ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ‘ਨਾਗਪੁਰ ਮੈਟਰੋ ਫੇਜ਼-II’ ਦਾ ਨੀਂਹ ਪੱਥਰ ਰੱਖਿਆ ਅਤੇ ‘ਨਾਗਪੁਰ ਮੈਟਰੋ ਫੇਜ਼-I’ ਰਾਸ਼ਟਰ ਨੂੰ ਸਮਰਪਿਤ ਕੀਤਾ
ਫ੍ਰੀਡਮ ਪਾਰਕ ਮੈਟਰੋ ਸਟੇਸ਼ਨ ਤੋਂ ਖਾਪਰੀ ਮੈਟਰੋ ਸਟੇਸ਼ਨ ਤੱਕ ਮੈਟਰੋ ਦੀ ਸਵਾਰੀ ਕੀਤੀ
Posted On:
11 DEC 2022 11:46AM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ‘ਨਾਗਪੁਰ ਮੈਟਰੋ ਫੇਜ਼-I’ ਰਾਸ਼ਟਰ ਨੂੰ ਸਮਰਪਿਤ ਕੀਤਾ, ਅਤੇ ਖਾਪਰੀ ਮੈਟਰੋ ਸਟੇਸ਼ਨ ‘ਤੇ ‘ਨਾਗਪੁਰ ਮੈਟਰੋ ਫੇਜ਼-II’ ਦਾ ਨੀਂਹ ਪੱਥਰ ਰੱਖਿਆ। ਪ੍ਰਧਾਨ ਮੰਤਰੀ ਨੇ ਖਾਪਰੀ ਤੋਂ ਆਟੋਮੋਟਿਵ ਸਕੁਏਅਰ ਅਤੇ ਪ੍ਰਜਾਪਤੀ ਨਗਰ ਤੋਂ ਲੋਕਮਾਨਯ ਨਗਰ ਤੱਕ ਲਈ ਦੋ ਉਦਘਾਟਨੀ ਮੈਟਰੋ ਟ੍ਰੇਨਾਂ ਨੂੰ ਵੀ ਹਰੀ ਝੰਡੀ ਦਿਖਾਈ। ਨਾਗਪੁਰ ਮੈਟਰੋ ਦੇ ਪਹਿਲੇ ਪੜਾਅ ਨੂੰ 8650 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕੀਤਾ ਗਿਆ ਹੈ ਜਦਕਿ ਦੂਸਰੇ ਪੜਾਅ ਨੂੰ 6700 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਵਿਕਸਿਤ ਕੀਤਾ ਜਾਵੇਗਾ।
ਪ੍ਰਧਾਨ ਮੰਤਰੀ ਫ੍ਰੀਡਮ ਪਾਰਕ ਮੈਟਰੋ ਸਟੇਸ਼ਨ ਤੋਂ ਨਾਗਪੁਰ ਮੈਟਰੋ ‘ਤੇ ਸਵਾਰੀ ਕਰ ਕੇ ਖਾਪਰੀ ਮੈਟਰੋ ਸਟੇਸ਼ਨ ਪਹੁੰਚੇ। ਫ੍ਰੀਡਮ ਪਾਰਕ ਮੈਟਰੋ ਸਟੇਸ਼ਨ 'ਤੇ ਮੈਟਰੋ 'ਤੇ ਚੜ੍ਹਨ ਤੋਂ ਪਹਿਲਾਂ, ਪ੍ਰਧਾਨ ਮੰਤਰੀ ਨੇ ਨਾਗਪੁਰ ਮੈਟਰੋ ਰੇਲ ਪ੍ਰੋਜੈਕਟ ਦਾ ਦੌਰਾ ਕੀਤਾ ਅਤੇ ਉਥੇ ਲਗਾਈ ਗਈ 'ਸਪਨੋ ਸੇ ਬਿਹਤਰ' ਪ੍ਰਦਰਸ਼ਨੀ ਦੇਖੀ। ਪ੍ਰਧਾਨ ਮੰਤਰੀ ਨੇ ਏਐੱਫਸੀ ਗੇਟ ਤੋਂ ਆਪਣੇ ਲਈ ਇੱਕ ਈ-ਟਿਕਟ ਖਰੀਦੀ ਅਤੇ ਵਿਦਿਆਰਥੀਆਂ, ਨਾਗਰਿਕਾਂ ਅਤੇ ਅਧਿਕਾਰੀਆਂ ਨਾਲ ਯਾਤਰਾ ਕੀਤੀ। ਯਾਤਰਾ ਦੌਰਾਨ ਉਨ੍ਹਾਂ ਨਾਲ ਗੱਲਬਾਤ ਵੀ ਕੀਤੀ।
ਪ੍ਰਧਾਨ ਮੰਤਰੀ ਨੇ ਟਵੀਟ ਕੀਤਾ:
“ਮੈਂ ਨਾਗਪੁਰ ਮੈਟਰੋ ਦੇ ਫੇਜ਼-I ਦੇ ਉਦਘਾਟਨ 'ਤੇ ਨਾਗਪੁਰ ਦੇ ਲੋਕਾਂ ਨੂੰ ਵਧਾਈਆਂ ਦਿੰਦਾ ਹਾਂ। ਦੋ ਮੈਟਰੋ ਟ੍ਰੇਨਾਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਅਤੇ ਮੈਟਰੋ ਦੀ ਸਵਾਰੀ ਵੀ ਕੀਤੀ। ਮੈਟਰੋ ਅਰਾਮਦਾਇਕ ਅਤੇ ਸੁਵਿਧਾਜਨਕ ਹੈ।
