ਪ੍ਰਧਾਨ ਮੰਤਰੀ ਦਫਤਰ
azadi ka amrit mahotsav g20-india-2023

ਪ੍ਰਧਾਨ ਮੰਤਰੀ ਨੇ ਅਰੁਣਾਚਲ ਪ੍ਰਦੇਸ਼ ਵਿੱਚ ਪਹਿਲੇ ਗ੍ਰੀਨਫੀਲਡ ਹਵਾਈ ਅੱਡੇ ‘ਡੋਨੀ ਪੋਲੋ ਏਅਰਪੋਰਟ, ਈਟਾਨਗਰ’ ਦਾ ਉਦਘਾਟਨ ਕੀਤਾ

600 ਮੈਗਾਵਾਟ ਦਾ ਕਾਮੇਂਗ ਹਾਈਡਰੋ ਪਾਵਰ ਸਟੇਸ਼ਨ ਰਾਸ਼ਟਰ ਨੂੰ ਸਮਰਪਿਤ ਕੀਤਾ

"ਡੋਨੀ ਪੋਲੋ ਹਵਾਈ ਅੱਡੇ ਦੀ ਸ਼ੁਰੂਆਤ ਉਨ੍ਹਾਂ ਆਲੋਚਕਾਂ ਲਈ ਢੁਕਵਾਂ ਜਵਾਬ ਹੈ, ਜਿਨ੍ਹਾਂ ਨੇ ਹਵਾਈ ਅੱਡੇ ਦੇ ਨੀਂਹ ਪੱਥਰ ਨੂੰ ਇੱਕ ਚੋਣ ਡਰਾਮੇਬਾਜ਼ੀ ਕਰਾਰ ਦੇਣ ਦੀ ਕੋਸ਼ਿਸ਼ ਕੀਤੀ"

"ਸਾਡੀ ਸਰਕਾਰ ਨੇ ਸਰਹੱਦੀ ਖੇਤਰਾਂ ਦੇ ਪਿੰਡਾਂ ਨੂੰ ਦੇਸ਼ ਦਾ ਪਹਿਲਾ ਪਿੰਡ ਮੰਨ ਕੇ ਕੰਮ ਕੀਤਾ"

"ਸੈਰ-ਸਪਾਟਾ ਹੋਵੇ ਜਾਂ ਵਪਾਰ, ਟੈਲੀਕਾਮ ਜਾਂ ਟੈਕਸਟਾਈਲ, ਉੱਤਰ ਪੂਰਬ ਨੂੰ ਸਭ ਤੋਂ ਵੱਧ ਤਰਜੀਹ ਮਿਲਦੀ ਹੈ"

"ਇਹ ਆਸਾਂ ਅਤੇ ਉਮੀਦਾਂ ਦਾ ਇੱਕ ਨਵਾਂ ਯੁੱਗ ਹੈ ਅਤੇ ਅੱਜ ਦਾ ਪ੍ਰੋਗਰਾਮ ਭਾਰਤ ਦੀ ਨਵੀਂ ਪਹੁੰਚ ਦੀ ਇੱਕ ਉੱਤਮ ਉਦਾਹਰਣ ਹੈ"

"ਪਿਛਲੇ ਅੱਠ ਸਾਲਾਂ ਵਿੱਚ ਉੱਤਰ-ਪੂਰਬ ਵਿੱਚ 7 ਹਵਾਈ ਅੱਡੇ ਬਣਾਏ ਗਏ ਹਨ"

“ਡੋਨੀ ਪੋਲੋ ਹਵਾਈ ਅੱਡਾ ਅਰੁਣਾਚਲ ਪ੍ਰਦੇਸ਼ ਦੇ ਇਤਿਹਾਸ ਅਤੇ ਸੰਸਕ੍ਰਿਤੀ ਦਾ ਗਵਾਹ ਬਣ ਰਿਹਾ ਹੈ”

"ਸਰਕਾਰ ਦੀ ਪਹਿਲ ਇਹ ਹੈ ਕਿ ਗ਼ਰੀਬਾਂ ਦਾ ਜੀਵਨ ਸੁਚੱਜਾ ਹੋਵੇ"

“ਸਬਕਾ ਪ੍ਰਯਾਸ ਦੇ ਨਾਲ ਰਾਜ ਦੀ ਡਬਲ ਇੰਜਣ ਵਾਲੀ ਸਰਕਾਰ ਅਰੁਣਾਚਲ ਪ੍ਰਦੇਸ਼ ਦੇ ਵਿਕਾਸ ਲਈ ਪ੍ਰਤੀਬੱਧ ਹੈ”

