੈ ਕੇ LAC ਤੱਕ ਹਰ ਦੁੱਸਾਹਸ ਦੇ ਸਖ਼ਤ ਜਵਾਬ ਤੱਕ, Article 370 ਨੂੰ ਹਟਾਉਣ ਤੋਂ ਲੈ ਕੇ ਤੀਹਰੇ ਤਲਾਕ ਤੱਕ, ਮੇਰੀ ਸਰਕਾਰ ਦੀ ਪਹਿਚਾਣ ਇੱਕ ਨਿਰਣਾਇਕ ਸਰਕਾਰ ਦੀ ਰਹੀ ਹੈ।

8. ਸਥਿਰ ਅਤੇ ਨਿਰਣਾਇਕ ਸਰਕਾਰ ਹੋਣ ਦਾ ਲਾਭ ਸਾਨੂੰ 100 ਸਾਲ ਦੀ ਸਭ ਤੋਂ ਬੜੀ ਆਪਦਾ ਅਤੇ ਉਸ ਦੇ ਬਾਅਦ ਬਣੀਆਂ ਪਰਿਸਥਿਤੀਆਂ ਨਾਲ ਨਜਿੱਠਣ ਵਿੱਚ ਮਿਲ ਰਿਹਾ ਹੈ। ਦੁਨੀਆ ਵਿੱਚ ਜਿੱਥੇ ਵੀ ਰਾਜਨੀਤਕ ਅਸਥਿਰਤਾ ਹੈ, ਉਹ ਦੇਸ਼ ਅੱਜ ਭੀਸ਼ਣ (ਭਿਆਨਕ) ਸੰਕਟਾਂ ਨਾਲ ਘਿਰੇ ਹਨ। ਲੇਕਿਨ ਮੇਰੀ ਸਰਕਾਰ ਨੇ ਰਾਸ਼ਟਰਹਿਤ ਵਿੱਚ ਜੋ ਵੀ ਨਿਰਣੇ ਕੀਤੇ ਉਸ ਨਾਲ ਭਾਰਤ ਬਾਕੀ ਦੁਨੀਆ ਤੋਂ ਬਹੁਤ ਬਿਹਤਰ ਸਥਿਤੀ ਵਿੱਚ ਹੈ।

ਮਾਣਯੋਗ ਮੈਂਬਰ ਸਾਹਿਬਾਨ,

9. ਮੇਰੀ ਸਰਕਾਰ ਦਾ ਸਪਸ਼ਟ ਮਤ ਹੈ ਕਿ ਭ੍ਰਿਸ਼ਟਾਚਾਰ ਲੋਕਤੰਤਰ ਦਾ ਅਤੇ ਸਮਾਜਿਕ ਨਿਆਂ ਦਾ ਸਭ ਤੋਂ ਬੜਾ ਦੁਸ਼ਮਣ ਹੈ। ਇਸ ਲਈ ਬੀਤੇ ਵਰ੍ਹਿਆਂ ਤੋਂ ਭ੍ਰਿਸ਼ਟਾਚਾਰ ਦੇ ਵਿਰੁੱਧ ਨਿਰੰਤਰ ਲੜਾਈ ਚਲ ਰਹੀ ਹੈ। ਅਸੀਂ ਸੁਨਿਸ਼ਚਿਤ ਕੀਤਾ ਹੈ ਕਿ ਵਿਵਸਥਾ ਵਿੱਚ ਇਮਾਨਦਾਰ ਦਾ ਸਨਮਾਨ ਹੋਵੇਗਾ। ਭ੍ਰਿਸ਼ਟਾਚਾਰੀਆਂ ਦੇ ਲਈ ਸਮਾਜ ਵਿੱਚ ਕਿਸੇ ਵੀ ਪ੍ਰਕਾਰ ਦੀ ਸਹਾਨੁਭੂਤੀ (ਹਮਦਰਦੀ) ਨਾ ਹੋਵੇ,  ਇਸ ਦੇ ਲਈ ਸਮਾਜਿਕ ਚੇਤਨਾ ਵੀ ਦੇਸ਼ ਵਿੱਚ ਵਧ ਰਹੀ ਹੈ।

10. ਬੀਤੇ ਵਰ੍ਹਿਆਂ ਵਿੱਚ ਭ੍ਰਿਸ਼ਟਾਚਾਰ ਮੁਕਤ eco-system ਬਣਾਉਣ ਦੀ ਦਿਸ਼ਾ ਵਿੱਚ, ਬੇਨਾਮੀ ਸੰਪਤੀ ਅਧਿਨਿਯਮ (ਐਕਟ) ਨੂੰ ਨੋਟੀਫਾਈ ਕੀਤਾ ਗਿਆ। ਆਰਥਿਕ ਅਪਰਾਧ ਕਰ, ਫਰਾਰ ਹੋਏ ਅਪਰਾਧੀਆਂ ਦੀ ਸੰਪਤੀ ਜ਼ਬਤ ਕਰਨ ਦੇ ਲਈ Fugitive Economic Offenders Act ਪਾਰਿਤ ਕੀਤਾ ਗਿਆ। ਸਰਕਾਰੀ ਕੰਮਾਂ ਵਿੱਚ ਪੱਖਪਾਤ ਅਤੇ ਭ੍ਰਿਸ਼ਟਾਚਾਰ ਦੇ ਚਲਨ ਨੂੰ ਵੀ ਖ਼ਤਮ ਕਰਨ ਦੇ ਲਈ ਪ੍ਰਭਾਵੀ system ਬਣਾਇਆ ਗਿਆ ਹੈ। ਅੱਜ ਸਰਕਾਰੀ ਕੰਮਾਂ ਵਿੱਚ ਟੈਂਡਰ ਅਤੇ ਖਰੀਦ ਦੇ ਲਈ Government-e-Marketplace (GeM) ਜਿਹੀ ਵਿਵਸਥਾ ਹੈ ਜਿਸ ਵਿੱਚ ਹੁਣ ਤੱਕ ਤਿੰਨ ਲੱਖ ਕਰੋੜ ਰੁਪਏ ਤੋਂ ਅਧਿਕ ਦਾ transaction ਹੋਇਆ ਹੈ।

11. ਰਾਸ਼ਟਰ ਨਿਰਮਾਣ ਵਿੱਚ ਇਮਾਨਦਾਰ ਯੋਗਦਾਨ ਦੇਣ ਵਾਲਿਆਂ ਨੂੰ ਅੱਜ ਵਿਸ਼ੇਸ਼ ਸਨਮਾਨ ਦਿੱਤਾ ਜਾ ਰਿਹਾ ਹੈ। ਇਨਕਮ ਟੈਕਸ ਰਿਟਰਨ ਫਾਈਲ ਕਰਨ ਵਿੱਚ ਕਈ ਜਟਿਲਤਾਵਾਂ ਨੂੰ ਖ਼ਤਮ ਕਰ ਦੇਸ਼ਵਾਸੀਆਂ ਦਾ ਜੀਵਨ ਅਸਾਨ ਬਣਾਇਆ ਗਿਆ ਹੈ। Faceless ਜਾਂਚ ਨੂੰ ਹੁਲਾਰਾ ਦੇਣ ਦੀ ਵਜ੍ਹਾ ਨਾਲ ਵਿਵਸਥਾ ਵਿੱਚ ਪਾਰਦਰਸ਼ਤਾ ਆਈ ਹੈ, ਅਤੇ ਉਸ ਨੂੰ ਜਵਾਬਦੇਹ ਵੀ ਬਣਾਇਆ ਗਿਆ ਹੈ। ਪਹਿਲਾਂ ਟੈਕਸ ਰਿਫੰਡ ਦੇ ਲਈ ਲੰਮਾ ਇੰਤਜ਼ਾਰ ਕਰਨਾ ਪੈਂਦਾ ਸੀ। ਅੱਜ ITR ਭਰਨ ਦੇ ਕੁਝ ਹੀ ਦਿਨਾਂ ਦੇ ਅੰਦਰ ਰਿਫੰਡ ਮਿਲ ਜਾਂਦਾ ਹੈ। ਅੱਜ GST ਨਾਲ ਪਾਰਦਰਸ਼ਤਾ ਦੇ ਨਾਲ-ਨਾਲ ਕਰਦਾਤਾਵਾਂ ਦੀ ਗਰਿਮਾ ਵੀ ਸੁਨਿਸ਼ਚਿਤ ਹੋ ਰਹੀ ਹੈ।

12. ਜਨ ਧਨ-ਆਧਾਰ-ਮੋਬਾਈਲ ਤੋਂ ਫਰਜ਼ੀ ਲਾਭਾਰਥੀਆਂ ਨੂੰ ਹਟਾਉਣ ਤੋਂ ਲੈ ਕੇ ਵੰਨ ਨੇਸ਼ਨ ਵੰਨ ਰਾਸ਼ਨ ਕਾਰਡ ਤੱਕ, ਇੱਕ ਬਹੁਤ ਬੜਾ ਸਥਾਈ ਸੁਧਾਰ ਅਸੀਂ ਕੀਤਾ ਹੈ। ਬੀਤੇ ਵਰ੍ਹਿਆਂ ਵਿੱਚ ਡੀਬੀਟੀ ਦੇ ਰੂਪ ਵਿੱਚ, ਡਿਜੀਟਲ ਇੰਡੀਆ ਦੇ ਰੂਪ ਵਿੱਚ, ਇੱਕ ਸਥਾਈ ਅਤੇ ਪਾਰਦਰਸ਼ੀ ਵਿਵਸਥਾ ਦੇਸ਼ ਨੇ ਤਿਆਰ ਕੀਤੀ ਹੈ। ਅੱਜ 300 ਤੋਂ ਜ਼ਿਆਦਾ ਯੋਜਨਾਵਾਂ ਦਾ ਪੈਸਾ ਸਿੱਧੇ ਲਾਭਾਰਥੀਆਂ ਦੇ ਬੈਂਕ ਖਾਤੇ ਤੱਕ ਪਹੁੰਚ ਰਿਹਾ ਹੈ। ਹੁਣ ਤੱਕ ਪੂਰੀ ਪਾਰਦਰਸ਼ਤਾ ਨਾਲ 27 ਲੱਖ ਕਰੋੜ ਰੁਪਏ ਤੋਂ ਜ਼ਿਆਦਾ ਦੀ ਰਕਮ ਕਰੋੜਾਂ ਲੋਕਾਂ ਤੱਕ ਪਹੁੰਚਾਈ ਗਈ ਹੈ। ਵਰਲਡ ਬੈਂਕ ਦੀ ਰਿਪੋਰਟ ਕਹਿੰਦੀ ਹੈ ਕਿ ਐਸੀਆਂ ਯੋਜਨਾਵਾਂ ਅਤੇ ਐਸੀਆਂ ਵਿਵਸਥਾਵਾਂ ਦੇ ਕਾਰਨ ਹੀ ਕੋਰੋਨਾ ਕਾਲ ਵਿੱਚ ਭਾਰਤ ਕਰੋੜਾਂ ਲੋਕਾਂ ਨੂੰ ਗ਼ਰੀਬੀ ਰੇਖਾ ਤੋਂ ਹੇਠਾਂ ਜਾਣ ਤੋਂ ਬਚਾ ਪਾਇਆ ਹੈ।

13. ਜਦੋਂ ਭ੍ਰਿਸ਼ਟਾਚਾਰ ਰੁਕਦਾ ਹੈ ਅਤੇ ਟੈਕਸ ਦੀ ਪਾਈ-ਪਾਈ ਦਾ ਸਦਉਪਯੋਗ ਹੁੰਦਾ ਹੈ, ਤਦ ਹਰ ਟੈਕਸਪੇਅਰ ਨੂੰ ਵੀ ਗਰਵ (ਮਾਣ) ਹੁੰਦਾ ਹੈ।

ਮਾਣਯੋਗ ਮੈਂਬਰ ਸਾਹਿਬਾਨ,

14. ਅੱਜ ਦੇਸ਼ ਦਾ ਇਮਾਨਦਾਰ ਕਰਦਾਤਾ ਚਾਹੁੰਦਾ ਹੈ ਕਿ ਸਰਕਾਰਾਂ shortcut ਦੀ ਰਾਜਨੀਤੀ ਤੋਂ ਬਚਣ। ਐਸੀਆਂ ਯੋਜਨਾਵਾਂ ਬਣਨ, ਜੋ ਸਮੱਸਿਆਵਾਂ ਦੇ ਸਥਾਈ ਸਮਾਧਾਨ ਨੂੰ ਪ੍ਰੋਤਸਾਹਿਤ ਕਰਨ, ਜਿਨ੍ਹਾਂ ਨਾਲ ਸਾਧਾਰਣ ਜਨ ਦਾ ਸਸ਼ਕਤੀਕਰਣ ਹੋਵੇ। ਇਸ ਲਈ ਮੇਰੀ ਸਰਕਾਰ ਨੇ ਵਰਤਮਾਨ ਚੁਣੌਤੀਆਂ ਨਾਲ ਨਿਪਟਣ ਦੇ ਨਾਲ ਹੀ ਦੇਸ਼ਵਾਸੀਆਂ ਦੇ ਦੀਰਘਕਾਲਿਕ ਸਸ਼ਕਤੀਕਰਣ ’ਤੇ ਬਲ ਦਿੱਤਾ ਹੈ।

15. ‘ਗ਼ਰੀਬੀ ਹਟਾਓ’, ਹੁਣ ਕੇਵਲ ਨਾਅਰਾ ਨਹੀਂ ਰਹਿ ਗਿਆ ਹੈ। ਹੁਣ ਮੇਰੀ ਸਰਕਾਰ ਦੁਆਰਾ ਗ਼ਰੀਬ ਦੀਆਂ ਚਿੰਤਾਵਾਂ ਦਾ ਸਥਾਈ ਸਮਾਧਾਨ ਕਰਦੇ ਹੋਏ, ਉਸ ਨੂੰ ਸਸ਼ਕਤ ਬਣਾਉਣ ਦਾ ਕੰਮ ਕੀਤਾ ਜਾ ਰਿਹਾ ਹੈ।

16. ਜਿਵੇਂ, ਗ਼ਰੀਬੀ ਦਾ ਇੱਕ ਬਹੁਤ ਬੜਾ ਕਾਰਨ ਬਿਮਾਰੀ ਹੁੰਦੀ ਹੈ। ਗੰਭੀਰ ਬਿਮਾਰੀ ਨਾਲ ਗ਼ਰੀਬ ਪਰਿਵਾਰ ਦਾ ਹੌਸਲਾ ਪੂਰੀ ਤਰ੍ਹਾਂ ਨਾਲ ਟੁੱਟ ਜਾਂਦਾ ਹੈ, ਪੀੜ੍ਹੀਆਂ ਕਰਜ਼ ਵਿੱਚ ਡੁੱਬ ਜਾਂਦੀਆਂ ਹਨ। ਗ਼ਰੀਬ ਨੂੰ ਇਸ ਚਿੰਤਾ ਤੋਂ ਮੁਕਤ ਕਰਨ ਦੇ ਲਈ ਰਾਸ਼ਟਰਵਿਆਪੀ ਆਯੁਸ਼ਮਾਨ ਭਾਰਤ ਯੋਜਨਾ ਸ਼ੁਰੂ ਕੀਤੀ ਗਈ। ਇਸ ਦੇ ਤਹਿਤ 50 ਕਰੋੜ ਤੋਂ ਅਧਿਕ ਦੇਸ਼ਵਾਸੀਆਂ ਦੇ ਲਈ ਮੁਫ਼ਤ ਇਲਾਜ ਦੀ ਸੁਵਿਧਾ ਦਿੱਤੀ ਗਈ। ਆਯੁਸ਼ਮਾਨ ਭਾਰਤ ਯੋਜਨਾ ਨੇ ਦੇਸ਼ ਦੇ ਕਰੋੜਾਂ ਗ਼ਰੀਬਾਂ ਨੂੰ ਹੋਰ ਗ਼ਰੀਬ ਹੋਣ ਤੋਂ ਬਚਾਇਆ ਹੈ, ਉਨ੍ਹਾਂ ਦੇ 80 ਹਜ਼ਾਰ ਕਰੋੜ ਰੁਪਏ ਖਰਚ ਹੋਣ ਤੋਂ ਬਚਾਏ ਹਨ। ਅੱਜ ਦੇਸ਼ ਭਰ ਵਿੱਚ ਕਰੀਬ ਨੌਂ ਹਜ਼ਾਰ ਜਨਔਸ਼ਧੀ ਕੇਂਦਰਾਂ ਵਿੱਚ ਬਹੁਤ ਘੱਟ ਕੀਮਤ ਵਿੱਚ ਦਵਾਈਆਂ ਉਪਲਬਧ ਕਰਵਾਈਆਂ ਜਾ ਰਹੀਆਂ ਹਨ। ਇਸ ਨਾਲ ਬੀਤੇ ਵਰ੍ਹਿਆਂ ਵਿੱਚ ਗ਼ਰੀਬਾਂ ਦੇ ਕਰੀਬ 20 ਹਜ਼ਾਰ ਕਰੋੜ ਰੁਪਏ ਬਚੇ ਹਨ। ਯਾਨੀ ਸਿਰਫ਼ ਆਯੁਸ਼ਮਾਨ ਭਾਰਤ ਅਤੇ ਜਨਔਸ਼ਧੀ ਪਰਿਯੋਜਨਾ ਨਾਲ ਹੀ ਦੇਸ਼ਵਾਸੀਆਂ ਨੂੰ ਇੱਕ ਲੱਖ ਕਰੋੜ ਰੁਪਏ ਦੀ ਮਦਦ ਹੋਈ ਹੈ।

