ਵਿੱਤ ਮੰਤਰਾਲਾ
ਅਕਤੂਬਰ 2022 ਲਈ ₹1,51,718 ਕਰੋੜ ਦਾ ਕੁੱਲ ਜੀਐੱਸਟੀ ਮਾਲੀਆ ਇਕੱਠਾ ਹੋਇਆ
ਅਪ੍ਰੈਲ 2022 ਦੇ ਕਲੈਕਸ਼ਨ ਤੋਂ ਬਾਅਦ ਹੁਣ ਤੱਕ ਦੀ ਦੂਜੀ ਸਭ ਤੋਂ ਵੱਡੀ ਕਲੈਕਸ਼ਨ
ਮਹੀਨਾਵਾਰ ਜੀਐੱਸਟੀ ਮਾਲੀਆ ਲਗਾਤਾਰ ਅੱਠ ਮਹੀਨਿਆਂ ਲਈ ₹1.4 ਲੱਖ ਕਰੋੜ ਤੋਂ ਵੱਧ, ਜੀਐੱਸਟੀ ਦੀ ਸ਼ੁਰੂਆਤ ਤੋਂ ਬਾਅਦ ਦੂਜੀ ਵਾਰ ₹1.5 ਲੱਖ ਕਰੋੜ ਦੇ ਅੰਕੜੇ ਨੂੰ ਪਾਰ ਕੀਤਾ
ਸਤੰਬਰ 2022 ਵਿੱਚ 8.3 ਕਰੋੜ ਈ-ਵੇਅ ਬਿੱਲਾਂ ਦਾ ਉਤਪਾਦਨ ਹੋਇਆ, ਜੋ ਅਗਸਤ 2022 ਵਿੱਚ ਜਨਰੇਟ ਕੀਤੇ ਗਏ 7.7 ਕਰੋੜ ਈ-ਵੇਅ ਬਿੱਲਾਂ ਤੋਂ ਕਾਫ਼ੀ ਜ਼ਿਆਦਾ ਹੈ
Posted On:
01 NOV 2022 12:12PM by PIB Chandigarh
ਅਕਤੂਬਰ 2022 ਦੇ ਮਹੀਨੇ ਵਿੱਚ ਕੁੱਲ ਜੀਐੱਸਟੀ ਮਾਲੀਆ ₹1,51,718 ਕਰੋੜ ਹੈ ਜਿਸ ਵਿੱਚੋਂ ਸੀਜੀਐੱਸਟੀ ₹26,039 ਕਰੋੜ, ਐੱਸਜੀਐੱਸਟੀ₹ 33,396 ਕਰੋੜ, ਆਈਜੀਐੱਸਟੀ₹ 81,778 ਕਰੋੜ ਹੈ (ਜਿਸ ਵਿੱਚ ਵਸਤਾਂ ਦੇ ਆਯਾਤ ਤੋਂ ਇਕੱਠੇ ਕੀਤੇ ₹37,297 ਕਰੋੜ ਵੀ ਸ਼ਾਮਲ ਹਨ) ਅਤੇ ₹10,505 ਕਰੋੜ ਸੈੱਸ ਹੈ (ਜਿਸ ਵਿੱਚ ਵਸਤਾਂ ਦੇ ਆਯਾਤ ਤੋਂ ਇਕੱਠੇ ਕੀਤੇ ₹825 ਕਰੋੜ ਵੀ ਸ਼ਾਮਲ ਹਨ), ਜੋ ਕਿ ਹੁਣ ਤੱਕ ਦਾ ਦੂਜਾ ਸਭ ਤੋਂ ਵੱਧ ਕਲੈਕਸ਼ਨ ਹੈ।
ਸਰਕਾਰ ਨੇ ਨਿਯਮਤ ਬੰਦੋਬਸਤ ਵਜੋਂ ਆਈਜੀਐੱਸਟੀ ਤੋਂ ₹37,626 ਕਰੋੜ ਸੀਜੀਐੱਸਟੀ ਅਤੇ ₹32,883 ਕਰੋੜ ਐੱਸਜੀਐੱਸਟੀ ਨੂੰ ਬਿਉਂਤਬੰਦੀ ਕੀਤੀ ਹੈ। ਇਸ ਤੋਂ ਇਲਾਵਾ, ਕੇਂਦਰ ਨੇ ਕੇਂਦਰ ਅਤੇ ਰਾਜਾਂ ਵਿਚਕਾਰ 50:50 ਦੇ ਅਨੁਪਾਤ ਵਿੱਚ ਅਡਹੌਕ ਅਧਾਰ ’ਤੇ ₹22,000 ਕਰੋੜ ਰੁਪਏ ਦੀ ਬਿਉਂਤਬੰਦੀ ਵੀ ਕੀਤੀ ਹੈ। ਅਕਤੂਬਰ 2022 ਦੇ ਮਹੀਨੇ ਵਿੱਚ ਰੈਗੂਲਰ ਅਤੇ ਅਡਹੌਕ ਬੰਦੋਬਸਤਾਂ ਤੋਂ ਬਾਅਦ ਕੇਂਦਰ ਅਤੇ ਰਾਜਾਂ ਦਾ ਕੁੱਲ ਮਾਲੀਆ ਸੀਜੀਐੱਸਟੀ ਲਈ ₹74,665 ਕਰੋੜ ਅਤੇ ਐੱਸਜੀਐੱਸਟੀ ਲਈ ₹77,279 ਕਰੋੜ ਹੈ।
