ਪ੍ਰਧਾਨ ਮੰਤਰੀ ਦਫਤਰ

ਇੰਡੋਨੇਸ਼ੀਆ ਦੇ ਬਾਲੀ ਵਿੱਚ ਭਾਰਤੀ ਕਮਿਊਨਿਟੀ ਦੇ ਪ੍ਰੋਗਰਾਮ ਵਿੱਚ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ-ਪਾਠ

Posted On: 15 NOV 2022 4:40PM by PIB Chandigarh

ਨਮਸਤੇ। ਵਨੱਕਮ।

ਆਪ ਸਭ ਨੂੰ ਨਮਸਕਾਰ। ਇੰਡੋਨੇਸ਼ੀਆ ਆਉਣ ਦੇ ਬਾਅਦ, ਬਾਲੀ ਆਉਣ ਦੇ ਬਾਅਦ ਹਰ ਹਿੰਦੁਸਤਾਨੀ ਨੂੰ ਇੱਕ ਅਲੱਗ ਹੀ ਅਨੁਭੂਤੀ ਹੁੰਦੀ ਹੈ, ਇੱਕ ਅਲੱਗ ਹੀ ਅਹਿਸਾਸ ਹੁੰਦਾ ਹੈ ਅਤੇ ਮੈਂ ਵੀ ਉਹੀ vibrations ਫੀਲ ਕਰ ਰਿਹਾ ਹਾਂ। ਜਿਸ ਜਗ੍ਹਾ ਦੇ ਨਾਲ ਭਾਰਤ ਦਾ ਹਜ਼ਾਰਾਂ ਵਰ੍ਹਿਆਂ ਦਾ ਰਿਸ਼ਤਾ ਰਿਹਾ ਹੋਵੇ ਅਤੇ ਜਿਸ ਬਾਰੇ ਸੁਣਦੇ ਰਹਿੰਦੇ ਹੋ ਕਿ ਹਜ਼ਾਰਾਂ ਸਾਲ ਵਿੱਚ ਅਨੇਕਾਂ ਪੀੜ੍ਹੀਆਂ ਆਈਆਂ, ਚਲੀਆਂ ਗਈਆਂ ਲੇਕਿਨ ਉਸ ਪਰੰਪਰਾ ਨੂੰ ਕਦੇ ਓਝਲ ਨਹੀਂ ਹੋਣ ਦਿੱਤਾ, ਹਜ਼ਾਰਾਂ ਸਾਲ ਤੋਂ ਉਸ ਪਰੰਪਰਾ ਨੂੰ ਜਿਉਣਾ, ਪੀੜ੍ਹੀ ਦਰ ਪੀੜ੍ਹੀ ਉਸ ਪਰੰਪਰਾ ਨੂੰ ਜਾਣਨਾ ਅਤੇ ਹਰ ਪਲ ਉਸ ਪਰੰਪਰਾ ਨਾਲ ਜੁੜੇ ਰਹਿਣਾ। ਉੱਥੇ ਦੇ ਲੋਕ, ਉਹ ਧਰਤੀ ਇੱਕ ਅਲੱਗ ਹੀ ਆਨੰਦ ਦੇਂਦੀ ਹੈ, ਇੱਕ ਅਲੱਗ ਹੀ ਆਨੰਦ ਦੀ ਅਨੁਭੂਤੀ ਕਰਵਾਉਂਦੀ ਹੈ। ਤੁਸੀਂ ਕਲਪਨਾ ਕਰ ਸਕਦੇ ਹੋ ਅੱਜ ਜਿਸ ਸਮੇਂ ਮੈਂ ਤੁਹਾਡੇ ਨਾਲ ਬਾਤ ਕਰ ਰਿਹਾ ਹਾਂ। ਅਸੀਂ ਇੱਥੇ ਬਾਲੀ ਵਿੱਚ ਬੈਠੇ ਹਾਂ, ਬਾਲੀ ਦੀ ਪਰੰਪਰਾਵਾਂ ਦੇ ਗੀਤ ਗਾ ਰਹੇ ਹਾਂ ਉਸੇ ਸਮੇਂ ਜਦੋਂ ਮੈਂ ਤੁਹਾਡੇ ਨਾਲ ਬਾਤ ਕਰ ਰਿਹਾ ਹਾਂ ਇਸੇ ਪਲ ਬਾਲੀ ਤੋਂ ਡੇਢ ਹਜ਼ਾਰ ਕਿਲੋਮੀਟਰ ਦੂਰ ਭਾਰਤ ਦੇ ਕਟਕ ਸ਼ਹਿਰ ਵਿੱਚ ਮਹਾਨਦੀ ਦੇ ਕਿਨਾਰੇ ਬਾਲੀ ਯਾਤਰਾ ਦਾ ਮਹੋਤਸਵ ਚਲ ਰਿਹਾ ਹੈ ਜਿਸ ਨੂੰ ਬਾਲੀ ਜਾਤਰਾ ਕਹਿੰਦੇ ਹਾਂ। ਅਤੇ ਇਹ ਬਾਲੀ ਜਾਤਰਾ ਹੈ ਕੀ?

 

ਇਹ ਮਹੋਤਸਵ ਭਾਰਤ ਅਤੇ ਇੰਡੋਨੇਸ਼ੀਆ ਦਰਮਿਆਨ ਹਜ਼ਾਰਾਂ ਵਰ੍ਹਿਆਂ ਦੇ trade relations ਨੂੰ celebrate ਕਰਦਾ ਹੈ। ਇੰਡੋਨੇਸ਼ੀਆ ਦੇ ਲੋਕ ਇਸ ਬਾਰ ਦੀ ਬਾਲੀ ਜਾਤਰਾ ਦੇ ਫੋਟੋ ਇੰਟਰਨੈੱਟ ‘ਤੇ ਦੇਖਣਗੇ ਤਾਂ ਉਨ੍ਹਾਂ ਨੂੰ ਵਾਕਈ ਗਰਵ (ਮਾਣ) ਹੋਵੇਗਾ, ਆਨੰਦ ਹੋਵੇਗਾ, ਉਤਸਾਹ ਨਾਲ ਭਰ ਜਾਣਗੇ। ਹੁਣ ਕਈ ਵਰ੍ਹਿਆਂ ਬਾਅਦ ਵਿੱਚ ‘ਚ ਕੋਰੋਨਾ ਦੇ ਕਾਰਨ ਜੋ ਦਿੱਕਤਾਂ ਆਈਆਂ ਉਸ ਦੇ ਕਾਰਨ ਕੁਝ ਰੁਕਾਵਟਾਂ ਆਈਆਂ ਸਨ। ਅਤੇ ਹੁਣ ਕਈ ਵਰ੍ਹਿਆਂ ਬਾਅਦ ਬਾਲੀ ਜਾਤਰਾ, ਇਹ ਮਹੋਤਸਵ ਓਡੀਸ਼ਾ ਵਿੱਚ ਬਹੁਤ ਹੀ ਬੜੇ ਸਕੇਲ ‘ਤੇ ਭਵਯਤਾ ਦੇ ਨਾਲ, ਦਿਵਯਤਾ ਦੇ ਨਾਲ ਲੱਖਾਂ ਲੋਕਾਂ ਦੀ ਭਾਗੀਦਾਰੀ ਦੇ ਨਾਲ mass participations ਦੇ ਨਾਲ ਹਾਲੇ ਮਨਾਇਆ ਜਾ ਰਿਹਾ ਹੈ। ਮੈਨੂੰ ਦੱਸਿਆ ਗਿਆ ਕਿ ਉੱਥੇ ਦੇ ਲੋਕ ਇਹ ਬਾਲੀ ਜਾਤਰਾ ਦੀ ਯਾਦ ਵਿੱਚ ਇੱਕ ਮੁਕਬਾਲਾ ਚਲਾ ਰਹੇ ਹਨ, ਕਹਿੰਦੇ ਹਨ ਕਿ ਕਾਗਜ ਦੀਆਂ ਕਿਸ਼ਤੀਆਂ ਬਣਾ ਕੇ ਬਹਾਈਆਂ ਜਾਣਗੀਆਂ ਅਤੇ ਉਹ world record ਕਰਨ ਦੇ ਮੂਡ ਵਿੱਚ ਹਨ। ਇਸ ਦਾ ਮਤਲਬ ਇਹ ਹੋਇਆ ਓਡੀਸ਼ਾ ਵਿੱਚ ਅੱਜ ਜੋ ਲੋਕ ਇਕੱਠਾ ਹੋਏ ਹਨ ਉਨ੍ਹਾਂ ਦਾ ਸ਼ਰੀਰ ਉੱਥੇ ਹੈ ਲੇਕਿਨ ਮਨ ਬਾਲੀ ਵਿੱਚ ਹੈ, ਤੁਸੀਂ ਲੋਕਾਂ ਦੇ ਵਿੱਚ ਹੈ।