17. ਮੈਂ ਸਾਧਾਰਣ ਜਿਹੇ ਨਾਗਰਿਕਾਂ ਦੇ ਜੀਵਨ ਨਾਲ ਜੁੜੇ ਸਭ ਤੋਂ ਮਹੱਤਵਪੂਰਨ ਸੰਸਾਧਨ, ਪਾਣੀ ਦਾ ਉਦਾਹਰਣ ਆਪ ਸਾਰਿਆਂ  ਦੇ ਸਾਹਮਣੇ ਰੱਖਣਾ ਚਾਹਾਂਗੀ। ਮੇਰੀ ਸਰਕਾਰ ਨੇ ‘ਹਰ ਘਰ ਜਲ’ ਪਹੁੰਚਾਉਣ ਦੇ ਲਈ ‘ਜਲ ਜੀਵਨ ਮਿਸ਼ਨ’ ਸ਼ੁਰੂ ਕੀਤਾ। ਉਸ ਦੇ ਪਹਿਲਾਂ ਤੱਕ ਸੱਤ ਦਹਾਕਿਆਂ ਵਿੱਚ ਦੇਸ਼ ਵਿੱਚ ਕਰੀਬ ਸਵਾ ਤਿੰਨ ਕਰੋੜ ਘਰਾਂ ਤੱਕ ਹੀ ਪਾਣੀ ਦਾ connection ਪਹੁੰਚਿਆ ਸੀ।  ਲੇਕਿਨ, ਜਲ ਜੀਵਨ ਮਿਸ਼ਨ ਦੇ ਤਹਿਤ ਇਨ੍ਹਾਂ ਤਿੰਨ ਵਰ੍ਹਿਆਂ ਵਿੱਚ ਕਰੀਬ 11 ਕਰੋੜ ਪਰਿਵਾਰ Piped Water Supply ਨਾਲ ਜੁੜ ਚੁੱਕੇ ਹਨ। ਇਸ ਦਾ ਸਭ ਤੋਂ ਜ਼ਿਆਦਾ ਲਾਭ ਗ਼ਰੀਬ ਪਰਿਵਾਰਾਂ  ਨੂੰ ਹੀ ਹੋ ਰਿਹਾ ਹੈ, ਉਨ੍ਹਾਂ ਦੀ ਚਿੰਤਾ ਦਾ ਸਥਾਈ ਸਮਾਧਾਨ ਹੋ ਰਿਹਾ ਹੈ।

18. ਬੀਤੇ ਵਰ੍ਹਿਆਂ ਵਿੱਚ ਸਰਕਾਰ ਨੇ ਸਾਢੇ ਤਿੰਨ ਕਰੋੜ ਤੋਂ ਅਧਿਕ ਗ਼ਰੀਬ ਪਰਿਵਾਰਾਂ  ਨੂੰ ਪੱਕਾ ਘਰ ਬਣਾ ਕੇ ਦਿੱਤਾ ਹੈ। ਜਦੋਂ ਘਰ ਮਿਲਦਾ ਹੈ ਤਾਂ ਨਵਾਂ ‍ਆਤਮਵਿਸ਼ਵਾਸ ਆਉਂਦਾ ਹੈ। ਇਸ ਨਾਲ, ਉਸ ਪਰਿਵਾਰ ਦਾ ਵਰਤਮਾਨ ਤਾਂ ਸੁਧਰਦਾ ਹੀ ਹੈ, ਉਸ ਘਰ ਵਿੱਚ ਜੋ ਸੰਤਾਨ ਬੜੀ ਹੁੰਦੀ ਹੈ ਉਸ ਦੇ ‍ਆਤਮਵਿਸ਼ਵਾਸ ਵਿੱਚ ਵੀ ਵਾਧਾ ਹੁੰਦਾ ਹੈ। ਸਰਕਾਰ ਨੇ ਟੌਇਲੇਟ, ਬਿਜਲੀ, ਪਾਣੀ, ਗੈਸ,  ਐਸੀ ਹਰ ਮੂਲ ਸੁਵਿਧਾ ਦੀ ਚਿੰਤਾ ਤੋਂ ਗ਼ਰੀਬ ਨੂੰ ਮੁਕਤ ਕਰਨ ਦਾ ਪ੍ਰਯਾਸ ਕੀਤਾ ਹੈ। ਇਸ ਨਾਲ ਦੇਸ਼ ਦੀ ਜਨਤਾ ਨੂੰ ਵੀ ਇਹ ਵਿਸ਼ਵਾਸ ਹੋਇਆ ਹੈ ਕਿ ਸਰਕਾਰੀ ਯੋਜਨਾ ਅਤੇ ਸਰਕਾਰੀ ਲਾਭ ਵਾਸਤਵ (ਅਸਲ) ਵਿੱਚ ਜ਼ਮੀਨ ’ਤੇ ਪਹੁੰਚਦਾ ਹੈ ਅਤੇ ਭਾਰਤ ਜਿਹੇ ਵਿਸ਼ਾਲ ਦੇਸ਼ ਵਿੱਚ ਵੀ ਸ਼ਤ-ਪ੍ਰਤੀਸ਼ਤ coverage ਯਾਨੀ saturation ਸੰਭਵ ਹੈ।

19. ਸਾਡੇ ਗ੍ਰੰਥਾਂ ਵਿੱਚ ਲਿਖਿਆ ਹੈ- 

ਅਯੰ ਨਿਜ: ਪਰੋ ਵੇਤਿ ਗਣਨਾ ਲਘੁਚੇਤਸਾਮ੍। (अयं निजः परो वेति गणना लघुचेतसाम्।)

ਯਾਨੀ ਇਹ ਆਪਣਾ ਹੈ, ਇਹ ਪਰਾਇਆ ਹੈ, ਐਸੀ ਸੋਚ ਸਹੀ ਨਹੀਂ ਹੁੰਦੀ। ਮੇਰੀ ਸਰਕਾਰ ਨੇ ਬਿਨਾ ਕਿਸੇ ਭੇਦਭਾਵ ਦੇ ਹਰ ਵਰਗ ਦੇ ਲਈ ਕੰਮ ਕੀਤਾ ਹੈ। ਬੀਤੇ ਕੁਝ ਵਰ੍ਹਿਆਂ ਵਿੱਚ ਮੇਰੀ ਸਰਕਾਰ ਦੇ ਪ੍ਰਯਾਸਾਂ ਦਾ ਨਤੀਜਾ ਹੈ ਕਿ ਅਨੇਕ ਮੂਲ ਸੁਵਿਧਾਵਾਂ ਅੱਜ ਜਾਂ ਤਾਂ ਸ਼ਤ-ਪ੍ਰਤੀਸ਼ਤ ਆਬਾਦੀ ਤੱਕ ਪਹੁੰਚ ਚੁੱਕੀਆਂ ਹਨ ਜਾਂ ਫਿਰ ਉਸ ਲਕਸ਼ ਦੇ ਬਹੁਤ ਨਿਕਟ ਹਨ।

20. ਮੇਰੀ ਸਰਕਾਰ ਹਰ ਯੋਜਨਾ ਵਿੱਚ ਸ਼ਤ-ਪ੍ਰਤੀਸ਼ਤ saturation ਦੇ ਨਾਲ ਹੀ ਅੰਤਯੋਦਯ ਦੇ ਪ੍ਰਤੀ ਵੀ ਪੂਰੀ ਨਿਸ਼ਠਾ ਨਾਲ ਕੰਮ ਕਰ ਰਹੀ ਹੈ। ਸਾਡੀ ਕੋਸ਼ਿਸ਼ ਹੈ ਕਿ ਯੋਜਨਾਵਾਂ ਦਾ ਲਾਭ ਸਹੀ ਅਤੇ ਸਾਰੇ ਲਾਭਾਰਥੀਆਂ ਨੂੰ ਮਿਲੇ, ਕੋਈ ਵੀ ਸਰਕਾਰ ਦੀ ਯੋਜਨਾ ਦੇ ਲਾਭ ਤੋਂ ਵੰਚਿਤ ਨਾ ਰਹੇ।

ਮਾਣਯੋਗ ਮੈਂਬਰ ਸਾਹਿਬਾਨ,

21. ਅਸੀਂ ਦੇਖਿਆ ਹੈ ਕਿ ਕੋਰੋਨਾ ਕਾਲ ਦੇ ਦੌਰਾਨ ਦੁਨੀਆ ਭਰ ਵਿੱਚ ਕਿਸ ਤਰ੍ਹਾਂ ਗ਼ਰੀਬ ਦੇ ਲਈ ਗੁਜ਼ਾਰਾ ਮੁਸ਼ਕਿਲ ਹੋ ਗਿਆ।  ਲੇਕਿਨ ਭਾਰਤ ਉਨ੍ਹਾਂ ਦੇਸ਼ਾਂ ਵਿੱਚੋਂ ਇੱਕ ਹੈ ਜਿਸ ਨੇ ਗ਼ਰੀਬ ਦਾ ਜੀਵਨ ਬਚਾਉਣ ਨੂੰ ਸਰਬਉੱਚ ਪ੍ਰਾਥਮਿਕਤਾ ਦਿੱਤੀ ਅਤੇ ਕੋਸ਼ਿਸ਼ ਕੀਤੀ,  ਕਿ ਦੇਸ਼ ਵਿੱਚ ਕੋਈ ਗ਼ਰੀਬ ਭੁੱਖਾ ਨਾ ਸੌਂਏਂ। ਮੈਨੂੰ ਖੁਸ਼ੀ ਹੈ ਕਿ ਮੇਰੀ ਸਰਕਾਰ ਨੇ ਪੀਐੱਮ ਗ਼ਰੀਬ ਕਲਿਆਣ ਅੰਨ ਯੋਜਨਾ ਨੂੰ ਨਵੀਆਂ ਪਰਿਸਥਿਤੀਆਂ ਦੇ ਅਨੁਸਾਰ ਅੱਗੇ ਵੀ ਚਲਾਉਣ ਦਾ ਨਿਰਣਾ ਲਿਆ ਹੈ। ਇਹ ਇੱਕ ਸੰਵੇਦਨਸ਼ੀਲ ਅਤੇ ਗ਼ਰੀਬ-ਹਿਤੈਸ਼ੀ ਸਰਕਾਰ ਦੀ ਪਹਿਚਾਣ ਹੈ। ਪੀਐੱਮ ਗ਼ਰੀਬ ਕਲਿਆਣ ਅੰਨ ਯੋਜਨਾ ਦੇ ਤਹਿਤ ਸਰਕਾਰ ਗ਼ਰੀਬਾਂ ਨੂੰ ਮੁਫ਼ਤ ਅਨਾਜ ਦੇ ਲਈ ਲਗਭਗ ਸਾਢੇ ਤਿੰਨ ਲੱਖ ਕਰੋੜ ਰੁਪਏ ਖਰਚ ਕਰ ਚੁੱਕੀ ਹੈ। ਅੱਜ ਇਸ ਯੋਜਨਾ ਦੀ ਪ੍ਰਸ਼ੰਸਾ ਪੂਰੇ ਵਿਸ਼ਵ ਵਿੱਚ ਹੋ ਰਹੀ ਹੈ। ਇਸ ਪ੍ਰਸ਼ੰਸਾ ਦੀ ਇੱਕ ਵਜ੍ਹਾ ਇਹ ਵੀ ਹੈ ਕਿ ਟੈਕਨੋਲੋਜੀ ਦੀ ਮਦਦ ਨਾਲ ਬਣੀ ਪਾਰਦਰਸ਼ੀ ਵਿਵਸਥਾ ਵਿੱਚ ਅਨਾਜ ਪੂਰਾ ਦਾ ਪੂਰਾ ਹਰ ਲਾਭਾਰਥੀ ਤੱਕ ਪਹੁੰਚ ਰਿਹਾ ਹੈ।

ਮਾਣਯੋਗ ਮੈਂਬਰ ਸਾਹਿਬਾਨ,

22. ਸਾਡੇ ਦੇਸ਼ ਵਿੱਚ ਐਸੇ ਅਨੇਕ ਵਰਗ ਅਤੇ ਐਸੇ ਅਨੇਕ ਖੇਤਰ ਹਨ, ਜਿਨ੍ਹਾਂ ਦੀਆਂ ਉਮੀਦਾਂ ਅਤੇ ਜ਼ਰੂਰਤਾਂ ’ਤੇ ਸਮੁਚਿਤ ਧਿਆਨ ਦੇ ਕੇ ਹੀ ਸਮਗ੍ਰ (ਸੰਪੂਰਨ) ਵਿਕਾਸ ਦੀ ਪਰਿਕਲਪਨਾ ਨੂੰ ਪੂਰਾ ਕੀਤਾ ਜਾ ਸਕਦਾ ਹੈ। ਹੁਣ ਮੇਰੀ ਸਰਕਾਰ ਐਸੇ ਹਰ ਵੰਚਿਤ ਵਰਗ ਅਤੇ ਵੰਚਿਤ ਖੇਤਰ ਨੂੰ ਵਰੀਅਤਾ (ਪ੍ਰਮੁੱਖਤਾ) ਦਿੰਦੇ ਹੋਏ ਕੰਮ ਕਰ ਰਹੀ ਹੈ।

23. ਮੇਰੀ ਸਰਕਾਰ ਨੇ ਹਰ ਉਸ ਸਮਾਜ ਦੀਆਂ ਇੱਛਾਵਾਂ ਨੂੰ ਪੂਰਾ ਕੀਤਾ ਹੈ, ਜੋ ਸਦੀਆਂ ਤੋਂ ਵੰਚਿਤ ਰਿਹਾ ਹੈ। ਗ਼ਰੀਬ, ਦਲਿਤ, ਪਿਛੜੇ, ਆਦਿਵਾਸੀ, ਇਨ੍ਹਾਂ ਦੀ ਇੱਛਾਵਾਂ ਨੂੰ ਪੂਰਾ ਕਰ ਉਨ੍ਹਾਂ ਨੂੰ ਸੁਪਨੇ ਦੇਖਣ ਦਾ ਸਾਹਸ ਦਿੱਤਾ ਹੈ। ਕੋਈ ਵੀ ਕੰਮ ਅਤੇ ਕੋਈ ਵੀ ਪ੍ਰਯਾਸ ਛੋਟਾ ਨਹੀਂ ਹੁੰਦਾ, ਬਲਕਿ ਵਿਕਾਸ ਵਿੱਚ ਸਾਰਿਆਂ ਦੀ ਆਪਣੀ ਭੂਮਿਕਾ ਹੈ। ਇਸੇ ਭਾਵ ਦੇ ਨਾਲ ਵੰਚਿਤ ਵਰਗਾਂ ਅਤੇ ਅਵਿਕਸਿਤ ਖੇਤਰਾਂ ਦੇ ਵਿਕਾਸ ’ਤੇ ਬਲ ਦਿੱਤਾ ਜਾ ਰਿਹਾ ਹੈ।

24. ਰੇਹੜੀ-ਠੇਲੇ-ਫੁਟਪਾਥ ’ਤੇ ਬੜੀ ਸੰਖਿਆ ਵਿੱਚ ਸਾਡੇ ਛੋਟੇ ਵਿਅਵਸਾਈ (ਕਾਰੋਬਾਰੀ), ਆਪਣਾ ਵਪਾਰ-ਕਾਰੋਬਾਰ ਅਤੇ ਦੁਕਾਨਦਾਰੀ ਕਰਦੇ ਹਨ। ਮੇਰੀ ਸਰਕਾਰ ਨੇ ਵਿਕਾਸ ਵਿੱਚ ਇਨ੍ਹਾਂ ਸਾਥੀਆਂ ਦੀ ਭੂਮਿਕਾ ਨੂੰ ਵੀ ਸਰਾਹਿਆ ਹੈ। ਇਸ ਲਈ ਪਹਿਲੀ ਵਾਰ ਇਨ੍ਹਾਂ ਨੂੰ ਫਾਰਮਲ ਬੈਂਕਿੰਗ ਨਾਲ ਜੋੜਿਆ ਅਤੇ ਪੀਐੱਮ ਸਵਨਿਧੀ ਦੇ ਮਾਧਿਅਮ ਨਾਲ ਸਸਤੇ ਅਤੇ ਬਿਨਾ ਗਰੰਟੀ ਦੇ ਰਿਣ  ਦੀ ਵਿਵਸਥਾ ਕੀਤੀ।  ਯੋਜਨਾ ਦੇ ਤਹਿਤ ਸਟ੍ਰੀਟ ਵੈਂਡਰਸ ਨੂੰ ਡਿਜੀਟਲ ਲੈਣ-ਦੇਣ ਦੇ ਲਈ ਪ੍ਰੋਤਸਾਹਨ ਰਾਸ਼ੀ ਪ੍ਰਦਾਨ ਕੀਤੀ ਜਾ ਰਹੀ ਹੈ। ਹੁਣ ਤੱਕ ਕਰੀਬ 40 ਲੱਖ ਸਾਥੀਆਂ ਨੂੰ ਇਸ ਦੇ ਤਹਿਤ ਰਿਣ ਦਿੱਤਾ ਜਾ ਚੁੱਕਿਆ ਹੈ।

