ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ 11 ਅਤੇ 12 ਨਵੰਬਰ ਨੂੰ ਕਰਨਾਟਕ, ਤਮਿਲ ਨਾਡੂ, ਆਂਧਰ ਪ੍ਰਦੇਸ਼ ਅਤੇ ਤੇਲੰਗਾਨਾ ਦਾ ਦੌਰਾ ਕਰਨਗੇ


ਪ੍ਰਧਾਨ ਮੰਤਰੀ 25,000 ਕਰੋੜ ਰੁਪਏ ਤੋਂ ਅਧਿਕ ਦੇ ਪ੍ਰੋਜੈਕਟਾਂ ਨੂੰ ਸਮਰਪਿਤ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ

ਪ੍ਰਧਾਨ ਮੰਤਰੀ ਬੰਗਲੁਰੂ ਵਿੱਚ ਕੈਂਪੇਗੌੜਾ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਟਰਮੀਨਲ 2 ਦਾ ਉਦਘਾਟਨ ਕਰਨਗੇ; ਚੇਨਈ-ਮੈਸੁਰੂ ਵੰਦੇ ਭਾਰਤ ਐਕਸਪ੍ਰੈੱਸ ਨੂੰ ਵੀ ਹਰੀ ਝੰਡੀ ਦਿਖਾਉਣਗੇ

ਪ੍ਰਧਾਨ ਮੰਤਰੀ ਬੰਗਲੁਰੂ ਵਿੱਚ ਨਾਦਪ੍ਰਭੂ ਕੈਂਪੇਗੌੜਾ ਦੀ 108 ਫੁਟ ਉੱਚੀ ਕਾਂਸੀ ਦੀ ਪ੍ਰਤਿਮਾ ਤੋਂ ਪਰਦਾ ਹਟਾਉਣਗੇ

ਪ੍ਰਧਾਨ ਮੰਤਰੀ ਵਿਸ਼ਾਖਾਪੱਟਨਮ ਵਿੱਚ ਓਐੱਨਜੀਸੀ ਦੀ ਯੂ ਫੀਲਡ ਔਨਸ਼ੋਰ ਡੀਪ ਵਾਟਰ ਬਲਾਕ ਪ੍ਰੋਜੈਕਟ ਸਮਰਪਿਤ ਕਰਨਗੇ; ਗੇਲ ਦੇ ਸ੍ਰੀਕਾਕੁਲਮ ਅੰਗੁਲ ਨੈਚੁਰਲ ਗੈਸ ਪਾਈਪਲਾਈਨ ਪ੍ਰੋਜੈਕਟ ਦਾ ਨੀਂਹ ਪੱਥਰ ਵੀ ਰੱਖਣਗੇ

ਪ੍ਰਧਾਨ ਮੰਤਰੀ ਵਿਸ਼ਾਖਾਪੱਟਨਮ ਵਿੱਚ 6-ਲੇਨ ਗ੍ਰੀਨਫੀਲਡ ਰਾਏਪੁਰ-ਵਿਸ਼ਾਖਾਪੱਟਨਮ ਆਰਥਿਕ ਗਲਿਆਰੇ ਦੇ ਏਪੀ ਸੈਕਸ਼ਨ ਦਾ ਨੀਂਹ ਪੱਥਰ ਰੱਖਣਗੇ; ਵਿਸ਼ਾਖਾਪੱਟਨਮ ਰੇਲਵੇ ਸਟੇਸ਼ਨ ਦੇ ਪੁਨਰਵਿਕਾਸ ਦੇ ਲਈ ਵੀ ਨੀਂਹ ਪੱਥਰ ਰੱਖਣਗੇ

ਪ੍ਰਧਾਨ ਮੰਤਰੀ ਰਾਮਾਗੁੰਡਮ ਵਿੱਚ ਫਰਟੀਲਾਈਜ਼ਰ ਪਲਾਂਟ ਸਮਰਪਿਤ ਕਰਨਗੇ; ਇਸ ਦਾ ਨੀਂਹ ਪੱਥਰ ਪ੍ਰਧਾਨ ਮੰਤਰੀ ਨੇ ਹੀ 2016 ਵਿੱਚ ਰੱਖਿਆ ਸੀ

ਪ੍ਰਧਾਨ ਮੰਤਰੀ ਡਿੰਡੀਗੁਲ ਵਿੱਚ ਗਾਂਧੀਗ੍ਰਾਮ ਰੂਰਲ ਇੰਸਟੀਟਿਊਟ ਦੇ 36ਵੇਂ ਕਨਵੋਕੇਸ਼ਨ ਸਮਾਰੋਹ ਨੂੰ ਸੰਬੋਧਨ ਕਰਨਗੇ