Posted On: 19 NOV 2022 12:21PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਡੋਨੀ ਪੋਲੋ ਹਵਾਈ ਅੱਡੇਈਟਾਨਗਰ ਦਾ ਉਦਘਾਟਨ ਕੀਤਾ ਅਤੇ 600 ਮੈਗਾਵਾਟ ਦਾ ਕਾਮੇਂਗ ਹਾਈਡਰੋ ਪਾਵਰ ਸਟੇਸ਼ਨ ਰਾਸ਼ਟਰ ਨੂੰ ਸਮਰਪਿਤ ਕੀਤਾ। ਇਸ ਹਵਾਈ ਅੱਡੇ ਦਾ ਨੀਂਹ ਪੱਥਰ ਖੁਦ ਪ੍ਰਧਾਨ ਮੰਤਰੀ ਨੇ ਫਰਵਰੀ, 2019 ਵਿੱਚ ਰੱਖਿਆ ਸੀ। ਮਹਾਮਾਰੀ ਕਾਰਨ ਚੁਣੌਤੀਆਂ ਦੇ ਬਾਵਜੂਦ ਹਵਾਈ ਅੱਡੇ ਦਾ ਕੰਮ ਥੋੜ੍ਹੇ ਸਮੇਂ ਵਿੱਚ ਹੀ ਪੂਰਾ ਹੋ ਗਿਆ ਹੈ।

ਸਭਾ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਅਰੁਣਾਚਲ ਦੇ ਆਪਣੇ ਨਿਰੰਤਰ ਦੌਰਿਆਂ ਨੂੰ ਯਾਦ ਕੀਤਾ ਅਤੇ ਅੱਜ ਦੇ ਪ੍ਰੋਗਰਾਮ ਦੇ ਵਿਸ਼ਾਲ ਪੈਮਾਨੇ ਦਾ ਜ਼ਿਕਰ ਕੀਤਾ ਅਤੇ ਅਰੁਣਾਚਲ ਦੇ ਲੋਕਾਂ ਦੀ ਆਪਣੇ ਰਾਜ ਦੇ ਵਿਕਾਸ ਲਈ ਪ੍ਰਤੀਬੱਧਤਾ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਅਰੁਣਾਚਲ ਦੇ ਲੋਕਾਂ ਦੇ ਅਨੰਦਮਈ ਪਰ ਅਨੁਸ਼ਾਸਿਤ ਗੁਣਾਂ ਨੂੰ ਵੀ ਮੰਨਿਆ। ਪ੍ਰਧਾਨ ਮੰਤਰੀ ਨੇ ਬਦਲੇ ਹੋਏ ਕਾਰਜ ਸੱਭਿਆਚਾਰ ਦੀ ਗੱਲ ਕੀਤੀਜਿੱਥੇ ਉਹ ਨੀਂਹ ਪੱਥਰ ਰੱਖਣ ਦੇ ਨਾਲ-ਨਾਲ ਉਸੇ ਪ੍ਰੋਜੈਕਟ ਨੂੰ ਖੁਦ ਰਾਸ਼ਟਰ ਨੂੰ ਸਮਰਪਿਤ ਕਰਨ ਦੀ ਪ੍ਰੰਪਰਾ ਸਥਾਪਤ ਕਰ ਰਹੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਇਸ ਹਵਾਈ ਅੱਡੇ ਦਾ ਉਦਘਾਟਨ ਉਨ੍ਹਾਂ ਆਲੋਚਕਾਂ ਨੂੰ ਕਰਾਰਾ ਜਵਾਬ ਹੈਜਿਨ੍ਹਾਂ ਨੇ ਹਵਾਈ ਅੱਡੇ ਦੇ ਨੀਂਹ ਪੱਥਰ ਨੂੰ ਚੋਣ ਡਰਾਮੇਬਾਜ਼ੀ ਕਰਾਰ ਦੇਣ ਦੀ ਕੋਸ਼ਿਸ਼ ਕੀਤੀ ਸੀ। ਪ੍ਰਧਾਨ ਮੰਤਰੀ ਨੇ ਸਿਆਸੀ ਟਿੱਪਣੀਕਾਰਾਂ ਨੂੰ ਨਵੀਂ ਸੋਚ ਅਪਨਾਉਣ ਅਤੇ ਰਾਜ ਦੇ ਵਿਕਾਸ ਨੂੰ ਸਿਆਸੀ ਲਾਭਾਂ ਦੀ ਨਜ਼ਰ ਨਾਲ ਦੇਖਣਾ ਬੰਦ ਕਰਨ ਦੀ ਅਪੀਲ ਕੀਤੀ। ਉਨ੍ਹਾਂ ਨੇ ਇਸ ਬਿੰਦੂ 'ਤੇ ਆਪਣੀ ਗੱਲ ਨੂੰ ਅੱਗੇ ਵਧਾਉਂਦਿਆਂ ਕਿਹਾ ਕਿ ਸੂਬੇ ਵਿੱਚ ਨਾ ਤਾਂ ਚੋਣਾਂ ਹੋ ਰਹੀਆਂ ਹਨ ਅਤੇ ਨਾ ਹੀ ਭਵਿੱਖ ਵਿੱਚ ਚੋਣਾਂ ਹੋਣੀਆਂ ਹਨ। ਸਰਕਾਰ ਦੀ ਤਰਜੀਹ ਸੂਬੇ ਦਾ ਵਿਕਾਸ ਹੈ। ਉਨ੍ਹਾਂ ਕਿਹਾ, "ਮੈਂ ਚੜ੍ਹਦੇ ਸੂਰਜ ਵਾਲੇ ਰਾਜ ਤੋਂ ਦਿਨ ਦੀ ਸ਼ੁਰੂਆਤ ਕਰ ਰਿਹਾ ਹਾਂ ਅਤੇ ਮੈਂ ਦਿਨ ਨੂੰ ਦਮਨ ਵਿੱਚ ਸਮਾਪਤ ਕਰਾਂਗਾਜਿੱਥੇ ਭਾਰਤ ਵਿੱਚ ਸੂਰਜ ਡੁੱਬਦਾ ਹੈ ਅਤੇ ਇਸ ਦੇ ਵਿਚਕਾਰਮੈਂ ਕਾਸ਼ੀ ਵਿੱਚ ਹੋਵਾਂਗਾ।"