 

ਸਾਥੀਓ,

ਅਸੀਂ ਲੋਕ ਅਕਸਰ ਬਾਤਚੀਤ ਵਿੱਚ ਕਹਿੰਦੇ ਹਾਂ ‘It’s a small world’ ਭਾਰਤ ਅਤੇ ਇੰਡੋਨੇਸ਼ੀਆ ਦੇ ਸਬੰਧਾਂ ਨੂੰ ਦੇਖੀਏ ਤਾਂ ਇਹ ਸ਼ਬਦ ਨਹੀਂ ਹੈ ਇਹ ਸਾਨੂੰ ਸੱਚਾਈ ਨਜ਼ਰ ਆਉਂਦੀ ਹੈ ਸਟੀਕ ਬੈਠਦਾ ਹੈ। ਸਮੁੰਦਰ ਦੀਆਂ ਵਿਸ਼ਾਲ ਲਹਿਰਾਂ ਨੇ ਭਾਰਤ ਅਤੇ ਇੰਡੋਨੇਸ਼ੀਆ ਦੇ ਸਬੰਧਾਂ ਨੂੰ ਲਹਿਰਾਂ ਦੀ ਤਰ੍ਹਾਂ ਹੀ ਉਮੰਗ ਨਾਲ ਭਰਿਆ ਹੈ, ਜੀਵੰਤ ਰੱਖਿਆ ਹੈ ਕਦੇ ਥਕਾਨ ਮਹਿਸੂਸ ਨਹੀਂ ਹੋਈ ਉਹ ਲਹਿਰਾਂ ਜਿਵੇਂ ਚਲਦੀਆਂ ਰਹਿੰਦੀਆਂ ਹਨ ਸਾਡਾ ਨਾਤਾ ਵੀ ਓਵੇਂ ਹੀ ਜੀਵੰਤ ਰਹਿੰਦਾ ਹੈ। ਇੱਕ ਸਮਾਂ ਸੀ ਜਦੋਂ ਕਲਿੰਗ ਮੇਦਾਂਗ ਜਿਹੇ ਸਾਮਰਾਜਾਂ ਦੇ ਮਾਧਿਅਮ ਨਾਲ ਭਾਰਤ ਦਾ ਦਰਸ਼ਨ, ਭਾਰਤ ਦਾ ਸੱਭਿਆਚਾਰ ਇੰਡੋਨੇਸ਼ੀਆ ਦੀ ਧਰਤੀ ਤੱਕ ਪਹੁੰਚੇ। ਅੱਜ ਇੱਕ ਇਹ ਸਮਾਂ ਹੈ ਜਦੋਂ ਭਾਰਤ ਅਤੇ ਇੰਡੋਨੇਸ਼ੀਆ 21ਵੀਂ ਸਦੀ ਵਿੱਚ ਵਿਕਾਸ ਦੇ ਲਈ ਇੱਕ-ਦੂਸਰੇ ਦੇ ਨਾਲ ਮੌਢੇ ਨਾਲ ਮੌਢਾ ਮਿਲਾ ਕੇ ਕੰਮ ਕਰ ਰਿਹਾ ਹੈ। ਇੰਡੋਨੇਸ਼ੀਆ ਦੀ ਜਮੀਨ ਨੇ ਭਾਰਤ ਤੋਂ ਆਏ ਹੋਏ ਲੋਕਾਂ ਨੂੰ ਪਿਆਰ ਨਾਲ accept ਕੀਤਾ, ਉਨ੍ਹਾਂ ਨੂੰ ਆਪਣੇ ਸਮਾਜ ਵਿੱਚ ਸ਼ਾਮਲ ਕੀਤਾ। ਇਸੇ ਵਜ੍ਹਾ ਨਾਲ ਅੱਜ ਤੁਸੀਂ ਸਾਰੇ ਇੰਡੋਨੇਸ਼ੀਆ ਦੇ ਵਿਕਾਸ ਅਤੇ ਸਮ੍ਰਿੱਧੀ ਵਿੱਚ ਆਪਣਾ ਯੋਗਦਾਨ ਦੇ ਰਹੇ ਹੋ। ਸਾਡੇ ਬਹੁਤ ਸਾਰੇ ਸਿੰਧੀ ਪਰਿਵਾਰ ਇੱਥੇ ਰਹਿੰਦੇ ਹਨ।

 

ਅਤੇ ਭਾਰਤ ਤੋਂ ਆਏ ਹੋਏ ਸਾਡੇ ਸਿੰਧੀ ਪਰਿਵਾਰ ਦੇ ਭਾਈ-ਭੈਣਾਂ ਨੇ ਇੱਥੇ ਦੇ textile sector ਵਿੱਚ sports good sector ਵਿੱਚ ਇਤਨਾ ਹੀ ਨਹੀਂ ਫਿਲਮ ਅਤੇ ਟੀਵੀ ਇੰਡਸਟ੍ਰੀ ਵਿੱਚ ਵੀ ਕਾਫੀ ਕੁਝ contribute ਕੀਤਾ ਹੈ। ਗੁਜਰਾਤ ਨਾਲ ਜੁੜੇ ਹੋਏ ਕਾਫੀ ਲੋਕ ਇੱਥੇ ਹਨ gems, diamonds, mines even ਖੇਤੀ, ਕਿਸਾਨੀ ਉਸ ਵਿੱਚ ਵੀ ਉਹ ਲੋਕ ਨਜ਼ਰ ਆਉਂਦੇ ਹਨ। ਭਾਰਤ ਤੋਂ ਆਏ ਹੋਏ engineers, charted accountants, professionals ਇੰਡੋਨੇਸ਼ੀਆ ਦੇ ਵਿਕਾਸ ਦੇ ਸਹਿਯਾਤਰੀ ਬਣੇ ਹੋਏ ਹਨ। ਕਿਤਨੇ ਹੀ ਤਮਿਲ ਭਾਸ਼ੀ ਕਲਾਕਾਰ ਇੱਥੇ ਦੇ ਸੱਭਿਆਚਾਰ, ਇੱਥੇ ਦੇ ਆਰਟਸ ਨੂੰ ਹੋਰ ਸਮ੍ਰਿੱਧ ਕਰਨ ਵਿੱਚ ਆਪਣਾ ਯੋਗਦਾਨ ਦੇ ਰਹੇ ਹਨ। ਮੈਨੂੰ ਯਾਦ ਹੈ ਜਦੋਂ 3-4 ਸਾਲ ਪਹਿਲਾਂ ਇੰਡੋਨੇਸ਼ੀਆ ਦੇ ਬੱਪਾ Nyoman Nuarta ਨੂੰ ਭਾਰਤ ਨੇ ਪਦਮਸ਼੍ਰੀ ਨਾਲ ਸਨਮਾਨਿਤ ਕੀਤਾ ਸੀ ਉਸ ਸਮੇਂ ਭਾਰਤ ਦਾ ਰਾਸ਼ਟਰਪਤੀ ਭਵਨ ਤਾੜੀਆਂ ਦੀ ਗੜਗੜ੍ਹਾਹਤ ਨਾਲ ਗੂੰਜਦਾ ਹੀ ਰਹਿੰਦਾ ਸੀ। ਉਨ੍ਹਾਂ ਦੀ ਬਣਾਈ ਕਲਾਕ੍ਰਿਤੀ ਗਰੂੜ ਵਿਸ਼ਣੁ ਕੇਨਕਾਨਾ ਦਾ ਕੋਈ ਸ਼ਾਇਦ ਹਿੰਦੁਸਤਾਨੀ ਅਜਿਹਾ ਨਹੀਂ ਹੋਵੇਗਾ ਜੋ ਉਸ ਦੀ ਪ੍ਰਸ਼ੰਸਾ ਨਾ ਕਰਦਾ ਹੋਵੇ।

 