Posted On: 09 NOV 2022 4:28PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ 11 ਅਤੇ 12 ਨਵੰਬਰ, 2022 ਨੂੰ ਕਰਨਾਟਕ, ਤਮਿਲ ਨਾਡੂ, ਆਂਧਰ ਪ੍ਰਦੇਸ਼ ਅਤੇ ਤੇਲੰਗਾਨਾ ਦਾ ਦੌਰਾ ਕਰਨਗੇ। 11 ਨਵੰਬਰ ਨੂੰ ਸਵੇਰੇ ਕਰੀਬ 9:45 ਵਜੇ ਪ੍ਰਧਾਨ ਮੰਤਰੀ ਵਿਧਾਨ ਸੌਧ, ਬੰਗਲੁਰੂ ਵਿੱਚ ਮਹਾਰਿਸ਼ੀ ਵਾਲਮੀਕੀ ਅਤੇ ਸੰਤ ਕਵੀ ਸ਼੍ਰੀ ਕਨਕ ਦਾਸ ਦੀਆਂ ਪ੍ਰਤਿਮਾਵਾਂ ‘ਤੇ ਸ਼ਰਧਾ ਸੁਮਨ ਅਰਪਿਤ ਕਰਨਗੇ। ਲਗਭਗ 10:20 ਵਜੇ, ਪ੍ਰਧਾਨ ਮੰਤਰੀ ਬੰਗਲੁਰੂ ਦੇ ਕੇਐੱਸਆਰ ਰੇਲਵੇ ਸਟੇਸ਼ਨ ‘ਤੇ ਵੰਦੇ ਭਾਰਤ ਐਕਸਪ੍ਰੈੱਸ ਅਤੇ ਭਾਰਤ ਗੌਰਵ ਕਾਸ਼ੀ ਦਰਸ਼ਨ ਟ੍ਰੇਨ ਨੂੰ ਹਰੀ ਝੰਡੀ ਦਿਖਾਉਣਗੇ। ਪ੍ਰਧਾਨ ਮੰਤਰੀ ਸਵੇਰੇ ਕਰੀਬ 11:30 ਵਜੇ ਕੈਂਪੇਗੌੜਾ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਟਰਮੀਨਲ 2 ਦਾ ਉਦਘਾਟਨ ਕਰਨਗੇ। ਇਸ ਦੇ ਬਾਅਦ ਦੁਪਹਿਰ ਕਰੀਬ 12 ਵਜੇ ਪ੍ਰਧਾਨ ਮੰਤਰੀ ਨਾਦਪ੍ਰਭੂ  ਕੈਂਪੇਗੌੜਾ ਦੀ 108 ਫੁੱਟ ਦੀ ਕਾਂਸੀ ਦੀ ਪ੍ਰਤਿਮਾ ਤੋਂ ਪਰਦਾ ਹਟਾਉਣਗੇ, ਜਿਸ ਦੇ ਬਾਅਦ ਦੁਪਹਿਰ ਕਰੀਬ 12:30 ਵਜੇ ਬੰਗਲੁਰੂ ਵਿੱਚ ਇੱਕ ਜਨਤਕ ਸਮਾਰੋਹ ਹੋਵੇਗਾ। ਦੁਪਹਿਰ ਕਰੀਬ 3:30 ਵਜੇ ਪ੍ਰਧਾਨ ਮੰਤਰੀ ਤਮਿਲ ਨਾਡੂ ਦੇ ਡਿੰਡੀਗੁਲ ਵਿੱਚ ਗਾਂਧੀਗ੍ਰਾਮ ਰੂਰਲ ਇੰਸਟੀਟਿਊਟ ਦੇ 36ਵੇਂ ਕਨਵੋਕੇਸ਼ਨ ਸਮਾਰੋਹ ਵਿੱਚ ਸਾਮਲ ਹੋਣਗੇ।

 

12 ਨਵੰਬਰ ਨੂੰ ਲਗਭਗ 10:30 ਵਜੇ ਪ੍ਰਧਾਨ ਮੰਤਰੀ ਆਂਧਰ ਪ੍ਰਦੇਸ਼ ਦੇ ਵਿਸ਼ਾਖਾਪੱਟਨਮ ਵਿੱਚ ਕਈ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ। ਪ੍ਰਧਾਨ ਮੰਤਰੀ ਦੁਪਹਿਰ ਕਰੀਬ 3:30 ਵਜੇ ਤੇਲੰਗਾਨਾ ਦੇ ਰਾਮਾਗੁੰਡਮ ਵਿੱਚ ਆਰਐੱਫਸੀਐੱਲ ਪਲਾਂਟ ਦਾ ਦੌਰਾ ਕਰਨਗੇ। ਇਸ ਦੇ ਬਾਅਦ ਸ਼ਾਮ ਕਰੀਬ 4:15 ਵਜੇ ਪ੍ਰਧਾਨ ਮੰਤਰੀ ਰਾਮਾਗੁੰਡਮ ਵਿੱਚ ਕਈ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ।

 

ਬੰਗਲੁਰੂ, ਕਰਨਾਟਕ ਵਿੱਚ ਪ੍ਰਧਾਨ ਮੰਤਰੀ

ਪ੍ਰਧਾਨ ਮੰਤਰੀ ਬੰਗਲੁਰੂ ਵਿੱਚ ਕੈਂਪੇਗੌੜਾ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਟਰਮੀਨਲ 2 ਦਾ ਉਦਘਾਟਨ ਕਰਨਗੇ, ਜਿਸ ਨੂੰ ਲਗਭਗ 5000 ਕਰੋੜ ਰੁਪਏ ਦੀ ਲਾਗਤ ਨਾਲ ਬਣਾਇਆ ਗਿਆ ਹੈ। ਇਹ ਟਰਮੀਨਲ ਇਸ ਹਵਾਈ ਅੱਡੇ ਦੀ ਯਾਤਰੀ ਸਮਰੱਥਾ ਨੂੰ ਲਗਭਗ 2.5 ਕਰੋੜ ਦੀ ਮੌਜੂਦਾ ਸਮਰੱਥਾ ਨੂੰ ਦੁੱਗਣਾ ਕਰਕੇ 5-6 ਕਰੋੜ ਯਾਤਰੀ ਪ੍ਰਤੀ ਵਰ੍ਹੇ ਕਰ ਦੇਵੇਗਾ।

 

