ਪ੍ਰਧਾਨ ਮੰਤਰੀ ਦਫਤਰ
ਗੁਜਰਾਤ ਦੇ ਜੂਨਾਗੜ੍ਹ ਵਿੱਚ ਵਿਕਾਸ ਕਾਰਜਾਂ ਦੇ ਨੀਂਹ ਪੱਥਰ ਸਮਾਰੋਹ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
Posted On:
19 OCT 2022 10:30PM by PIB Chandigarh
ਭਾਰਤ ਮਾਤਾ ਕੀ ਜੈ,
ਭਾਰਤ ਮਾਤਾ ਕੀ ਜੈ!
ਐਸਾ ਲਗਦਾ ਹੈ ਕਿ ਤੁਹਾਡੇ ਉੱਥੇ ਦੀਪਾਵਲੀ ਜਲਦੀ ਆ ਗਈ ਹੈ, ਚਾਹੇ ਤਿਉਹਾਰ ਦੇ ਦਿਨ ਹੋਣ, ਸਾਹਮਣੇ ਧਨਤੇਰਸ ਹੋਵੇ, ਦੀਪਾਵਲੀ ਹੋਵੇ, ਨਵੇਂ ਸਾਲ ਦੀਆਂ ਤਿਆਰੀਆਂ ਹੋਣ, ਸਾਰੇ ਲੋਕ ਆਪਣੇ-ਆਪਣੇ ਕੰਮਾਂ ਵਿੱਚ ਡੁੱਬੇ ਹੋਏ ਹਨ ਅਤੇ ਫਿਰ ਵੀ ਇਤਨੀ ਸਾਰੀ ਜਨਤਾ, ਜਿੱਥੇ-ਜਿੱਥੇ ਮੇਰੀ ਨਜ਼ਰ ਪਹੁੰਚ ਰਹੀ ਹੈ, ਐਸਾ ਲਗ ਰਿਹਾ ਹੈ ਕਿ ਜੈਸੇ ਅਸ਼ੀਰਵਾਦ ਦੀ ਗੰਗਾ ਵਹਿ ਰਹੀ ਹੈ, ਜੈ ਗਿਰਨਾਰੀ।
ਇਤਨੀ ਬੜੀ ਸੰਖਿਆ ਵਿੱਚ ਸੰਤ ਮਹਾਤਮਾ ਅਸ਼ੀਰਵਾਦ ਦੇਣ ਦੇ ਲਈ ਆਏ, ਇਸ ਤੋਂ ਬੜਾ ਉਮੰਗ ਕੀ ਕੀ ਹੋ ਸਕਦਾ ਹੈ। ਇਹ ਤਾਂ ਸਿੰਘ ਦੀ ਵੀ ਧਰਤੀ ਹੈ ਅਤੇ ਨਰਸਿੰਘ ਦੀ ਵੀ ਧਰਤੀ ਹੈ ਅਤੇ ਖਾਸ ਕਰਕੇ ਜੋ ਮਾਤਾਵਾਂ-ਭੈਣਾਂ ਬੜੀ ਸੰਖਿਆ ਵਿੱਚ ਆਈਆਂ ਹਨ, ਉਨ੍ਹਾਂ ਦੇ ਜੋ ਅਸ਼ੀਰਵਾਦ ਮਿਲ ਰਹੇ ਹਨ, ਉਨ੍ਹਾਂ ਦਾ ਮੈਂ ਪੂਰੇ ਹਿਰਦੇ ਤੋਂ ਆਭਾਰ ਵਿਅਕਤ ਕਰਦਾ ਹਾਂ।
ਭਾਈਓ-ਭੈਣੈਂ,
ਅੱਜ ਜੂਨਾਗੜ੍ਹ, ਗਿਰ ਸੋਮਨਾਥ, ਪੋਰਬੰਦਰ, ਲੋਕ ਤਾਂ ਅੰਕੜੇ ਵੀ ਨਹੀਂ ਗਿਣ ਸਕਦੇ, ਉਤਨਾ ਬੜਾ ਵਿਕਾਸ 4 ਹਜ਼ਾਰ ਕਰੋੜ ਤੋਂ ਵੀ ਜ਼ਿਆਦਾ ਦੇ ਪ੍ਰੋਜੈਕਟ, ਉਸ ਦਾ ਲੋਕਅਰਪਣ-ਨੀਂਹ ਪੱਥਰ ਹੋਇਆ (ਰੱਖਿਆ ਗਿਆ) ਹੈ। ਇੱਕ ਜਮਾਨਾ ਸੀ ਕਿ ਪੂਰੇ ਗੁਜਰਾਤ ਦਾ 12 ਮਹੀਨੇ ਦਾ ਕੁੱਲ ਬਜਟ ਜਿਤਨਾ ਸੀ, ਉਸ ਤੋਂ ਵੀ ਜ਼ਿਆਦਾ ਲੋਕਅਰਪਣ ਅਤੇ ਨੀਂਹ ਪੱਥਰ ਰੱਖਣ ਦੇ ਪ੍ਰੋਗਰਾਮ ਅੱਜ ਮੈਂ ਇੱਕ ਦਿਨ ਦੇ ਇੱਕ ਪ੍ਰਵਾਸ ਵਿੱਚ ਗੁਜਰਾਤ ਦੀ ਧਰਤੀ ’ਤੇ ਕਰ ਰਿਹਾ ਹਾਂ।
ਇਹ ਤੁਹਾਡੇ ਅਸ਼ੀਰਵਾਦ ਦਾ ਪਰਿਣਾਮ ਹੈ, ਅਤੇ ਇਨ੍ਹਾਂ ਵਿਕਾਸ ਕਾਰਜਾਂ ਦਾ ਲਾਭ ਮੇਰੇ ਮਛੇਰੇ ਭਾਈ-ਭੈਣਾਂ ਦੇ ਜੀਵਨ ਨੂੰ ਸਰਲ ਬਣਾਉਣ ਵਿੱਚ ਕੰਮ ਆਵੇਗਾ। ਆਪਣਾ ਇਹ ਜੂਨਾਗੜ੍ਹ ਤਾਂ ਮੈਂ ਹਮੇਸ਼ਾ ਤੋਂ ਕਹਿੰਦਾ ਸੀ ਕਿ ਗੁਜਰਾਤ ਦੇ ਸੈਰ-ਸਪਾਟਾ ਖੇਤਰ ਦੀ ਰਾਜਧਾਨੀ ਐਸੀ ਤਾਕਤ ਸਾਡੇ ਇਸ ਜੂਨਾਗੜ੍ਹ, ਗਿਰ-ਸੋਮਨਾਥ, ਸਾਡੇ ਪੋਰਬੰਦਰ ਵਿੱਚ ਹੈ।