25. ਮੇਰੀ ਸਰਕਾਰ ਦੀ ਪ੍ਰਾਥਮਿਕਤਾ ਵਿੱਚ ਦੇਸ਼ ਦੇ 11 ਕਰੋੜ ਛੋਟੇ ਕਿਸਾਨ ਵੀ ਹਨ। ਇਹ ਛੋਟੇ ਕਿਸਾਨ, ਦਹਾਕਿਆਂ ਤੋਂ, ਸਰਕਾਰ ਦੀ ਪ੍ਰਾਥਮਿਕਤਾ ਤੋਂ ਵੰਚਿਤ ਰਹੇ ਸਨ। ਹੁਣ ਇਨ੍ਹਾਂ ਨੂੰ ਸਸ਼ਕਤ ਅਤੇ ਸਮ੍ਰਿੱਧ ਕਰਨ ਦੇ ਲਈ ਹਰ ਤਰ੍ਹਾਂ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪੀਐੱਮ ਕਿਸਾਨ ਸਨਮਾਨ ਨਿਧੀ ਦੇ ਤਹਿਤ ਇਨ੍ਹਾਂ ਛੋਟੇ ਕਿਸਾਨਾਂ ਨੂੰ ਸਵਾ ਦੋ ਲੱਖ ਕਰੋੜ ਰੁਪਏ ਤੋਂ ਅਧਿਕ ਦੀ ਮਦਦ ਦਿੱਤੀ ਗਈ ਹੈ। ਖਾਸ ਬਾਤ ਇਹ ਹੈ ਕਿ ਇਨ੍ਹਾਂ ਲਾਭਾਰਥੀਆਂ ਵਿੱਚ ਲਗਭਗ ਤਿੰਨ ਕਰੋੜ ਲਾਭਾਰਥੀ ਮਹਿਲਾਵਾਂ ਹਨ। ਇਸ ਨਾਲ ਹੁਣ ਤੱਕ ਲਗਭਗ 54 ਹਜ਼ਾਰ ਕਰੋੜ ਰੁਪਏ ਮਹਿਲਾ ਕਿਸਾਨਾਂ ਨੂੰ ਮਿਲ ਚੁੱਕੇ ਹਨ। ਇਸੇ ਤਰ੍ਹਾਂ ਛੋਟੇ ਕਿਸਾਨਾਂ ਦੇ ਲਈ ਫਸਲ ਬੀਮਾ,  ਸੌਇਲ ਹੈਲਥ ਕਾਰਡ, ਕਿਸਾਨ ਕ੍ਰੈਡਿਟ ਕਾਰਡ-KCC ਦੀ coverage ਵਧਾਉਣ ਦੇ ਨਾਲ ਹੀ ਸਾਡੀ ਸਰਕਾਰ ਨੇ ਪਹਿਲੀ ਵਾਰ ਪਸ਼ੂਪਾਲਕਾਂ ਅਤੇ ਮਛੁਆਰਿਆਂ ਨੂੰ ਵੀ ਕਿਸਾਨ ਕ੍ਰੈਡਿਟ ਕਾਰਡ ਦੀ ਸੁਵਿਧਾ ਨਾਲ ਜੋੜਿਆ ਹੈ। ਕਿਸਾਨਾਂ ਦੀ ਸਮਰੱਥਾ ਨੂੰ ਵਧਾਉਣ ਦੇ ਲਈ ਐੱਫ. ਪੀ. ਓ. ਯਾਨੀ Farmer Producer Organisations ਦੀ ਸਥਾਪਨਾ ਤੋਂ ਲੈ ਕੇ ਫਸਲਾਂ ਦੇ M.S.P. ਵਿੱਚ ਵਾਧਾ ਕਰਦੇ ਹੋਏ, ਮੇਰੀ ਸਰਕਾਰ, ਛੋਟੇ ਕਿਸਾਨਾਂ ਦੇ ਨਾਲ, ਮਜ਼ਬੂਤੀ ਨਾਲ ਖੜ੍ਹੀ ਹੈ।

ਮਾਣਯੋਗ ਮੈਂਬਰ ਸਾਹਿਬਾਨ,

26. ਮੇਰੀ ਸਰਕਾਰ ਨੇ ਅਨੁਸੂਚਿਤ ਜਾਤੀ, ਜਨਜਾਤੀ ਅਤੇ ਹੋਰ ਪਿਛੜੇ ਵਰਗ ਦੀ ਆਕਾਂਖਿਆ ਨੂੰ ਜਗਾਇਆ ਹੈ।  ਇਹ ਉਹੀ ਵਰਗ ਹੈ ਜੋ ਵਿਕਾਸ ਦੇ ਲਾਭ ਤੋਂ ਸਭ ਤੋਂ ਅਧਿਕ ਵੰਚਿਤ ਸੀ। ਹੁਣ ਜਦੋਂ ਮੂਲ ਸੁਵਿਧਾਵਾਂ ਇਸ ਵਰਗ ਤੱਕ ਪਹੁੰਚ ਰਹੀਆਂ ਹਨ, ਤਦ ਇਹ ਲੋਕ ਨਵੇਂ ਸੁਪਨੇ ਦੇਖਣ ਵਿੱਚ ਸਮਰੱਥ ਹੋ ਪਾ ਰਹੇ ਹਨ। ਅਨੁਸੂਚਿਤ ਜਾਤੀ ਦੇ ਸਮਾਜਿਕ-ਆਰਥਿਕ ਸਸ਼ਕਤੀਕਰਣ ਦੇ ਲਈ ਡਾਕਟਰ ਅੰਬੇਡਕਰ ਉਤਸਵ ਧਾਮ, ਅੰਮ੍ਰਿਤ ਜਲਧਾਰਾ ਅਤੇ ਯੁਵਾ ਉੱਦਮੀ ਯੋਜਨਾ ਜਿਹੇ ਕਾਰਜਕ੍ਰਮ ਚਲਾਏ ਜਾ ਰਹੇ ਹਨ। ਆਦਿਵਾਸੀ ਗੌਰਵ ਦੇ ਲਈ ਤਾਂ ਮੇਰੀ ਸਰਕਾਰ ਨੇ ਅਭੂਤਪੂਰਵ ਫ਼ੈਸਲੇ ਕੀਤੇ ਹਨ। ਪਹਿਲੀ ਵਾਰ ਦੇਸ਼ ਨੇ ਭਗਵਾਨ ਬਿਰਸਾ ਮੁੰਡਾ ਦੇ ਜਨਮ ਦਿਵਸ ਨੂੰ ਜਨਜਾਤੀਯ ਗੌਰਵ ਦਿਵਸ ਦੇ ਰੂਪ ਵਿੱਚ ਮਨਾਉਣਾ ਸ਼ੁਰੂ ਕੀਤਾ। ਹਾਲ ਵਿੱਚ ਹੀ ਮਾਨਗੜ੍ਹ ਧਾਮ ਵਿੱਚ ਸਰਕਾਰ ਨੇ ਆਦਿਵਾਸੀ ਕ੍ਰਾਂਤੀਵੀਰਾਂ  ਨੂੰ ਪਹਿਲੀ ਵਾਰ ਰਾਸ਼ਟਰੀ ਪੱਧਰ ’ਤੇ ਸ਼ਰਧਾਂਜਲੀ ਦਿੱਤੀ। ਅੱਜ 36 ਹਜ਼ਾਰ ਤੋਂ ਅਧਿਕ ਆਦਿਵਾਸੀ ਬਹੁਲਤਾ ਵਾਲੇ ਪਿੰਡਾਂ ਨੂੰ ਪ੍ਰਧਾਨ ਮੰਤਰੀ ਆਦਿ ਆਦਰਸ਼ ਗ੍ਰਾਮ ਯੋਜਨਾ ਦੇ ਤਹਿਤ ਵਿਕਸਿਤ ਕੀਤਾ ਜਾ ਰਿਹਾ ਹੈ। ਦੇਸ਼ ਭਰ ਵਿੱਚ ਤਿੰਨ ਹਜ਼ਾਰ ਤੋਂ ਅਧਿਕ ਵਨਧਨ ਵਿਕਾਸ ਕੇਂਦਰ ਆਜੀਵਿਕਾ ਦੇ ਨਵੇਂ ਸਾਧਨ ਬਣੇ ਹਨ। ਮੇਰੀ ਸਰਕਾਰ ਨੇ ਰਾਸ਼ਟਰੀਯ ਪਿਛੜਾ ਵਰਗ ਆਯੋਗ ਨੂੰ ਸੰਵੈਧਾਨਿਕ ਦਰਜਾ ਦੇ ਕੇ O.B.C.  ਦੇ welfare ਦੇ ਲਈ ਸਾਡੀ ਪ੍ਰਤੀਬੱਧਤਾ ਨੂੰ ਸਪਸ਼ਟ ਕੀਤਾ ਹੈ। ਬੰਜਾਰਾ, ਘੁਮੰਤੂ, ਅਰਧ-ਘੁਮੰਤੂ ਸਮੁਦਾਇਆਂ (ਭਾਈਚਾਰਿਆਂ) ਦੇ ਲਈ ਵੀ ਪਹਿਲੀ ਵਾਰ Welfare and Development Board ਦਾ ਗਠਨ ਕੀਤਾ ਗਿਆ ਹੈ।

ਮਾਣਯੋਗ ਮੈਂਬਰ ਸਾਹਿਬਾਨ,

27. ਦੇਸ਼ ਵਿੱਚ 100 ਤੋਂ ਅਧਿਕ ਜ਼ਿਲ੍ਹੇ ਐਸੇ ਸਨ ਜੋ ਵਿਕਾਸ ਦੇ ਅਨੇਕ ਪੈਮਾਨਿਆਂ ਵਿੱਚ ਪਿੱਛੇ ਰਹਿ ਗਏ ਸਨ। ਸਰਕਾਰ ਨੇ ਇਨ੍ਹਾਂ ਜ਼ਿਲ੍ਹਿਆਂ ਨੂੰ ਆਕਾਂਖੀ (ਖ਼ਾਹਿਸ਼ੀ) ਜ਼ਿਲ੍ਹਾ, Aspirational District ਐਲਾਨ ਕਰ, ਇਨ੍ਹਾਂ ਦੇ ਵਿਕਾਸ ’ਤੇ ਧਿਆਨ ਦਿੱਤਾ। ਅੱਜ ਇਹ ਜ਼ਿਲ੍ਹੇ ਦੇਸ਼ ਦੇ ਦੂਸਰੇ ਜ਼ਿਲ੍ਹਿਆਂ ਨਾਲ ਬਰਾਬਰੀ ਦੇ ਵੱਲ ਵਧ ਰਹੇ ਹਨ। ਆਕਾਂਖੀ (ਖ਼ਾਹਿਸ਼ੀ) ਜ਼ਿਲ੍ਹਿਆਂ ਦੀ ਸਫ਼ਲਤਾ ਨੂੰ ਹੁਣ ਮੇਰੀ ਸਰਕਾਰ ਬਲਾਕ ਪੱਧਰ ’ਤੇ ਦੁਹਰਾਉਣ ਦੇ ਲਈ ਕੰਮ ਕਰ ਰਹੀ ਹੈ, ਅਤੇ ਇਸ ਦੇ ਲਈ ਦੇਸ਼ ਵਿੱਚ 500 blocks ਨੂੰ Aspirational Block ਦੇ ਰੂਪ ਵਿੱਚ ਵਿਕਸਿਤ ਕਰਨ ਦਾ ਕਾਰਜ ਸ਼ੁਰੂ ਕੀਤਾ ਗਿਆ ਹੈ। ਇਹ ਆਕਾਂਖੀ (ਖ਼ਾਹਿਸ਼ੀ) ਬਲਾਕ, ਸਮਾਜਿਕ ਨਿਆਂ ਦੀ ਇੱਕ ਸੰਸਥਾਗਤ ਵਿਵਸਥਾ ਦੇ ਤੌਰ ’ਤੇ ਵਿਕਸਿਤ ਕੀਤੇ ਜਾ ਰਹੇ ਹਨ।

28. ਦੇਸ਼ ਦੇ ਜਨਜਾਤੀ ਖੇਤਰਾਂ, ਪਹਾੜੀ ਖੇਤਰਾਂ, ਸਮੁੰਦਰੀ ਖੇਤਰਾਂ ਅਤੇ ਸੀਮਾਵਰਤੀ ਖੇਤਰਾਂ ਨੂੰ ਵੀ ਬੀਤੇ ਦਹਾਕਿਆਂ ਵਿੱਚ ਵਿਕਾਸ ਦਾ ਸੀਮਿਤ ਲਾਭ ਹੀ ਮਿਲ ਪਾਇਆ ਸੀ। ਨੌਰਥ ਈਸਟ ਅਤੇ ਜੰਮੂ-ਕਸ਼ਮੀਰ ਵਿੱਚ ਤਾਂ ਦੁਰਗਮ ਪਰਿਸਥਿਤੀਆਂ ਦੇ ਨਾਲ-ਨਾਲ ਅਸ਼ਾਂਤੀ ਅਤੇ ਆਤੰਕਵਾਦ ਵੀ ਵਿਕਾਸ ਦੇ ਸਾਹਮਣੇ ਬਹੁਤ ਬੜੀ ਚੁਣੌਤੀ ਸੀ। ਮੇਰੀ ਸਰਕਾਰ ਨੇ ਸਥਾਈ ਸ਼ਾਂਤੀ ਦੇ ਲਈ ਵੀ ਅਨੇਕ ਸਫ਼ਲ ਕਦਮ ਉਠਾਏ ਹਨ ਅਤੇ ਭੂਗੋਲਿਕ ਚੁਣੌਤੀਆਂ ਨੂੰ ਵੀ ਚੁਣੌਤੀ ਦਿੱਤੀ ਹੈ। ਇਸੇ ਦਾ ਪਰਿਣਾਮ ਹੈ ਕਿ ਨੌਰਥ ਈਸਟ ਅਤੇ ਸਾਡੇ ਸੀਮਾਵਰਤੀ ਖੇਤਰ, ਵਿਕਾਸ ਦੀ ਇੱਕ ਨਵੀਂ ਗਤੀ ਦਾ ਅਨੁਭਵ ਕਰ ਰਹੇ ਹਨ।

29. ਸੀਮਾਵਰਤੀ ਪਿੰਡਾਂ ਤੱਕ ਬਿਹਤਰ ਸੁਵਿਧਾਵਾਂ ਪਹੁੰਚਾਉਣ ਦੇ ਲਈ ਮੇਰੀ ਸਰਕਾਰ ਨੇ Vibrant Villages Programme ‘ਤੇ ਕੰਮ ਸ਼ੁਰੂ ਕੀਤਾ ਹੈ। ਰਾਸ਼ਟਰੀ ਸੁਰੱਖਿਆ ਦੀ ਦ੍ਰਿਸ਼ਟੀ ਨਾਲ ਵੀ ਸੀਮਾਵਰਤੀ ਖੇਤਰਾਂ ਵਿੱਚ ਅਭੂਤਪੂਰਵ infrastructure ਬੀਤੇ ਸਾਲਾਂ ਵਿੱਚ ਤਿਆਰ ਕੀਤਾ ਗਿਆ ਹੈ। ਇਸ ਨਾਲ ਵੀ, ਇਨ੍ਹਾਂ ਖੇਤਰਾਂ ਵਿੱਚ ਵਿਕਾਸ ਨੂੰ ਗਤੀ ਮਿਲ ਰਹੀ ਹੈ। ਪਿਛਲੇ ਕੁਝ ਦਹਾਕਿਆਂ ਵਿੱਚ ਰਾਸ਼ਟਰੀ ਸੁਰੱਖਿਆ ਦੇ ਲਈ ਬਹੁਤ ਬੜਾ ਖਤਰਾ ਬਣ ਚੁੱਕੀ ਵਾਮਪੰਥੀ(ਖੱਬੇ ਪੱਖੀ) ਹਿੰਸਾ ਵੀ ਹੁਣ ਕੁਝ ਜ਼ਿਲ੍ਹਿਆਂ ਤੱਕ ਹੀ ਸੀਮਿਤ ਰਹਿ ਗਈ ਹੈ।

ਮਾਣਯੋਗ ਮੈਂਬਰ ਸਾਹਿਬਾਨ,

30. ਮੇਰੀ ਸਰਕਾਰ ਦੀ ਇੱਕ ਬਹੁਤ ਬੜੀ ਉਪਲਬਧੀ ਮਹਿਲਾ ਸਸ਼ਕਤੀਕਰਣ ਦੀ ਰਹੀ ਹੈ। ਇਸ ਸੰਦਰਭ ਵਿੱਚ ਮੈਨੂੰ ‘ਨਾਰੀ-ਸ਼ਕਤੀ’ ਨਾਮਕ ਇੱਕ ਪ੍ਰੇਰਕ ਕਵਿਤਾ ਦੀ ਯਾਦ ਆਉਂਦੀ ਹੈ ਜਿਸ ਨੂੰ ਭਾਰਤੀ ਸਾਹਿਤ ਦੀ ਅਮਰ ਵਿਭੂਤੀ, ਸਵਾਧੀਨਤਾ(ਸੁਤੰਤਰਤਾ) ਸੈਨਾਨੀ ਤੇ ਓਡੀਆ ਭਾਸ਼ਾ ਦੀ ਸੁਪ੍ਰਸਿੱਧ ਨਾਰੀ ਕਵੀ ‘ਉਤਕਲ ਭਾਰਤੀ’ ਕੁੰਤਲਾ ਕੁਮਾਰੀ ਸਾਬਤ ਨੇ ਲਿਖਿਆ ਸੀ। ਅੱਜ ਤੋਂ ਲਗਭਗ 100 ਵਰ੍ਹੇ ਪਹਿਲਾਂ ਉਨ੍ਹਾਂ ਨੇ ਇਹ ਉਦਘੋਸ਼ ਕੀਤਾ ਸੀ:

“ਬਸੁੰਧਰਾ-ਤਲੇ ਭਾਰਤ-ਰਮਣੀ ਨੁਹੇ ਹੀਨ ਨੁਹੇ ਦੀਨ

ਅਮਰ ਕੀਰਤਿ ਕੋਟਿ ਯੁਗੇ ਕੇਭੇਂ ਜਗਤੁੰ ਨੋਹਿਬ ਲੀਨ।”

( “बसुंधरा-तले भारत-रमणी नुहे हीन नुहे दीन

अमर कीरति कोटि युगे केभें जगतुं नोहिब लीन।”)

ਅਰਥਾਤ ਭਾਰਤ ਦੀ ਨਾਰੀ ਪ੍ਰਿਥਵੀ ‘ਤੇ ਕਿਸੇ ਦੀ ਤੁਲਨਾ ਵਿੱਚ ਨਾ ਤਾਂ ਹੀਨ ਹੈ, ਨਾ ਦੀਨ ਹੈ। ਸੰਪੂਰਨ ਜਗਤ ਵਿੱਚ ਉਸ ਦੀ ਅਮਰ ਕੀਰਤੀ ਯੁਗਾਂ-ਯੁਗਾਂ ਤੱਕ ਕਦੇ ਲੁਪਤ ਨਹੀਂ ਹੋਵੇਗੀ ਯਾਨੀ ਸਦਾ ਬਣੀ ਰਹੇਗੀ।

31. ਮੈਨੂੰ ਇਹ ਦੇਖ ਕੇ ਗਰਵ (ਮਾਣ) ਹੁੰਦਾ ਹੈ ਕਿ ਅੱਜ ਦੀਆਂ ਸਾਡੀਆਂ ਭੈਣਾਂ ਅਤੇ ਬੇਟੀਆਂ ਉਤਕਲ ਭਾਰਤੀ ਦੇ ਸੁਪਨਿਆਂ ਦੇ ਅਨੁਰੂਪ ਵਿਸ਼ਵ ਪੱਧਰ ‘ਤੇ ਆਪਣੀ ਕੀਰਤੀ ਪਤਾਕਾ ਲਹਿਰਾ ਰਹੀਆਂ ਹਨ। ਮੈਨੂੰ ਪ੍ਰਸੰਨਤਾ ਹੈ ਕਿ ਮਹਿਲਾਵਾਂ ਦੀ ਐਸੀ ਪ੍ਰਗਤੀ ਦੇ ਪਿੱਛੇ ਮੇਰੀ ਸਰਕਾਰ ਦੇ ਪ੍ਰਯਾਸਾਂ ਦਾ ਸੰਬਲ ਰਿਹਾ ਹੈ।

32. ਮੇਰੀ ਸਰਕਾਰ ਦੁਆਰਾ ਜਿਤਨੀਆਂ ਵੀ ਕਲਿਆਣਕਾਰੀ ਯੋਜਨਾਵਾਂ ਸ਼ੁਰੂ ਕੀਤੀਆਂ ਗਈਆਂ ਹਨ, ਉਨ੍ਹਾਂ ਦੇ ਕੇਂਦਰ ਵਿੱਚ ਮਹਿਲਾਵਾਂ ਦਾ ਜੀਵਨ ਅਸਾਨ ਬਣਾਉਣਾ, ਮਹਿਲਾਵਾਂ ਨੂੰ ਰੋਜ਼ਗਾਰ-ਸਵੈਰੋਜ਼ਗਾਰ ਦੇ ਨਵੇਂ ਅਵਸਰ ਦੇਣਾ ਅਤੇ ਮਹਿਲਾ ਸਸ਼ਕਤੀਕਰਣ ਰਿਹਾ ਹੈ। ਮਹਿਲਾ ਉਥਾਨ ਵਿੱਚ ਜਿੱਥੇ ਪੁਰਾਣੀਆਂ ਧਾਰਨਾਵਾਂ ਅਤੇ ਪੁਰਾਣੀਆਂ ਮਾਨਤਾਵਾਂ ਨੂੰ ਤੋੜਨਾ ਵੀ ਪਿਆ, ਉਸ ਤੋਂ ਵੀ ਸਰਕਾਰ ਪਿੱਛੇ ਨਹੀਂ ਹਟੀ ਹੈ।

33. ‘ਬੇਟੀ ਬਚਾਓ, ਬੇਟੀ ਪੜ੍ਹਾਓ’ ਅਭਿਯਾਨ ਦੀ ਸਫ਼ਲਤਾ ਅੱਜ ਅਸੀਂ ਦੇਖ ਰਹੇ ਹਾਂ। ਸਰਕਾਰ ਦੇ ਪ੍ਰਯਾਸਾਂ ਨਾਲ ਸਮਾਜ ਵਿੱਚ ਜੋ ਚੇਤਨਾ ਆਈ, ਉਸ ਨਾਲ ਬੇਟੀਆਂ ਦੀ ਸੰਖਿਆ ਵਿੱਚ ਨਿਰੰਤਰ ਵਾਧਾ ਹੋ ਰਿਹਾ ਹੈ। ਦੇਸ਼ ਵਿੱਚ ਪਹਿਲੀ ਵਾਰ ਪੁਰਸ਼ਾਂ ਦੀ ਤੁਲਨਾ ਵਿੱਚ ਮਹਿਲਾਵਾਂ ਦੀ ਸੰਖਿਆ ਵੱਧ ਹੋਈ ਹੈ ਤੇ ਮਹਿਲਾਵਾਂ ਦੀ ਸਿਹਤ ਵੀ ਪਹਿਲਾਂ ਦੇ ਮੁਕਾਬਲੇ ਹੋਰ ਬਿਹਤਰ ਹੋਈ ਹੈ। ਪ੍ਰਧਾਨ ਮੰਤਰੀ ਸੁਰਕਸ਼ਿਤ ਮਾਤ੍ਰਤਵ ਅਭਿਯਾਨ ਹੋਵੇ ਜਾਂ ਫਿਰ ਪ੍ਰਧਾਨ ਮੰਤਰੀ ਮਾਤ੍ਰਵੰਦਨਾ ਯੋਜਨਾ, ਇਨ੍ਹਾਂ ਨਾਲ ਮਾਂ ਅਤੇ ਬੱਚੇ, ਦੋਨਾਂ ਦੇ ਜੀਵਨ ਨੂੰ ਬਚਾਉਣ ਵਿੱਚ ਅਸੀਂ ਸਫ਼ਲ ਰਹੇ ਹਾਂ। ਆਯੁਸ਼ਮਾਨ ਭਾਰਤ ਯੋਜਨਾ ਦੀਆਂ ਵੀ ਲਗਭਗ 50 ਪ੍ਰਤੀਸ਼ਤ ਲਾਭਾਰਥੀ ਮਹਿਲਾਵਾਂ ਹੀ ਹਨ।

ਮਾਣਯੋਗ ਮੈਂਬਰ ਸਾਹਿਬਾਨ,

34. ਮੇਰੀ ਸਰਕਾਰ ਬੇਟੀਆਂ ਦੀ ਪੜ੍ਹਾਈ ਤੋਂ ਲੈ ਕੇ ਕਰੀਅਰ ਤੱਕ ਹਰ ਰੁਕਾਵਟ ਨੂੰ ਦੂਰ ਕਰਨ ਦਾ ਪ੍ਰਯਾਸ ਕਰ ਰਹੀ ਹੈ। ਦੇਸ਼ ਦੇ ਸਰਕਾਰੀ ਸਕੂਲਾਂ ਵਿੱਚ ਬੇਟੀਆਂ ਦੇ ਲਈ ਅਲੱਗ ਟਾਇਲਟਸ (ਸ਼ੌਚਾਲਯ) ਦਾ ਨਿਰਮਾਣ ਹੋਵੇ ਜਾਂ ਫਿਰ ਸੈਨਿਟੇਰੀ ਪੈਡਸ ਨਾਲ ਜੁੜੀ ਯੋਜਨਾ, ਇਸ ਨਾਲ ਬੇਟੀਆਂ ਦੇ ਡ੍ਰੌਪ ਆਊਟ  ਰੇਟ ਵਿੱਚ ਬਹੁਤ ਕਮੀ ਆਈ ਹੈ। ਸਵੱਛ ਭਾਰਤ ਅਭਿਯਾਨ ਨਾਲ ਮਹਿਲਾਵਾਂ ਦੀ ਗਰਿਮਾ ਤਾਂ ਵਧੀ ਹੀ ਹੈ, ਇਸ ਨਾਲ ਇੱਕ ਸੁਰੱਖਿਅਤ ਮਾਹੌਲ ਵੀ ਉਨ੍ਹਾਂ ਨੂੰ ਮਿਲਿਆ ਹੈ। ਸੁਕੰਨਿਆ ਸਮ੍ਰਿੱਧੀ ਯੋਜਨਾ ਨਾਲ ਦੇਸ਼ਭਰ ਦੀਆਂ ਕਰੋੜਾਂ ਬੇਟੀਆਂ ਦੇ ਬਿਹਤਰ ਭਵਿੱਖ ਦੇ ਲਈ ਪਹਿਲੀ ਵਾਰ ਸੇਵਿੰਗ ਅਕਾਊਂਟ ਖੁੱਲ੍ਹੇ ਹਨ। ਨਵੀਂ ਰਾਸ਼ਟਰੀ ਸਿੱਖਿਆ ਨੀਤੀ ਵਿੱਚ ਵੀ ਬੇਟੀਆਂ ਦੀ ਸਿੱਖਿਆ ਦੇ ਲਈ ਅਨੇਕ ਮਹੱਤਵਪੂਰਨ ਕਦਮ ਉਠਾਏ ਗਏ ਹਨ।

35. ਮੇਰੀ ਸਰਕਾਰ ਨੇ ਇਹ ਵੀ ਸੁਨਿਸ਼ਚਿਤ ਕੀਤਾ ਹੈ ਕਿ ਕਿਸੇ ਵੀ ਕੰਮ, ਕਿਸੇ ਵੀ ਕਾਰਜਖੇਤਰ ਵਿੱਚ ਮਹਿਲਾਵਾਂ ਦੇ ਲਈ ਕੋਈ ਬੰਦਿਸ਼ ਨਾ ਹੋਵੇ। ਇਸ ਲਈ ਮਾਇਨਿੰਗ ਤੋਂ ਲੈ ਕੇ ਸੈਨਾ ਵਿੱਚ ਅਗ੍ਰਿਮ ਮੋਰਚਿਆਂ ਤੱਕ, ਹਰ ਸੈਕਟਰ ਵਿੱਚ ਮਹਿਲਾਵਾਂ ਦੀ ਭਰਤੀ ਨੂੰ ਖੋਲ੍ਹ ਦਿੱਤਾ ਗਿਆ ਹੈ। ਸੈਨਿਕ ਸਕੂਲਾਂ ਤੋਂ ਲੈ ਕੇ ਮਿਲਿਟ੍ਰੀ ਟ੍ਰੇਨਿੰਗ ਸਕੂਲਾਂ ਤੱਕ ਵਿੱਚ, ਹੁਣ ਸਾਡੀਆਂ ਬੇਟੀਆਂ ਪੜ੍ਹਾਈ ਅਤੇ ਟ੍ਰੇਨਿੰਗ ਕਰ ਰਹੀਆਂ ਹਨ। ਇਹ ਮੇਰੀ ਸਰਕਾਰ ਹੀ ਹੈ ਜਿਸ ਨੇ ਮਾਤ੍ਰਤਵ ਅਵਕਾਸ਼ (ਜਣੇਪਾ ਛੁੱਟੀ) ਨੂੰ 12 ਸਪਤਾਹ ਤੋਂ ਵਧਾ ਕੇ 26 ਸਪਤਾਹ ਕੀਤਾ ਹੈ।

36. ਮੁਦਰਾ ਯੋਜਨਾ ਦੀਆਂ ਲਗਭਗ 70 ਪ੍ਰਤੀਸ਼ਤ ਲਾਭਾਰਥੀ ਮਹਿਲਾ ਉੱਦਮੀ ਹੀ ਹਨ। ਇੱਕ ਸਟਡੀ ਦੇ ਅਨੁਸਾਰ, ਇਸ ਯੋਜਨਾ ਨਾਲ, ਮਹਿਲਾਵਾਂ ਦੀ ਆਰਥਿਕ ਸ਼ਕਤੀ ਅਤੇ ਸਮਾਜਿਕ ਫ਼ੈਸਲਿਆਂ ਵਿੱਚ ਉਨ੍ਹਾਂ ਦੀ ਭਾਗੀਦਾਰੀ, ਵਧੀ ਹੈ। ਪੀਐੱਮ ਆਵਾਸ  ਯੋਜਨਾ  ਦੇ ਤਹਿਤ ਮਿਲਣ ਵਾਲੇ ਘਰਾਂ ਦੀ ਰਜਿਸਟਰੀ ਵੀ ਮਹਿਲਾਵਾਂ ਦੇ ਨਾਮ ‘ਤੇ ਹੋਣ ਨਾਲ ਮਹਿਲਾਵਾਂ ਦਾ ਆਤਮਵਿਸ਼ਵਾਸ ਵਧਿਆ ਹੈ। ਜਨਧਨ ਯੋਜਨਾ ਨਾਲ ਪਹਿਲੀ ਵਾਰ ਦੇਸ਼ ਵਿੱਚ ਬੈਂਕਿੰਗ ਸੁਵਿਧਾਵਾਂ ਵਿੱਚ ਮਹਿਲਾਵਾਂ ਅਤੇ ਪੁਰਸ਼ਾਂ ਦੇ ਦਰਮਿਆਨ ਹੁਣ ਬਰਾਬਰੀ ਆ ਗਈ ਹੈ। ਦੇਸ਼ ਵਿੱਚ ਇਸ ਸਮੇਂ 80 ਲੱਖ ਤੋਂ ਜ਼ਿਆਦਾ ਸਵੈ ਸਹਾਇਤਾ ਸਮੂਹ (ਸੈਲਫ ਹੈਲਪ ਗਰੁੱਪ) ਵੀ ਕੰਮ ਕਰ ਰਹੇ ਹਨ, ਜਿਨ੍ਹਾਂ ਵਿੱਚ ਕਰੀਬ ਨੌਂ ਕਰੋੜ ਮਹਿਲਾਵਾਂ ਜੁੜੀਆਂ ਹੋਈਆਂ ਹਨ। ਇਨ੍ਹਾਂ ਮਹਿਲਾ ਸਵੈ ਸਹਾਇਤਾ ਸਮੂਹਾਂ ਨੂੰ ਸਰਕਾਰ ਦੁਆਰਾ ਲੱਖਾਂ ਕਰੋੜਾਂ ਰੁਪਏ ਦੀ ਮਦਦ ਦਿੱਤੀ ਜਾ ਰਹੀ ਹੈ। 

ਮਾਣਯੋਗ ਮੈਂਬਰ ਸਾਹਿਬਾਨ,

37. ਸਾਡੀ ਵਿਰਾਸਤ ਸਾਨੂੰ ਜੜ੍ਹਾਂ ਨਾਲ ਜੋੜਦੀ ਹੈ ਅਤੇ ਸਾਡਾ ਵਿਕਾਸ ਅਸਮਾਨ ਨੂੰ ਛੂਹਣ ਦਾ ਹੌਸਲਾ ਦਿੰਦਾ ਹੈ। ਇਸ ਲਈ ਮੇਰੀ ਸਰਕਾਰ ਨੇ ਵਿਰਾਸਤ ਨੂੰ ਮਜ਼ਬੂਤੀ ਦੇਣ ਅਤੇ ਵਿਕਾਸ ਨੂੰ ਪ੍ਰਾਥਮਿਕਤਾ ਦੇਣ ਦਾ ਰਾਹ ਚੁਣਿਆ ਹੈ।

38. ਅੱਜ ਇੱਕ ਤਰਫ਼ ਦੇਸ਼ ਵਿੱਚ ਅਯੁੱਧਿਆ ਧਾਮ ਦਾ ਨਿਰਮਾਣ ਹੋ ਰਿਹਾ ਹੈ, ਤਾਂ ਉੱਥੇ ਦੂਸਰੀ ਤਰਫ਼ ਆਧੁਨਿਕ ਸੰਸਦ ਭਵਨ ਵੀ ਬਣ ਰਿਹਾ ਹੈ।

39. ਇੱਕ ਤਰਫ਼ ਅਸੀਂ ਕੇਦਾਰਨਾਥ ਧਾਮ, ਕਾਸ਼ੀ ਵਿਸ਼ਵਨਾਥ ਧਾਮ ਅਤੇ ਮਹਾਕਾਲ ਮਹਾਲੋਕ ਦਾ ਨਿਰਮਾਣ ਕੀਤਾ, ਤਾਂ ਉੱਥੇ ਹੀ ਹਰ ਜ਼ਿਲ੍ਹੇ ਵਿੱਚ ਸਾਡੀ ਸਰਕਾਰ ਮੈਡੀਕਲ ਕਾਲਜ ਵੀ ਬਣਵਾ ਰਹੀ ਹੈ।