ਇਵੇਂ ਹੀ ਇੰਡੋਨੇਸ਼ੀ ਦੇ Wayan Dibia ਅਤੇ Agus Indra Udayana ਜੀ ਨੂੰ ਜਦੋਂ ਪਦਮ ਸਨਮਾਨ ਮਿਲਿਆ ਸੀ ਤਾਂ ਮੈਨੂੰ ਨਿਰਣੈ ਕਰਨ ਤੋਂ ਪਹਿਲਾਂ ਉਨ੍ਹਾਂ ਬਾਰੇ ਕਾਫੀ ਕੁਝ ਜਾਣਨ ਦਾ ਮੌਕਾ ਮਿਲਿਆ। Agus Indra Udayana ਜੀ ਨਾਲ ਤੁਸੀਂ ਭਲੀਭਾਤੀ ਪਰਿਚਿਤ ਹੋ ਅਤੇ ਅੱਜ ਇੱਥੇ ਮੌਜੂਦ ਵੀ ਹਨ। ਉਹ ਬਾਲੀ ਵਿੱਚ ਮਹਾਤਮਾ ਗਾਂਧੀ ਦੇ ਵਿਚਾਰਾਂ ਨੂੰ ਅੱਗੇ ਵਧਾਉਣ ਦੇ ਲਈ ਜੀ-ਜਾਨ ਨਾਲ ਜੁਟੇ ਹੋਏ ਹਨ। ਮੈਂ ਕਿਤੇ ਉਨ੍ਹਾਂ ਦਾ ਇੱਕ ਇੰਟਰਵਿਊ ਦੇਖਿਆ ਸੀ ਉਸ ਵਿੱਚ ਉਹ ਕਹਿ ਰਹੇ ਸਨ ਕਿ ਭਾਰਤ ਦੀ ਸਭ ਤੋਂ ਬੜੀ ਵਿਸ਼ੇਸ਼ਤਾ ਅਤਿਥੀ ਦੇਵ ਭਵ ਦੀ ਹੈ। ਯਾਨੀ ਅਤਿਥੀ ਦੇਵੋ ਭਵ ਇਹ ਭਾਵਨਾ ਜੋ ਹੈ ਇਹ ਹਰ ਭਾਰਤੀ ਦੀਆਂ ਰਗਾਂ ਵਿੱਚ ਹੈ ਅਪਣਾਤਵ ਦਾ ਇਹ ਭਾਵ ਪ੍ਰਗਟ ਹੁੰਦਾ ਹੈ ਮੈਨੂੰ ਇੰਟਰਵਿਊ ਪੜ੍ਹ ਕੇ ਅੱਛਾ ਲਗਿਆ ਲੇਕਿਨ ਇੱਕ ਬਾਤ ਹੋਰ ਵੀ ਦੱਸਣੀ ਚਾਹੀਦੀ ਹੈ ਅਪਣਤਵ ਦੇ ਵਿਸ਼ੇ ਵਿੱਚ ਭਾਰਤ ਦੀ ਤਾਰੀਫ ਹੋ ਰਹੀ ਹੋਵੇਗੀ ਲੇਕਿਨ ਇੰਡੋਨੇਸ਼ੀਆ ਦੇ ਲੋਕਾਂ ਦਾ ਵੀ ਅਪਣਤਵ ਘੱਟ ਨਹੀਂ ਹੈ। ਜਦੋਂ ਮੈਂ ਇੱਥੇ ਪਿਛਲੀ ਬਾਰ ਜਕਾਰਤਾ ਵਿੱਚ ਆਇਆ ਸੀ ਇੰਡੋਨੇਸ਼ੀਆ ਦੇ ਲੋਕਾਂ ਨੇ ਜੋ ਸਨੇਹ ਦਿੱਤਾ, ਜੋ ਪਿਆਰ ਦਿੱਤਾ ਮੈਂ ਉਸ ਨੂੰ ਕਰੀਬ ਨਾਲ ਦੇਖਿਆ ਸੀ ਮਹਿਸੂਸ ਕੀਤਾ ਸੀ, ਇਤਨਾ ਮਾਨ, ਸਨਮਾਨ, ਪਿਆਰ, ਸਨੇਹ, ਅਪਣਾਪਨ ਕੀ ਕੁਝ ਨਹੀਂ ਸੀ।

ਅਤੇ ਮੈਨੂੰ ਯਾਦ ਹੈ ਰਾਸ਼ਟਰਪਤੀ ਜੋਕੋ ਵਿਡੋਡੋ ਜੀ ਦੇ ਨਾਲ ਪਤੰਗ ਉੜਾਉਣ ਵਿੱਚ ਮੈਨੂੰ ਜੋ ਮਜ਼ਾ ਆਇਆ ਸੀ, ਅਸੀਂ ਦੋਨੋਂ ਪਤੰਗ ਉੜਾਉਣ ਚਲੇ ਗਏ ਸਨ। ਉਹ ਅਦਭੁਤ ਸੀ ਅਤੇ ਮੇਰੀ ਤਾਂ ਗੁਜਰਾਤ ਵਿੱਚ ਸੰਕ੍ਰਾਂਤੀ ‘ਤੇ ਪਤੰਗ ਉੜਾਉਣ ਦੀ ਬੜੀ ਟ੍ਰੇਨਿੰਗ ਰਹੀ ਹੈ ਅਤੇ ਮੈਨੂੰ ਪਤਾ ਹੈ ਇੱਥੇ ਇੰਡੋਨੇਸ਼ੀਆ ਵਿੱਚ ਵੀ ਸੰਕ੍ਰਾਂਤੀ ‘ਤੇ ਖੂਬ ਪਤੰਗ ਉੜਾਈ ਜਾਂਦੀ ਹੈ। ਅਤੇ ਅਜਿਹਾ ਨਹੀਂ ਹੈ ਕਿ ਭਾਰਤ ਅਤੇ ਇੰਡੋਨੇਸ਼ੀਆ ਦਾ ਸਾਥ ਸਿਰਫ ਸੁਖ ਦਾ ਹੈ, ਆਨੰਦ ਦਾ ਹੈ, ਅੱਛਾ ਹੈ ਤਦ ਨਾਤਾ ਅਜਿਹਾ ਨਹੀਂ ਹੈ, ਅਸੀਂ ਸੁਖ-ਦੁਖ ਦੇ ਸਾਥੀ ਹਾਂ ਅਗਰ ਸੁਖ ਵਿੱਚ ਸਾਥੀ ਤਾਂ ਅਸੀਂ ਦੁਖ ਵਿੱਚ ਵੀ ਉਤਨੇ ਹੀ ਸਾਥੀ ਹਾਂ। ਅਸੀਂ ਸੁਖ-ਦੁਖ ਵਿੱਚ ਇੱਕ-ਦੂਸਰੇ ਦੇ ਸੁਖ-ਦੁਖ ਨੂੰ ਵੰਡਣ ਵਾਲੇ ਲੋਕ ਹਾਂ। ਜਦੋਂ 2018 ਵਿੱਚ ਇੰਡੋਨੇਸ਼ੀਆ ਵਿੱਚ ਇਤਨਾ ਬੜਾ ਭੂਕੰਪ ਆਇਆ ਤਾਂ ਭਾਰਤ ਨੇ ਤੁਰੰਤ ਆਪਰੇਸ਼ਨ ਸਮੁੰਦਰ ਮੈਤ੍ਰੀ ਸ਼ੁਰੂ ਕੀਤਾ ਸੀ। ਇਸ ਲਈ ਹੀ ਉਸ ਸਾਲ ਮੈਂ ਜਕਾਰਤਾ ਆਇਆ ਸੀ ਅਤੇ ਮੈਂ ਇੱਕ ਬਾਤ ਕਹੀ ਸੀ, ਮੈਂ ਕਿਹਾ ਕਿ ਭਾਰਤ ਅਤੇ ਇੰਡੋਨੇਸ਼ੀਆ ਵਿੱਚ 90 ਨੌਟੀਕਲ ਮੀਲ ਦਾ ਫਾਸਲਾ ਭਲੇ ਹੋਵੇ ਲੇਕਿਨ ਹਕੀਕਤ ਤਾਂ ਇਹ ਅਸੀਂ 90 ਨੌਟੀਕਲ ਮੀਲ ਦੂਰ ਨਹੀਂ ਹਾਂ, ਅਸੀਂ 90 ਨੌਟੀਕਲ ਮੀਲ ਪਾਸ ਹਾਂ।

 