ਰੋਜ਼ਗਾਰ ਦੇ ਸਵੈ-ਰੋਜ਼ਗਾਰ ਦੇ ਕਈ ਅਵਸਰ ਲੈ ਕੇ ਇਹ ਯੋਜਨਾਵਾਂ ਆਈਆਂ ਹਨ। ਵਿਕਾਸ ਦੀ ਐਸੀ ਬੌਛਾਰ, ਵਿਕਾਸ ਦੇ ਅਨੇਕ ਆਯਾਮਾਂ ਦੇ ਲਈ ਆਪ ਸਾਰਿਆਂ ਦਾ ਦੀਪਾਵਲੀ ਦੀ ਭੇਂਟ (ਤੋਹਫ਼ੇ) ਸਵਰੂਪ ਇਸ ਅਵਸਰ ਨੂੰ ਮਨਾਉਣ ਦੇ ਲਈ ਬਹੁਤ-ਬਹੁਤ ਅਭਿਨੰਦਨ ਕਰ ਰਿਹਾ ਹਾਂ, ਸ਼ੁਭਕਾਮਨਾਵਾਂ ਦੇ ਰਿਹਾ ਹਾਂ।
ਭਾਈਓ-ਭੈਣੋਂ,
ਅੱਜ ਮੇਰੀ ਛਾਤੀ ਫੁੱਲ ਜਾਂਦੀ ਹੈ, ਕਿਉਂਕਿ ਤੁਹਾਡੇ ਕਾਰਨ, ਤੁਹਾਡੇ ਅਸ਼ੀਰਵਾਦ ਦੇ ਕਾਰਨ ਅਤੇ ਮੈਨੂੰ ਇਸ ਬਾਤ ਦੀ ਖੁਸ਼ੀ ਹੈ ਕਿ ਗੁਜਰਾਤ ਛੱਡਣ ਦੇ ਬਾਅਦ ਸਾਡੀ ਟੀਮ ਨੇ ਜਿਸ ਤਰ੍ਹਾਂ ਨਾਲ ਗੁਜਰਾਤ ਨੂੰ ਸੰਭਾਲ਼ਿਆ ਹੈ, ਭੂਪੇਂਦਰ ਭਾਈ ਅਤੇ ਉਨ੍ਹਾਂ ਦੀ ਟੀਮ ਨੇ ਜਿਸ ਤਰ੍ਹਾਂ ਨਾਲ ਗੁਜਰਾਤ ਵਿੱਚ ਤੇਜ਼ ਗਤੀ ਨਾਲ ਵਿਕਾਸ ਕਾਰਜ ਕਰ ਰਹੇ ਹਨ, ਉਸ ਤੋਂ ਜ਼ਿਆਦਾ ਦੂਸਰਾ ਆਨੰਦ ਕੀ ਹੋ ਸਕਦਾ ਹੈ, ਅੱਜ ਗੁਜਰਾਤ ਦਾ ਵਿਕਾਸ ਸਾਰੇ ਖੇਤਰ ਵਿੱਚ ਬਹੁਤ ਤੇਜ਼ ਗਤੀ ਨਾਲ ਚਲ ਰਿਹਾ ਹੈ।
ਲੇਕਿਨ ਭਾਈਓ-ਭੈਣੋਂ,
ਅਸੀਂ ਪੁਰਾਣੇ ਦਿਨ ਯਾਦ ਕਰਦੇ ਹਾਂ, ਤਾਂ ਹੋਰ ਕਈ ਬਜ਼ੁਰਗ ਇੱਥੇ ਬੈਠੇ ਹਨ, ਉਨ੍ਹਾਂ ਨੂੰ ਪਤਾ ਹੈ ਕਿ ਅਸੀਂ ਕੈਸੇ-ਕੈਸੇ ਦਿਨ ਕੱਢੇ ਹਨ, 10 ਸਾਲ ਵਿੱਚ 7 ਸਾਲ ਸੋਕਾ ਪੈਂਦਾ ਸੀ। ਪਾਣੀ ਦੇ ਲਈ ਤਰਸਦੇ ਸਾਂ, ਇੱਕ ਤਰਫ਼ ਕੁਦਰਤ ਰੁਠੀ ਰਹਿੰਦੀ ਸੀ, ਅਤੇ ਮੇਰੇ ਇਹ ਘੇਘੁਰਾ ਸਮੁੰਦਰ ਦਾ ਖਾਰਾ ਪਾਣੀ ਅੰਦਰ ਆਉਂਦਾ ਹੀ ਜਾਂਦਾ ਸੀ, ਜ਼ਮੀਨ 'ਤੇ ਕੁਝ ਵੀ ਪੈਦਾ ਨਹੀਂ ਹੋ ਪਾਉਂਦਾ ਸੀ, ਐਸੀ ਸਾਡੀ ਜ਼ਮੀਨ ਦੀ ਦਸ਼ਾ ਹੋ ਗਈ ਸੀ।
ਕਾਠੀਆਵਾੜ ਖਾਲੀ ਹੁੰਦਾ ਸੀ, ਪਿੰਡ-ਪਿੰਡ ਲੋਕ ਹਿਜਰਤ ਕਰਕੇ, ਕੋਈ ਸੂਰਤ ਜਾਂਦੇ ਸਨ, ਕੋਈ ਹਿੰਦੁਸਤਾਨ ਦੇ ਦੂਸਰੇ ਕੋਨੇ ਵਿੱਚ ਜਾਂਦੇ ਸਨ, ਰੋਜ਼ੀ-ਰੋਟੀ ਦੇ ਲਈ ਭੱਜਣਾ ਪੈਂਦਾ ਸੀ। ਲੇਕਿਨ ਅਸੀਂ ਸਾਰਿਆਂ ਨੇ ਜੋ ਮਿਹਨਤ ਕੀਤੀ ਅਤੇ ਸਮਰਪਣ ਭਾਵ ਨਾਲ ਜੋ ਮਿਹਨਤ ਕਰਦੇ ਹਾਂ, ਨਾ ਤਾਂ ਕੁਦਰਤ ਵੀ ਅਸ਼ੀਰਵਾਦ ਦਿੰਦੀ ਹੈ।
ਗਰਵ (ਮਾਣ) ਕਰੋ ਭਾਈਓ, 2001 ਦੇ ਬਾਅਦ ਈਸ਼ਵਰ ਦੀ ਕਿਰਪਾ ਦੇਖੋ, 20 ਸਾਲ ਤੋਂ ਵੀ ਜ਼ਿਆਦਾ ਦਾ ਵਕਤ ਹੋ ਚੁੱਕਿਆ ਹੈ, ਇੱਕ ਸਾਲ ਵੀ ਸੋਕਾ ਨਹੀਂ ਪਿਆ। ਇਸ ਨੂੰ ਅਸ਼ੀਰਵਾਦ ਨਾ ਕਹੀਏ ਤਾਂ ਕੀ ਕਹੀਏ ਭਾਈ, ਇੱਕ ਤਰਫ਼ ਤੁਹਾਡੇ ਅਸ਼ੀਰਵਾਦ ਦੂਸਰੀ ਤਰਫ਼ ਕੁਦਰਤ ਦੇ ਅਸ਼ੀਰਵਾਦ ਅਤੇ ਉਸ ਦੇ ਕਾਰਨ ਵਿਕਾਸ ਦੀ ਭੇਂਟ ਲੈ ਕੇ ਜੀਵਨ ਜਿਉਣ ਦਾ ਆਨੰਦ ਆਉਂਦਾ ਹੈ।
