ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਅੰਤਰਰਾਸ਼ਟਰੀ ਦਿੱਵਯਾਂਗਜਨ ਦਿਵਸ ‘ਤੇ ਦਿੱਵਯਾਂਗ ਭੈਣਾਂ ਅਤੇ ਭਾਈਆਂ ਦੀ ਦ੍ਰਿੜ੍ਹਤਾ ਅਤੇ ਉਪਲਬਧੀਆਂ ਦੀ ਸ਼ਲਾਘਾ ਕੀਤੀ
Posted On:
03 DEC 2022 9:28AM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੰਤਰਰਾਸ਼ਟਰੀ ਦਿੱਵਯਾਂਗਜਨ ਦਿਵਸ ‘ਤੇ ਦਿੱਵਯਾਂਗ ਭੈਣਾਂ ਅਤੇ ਭਾਈਆਂ ਦੀ ਦ੍ਰਿੜ੍ਹਤਾ ਅਤੇ ਉਪਲਬਧੀਆਂ ਦੀ ਸ਼ਲਾਘਾ ਕੀਤੀ ਹੈ।
ਟਵੀਟਸ ਦੀ ਇੱਕ ਲੜੀ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ;
“ਅੰਤਰਰਾਸ਼ਟਰੀ ਦਿੱਵਯਾਂਗਜਨ ਦਿਵਸ ‘ਤੇ, ਮੈਂ ਆਪਣੀਆਂ ਦਿੱਵਯਾਂਗ ਭੈਣਾਂ ਅਤੇ ਭਾਈਆਂ ਦੇ ਧੀਰਜ ਅਤੇ ਉਪਲਬਧੀਆਂ ਦੀ ਸ਼ਲਾਘਾ ਕਰਦਾ ਹਾਂ। ਸਾਡੀ ਸਰਕਾਰ ਨੇ ਕਈ ਪਹਿਲਾਂ ਕੀਤੀਆਂ ਹਨ, ਜਿਨ੍ਹਾਂ ਨੇ ਦਿੱਵਯਾਂਗ ਵਿਅਕਤੀਆਂ ਦੇ ਲਈ ਅਵਸਰ ਪੈਦਾ ਕੀਤੇ ਹਨ ਅਤੇ ਉਨ੍ਹਾਂ ਨੂੰ ਅੱਗੇ ਵਧਣ ਦੇ ਸਮਰੱਥ ਬਣਾਇਆ ਹੈ।”
“ਸਾਡੀ ਸਰਕਾਰ ਵੀ ਉਨ੍ਹਾਂ ਨੂੰ ਸੁਵਿਧਾਵਾਂ ਦੇਣ ‘ਤੇ ਧਿਆਨ ਕੇਂਦ੍ਰਿਤ ਕਰ ਰਹੀ ਹੈ, ਜੋ ਪ੍ਰਮੁੱਖ ਪ੍ਰੋਗਰਾਮਾਂ ਅਤੇ ਅਗਲੀ ਪੀੜ੍ਹੀਆਂ ਦੀ ਅਵਸਰੰਚਨਾ ਦੇ ਨਿਰਮਾਣ ਵਿੱਚ ਪਰਿਲਕਸ਼ਿਤ ਹੁੰਦੀ ਹੈ। ਮੈਂ ਦਿੱਵਯਾਂਗ ਵਿਅਕਤੀਆਂ ਦੇ ਜੀਵਨ ਵਿੱਚ ਸਕਾਰਾਤਮਕ ਬਦਲਾਅ ਲਿਆਉਣ ਦੇ ਲਈ ਜ਼ਮੀਨੀ ਪੱਧਰ ‘ਤੇ ਕੰਮ ਕਰ ਰਹੇ ਸਾਡੇ ਲੋਕਾਂ ਦੀ ਵੀ ਸ਼ਲਾਘਾ ਕਰਦਾ ਹਾਂ।”
***
ਡੀਐੱਸ/ਐੱਸਐੱਚ
(Release ID: 1880749)
Visitor Counter : 130
Read this release in:
English
,
Urdu
,
Marathi
,
Hindi
,
Bengali
,
Manipuri
,
Assamese
,
Gujarati
,
Odia
,
Tamil
,
Telugu
,
Kannada
,
Malayalam