ਸਾਥੀਓ,

ਜੀਵਨ ਦੇ ਪਗ-ਪਗ ‘ਤੇ, ਪਲ-ਪਲ ਵਿੱਚ ਅਜਿਹਾ ਕਿਤਨਾ ਕੁਝ ਹੈ ਜਿਸ ਨੂੰ ਭਾਰਤ ਅਤੇ ਇੰਡੋਨੇਸ਼ੀਆ ਨੇ ਮਿਲ ਕੇ ਹੁਣ ਤੱਕ ਸਹਿਜ ਕਰ ਰੱਖਿਆ ਹੈ। ਬਾਲੀ ਦੀ ਇਹ ਭੂਮੀ ਮਹਾਰਿਸ਼ੀ ਮਾਰਕੰਡੇਯ ਅਤੇ ਮਹਾਰਿਸ਼ੀ ਅਗਸਤ ਦੇ ਤਦ ਤੋਂ ਪਵਿੱਤਰ ਹੈ। ਭਾਰਤ ਵਿੱਚ ਅਗਰ ਹਿਮਾਲਯ ਹੈ ਤਾਂ ਬਾਲੀ ਵਿੱਚ ਅਗੁੰਗ ਪਰਵਤ ਹੈ। ਭਾਰਤ ਵਿੱਚ ਅਗਰ ਗੰਗਾ ਹੈ ਤਾਂ ਬਾਲੀ ਵਿੱਚ ਤੀਰਥ ਗੰਗਾ ਹੈ। ਅਸੀਂ ਵੀ ਭਾਰਤ ਵਿੱਚ ਹਰ ਸ਼ੁਭ ਕਾਰਜ ਦਾ ਸ਼੍ਰੀ ਗਣੇਸ਼ ਕਰਦੇ ਹਾਂ ਇੱਥੇ ਵੀ ਸ਼੍ਰੀ ਗਣੇਸ਼ ਘਰ-ਘਰ ਵਿਰਾਜਮਾਨ ਹੈ, ਜਨਤਕ ਥਾਵਾਂ ‘ਤੇ ਸ਼ੁਭਤਾ ਫੈਲਾ ਰਹੇ ਹਾਂ। ਪੁਰਣਿਮਾ ਦਾ ਵ੍ਰਤ, ਏਕਾਦਸ਼ੀ ਦੀ ਮਹਿਮਾ, ਤ੍ਰਿਕਾਲ ਸੰਧਿਆ ਦੇ ਜ਼ਰੀਏ ਸੂਰਯ ਉਪਾਸਨਾ ਦੀ ਪਰੰਪਰਾ, ਮਾਂ ਸਰਸਵਤੀ ਦੇ ਰੂਪ ਵਿੱਚ ਗਿਆਨ ਦੀ ਅਰਾਧਨਾ ਅਣਗਿਣਤ ਚੀਜਾਂ ਅਸੀਂ ਕਹਿ ਸਕਦੇ ਹਾਂ ਅਜਿਹੀਆਂ ਬਹੁਤ ਸਾਰੀਆਂ ਬਾਤਾਂ ਹਨ ਜੋ ਸਾਨੂੰ ਜੋੜ ਰੱਖਦੀਆਂ ਹਨ, ਜੋੜਦੀਆਂ ਰਹਿੰਦੀਆਂ ਹਨ। ਬਾਲੀ ਦਾ ਜਨ-ਜਨ ਮਹਾਭਾਰਤ ਦੀਆਂ ਗਾਥਾਵਾਂ ਦੇ ਨਾਲ ਬੜਾ ਹੁੰਦਾ ਹੈ। ਅਤੇ ਮੈਂ ਤਾਂ ਦਵਾਰਕਾਧੀਸ਼ ਭਗਵਾਨ ਕ੍ਰਿਸ਼ਣ ਦੀ ਧਰਤੀ ਗੁਜਰਾਤ ਤੋਂ ਪਲਾ-ਬੜਾ ਹਾਂ, ਮੇਰਾ ਤਾਂ ਜੀਵਨ ਉੱਥੇ ਬੀਤਿਆ ਹੋਇਆ ਹੈ। ਬਾਲੀ ਦੇ ਲੋਕਾਂ ਦੀ ਜਿਹੀ ਆਸਥਾ ਮਹਾਭਾਰਤ ਦੇ ਲਈ ਹੈ, ਭਾਰਤ ਵਿੱਚ ਲੋਕਾਂ ਦੀ ਵੈਸੀ ਆਤਮੀਯਤਾ ਬਾਲੀ ਦੇ ਲੋਕਾਂ ਦੇ ਲਈ ਵੀ ਹੈ। ਤੁਸੀਂ ਇੱਥੇ ਭਗਵਾਨ ਵਿਸ਼ਣੁ ਅਤੇ ਭਗਵਾਨ ਰਾਮ ਦੀ ਅਰਾਧਨਾ ਕਰਦੇ ਹੋ ਅਤੇ ਅਸੀਂ ਜਦੋਂ ਭਾਰਤ ਵਿੱਚ ਭਗਵਾਨ ਰਾਮ ਦੀ ਜਨਮ ਭੂਮੀ ‘ਤੇ ਸ਼ਾਨਦਾਰ ਰਾਮ ਮੰਦਿਰ ਦੀ ਨੀਂਹ ਰੱਖੀ ਜਾਂਦੀ ਹੈ ਤਾਂ ਇੰਡੋਨੇਸ਼ੀਆ ਦੀ ਰਾਮਾਯਣ ਪਰੰਪਰਾ ਨੂੰ ਵੀ ਗਰਵ (ਮਾਣ) ਨਾਲ ਯਾਦ ਕਰਦੇ ਹਾਂ। ਕੁਝ ਸਾਲ ਪਹਿਲਾਂ ਜਦੋਂ ਭਾਰਤ ਵਿੱਚ ਰਾਮਾਯਣ festival ਦਾ ਆਯੋਜਨ ਹੋਇਆ ਸੀ ਤਾਂ ਇੰਡੋਨੇਸ਼ੀਆ ਦੇ ਵੀ ਕਈ ਕਲਾਕਾਰ, ਇੱਥੋਂ ਕਈ ਕਲਾਵ੍ਰਧ ਭਾਰਤ ਆਏ ਸਨ ਅਤੇ ਅਹਿਮਦਾਬਾਦ ਵਿੱਚ, ਹੈਦਰਾਬਾਦ ਵਿੱਚ, ਲਖਨਊ ਵਿੱਚ ਅਨੇਕ ਸ਼ਹਿਰਾਂ ਵਿੱਚ ਉਹ ਆਪਣਾ ਪ੍ਰੋਗਰਾਮ ਕਰਦੇ-ਕਰਦੇ ਉਹ ਅਯੁੱਧਿਆ ਆਏ ਸਨ ਉਨ੍ਹਾਂ ਦਾ ਆਖਿਰੀ ਸਮਾਪਨ ਪ੍ਰੋਗਰਾਮ ਅਯੁੱਧਿਆ ਵਿੱਚ ਹੋਇਆ ਸੀ ਅਤੇ ਬਹੁਤ ਵਾਹਵਾਹੀ ਹੋਈ ਸੀ। ਹਿੰਦੁਸਤਾਨ ਵਿੱਚ ਜਿੱਥੇ ਗਏ ਅਖਬਾਰ ਭਰੇ ਪਏ ਰਹਿੰਦੇ ਸਨ।

 

ਭਾਈਓ ਅਤੇ ਭੈਣੋਂ,

ਬਾਲੀ ਵਿੱਚ ਅਜਿਹਾ ਸ਼ਾਇਦ ਹੀ ਕੋਈ ਵਿਅਕਤੀ ਹੋਵੇਗਾ ਜਿਸ ਦੀ ਅਭੀਲਾਸ਼ਾ ਨਹੀਂ ਹੋਵੇਗੀ ਕਿ ਆਪਣੇ ਜੀਵਨ ਵਿੱਚ ਇੱਕ ਬਾਰ ਅਯੁੱਧਿਆ ਜਾਂ ਦਵਾਰਿਕਾ ਦੇ ਦਰਸ਼ਨ ਨਾ ਕਰੇ ਅਜਿਹਾ ਸ਼ਾਇਦ ਕੋਈ ਵੀ ਇਨਸਾਨ ਨਹੀਂ ਹੋਵੇਗਾ। ਭਾਰਤ ਵਿੱਚ ਵੀ ਲੋਕ ਪ੍ਰਮਬਨਨ ਮੰਦਿਰ ਅਤੇ ਗਰੂੜ ਵਿਸ਼ਣੁ ਕਿਨਕਾਨਾ ਦੀ ਸ਼ਾਨਦਾਰ ਪ੍ਰਤਿਮਾ ਦੇ ਦਰਸ਼ਨ ਕਰਨ ਦ ਲਈ ਬਹੁਤ ਹੀ ਉਤਸੁਕ ਰਹਿੰਦੇ ਹਨ। ਕੋਰੋਨਾ ਕਾਲ ਤੋਂ ਪਹਿਲਾਂ ਇੱਕ ਸਾਲ ਵਿੱਚ ਹੀ 5 ਲੱਖ ਤੋਂ ਜ਼ਿਆਦਾ ਭਾਰਤੀਆਂ ਦਾ ਇਕੱਲੇ ਬਾਲੀ ਆਉਣਾ ਹੀ ਇਸ ਦੀ ਗਵਾਹੀ ਦਿੰਦਾ ਹੈ।

 