ਇੱਕ ਜ਼ਮਾਨਾ ਸੀ, ਮਾਂ ਨਰਮਦਾ ਦੇ ਦਰਸ਼ਨ ਕਰਨ ਦੇ ਲਈ ਸਪੈਸ਼ਲ ਬੱਸ ਕਰਕੇ ਲੋਕ ਜਾਂਦੇ ਸਨ, ਪੁਣਯ (ਪੁੰਨ) ਕਮਾਉਣ ਦੇ ਲਈ, ਸਮਾਂ ਬਦਲਿਆ, ਮਿਹਨਤ ਦੇ ਮਿੱਠੇ ਫਲ ਦੇ ਕਾਰਨ ਮਾਂ ਨਰਮਦਾ ਅੱਜ ਸੌਰਾਸ਼ਟਰ ਦੇ ਪਿੰਡ-ਪਿੰਡ ਵਿੱਚ ਖ਼ੁਦ ਅਸ਼ੀਰਵਾਦ ਦੇਣ ਦੇ ਲਈ ਆ ਰਹੀ ਹੈ ਭਾਈਓ। ਪਾਣੀ ਪਹੁੰਚਣ ਲਗਿਆ ਹੈ, ਰਸਤੇ ਅੱਛੇ ਹੋਣ ਲਗੇ ਹਨ, ਫਲ-ਸਬਜ਼ੀ ਉਗਾਉਣ ਵਾਲੇ ਕਿਸਾਨਾਂ ਦਾ ਜੀਵਨ ਬਦਲ ਗਿਆ ਹੈ ਭਾਈਓ।
ਅੱਜ ਜੂਨਾਗੜ੍ਹ ਵਿੱਚ, ਮੈਨੂੰ ਹੁਣੇ ਸਾਡੇ ਗਵਰਨਰ ਸਾਹਬ ਆਚਾਰੀਆ ਦੇਵਵ੍ਰਤ ਜੀ ਦਸ ਰਹੇ ਸਨ ਕਿ ਸਾਹਬ, ਜੂਨਾਗੜ੍ਹ ਦੇ ਕਿਸਾਨਾਂ ਨੇ ਤਾਂ ਕੁਦਰਤੀ ਖੇਤੀ ਦੇ ਕੰਮ ਨੂੰ ਅੱਛੇ ਤਰੀਕੇ ਨਾਲ ਅਪਣਾ ਲਿਆ ਹੈ, ਅਤੇ ਪੂਰੀ ਤਾਕਤ ਨਾਲ ਇਸ ਵਿੱਚ ਲਗੇ ਹੋਏ ਹਨ। ਅਤੇ ਭਾਈਓ-ਭੈਣੋਂ, ਜੂਨਾਗੜ੍ਹ ਦਾ ਕੇਸਰ ਆਮ ਭਾਰਤ ਵਿੱਚ ਹੀ ਨਹੀਂ ਅੱਜ ਦੁਨੀਆ ਵਿੱਚ ਇਸ ਅੰਬ ਦੀ ਮਿਠਾਸ ਪਹੁੰਚ ਰਹੀ ਹੈ, ਭਾਈਓ।
ਆਪਣੇ ਭਾਰਤ ਦੇ ਪਾਸ ਇਤਨਾ ਬੜਾ ਸਮੁੰਦਰ ਕਿਨਾਰਾ ਅਤੇ ਉਸ ਵਿੱਚ ਗੁਜਰਾਤ ਦੇ ਪਾਸ ਤਾਂ ਇਸ ਦਾ ਬੜਾ ਹਿੱਸਾ, ਲੇਕਿਨ ਸਾਨੂੰ ਭੂਤਕਾਲ ਵਿੱਚ ਇਹ ਸਮੁੰਦਰ ਬੋਝ ਲਗਦਾ ਸੀ। ਇਹ ਨਮਕ ਵਾਲਾ ਖੇਤਰ, ਨਮਕ ਵਾਲੀ ਹਵਾ ਸਾਨੂੰ ਜ਼ਹਿਰ ਜਿਹੀ ਲਗਦੀ ਸੀ, ਸਮਾਂ ਦੇਖੋ ਭਾਈਓ, ਜੋ ਸਮੁੰਦਰ ਸਾਨੂੰ ਮੁਸੀਬਤ ਦਿਖਦਾ ਸੀ, ਉਹੀ ਸਮੁੰਦਰ ਅੱਜ ਸਾਨੂੰ ਮਿਹਨਤ ਦੇ ਫਲ ਦੇ ਰਿਹਾ ਹੈ। ਜੋ ਕੱਛ ਦੇ ਰਣ ਦੀ ਧੂੜ ਦੇ ਕਣ ਆਪਣੇ ਲਈ ਮੁਸੀਬਤ ਲੈ ਕੇ ਘੁੰਮਦੇ ਸਨ, ਉਹੀ ਕੱਛ ਨੇ ਅੱਜ ਗੁਜਰਾਤ ਦੇ ਵਿਕਾਸ ਦੀ ਨੀਂਹ ਸੰਭਾਲ਼ੀ ਹੈ, ਇਸ ਤਰ੍ਹਾਂ ਇੱਥੇ ਹੋ ਰਿਹਾ ਹੈ।
ਕੁਦਰਤੀ ਵਿਪਰੀਤ ਪਰਿਸਥਿਤੀ ਵਿੱਚ ਵੀ ਗੁਜਰਾਤ ਨੇ ਉਸ ਦਾ ਵੀ ਮੁਕਾਬਲਾ ਕੀਤਾ ਹੈ ਅਤੇ ਪ੍ਰਗਤੀ ਦੀਆਂ ਨਵੀਆਂ ਉਚਾਈਆਂ ਨੂੰ ਹਾਸਲ ਕੀਤਾ ਹੈ ਭਾਈਓ। 20-25 ਸਾਲ ਪਹਿਲਾਂ ਅਸੀਂ ਜਦੋਂ ਸਥਿਤੀ ਨੂੰ ਬਦਲਣ ਦੇ ਲਈ ਸੰਕਲਪ ਕੀਤਾ ਸੀ, ਬੀੜਾ ਉਠਾਇਆ ਸੀ, ਇੱਕ-ਇੱਕ ਪਲ ਖਰਚ ਕੀਤਾ ਸੀ ਅਤੇ ਅੱਜ ਉਹ 20-25 ਸਾਲ ਦੇ ਯੁਵਾ (ਨੌਜਵਾਨ) ਹਨ, ਜਿਨ੍ਹਾਂ ਨੂੰ ਪਤਾ ਨਹੀਂ ਚਲੇਗਾ ਕਿ ਪਹਿਲਾਂ ਦਿਨ ਕੈਸੇ ਸਨ, ਉਹ ਕਲਪਨਾ ਵੀ ਨਹੀਂ ਕਰ ਸਕਣਗੇ, ਐਸੇ ਅੱਛੇ ਦਿਨ ਲਿਆਉਣ ਦੀ ਕੋਸ਼ਿਸ਼ ਕੀਤੀ ਹੈ ਭਾਈਓ।
ਅਸੀਂ ਸਾਡੇ ਮਛੇਰੇ ਭਾਈਆਂ-ਭੈਣਾਂ ਦੇ ਵਿਕਾਸ ਦੇ ਲਈ ਗੁਜਰਾਤ ਵਿੱਚ ਸਾਗਰ ਖੇਡੂ ਯੋਜਨਾ ਸ਼ੁਰੂ ਕੀਤੀ। ਇਸ ਯੋਜਨਾ ਦੇ ਤਹਿਤ ਸਾਡੇ ਮਛੇਰਿਆਂ ਦੀ ਸੁਰੱਖਿਆ, ਉਨ੍ਹਾਂ ਦੀ ਸੁਵਿਧਾ, ਸਾਡੇ ਮਛੇਰਿਆਂ ਭਾਈਆਂ-ਭੈਣਾਂ ਨੂੰ ਕਾਰੋਬਾਰ ਕਰਨ ਦੇ ਲਈ ਜ਼ਰੂਰੀ ਇਨਫ੍ਰਾਸਟ੍ਰਕਚਰ ਉਸ ਦੇ ਲਈ ਅਸੀਂ ਜ਼ੋਰ ਦਿੱਤਾ ਹੈ।