ਟਰਮੀਨਲ 2 ਨੂੰ ਬੰਗਲੁਰੂ ਦੀ ਗਾਰਡਨ ਸਿਟੀ ਦੇ ਪ੍ਰਤੀ ਇੱਕ ਟ੍ਰਿਬਿਊਟ ਦੇ ਤੌਰ ‘ਤੇ ਡਿਜ਼ਾਈਨ ਕੀਤਾ ਗਿਆ ਹੈ ਅਤੇ ਇਸ ਦੇ ਯਾਤਰੀ ਅਨੁਭਵ ਨੂੰ “ਬਗੀਚੇ ਵਿੱਚ ਟਹਿਲਣ” ਜਿਹਾ ਬਣਾਉਣ ਦਾ ਉਦੇਸ਼ ਹੈ। ਯਾਤਰੀ ਇੱਥੇ 10,000 ਤੋਂ ਅਧਿਕ ਵਰਗਮੀਟਰ ਦੀਆਂ ਹਰੀਆਂ ਦੀਵਾਰਾਂ, ਹੈਂਗਿੰਗ ਗਾਰਡਨ ਅਤੇ ਆਉਟਡੋਰ ਗਾਰਡਨਸ ਵਿੱਚੋਂ ਗੁਜਰਨਗੇ। ਇਸ ਹਵਾਈ ਅੱਡੇ ਨੇ ਪਹਿਲਾਂ ਹੀ ਪਰਿਸਰ ਵਿੱਚ ਅਖੁੱਟ ਊਰਜਾ ਦੇ 100 ਪ੍ਰਤੀਸ਼ਤ ਉਪਯੋਗ ਦੇ ਨਾਲ ਸਸਟੇਨੇਬਿਲਿਟੀ ਦੇ ਮਾਮਲੇ ਵਿੱਚ ਇੱਕ ਬੈਂਚਮਾਰਕ ਸਥਾਪਿਤ ਕਰ ਲਿਆ ਹੈ। ਟਰਮੀਨਲ 2 ਨੂੰ ਬਣਾਉਂਦੇ ਹੋਏ ਇਸ ਦੇ ਡਿਜ਼ਾਈਨ ਵਿੱਚ ਸਸਟੇਨੇਬਿਲਿਟੀ ਦੇ ਸਿਧਾਂਤਾਂ ਨੂੰ ਪਿਰੋਇਆ ਗਿਆ ਹੈ। ਨਿਰੰਤਰਤਾ ਦੀਆਂ ਅਜਿਹੀਆਂ ਪਹਿਲਾਂ ਦੇ ਅਧਾਰ ‘ਤੇ ਟਰਮੀਨਲ 2 ਦੁਨੀਆ ਦਾ ਅਜਿਹਾ ਸਭ ਤੋਂ ਬੜਾ ਟਰਮੀਨਲ ਹੋਵੇਗਾ ਜਿਸ ਦਾ ਪਰਿਚਾਲਨ ਸ਼ੁਰੂ ਹੋਣ ਤੋਂ ਪਹਿਲਾਂ ਹੀ ਉਸ ਨੂੰ ਯੂਐੱਸ ਜੀਬੀਸੀ (ਗ੍ਰੀਨ ਬਿਲਡਿੰਗ ਕੌਂਉਂਸਿਲ) ਦੁਆਰਾ ਪਹਿਲਾਂ ਹੀ ਪ੍ਰਮਾਣਿਤ ਪਲੈਟੀਨਮ ਰੇਟਿੰਗ ਪ੍ਰਾਪਤ ਹੋ ਗਈ ਹੈ। ‘ਨੌਰਸ’ ਦੀ ਥੀਮ ਟਰਮੀਨਲ 2 ਦੇ ਲਈ ਕਮਿਸ਼ਨ ਕੀਤੀਆਂ ਗਈਆਂ ਸਾਰੀਆਂ ਕਲਾਕ੍ਰਿਤੀਆਂ ਨੂੰ ਨਾਲ ਲਿਆਉਂਦੀ ਹੈ। ਇਹ ਕਲਾਕ੍ਰਿਤੀਆਂ ਕਰਨਾਟਕ ਦੀ ਵਿਰਾਸਤ ਅਤੇ ਸੱਭਿਆਚਾਰ ਦੇ ਨਾਲ-ਨਾਲ ਵਿਆਪਕ ਭਾਰਤੀ ਲੋਕਾਚਾਰ ਨੂੰ ਦਰਸਾਉਂਦੀਆਂ ਹਨ।

 

ਕੁੱਲ ਮਿਲਾ ਕੇ, ਟਰਮੀਨਲ 2 ਦਾ ਡਿਜ਼ਾਈਨ ਅਤੇ ਵਾਸਤੁਕਲਾ ਚਾਰ ਮਾਰਗਦਰਸ਼ਕ ਸਿਧਾਂਤਾਂ ਤੋਂ ਪ੍ਰਭਾਵਿਤ ਹੈ: ਟਰਮੀਨਲ ਦਾ ਇੱਕ ਬਗੀਚੇ ਵਿੱਚ ਹੋਣਾ, ਸਸਟੇਨੇਬਿਲਿਟੀ, ਟੈਕਨੋਲੋਜੀ ਅਤੇ ਕਲਾ ਤੇ ਸੱਭਿਆਚਾਰ। ਇਹ ਸਾਰੇ ਪਹਿਲੂ ਟੀ-2 ਨੂੰ ਇੱਕ ਅਜਿਹੇ ਟਰਮੀਨਲ ਦੇ ਰੂਪ ਵਿੱਚ ਪ੍ਰਦਰਸ਼ਿਤ ਕਰਦੇ ਹਨ ਜੋ ਆਧੁਨਿਕ ਹੋਣ ਦੇ ਨਾਲ-ਨਾਲ ਪ੍ਰਕ੍ਰਿਤੀ ਵਿੱਚ ਵੀ ਨਿਹਿਤ ਹੈ ਅਤੇ ਸਾਰੇ ਯਾਤਰੀਆਂ ਨੂੰ ਇੱਕ ਯਾਦਗਾਰ ‘ਡੈਸਟੀਨੇਸ਼ਨ’ ਅਨੁਭਵ ਪ੍ਰਦਾਨ ਕਰਦਾ ਹੈ।

 