ਪ੍ਰਧਾਨ ਮੰਤਰੀ ਨੇ ਜ਼ਿਕਰ ਕੀਤਾ ਕਿ ਆਜ਼ਾਦੀ ਤੋਂ ਬਾਅਦ ਦੇ ਸਮੇਂ ਵਿੱਚਉੱਤਰ-ਪੂਰਬ ਖੇਤਰ ਨੂੰ ਨਿਰਾਸ਼ਾ ਅਤੇ ਅਣਗਹਿਲੀ ਦਾ ਸਾਹਮਣਾ ਕਰਨਾ ਪਿਆ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਅਟਲ ਬਿਹਾਰੀ ਵਾਜਪਾਈ ਦੀ ਸਰਕਾਰ ਸੀਜਿਸ ਨੇ ਇਸ ਖੇਤਰ ਵੱਲ ਧਿਆਨ ਦਿੱਤਾ ਅਤੇ ਉੱਤਰ-ਪੂਰਬ ਲਈ ਇੱਕ ਵੱਖਰਾ ਮੰਤਰਾਲਾ ਬਣਾਇਆ। ਬਾਅਦ ਵਿਚ ਇਹ ਗਤੀ ਖਤਮ ਹੋ ਗਈਪਰ 2014 ਤੋਂ ਬਾਅਦ ਵਿਕਾਸ ਦਾ ਇੱਕ ਨਵਾਂ ਅਧਿਆਏ ਸ਼ੁਰੂ ਹੋਇਆ। “ਪਹਿਲਾਂਦੂਰ-ਦੁਰਾਡੇ ਦੇ ਸਰਹੱਦੀ ਪਿੰਡਾਂ ਨੂੰ ਆਖਰੀ ਪਿੰਡ ਮੰਨਿਆ ਜਾਂਦਾ ਸੀ। “ਸਾਡੀ ਸਰਕਾਰ ਨੇ ਸਰਹੱਦੀ ਖੇਤਰਾਂ ਦੇ ਪਿੰਡਾਂ ਨੂੰ ਦੇਸ਼ ਦਾ ਪਹਿਲਾ ਪਿੰਡ ਮੰਨ ਕੇ ਕੰਮ ਕੀਤਾ ਹੈ। ਇਸ ਦੇ ਨਤੀਜੇ ਵਜੋਂ ਉੱਤਰ-ਪੂਰਬ ਦੇ ਵਿਕਾਸ ਨੂੰ ਸਰਕਾਰ ਵਲੋਂ ਤਰਜੀਹ ਦਿੱਤੀ ਗਈ ਹੈ।” ਉਨ੍ਹਾਂ ਕਿਹਾ, “ਭਾਵੇਂ ਇਹ ਸੈਰ-ਸਪਾਟਾ ਹੋਵੇ ਜਾਂ ਵਪਾਰਦੂਰਸੰਚਾਰ ਜਾਂ ਟੈਕਸਟਾਈਲਉੱਤਰ ਪੂਰਬ ਨੂੰ ਸਭ ਤੋਂ ਵੱਧ ਤਰਜੀਹ ਦਿੱਤੀ ਜਾਂਦੀ ਹੈ।ਪ੍ਰਧਾਨ ਮੰਤਰੀ ਨੇ ਅੱਗੇ ਕਿਹਾ, “ਚਾਹੇ ਉਹ ਡਰੋਨ ਟੈਕਨੋਲੋਜੀ  ਹੋਵੇ ਜਾਂ ਕ੍ਰਿਸ਼ੀ ਉਡਾਨਭਾਵੇਂ ਇਹ ਏਅਰਪੋਰਟ ਸੰਪਰਕ ਹੋਵੇ ਜਾਂ ਬੰਦਰਗਾਹ ਸੰਪਰਕਸਰਕਾਰ ਨੇ ਉੱਤਰ-ਪੂਰਬ ਲਈ ਵਿਕਾਸ ਦੀ ਤਰਜੀਹ ਨਿਰਧਾਰਤ ਕੀਤੀ ਹੈ। ਪ੍ਰਧਾਨ ਮੰਤਰੀ ਨੇ ਖੇਤਰ ਵਿੱਚ ਕੀਤੇ ਵਿਕਾਸ ਨੂੰ ਉਜਾਗਰ ਕਰਨ ਲਈ ਭਾਰਤ ਵਿੱਚ ਸਭ ਤੋਂ ਲੰਬੇ ਪੁਲਸਭ ਤੋਂ ਲੰਬੇ ਰੇਲਮਾਰਗ ਪੁਲਰੇਲ ਲਾਈਨ ਕਨੈਕਟੀਵਿਟੀ ਅਤੇ ਹਾਈਵੇਅ ਦੇ ਰਿਕਾਰਡ ਨਿਰਮਾਣ ਦੀਆਂ ਉਦਾਹਰਣਾਂ ਦਿੱਤੀਆਂ। ਪ੍ਰਧਾਨ ਮੰਤਰੀ ਨੇ ਅੱਗੇ ਕਿਹਾ, “ਇਹ ਉਮੀਦਾਂ ਅਤੇ ਅਕਾਂਖਿਆਵਾਂ ਦਾ ਨਵਾਂ ਯੁੱਗ ਹੈ ਅਤੇ ਅੱਜ ਦਾ ਪ੍ਰੋਗਰਾਮ ਭਾਰਤ ਦੀ ਨਵੀਂ ਪਹੁੰਚ ਦਾ ਇੱਕ ਉੱਤਮ ਉਦਾਹਰਣ ਹੈ