ਅਕਤੂਬਰ 2022 ਦਾ ਮਾਲੀਆ ਅਪ੍ਰੈਲ 2022 ਦੀ ਮਾਲੀਆ ਕਲੈਕਸ਼ਨ ਤੋਂ ਬਾਅਦ ਦੂਜੀ ਸਭ ਤੋਂ ਵੱਧ ਮਾਲੀਆ ਕਲੈਕਸ਼ਨ ਹੈ ਅਤੇ ਇਹ ਦੂਜੀ ਵਾਰ ਹੋਇਆ ਹੈ ਜਦੋਂ ਕੁੱਲ ਜੀਐੱਸਟੀ ਕਲੈਕਸ਼ਨ 1.50 ਲੱਖ ਕਰੋੜ ਰੁਪਏ ਦੇਅੰਕੜੇ ਨੂੰ ਪਾਰ ਕਰ ਗਈ ਹੈ। ਅਪ੍ਰੈਲ 2022 ਤੋਂ ਬਾਅਦ, ਅਕਤੂਬਰ ਮਹੀਨੇ ਵਿੱਚ ਘਰੇਲੂ ਲੈਣ-ਦੇਣ ਤੋਂ ਵੀ ਦੂਜੀ ਸਭ ਤੋਂ ਵੱਧ ਕਲੈਕਸ਼ਨ ਦੇਖੀ ਗਈ ਹੈ।ਇਹ ਨੌਵਾਂ ਮਹੀਨਾ ਹੈ ਅਤੇ ਹੁਣ ਲਗਾਤਾਰ ਅੱਠ ਮਹੀਨਿਆਂ ਲਈ, ਮਹੀਨਾਵਾਰ ਜੀਐੱਸਟੀ ਮਾਲੀਆ ₹1.4 ਲੱਖ ਕਰੋੜ ਦੇ ਅੰਕ ਤੋਂ ਵੱਧ ਰਿਹਾ ਹੈ। ਸਤੰਬਰ 2022 ਦੇ ਮਹੀਨੇ ਦੌਰਾਨ, 8.3 ਕਰੋੜ ਈ-ਵੇਅ ਬਿੱਲ ਜਨਰੇਟ ਕੀਤੇ ਗਏ, ਜੋ ਅਗਸਤ 2022 ਦੇ 7.7 ਕਰੋੜ ਈ-ਵੇਅ ਬਿੱਲਾਂ ਤੋਂ ਕਾਫੀ ਜ਼ਿਆਦਾ ਸਨ।
ਹੇਠਾਂ ਦਿੱਤਾ ਚਾਰਟ ਚਾਲੂ ਵਰ੍ਹੇ ਦੌਰਾਨ ਕੁੱਲ ਜੀਐੱਸਟੀ ਮਾਲੀਏ ਵਿੱਚ ਮਾਸਿਕ ਰੁਝਾਨ ਦਿਖਾਉਂਦਾ ਹੈ। ਸਾਰਣੀ ਅਕਤੂਬਰ 2021 ਦੇ ਮੁਕਾਬਲੇ ਅਕਤੂਬਰ 2022 ਦੇ ਮਹੀਨੇ ਦੌਰਾਨ ਹਰੇਕ ਰਾਜ ਵਿੱਚੋਂ ਇਕੱਤਰ ਕੀਤੇ ਗਏ ਜੀਐੱਸਟੀ ਦੇ ਰਾਜ-ਵਾਰ ਅੰਕੜੇ ਦਰਸਾਉਂਦੀ ਹੈ।
ਅਕਤੂਬਰ 2022 ਦੌਰਾਨ ਜੀਐੱਸਟੀ ਮਾਲੀਏ ਵਿੱਚ ਰਾਜ-ਵਾਰ ਵਾਧਾ
ਰਾਜ
|
ਅਕਤੂਬਰ-21
|
ਅਕਤੂਬਰ-22
|
ਵਾਧਾ
|
ਜੰਮੂ ਅਤੇ ਕਸ਼ਮੀਰ
|
648
|
425
|
-34%
|
ਹਿਮਾਚਲ ਪ੍ਰਦੇਸ਼
|
689
|
784
|
14%
|
ਪੰਜਾਬ
|
1,595
|
1,760
|
10%
|
ਚੰਡੀਗੜ੍ਹ
|
158
|
203
|
28%
|
ਉੱਤਰਾਖੰਡ
|
1,259
|
1,613
|
28%
|
ਹਰਿਆਣਾ
|
5,606
|
7,662
|
37%
|
ਦਿੱਲੀ
|
4,045
|
4,670
|
15%
|
ਰਾਜਸਥਾਨ
|
3,423
|
3,761
|
10%
|
ਉੱਤਰ ਪ੍ਰਦੇਸ਼
|
6,775
|
7,839
|
16%
|
ਬਿਹਾਰ