ਸਾਥੀਓ,

ਜਦੋਂ ਵਿਰਾਸਤ ਸਾਂਝਾ ਹੁੰਦੀ ਹੈ, ਜਦੋਂ ਮਾਨਵਤਾ ਦੇ ਪ੍ਰਤੀ ਆਸਥਾ ਸਮਾਨ ਹੁੰਦੀ ਹੈ ਤਾਂ ਪ੍ਰਗਤੀ ਦੇ ਲਈ ਵੀ ਬਰਾਬਰ ਰਸਤੇ ਬਣਦੇ ਜਾਂਦੇ ਹਨ। ਕੁਝ ਮਹੀਨਿਆਂ ਪਹਿਲਾਂ ਹੀ 15 ਅਗਸਤ ਨੂੰ ਭਾਰਤ ਨੇ ਆਪਣੀ ਸੁਤੰਤਰਤਾ ਦੇ 75 ਸਾਲ ਪੂਰੇ ਕੀਤੇ ਹਨ। ਇੰਡੋਨੇਸ਼ੀਆ ਦਾ Independence Day ਭਾਰਤ ਦੇ ਸੁਤੰਤਰਤਾ ਦਿਵਸ ਦੇ 2 ਦਿਨ ਬਾਅਦ 17 ਅਗਸਤ ਨੂੰ ਆਉਂਦਾ ਹੈ ਲੇਕਿਨ ਇੰਡੋਨੇਸ਼ੀਆ ਨੂੰ ਭਾਰਤ ਤੋਂ 2 ਸਾਲ ਪਹਿਲਾਂ ਸੁਤੰਤਰ ਹੋਣ ਦਾ ਸੁਭਾਗ ਮਿਲਿਆ ਹੋਇਆ ਸੀ। ਇੰਡੋਨੇਸ਼ੀਆ ਤੋਂ ਸਿੱਖਣਦੇ ਲਈ ਭਾਰਤ ਦੇ ਪਾਸ ਬਹੁਤ ਕੁਝ ਹੈ ਅਤੇ ਆਪਣੀ 75 ਵਰ੍ਹਿਆਂ ਦੀ ਵਿਕਾਸ ਯਾਤਰਾ ਨਾਲ ਭਾਰਤ ਦੇ ਪਾਸ ਵੀ ਇੰਡੋਨੇਸ਼ੀਆ ਨੂੰ ਦੇਣ ਦੇ ਲਈ ਬਹੁਤ ਕੁਝ ਹੈ ਭਾਰਤ ਦਾ ਟੈਲੇਂਟ, ਭਾਰਤੀ ਦੀ ਟੈਕਨੋਲੋਜੀ, ਭਾਰਤ ਦਾ ਇਨੋਵੇਸ਼ਨ, ਭਾਰਤ ਦੀ ਇੰਡਸਟ੍ਰੀ। ਅੱਜ ਇਨ੍ਹਾਂ ਸਾਰੀਆਂ ਬਾਤਾਂ ਨੇ ਦੁਨੀਆ ਵਿੱਚ ਆਪਣੀ ਇੱਕ ਪਹਿਚਾਣ ਬਣਾਈ ਹੈ। ਅੱਜ ਵਿਸ਼ਵ ਦੀ ਅਣਗਿਣਤ ਕੰਪਨੀਆਂ ਅਜਿਹੀਆਂ ਹਨ, ਕਈ ਬੜੀ ਕੰਪਨੀਆਂ ਅਜਿਹੀਆਂ ਹਨ ਜਿਸ ਦੇ ਸੀਈਓ ਭਾਰਤੀ ਮੂਲ ਦੇ ਹਨ। ਅੱਜ ਦੁਨੀਆ ਵਿੱਚ ਜਿਤਨੇ ਯੂਨੀਕੌਰਨ ਬਣਦੇ ਹਨ ਨਾ ਦਸ ਵਿੱਚੋਂ ਇੱਕ ਯੂਨੀਕੌਰਨ ਭਾਰਤ ਦਾ ਹੁੰਦਾ ਹੈ। ਅੱਜ ਭਾਰਤ ਦੁਨੀਆ ਦੀ fastest growing large economy ਹੈ। ਅੱਜ ਭਾਰਤ ਡਿਜੀਟਲ ਲੈਣ-ਦੇਣ ਵਿੱਚ ਦੁਨੀਆ ਵਿੱਚ ਨੰਬਰ ਵਨ ਹੈ। ਅੱਜ ਭਾਰਤ gobal fintech ਦੇ ਮਾਮਲੇ ਵਿੱਚ ਦੁਨੀਆ ਵਿੱਚ ਨੰਬਰ ਵਨ ਹੈ। ਅੱਜ ਭਾਰਤ ITBPN ਦੇ ਲਈ outsourcing ਵਿੱਚ ਦੁਨੀਆ ਵਿੱਚ ਨੰਬਰ ਵਨ ਹੈ। ਅੱਜ ਭਾਰਤ smart phone data consumption ਵਿੱਚ ਦੁਨੀਆ ਵਿੱਚ ਨੰਬਰ ਵਨ ਹੈ। ਅੱਜ ਭਾਰਤ ਕਿਤਨੀ ਹੀ ਦਵਾਈਆਂ ਦੀ ਸਪਲਾਈ ਵਿੱਚ, ਅਨੇਕਾਂ ਵੈਕਸੀਨ ਦੀ manufacturing ਵਿੱਚ ਦੁਨੀਆ ਵਿੱਚ ਨੰਬਰ ਵਨ ਹੈ।

 

ਸਾਥੀਓ, 

2014 ਤੋਂ ਪਹਿਲਾਂ ਅਤੇ 2014 ਦੇ ਬਾਅਦ ਦੇ ਭਾਰਤ ਵਿੱਚ ਬਹੁਤ ਬੜਾ ਫਰਕ ਜੋ ਹੈ, ਉਹ ਜੋ ਬਹੁਤ ਬੜਾ ਫਰਕ ਹੈ ਉਹ ਮੋਦੀ ਨਹੀਂ ਹੈ ਉਹ ਬਹੁਤ ਬੜਾ ਫਰਕ ਹੈ ਸਪੀਡ ਅਤੇ ਸਕੀਲ ਵਿੱਚ। ਅੱਜ ਭਾਰਤ ਬੇਮਿਸਾਲ ਸਪੀਡ ‘ਤੇ ਕੰਮ ਕਰ ਰਿਹਾ ਹੈ। ਅਤੇ ਅਪ੍ਰਤਯਾਸ਼ੀ ਸਕੇਲ ‘ਤੇ ਕੰਮ ਕਰ ਰਿਹਾ ਹੈ ਹੁਣ ਭਾਰਤ ਛੋਟਾ ਸੋਚਦਾ ਹੀ ਨਹੀਂ ਹੈ। ਸਟੈਚੂ ਬਣਾਵੇਗਾ ਤਾਂ ਦੁਨੀਆ ਵਿੱਚ ਸਭ ਤੋਂ ਬੜਾ ਸਟੇਡੀਅਮ ਬਣਾਵੇਗਾ ਤਾਂ ਦੁਨੀਆ ਵਿੱਚ ਸਭ ਤੋਂ ਬੜਾ। 2014 ਦੇ ਬਾਅਦ ਤੋਂ ਭਾਰਤ ਨੇ 320 ਮਿਲੀਅਨ ਤੋਂ ਅਧਿਕ ਬੈਂਕ ਅਕਾਉਂਟ ਖੋਲੇ ਹਨ, ਬੈਂਕ ਵਿੱਚ ਖਾਤੇ ਖੋਲੇ ਹਨ। ਇਸ ਦਾ ਮਤਲਬ ਇਹ ਹੋਇਆ ਕਿ ਅਮੇਰੀਕਾ ਦੀ ਕੁੱਲ ਜਨਸੰਖਿਆ ਜਿਤਨੀ ਹੈ ਉਤਨੇ ਅਸੀਂ ਬੈਂਕ ਖਾਤੇ ਖੋਲੇ ਹਨ। 2014 ਦੇ ਬਾਅਦ ਤੋਂ ਭਾਰਤ ਨੇ ਕਰੀਬ 3 ਕਰੋੜ ਗ਼ਰੀਬ ਨਾਗਰਿਕਾਂ ਦੇ ਲਈ ਮੁਫਤ ਘਰ ਬਣਾਏ ਹਨ ਅਤੇ ਘਰ ਇਵੇਂ ਨਹੀਂ ਬਣਦਾ ਹੈ ਜਦੋਂ ਘਰ ਮਿਲ ਜਾਂਦਾ ਹੈ ਨਾ ਤਾਂ ਇਨਸਾਨ ਰਾਤੋਂ-ਰਾਤ ਲਖਪਤੀ ਬਣ ਜਾਂਦਾ ਹੈ। ਅਤੇ ਜਦੋਂ ਮੈਂ 3 ਕਰੋੜ ਘਰ ਦੀ ਬਾਤ ਕਰਦਾ ਹਾਂ ਤਾਂ ਇਸ ਦਾ ਮਤਲਬ ਕੀ ਹੈ, ਇਸ ਦਾ ਮਤਲਬ ਹੈ ਇਹ ਹੈ ਆਸਟ੍ਰੇਲੀਆ ਦੇ ਹਰ ਪਰਿਵਾਰ ਨੂੰ ਨਹੀਂ, ਆਸਟ੍ਰੇਲੀਆ ਦੇ ਹਰ ਨਾਗਰਿਕ ਨੂੰ ਘਰ ਮਿਲ ਜਾਵੇ, ਇਤਨੇ ਘਰ ਬਣਾਏ ਹਨ।