ਅਤੇ ਇਸ ਦਾ ਪਰਿਣਾਮ ਇਹ ਹੋਇਆ ਕਿ 20 ਸਾਲ ਵਿੱਚ ਕੋਈ ਵੀ ਗੁਜਰਾਤੀ ਹੋਵੇਗਾ ਭਾਈਓ ਕਿ 20 ਸਾਲ ਵਿੱਚ ਮੱਛੀ ਦਾ ਨਿਰਯਾਤ ਦੁਨੀਆ ਵਿੱਚ 7 ਗੁਣਾ ਵਧ ਗਿਆ। ਅਤੇ ਭਾਈਓ-ਭੈਣੋਂ, ਜਦੋਂ ਆਪਣੇ ਮੱਛੀ ਦਾ ਇਤਨਾ ਨਿਰਯਾਤ ਹੁੰਦਾ ਹੋਵੇ, ਅਤੇ ਇਹ ਦੁਨੀਆ ਵਿੱਚ ਪਹੁੰਚਦੀ ਹੋਵੇ, ਤਾਂ ਮੈਨੂੰ ਇੱਕ ਪੁਰਾਣੀ ਘਟਨਾ ਯਾਦ ਆਉਂਦੀ ਹੈ, ਜਦੋਂ ਮੈਂ ਮੁੱਖ ਮੰਤਰੀ ਸਾਂ, ਤਦ ਜਪਾਨ ਦਾ ਇੱਕ ਡੈਲੀਗੇਸ਼ਨ (ਵਫ਼ਦ) ਆਇਆ ਸੀ, ਤਾਂ ਮੈਂ ਗੁਜਰਾਤ ਦੇ ਵਿਕਾਸ ਦੀ ਉਨ੍ਹਾਂ ਨੂੰ ਵੀਡੀਓ ਬਣਾ ਕੇ ਦਿਖਾ ਰਿਹਾ ਸਾਂ,
ਅਤੇ ਜੈਪਨੀਜ਼ ਭਾਸ਼ਾ ਵਿੱਚ ਉਸ ’ਤੇ ਇੱਕ ਕਮੈਂਟਰੀ ਸੀ ਅਤੇ ਉਹ ਲੋਕ ਵੀ ਦਿਲ ਤੋਂ ਸਭ ਚੀਜ਼ ਸਮਝਣ ਦੀ ਕੋਸ਼ਿਸ਼ ਕਰ ਰਹੇ ਸਨ, ਉਤਨੇ ਵਿੱਚ ਅਚਾਨਕ ਉਹ ਜਪਾਨ ਦੇ ਲੋਕ ਬੋਲੇ ਕਿ ਸਾਹਬ ਪਲੀਜ਼, ਇਹ ਜ਼ਰਾ ਬੰਦ ਕਰੋ, ਮੈਂ ਕਿਹਾ ਕੀ ਹੋਇਆ ਭਾਈ, ਇਸ ਵੀਡੀਓ ’ਤੇ ਮੈਂ ਸਮਝਾ ਰਿਹਾ ਹਾਂ। ਹੁਣੇ ਹੋਰ ਤੁਸੀਂ ਕਹਿ ਰਹੇ ਹੋ ਤੁਰੰਤ ਬੰਦ ਕਰੋ, ਮੈਨੂੰ ਕੁਝ ਸਮਝ ਵਿੱਚ ਨਹੀਂ ਆਇਆ, ਮੈਂ ਕਿਹਾ ਕਿਉਂ ਬੰਦ ਕਰਾਂ।
ਤਾਂ ਉਨ੍ਹਾਂ ਨੇ ਕਿਹਾ ਸਾਹਬ ਤੁਸੀਂ ਇਹ ਸਭ ਜੋ ਸਮੁੰਦਰ ਕਿਨਾਰਾ ਦਿਖਾਇਆ ਹੈ, ਅਤੇ ਮਛੇਰੇ ਦਿਖਾਉਣ ਲਗੇ ਹੋ, ਅਤੇ ਉਹ ਜੋ ਸੁਰਮੀ ਫਿਸ਼ ਦਿਖ ਰਹੀ ਹੈ, ਨਾ ਤਾਂ ਮੇਰੇ ਮੂੰਹ ਵਿੱਚ ਪਾਣੀ ਆ ਰਿਹਾ ਹੈ, ਹੁਣ ਮੈਂ ਬੈਠ ਨਹੀਂ ਸਕਦਾ, ਹੁਣ ਮੈਨੂੰ ਜਾਣ ਦਿਓ, ਇਤਨੀ ਆਪਣੀ ਕੀਰਤੀ ਹੈ ਕਿ ਸੁਰਮੀ ਫਿਸ਼ ਦਾ ਨਾਮ ਸੁਣਿਆ ਅਤੇ ਉਨ੍ਹਾਂ ਦੇ ਮੂੰਹ ਵਿੱਚ ਪਾਣੀ ਆ ਗਿਆ।
ਅੱਜ ਸੁਰਮੀ ਨਾਮ ਦੇ ਫਿਸ਼ ਜਪਾਨ ਦੇ ਬਜ਼ਾਰ ਵਿੱਚ ਗੁਜਰਾਤੀ ਦੇ ਨਾਮ ਨਾਲ ਪਹਿਚਾਣੇ ਜਾਂਦੇ ਹਨ ਭਾਈਓ। ਗੁਜਰਾਤ ਦੇ ਸੂਰਮੀ ਫਿਸ਼ ਦਾ ਸੈਂਕੜੇ ਕਰੋੜਾਂ ਰੁਪਏ ਦਾ ਨਿਰਯਾਤ ਸਾਲ ਵਿੱਚ ਹੁੰਦਾ ਹੈ ਅਤੇ ਹੁਣ ਤਾਂ ਵਲਸਾਡ ਵਿੱਚ ਸੀ-ਫੂਡ ਪਾਰਕ ਹੈ, ਉਸ ਵਿੱਚੋਂ ਵੀ ਨਿਰਯਾਤ-ਐਕਸਪੋਰਟ ਹੁੰਦਾ ਹੈ। ਫਿਸ਼ਰੀਜ਼ ਸੈਕਟਰ ਵਿੱਚ ਵੀ ਅਸੀਂ ਨਵੀਆਂ-ਨਵੀਆਂ ਸਿੱਧੀਆਂ ਪ੍ਰਾਪਤ ਕਰ ਰਹੇ ਹਾਂ।
ਭਾਈਓ-ਭੈਣੋਂ,
ਪਿਛਲੇ 8 ਸਾਲਾਂ ਵਿੱਚ ਡਬਲ ਇੰਜਣ ਦੀ ਸਰਕਾਰ ਦਾ ਡਬਲ ਲਾਭ ਮੇਰੇ ਗੁਜਰਾਤ ਦੇ ਸਮੁੰਦਰ ਕਿਨਾਰੇ ਨੂੰ ਸਮੁੰਦਰ ਤਟ ਨੂੰ ਮਿਲਿਆ ਹੈ। ਮੱਛੀ ਹੋਵੇ, ਸੀ-ਫੂਡ ਹੋਵੇ, ਉਸ ਦਾ ਵਪਾਰ ਵਧਿਆ ਹੈ, ਪਹਿਲਾਂ ਆਪਣੇ ਇੱਥੇ ਚੈਨਲ ਦੀ ਗਹਿਰਾਈ ਚਾਹੀਦੀ ਸੀ, ਆਪਣੇ ਮਛੇਰੇ ਭਾਈਆਂ ਨੂੰ ਉਥਲੇਪਣ ਦੇ ਕਾਰਨ ਪਰੇਸ਼ਾਨੀ ਰਹਿੰਦੀ ਸੀ।