|
1,351
|
1,344
|
-1%
|
ਸਿੱਕਮ
|
257
|
265
|
3%
|
ਅਰੁਣਾਚਲ ਪ੍ਰਦੇਸ਼
|
47
|
65
|
39%
|
ਨਾਗਾਲੈਂਡ
|
38
|
43
|
13%
|
ਮਣੀਪੁਰ
|
64
|
50
|
-23%
|
ਮਿਜ਼ੋਰਮ
|
32
|
24
|
-23%
|
ਤ੍ਰਿਪੁਰਾ
|
67
|
76
|
14%
|
ਮੇਘਾਲਿਆ
|
140
|
164
|
17%
|
ਅਸਾਮ
|
1,425
|
1,244
|
-13%
|
ਪੱਛਮੀ ਬੰਗਾਲ
|
4,259
|
5,367
|
26%
|
ਝਾਰਖੰਡ
|
2,370
|
2,500
|
5%
|
ਓਡੀਸ਼ਾ
|
3,593
|
3,769
|
5%
|
ਛੱਤੀਸਗੜ੍ਹ
|
2,392
|
2,328
|
-3%
|
ਮੱਧ ਪ੍ਰਦੇਸ਼
|
2,666
|
2,920
|
10%
|
ਗੁਜਰਾਤ
|
8,497
|
9,469
|
11%
|
ਦਮਨ ਅਤੇ ਦੀਉ
|
0
|
0
|
20%
|
ਦਾਦਰ ਅਤੇ ਨਗਰ ਹਵੇਲੀ
|
269
|
279
|
4%
|
ਮਹਾਰਾਸ਼ਟਰ
|
19,355
|
23,037
|
19%
|
ਕਰਨਾਟਕ
|
8,259
|
10,996
|
33%
|
ਗੋਆ
|
317
|
420
|
32%
|
ਲਕਸ਼ਦੀਪ
|
2
|
2
|
14%
|
ਕੇਰਲ
|
1,932
|
2,485
|
29%
|
ਤਮਿਲਨਾਡੂ
|
7,642
|
9,540
|
25%
|
ਪੁਡੂਚੇਰੀ
|
152
|
204
|
34%
|
ਅੰਡੇਮਾਨ ਅਤੇ ਨਿਕੋਬਾਰ ਟਾਪੂ
|
26
|
23
|
-10%
|
ਤੇਲੰਗਾਨਾ
|
3,854
|
4,284
|
11%
|
ਆਂਧਰ ਪ੍ਰਦੇਸ਼
|
2,879
|
3,579
|
24%
|
ਲੱਦਾਖ
|
19
|
33
|
74%
|
ਹੋਰ ਖੇਤਰ
|
137
|
227
|
66%
|
ਕੇਂਦਰ ਅਧਿਕਾਰ ਖੇਤਰ
|
189
|
140
|
-26%
|
ਕੁੱਲ ਜੋੜ
|
96,430
|
1,13,596
|
18%
|
****
ਆਰਐੱਮ/ ਪੀਪੀਜੀ/ ਕੇਐੱਮਐੱਨ
(Release ID: 1873160)
Visitor Counter : 203
Read this release in:
English
,
Malayalam
,
Odia
,
Urdu
,
Hindi
,
Marathi
,
Manipuri
,
Bengali
,
Gujarati
,
Tamil
,
Telugu