ਪ੍ਰਧਾਨ ਮੰਤਰੀ ਬੰਗਲੁਰੂ ਦੇ ਕ੍ਰਾਂਤੀਵੀਰ ਸੰਗੋਲੀ ਰਾਯੰਨਾ (ਕੇਐੱਸਆਰ) ਰੇਲਵੇ ਸਟੇਸ਼ਨ ‘ਤੇ ਚੇਨਈ-ਮੈਸੁਰੂ ਵੰਦੇ ਭਾਰਤ ਐਕਸਪ੍ਰੈੱਸ ਨੂੰ ਹਰੀ ਝੰਡੀ ਦਿਖਾਉਣਗੇ। ਇਹ ਦੇਸ਼ ਦੀ ਪੰਜਵੀਂ ਵੰਦੇ ਭਾਰਤ ਐਕਸਪ੍ਰੈੱਸ ਟ੍ਰੇਨ ਹੋਵੇਗੀ ਅਤੇ ਦੱਖਣ ਭਾਰਤ ਵਿੱਚ ਇਸ ਤਰ੍ਹਾਂ ਦੀ ਪਹਿਲੀ ਟ੍ਰੇਨ ਹੋਵੇਗੀ। ਇਹ ਚੇਨਈ ਦੇ ਉਦਯੋਗਿਕ ਕੇਂਦਰ ਅਤੇ ਬੰਗਲੁਰੂ ਦੇ ਟੈੱਕ ਐਂਡ ਸਟਾਰਟ-ਅੱਪ ਹੱਬ ਅਤੇ ਪ੍ਰਸਿੱਧ ਟੂਰਿਸਟ ਸ਼ਹਿਰ ਮੈਸੁਰੂ ਦੇ ਦਰਮਿਆਨ ਕਨੈਕਟੀਵਿਟੀ ਨੂੰ ਵਧਾਏਗੀ।

 

ਪ੍ਰਧਾਨ ਮੰਤਰੀ ਬੰਗਲੁਰੂ ਕੇਐੱਸਆਰ ਰੇਲਵੇ ਸਟੇਸ਼ਨ ਤੋਂ ਭਾਰਤ ਗੌਰਵ ਕਾਸ਼ੀ ਯਾਤਰਾ ਟ੍ਰੇਨ ਨੂੰ ਵੀ ਹਰੀ ਝੰਡੀ ਦਿਖਾਉਣਗੇ। ਭਾਰਤ ਗੌਰਵ ਯੋਜਨਾ ਦੇ ਤਹਿਤ ਇਸ ਟ੍ਰੇਨ ਨੂੰ ਚਲਾਉਣ ਵਾਲਾ ਕਰਨਾਟਕ ਪਹਿਲਾ ਰਾਜ ਹੈ ਜਿਸ ਵਿੱਚ ਕਰਨਾਟਕ ਸਰਕਾਰ ਅਤੇ ਰੇਲ ਮੰਤਰਾਲਾ ਮਿਲ ਕੇ ਕਰਨਾਟਕ ਤੋਂ ਤੀਰਥਯਾਤਰੀਆਂ ਨੂੰ ਕਾਸ਼ੀ ਭੇਜਣ ਦੇ ਲਈ ਕੰਮ ਕਰ ਰਹੇ ਹਨ। ਤੀਰਥ ਯਾਤਰੀਆਂ ਨੂੰ ਕਾਸ਼ੀ, ਅਯੁੱਧਿਆ ਅਤੇ ਪ੍ਰਯਾਗਰਾਜ ਜਾਣ ਦੇ ਲਈ ਅਰਾਮਦਾਇਕ ਪ੍ਰਵਾਸ ਅਤੇ ਮਾਰਗਦਰਸ਼ਨ ਪ੍ਰਦਾਨ ਕੀਤਾ ਜਾਵੇਗਾ।

 

ਪ੍ਰਧਾਨ ਮੰਤਰੀ ਸ਼੍ਰੀ ਨਾਦਪ੍ਰਭੂ  ਕੈਂਪੇਗੌੜਾ ਦੀ 108 ਮੀਟਰ ਉੱਚੀ ਕਾਂਸੀ ਦੀ ਪ੍ਰਤਿਮਾ ਤੋਂ ਪਰਦਾ ਹਟਾਉਣਗੇ। ਇਹ ਬੰਗਲੁਰੂ ਦੇ ਵਿਕਾਸ ਦੀ ਦਿਸ਼ਾ ਵਿੱਚ ਸ਼ਹਿਰ ਦੇ ਸੰਸਥਾਪਕ ਨਾਦਪ੍ਰਭੂ  ਕੈਂਪੇਗੌੜਾ ਦੇ ਯੋਗਦਾਨ ਦੀ ਯਾਦ ਵਿੱਚ ਬਣਾਈ ਜਾ ਰਹੀ ਹੈ। ਸਟੈਚੂ ਆਵ੍ ਯੂਨਿਟੀ ਵਾਲੇ ਰਾਮ ਵੀ. ਸੁਤਾਰ ਦੁਆਰਾ ਸੰਕਲਪਿਤ ਹੋਰ ਘੜੀ ਗਈ, ਇਸ ਪ੍ਰਤਿਮਾ ਨੂੰ ਬਣਾਉਣ ਵਿੱਚ 98 ਟਨ ਕਾਂਸੀ ਅਤੇ 120 ਟਨ ਸਟੀਲ ਦਾ ਉਪਯੋਗ ਕੀਤਾ ਗਿਆ ਹੈ।

 