ਪ੍ਰਧਾਨ ਮੰਤਰੀ ਨੇ ਕਿਹਾ ਕਿ ਡੋਨੀ ਪੋਲੋ ਹਵਾਈ ਅੱਡਾ ਅਰੁਣਾਚਲ ਪ੍ਰਦੇਸ਼ ਲਈ ਚੌਥਾ ਕਾਰਜਸ਼ੀਲ ਹਵਾਈ ਅੱਡਾ ਹੋਵੇਗਾਜਿਸ ਨਾਲ ਉੱਤਰ-ਪੂਰਬ ਖੇਤਰ ਵਿੱਚ ਹਵਾਈ ਅੱਡਿਆਂ ਦੀ ਕੁੱਲ ਗਿਣਤੀ 16 ਹੋ ਜਾਵੇਗੀ। 1947 ਤੋਂ 2014 ਤੱਕ ਉੱਤਰ-ਪੂਰਬ ਵਿੱਚ ਸਿਰਫ਼ ਹਵਾਈ ਅੱਡੇ ਬਣਾਏ ਗਏ ਸਨ। ਪਿਛਲੇ ਅੱਠ ਸਾਲਾਂ ਦੇ ਥੋੜ੍ਹੇ ਸਮੇਂ ਵਿੱਚਉੱਤਰ-ਪੂਰਬ ਵਿੱਚ ਹਵਾਈ ਅੱਡੇ ਬਣਾਏ ਗਏ ਹਨ। ਖੇਤਰ ਵਿੱਚ ਹਵਾਈ ਅੱਡਿਆਂ ਦਾ ਇਹ ਤੇਜ਼ੀ ਨਾਲ ਵਿਕਾਸ ਉੱਤਰ-ਪੂਰਬ ਵਿੱਚ ਸੰਪਰਕ ਵਧਾਉਣ 'ਤੇ ਪ੍ਰਧਾਨ ਮੰਤਰੀ ਦੇ ਵਿਸ਼ੇਸ਼ ਜ਼ੋਰ ਨੂੰ ਦਰਸਾਉਂਦਾ ਹੈ। ਉਨ੍ਹਾਂ ਦੱਸਿਆ ਕਿ ਉੱਤਰ-ਪੂਰਬ ਭਾਰਤ ਨੂੰ ਜੋੜਨ ਵਾਲੀਆਂ ਉਡਾਣਾਂ ਦੀ ਗਿਣਤੀ ਦੁੱਗਣੀ ਹੋ ਗਈ ਹੈ। ਸ਼੍ਰੀ ਮੋਦੀ ਨੇ ਟਿੱਪਣੀ ਕੀਤੀ, "ਡੋਨੀ ਪੋਲੋ ਹਵਾਈ ਅੱਡਾ ਅਰੁਣਾਚਲ ਪ੍ਰਦੇਸ਼ ਦੇ ਇਤਿਹਾਸ ਅਤੇ ਸੰਸਕ੍ਰਿਤੀ ਦਾ ਗਵਾਹ ਬਣ ਰਿਹਾ ਹੈ।ਹਵਾਈ ਅੱਡੇ ਦੇ ਨਾਂ ਰੱਖੇ ਜਾਣ 'ਤੇ ਚਾਨਣਾ ਪਾਉਂਦੇ ਹੋਏ ਪ੍ਰਧਾਨ ਮੰਤਰੀ ਨੇ ਦੱਸਿਆ ਕਿ 'ਡੋਨੀਦਾ ਅਰਥ ਸੂਰਜ ਹੈ ਜਦਕਿ 'ਪੋਲੋਦਾ ਮਤਲਬ ਚੰਦਰਮਾ ਹੈ। ਸੂਬੇ ਦੇ ਵਿਕਾਸ ਨਾਲ ਸੂਰਜ ਅਤੇ ਚੰਦਰਮਾ ਦੀ ਰੋਸ਼ਨੀ ਦੀ ਤੁਲਨਾ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਹਵਾਈ ਅੱਡੇ ਦਾ ਵਿਕਾਸ ਗ਼ਰੀਬਾਂ ਦੇ ਵਿਕਾਸ ਜਿੰਨਾ ਹੀ ਮਹੱਤਵਪੂਰਨ ਹੈ।