"ਨਾਗਪੁਰ ਮੈਟਰੋ 'ਤੇ ਸਵਾਰ ਹੋ ਕੇ, ਪ੍ਰਧਾਨ ਮੰਤਰੀ ਨੇ ਵਿਦਿਆਰਥੀਆਂ, ਸਟਾਰਟ-ਅੱਪ ਸੈਕਟਰ ਦੇ ਲੋਕਾਂ ਅਤੇ ਜੀਵਨ ਦੇ ਹੋਰ ਖੇਤਰਾਂ ਦੇ ਨਾਗਰਿਕਾਂ ਨਾਲ ਗੱਲਬਾਤ ਕੀਤੀ।"
ਪ੍ਰਧਾਨ ਮੰਤਰੀ ਜਦੋਂ ਮੈਟਰੋ ਰਾਹੀਂ ਖਾਪਰੀ ਮੈਟਰੋ ਸਟੇਸ਼ਨ 'ਤੇ ਪਹੁੰਚੇ, ਉਨ੍ਹਾਂ ਦੇ ਨਾਲ ਮਹਾਰਾਸ਼ਟਰ ਦੇ ਮੁੱਖ ਮੰਤਰੀ, ਸ਼੍ਰੀ ਏਕਨਾਥ ਸ਼ਿੰਦੇ, ਮਹਾਰਾਸ਼ਟਰ ਦੇ ਰਾਜਪਾਲ, ਸ਼੍ਰੀ ਭਗਤ ਸਿੰਘ ਕੋਸ਼ਿਆਰੀ, ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਸ਼੍ਰੀ ਦੇਵੇਂਦਰ ਫਡਨਵੀਸ ਅਤੇ ਕੇਂਦਰੀ ਰੋਡ ਟ੍ਰਾਂਸਪੋਰਟ ਅਤੇ ਰਾਜਮਾਰਗ ਮੰਤਰੀ ਸ਼੍ਰੀ ਨਿਤਿਨ ਗਡਕਰੀ ਵੀ ਸ਼ਾਮਲ ਹੋਏ।
ਪਿਛੋਕੜ
ਸ਼ਹਿਰੀ ਗਤੀਸ਼ੀਲਤਾ ਵਿੱਚ ਕ੍ਰਾਂਤੀ ਲਿਆਉਣ ਵਾਲੇ ਇੱਕ ਹੋਰ ਕਦਮ ਵਿੱਚ, ਪ੍ਰਧਾਨ ਮੰਤਰੀ ਨੇ 'ਨਾਗਪੁਰ ਮੈਟਰੋ ਫੇਜ਼-I' ਨੂੰ ਰਾਸ਼ਟਰ ਨੂੰ ਸਮਰਪਿਤ ਕੀਤਾ ਅਤੇ ਖਾਪਰੀ ਮੈਟਰੋ ਸਟੇਸ਼ਨ 'ਤੇ ਦੋ ਮੈਟਰੋ ਟ੍ਰੇਨਾਂ - ਖਾਪਰੀ ਤੋਂ ਆਟੋਮੋਟਿਵ ਸਕੁਏਅਰ (ਔਰੇਂਜ ਲਾਈਨ) ਅਤੇ ਪ੍ਰਜਾਪਤੀ ਨਗਰ ਤੋਂ ਲੋਕਮਾਨਯ ਨਗਰ (ਐਕਵਾ ਲਾਈਨ) ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਨਾਗਪੁਰ ਮੈਟਰੋ ਦੇ ਪਹਿਲੇ ਪੜਾਅ ਨੂੰ 8650 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਵਿਕਸਿਤ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਨੇ ਨਾਗਪੁਰ ਮੈਟਰੋ ਫੇਜ਼-II ਦਾ ਨੀਂਹ ਪੱਥਰ ਵੀ ਰੱਖਿਆ, ਜਿਸ ਨੂੰ 6700 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਵਿਕਸਿਤ ਕੀਤਾ ਜਾਵੇਗਾ।
*********
ਡੀਐੱਸ/ਟੀਐੱਸ
(Release ID: 1882554)
Visitor Counter : 115
Read this release in:
Tamil
,
Telugu
,
English
,
Urdu
,
Marathi
,
Hindi
,
Bengali
,
Manipuri
,
Assamese
,
Gujarati
,
Odia
,
Kannada
,
Malayalam