ਵਿਸ਼ਾਖਾਪੱਟਨਮ, ਆਂਧਰ ਪ੍ਰਦੇਸ਼ ਵਿੱਚ ਪ੍ਰਧਾਨ ਮੰਤਰੀ

ਪ੍ਰਧਾਨ ਮੰਤਰੀ 10,500 ਕਰੋੜ ਰੁਪਏ ਤੋਂ ਅਧਿਕ ਦੇ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ ਅਤੇ ਰਾਸ਼ਟਰ ਨੂੰ ਸਮਰਪਿਤ ਕਰਨਗੇ। ਉਹ 6-ਲੇਨ ਦੇ ਗ੍ਰੀਨਫੀਲਡ ਰਾਏਪੁਰ-ਵਿਸ਼ਾਖਾਪੱਟਨਮ ਆਰਥਿਕ ਗਲਿਆਰੇ ਦੇ ਆਂਧਰ ਪ੍ਰਦੇਸ਼ ਸੈਕਸ਼ਨ ਦਾ ਨੀਂਹ ਪੱਥਰ ਰੱਖਣਗੇ। ਇਸ ਨੂੰ 3750 ਕਰੋੜ ਰੁਪਏ ਤੋਂ ਅਧਿਕ ਦੀ ਲਾਗਤ ਨਾਲ ਬਣਾਇਆ ਜਾਵੇਗਾ। ਇਹ ਆਰਥਿਕ ਗਲਿਆਰਾ ਛੱਤੀਸਗੜ੍ਹ ਤੇ ਓਡੀਸ਼ਾ ਦੇ ਉਦਯੋਗਿਕ ਨੋਡਸ ਤੋਂ ਲੈ ਕੇ ਵਿਸ਼ਾਖਾਪੱਟਨਮ ਬੰਦਰਗਾਹ ਅਤੇ ਚੇਨਈ-ਕੋਲਕਾਤਾ ਰਾਸ਼ਟਰੀ ਰਾਜਮਾਰਗ ਦੇ ਦਰਮਿਆਨ ਤੇਜ਼ੀ ਨਾਲ ਸੰਪਰਕ ਪ੍ਰਦਾਨ ਕਰੇਗਾ। ਇਹ ਆਂਧਰ ਪ੍ਰਦੇਸ਼ ਅਤੇ ਓਡੀਸ਼ਾ ਦੇ ਆਦਿਵਾਸੀ ਅਤੇ ਪਿਛੜੇ ਖੇਤਰਾਂ ਵਿੱਚ ਕਨੈਕਟੀਵਿਟੀ ਵਿੱਚ ਵੀ ਸੁਧਾਰ ਕਰੇਗਾ। ਪ੍ਰਧਾਨ ਮੰਤਰੀ ਵਿਸ਼ਾਖਾਪੱਟਨਮ ਵਿੱਚ ਕਾਨਵੈਂਟ ਜੰਕਸ਼ਨ ਤੋਂ ਸ਼ੀਲਾ ਨਗਰ ਜੰਕਸ਼ਨ ਤੱਕ ਇੱਕ ਸਮਰਪਿਤ ਪੋਰਟ ਰੋਡ ਦਾ ਨੀਂਹ ਪੱਥਰ ਵੀ ਰੱਖਣਗੇ। ਇਹ ਸਥਾਨਕ ਟ੍ਰੈਫਿਕ ਅਤੇ ਬੰਦਰਗਾਹ ਜਾਣ ਵਾਲੀ ਮਾਲਵਾਹਕ ਟ੍ਰੈਫਿਕ ਨੂੰ ਅਲੱਗ ਕਰਕੇ ਵਿਸ਼ਾਖਾਪੱਟਨਮ ਸ਼ਹਿਰ ਵਿੱਚ ਟ੍ਰੈਫਿਕ ਦੀ ਭੀੜ ਨੂੰ ਘੱਟ ਕਰੇਗਾ। ਉਹ ਸ੍ਰੀਕਾਕੁਲਮ-ਗਜਪਤੀ ਕੌਰੀਡੋਰ ਦੇ ਹਿੱਸੇ ਦੇ ਰੂਪ ਵਿੱਚ 200 ਕਰੋੜ ਰੁਪਏ ਤੋਂ ਅਧਿਕ ਦੀ ਲਾਗਤ ਨਾਲ ਬਣੇ ਐੱਨਐੱਚ-326ਏ ਦਾ ਪਥਪੱਤਨਮ ਸੈਕਸ਼ਨ ਰਾਸ਼ਟਰ ਨੂੰ ਸਮਰਪਿਤ ਕਰਨਗੇ। ਇਹ ਪ੍ਰੋਜੈਕਟ ਇਸ ਖੇਤਰ ਵਿੱਚ ਬਿਹਤਰ ਕਨੈਕਟੀਵਿਟੀ ਪ੍ਰਦਾਨ ਕਰੇਗਾ।

 