ਅਰੁਣਾਚਲ ਪ੍ਰਦੇਸ਼ ਵਿੱਚ ਬੁਨਿਆਦੀ ਢਾਂਚੇ ਦੇ ਵਿਕਾਸ 'ਤੇ ਚਾਨਣਾ ਪਾਉਂਦੇ ਹੋਏਪ੍ਰਧਾਨ ਮੰਤਰੀ ਨੇ ਦੂਰ-ਦੁਰਾਡੇ ਅਤੇ ਪਹੁੰਚ ਤੋਂ ਵਾਂਝੇ ਖੇਤਰਾਂ ਵਿੱਚ ਹਾਈਵੇਅ ਨਿਰਮਾਣ ਦੀ ਉਦਾਹਰਣ ਦਿੱਤੀ ਅਤੇ ਉਨ੍ਹਾਂ ਅੱਗੇ ਕਿਹਾ ਕਿ ਕੇਂਦਰ ਸਰਕਾਰ ਆਉਣ ਵਾਲੇ ਸਮੇਂ ਵਿੱਚ ਹੋਰ 50,000 ਕਰੋੜ ਰੁਪਏ ਖਰਚ ਕਰਨ ਜਾ ਰਹੀ ਹੈ। ਪ੍ਰਧਾਨ ਮੰਤਰੀ ਨੇ ਅਰੁਣਾਚਲ ਪ੍ਰਦੇਸ਼ ਦੀ ਕੁਦਰਤੀ ਸੁੰਦਰਤਾ ਨੂੰ ਰੇਖਾਂਕਿਤ ਕੀਤਾ ਅਤੇ ਟਿੱਪਣੀ ਕੀਤੀ ਕਿ ਰਾਜ ਵਿੱਚ ਸੈਰ ਸਪਾਟੇ ਲਈ ਬਹੁਤ ਸੰਭਾਵਨਾਵਾਂ ਹਨ। ਉਨ੍ਹਾਂ ਨੇ ਰਾਜ ਦੇ ਦੂਰ-ਦੁਰਾਡੇ ਖੇਤਰਾਂ ਨਾਲ ਸਹੀ ਸੰਪਰਕ ਦੀ ਲੋੜ 'ਤੇ ਜ਼ੋਰ ਦਿੱਤਾ ਅਤੇ ਦੱਸਿਆ ਕਿ ਅਰੁਣਾਚਲ ਪ੍ਰਦੇਸ਼ ਦੇ 85 ਫੀਸਦੀ ਪਿੰਡ ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ ਨਾਲ ਜੁੜੇ ਹੋਏ ਹਨ। ਨਵੇਂ ਹਵਾਈ ਅੱਡੇ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਨਾਲ ਪ੍ਰਧਾਨ ਮੰਤਰੀ ਨੇ ਦੱਸਿਆ ਕਿ ਇਹ ਕਾਰਗੋ ਸੇਵਾਵਾਂ ਦੇ ਖੇਤਰ ਵਿੱਚ ਵੱਡੇ ਮੌਕੇ ਪੈਦਾ ਕਰੇਗਾ। ਨਤੀਜੇ ਵਜੋਂ ਸੂਬੇ ਦੇ ਕਿਸਾਨ ਹੁਣ ਆਪਣੀ ਉਪਜ ਨੂੰ ਵੱਡੀਆਂ ਮੰਡੀਆਂ ਵਿੱਚ ਵੇਚ ਸਕਦੇ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਸੂਬੇ ਵਿੱਚ ਕਿਸਾਨ ਪੀਐੱਮ ਕਿਸਾਨ ਨਿਧੀ ਦਾ ਲਾਭ ਉਠਾ ਰਹੇ ਹਨ।

ਪ੍ਰਧਾਨ ਮੰਤਰੀ ਨੇ ਬਸਤੀਵਾਦੀ ਕਾਨੂੰਨ ਨੂੰ ਯਾਦ ਕੀਤਾਜਿਸ ਨੇ ਅਰੁਣਾਚਲ ਪ੍ਰਦੇਸ਼ ਦੇ ਲੋਕਾਂ ਨੂੰ ਬਾਂਸ ਦੀ ਕਟਾਈ ਕਰਨ ਤੋਂ ਰੋਕਿਆ ਸੀ ਅਤੇ ਇਸ ਕਾਨੂੰਨ ਨੂੰ ਖਤਮ ਕਰਨ ਲਈ ਸਰਕਾਰ ਦੇ ਕਦਮ ਦੀ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਬਾਂਸ ਇਸ ਰਾਜ ਦੀ ਜੀਵਨ ਸ਼ੈਲੀ ਦਾ ਹਿੱਸਾ ਹੈ ਅਤੇ ਇਸ ਦੀ ਕਾਸ਼ਤ ਖੇਤਰ ਦੇ ਲੋਕਾਂ ਨੂੰ ਭਾਰਤ ਅਤੇ ਵਿਸ਼ਵ ਭਰ ਵਿੱਚ ਬਾਂਸ ਦੇ ਉਤਪਾਦਾਂ ਨੂੰ ਨਿਰਯਾਤ ਕਰਨ ਵਿੱਚ ਮਦਦ ਕਰ ਰਹੀ ਹੈ। ਉਨ੍ਹਾਂ ਅੱਗੇ ਕਿਹਾ, "ਹੁਣ ਤੁਸੀਂ ਕਿਸੇ ਵੀ ਹੋਰ ਫਸਲ ਵਾਂਗ ਬਾਂਸ ਦੀ ਕਾਸ਼ਤਵਾਢੀ ਅਤੇ ਵਿਕਰੀ ਕਰ ਸਕਦੇ ਹੋ।"

ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ, "ਸਰਕਾਰ ਦੀ ਤਰਜੀਹ ਇਹ ਹੈ ਕਿ ਗ਼ਰੀਬ ਇੱਕ ਸ਼ਾਨਦਾਰ ਜੀਵਨ ਜਿਉਣ।ਉਨ੍ਹਾਂ ਨੇ ਪਹਾੜੀ ਖੇਤਰਾਂ ਵਿੱਚ ਸਿੱਖਿਆ ਅਤੇ ਸਿਹਤ ਪ੍ਰਦਾਨ ਕਰਨ ਲਈ ਪਿਛਲੀਆਂ ਸਰਕਾਰਾਂ ਦੇ ਯਤਨਾਂ 'ਤੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਮੌਜੂਦਾ ਸਰਕਾਰ ਆਯੁਸ਼ਮਾਨ ਭਾਰਤ ਯੋਜਨਾ ਤਹਿਤ ਲੱਖ ਤੱਕ ਦਾ ਬੀਮਾ ਕਵਰ ਪ੍ਰਦਾਨ ਕਰ ਰਹੀ ਹੈ। ਪ੍ਰਧਾਨ ਮੰਤਰੀ ਨੇ ਪੀਐੱਮ ਆਵਾਸ ਯੋਜਨਾਮਾਡਲ ਏਕਲਵਯ ਸਕੂਲ ਅਤੇ ਅਰੁਣਾਚਲ ਸਟਾਰਟਅੱਪ ਨੀਤੀ ਦੀਆਂ ਉਦਾਹਰਣਾਂ ਵੀ ਦਿੱਤੀਆਂ। 2014 ਵਿੱਚ ਸਾਰਿਆਂ ਲਈ ਬਿਜਲੀ ਦੇ ਮੰਤਵ ਨਾਲ ਸ਼ੁਰੂ ਹੋਈ ਸੌਭਾਗਯ ਯੋਜਨਾ 'ਤੇ ਚਾਨਣਾ ਪਾਉਂਦਿਆਂ ਪ੍ਰਧਾਨ ਮੰਤਰੀ ਨੇ ਦੱਸਿਆ ਕਿ ਅਰੁਣਾਚਲ ਪ੍ਰਦੇਸ਼ ਦੇ ਕਈ ਪਿੰਡਾਂ ਨੂੰ ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਬਿਜਲੀ ਮਿਲੀ ਹੈ।

ਸ਼੍ਰੀ ਮੋਦੀ ਨੇ ਟਿੱਪਣੀ ਕੀਤੀ, "ਅਸੀਂ ਰਾਜ ਦੇ ਹਰ ਘਰ ਅਤੇ ਪਿੰਡ ਤੱਕ ਵਿਕਾਸ ਨੂੰ ਲਿਜਾਣ ਲਈ ਮਿਸ਼ਨ ਮੋਡ 'ਤੇ ਕੰਮ ਕਰ ਰਹੇ ਹਾਂ।ਉਨ੍ਹਾਂ ਨੇ ਵਾਈਬ੍ਰੈਂਟ ਬਾਰਡਰ ਵਿਲੇਜ (ਜੀਵੰਤ ਸਰਹੱਦੀ ਪਿੰਡ) ਪ੍ਰੋਗਰਾਮ ਤਹਿਤ ਸਾਰੇ ਸਰਹੱਦੀ ਪਿੰਡਾਂ ਨੂੰ ਵਿਕਸਤ ਕਰਨ ਲਈ ਸਰਕਾਰ ਦੇ ਯਤਨਾਂ ਨੂੰ ਵੀ ਉਜਾਗਰ ਕੀਤਾਜਿਸ ਨਾਲ ਸੈਰ-ਸਪਾਟੇ ਨੂੰ ਹੁਲਾਰਾ ਮਿਲੇਗਾ ਅਤੇ ਖੇਤਰ ਵਿੱਚ ਪ੍ਰਵਾਸ ਘਟੇਗਾ। ਉਨ੍ਹਾਂ ਇਹ ਵੀ ਦੱਸਿਆ ਕਿ ਦੇਸ਼ ਦੇ ਨੌਜਵਾਨਾਂ ਨੂੰ ਐੱਨਸੀਸੀ ਨਾਲ ਜੋੜਨ ਲਈ ਸੂਬੇ ਵਿੱਚ ਇੱਕ ਵਿਸ਼ੇਸ਼ ਪ੍ਰੋਗਰਾਮ ਚਲਾਇਆ ਜਾ ਰਿਹਾ ਹੈਜਿਸ ਨਾਲ ਨੌਜਵਾਨਾਂ ਵਿੱਚ ਰੱਖਿਆ ਸਿਖਲਾਈ ਦੇਣ ਤੋਂ ਇਲਾਵਾ ਦੇਸ਼ ਦੀ ਸੇਵਾ ਕਰਨ ਦੀ ਭਾਵਨਾ ਪੈਦਾ ਹੋਵੇਗੀ। ਪ੍ਰਧਾਨ ਮੰਤਰੀ ਨੇ ਅੰਤ ਵਿੱਚ ਕਿਹਾ, "ਸਬਕਾ ਪ੍ਰਯਾਸ ਦੇ ਨਾਲ ਰਾਜ ਦੀ ਡਬਲ ਇੰਜਣ ਵਾਲੀ ਸਰਕਾਰ ਅਰੁਣਾਚਲ ਪ੍ਰਦੇਸ਼ ਦੇ ਵਿਕਾਸ ਲਈ ਪ੍ਰਤੀਬੱਧ ਹੈ।"