 

ਪਿਛਲੇ 7-8 ਸਾਲ ਵਿੱਚ ਭਾਰਤ ਨੇ 55 ਹਜ਼ਾਰ ਕਿਲੋਮੀਟਰ ਨੈਸ਼ਨਲ ਹਾਈਵੇਅ ਬਣਾਏ ਹਨ। ਯਾਨੀ, ਸਕੇਲ ਦੱਸ ਰਿਹਾ ਹਾਂ ਮੈਂ ਪੂਰੀ ਧਰਤੀ ਦੇ ਲਗਭਗ ਡੇਢ ਚੱਕਰ ਲਗਾਉਣ ਦੇ ਬਰਾਬਰ ਹੈ। ਅੱਜ ਭਾਰਤ ਆਯੁਸ਼ਮਾਨ ਭਾਰਤ ਯੋਜਨਾ ਦੇ ਤਹਿਤ ਜਿਤਨੇ ਲੋਕਾਂ ਨੂੰ 5 ਲੱਖ ਰੁਪਏ ਤੱਕ ਦੇ ਮੁਫਤ ਇਲਾਜ ਦੀ ਸੁਵਿਧਾ ਦੇ ਰਿਹਾ ਹੈ, 5 ਲੱਖ ਰੁਪਏ ਤੱਕ ਅਗਰ ਉਸ ਦਾ ਮੈਡੀਕਲ ਬਿਲ ਇੱਕ ਸਾਲ ਤੱਕ ਬਣਦਾ ਹੈ ਤਾਂ ਜ਼ਿੰਮਾ ਸਰਕਾਰ ਉਠਾਉਂਦੀ ਹੈ, ਇਸ ਦਾ ਬੈਨੀਫਿਟ ਕਿਤਨੇ ਲੋਕਾਂ ਨੂੰ ਮਿਲਦਾ ਹੈ, 5 ਲੱਖ ਰੁਪਏ ਤੱਕ ਦੀ ਮੈਡੀਕਲ ਸੁਵਿਧਾ ਜੋ ਮਿਲਦੀ ਹੈ ਉਹ ਪੂਰੇ ਯੂਰੋਪੀਅਨ ਯੂਨੀਅਨ ਦੀ ਕੁੱਲ ਅਬਾਦੀ ਤੋਂ ਜ਼ਿਆਦਾ ਲੋਕਾਂ ਨੂੰ ਮਿਲਦੀ ਹੈ। ਕੋਰੋਨਾ ਕਾਲ ਵਿੱਚ ਭਾਰਤ ਨੇ ਜਿਤਨੀ ਵੈਕਸੀਨ ਡੋਜ਼ ਆਪਣੇ ਨਾਗਰਿਕਾਂ ਨੂੰ ਲਗਾਈ ਅਤੇ ਮੁਫਤ ਵਿੱਚ ਲਗਾਈ, ਉਹ ਜੋ ਵੈਕਸੀਨ ਡੋਜ਼ ਹੈ ਨਾ ਉਸ ਦਾ ਅਗਰ ਮੈਂ ਹਿਸਾਬ ਲਗਾਵਾਂ ਤਾਂ ਅਮਰੀਕਾ ਅਤੇ ਯੂਰੋਪੀਅਨ ਉਨ੍ਹਾਂ ਦੋਵਾਂ ਦੀ ਕੁੱਲ ਅਬਾਦੀ ਜੋ ਹੈ ਉਸ ਤੋਂ ਢਾਈ ਗੁਣਾ ਜ਼ਿਆਦਾ ਡੋਜ਼ ਅਸੀਂ ਹਿੰਦੁਸਤਾਨ ਵਿੱਚ ਲਗਾਏ। ਇਹ ਜਦੋਂ ਸੁਣਦੇ ਹਾਂ ਤਾਂ ਤੁਹਾਡਾ ਸਿੰਨਾ ਚੌੜਾ ਹੁੰਦਾ ਹੈ ਕਿ ਨਹੀਂ ਹੰਦਾ ਹੈ, ਤੁਹਾਨੂੰ ਗਰਵ (ਮਾਣ) ਹੁੰਦਾ ਹੈ ਕਿ ਨਹੀਂ ਹੁੰਦਾ ਹੈ, ਤੁਹਾਡਾ ਮੱਥਾ ਉੱਚਾ ਹੁੰਦਾ ਹੈ ਕਿ ਨਹੀਂ  ਹੰਦਾ ਹੈ। ਅਤੇ ਇਸ ਲਈ ਮੈਂ ਕਹਿੰਦਾ ਹਾਂ ਕਿ ਭਾਰਤ ਬਦਲਿਆ ਹੈ।

 

ਸਾਥੀਓ,

ਅੱਜ ਦਾ ਭਾਰਤ ਆਪਣੀ ਵਿਰਾਸਤ ‘ਤੇ ਗਰਵ (ਮਾਣ) ਕਰਦੇ ਹੋਏ, ਆਪਣੀ ਵਿਰਾਸਤ ਨੂੰ ਸਮ੍ਰਿੱਧ ਕਰਦੇ ਹੋਏ ਜੜਾਂ ਨਾਲ ਜੁੜੇ ਰਹਿ ਕੇ ਆਸਮਾਨ ਛੂਹਣ ਦੇ ਲਕਸ਼ ਦੇ ਨਾਲ ਵਿਕਸਿਤ ਭਾਰਤ ਬਣਾਉਣ ਦੇ ਲਕਸ਼ ਨੂੰ ਲੈ ਕੇ ਹੁਣ ਨਿਕਲ ਪਿਆ ਹੈ। ਲੇਕਿਨ ਭਾਰਤ ਦਾ ਇਹ ਲਕਸ਼ ਸਿਰਫ ਆਪਣੇ ਲਈ ਨਹੀਂ ਹੈ, ਅਸੀਂ ਸੁਆਰਥੀ ਲੋਕ ਨਹੀਂ ਹਾਂ, ਸਾਡੇ ਸੰਸਕਾਰ ਨਹੀਂ ਹਨ। 21ਵੀਂ ਸਦੀ ਵਿੱਚ ਅੱਜ ਵਿਸ਼ਵ ਦੀ ਭਾਰਤ ਤੋਂ ਉਮੀਦਾਂ ਹਨ, ਜੋ ਆਸ਼ਾਵਾਂ ਹਨ ਭਾਰਤ ਉਸ ਨੂੰ ਆਪਣੀ ਇੱਕ ਜ਼ਿੰਮੇਦਾਰੀ ਸਮਝਦਾ ਹੈ, ਇੱਕ ਕਰਤੱਵ ਦੇ ਰੂਪ ਵਿੱਚ ਦੇਖਦਾ ਹੈ ਅਤੇ ਅਸੀਂ ਦੁਨੀਆ ਦੀ ਭਲਾਈ ਦੇ ਲਈ, ਆਪਣੇ ਆਪ ਨੂੰ ਅੱਗੇ ਵਧਾਉਣ ਦੇ ਲਈ ਮੱਕਮ ਹਾਂ, ਸੰਕਲਪਬੱਧ ਹਾਂ। ਅੱਜ ਆਪਣੇ ਵਿਕਾਸ ਦੇ ਲਈ ਭਾਰਤ ਜਦੋਂ ਅੰਮ੍ਰਿਤਕਾਲ ਦਾ ਰੋਡਮੈਪ ਤਿਆਰ ਕਰਦਾ ਹੈ ਤਾਂ ਉਸ ਵਿੱਚ ਦੁਨੀਆ ਦੀ ਆਰਥਿਕ, ਰਾਜਨੀਤਿਕ ਆਕਾਂਖਿਆਵਾਂ ਦਾ ਵੀ ਸਮਾਵੇਸ਼ ਹੈ। ਅੱਜ ਜਦੋਂ ਭਾਰਤ ਆਤਮਨਿਰਭਰ ਭਾਰਤ ਦਾ vision ਸਾਹਮਣੇ ਰੱਖਦਾ ਹੈ ਤਾਂ ਉਸ ਵਿੱਚ ਗਲੋਬਲ ਗੁੜ ਦੀ ਭਾਵਨਾ ਵੀ ਸ਼ਾਮਲ ਹੈ। renewable energy ਦੇ ਖੇਤਰ ਵਿੱਚ ਭਾਰਤ ਨੇ one sun, one world, one grid ਦਾ ਮੰਤਰ ਦਿੱਤਾ ਹੈ।