ਪ੍ਰਧਾਨ ਮੰਤਰੀ ਆਂਧਰ ਪ੍ਰਦੇਸ਼ ਵਿੱਚ ਓਐੱਨਜੀਸੀ ਦਾ ਯੂ-ਫੀਲਡ ਔਨਸ਼ੋਰ ਡੀਪ ਵਾਟਰ ਬਲਾਕ ਪ੍ਰੋਜੈਕਟ ਰਾਸ਼ਟਰ ਨੂੰ ਸਮਰਪਿਤ ਕਰਨਗੇ, ਜਿਸ ਨੂੰ 2900 ਕਰੋੜ ਰੁਪਏ ਤੋਂ ਅਧਿਕ ਦੀ ਲਾਗਤ ਨਾਲ ਵਿਕਸਿਤ ਕੀਤਾ ਗਿਆ ਹੈ। ਇਹ ਇਸ ਪ੍ਰੋਜੈਕਟ ਦੀ ਸਭ ਤੋਂ ਗਹਿਰੀ ਗੈਸ ਖੋਜ ਹੈ ਜਿੱਥੇ ਲਗਭਗ 3 ਮਿਲੀਅਨ ਮੀਟ੍ਰਿਕ ਸਟੈਂਡਰਡ ਕਿਊਬਿਕ ਮੀਟਰ ਪ੍ਰਤੀ ਦਿਨ (ਐੱਮਐੱਮਐੱਸਸੀਐੱਮਡੀ) ਦੀ ਗੈਸ ਉਤਪਾਦਨ ਸਮਰੱਥਾ ਹੈ। ਉਹ ਲਗਭਗ 6.65 ਐੱਮਐੱਮਐੱਸਸੀਐੱਮਡੀ ਦੇ ਸਮਰੱਥਾ ਵਾਲੇ ਗੇਲ ਦੀ ਸ੍ਰੀਕਾਕੁਲਮ ਅੰਗੁਲ ਕੁਦਰਤੀ ਗੈਸ ਪਾਈਪਲਾਈਨ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਣਗੇ। 745 ਕਿਲੋਮੀਟਰ ਲੰਬੀ ਇਸ ਪਾਈਪਲਾਈਨ ਦਾ ਨਿਰਮਾਣ ਕੁੱਲ 2650 ਕਰੋੜ ਰੁਪਏ ਤੋਂ ਅਧਿਕ ਦੀ ਲਾਗਤ ਨਾਲ ਕੀਤਾ ਜਾਵੇਗਾ। ਨੈਚੁਰਲ ਗੈਸ ਗ੍ਰਿਡ (ਐੱਨਜੀਜੀ) ਦਾ ਇੱਕ ਹਿੱਸਾ ਹੋਣ ਦੇ ਨਾਤੇ, ਇਹ ਪਾਈਪਲਾਈਨ ਆਂਧਰ ਪ੍ਰਦੇਸ਼ ਅਤੇ ਓਡੀਸ਼ਾ ਦੇ ਵਿਭਿੰਨ ਜ਼ਿਲ੍ਹਿਆਂ ਵਿੱਚ ਘਰਾਂ, ਉਦਯੋਗਾਂ, ਕਮਰਸ਼ੀਅਲ ਇਕਾਈਆਂ ਅਤੇ ਆਟੋਮੋਬਾਈਲ ਖੇਤਰਾਂ ਵਿੱਚ ਕੁਦਰਤੀ ਗੈਸ ਦੀ ਸਪਲਾਈ ਦੇ ਲਈ ਮਹੱਤਵਪੂਰਨ ਬੁਨਿਆਦੀ ਢਾਂਚੇ ਦਾ ਨਿਰਮਾਣ ਕਰੇਗੀ। ਇਹ ਪਾਈਪਲਾਈਨ ਆਂਧਰ ਪ੍ਰਦੇਸ਼ ਦੇ ਸ੍ਰੀਕਾਕੁਲਮ ਅਤੇ ਵਿਜ਼ੀਆਨਗਰਮ (Vizianagaram) ਜ਼ਿਲ੍ਹਿਆਂ ਵਿੱਚ ਸਿਟੀ ਗੈਸ ਡਿਸਟ੍ਰੀਬਿਊਸ਼ਨ ਨੈੱਟਵਰਕ ਨੂੰ ਕੁਦਰਤੀ ਗੈਸ ਦੀ ਸਪਲਾਈ ਕਰੇਗੀ।

 

ਪ੍ਰਧਾਨ ਮੰਤਰੀ ਕਰੀਬ 450 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਵਿਸ਼ਾਖਾਪੱਟਨਮ ਰੇਲਵੇ ਸਟੇਸ਼ਨ ਦੇ ਪੁਨਰਵਿਕਾਸ ਦਾ ਨੀਂਹ ਪੱਥਰ ਰੱਖਣਗੇ। ਉਹ ਪੁਨਰਵਿਕਸਿਤ ਸਟੇਸ਼ਨ ਪ੍ਰਤੀ ਦਿਨ 75,000 ਯਾਤਰੀਆਂ ਨੂੰ ਸੇਵਾਵਾਂ ਦੇਵੇਗਾ ਅਤੇ ਆਧੁਨਿਕ ਸੁਵਿਧਾਵਾਂ ਪ੍ਰਦਾਨ ਕਰਕੇ ਯਾਤਰੀ ਅਨੁਭਵ ਵਿੱਚ ਸੁਧਾਰ ਕਰੇਗਾ।

 

ਪ੍ਰਧਾਨ ਮੰਤਰੀ ਵਿਸ਼ਾਖਾਪੱਟਨਮ ਫਿਸ਼ਿੰਗ ਹਾਰਬਰ ਦੇ ਆਧੁਨਿਕੀਕਰਣ ਅਤੇ ਅੱਪਗ੍ਰੇਡੇਸ਼ਨ ਦਾ ਨੀਂਹ ਪੱਥਰ ਵੀ ਰੱਖਣਗੇ। ਇਸ ਪ੍ਰੋਜੈਕਟ ਦੀ ਕੁੱਲ ਲਾਗਤ ਲਗਭਗ 150 ਕਰੋੜ ਰੁਪਏ ਹੈ। ਅੱਪਗ੍ਰੇਡੇਸ਼ਨ ਅਤੇ ਆਧੁਨਿਕੀਕਰਣ ਦੇ ਬਾਅਦ ਇਸ ਫਿਸ਼ਿੰਗ ਹਾਰਬਰ ਦੀ ਹੈਂਡਲਿੰਗ ਸਮਰੱਥਾ 150 ਟਨ ਪ੍ਰਤੀ ਦਿਨ ਤੋਂ ਦੁੱਗਣੀ ਹੋ ਕੇ ਲਗਭਗ 300 ਟਨ ਪ੍ਰਤੀ ਦਿਨ ਹੋ ਜਾਵੇਗੀ। ਇਹ ਸੁਰੱਖਿਅਤ ਲੈਂਡਿੰਗ ਅਤੇ ਬਰਥਿੰਗ ਪ੍ਰਦਾਨ ਕਰੇਗਾ ਅਤੇ ਹੋਰ ਆਧੁਨਿਕ ਬੁਨਿਆਦੀ ਸੁਵਿਧਾਵਾਂ ਇਸ ਜੈਂਟੀ ਵਿੱਚ ਟਰਨਅਰਾਉਂਡ ਸਮੇਂ ਨੂੰ ਘੱਟ ਕਰੇਗੀ, ਵੇਸਟੇਜ ਨੂੰ ਘਟਾਏਗੀ ਅਤੇ ਮੁੱਲ ਪ੍ਰਾਪਤੀ ਵਿੱਚ ਸੁਧਾਰ ਕਰਨ ਵਿੱਚ ਮਦਦ ਕਰੇਗੀ।