ਮੱਛੀ ਪਕੜੀ ਹੋਵੇ ਅਤੇ ਉਸ ਨੂੰ ਸਮੁੰਦਰ ਦੇ ਕਿਨਾਰੇ ’ਤੇ ਲਿਆਉਣਾ ਹੋਵੇ ਤਾਂ ਬਹੁਤ ਪਰੇਸ਼ਾਨੀ ਹੁੰਦੀ ਸੀ, ਹੁਣ ਜਦੋਂ ਗੁਜਰਾਤ ਦੇ ਅੰਦਰ ਫਿਸ਼ਿੰਗ ਹਾਰਬਰ ਬਣਾਉਣ ਦਾ ਅਭਿਯਾਨ ਸ਼ੁਰੂ ਕੀਤਾ, ਤਾਂ ਅਸੀਂ ਆਪਣੇ ਸਾਗਰ ਖੇਡੂ ਦੀਆਂ ਮੁਸੀਬਤਾਂ ਦੂਰ ਕਰਨ ਦੀ ਕੋਸ਼ਿਸ਼ ਕੀਤੀ। ਦੋ ਦਹਾਕਿਆਂ ਵਿੱਚ ਕਿਤਨੇ ਬੜੇ ਫਿਸ਼ਿੰਗ ਹਾਰਬਰ ਵਿਕਸਿਤ ਕੀਤੇ ਗਏ ਅਤੇ ਜੋ ਪੁਰਾਣੇ ਸਨ, ਉਨ੍ਹਾਂ ਨੂੰ ਵੀ ਅੱਪਗ੍ਰੇਡ ਕੀਤਾ ਗਿਆ। ਡਬਲ ਇੰਜਣ ਸਰਕਾਰ ਬਣਨ ਦੇ ਬਾਅਦ ਇਸ ਕਾਰਜ ਵਿੱਚ ਡਬਲ ਗਤੀ ਆ ਗਈ।
ਅੱਜ ਵੀ 3 ਫਿਸ਼ਿੰਗ ਹਾਰਬਰ ਵਿਕਸਿਤ ਕਰਨ ਦਾ ਨੀਂਹ ਪੱਥਰ ਹੋ ਰਿਹਾ ਹੈ ਭਾਈਓ। ਤੁਸੀਂ ਕਲਪਨਾ ਕਰ ਸਕਦੇ ਹੋ ਕਿ ਤੁਹਾਡੇ ਖੇਤਰ ਵਿੱਚ ਕੈਸੀ ਆਰਥਿਕ ਤੇਜ਼ੀ ਆਉਣ ਵਾਲੀ ਹੈ। ਉਨ੍ਹਾਂ (ਮਛੇਰਿਆਂ ਦੀ) ਦੀ ਜ਼ਿੰਦਗੀ ਵਿੱਚ ਕਿਤਨਾ ਬੜਾ ਬਦਲਾਅ ਆਉਣ ਵਾਲਾ ਹੈ। ਫਿਸ਼ ਹਾਰਬਰ ਨਾਲ ਮੱਛੀ ਦਾ ਟ੍ਰਾਂਸਪੋਰਟੇਸ਼ਨ ਬਹੁਤ ਅਸਾਨ ਹੋ ਜਾਵੇਗਾ ਅਤੇ ਐਕਸਪੋਰਟ ਵੀ ਬਹੁਤ ਤੇਜ਼ੀ ਨਾਲ ਹੋਵੇਗਾ। ਇਸ ਦੇ ਨਾਲ ਹੀ ਹੁਣ ਅਸੀਂ ਡ੍ਰੋਨ ਪਾਲਿਸੀ ਲੈ ਕੇ ਆਏ ਹਾਂ।
ਹੁਣ ਤਾਂ ਡ੍ਰੋਨ 20-20 ਕਿਲੋ, 25-25 ਕਿਲੋ, 50 ਕਿਲੋ ਦਾ ਮਾਲ ਉੱਠਾ ਕੇ ਲੈ ਜਾਂਦਾ ਹੈ, ਅਤੇ ਇਸ ਕਾਰਨ ਜਿੱਥੇ ਸਮੁੰਦਰ ਨਹੀਂ ਹੈ, ਐਸੇ ਜੋ ਖੇਤਰ ਹਨ, ਇਸ ਡ੍ਰੋਨ ਨਾਲ ਮੱਛੀ ਪਹੁੰਚੇ ਅਤੇ ਤਾਜ਼ਾ ਮਾਲ ਪਹੁੰਚੇ ਇਸ, ਦੇ ਲਈ ਅਵਸਰ ਖੜ੍ਹੇ ਕੀਤੇ ਜਾ ਰਹੇ ਹਨ ਭਾਈਓ। ਵਿਕਾਸ ਕਿਤਨਾ ਲਾਭ ਪਹੁੰਚਾਉਂਦਾ ਹੈ ਨਾ ਉਸ ਦੀ ਇਹ ਉਦਾਹਰਣ ਹੈ ਭਾਈਓ।
ਭਾਈਓ-ਭੈਣੋਂ,
ਡਬਲ ਇੰਜਣ ਦੀ ਸਰਕਾਰ, ਮੇਰੇ ਕਿਸਾਨ ਭਾਈ, ਸਾਡੇ ਪਿੰਡ ਉਨ੍ਹਾਂ ਦੀਆਂ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖ ਕੇ ਕੰਮ ਕਰਦੀ ਹੈ, ਸਾਡੀ ਸਰਕਾਰ ਨੇ ਪੀਐੱਮ ਕਿਸਾਨ ਸਨਮਾਨ ਨਿਧੀ, ਤੁਸੀਂ ਦੇਖਿਆ, ਹੁਣੇ ਦੋ ਦਿਨ ਪਹਿਲਾਂ ਹੀ ਦਿੱਲੀ ਤੋਂ ਮੈਂ ਦੋ ਹਜ਼ਾਰ ਰੁਪਏ ਇੱਕ-ਇੱਕ ਕਿਸਾਨ ਦੇ ਖਾਤੇ ਵਿੱਚ ਪਾਏ ਹਨ,
ਅਤੇ ਖੇਤ ਵਿੱਚ ਬੈਠੇ ਕਿਸਾਨਾਂ ਦੇ ਖਾਤੇ ਵਿੱਚ ਉਨ੍ਹਾਂ ਦੇ ਮੋਬਾਈਲ ਵਿੱਚ ਤੁਰੰਤ ਹੀ 2 ਹਜ਼ਾਰ ਰੁਪਏ ਆ ਗਏ ਅਤੇ ਇਹ ਰੁਪਏ ਉਨ੍ਹਾਂ ਦੇ ਖਾਤੇ ਵਿੱਚ ਜਮ੍ਹਾਂ ਹੋ ਗਏ, ਭਾਈ। ਅਤੇ ਮੈਂ ਹੁਣ ਤੱਕ ਜਿਤਨੇ ਵੀ ਰੁਪਏ ਦਿੱਤੇ ਹਨ, ਨਾ ਉਸ ਵਿੱਚ ਕੁੱਲ ਰਕਮ 2 ਲੱਖ 16 ਹਜ਼ਾਰ ਕਰੋੜ ਰੁਪਏ ਲਗਭਗ ਸਵਾ ਦੋ ਲੱਖ ਕਰੋੜ ਰੁਪਏ ਇਹ ਮੇਰੇ ਕਿਸਾਨਾਂ ਦੇ ਖਾਤਿਆਂ ਵਿੱਚ ਜਮ੍ਹਾਂ ਕੀਤੇ ਹਨ ਭਾਈਓ।