 

ਆਲਮੀ ਸਿਹਤ ਨੂੰ ਮਜ਼ਬੂਤ ਕਰਨ ਦੇ ਲਈ ਭਾਰਤ ਨੇ one earth, one health  ਇਸ ਦਾ ਅਭਿਯਾਨ ਚਲਾਇਆ ਹੈ। climate change ਜਿਹੀ ਚੁਣੌਤੀ ਨਾਲ ਨਿਪਟਣ ਦੇ ਲਈ ਅਤੇ ਜੋ island countries ਹੁੰਦੀਆਂ ਹਨ ਉਨ੍ਹਾਂ ਦੇ ਲਈ ਤਾਂ ਭਾਰਤ ਇੱਕ ਵਰਦਾਨ ਦੇ ਰੂਪ ਵਿੱਚ ਕੰਮ ਕਰ ਰਿਹਾ ਹੈ। climate change ਦੀਆਂ ਜੋ ਮੁਸੀਬਤਾਂ ਹਨ ਉਸ ਨਾਲ ਨਿਪਟਣ ਦੇ ਲਈ ਭਾਰਤ ਨੇ ਵਿਸ਼ਵ ਨੂੰ mission life ਦਾ ਸਮਾਧਾਨ ਦਿੱਤਾ ਹੈ, mission life ਯਾਨੀ life style for environment, mission life ਯਾਨੀ ਪ੍ਰਿਥਵੀ ਦੇ ਹਰੇਕ ਨਾਗਰਿਕ ਦੁਆਰਾ ਅਜਿਹੇ life style ਨੂੰ ਆਤਮਸਾਥ ਕਰਨਾ ਜੋ ਵਾਤਾਵਰਣ ਦੇ ਅਨੁਕੂਲ ਹੋਵੇ, ਜੋ climate change ਦੀ ਚੁਣੌਤੀ ਹਰ ਹਰ ਪਲ ਨਿਪਟਦੀ ਹੋਵੇ। ਅੱਜ ਜਦੋਂ ਪੂਰਾ ਵਿਸ਼ਵ environment friendly ਅਤੇ holistic healthcare ਦੀ ਤਰਫ ਆਕਰਸ਼ਿਤ ਹੋ ਰਿਹਾ ਹੈ ਤਾਂ ਭਾਰਤ ਦਾ ਯੋਗ, ਸਾਡਾ ਆਯੁਰਵੇਦ ਇਹ ਪੂਰੀ ਮਾਨਵਤਾ ਦੇ ਲਈ ਤੋਫਾ ਹੈ। ਅਤੇ ਸਾਥੀਓ ਜਦੋਂ ਆਯੁਰਵੇਦ ਦੀ ਬਾਤ ਆਈ ਹੈ ਤਾਂ ਮੈਨੂੰ ਭਾਰਤ ਇੰਡੋਨੇਸ਼ੀਆ ਦੇ ਇੱਕ ਹੋਰ ਜੁੜਾਵ ਦਾ ਧਿਆਨ ਆ ਰਿਹਾ ਹੈ। ਮੈਨੂੰ ਯਾਦ ਹੈ ਜਦੋਂ ਮੈਂ ਗੁਜਰਾਤ ਦਾ ਮੁੱਖ ਮੰਤਰੀ ਸੀ ਤਾਂ ਗੁਜਰਾਤ ਆਯੁਰਵੇਦਿਕ ਯੂਨੀਵਰਸਿਟੀ ਅਤੇ ਇੱਥੇ ਦੀ ਯੂਨੀਵਰਸਿਟੀਜ਼ ਹਿੰਦੁ ਇੰਡੋਨੇਸ਼ੀਆ ਇਸ ਦੇ ਵਿੱਚ ਸਮਝੌਤਾ ਹੋਇਆ ਸੀ। ਮੈਨੂੰ ਖੁਸ਼ੀ ਹੈ ਇਸ ਦੇ ਕੁਝ ਹੀ ਵਰ੍ਹਿਆਂ ਬਾਅਦ ਇੱਥੇ ਦੀ ਇਸ ਯੂਨੀਵਰਸਿਟੀ ਵਿੱਚ ਆਯੁਰਵੇਦ ਹੌਸਪਿਟਲ ਦੀ ਵੀ ਸਥਾਪਨਾ ਹੋਈ।

 

ਸਾਥੀਓ,

 ਵਸੁਧੈਵ ਕੁਟੁੰਬਕਮ, ਯਾਨੀ ਪੂਰੇ ਵਿਸ਼ਵ ਨੂੰ ਇੱਕ ਪਰਿਵਾਰ ਮੰਨਣ ਦੀ ਭਾਰਤ ਦੀ ਇਹੀ ਭਾਵਨਾ, ਇਹੀ ਸੰਸਕਾਰ ਵਿਸ਼ਵ ਕਲਿਆਣ ਦਾ ਮਾਰਗ ਪ੍ਰਸ਼ਸਤ ਕਰਦੇ ਹਨ। ਕੋਰੋਨਾ ਕਾਲ ਵਿੱਚ ਅਸੀਂ ਦੇਖਿਆ ਹੈ ਭਾਰਤ ਨੇ ਦਵਾਈਆਂ ਤੋਂ ਲੈ ਕੇ ਵੈਕਸੀਨ ਤੱਕ ਜ਼ਰੂਰੀ ਸੰਸਾਧਨਾਂ ਦੇ ਲਈ ਆਤਮਨਿਰਭਰਤਾ ਹਾਸਲ ਕੀਤੀ ਅਤੇ ਉਸ ਦਾ ਲਾਭ ਪੂਰੀ ਦੁਨੀਆ ਨੂੰ ਮਿਲਿਆ। ਭਾਰਤ ਦੇ ਸਮਰੱਥ ਨੇ ਕਿਤਨੇ ਹੀ ਦੇਸ਼ਾਂ ਦੇ ਲਈ ਇੱਕ ਸੁਰੱਖਿਆ ਕਵਚ ਦਾ ਕੰਮ ਕੀਤਾ। ਇੰਡੋਨੇਸ਼ੀਆ ਜਿਹੇ ਸਾਡੇ ਪੜੋਸ਼ੀ ਅਤੇ ਮਿੱਤਰ ਦੇਸ਼ਾਂ ਦੇ ਲਈ ਅਸੀਂ ਵਿਸ਼ੇਸ਼ ਤੌਰ ‘ਤੇ ਮੌਢੇ ਨਾਲ ਮੌਢਾ ਮਿਲਾ ਖੜੇ ਹੋਏ ਹਨ। ਇਸੇ ਤਰ੍ਹਾਂ ਅੱਜ ਭਾਰਤ ਪੁਲਾੜ ਵਿੱਚ ਸਪੇਸ ਦੇ ਖੇਤਰ ਵਿੱਚ ਪ੍ਰਮੁੱਖ ਆਲਮੀ ਮਹਾਸ਼ਕਤੀ ਦੇ ਰੂਪ ਵਿੱਚ ਉਭਰ ਰਿਹਾ ਹੈ ਤਾਂ ਉਸ ਦਾ ਲਾਭ south asian ਦੇਸ਼ਾਂ ਨੂੰ ਵਿਸ਼ੇਸ਼ ਤੌਰ ‘ਤੇ ਮਿਲ ਰਿਹਾ ਹੈ। ਰੱਖਿਆ ਦੇ ਖੇਤਰ ਵਿੱਚ ਵੀ ਜੋ ਭਾਰਤ ਦਹਾਕਿਆਂ ਤੱਕ ਕੇਵਲ ਵਿਦੇਸ਼ੀ ਆਯਾਤ ‘ਤੇ ਨਿਰਭਰ ਸੀ ਉਹ ਅੱਜ ਆਪਣੀਆਂ ਸਮਰੱਥਾਵਾਂ ਵਧਾ ਰਿਹਾ ਹੈ। ਬ੍ਰਹਿਮੋਸ ਮਿਸਾਈਲ ਹੋਵੇ ਜਾਂ ਤੇਜਸ ਫਾਈਟਰ ਪਲੇਨ ਇਨ੍ਹਾਂ ਆਕਰਸ਼ਣ ਵਿਸ਼ਵ ਵਿੱਚ ਲਗਾਤਾਰ ਵਧ ਰਿਹਾ ਹੈ। ਅੱਜ ਭਾਰਤ ਬੜੇ ਲਕਸ਼ ਤੈਅ ਕਰ ਰਿਹਾ ਹੈ ਅਤੇ ਉਨ੍ਹਾਂ ਨੂੰ ਪ੍ਰਾਪਤ ਕਰਨ ਦੇ ਲਈ ਵੀ ਪੂਰੀ ਮਿਹਨਤ ਕਰ ਰਿਹਾ ਹੈ। ਸੰਕਲਪ ਸੇ ਸਿੱਧੀ ਦਾ ਇਹੀ ਮੰਤਰ ਅੱਜ 21ਵੀਂ ਸਦੀ ਦੇ ਨਵੇਂ ਭਾਰਤ ਦੀ ਪ੍ਰੇਰਣਾ ਬਣਿਆ ਹੋਇਆ ਹੈ। ਅੱਜ ਇਸ ਅਵਸਰ ‘ਤੇ ਮੈਂ ਆਪ ਸਭ ਨੂੰ ਅਗਲੇ ਪ੍ਰਵਾਸੀ ਭਾਰਤੀ ਸੰਮੇਲਨ ਦੇ ਲਈ ਵੀ ਨਿਮੰਤ੍ਰਣ ਦਿੰਦਾ ਹਾਂ। ਜਨਵਰੀ ਮਹੀਨੇ ਵਿੱਚ 9 ਜਨਵਰੀ ਨੂੰ ਇਹ ਪ੍ਰੋਗਰਾਮ ਹੁੰਦਾ ਹੈ। ਇਸ ਬਾਰ ਇਹ ਆਯੋਜਨ ਮੱਧ ਪ੍ਰਦੇਸ਼ ਦੇ ਇੰਦੌਰ ਵਿੱਚ ਹੋਵੇਗਾ ਅਤੇ ਇੰਦੌਰ ਉਹ ਨਗਰ ਹੈ ਜੋ ਪਿਛਲੇ 5-6 ਬਾਰ ਤੋਂ ਦੇਸ਼ ਵਿੱਚ ਸਵੱਛ ਸ਼ਹਿਰ ਦੇ ਨਾਮ ‘ਤੇ ਹਿੰਦੁਸਤਾਨ ਵਿੱਚ ਨੰਬਰ ਇੱਕ ਰਹਿੰਦਾ ਹੈ। 