 

ਰਾਮਾਗੁੰਡਮ, ਤੇਲੰਗਾਨਾ ਵਿੱਚ ਪ੍ਰਧਾਨ ਮੰਤਰੀ

ਪ੍ਰਧਾਨ ਮੰਤਰੀ ਰਾਮਾਗੁੰਡਮ ਵਿੱਚ 9500 ਕਰੋੜ ਰੁਪਏ ਤੋਂ ਅਧਿਕ ਦੇ ਕਈ ਪ੍ਰੋਜੈਕਟਾਂ ਦਾ ਲੋਕਅਰਪਣ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ। ਉਹ ਰਾਮਾਗੁੰਡਮ ਵਿੱਚ ਫਰਟੀਲਾਈਜ਼ਰ ਪਲਾਂਟ ਰਾਸ਼ਟਰ ਨੂੰ ਸਮਰਪਿਤ ਕਰਨਗੇ। ਰਾਮਾਗੁੰਡਮ ਪ੍ਰੋਜੈਕਟ ਦਾ ਨੀਂਹ ਪੱਥਰ ਵੀ 7 ਅਗਸਤ 2016 ਨੂੰ ਪ੍ਰਧਾਨ ਮੰਤਰੀ ਦੁਆਰਾ ਰੱਖਿਆ ਗਿਆ ਸੀ। ਫਰਟੀਲਾਈਜ਼ਰ ਪਲਾਂਟ ਦੀ ਬਹਾਲੀ ਦੇ ਪਿੱਛੇ ਪ੍ਰੇਰਣਾ ਦਰਅਸਲ ਸ਼ਕਤੀ ਯੂਰੀਆ ਦੇ ਉਤਪਾਦਨ ਵਿੱਚ ਆਤਮਨਿਰਭਰਤਾ ਪ੍ਰਾਪਤ ਕਰਨ ਦਾ ਪ੍ਰਧਾਨ ਮੰਤਰੀ ਦਾ ਵਿਜ਼ਨ ਹੈ। ਰਾਮਾਗੁੰਡਮ ਪਲਾਂਟ ਪ੍ਰਤੀ ਵਰ੍ਹੇ 12.7 ਐੱਲਐੱਮਟੀ ਸਵਦੇਸ਼ੀ ਨੀਮ ਕੋਟੇਡ ਯੂਰੀਆ ਉਤਪਾਦਨ ਉਪਲਬਧ ਕਰਾਵੇਗਾ।

 

ਇਹ ਪ੍ਰੋਜੈਕਟ ਰਾਮਾਗੁੰਡਮ ਫਰਟੀਲਾਈਜ਼ਰਸ ਐਂਡ ਕੈਮੀਕਲਸ ਲਿਮਿਟਿਡ (ਆਰਐੱਫਸੀਐੱਲ) ਦੀ ਸਰਪਰਸਤੀ ਵਿੱਚ ਸਥਾਪਿਤ ਕੀਤੀ ਗਈ ਹੈ, ਜੋ ਨੈਸ਼ਨਲ ਫਰਟੀਲਾਈਜ਼ਰਸ ਲਿਮਿਟਿਡ (ਐੱਨਐੱਫਐੱਲ), ਇੰਜੀਨੀਅਰਸ ਇੰਡੀਆ ਲਿਮਿਟਿਡ (ਈਆਈਐੱਲ) ਅਤੇ ਫਰਟੀਲਾਈਜ਼ਰਸ ਕਾਰਪੋਰੇਸ਼ਨ ਆਵ੍ ਇੰਡੀਆ ਲਿਮਿਟਿਡ (ਐੱਫਸੀਆਈਐੱਲ) ਦੀ ਇੱਕ ਸੰਯੁਕਤ ਉੱਦਮ ਕੰਪਨੀ ਹੈ। ਆਰਐੱਫਸੀਐੱਲ ਨੂੰ ਇਸ ਨਵੇਂ ਅਮੋਨੀਆ-ਯੂਰੀਆ ਪਲਾਂਟ ਦੀ ਸਥਾਪਨਾ ਦੀ ਜ਼ਿੰਮੇਦਾਰੀ ਸੌਂਪੀ ਗਈ ਸੀ, ਜਿਸ ਵਿੱਚ 6300 ਕਰੋੜ ਰੁਪਏ ਤੋਂ ਅਧਿਕ ਦਾ ਨਿਵੇਸ਼ ਕੀਤਾ ਗਿਆ ਸੀ। ਇਸ ਆਰਐੱਫਸੀਐੱਲ ਪਲਾਂਟ ਨੂੰ ਗੈਸ ਦੀ ਸਪਲਾਈ ਜਗਦੀਸ਼ਪੁਰ-ਫੂਲਪੁਰ-ਹਲਦੀਆ ਪਾਈਪਲਾਈਨ ਨਾਲ ਕੀਤੀ ਜਾਵੇਗੀ।

 