ਭਾਈਓ-ਭੈਣੋਂ,
ਇਸ ਦਾ ਲਾਭ ਮੇਰੇ ਗੁਜਰਾਤ ਦੇ ਕਿਸਾਨਾਂ ਨੂੰ ਵੀ ਮਿਲਿਆ ਹੈ, ਉਨ੍ਹਾਂ ਦੇ ਵੀ ਖਾਤਿਆਂ ਵਿੱਚ ਹਜ਼ਾਰਾਂ-ਕਰੋੜ ਰੁਪਏ, ਅਤੇ ਉਸ ਦਾ ਬੜਾ ਲਾਭ ਛੋਟੇ ਕਿਸਾਨਾਂ ਨੂੰ ਮਿਲਿਆ ਹੈ, ਜਿਨ੍ਹਾਂ ਦੇ ਪਾਸ ਸਿਰਫ਼ ਇੱਕ ਵਿੱਘਾ - ਜਾਂ ਦੋ ਵਿੱਘੇ ਜ਼ਮੀਨ ਹੋਵੇ, ਸਿੰਚਾਈ ਦੇ ਲਈ ਪਾਣੀ ਢੂੰਡਣਾ ਪਵੇ, ਜੋ ਬਾਰਿਸ਼ ’ਤੇ ਭਰੋਸਾ ਰੱਖ ਕੇ ਜਿਉਂਦੇ ਹਨ, ਉਨ੍ਹਾਂ ਦੇ ਲਈ ਤਾਂ ਇਹ ਪੈਸੇ ਬਹੁਤ ਕੰਮ ਆਉਣਗੇ। ਸਾਡੀ ਸਰਕਾਰ ਜਿਸ ਨੇ ਪਹਿਲੀ ਵਾਰ ਪਸ਼ੂ ਪਾਲਣ ਹੋਵੇ, ਕਿਸਾਨ ਹੋਵੇ, ਸਾਗਰ ਖੇਡੂ ਦੇ ਮੇਰੇ ਮਛੇਰੇ ਹੋਣ, ਉਸ ਨੂੰ ਕਿਸਾਨ ਕ੍ਰੈਡਿਟ ਕਾਰਡ - ਕੇਸੀਸੀ ਦੀ ਸੁਵਿਧਾ ਨਾਲ ਅਸੀਂ ਜੋੜ ਦਿੱਤਾ।
ਪਹਿਲਾਂ ਇਹ ਸਿਰਫ਼ ਕਿਸਾਨਾਂ ਦੇ ਲਈ ਸੀ। ਅਸੀਂ ਉਸ ਦਾ ਵਿਸਤਾਰ ਕਰਕੇ ਪਸ਼ੂਪਾਲਕਾਂ ਨੂੰ ਇਸ ਨਾਲ ਜੋੜਿਆ ਹੈ, ਮਛੇਰਿਆਂ ਨੂੰ ਵੀ ਇਸ ਵਿੱਚ ਸ਼ਾਮਲ ਕੀਤਾ ਹੈ ਅਤੇ ਜਿਸ ਦੇ ਕਾਰਨ ਬੈਂਕ ਤੋਂ ਲੋਨ ਲੈਣ ਦੇ ਲਈ ਮੇਰੇ ਮਛੇਰਿਆਂ ਅਤੇ ਮੇਰੇ ਪਸ਼ੂਪਾਲਕਾਂ ਦੇ ਲਈ ਰਸਤਾ ਅਸਾਨ ਹੋ ਗਿਆ ਹੈ। ਅਤੇ ਜਿਸ ਦਾ ਲਾਭ 3.50 ਕਰੋੜ ਤੋਂ ਵੀ ਜ਼ਿਆਦਾ ਲੋਕ ਲੈ ਰਹੇ ਹਨ ਭਾਈਓ-ਭੈਣੋਂ, ਅਤੇ ਬਹੁਤ ਹੀ ਘੱਟ ਵਿਆਜ 'ਤੇ ਇਹ ਪੈਸੇ ਮਿਲੇ ਰਹੇ ਹਨ।
ਉਨ੍ਹਾਂ ਨੂੰ ਸਾਹੂਕਾਰਾਂ ਦੇ ਘਰ ਨਹੀਂ ਜਾਣਾ ਪੈਂਦਾ, ਕਰਜ਼ੇ ਦੇ ਨੀਚੇ ਡੁੱਬਣਾ ਨਹੀਂ ਪੈਂਦਾ, ਅਤੇ ਆਪਣੇ ਧੰਧੇ ਦੇ ਵਿਕਾਸ ਦੇ ਲਈ ਉਹ ਇਸ ਪੈਸੇ ਦਾ ਸੱਚਾ ਉਪਯੋਗ ਕਰ ਸਕਦੇ ਹਨ। ਬੋਟ (ਕਿਸ਼ਤੀ) ਤੋਂ ਲੈ ਕੇ ਜੈਕਟ ਤੱਕ, ਡੀਜ਼ਲ ਹੋਵੇ, ਲੇਬਰ ਹੋਵੇ, ਆਇਲ ਹੋਵੇ, ਇਨ੍ਹਾਂ ਸਾਰਿਆਂ ਦੇ ਲਈ ਇਹ ਖਰਚ ਉਸ ਨੂੰ ਬੜੀ ਤਾਕਤ ਦਿੰਦੀ ਹੈ, ਭਾਈਓ। ਅਤੇ ਜੋ ਲੋਕ ਸਮੇਂ ’ਤੇ ਪੈਸੇ ਵਾਪਸ ਦੇ ਦਿੰਦੇ ਹਨ, ਤੈਅ ਕੀਤੀ ਗਈ ਤਾਰੀਖ 'ਤੇ ਪੈਸੇ ਵਾਪਸ ਦੇ ਦਿੰਦੇ ਹਨ, ਤਾਂ ਵਿਆਜ ਜ਼ੀਰੋ ਹੋ ਜਾਂਦਾ ਹੈ,
ਜ਼ੀਰੋ ਵਿਆਜ ਲਗਦਾ ਹੈ। ਇਸ ਤੋਂ ਬੜਾ ਲਾਭ ਦੂਸਰਾ ਕੀ ਹੋਵੇਗਾ, ਭਾਈਓ ਇਸ ਕਿਸਾਨ ਕ੍ਰੈਡਿਟ ਕਾਰਡ ਨੇ ਮੇਰੇ ਪਸ਼ੂਪਾਲਕਾਂ ਦੀ ਜ਼ਿੰਦਗੀ ਨੂੰ ਵੀ ਆਸਾਨ ਬਣਾ ਦਿੱਤਾ ਹੈ, ਪਿਛਲੇ ਦੋ ਦਹਾਕਿਆਂ ਵਿੱਚ ਗੁਜਰਾਤ ਵਿੱਚ ਜੋ ਬੰਦਰਗਾਹ ਦਾ ਵਿਕਾਸ ਹੋਇਆ ਹੈ, ਉਸ ਨੇ ਵੀ ਗੁਜਰਾਤ ਦੇ ਵਿਕਾਸ ਨੂੰ ਇੱਕ ਪ੍ਰਕਾਰ ਨਾਲ ਸਮ੍ਰਿੱਧੀ ਦੇ ਪ੍ਰਵੇਸ਼ ਦਵਾਰ ਨਾਲ ਜੋੜ ਦਿੱਤਾ ਹੈ, ਨਵੀਆਂ ਸਮਰੱਥਾਵਾਂ ਨਾਲ ਜੋੜ ਦਿੱਤਾ ਹੈ।