ਇਸ ਮੌਕੇ ਅਰੁਣਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸ਼੍ਰੀ ਪੇਮਾ ਖਾਂਡੂਅਰੁਣਾਚਲ ਪ੍ਰਦੇਸ਼ ਦੇ ਰਾਜਪਾਲ ਸ਼੍ਰੀ ਬੀ ਡੀ ਮਿਸ਼ਰਾ ਅਤੇ ਕੇਂਦਰੀ ਮੰਤਰੀ ਕਿਰਨ ਰਿਜਿਜੂ ਵੀ ਮੌਜੂਦ ਸਨ।

ਪਿਛੋਕੜ

ਡੋਨੀ ਪੋਲੋ ਹਵਾਈ ਅੱਡਾਈਟਾਨਗਰ

ਉੱਤਰ-ਪੂਰਬ ਵਿੱਚ ਕਨੈਕਟੀਵਿਟੀ ਨੂੰ ਹੁਲਾਰਾ ਦੇਣ ਲਈ ਇੱਕ ਅਹਿਮ ਕਦਮ ਤਹਿਤ ਪ੍ਰਧਾਨ ਮੰਤਰੀ ਨੇ ਅਰੁਣਾਚਲ ਪ੍ਰਦੇਸ਼ ਵਿੱਚ ਪਹਿਲੇ ਗ੍ਰੀਨਫੀਲਡ ਹਵਾਈ ਅੱਡੇ - ‘ਡੋਨੀ ਪੋਲੋ ਏਅਰਪੋਰਟਈਟਾਨਗਰ’ ਦਾ ਉਦਘਾਟਨ ਕੀਤਾ। ਹਵਾਈ ਅੱਡੇ ਦਾ ਨਾਮ ਅਰੁਣਾਚਲ ਪ੍ਰਦੇਸ਼ ਦੀਆਂ ਪ੍ਰੰਪਰਾਵਾਂ ਅਤੇ ਅਮੀਰ ਸੱਭਿਆਚਾਰਕ ਵਿਰਾਸਤ ਅਤੇ ਸੂਰਜ ('ਡੋਨੀ') ਅਤੇ ਚੰਦਰਮਾ ('ਪੋਲੋ') ਲਈ ਇਸ ਦੀ ਪੁਰਾਣੀ ਸਵਦੇਸ਼ੀ ਸ਼ਰਧਾ ਨੂੰ ਦਰਸਾਉਂਦਾ ਹੈ।

ਅਰੁਣਾਚਲ ਪ੍ਰਦੇਸ਼ ਦੇ ਇਸ ਪਹਿਲੇ ਗ੍ਰੀਨਫੀਲਡ ਹਵਾਈ ਅੱਡੇ ਨੂੰ 690 ਏਕੜ ਤੋਂ ਵੱਧ ਦੇ ਰਕਬੇ ਵਿੱਚ 640 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਵਿਕਸਤ ਕੀਤਾ ਗਿਆ ਹੈ। 2300 ਮੀਟਰ ਦੇ ਰਨਵੇਅ ਦੇ ਨਾਲਇਹ ਹਵਾਈ ਅੱਡਾ ਹਰ ਮੌਸਮ ਦੇ ਦਿਨ ਦੇ ਸੰਚਾਲਨ ਲਈ ਢੁਕਵਾਂ ਹੈ। ਏਅਰਪੋਰਟ ਟਰਮੀਨਲ ਇੱਕ ਆਧੁਨਿਕ ਇਮਾਰਤ ਹੈਜੋ ਊਰਜਾ ਕੁਸ਼ਲਤਾਅਖੁੱਟ ਊਰਜਾ ਅਤੇ ਸ੍ਰੋਤਾਂ ਨੂੰ ਨਵਿਆਉਣ ਨੂੰ ਉਤਸ਼ਾਹਿਤ ਕਰਦੀ ਹੈ।