40. ਇੱਕ ਤਰਫ਼ ਅਸੀਂ ਆਪਣੇ ਤੀਰਥਾਂ ਅਤੇ ਇਤਿਹਾਸਿਕ ਧਰੋਹਰਾਂ ਦਾ ਵਿਕਾਸ ਕਰ ਰਹੇ ਹਾਂ ਤਾਂ ਉੱਥੇ ਹੀ ਦੂਸਰੀ ਤਰਫ਼ ਭਾਰਤ ਦੁਨੀਆ ਦੀ ਬੜੀ ਸਪੇਸ ਪਾਵਰ ਬਣ ਰਿਹਾ ਹੈ। ਭਾਰਤ ਨੇ ਪਹਿਲਾ ਪ੍ਰਾਈਵੇਟ ਸੈਟੇਲਾਈਟ ਵੀ ਲਾਂਚ ਕੀਤਾ ਹੈ।

41. ਇੱਕ ਤਰਫ਼ ਅਸੀਂ ਆਦਿ ਸ਼ੰਕਰਾਚਾਰੀਆ, ਭਗਵਾਨ ਬਸਵੇਸ਼ਵਰ, ਤਿਰੂਵੱਲੁਵਰ, ਗੁਰੂ ਨਾਨਕ ਦੇਵ ਜੀ ਜਿਹੇ ਸੰਤਾਂ ਦੇ ਦਿਖਾਏ ਰਸਤੇ ‘ਤੇ ਅੱਗੇ ਵਧ ਰਹੇ ਹਾਂ, ਉੱਥੇ ਹੀ ਦੂਸਰੀ ਤਰਫ਼ ਅੱਜ ਭਾਰਤ ਹਾਈਟੈੱਕ ਨੌਲੇਜ ਦਾ ਹੱਬ ਵੀ ਬਣਦਾ ਜਾ ਰਿਹਾ ਹੈ।

42. ਇੱਕ ਤਰਫ਼ ਅਸੀਂ ਕਾਸ਼ੀ-ਤਮਿਲ ਸੰਗਮ ਦੇ ਜ਼ਰੀਏ ਏਕ ਭਾਰਤ-ਸ਼੍ਰੇਸ਼ਠ ਭਾਰਤ ਦੀ ਭਾਵਨਾ ਨੂੰ ਮਜ਼ਬੂਤ ਕਰ ਰਹੇ ਹਾਂ ਤਾਂ ਉੱਥੇ ਹੀ ਵੰਨ ਨੇਸ਼ਨ, ਵੰਨ ਰਾਸ਼ਨ ਕਾਰਡ ਜਿਹੀ ਆਧੁਨਿਕ ਵਿਵਸਥਾ ਵੀ ਬਣਾ ਰਹੇ ਹਾਂ। ਡਿਜੀਟਲ ਇੰਡੀਆ ਅਤੇ 5G ਟੈਕਨੋਲੋਜੀ ਵਿੱਚ ਭਾਰਤ ਦੀ ਸਮਰੱਥਾ ਦਾ ਲੋਹਾ ਅੱਜ ਪੂਰੀ ਦੁਨੀਆ ਮੰਨ ਰਹੀ ਹੈ।

43. ਅੱਜ ਭਾਰਤ ਜਿੱਥੇ ਯੋਗ ਅਤੇ ਆਯੁਰਵੇਦ ਜਿਹੀ ਆਪਣੀ ਪੁਰਾਤਨ ਵਿਧਾਵਾਂ ਨੂੰ ਪੂਰੀ ਦੁਨੀਆ ਤੱਕ ਪਹੁੰਚਾ ਰਿਹਾ ਹੈ, ਉੱਥੇ ਹੀ ਦੂਸਰੀ ਤਰਫ਼ ਫਾਰਮੇਸੀ ਆਵ੍ ਦ ਵਰਲਡ ਦੀ ਨਵੀਂ ਪਹਿਚਾਣ ਵੀ ਸਸ਼ਕਤ ਕਰ ਰਿਹਾ ਹੈ।

44. ਅੱਜ ਭਾਰਤ ਜਿੱਥੇ ਪ੍ਰਾਕ੍ਰਿਤਿਕ ਖੇਤੀ ਨੂੰ, ਮਿਲਟਸ ਦੀਆਂ ਆਪਣੀਆਂ ਪਰੰਪਰਾਗਤ ਫਸਲਾਂ ਨੂੰ ਪ੍ਰੋਤਸਾਹਿਤ ਕਰ ਰਿਹਾ ਹੈ, ਉੱਥੇ ਹੀ ਨੈਨੋ ਯੂਰੀਆ ਜਿਹੀ ਆਧੁਨਿਕ ਟੈਕਨੋਲੋਜੀ ਦਾ ਵੀ ਵਿਕਾਸ ਕੀਤਾ ਹੈ।

45. ਖੇਤੀ ਦੇ ਲਈ ਇੱਕ ਤਰਫ਼ ਜਿੱਥੇ ਗ੍ਰਾਮੀਣ infrastructure ਨੂੰ ਅਸੀਂ ਬਿਹਤਰ ਬਣਾ ਰਹੇ ਹਾਂ, ਉੱਥੇ ਹੀ ਦੂਸਰੀ ਤਰਫ਼ ਡ੍ਰੋਨ ਟੈਕਨੋਲੋਜੀ ਨਾਲ, ਸੋਲਰ ਪਾਵਰ ਨਾਲ ਕਿਸਾਨ ਨੂੰ ਤਾਕਤ ਦੇ ਰਹੇ ਹਾਂ।

46. ਸ਼ਹਿਰਾਂ ਵਿੱਚ ਜਿੱਥੇ ਸਮਾਰਟ ਸੁਵਿਧਾਵਾਂ ਦੇ ਵਿਕਾਸ ‘ਤੇ ਬਲ ਦਿੱਤਾ ਜਾ ਰਿਹਾ ਹੈ, ਉੱਥੇ  ਹੀ ਸਵਾਮਿਤਵ ਯੋਜਨਾ ਨਾਲ ਪਹਿਲੀ ਵਾਰ ਪਿੰਡਾਂ ਦੇ ਘਰਾਂ ਦੀ ਡ੍ਰੋਨ ਨਾਲ ਮੈਪਿੰਗ ਕੀਤੀ ਜਾ ਰਹੀ ਹੈ।

47. ਆਜ਼ਾਦੀ ਕੇ ਅੰਮ੍ਰਿਤ ਮਹੋਤਸਵ ‘ਤੇ ਜਿੱਥੇ ਅੱਜ ਹਰ ਜ਼ਿਲ੍ਹੇ ਵਿੱਚ 75 ਅੰਮ੍ਰਿਤ ਸਰੋਵਰ ਬਣਾਏ ਜਾ ਰਹੇ ਹਨ, ਤਾਂ ਉੱਥੇ ਹੀ ਸੈਂਕੜੋਂ ਆਧੁਨਿਕ ਵੰਦੇ ਭਾਰਤ ਟ੍ਰੇਨਾਂ ਵੀ ਲਾਂਚ ਹੋ ਰਹੀਆਂ ਹਨ।

48. ਇੱਕ ਤਰਫ਼ ਸਾਡੇ ਵਪਾਰ ਦੀ ਪਰੰਪਰਾਗਤ ਤਾਕਤ ਰਹੇ, ਨਦੀ ਜਲਮਾਰਗਾਂ ਅਤੇ ਬੰਦਰਗਾਹਾਂ ਨੂੰ ਵੀ ਆਧੁਨਿਕ ਬਣਾਇਆ ਜਾ ਰਿਹਾ ਹੈ, ਤਾਂ ਮਲਟੀ-ਮੋਡਲ ਕਨੈਕਟੀਵਿਟੀ ਅਤੇ ਲੌਜਿਸਟਿਕ ਪਾਰਕ ਦਾ ਨੈੱਟਵਰਕ  ਵੀ ਤਿਆਰ ਹੋ ਰਿਹਾ ਹੈ।

ਮਾਣਯੋਗ ਮੈਂਬਰ ਸਾਹਿਬਾਨ,

49. ਆਜ਼ਾਦੀ ਕੇ ਅੰਮ੍ਰਿਤਕਾਲ ਵਿੱਚ ਦੇਸ਼ ਪੰਚ ਪ੍ਰਾਣਾਂ ਦੀ ਪ੍ਰੇਰਣਾ ਨਾਲ ਅੱਗੇ ਵਧ ਰਿਹਾ ਹੈ। ਗ਼ੁਲਾਮੀ ਦੇ ਹਰ ਨਿਸ਼ਾਨ, ਹਰ ਮਾਨਸਿਕਤਾ ਤੋਂ ਮੁਕਤੀ ਦਿਵਾਉਣ ਦੇ ਲਈ ਵੀ ਮੇਰੀ ਸਰਕਾਰ ਨਿਰੰਤਰ ਪ੍ਰਯਾਸਰਤ ਹੈ।

50. ਜੋ ਕਦੇ ਰਾਜਪਥ ਸੀ, ਉਹ ਹੁਣ ਕਰਤਵਯ ਪਥ ਬਣ ਚੁੱਕਿਆ ਹੈ।

51. ਅੱਜ ਕਰਤਵਯ ਪਥ ‘ਤੇ ਨੇਤਾਜੀ ਸੁਭਾਸ਼ ਚੰਦਰ ਬੋਸ ਦੀ ਪ੍ਰਤਿਮਾ ਹਰ ਭਾਰਤੀ ਨੂੰ ਮਾਣ ਮਹਿਸੂਸ ਕਰਵਾ ਰਹੀ ਹੈ, ਤਾਂ ਅੰਡਮਾਨ ਨਿਕੋਬਾਰ ਵਿੱਚ ਵੀ ਨੇਤਾਜੀ ਅਤੇ ਆਜ਼ਾਦ ਹਿੰਦ ਫ਼ੌਜ ਦੇ ਸ਼ੌਰਯ ਨੂੰ ਅਸੀਂ ਸਨਮਾਨ ਦਿੱਤਾ ਹੈ। ਹੁਣੇ ਕੁਝ ਹੀ ਦਿਨ ਪਹਿਲਾਂ ਮੇਰੀ ਸਰਕਾਰ ਨੇ ਅੰਡਮਾਨ ਨਿਕੋਬਾਰ ਦ੍ਵੀਪ ਸਮੂਹ ਵਿੱਚ ਨੇਤਾਜੀ ਸੁਭਾਸ਼ ਚੰਦਰ ਬੋਸ ਆਇਲੈਂਡ ‘ਤੇ ਨੇਤਾਜੀ ਨੂੰ ਸਮਰਪਿਤ ਸ਼ਾਨਦਾਰ ਸਮਾਰਕ ਅਤੇ ਮਿਊਜ਼ੀਅਮ ਦਾ ਸ਼ਿਲਾਨਯਾਸ ਵੀ ਕੀਤਾ (ਨੀਂਹ ਪੱਥਰ ਵੀ ਰੱਖਿਆ)  ਹੈ।

52. ਭਾਰਤੀ ਸੈਨਾ ਦੇ ਪਰਮਵੀਰ ਚੱਕਰ ਜੇਤੂਆਂ ਦੇ ਨਾਮ ‘ਤੇ ਅੰਡਮਾਨ ਨਿਕੋਬਾਰ ਦੇ 21 ਦ੍ਵੀਪਾਂ ਦਾ ਨਾਮਕਰਣ ਵੀ ਕੀਤਾ ਗਿਆ ਹੈ।

53. ਇੱਕ ਤਰਫ਼ ਨੈਸ਼ਨਲ ਵਾਰ ਮੈਮੋਰੀਅਲ ਅੱਜ ਰਾਸ਼ਟਰੀ ਸ਼ੌਰਯ ਦਾ ਪ੍ਰਤੀਕ ਬਣ ਗਿਆ ਹੈ, ਤਾਂ ਉੱਥੇ ਹੀ ਸਾਡੀ ਨੌਸੈਨਾ (ਜਲ ਸੈਨਾ) ਨੂੰ ਵੀ ਹੁਣ ਛਤਰਪਤੀ ਵੀਰ ਸ਼ਿਵਾਜੀ ਮਹਾਰਾਜ ਦਾ ਦਿੱਤਾ ਪ੍ਰਤੀਕ ਚਿੰਨ੍ਹ ਮਿਲਿਆ ਹੈ।

54. ਇੱਕ ਤਰਫ਼ ਜਿੱਥੇ ਭਗਵਾਨ ਬਿਰਸਾ ਮੁੰਡਾ ਸਹਿਤ ਤਮਾਮ ਆਦਿਵਾਸੀ ਸੁਤੰਤਰਤਾ ਸੈਨਾਨੀਆਂ ਨਾਲ ਜੁੜੇ ਸੰਗ੍ਰਹਾਲਯ ਬਣ ਰਹੇ ਹਨ, ਡਾਕਟਰ ਬਾਬਾਸਾਹੇਬ ਅੰਬੇਡਕਰ ਦੇ ਪੰਚਤੀਰਥ ਬਣਾਏ ਗਏ ਹਨ, ਉੱਥੇ ਹੀ ਦੂਸਰੀ ਤਰਫ਼ ਹਰ ਪ੍ਰਧਾਨ ਮੰਤਰੀ ਦੇ ਯੋਗਦਾਨ ਨੂੰ ਦਰਸਾਉਣ ਵਾਲੇ ਪ੍ਰਧਾਨ ਮੰਤਰੀ ਸੰਗ੍ਰਹਾਲਯ ਦਾ ਨਿਰਮਾਣ ਵੀ ਕੀਤਾ ਗਿਆ ਹੈ।

55. ਦੇਸ਼ ਨੇ ਪ੍ਰਥਮ ‘ਵੀਰ ਬਾਲ ਦਿਵਸ’ ਨੂੰ ਵੀ ਪੂਰੇ ਗਰਵ( ਮਾਣ) ਅਤੇ ਸ਼ਰਧਾ ਨਾਲ ਮਨਾਇਆ ਹੈ। ਇਤਿਹਾਸ ਦੀਆਂ ਪੀੜਾਵਾਂ ਅਤੇ ਉਨ੍ਹਾਂ ਦੇ ਨਾਲ ਜੁੜੀਆਂ ਸਿੱਖਿਆਵਾਂ ਨੂੰ ਜਾਗ੍ਰਿਤ ਰੱਖਣ ਦੇ ਲਈ ਦੇਸ਼ ਵਿੱਚ ‘ਵਿਭਾਜਨ ਵਿਭੀਸ਼ਿਕਾ ਸਮ੍ਰਿਤੀ ਦਿਵਸ’ ਦੀ ਸ਼ੁਰੂਆਤ ਵੀ ਮੇਰੀ ਸਰਕਾਰ ਨੇ ਕੀਤੀ ਹੈ।

ਮਾਣਯੋਗ ਮੈਂਬਰ ਸਾਹਿਬਾਨ,

56. ਮੇਡ ਇਨ ਇੰਡੀਆ ਅਭਿਯਾਨ ਅਤੇ ਆਤਮਨਿਰਭਰ ਭਾਰਤ ਅਭਿਯਾਨ ਦੀ ਸਫ਼ਲਤਾ ਦਾ ਲਾਭ ਦੇਸ਼ ਨੂੰ ਮਿਲਣਾ ਸ਼ੁਰੂ ਹੋ ਚੁੱਕਿਆ ਹੈ। ਅੱਜ ਭਾਰਤ ਵਿੱਚ ਮੈਨੂਫੈਕਚਰਿੰਗ ਦੀ ਆਪਣੀ ਕਪੈਸਿਟੀ ਵੀ ਵਧ ਰਹੀ ਹੈ ਅਤੇ ਦੁਨੀਆ ਭਰ ਤੋਂ ਵੀ ਮੈਨੂਫੈਕਚਰਿੰਗ ਕੰਪਨੀਆਂ ਭਾਰਤ ਆ ਰਹੀਆਂ ਹਨ।

57. ਅੱਜ ਅਸੀਂ ਭਾਰਤ ਵਿੱਚ ਹੀ ਸੈਮੀਕੰਡਕਟਰ ਚਿੱਪ ਤੋਂ ਲੈ ਕੇ ਹਵਾਈ ਜਹਾਜ਼ ਦੇ ਨਿਰਮਾਣ ਤੱਕ ਦੇ ਲਈ ਪ੍ਰਯਾਸ ਸ਼ੁਰੂ ਕਰ ਚੁੱਕੇ ਹਾਂ। ਐਸੇ ਹੀ ਪ੍ਰਯਾਸਾਂ ਦਾ ਪਰਿਣਾਮ ਹੈ ਕਿ ਭਾਰਤ ਵਿੱਚ ਬਣੇ ਸਮਾਨ ਦਾ ਨਿਰਯਾਤ ਲਗਾਤਾਰ ਵਧ ਰਿਹਾ ਹੈ। ਕੁਝ ਵਰ੍ਹੇ ਪਹਿਲਾਂ ਤੱਕ ਅਸੀਂ ਬੜੀ ਸੰਖਿਆ ਵਿੱਚ ਮੋਬਾਈਲ ਫੋਨ ਆਯਾਤ ਕਰਦੇ ਸਾਂ। ਅੱਜ ਭਾਰਤ ਦੁਨੀਆ ਵਿੱਚ ਮੋਬਾਈਲ ਫੋਨ ਦਾ ਇੱਕ ਬੜਾ ਨਿਰਯਾਤਕ ਬਣ ਚੁੱਕਿਆ ਹੈ। ਦੇਸ਼ ਵਿੱਚ ਖਿਡੌਣਿਆਂ ਦੇ ਆਯਾਤ ਵਿੱਚ 70 ਪ੍ਰਤੀਸ਼ਤ ਕਮੀ ਆਈ ਹੈ, ਜਦਕਿ ਨਿਰਯਾਤ 60 ਪ੍ਰਤੀਸ਼ਤ ਤੋਂ ਵੀ ਜ਼ਿਆਦਾ ਵਧਿਆ ਹੈ।