ਸਾਗਰਮਾਲਾ ਯੋਜਨਾ ਦੇ ਤਹਿਤ ਦੇਸ਼ ਦੇ ਪੂਰੇ ਸਮੁੰਦਰ ਤਟ ’ਤੇ ਇਨਫ੍ਰਾਸਟ੍ਰਕਚਰ ਦੀ ਮਜ਼ਬੂਤੀ ਹੋਵੇ, ਸਿਰਫ਼ ਬੰਦਰਗਾਹਾਂ ਦਾ ਵਿਕਾਸ ਨਹੀਂ, ਪੋਰਟ ਦਾ ਵਿਕਾਸ ਨਹੀਂ, ਪੋਰਟ ਲੈਂਡ ਡਿਵੈਲਪਮੈਂਟ ਦਾ ਕਾਰਜ ਅਸੀਂ ਕੀਤਾ ਹੈ। ਅਤੇ ਅੱਜ ਤੁਸੀਂ ਦੇਖਿਆ ਹੈ ਕਿ ਗੁਜਰਾਤ ਵਿੱਚ ਸਾਗਰ ਤਟ 'ਤੇ ਸਾਗਰਮਾਲਾ ਕਿਤਨੇ ਬੜੇ ਅਭਿਯਾਨ ਦੀ ਸ਼ੁਰੂਆਤ ਕਰ ਰਹੇ ਹਾਂ।
ਕੋਸਟਲ ਹਾਈਵੇਅ ਜਿਸ ਦੇ ਕਾਰਨ ਜੂਨਾਗੜ੍ਹ ਦੇ ਇਲਾਵਾ ਪੋਰਬੰਦਰ, ਜਾਮਨਗਰ, ਦੇਵਭੂਮੀ ਦਵਾਰਕਾ, ਮੋਰਬੀ ਤੋਂ ਲੈ ਕੇ ਮੱਧ ਤੋਂ ਲੈ ਕੇ ਸਾਊਥ ਗੁਜਰਾਤ ਤੱਕ ਇਸ ਦਾ ਵਿਸਤਾਰ ਕੀਤਾ ਹੈ ਭਾਈਓ, ਇਸ ਦਾ ਮਤਲਬ ਇਹ ਹੋਇਆ ਕਿ ਗੁਜਰਾਤ ਦੀ ਪੂਰੀ ਕੋਸਟ ਲਾਈਨ ਉਸ ਦੀ ਕਨੈਕਟੀਵਿਟੀ ਮਜ਼ਬੂਤ ਹੋਣ ਵਾਲੀ ਹੈ।
ਭਾਈਓ-ਭੈਣੋਂ,
ਪਿਛਲੇ 8 ਸਾਲਾਂ ਵਿੱਚ ਸਰਕਾਰ ਨੇ ਮਾਤਾਵਾਂ-ਭੈਣਾਂ ਦੇ ਜੀਵਨ ਦੇ ਲਈ ਜੋ ਕਾਰਜ ਕੀਤਾ ਹੈ, ਇੱਕ ਦੇ ਬਾਅਦ ਇੱਕ ਜੋ ਕਦਮ ਉਠਾਏ ਹਨ, ਉਸ ਦੇ ਕਾਰਨ ਮੇਰੀਆਂ ਮਾਤਾਵਾਂ-ਭੈਣਾਂ ਸਨਮਾਨ ਦੇ ਨਾਲ ਜੀ ਸਕਣ, ਐਸੀ ਵਿਵਸਥਾ ਕੀਤੀ ਹੈ ਅਤੇ ਜਿਸ ਦਾ ਲਾਭ ਮੇਰੀਆਂ ਗੁਜਰਾਤ ਦੀਆਂ ਲੱਖਾਂ ਮਾਤਾਵਾਂ-ਭੈਣਾਂ ਨੂੰ ਮਿਲਿਆ ਹੈ, ਅਤੇ ਇਸ ਲਈ ਤਾਂ ਇਹ ਗੁਜਰਾਤ ਮੇਰੇ ਲਈ ਤਾਂ ਇੱਕ ਸ਼ਕਤੀ ਕਵਚ ਬਣ ਗਿਆ ਹੈ, ਸ਼ਕਤੀ ਕਵਚ, ਇਨ੍ਹਾਂ ਮਾਤਾਵਾਂ-ਭੈਣਾਂ ਦਾ ਮੈਂ ਹਮੇਸ਼ਾ ਰਿਣੀ ਹਾਂ।
ਦੇਸ਼ ਦੇ ਲਈ ਕਈ ਬੜੇ ਅਭਿਯਾਨ ਚਲਾਏ ਗਏ, ਜਿਸ ਦਾ ਸਿੱਧਾ ਲਾਭ ਮੇਰੀਆਂ ਇਨ੍ਹਾਂ ਮਾਤਾਵਾਂ-ਭੈਣਾਂ ਨੂੰ ਮਿਲਿਆ ਹੈ। ਸਵੱਛ ਭਾਰਤ ਦੇ ਤਹਿਤ ਕਰੋੜਾਂ ਸ਼ੌਚਾਲਯ (ਪਖਾਨੇ) ਬਣਾਏ ਗਏ ਅਤੇ ਪਖਾਨਿਆਂ ਦੇ ਲਈ ਆਪਣੇ ਇੱਥੇ ਜਾਜਰੂ ਸ਼ਬਦ ਦਾ ਉਪਯੋਗ ਹੁੰਦਾ ਹੈ, ਸਾਡੇ ਇੱਥੇ ਉੱਤਰ ਭਾਰਤ ਦੀਆਂ ਭੈਣਾਂ ਕਹਿੰਦੀਆਂ ਹਨ ਕਿ ਇਹ ਤਾਂ ਸਾਡੇ ਲਈ ਗਰਵ (ਮਾਣ) ਵਾਲੀ, ਸਾਡੇ ਸਨਮਾਨ ਵਾਲੀ ਵਿਵਸਥਾ ਹੈ।
ਕਰੋੜਾਂ ਸ਼ੌਚਾਲਏ (ਪਖਾਨੇ) ਬਣਾ ਕੇ ਭੈਣਾਂ ਨੂੰ ਅਸੀਂ ਅਨੇਕ ਮੁਸੀਬਤਾਂ ਤੋਂ ਮਿਕਤੀ ਦਿਵਾਈ। ਅਤੇ ਜਿਸ ਦੇ ਕਾਰਨ ਉਨ੍ਹਾਂ ਦੀ ਸਿਹਤ ਵਿੱਚ ਵੀ ਸੁਧਾਰ ਹੋਇਆ। ਅਸੀਂ ਉੱਜਵਲਾ ਯੋਜਨਾ ਗੈਸ ਪਹੁੰਚਾਉਣ ਦੀ ਵਿਵਸਥਾ ਖੜ੍ਹੀ ਕੀਤੀ ਅਤੇ ਮੈਂ ਭੂਪੇਂਦਰ ਭਾਈ ਦਾ ਵੀ ਅਭਿਨੰਦਨ ਕਰਦਾ ਹਾਂ। ਉਨ੍ਹਾਂ ਦੀ ਸਰਕਾਰ ਦੇ ਇਸ ਦੀਪਾਵਲੀ ਦੇ ਤਿਉਹਾਰਾਂ ਨੂੰ ਧਿਆਨ ਵਿੱਚ ਰੱਖ ਕੇ ਦੋ ਗੈਸ ਦੇ ਸਿਲੰਡਰ ਮੁਫ਼ਤ ਦੇਣ ਦਾ ਨਿਰਣਯ ਲਿਆ ਹੈ, ਜਿਸ ਨਾਲ ਸਾਡੇ ਗ਼ਰੀਬ ਦੇ ਘਰ ਵਿੱਚ ਵੀ ਦੀਪਾਵਲੀ ਮਨੇ।