ਇਹ ਪਲਾਂਟ ਤੇਲੰਗਾਨਾ ਰਾਜ ਦੇ ਨਾਲ-ਨਾਲ ਆਂਧਰ ਪ੍ਰਦੇਸ਼, ਕਰਨਾਟਕ, ਛੱਤੀਸਗੜ੍ਹ ਅਤੇ ਮਹਾਰਾਸ਼ਟਰ ਵਿੱਚ ਕਿਸਾਨਾਂ ਨੂੰ ਯੂਰੀਆ ਖਾਦ ਦੀ ਲੋੜੀਂਦੀ ਅਤੇ ਸਮੇਂ ‘ਤੇ ਸਪਲਾਈ ਸੁਨਿਸ਼ਚਿਤ ਕਰੇਗਾ। ਇਹ ਪਲਾਂਟ ਨਾ ਕੇਵਲ ਖਾਦ ਦੀ ਉਪਲਬਧਤਾ ਵਿੱਚ ਸੁਧਾਰ ਕਰੇਗਾ ਬਲਕਿ ਸੜਕ, ਰੇਲਵੇ, ਸਹਾਇਕ ਉਦਯੋਗ ਆਦਿ ਜਿਹੇ ਬੁਨਿਆਦੀ ਢਾਂਚੇ ਦੇ ਵਿਕਾਸ ਸਮੇਤ ਖੇਤਰ ਵਿੱਚ ਸਹਿਤ ਆਰਥਿਕ ਵਿਕਾਸ ਨੂੰ ਹੁਲਾਰਾ ਦੇਵੇਗਾ। ਇਸ ਦੇ ਇਲਾਵਾ ਇੱਥੇ ਫੈਕਟਰੀ ਵਿੱਚ ਮਾਲ ਦੀ ਵਿਭਿੰਨ ਸਪਲਾਈ ਦੇ ਲਈ ਐੱਮਐੱਸਐੱਮਈ ਵਿਕ੍ਰੇਤਾਵਾਂ ਦੇ ਵਿਕਾਸ ਨਾਲ ਇਸ ਖੇਤਰ ਨੂੰ ਲਾਭ ਹੋਵੇਗਾ। ਆਰਐੱਫਸੀਐੱਲ ਦਾ ‘ਭਾਰਤ ਯੂਰੀਆ’ ਨਾ ਕੇਵਲ ਆਯਾਤ ਨੂੰ ਘੱਟ ਕਰਕੇ, ਬਲਕਿ ਫਰਟੀਲਾਈਜ਼ਰਾਂ ਅਤੇ ਵਿਸਤਾਰ ਸੇਵਾਵਾਂ ਦੀ ਸਮੇਂ ‘ਤੇ ਸਪਲਾਈ ਜ਼ਰੀਏ ਸਥਾਨਕ ਕਿਸਾਨਾਂ ਨੂੰ ਪ੍ਰੋਤਸਾਹਨ ਦੇ ਕੇ ਅਰਥਵਿਵਸਥਾ ਨੂੰ ਜ਼ਬਰਦਸਤ ਹੁਲਾਰਾ ਦੇਵੇਗਾ।

 

ਪ੍ਰਧਾਨ ਮੰਤਰੀ ਭਦ੍ਰਾਚਲਮ ਰੋਡ-ਸੱਤੂਪੱਲੀ ਰੇਲ ਲਾਈਨ ਰਾਸ਼ਟਰ ਨੂੰ ਸਮਰਪਿਤ ਕਰਨਗੇ ਜਿਸ ਨੂੰ ਲਗਭਗ 1000 ਕਰੋੜ ਰੁਪਏ ਦੀ ਲਾਗਤ ਨਾਲ ਬਣਾਇਆ ਗਿਆ ਹੈ। ਇਸ ਦੇ ਨਾਲ ਹੀ ਉਹ 2200 ਕਰੋੜ ਰੁਪਏ ਤੋਂ ਅਧਿਕ ਦੇ ਵਿਭਿੰਨ ਸੜਕ ਪ੍ਰੋਜੈਕਟਾਂ ਦਾ ਨੀਂਹ ਪੱਥਰ ਵੀ ਰੱਖਣਗੇ, ਜੋ ਹਨ- ਐੱਨਐੱਚ 765ਡੀਜੀ ਦਾ ਮੇਡਕ-ਸਿੱਦੀਪੇਟ-ਏਲਕਾਥੁਰਤੀ ਸੈਕਸ਼ਨ; ਐੱਨਐੱਚ-161ਬੀਬੀ ਦਾ ਬੋਧਨ-ਬਸਰ-ਭੈਂਸਾ ਸੈਕਸ਼ਨ; ਐੱਨਐੱਚ-353ਸੀ ਦਾ ਸਿਰੋਂਚਾ ਤੋਂ ਮਹਾਦੇਵਪੁਰ ਸੈਕਸ਼ਨ।

 

ਗਾਂਧੀਗ੍ਰਾਮ, ਤਮਿਲ ਨਾਡੂ ਵਿੱਚ ਪ੍ਰਧਾਨ ਮੰਤਰੀ

ਪ੍ਰਧਾਨ ਮੰਤਰੀ ਗਾਂਧੀਗ੍ਰਾਮ ਰੂਰਲ ਇੰਸਟੀਟਿਊਟ ਦੇ 36ਵੇਂ ਕਨਵੋਕੇਸ਼ਨ ਸਮਾਰੋਹ ਨੂੰ ਸੰਬੋਧਨ ਕਰਨਗੇ। ਕਨਵੋਕੇਸ਼ਨ ਸਮਾਰੋਹ ਵਿੱਚ 2018-19 ਅਤੇ 2019-20 ਬੈਚ ਦੇ 2300 ਤੋਂ ਅਧਿਕ ਵਿਦਿਆਰਥੀ ਆਪਣੀਆਂ ਡਿਗਰੀਆਂ ਪ੍ਰਾਪਤ ਕਰਨਗੇ।

******************

ਡੀਐੱਸ/ਐੱਲਪੀ/ਏਕੇ



(Release ID: 1874965) Visitor Counter : 114