ਈਟਾਨਗਰ ਵਿੱਚ ਇੱਕ ਨਵੇਂ ਹਵਾਈ ਅੱਡੇ ਦਾ ਵਿਕਾਸ ਨਾ ਸਿਰਫ ਖੇਤਰ ਵਿੱਚ ਕਨੈਕਟਿਵਿਟੀ ਵਿੱਚ ਸੁਧਾਰ ਕਰੇਗਾਬਲਕਿ ਵਪਾਰ ਅਤੇ ਸੈਰ-ਸਪਾਟੇ ਦੇ ਵਾਧੇ ਲਈ ਇੱਕ ਉਤਪ੍ਰੇਰਕ ਵਜੋਂ ਵੀ ਕੰਮ ਕਰੇਗਾਇਸ ਤਰ੍ਹਾਂ ਇਸ ਖੇਤਰ ਦੇ ਆਰਥਿਕ ਵਿਕਾਸ ਨੂੰ ਹੁਲਾਰਾ ਮਿਲੇਗਾ।

ਉੱਤਰ-ਪੂਰਬ ਦੇ ਪੰਜ ਰਾਜਾਂ ਮਿਜ਼ੋਰਮਮੇਘਾਲਿਆਸਿੱਕਮਅਰੁਣਾਚਲ ਪ੍ਰਦੇਸ਼ ਅਤੇ ਨਾਗਾਲੈਂਡ ਦੇ ਹਵਾਈ ਅੱਡਿਆਂ ਤੋਂ 75 ਸਾਲਾਂ ਵਿੱਚ ਪਹਿਲੀ ਵਾਰ ਉਡਾਣਾਂ ਸ਼ੁਰੂ ਹੋਈਆਂ ਹਨ।

ਉੱਤਰ-ਪੂਰਬ ਵਿੱਚ ਹਵਾਈ ਜਹਾਜ਼ਾਂ ਦੀ ਆਵਾਜਾਈ ਵਿੱਚ ਵੀ 2014 ਤੋਂ 113% ਦਾ ਵਾਧਾ ਹੋਇਆ ਹੈਜੋ ਕਿ 2014 ਵਿੱਚ 852 ਪ੍ਰਤੀ ਹਫ਼ਤੇ ਤੋਂ 2022 ਵਿੱਚ 1817 ਪ੍ਰਤੀ ਹਫ਼ਤੇ ਹੋ ਗਿਆ ਹੈ।

600 ਮੈਗਾਵਾਟ ਕਾਮੇਂਗ ਹਾਈਡਰੋ ਪਾਵਰ ਸਟੇਸ਼ਨ

8450 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਵਿਕਸਤ ਕੀਤਾ ਗਿਆ ਅਤੇ ਅਰੁਣਾਚਲ ਪ੍ਰਦੇਸ਼ ਦੇ ਪੱਛਮੀ ਕਾਮੇਂਗ ਜ਼ਿਲ੍ਹੇ ਵਿੱਚ 80 ਕਿਲੋਮੀਟਰ ਤੋਂ ਵੱਧ ਖੇਤਰ ਵਿੱਚ ਫੈਲਿਆਇਹ ਪ੍ਰੋਜੈਕਟ ਅਰੁਣਾਚਲ ਪ੍ਰਦੇਸ਼ ਨੂੰ ਇੱਕ ਵਾਧੂ ਬਿਜਲੀ ਵਾਲਾ ਰਾਜ ਬਣਾਏਗਾਜਿਸ ਨਾਲ ਗਰਿੱਡ ਸਥਿਰਤਾ ਅਤੇ ਏਕੀਕਰਣ ਦੇ ਮਾਮਲੇ ਵਿੱਚ ਨੈਸ਼ਨਲ ਗਰਿੱਡ ਨੂੰ ਵੀ ਲਾਭ ਹੋਵੇਗਾ। ਇਹ ਪ੍ਰੋਜੈਕਟ ਵਧੇਰੇ ਗ੍ਰੀਨ ਊਰਜਾ ਨੂੰ ਅਪਣਾਉਣ ਲਈ ਦੇਸ਼ ਦੀ ਪ੍ਰਤੀਬੱਧਤਾ ਦੀ ਪੂਰਤੀ ਵਿੱਚ ਵੱਡਾ ਯੋਗਦਾਨ ਪਾਵੇਗਾ।

https://twitter.com/narendramodi/status/1593831999319420928

https://twitter.com/PMOIndia/status/1593834137818828801

https://twitter.com/PMOIndia/status/1593835206401613827

https://twitter.com/PMOIndia/status/1593835563496312832

https://twitter.com/PMOIndia/status/1593837962717896705

https://twitter.com/PMOIndia/status/1593838363370323969

https://youtu.be/Ik8G2pXUSNM 

*****

ਡੀਐੱਸ,ਟੀਐੱਸ (Release ID: 1877383) Visitor Counter : 64