ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਜੀਈਐੱਮ (ਜੈੱਮ) ਪਲੈਟਫਾਰਮ ’ਤੇ ਆਪਣੇ ਉਤਪਾਦਾਂ ਨੂੰ ਪ੍ਰਦਰਸ਼ਿਤ ਕਰਨ ਵਾਲੇ ਲੋਕਾਂ ਦੀ ਸਰਾਹਨਾ ਕੀਤੀ


ਜੀਈਐੱਮ (ਜੈੱਮ) ਪਲੈਟਫਾਰਮ ਦਾ ਕੁੱਲ ਵਪਾਰਕ ਮੁੱਲ ਇੱਕ ਲੱਖ ਕਰੋੜ ਰੁਪਏ ਦੇ ਅੰਕੜੇ ਨੂੰ ਪਾਰ ਕਰ ਗਿਆ

Posted On: 29 NOV 2022 9:47PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਜੀਈਐੱਮ (ਜੈੱਮ) ਪਲੈਟਫਾਰਮ ’ਤੇ ਆਪਣੇ ਉਤਪਾਦਾਂ ਨੂੰ ਪ੍ਰਦਰਸ਼ਿਤ ਕਰਨ ਦੇ ਲਈ ਵਿਕ੍ਰੇਤਾਵਾਂ ਦੀ ਸਰਾਹਨਾ ਕੀਤੀ ਹੈ।

ਵਿੱਤ ਵਰ੍ਹੇ 2022-2023 ਦੇ ਲਈ 29 ਨਵੰਬਰ 2022 ਤੱਕ ਜੀਈਐੱਮ ਪਲੈਟਫਾਰਮ ਦਾ ਕੁੱਲ ਵਪਾਰਕ ਮੁੱਲ ਇੱਕ ਲੱਖ ਕਰੋੜ ਰੁਪਏ ਦੇ ਅੰਕੜੇ ਨੂੰ ਪਾਰ ਕਰ ਗਿਆ।

ਕੇਂਦਰੀ ਮੰਤਰੀ ਸ਼੍ਰੀ ਪੀਯੂਸ਼ ਗੋਇਲ ਨੇ ਇੱਕ ਟਵੀਟ ਦੇ ਉੱਤਰ ਵਿੱਚ, ਪ੍ਰਧਾਨ ਮੰਤਰੀ ਨੇ ਟਵੀਟ ਕੀਤਾ;

“ਸ਼ਾਨਦਾਰ ਸਮਾਚਾਰ! ਜਦੋਂ ਭਾਰਤ ਨੇ ਉੱਦਮਸ਼ੀਲਤਾ ਦੇ ਉਤਸ਼ਾਹ ਨੂੰ ਪ੍ਰਦਰਸ਼ਿਤ ਕਰਨ ਅਤੇ ਪਾਰਦਸ਼ਤਾ ਨੂੰ ਅੱਗੇ ਵਧਾਉਣ ਦੀ ਬਾਤ ਆਉਂਦੀ ਹੈ, ਤਾਂ @GeM_India  ਇੱਕ ਗੇਮ ਚੇਂਜਰ ਹੈ। ਮੈਂ ਇਸ ਮੰਚ ’ਤੇ ਆਪਣੇ ਉਤਪਾਦਾਂ ਨੂੰ ਪ੍ਰਦਰਸ਼ਿਤ ਕਰਨ ਵਾਲੇ ਸਾਰੇ ਲੋਕਾਂ ਦੀ ਸਰਾਹਨਾ ਕਰਦਾ ਹਾਂ ਅਤੇ ਦੂਸਰਿਆਂ ਨੂੰ ਅਜਿਹਾ ਕਰਨ ਦੀ ਤਾਕੀਦ ਕਰਦਾ ਹਾਂ।”

 

*****

ਡੀਐੱਸ/ਐੱਸਟੀ



(Release ID: 1880016) Visitor Counter : 108