58. ਮੇਰੀ ਸਰਕਾਰ ਦੀ ਨਵੀਂ ਪਹਿਲ ਦੇ ਪਰਿਣਾਮ ਸਵਰੂਪ ਸਾਡਾ ਰੱਖਿਆ ਨਿਰਯਾਤ 6 ਗੁਣਾ ਹੋ ਗਿਆ ਹੈ। ਮੈਨੂੰ ਗਰਵ (ਮਾਣ) ਹੈ ਕਿ ਸਾਡੀ ਸੈਨਾ ਵਿੱਚ ਅੱਜ INS ਵਿਕ੍ਰਾਂਤ ਦੇ ਰੂਪ ਵਿੱਚ ਪਹਿਲਾ ਸਵਦੇਸ਼ੀ ਏਅਰਕ੍ਰਾਫਟ ਕਰੀਅਰ ਵੀ ਸ਼ਾਮਲ ਹੋਇਆ ਹੈ। ਅਸੀਂ ਮੈਨੂਫੈਕਚਰਿੰਗ ਦੇ ਨਵੇਂ ਸੈਕਟਰ ਵਿੱਚ ਹੀ ਪ੍ਰਵੇਸ਼ ਨਹੀਂ ਕਰ ਰਹੇ, ਬਲਕਿ ਖਾਦੀ ਅਤੇ ਗ੍ਰਾਮਉਦਯੋਗ ਜਿਹੇ ਆਪਣੇ ਪਰੰਪਰਾਗਤ ਸੈਕਟਰ ਵਿੱਚ ਵੀ ਸ਼ਲਾਘਾਯੋਗ ਕੰਮ ਕਰ ਰਹੇ ਹਾਂ। ਇਹ ਸਾਡੇ ਸਭ ਦੇ ਲਈ ਖੁਸ਼ੀ ਦੀ ਬਾਤ ਹੈ ਕਿ ਆਜ਼ਾਦੀ ਕੇ ਅੰਮ੍ਰਿਤ ਮਹੋਤਸਵ ਦੇ ਦੌਰਾਨ ਦੇਸ਼ ਦੇ ਖਾਦੀ ਅਤੇ ਗ੍ਰਾਮੀਣ ਉਦਯੋਗ ਦਾ ਟਰਨਓਵਰ ਇੱਕ ਲੱਖ ਕਰੋੜ ਰੁਪਏ ਤੋਂ ਅਧਿਕ ਦਾ ਹੋ ਚੁੱਕਿਆ ਹੈ। ਮੇਰੀ ਸਰਕਾਰ ਦੇ ਪ੍ਰਯਾਸਾਂ ਨਾਲ, ਖਾਦੀ ਦੀ ਵਿਕਰੀ ਵੀ ਚਾਰ ਗੁਣਾ ਵਧੀ ਹੈ।

ਮਾਣਯੋਗ ਮੈਂਬਰ ਸਾਹਿਬਾਨ,

59. ਮੇਰੀ ਸਰਕਾਰ ਨੇ innovation ਅਤੇ entrepreneurship ‘ਤੇ ਨਿਰੰਤਰ ਅਭੂਤਪੂਰਵ ਬਲ ਦਿੱਤਾ ਹੈ। ਇਸ ਨਾਲ ਦੁਨੀਆ ਦੀ ਸਭ ਤੋਂ ਯੁਵਾ ਆਬਾਦੀ ਵਾਲੇ ਸਾਡੇ ਦੇਸ਼ ਦੀ ਤਾਕਤ ਦਾ ਸਦਉਪਯੋਗ ਹੋ ਰਿਹਾ ਹੈ। ਅੱਜ ਸਾਡੇ ਯੁਵਾ ਆਪਣੇ ਇਨੋਵੇਸ਼ਨ ਦੀ ਤਾਕਤ ਦੁਨੀਆ ਨੂੰ ਦਿਖਾ ਰਹੇ ਹਨ। 2015 ਵਿੱਚ ਭਾਰਤ ਗਲੋਬਲ ਇਨੋਵੇਸ਼ਨ ਇੰਡੈਕਸ ਵਿੱਚ 81ਵੇਂ ਸਥਾਨ ‘ਤੇ ਸੀ। ਹੁਣ ਅਸੀਂ 40ਵੇਂ ਸਥਾਨ ‘ਤੇ ਪਹੁੰਚ ਗਏ ਹਾਂ। ਸੱਤ ਵਰ੍ਹੇ ਪਹਿਲਾਂ ਜਿੱਥੇ ਭਾਰਤ ਵਿੱਚ ਕੁਝ ਸੌ ਰਜਿਸਟਰਡ ਸਟਾਰਟ ਅੱਪਸ ਹੀ ਸਨ, ਉੱਥੇ ਹੀ ਅੱਜ ਇਹ  ਸੰਖਿਆ ਲਗਭਗ 90 ਹਜ਼ਾਰ ਪਹੁੰਚ ਰਹੀ ਹੈ।

60. ਅੱਜ ਦੇ ਯੁਗ ਵਿੱਚ ਸਾਡੀਆਂ ਸੈਨਾਵਾਂ ਦਾ ਵੀ ਯੁਵਾਸ਼ਕਤੀ ਵਿੱਚ ਸਮ੍ਰਿੱਧ ਹੋਣਾ, ਯੁੱਧਸ਼ਕਤੀ ਵਿੱਚ ਨਿਪੁੰਨ ਹੋਣਾ, ਟੈਕਨੋਲੋਜੀ ਦੀ ਪਾਵਰ ਨਾਲ ਲੈਸ ਰਹਿਣਾ, ਬਹੁਤ ਅਹਿਮ ਹੈ। ਇਨ੍ਹਾਂ ਸਿਧਾਂਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਅਗਨੀਵੀਰ ਯੋਜਨਾ ਸ਼ੁਰੂ ਕੀਤੀ ਗਈ ਹੈ। ਇਸ ਨਾਲ ਦੇਸ਼ ਦੀ ਯੁਵਾਸ਼ਕਤੀ ਨੂੰ ਸੈਨਾਵਾਂ ਦੇ ਮਾਧਿਅਮ ਨਾਲ ਰਾਸ਼ਟਰ ਦੀ ਸੇਵਾ ਦਾ ਅਧਿਕਤਮ ਅਵਸਰ ਮਿਲੇਗਾ।

61. ਮੇਰੀ ਸਰਕਾਰ ਦੇਸ਼ ਦੇ ਨੌਜਵਾਨਾਂ (ਯੁਵਾਵਾਂ) ਦੀ ਸ਼ਕਤੀ ਨੂੰ ਖੇਡਾਂ ਦੇ ਜ਼ਰੀਏ ਵੀ ਦੇਸ਼ ਦੇ ਸਨਮਾਨ ਨਾਲ ਜੋੜ ਰਹੀ ਹੈ। ਸਾਡੇ ਖਿਡਾਰੀਆਂ ਨੇ ਕੌਮਨਵੈਲਥ ਗੇਮਸ ਤੋਂ ਲੈ ਕੇ ਓਲੰਪਿਕ ਅਤੇ ਪੈਰਾ ਗੇਮਸ ਵਿੱਚ ਅਭੂਤਪੂਰਵ ਪ੍ਰਦਰਸ਼ਨ ਕਰ ਇਹ ਸਾਬਤ ਕੀਤਾ ਹੈ ਕਿ ਉਨ੍ਹਾਂ ਦੀ ਪ੍ਰਤਿਭਾ ਕਿਸੇ ਤੋਂ ਘੱਟ ਨਹੀਂ ਹੈ। ਦੇਸ਼ ਦੇ ਕੋਨੇ-ਕੋਨੇ ਵਿੱਚ ਐਸੀਆਂ ਪ੍ਰਤਿਭਾਵਾਂ ਨੂੰ ਖੋਜਣ, ਉਨ੍ਹਾਂ ਦਾ ਟੈਲੰਟ ਨਿਖਾਰਨ ਦੇ ਲਈ ਖੇਲੋ ਇੰਡੀਆ ਗੇਮਸ, ਖੇਲੋ ਇੰਡੀਆ ਸੈਂਟਰਸ ਤੋਂ ਲੈ ਕੇ TOPS ਸਕੀਮ ਤੱਕ ਚਲਾਈਆਂ ਜਾ ਰਹੀਆਂ ਹਨ।

62. ਸਾਡੀ ਸਰਕਾਰ ਦਿੱਵਯਾਂਗ ਕਲਿਆਣ ਨੂੰ ਲੈ ਕੇ ਵੀ ਪੂਰੀ ਤਰ੍ਹਾਂ ਸੰਵੇਦਨਸ਼ੀਲ ਹੈ। ਦੇਸ਼ ਵਿੱਚ ‘ਏਕ ਸਾਈਨ ਲੈਂਗਵੇਜ’ ਅਤੇ ਸੁਗਮਯ ਭਾਰਤ ਅਭਿਯਾਨ ਨੇ ਦਿੱਵਯਾਂਗ ਨੌਜਵਾਨਾਂ ਨੂੰ ਬਹੁਤ ਮਦਦ ਦਿੱਤੀ ਹੈ।

63.  ਬੀਤੇ ਦਹਾਕਿਆਂ ਵਿੱਚ ਅਸੀਂ ਭਾਰਤ ਵਿੱਚ infrastructure ਦੇ ਨਿਰਮਾਣ ਵਿੱਚ ਦੋ ਬੜੀਆਂ ਚੁਣੌਤੀਆਂ ਦੇਖੀਆਂ ਹਨ। ਇੱਕ, infrastructure ਦੇ ਬੜੇ ਪ੍ਰੋਜੈਕਟ ਸਮੇਂ ‘ਤੇ ਪੂਰੇ ਨਹੀ ਹੋ ਪਾਉਂਦੇ ਸਨ। ਦੂਸਰਾ, ਅਲੱਗ-ਅਲੱਗ ਵਿਭਾਗ, ਅਲੱਗ-ਅਲੱਗ ਸਰਕਾਰਾਂ, ਆਪਣੀ-ਆਪਣੀ ਸੁਵਿਧਾ ਨਾਲ ਕੰਮ ਕਰਦੀਆਂ ਸਨ। ਇਸ ਨਾਲ ਸਰਕਾਰੀ ਸੰਸਾਧਨਾਂ ਦਾ ਦੁਰਉਪਯੋਗ ਵੀ ਹੁੰਦਾ ਸੀ, ਸਮਾਂ ਵੀ ਅਧਿਕ ਲਗਦਾ ਸੀ ਅਤੇ ਸਾਧਾਰਣ ਜਨ ਨੂੰ ਵੀ ਅਸੁਵਿਧਾ ਹੁੰਦੀ ਸੀ। ਮੇਰੀ ਸਰਕਾਰ ਨੇ ਪੀਐੱਮ ਗਤੀਸ਼ਕਤੀ ਨੈਸ਼ਨਲ ਮਾਸਟਰ ਪਲਾਨ ਬਣਾ ਕੇ ਇਨ੍ਹਾਂ ਚੁਣੌਤੀਆਂ ਨਾਲ ਨਿਪਟਣ ਦੇ ਲਈ ਠੋਸ ਕਦਮ ਉਠਾਇਆ ਹੈ। ਪੀਐੱਮ ਗਤੀਸ਼ਕਤੀ ਨੈਸ਼ਨਲ ਮਾਸਟਰ ਪਲਾਨ ਨੂੰ ਲੈ ਕੇ ਰਾਜਾਂ ਅਤੇ ਯੂਨੀਅਨ ਟੈਰੀਟਰੀਜ਼ ਨੇ ਵੀ ਉਤਸ਼ਾਹ ਦਿਖਾਇਆ ਹੈ। ਇਸ ਨਾਲ ਦੇਸ਼ ਵਿੱਚ ਮਲਟੀ-ਮੋਡਲ ਕਨੈਕਟੀਵਿਟੀ ਦਾ ਵੀ ਵਿਸਤਾਰ ਹੋਵੇਗਾ। 

64. ਮੇਰੀ ਸਰਕਾਰ ਭਾਰਤ ਨੂੰ ਵਿਸ਼ਵ ਦਾ ਸਭ ਤੋਂ ਕੰਪੀਟਿਟਿਵ ਲੌਜਿਸਟਿਕਸ ਹੱਬ ਬਣਾਉਣ ਦੇ ਲਈ ਪ੍ਰਯਾਸਰਤ ਹੈ। ਇਸ ਦੇ ਲਈ ਪਿਛਲੇ ਵਰ੍ਹੇ ਦੇਸ਼ ਵਿੱਚ ਨੈਸ਼ਨਲ ਲੌਜਿਸਟਿਕਸ ਪਾਲਿਸੀ ਲਾਗੂ ਕੀਤੀ ਗਈ ਹੈ। ਇਸ ਪਾਲਿਸੀ ਦੇ ਲਾਗੂ ਹੋਣ ਨਾਲ ਲੌਜਿਸਟਿਕਸ ਕੌਸਟ ਵਿੱਚ ਬਹੁਤ ਕਮੀ ਆਵੇਗੀ।

65. ਮੇਰੀ ਸਰਕਾਰ ਦੇਸ਼ ਦੇ ਵਿਕਾਸ ਦੇ ਲਈ ਜਿਸ ਸਪੀਡ ਅਤੇ ਸਕੇਲ ‘ਤੇ ਕੰਮ ਕਰ ਰਹੀ ਹੈ, ਉਹ ਅਭੂਤਪੂਰਵ ਹੈ, ਅਤੁਲਨੀਯ ਹੈ।

ਮੇਰੀ ਸਰਕਾਰ ਦੇ ਆਉਣ ਦੇ ਬਾਅਦ ਭਾਰਤ ਵਿੱਚ ਗ਼ਰੀਬਾਂ ਦੇ ਲਈ ਔਸਤਨ ਹਰ ਰੋਜ਼ ਆਵਾਸ ਯੋਜਨਾ ਦੇ 11 ਹਜ਼ਾਰ ਘਰ ਬਣੇ।

  • ਇਸੇ ਅਵਧੀ ਵਿੱਚ ਭਾਰਤ ਵਿੱਚ ਹਰ ਰੋਜ਼ ਔਸਤਨ ਢਾਈ ਲੱਖ ਲੋਕ, ਬ੍ਰੌਡਬੈਂਡ ਕਨੈਕਸ਼ਨ ਨਾਲ ਜੁੜੇ।

  • ਹਰ ਰੋਜ਼ 55 ਹਜ਼ਾਰ ਤੋਂ ਜ਼ਿਆਦਾ ਗੈਸ ਕਨੈਕਸ਼ਨ ਦਿੱਤੇ ਗਏ।

  • ਮੁਦਰਾ ਯੋਜਨਾ ਦੇ ਤਹਿਤ ਹਰ ਰੋਜ਼ 700 ਕਰੋੜ ਰੁਪਏ ਤੋਂ ਜ਼ਿਆਦਾ ਦਾ ਲੋਨ ਦਿੱਤਾ ਗਿਆ।

  • ਬੀਤੇ ਅੱਠ-ਨੌ ਵਰ੍ਹਿਆਂ ਵਿੱਚ ਭਾਰਤ ਵਿੱਚ ਲਗਭਗ ਹਰ ਮਹੀਨੇ ਇੱਕ ਮੈਡੀਕਲ ਕਾਲਜ ਬਣਿਆ ਹੈ।

  • ਇਸ ਦੌਰਾਨ ਦੇਸ਼ ਵਿੱਚ ਹਰ ਦਿਨ ਵਿੱਚ ਦੌ ਕਾਲਜਾਂ ਦੀ ਸਥਾਪਨਾ ਹੋਈ ਹੈ, ਹਰ ਸਪਤਾਹ ਇੱਕ ਯੂਨੀਵਰਸਿਟੀ ਬਣੀ ਹੈ।