 

ਅਤੇ ਇਸ ਲਈ ਤੁਸੀਂ ਇੰਦੌਰ ਦੇ ਪ੍ਰਵਾਸੀ ਭਾਰਤੀ ਪ੍ਰੋਗਰਾਮ ਵਿੱਚ ਜ਼ਰੂਰ ਜੁੜੋ, ਤੁਹਾਡੇ ਨਿਜੀ ਕੰਮ ਦੇ ਲਈ ਅੱਜ ਰਹੇ ਤਾਂ ਵੀ ਤਰੀਕ ਉਸ ਦੇ ਨਾਲ ਐਡਜਸਟ ਕਰੋ। ਅਤੇ ਜਦੋਂ ਤੁਸੀਂ ਇੰਦੌਰ ਆਓਗੇ ਉਸ ਦੇ 1-2 ਦਿਨ ਦੇ ਬਾਅਦ ਹੀ ਅਹਿਮਦਾਬਾਦ ਵਿੱਚ kite festival ਹੁੰਦਾ ਹੈ, ਇੰਡੋਨੇਸ਼ੀਆ ਵਾਲੇ kite festival ਵਿੱਚ ਨਾ ਜਾਈਏ ਅਜਿਹਾ ਹੋ ਸਕਦਾ ਹੈ ਕੀ। ਅਤੇ ਜਦੋਂ ਤੁਸੀਂ ਆਓ ਇਕੱਲੇ ਨਾ ਆਉਣਾ, ਸਿਰਫ ਆਪਣੇ ਹੀ ਪਰਿਵਾਰ ਨੂੰ ਲੈ ਕੇ ਆ ਕੇ ਰੁਕ ਨਾ ਜਾਣਾ। ਕੁਝ ਇੰਡੋਨੇਸ਼ੀਅਨ ਪਰਿਵਾਰਾਂ ਨੂੰ ਵੀ ਨਾਲ ਲੈ ਆਓ। ਮੈਨੂੰ ਵਿਸ਼ਵਾਸ ਹੈ ਭਾਰਤ ਅਤੇ ਇੰਡੋਨੇਸ਼ੀਆ ਦੇ ਸਬੰਧਾਂ ਨੂੰ ਮਜ਼ਬੂਤ ਕਰਨ ਵਿੱਚ ਤੁਹਾਡਾ ਸਹਿਯੋਗ ਅਤੇ ਸਕ੍ਰਿਯ ਯੋਗਦਾਨ ਨਿਰੰਤਰ ਬਣਿਆ ਰਹੇਗਾ। ਤੁਸੀਂ ਸਭ ਪੂਰੀ ਮਿਹਨਤ ਨਾਲ, ਤੁਹਾਡੀ ਇਸ ਕਰਮਭੂਮੀ ਦੇ ਕਲਿਆਣ ਦੇ ਲਈ, ਅਸੀਂ ਇਸ ਕਰਮਭੂਮੀ ਵਿੱਚ ਜਿਤਨਾ ਜ਼ਿਆਦਾ ਯੋਗਦਾਨ ਦੇ ਸਕੀਏ, ਦਿੰਦੇ ਹੀ ਰਹਾਂਗੇ ਇਹ ਭਾਰਤ ਦੇ ਸੰਸਕਾਰ ਹਨ ਅਤੇ ਦੇਣੇ ਵੀ ਚਾਹੀਦੇ ਹਨ ਇਹ ਸਾਡੀ ਜ਼ਿੰਮੇਵਾਰੀ ਬਣਦੀ ਹੈ ਅਤੇ ਮੈਂ ਦੇਖ ਰਿਹਾ ਹਾਂ ਸਾਡੇ ਬੋਹਰਾ ਸਮਾਜ ਦੇ ਬਹੁਤ ਸਾਥੀ ਇੱਥੇ ਆਏ ਹਨ। ਅਤੇ ਇਹ ਮੇਰਾ ਸੁਭਾਗ ਰਿਹਾ ਹੈ ਕਿ ਸੈੱਯਦਨਾ ਸਾਹਬ ਦੇ ਨਾਲ ਮੇਰਾ ਬੜਾ ਨਿਕਟ ਸਬੰਧ ਰਿਹਾ ਹੈ। ਮੈਨੂੰ ਬਹੁਤ ਪ੍ਰਸੰਨਤਾ ਹੁੰਦੀ ਹੈ ਦੁਨੀਆ ਵਿੱਚ ਕਿਤੇ ਵੀ ਜਾਓ, ਕੋਈ ਮਿਲੇ ਜਾਂ ਨਾ ਮਿਲੇ ਮੇਰੇ ਬੋਹਰਾ ਪਰਿਵਾਰ ਦੇ ਲੋਕ ਤਾਂ ਆਉਣਗੇ ਹੀ।

 ਸਾਥੀਓ,

ਤੁਸੀਂ ਇਤਨੀ ਬੜੀ ਤਾਦਾਦ ਵਿੱਚ ਇੱਥੇ ਆਏ, ਸਮਾਂ ਕੱਢ ਕੇ ਆਏ ਅਤੇ ਉਮੰਗ ਅਤੇ ਉਤਸਾਹ ਨਾਲ ਭਰੇ ਹੋਏ ਹੋ ਅਤੇ ਮੈਂ ਦੇਖ ਰਿਹਾ ਹਾਂ ਕਿ ਓਡੀਸ਼ਾ ਵਿੱਚ ਬਾਲੀ ਯਾਤਰਾ ਵਿੱਚ ਜਿਤਨਾ ਉਮੰਗ ਹੈ, ਉਤਨਾ ਹੀ ਉਮੰਗ ਇੱਥੇ ਨਜ਼ਰ ਆ ਰਿਹਾ ਹੈ ਮੈਨੂੰ। ਤੁਹਾਡੇ ਇਸ ਪਿਆਰ ਦੇ ਲਈ, ਤੁਹਾਡੇ ਸਨੇਹ ਦੇ ਲਈ ਭਾਰਤ ਦੇ ਪ੍ਰਤੀ ਤੁਹਾਡੀ ਇਹ ਸ਼ਰਦਾ ਦੇ ਲਈ ਹਿਰਦੈ ਤੋਂ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ, ਅਨੇਕ-ਅਨੇਕ ਸ਼ੁਭਕਾਮਨਾਵਾਂ ਦਿੰਦਾ ਹਾਂ।

ਧੰਨਵਾਦ ਸਾਥੀਓ।

***************

ਡੀਐੱਸ/ਐੱਸਐੱਚ/ਆਰਕੇ/ਏਕੇ



(Release ID: 1876757) Visitor Counter : 75