  • ਸਿਰਫ਼ ਦੋ ਸਾਲ ਦੇ ਅੰਦਰ ਭਾਰਤ ਨੇ 220 ਕਰੋੜ ਤੋਂ ਜ਼ਿਆਦਾ ਵੈਕਸੀਨ ਦੀ ਡੋਜ਼ ਵੀ ਦਿੱਤੀ ਹੈ।

66.  Social infrastructure ਦੀ ਬਾਤ ਕਰੀਏ ਤਾਂ ਸਾਲ 2004 ਤੋਂ 2014 ਦੇ ਦਰਮਿਆਨ ਦੇਸ਼ ਵਿੱਚ ਜਿੱਥੇ 145 ਮੈਡੀਕਲ ਕਾਲਜ ਖੁੱਲ੍ਹੇ ਸਨ, ਉੱਥੇ ਹੀ ਮੇਰੀ ਸਰਕਾਰ ਵਿੱਚ 2014 ਤੋਂ 2022 ਤੱਕ 260 ਤੋਂ ਅਧਿਕ ਮੈਡੀਕਲ ਕਾਲਜ ਖੋਲ੍ਹੇ ਜਾ ਚੁੱਕੇ ਹਨ। ਮੈਡੀਕਲ ਦੀ ਪੜ੍ਹਾਈ ਕਰ ਰਹੇ ਵਿਦਿਆਰਥੀਆਂ ਦੇ ਲਈ ਗ੍ਰੈਜੂਏਟ ਅਤੇ ਪੋਸਟ ਗ੍ਰੈਜੂਏਟ ਸੀਟਾਂ ਦੀ ਸੰਖਿਆ ਹੁਣ ਪਹਿਲਾਂ ਦੇ ਮੁਕਾਬਲੇ ਦੇਸ਼ ਵਿੱਚ ਦੁੱਗਣੀ ਹੋ ਚੁੱਕੀ ਹੈ। 2014 ਤੋਂ ਪਹਿਲਾਂ ਜਿੱਥੇ ਦੇਸ਼ ਵਿੱਚ ਕੁੱਲ ਲਗਭਗ 725 ਯੂਨੀਵਰਸਿਟੀਆਂ ਸਨ, ਉੱਥੇ ਹੀ ਬੀਤੇ ਕੇਵਲ ਅੱਠ ਵਰ੍ਹਿਆਂ ਵਿੱਚ 300 ਤੋਂ ਅਧਿਕ ਨਵੇਂ ਵਿਸ਼ਵਵਿਦਿਆਲਾ ਬਣੇ ਹਨ। ਇਸੇ ਦੌਰਾਨ ਦੇਸ਼ ਵਿੱਚ ਪੰਜ ਹਜ਼ਾਰ ਤੋਂ ਅਧਿਕ ਕਾਲਜ ਵੀ ਖੋਲ੍ਹੇ ਗਏ ਹਨ।

67. ਇਸੇ ਪ੍ਰਕਾਰ physical infrastructure ਵਿੱਚ ਤਾਂ ਦੇਸ਼ ਵਿੱਚ ਕਈ ਨਵੇਂ ਕਿਰਾਰਡ ਬਣੇ ਹਨ। ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ ਵਿੱਚ 2013-2014 ਤੱਕ ਦੇਸ਼ ਵਿੱਚ ਕਰੀਬ ਤਿੰਨ ਲੱਖ ਇਕਆਸੀ ਹਜ਼ਾਰ ਕਿਲੋਮੀਟਰ ਸੜਕਾਂ ਬਣੀਆਂ ਸਨ। ਜਦਕਿ, 2021-22 ਤੱਕ ਗ੍ਰਾਮੀਣ ਸੜਕਾਂ ਦਾ ਇਹ ਨੈੱਟਵਰਕ  ਸੱਤ ਲੱਖ ਕਿਲੋਮੀਟਰ ਤੋਂ ਵੀ ਜ਼ਿਆਦਾ ਹੋ ਗਿਆ ਹੈ। ਹੁਣ ਤੱਕ ਦੇਸ਼ ਦੀਆਂ 99 ਪ੍ਰਤੀਸ਼ਤ ਤੋਂ ਅਧਿਕ ਬਸਤੀਆਂ ਸੜਕ ਮਾਰਗ ਨਾਲ ਜੁੜ ਚੁੱਕੀਆਂ ਹਨ। ਵਰਲਡ ਬੈਂਕ ਸਹਿਤ ਅਨੇਕ ਸੰਸਥਾਵਾਂ ਦੀ ਸਟਡੀ ਦੇ ਅਨੁਸਾਰ ਗ੍ਰਾਮੀਣ ਸੜਕਾਂ ਨਾਲ ਪਿੰਡਾਂ ਵਿੱਚ ਰੋਜ਼ਗਾਰ, ਖੇਤੀ, ਸਿੱਖਿਆ ਅਤੇ ਸਿਹਤ ‘ਤੇ ਬਹੁਤ ਸਕਾਰਾਤਮਕ ਅਸਰ ਪਿਆ ਹੈ।

68. ਨੈਸ਼ਨਲ ਹਾਈਵੇਅ ਨੈੱਟਵਰਕ ਵਿੱਚ ਪਿਛਲੇ ਅੱਠ ਵਰ੍ਹਿਆਂ ਦੇ ਦੌਰਾਨ 55 ਪ੍ਰਤੀਸ਼ਤ ਤੋਂ ਜ਼ਿਆਦਾ ਦਾ ਵਾਧਾ ਹੋਇਆ ਹੈ। ਜਲਦੀ ਹੀ ਭਾਰਤਮਾਲਾ ਪ੍ਰੋਜੈਕਟ ਦੇ ਤਹਿਤ ਦੇਸ਼ ਦੇ 550 ਤੋਂ ਜ਼ਿਆਦਾ ਜ਼ਿਲ੍ਹੇ ਹਾਈਵੇਅ ਨਾਲ ਜੁੜ ਜਾਣਗੇ। ਅਰਥਵਿਵਸਥਾ ਨੂੰ ਗਤੀ ਦੇਣ ਵਾਲੇ corridors ਦੀ ਸੰਖਿਆ 6 ਤੋਂ ਵਧ ਕੇ 50 ਹੋਣ ਵਾਲੀ ਹੈ।

69.    ਇਸੇ ਤਰ੍ਹਾਂ, ਦੇਸ਼ ਦਾ ਏਵੀਏਸ਼ਨ ਸੈਕਟਰ ਵੀ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ। ਸਾਲ 2014 ਤੱਕ ਜਿੱਥੇ ਦੇਸ਼ ਵਿੱਚ ਏਅਰਪੋਰਟਸ  ਦੀ ਸੰਖਿਆ 74 ਸੀ, ਉਹ ਹੁਣ ਵਧ ਕੇ 147 ਹੋ ਗਈ ਹੈ। ਅੱਜ ਭਾਰਤ ਦੁਨੀਆ ਦਾ ਤੀਸਰਾ ਬੜਾ ਏਵੀਏਸ਼ਨ ਮਾਰਕਿਟ ਬਣ ਚੁੱਕਿਆ ਹੈ। ਇਸ ਵਿੱਚ ਉਡਾਨ ਯੋਜਨਾ ਦੀ ਵੀ ਬਹੁਤ ਬੜੀ ਭੂਮਿਕਾ ਹੈ। ਭਾਰਤੀ ਰੇਲਵੇ ਆਪਣੇ ਆਧੁਨਿਕ ਅਵਤਾਰ ਵਿੱਚ ਸਾਹਮਣੇ ਆ ਰਹੀ ਹੈ ਅਤੇ ਦੇਸ਼ ਦੇ ਰੇਲਵੇ ਮੈਪ ਵਿੱਚ ਅਨੇਕ ਦੁਰਗਮ ਖੇਤਰ ਵੀ ਜੁੜ ਰਹੇ ਹਨ।ਵੰਦੇ ਭਾਰਤ ਐਕਸਪ੍ਰੈੱਸ ਦੇ ਰੂਪ ਵਿੱਚ ਇੱਕ ਆਧੁਨਿਕ ਅਤੇ ਸੈਮੀ ਹਾਈਸਪੀਡ ਟ੍ਰੇਨ ਭਾਰਤੀ ਰੇਲ ਦਾ ਹਿੱਸਾ ਬਣ ਚੁੱਕੀ ਹੈ। ਜੰਮੂ ਕਸ਼ਮੀਰ ਅਤੇ ਨੌਰਥ ਈਸਟ ਦੇ ਦੁਰਗਮ ਖੇਤਰਾਂ ਨੂੰ ਵੀ ਰੇਲਵੇ ਨਾਲ ਜੋੜਿਆ ਜਾ ਰਿਹਾ ਹੈ। ਦੇਸ਼ ਦੇ ਬੜੇ ਰੇਲਵੇ ਸਟੇਸ਼ਨਾਂ ਨੂੰ ਆਧੁਨਿਕ ਬਣਾਇਆ ਜਾ ਰਿਹਾ ਹੈ। ਭਾਰਤੀ ਰੇਲਵੇ ਦੁਨੀਆ ਦਾ ਸਭ ਤੋਂ ਬੜਾ ਬਿਜਲੀ ਨਾਲ ਚਲਣ ਵਾਲਾ ਰੇਲਵੇ ਨੈੱਟਵਰਕ  ਬਣਨ ਦੀ ਦਿਸ਼ਾ ਵਿੱਚ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ। ਭਾਰਤੀ ਰੇਲ ਨੂੰ ਸੁਰੱਖਿਅਤ ਬਣਾਉਣ ਦੇ ਲਈ ਸਵਦੇਸ਼ੀ ਤਕਨੀਕ-ਕਵਚ ਦਾ ਵੀ ਅਸੀਂ ਤੇਜ਼ੀ ਨਾਲ ਵਿਸਤਾਰ ਕਰ ਰਹੇ ਹਾਂ।

ਮਾਣਯੋਗ ਮੈਂਬਰ ਸਾਹਿਬਾਨ,

70. ਭਾਰਤ ਨੇ ਉਸ ਸੋਚ ਨੂੰ ਵੀ ਬਦਲਿਆ ਹੈ ਜੋ ਪ੍ਰਗਤੀ ਅਤੇ ਪ੍ਰਕ੍ਰਿਤੀ ਨੂੰ ਪਰਸਪਰ ਵਿਰੋਧੀ ਮੰਨਦੀ ਸੀ। ਮੇਰੀ ਸਰਕਾਰ ਗ੍ਰੀਨ ਗ੍ਰੋਥ ’ਤੇ ਧਿਆਨ ਦੇ ਰਹੀ ਹੈ ਅਤੇ ਪੂਰੇ ਵਿਸ਼ਵ ਨੂੰ ਮਿਸ਼ਨ LiFE ਨਾਲ ਜੋੜਨ ’ਤੇ ਬਲ ਦੇ ਰਹੀ ਹੈ। ਸਰਕਾਰ ਨੇ ਪਿਛਲੇ ਅੱਠ ਵਰ੍ਹਿਆਂ ਵਿੱਚ ਸੋਲਰ ਐਨਰਜੀ ਸਮਰੱਥਾ ਨੂੰ ਕਰੀਬ 20 ਗੁਣਾ ਵਧਾਇਆ ਹੈ। ਅੱਜ ਭਾਰਤ, ਰੀਨਿਊਏਬਲ ਐਨਰਜੀ ਦੀ ਸਮਰੱਥਾ ਵਿੱਚ ਵਿਸ਼ਵ ਵਿੱਚ ਚੌਥੇ ਸਥਾਨ ’ਤੇ ਹੈ। ਦੇਸ਼ ਦੇ ਬਿਜਲੀ ਉਤਪਾਦਨ ਦੀ 40 ਪ੍ਰਤੀਸ਼ਤ ਸਮਰੱਥਾ ਨੌਨ-ਫਾਸਿਲ fuels ਤੋਂ ਪੈਦਾ ਕਰਨ ਦਾ ਲਕਸ਼ ਦੇਸ਼ ਨੇ ਨੌਂ ਵਰ੍ਹੇ ਪਹਿਲੇ ਹੀ ਹਾਸਲ ਕਰ ਲਿਆ ਹੈ। ਇਹ ਸਫ਼ਲਤਾ ਵਰ੍ਹੇ 2070 ਤੱਕ ਨੈੱਟ ਜ਼ੀਰੋ ਦੇ ਸਾਡੇ ਸੰਕਲਪ ਨੂੰ ਸਸ਼ਕਤ ਕਰਨ ਵਾਲੀ ਹੈ। ਦੇਸ਼ ਵਿੱਚ, ਪੈਟਰੋਲ ਵਿੱਚ 20 ਪ੍ਰਤੀਸ਼ਤ ਈਥੇਨੋਲ ਬਲੈਂਡਿੰਗ ਦੇ ਲਕਸ਼ ’ਤੇ ਵੀ ਤੇਜ਼ੀ ਨਾਲ ਕੰਮ ਚਲ ਰਿਹਾ ਹੈ।

71. ਸਰਕਾਰ ਨੇ ਹਾਲ ਵਿੱਚ ਮਿਸ਼ਨ ਹਾਈਡ੍ਰੋਜਨ ਨੂੰ ਵੀ ਸਵੀਕ੍ਰਿਤੀ ਦਿੱਤੀ ਹੈ। ਇਹ ਗ੍ਰੀਨ ਐਨਰਜੀ ਦੇ ਖੇਤਰ ਵਿੱਚ ਭਾਰਤ ਵਿੱਚ ਲੱਖਾਂ ਕਰੋੜ ਰੁਪਏ ਦੇ ਨਿਵੇਸ਼ ਨੂੰ ਆਕਰਸ਼ਿਤ ਕਰਨ ਵਾਲਾ ਹੈ। ਇਸ ਦੇ ਫਲਸਵਰੂਪ ਕਲੀਨ ਐਨਰਜੀ ਨੂੰ ਲੈ ਕੇ ਵੀ, ਅਤੇ ਐਨਰਜੀ ਸਕਿਉਰਿਟੀ ਦੇ ਲਈ ਵੀ, ਵਿਦੇਸ਼ਾਂ ’ਤੇ ਸਾਡੀ ਨਿਰਭਰਤਾ ਘੱਟ ਹੋਵੇਗੀ। ਦੇਸ਼ ਦੇ ਸ਼ਹਿਰਾਂ ਤੋਂ ਪ੍ਰਦੂਸ਼ਣ ਘੱਟ ਕਰਨਾ ਵੀ ਸਾਡੀ ਬਹੁਤ ਬੜੀ ਪ੍ਰਾਥਮਿਕਤਾ ਹੈ। ਇਸ ਲਈ ਇਲੈਕਟ੍ਰਿਕ ਮੋਬਿਲਿਟੀ ਦੇ ਲਈ ਬਹੁਤ ਬੜੇ ਪੱਧਰ ’ਤੇ ਕੰਮ ਚਲ ਰਿਹਾ ਹੈ। FAME ਯੋਜਨਾ ਦੇ ਤਹਿਤ ਰਾਜਧਾਨੀ ਦਿੱਲੀ ਸਹਿਤ ਦੇਸ਼ ਦੇ ਅਨੇਕ ਸ਼ਹਿਰਾਂ ਵਿੱਚ ਕੇਂਦਰ ਸਰਕਾਰ ਦੁਆਰਾ ਸੱਤ ਹਜ਼ਾਰ ਤੋਂ ਅਧਿਕ ਇਲੈਕਟ੍ਰਿਕ ਬੱਸਾਂ ਪਬਲਿਕ ਟ੍ਰਾਂਸਪੋਰਟ ਵਿੱਚ ਜੋੜੀਆਂ ਜਾ ਰਹੀਆਂ ਹਨ। ਬੀਤੇ ਅੱਠ ਵਰ੍ਹਿਆਂ ਵਿੱਚ ਦੇਸ਼ ਵਿੱਚ ਮੈਟਰੋ ਨੈੱਟਵਰਕ  ਵਿੱਚ ਤਿੰਨ ਗੁਣਾ ਤੋਂ ਅਧਿਕ ਵਾਧਾ ਹੋਇਆ ਹੈ। ਅੱਜ 27 ਸ਼ਹਿਰਾਂ ਵਿੱਚ ਮੈਟਰੋ ਟ੍ਰੇਨ ’ਤੇ ਕੰਮ ਚਲ ਰਿਹਾ ਹੈ। ਇਸੇ ਪ੍ਰਕਾਰ ਦੇਸ਼ ਭਰ ਵਿੱਚ 100 ਤੋਂ ਜ਼ਿਆਦਾ ਨਵੇਂ ਵਾਟਰਵੇਅ ਵੀ ਵਿਕਸਿਤ ਕੀਤੇ ਜਾ ਰਹੇ ਹਨ। ਇਹ ਨਵੇਂ ਵਾਟਰਵੇਅ ਦੇਸ਼ ਵਿੱਚ ਟ੍ਰਾਂਸਪੋਰਟ ਸੈਕਟਰ ਦਾ ਕਾਇਆਕਲਪ ਕਰਨ ਵਿੱਚ ਮਦਦ ਕਰਨਗੇ।

ਮਾਣਯੋਗ ਮੈਂਬਰ ਸਾਹਿਬਾਨ,

72.ਅੱਜ ਦੀਆਂ ਦੁਨੀਆ ਅਨੇਕ ਚੁਣੌਤੀਆਂ ਤੋਂ ਗੁਜਰ ਰਹੀ ਹੈ। ਦਹਾਕੇ ਪਹਿਲਾਂ ਬਣੀਆਂ ਅੰਤਰਰਾਸ਼ਟਰੀ ਸੰਸਥਾਵਾਂ ਦੀ ਪ੍ਰਾਸੰਗਿਕਤਾ ਅਤੇ ਪ੍ਰਭਾਵ ’ਤੇ ਵੀ ਪ੍ਰਸ਼ਨ ਉਠ ਰਹੇ ਹਨ। ਇਨ੍ਹਾਂ ਪਰਿਸਥਿਤੀਆਂ ਵਿੱਚ ਭਾਰਤ ਐਸਾ ਦੇਸ਼ ਬਣ ਕੇ ਉੱਭਰਿਆ ਹੈ ਜੋ ਅੱਜ ਦੀ ਵਿਭਾਜਿਤ ਦੁਨੀਆ ਨੂੰ ਕਿਸੇ ਨਾ ਕਿਸੇ ਰੂਪ ਵਿੱਚ ਜੋੜ ਰਿਹਾ ਹੈ. ਭਾਰਤ ਅੱਜ ਉਨ੍ਹਾਂ ਦੇਸ਼ਾਂ ਵਿੱਚ ਹੈ ਜੋ ਗਲੋਬਲ ਸਪਲਾਈ ਚੇਨ ’ਤੇ ਵਿਸ਼ਵਾਸ ਨੂੰ ਫਿਰ ਤੋਂ ਸਸ਼ਕਤ ਕਰ ਰਹੇ ਹਨ। ਇਸ ਲਈ ਅੱਜ ਦੁਨੀਆ ਭਾਰਤ ਦੀ ਤਰਫ਼ ਉਮੀਦ ਦੀਆਂ ਨਜ਼ਰਾਂ ਨਾਲ ਦੇਖ ਰਹੀ ਹੈ।

73. ਇਸ ਵਰ੍ਹੇ ਭਾਰਤ G-20 ਜਿਹੇ ਪ੍ਰਭਾਵੀ ਸਮੂਹ ਦੀ ਅਗਵਾਈ ਕਰ ਰਿਹਾ ਹੈ। One Earth, One Family, One Future ਦੇ ਮੰਤਰ ਦੇ ਨਾਲ ਭਾਰਤ ਦੀ ਪੂਰੀ ਕੋਸ਼ਿਸ਼ ਹੈ ਕਿ  G-20 ਦੇ ਮੈਂਬਰ ਦੇਸ਼ ਦੇ ਨਾਲ ਮਿਲ ਕੇ ਮੌਜੂਦਾ ਆਲਮੀ ਚੁਣੌਤੀਆਂ ਦਾ ਸਮੂਹਿਕ ਸਮਾਧਾਨ ਤਲਾਸ਼ਿਆ ਜਾਵੇ। ਮੇਰੀ ਸਰਕਾਰ ਇਸ ਨੂੰ ਸਿਰਫ਼ ਇੱਕ ਡਿਪਲੋਮੈਟਿਕ ਪ੍ਰੋਗਰਾਮ ਤੱਕ ਸੀਮਤ ਨਹੀਂ ਰੱਖਣਾ ਚਾਹੁੰਦੀ ਹੈ। ਬਲਕਿ ਇਹ ਪੂਰੇ ਦੇਸ਼ ਦੇ ਪ੍ਰਯਾਸ ਨਾਲ, ਭਾਰਤ ਦੀ ਸਮਰੱਥਾ ਅਤੇ ਸੰਸਕ੍ਰਿਤੀ ਨੂੰ  showcase ਕਰਨ ਦਾ ਅਵਸਰ ਹੈ। ਇਸ ਲਈ ਪੂਰੇ ਦੇਸ਼ ਦੇ ਦਰਜਨਾਂ ਸ਼ਹਿਰਾਂ ਵਿੱਚ ਸਾਲ ਭਰ G-20 ਦੀਆਂ ਬੈਠਕਾਂ ਆਯੋਜਿਤ ਕੀਤੀਆਂ ਜਾ ਰਹੀਆਂ ਹਨ।

ਮਾਣਯੋਗ ਮੈਂਬਰ ਸਾਹਿਬਾਨ,

74. ਇਹ ਭਾਰਤ ਦੇ ਆਲਮੀ ਰਿਸ਼ਤਿਆਂ ਦਾ ਬਿਹਤਰੀਨ ਦੌਰ ਹੈ। ਅਸੀਂ ਦੁਨੀਆ ਦੇ ਵਿਭਿੰਨ ਦੇਸ਼ਾਂ ਦੇ ਨਾਲ ਆਪਣੇ ਸਹਿਯੋਗ ਅਤੇ ਮਿੱਤਰਤਾ ਨੂੰ ਸਸ਼ਕਤ ਕੀਤਾ ਹੈ। ਇੱਕ ਤਰਫ਼ ਅਸੀਂ ਇਸ ਵਰ੍ਹੇ SCO ਦੀ ਪ੍ਰਧਾਨਗੀ ਕਰ ਰਹੇ ਹਾਂ, ਤਾਂ ਉੱਥੇ ਹੀ ਦੂਸਰੀ ਤਰਫ਼ QUAD ਦਾ ਮੈਂਬਰ ਹੋਣ ਦੇ ਨਾਤੇ, Indo-Pacific ਵਿੱਚ ਸ਼ਾਂਤੀ, ਸਥਿਰਤਾ ਅਤੇ ਸਮ੍ਰਿੱਧੀ ਦੇ ਲਈ ਕੰਮ ਕਰ ਰਹੇ ਹਾਂ।

75. ਅਸੀਂ ਆਪਣੇ ਰਾਸ਼ਟਰੀ ਹਿਤਾਂ ਨੂੰ ਸਭ ਤੋਂ ਉੱਪਰ ਰੱਖਦੇ ਹੋਏ ਆਪਣੀ ਭੂਮਿਕਾ ਦਾ ਵਿਸਤਾਰ ਕੀਤਾ ਹੈ। ਅਫ਼ਗ਼ਾਨਿਸਤਾਨ  ਵਿੱਚ ਭੁਚਾਲ ਹੋਵੇ ਜਾਂ ਫਿਰ ਸ੍ਰੀਲੰਕਾ ਦਾ ਸੰਕਟ, ਅਸੀਂ ਸਭ ਤੋਂ ਪਹਿਲੇ ਮਾਨਵੀ ਸਹਾਇਤਾ ਲੈ ਕੇ ਪਹੁੰਚੇ।

76. ਭਾਰਤ ਨੂੰ ਲੈ ਕੇ ਅੱਜ ਜੋ ਸਦਭਾਵ ਹੈ ਉਸ ਦਾ ਲਾਭ ਅਸੀਂ ਅਫ਼ਗ਼ਾਨਿਸਤਾਨ  ਅਤੇ ਯੂਕ੍ਰੇਨ ਵਿੱਚ ਪੈਦਾ ਹੋਏ ਸੰਕਟ ਦੇ ਦੌਰਾਨ ਵੀ ਮਿਲਿਆ। ਸੰਕਟ ਵਿੱਚ ਫਸੇ ਆਪਣੇ ਨਾਗਰਿਕਾਂ ਨੂੰ ਅਸੀਂ ਇਨ੍ਹਾਂ ਦੇਸ਼ਾਂ ਤੋਂ ਸੁਰੱਖਿਅਤ ਲੈ ਕੇ ਆਏ ਹਾਂ। ਇਸ ਦੌਰਾਨ ਭਾਰਤ ਦੇ ਕਈ ਹੋਰ ਦੇਸ਼ਾਂ ਦੇ ਨਾਗਰਿਕਾਂ ਦੀ ਮਦਦ ਕਰਕੇ ਆਪਣਾ ਮਾਨਵ ਸਵਰੂਪ ਫਿਰ ਦੁਨੀਆ ਦੇ ਸਾਹਮਣੇ ਪ੍ਰਸਤੁਤ ਕੀਤਾ। 

ਮਾਣਯੋਗ ਮੈਂਬਰ ਸਾਹਿਬਾਨ,

77. ਭਾਰਤ ਨੇ ਆਤੰਕਵਾਦ ਨੂੰ ਲੈ ਕੇ ਜੋ ਸਖ਼ਤ ਰੁਖ ਅਪਣਾਇਆ ਹੈ ਉਸ ਨੂੰ ਵੀ ਅੱਜ ਦੁਨੀਆ ਸਮਝ ਰਹੀ ਹੈ। ਇਸ ਲਈ ਆਤੰਕਵਾਦ ਦੇ ਖ਼ਿਲਾਫ਼ ਭਾਰਤ ਦੀ ਆਵਾਜ਼ ਨੂੰ ਹਰ ਮੰਚ ‘ਤੇ ਗੰਭੀਰਤਾ ਨਾਲ ਸੁਣਿਆ ਜਾ ਰਿਹਾ ਹੈ। ਪਿਛਲੇ ਸਾਲ ਅਕਤੂਬਰ ਵਿੱਚ ਭਾਰਤ ਵਿੱਚ ਪਹਿਲੀ ਵਾਰ UNSC ਕਾਉਂਟਰ-ਟੈਰਰਿਜ਼ਮ ਕਮੇਟੀ ਦੀ ਇੱਕ ਵਿਸ਼ੇਸ਼ ਮੀਟਿੰਗ ਆਯੋਜਿਤ ਕੀਤੀ ਗਈ। ਇਸ ਵਿੱਚ ਵੀ ਭਾਰਤ ਨੇ ਆਤੰਕਵਾਦ ਦੇ ਵਿਰੁੱਧ ਆਪਣੀ ਭੂਮਿਕਾ ਨੂੰ ਸਪਸ਼ਟ ਕੀਤਾ। ਸਾਈਬਰ ਸਕਿਉਰਿਟੀ ਨਾਲ ਜੁੜੀਆ ਚਿੰਤਾਵਾਂ  ਨੂੰ ਵੀ ਮੇਰੀ ਸਰਕਾਰ ਗੰਭੀਰਤਾ ਨਾਲ ਪੂਰੇ ਵਿਸ਼ਵ ਦੇ ਸਾਹਮਣੇ ਰੱਖ ਰਹੀ ਹੈ।

78. ਮੇਰੀ ਸਰਕਾਰ ਦਾ ਸਾਫ ਮੰਨਣਾ ਹੈ ਕਿ ਸਥਾਈ ਸ਼ਾਂਤੀ ਤਦੇ ਸੰਭਵ ਹੈ, ਜਦੋਂ ਅਸੀਂ ਰਾਜਨੀਤਕ ਅਤੇ ਰਣਨੀਤਕ ਤੌਰ ‘ਤੇ ਸਸ਼ਕਤ ਹੋਵਾਂਗੇ। ਇਸ ਲਈ ਆਪਣੀ ਮਿਲਿਟਰੀ ਸ਼ਕਤੀ ਦੇ ਆਧੁਨਿਕੀਕਰਣ ‘ਤੇ ਅਸੀਂ ਨਿਰੰਤਰ ਬਲ ਦੇ ਰਹੇ ਹਾਂ।

ਮਾਣਯੋਗ ਮੈਂਬਰ ਸਾਹਿਬਾਨ,

79. ਲੋਕਤੰਤਰ ਦੀ ਜਨਨੀ ਦੇ ਰੂਪ ਵਿੱਚ ਭਾਰਤ ਦੀ ਅਨੰਤ ਯਾਤਰਾ ਅਨੰਤ ਗੌਰਵਾਂ ਨਾਲ ਭਰੀ ਹੋਈ ਹੈ। ਅਸੀਂ ਲੋਕਤੰਤਰ ਨੂੰ ਇੱਕ ਮਾਨਵੀ ਸੰਸਕਾਰ ਦੇ ਰੂਪ ਵਿੱਚ ਵਿਕਸਿਤ ਕੀਤਾ ਹੈ, ਸਮ੍ਰਿੱਧ  ਕੀਤਾ ਹੈ। ਆਪਣੇ ਹਜ਼ਾਰਾਂ ਵਰ੍ਹਿਆਂ ਦੇ ਅਤੀਤ ਦੇ ਤਰ੍ਹਾਂ ਹੀ, ਆਉਣ ਵਾਲੀਆਂ ਸਦੀਆਂ ਵਿੱਚ ਵੀ ਭਾਰਤ, ਮਾਨਵੀ ਸੱਭਿਅਤਾ ਦੀ ਅਵਿਰਲ ਧਾਰਾ ਦੀ ਤਰ੍ਹਾਂ ਅਨਵਰਤ ਗਤੀਮਾਨ ਰਹੇਗਾ। 

  • ਭਾਰਤ ਦਾ ਲੋਕਤੰਤਰ ਸਮ੍ਰਿੱਧ ਸੀ, ਸਸ਼ਕਤ ਸੀ, ਅਤੇ ਅੱਗੇ ਵੀ ਸਸ਼ਕਤ ਹੁੰਦਾ ਰਹੇਗਾ।

  • ਭਾਰਤ ਦੀ ਜੀਵਟਤਾ ਅਮਰ ਸੀ, ਅੱਗੇ ਵੀ ਅਮਰ ਰਹੇਗੀ।

  • ਭਾਰਤ ਦਾ ਗਿਆਨ-ਵਿਗਿਆਨ ਅਤੇ ਅਧਿਆਤਮ ਸਦੀਆਂ ਤੋਂ ਵਿਸ਼ਵ ਦਾ ਮਾਰਗਦਰਸ਼ਨ ਕਰਦਾ ਰਿਹਾ ਹੈ ਅਤੇ ਆਉਣ ਵਾਲੀਆਂ ਸਦੀਆਂ ਵਿੱਚ ਵੀ ਵਿਸ਼ਵ ਨੂੰ ਇਸੇ ਤਰ੍ਹਾਂ ਰਾਹ ਦਿਖਾਏਗਾ। 

  • ਭਾਰਤ ਦੇ ਆਦਰਸ਼ ਅਤੇ ਕਦਰਾਂ-ਕੀਮਤਾਂ, ਅੰਧਕਾਰ ਨਾਲ ਭਰੇ ਗ਼ੁਲਾਮੀ ਦੇ ਦੌਰ ਵਿੱਚ ਵੀ ਬਰਕਰਾਰ ਰਹੇ ਹਨ, ਅਤੇ ਇਹ ਅੱਗੇ ਵੀ ਬਰਕਰਾਰ ਬਣੇ ਰਹਿਣਗੇ।

  • ਇੱਕ ਰਾਸ਼ਟਰ ਦੇ ਰੂਪ ਵਿੱਚ ਭਾਰਤ ਦੀ ਪਹਿਚਾਣ ਅਤੀਤ ਵਿੱਚ ਵੀ ਅਮਰ ਸੀ, ਅਤੇ ਭਵਿੱਖ ਵਿੱਚ ਵੀ ਅਮਰ ਰਹੇਗੀ।

80. ਲੋਕਤੰਤਰ ਦੇ ਕੇਂਦਰ, ਇਸ ਸੰਸਦ ਵਿੱਚ ਸਾਡਾ ਪ੍ਰਯਾਸ ਹੋਣਾ ਚਾਹੀਦਾ ਹੈ ਕਿ ਅਸੀਂ ਮੁਸ਼ਕਿਲ ਲਗਣ ਵਾਲੇ ਲਕਸ਼ ਤੈਅ ਕਰੀਏ ਅਤੇ ਉਨ੍ਹਾਂ ਨੂੰ ਹਾਸਲ ਕਰਕੇ ਦਿਖਾਈਏ। ਜੋ ਕਲ੍ਹ ਹੋਣਾ ਹੈ ਉਸ ਨੂੰ ਅੱਜ ਪੂਰਾ ਕਰਨ ਦੀ ਕੋਸ਼ਿਸ਼ ਕਰੀਏ। ਜਿਸ ਨੂੰ ਦੂਸਰਾ ਕੋਈ ਆਉਣ ਵਾਲੇ ਦਿਨਾਂ ਵਿੱਚ ਕਰਨ ਬਾਰੇ ਸੋਚ ਰਿਹਾ ਹੈ ਉਸ ਨੂੰ ਅਸੀਂ ਭਾਰਤਵਾਸੀ ਪਹਿਲਾਂ ਕਰਕੇ ਦਿਖਾ ਦੇਈਏ।

81. ਆਓ, ਆਪਣੇ ਲੋਕਤੰਤਰ ਨੂੰ ਸਮ੍ਰਿੱਧ ਕਰਦੇ ਹੋਏ ਅਸੀਂ ਉਸ ਵੇਦ-ਵਾਕ ਨੂੰ ਆਤਮਸਾਤ ਕਰੀਏ ਜਿਸ ਵਿੱਚ ਕਿਹਾ ਗਿਆ ਹੈ- “ਸੰਗੱਛਧਵੰ ਸੰਵਦਧਵੰ ਸੰ ਵੋ ਮਨਾਂਸਿ ਜਾਨਤਾਮ੍”। (“संगच्छध्वं संवदध्वं सं वो मनांसि जानताम्”।) ਅਰਥਾਤ, ਅਸੀਂ ਸਾਰੇ ਇੱਕਠੇ ਕਦਮ ਨਾਲ ਕਦਮ ਮਿਲਾ ਕੇ ਚਲੀਏ, ਸਾਡੇ ਸੰਕਲਪ ਸਵਰਾਂ ਵਿੱਚ ਏਕਤਾ ਦਾ ਪ੍ਰਵਾਹ ਹੋਵੇ ਅਤੇ ਸਾਡੇ ਅੰਤਕਰਣ ਤੱਕ ਇੱਕ ਦੂਸਰੇ ਨਾਲ ਜੁੜੇ ਹੋਏ ਹੋਣ।

82. ਆਓ, ਅਸੀਂ ਰਾਸ਼ਟਰ ਨਿਰਮਾਣ ਦੇ ਇਸ ਮਹਾਯਗ ਵਿੱਚ ਆਪਣੇ ਕਰਤਵਯ ਪਥ ‘ਤੇ ਚਲਦੇ ਹੋਏ ਸੰਵਿਧਾਨ ਦੀ ਸਹੁੰ ਨੂੰ ਪੂਰਾ ਕਰੀਏ।

ਧੰਨਵਾਦ!

ਜੈ ਹਿੰਦ!

ਜੈ ਭਾਰਤ!

*****


 

ਡੀਐੱਸ/ਐੱਸਐੱਚ/ਏਕੇ


(Release ID: 1895242) Visitor Counter : 249