ਭਾਈਓ-ਭੈਣੋਂ,
ਸਾਰਿਆਂ ਦੇ ਘਰ ਵਿੱਚ ਪਾਣੀ ਪਹੁੰਚੇ, ਨਲ ਨਾਲ ਪਾਣੀ ਪਹੁੰਚੇ, ਸਾਨੂੰ ਪਤਾ ਹੈ ਇੱਕ ਜ਼ਮਾਨਾ ਸੀ, ਮੁੱਖ ਮੰਤਰੀ ਨੂੰ ਵਿਧਾਇਕ ਆਵੇਦਨ ਪੱਤਰ ਦਿੰਦੇ ਸਨ, ਮੈਂ ਪਹਿਲਾਂ ਦੀਆਂ ਸਰਕਾਰਾਂ ਦੀ ਬਾਤ ਕਰ ਰਿਹਾ ਹਾਂ, ਅਤੇ ਵਿਧਾਇਕ ਦੀ ਮੰਗ ਹੋਇਆ ਕਰਦੀ ਸੀ ਕਿ ਸਾਡੇ ਪੰਜ ਪਿੰਡਾਂ ਵਿੱਚ ਜ਼ਰਾ ਹੈਂਡ ਪੰਪ ਲਗਵਾ ਦਿਓ।
ਅਤੇ ਜੋ ਮੁੱਖ ਮੰਤਰੀ ਹੈਂਡ ਪੰਪ ਦੀ ਬਾਤ ਨੂੰ ਮਨਜ਼ੂਰ ਕਰਦਾ ਸੀ ਤਾਂ ਉਸ ਦਾ ਇੱਥੇ ਢੋਲ-ਨਗਾੜਾ ਵਜਾ ਕੇ ਉਸ ਦਾ ਆਨੰਦ-ਜਲਸਾ ਹੁੰਦਾ ਸੀ। ਉਹ ਇੱਕ ਜ਼ਮਾਨਾ ਸੀ, ਹੈਂਡ ਪੰਪ ਦੇ ਲਈ ਸਭ ਰਾਹ ਦੇਖਦੇ ਰਹਿੰਦੇ ਸਨ, ਇਹ ਤੁਹਾਡਾ ਬੇਟਾ ਹੁਣ ਘਰ-ਘਰ ਨਲ ਸੇ ਜਲ ਪਹੁੰਚਾ ਰਿਹਾ ਹੈ, ਭਾਈਓ। ਅਤੇ ਸ਼ੁੱਧ ਪਾਣੀ ਮਿਲਣ ਦੇ ਕਾਰਨ, ਬਿਮਾਰੀ ਵੀ ਘੱਟ ਹੁੰਦੀ ਹੈ, ਬੱਚਿਆਂ ਦੀ ਬਿਮਾਰੀ ਵੀ ਘੱਟ ਹੁੰਦੀ ਹੈ, ਮਾਤਾਵਾਂ-ਭੈਣਾਂ ਦੀਆਂ ਮੁਸੀਬਤਾਂ ਵੀ ਘੱਟ ਹੁੰਦੀਆਂ ਹਨ।
ਪ੍ਰਧਾਨ ਮੰਤਰੀ ਮਾਤ੍ਰ ਵੰਦਨਾ ਯੋਜਨਾ ਪ੍ਰਸੂਤੀ (ਜਣੇਪੇ) ਦੇ ਦੌਰਾਨ ਮੇਰੀਆਂ ਮਾਤਾਵਾਂ-ਭੈਣਾਂ ਨੂੰ ਉਨ੍ਹਾਂ ਦੇ ਸਰੀਰ ਦੇ ਅੰਦਰ ਪੋਸ਼ਕ ਤੱਤ ਘੱਟ ਨਾ ਹੋਣ, ਮਾਂ ਦੇ ਗਰਭ ਵਿੱਚ ਜੋ ਬੱਚਾ ਹੈ, ਉਸ ਦਾ ਵਿਕਾਸ ਘੱਟ ਨਾ ਹੋਵੇ, ਬੱਚਾ ਵਿਕਲਾਂਗ (ਅਪਾਹਜ) ਪੈਦਾ ਨਾ ਹੋਵੇ, ਦਿੱਵਯਾਂਗ ਪੈਦਾ ਨਾ ਹੋਵੇ, ਅਵਿਕਸਿਤ ਸਰੀਰ ਵਾਲਾ ਬੱਚਾ ਪੈਦਾ ਨਾ ਹੋਵੇ, ਉਸ ਦੇ ਲਈ ਮਾਂ ਦੀ ਸਿਹਤ ਦੀ ਚਿੰਤਾ ਦੇ ਲਈ ਇਹ ਮਾਤ੍ਰ ਵੰਦਨਾ ਯੋਜਨਾ ਲਿਆਂਦੀ ਗਈ। ਸਵਸਥ (ਤੰਦਰੁਸਤ) ਬੱਚੇ ਦਾ ਜਨਮ ਹੋਵੇ, ਮਾਂ ਸਵਸਥ (ਤੰਦੁਰਸਤ) ਰਹੇ ਅਤੇ ਸਵਸਥ (ਤੰਦਰੁਸਤ) ਬੱਚਾ ਹੋਵੇ ਤਾਂ ਭਾਰਤ ਦਾ ਭਵਿੱਖ ਵੀ ਸਵਸਥ (ਤੰਦਰੁਸਤ) ਹੁੰਦਾ ਹੈ ਭਾਈਓ।
ਸਾਡੀ ਸਰਕਾਰ ਨੇ ਪੀਐੱਮ ਆਵਾਸ ਯੋਜਨਾ ਦੇ ਤਹਿਤ ਜੋ ਘਰ ਦਿੱਤੇ ਹਨ, ਉਸ ਘਰ ਵਿੱਚ ਵੀ, ਮੇਰਾ ਤਾਂ ਆਗ੍ਰਹ ਹੈ ਕਿ ਜਦੋਂ ਮੈਂ ਗੁਜਰਾਤ ਵਿੱਚ ਸਾਂ, ਤਦ ਤੋਂ ਇਹ ਆਗ੍ਰਹ ਰਿਹਾ ਹੈ ਕਿ ਮੈਂ ਜੋ ਵੀ ਸਰਕਾਰ ਦੀ ਵਿਵਸਥਾ ਦੇਵਾਂਗਾ ਭੈਣਾਂ ਦੇ ਨਾਮ ‘ਤੇ ਹੀ ਦੇਵਾਂਗਾ। ਭੁਚਾਲ ਦੇ ਬਾਅਦ ਜੋ ਘਰ ਦਿੱਤੇ, ਉਹ ਵੀ ਭੈਣਾਂ ਦੇ ਨਾਮ ‘ਤੇ ਹੀ ਦਿੱਤੇ। ਕਿਉਂਕਿ ਸਾਨੂੰ ਪਤਾ ਹੈ ਸਾਡੀਆਂ ਮਾਤਾਵਾਂ-ਭੈਣਾਂ ਦੀ ਸਥਿਤੀ ਕੈਸੀ ਸੀ। ਖੇਤ ਹੋਵੇ ਤਾਂ ਪੁਰਸ਼ ਦੇ ਨਾਮ ‘ਤੇ, ਦੁਕਾਨ ਹੋਵੇ ਤਾਂ ਪੁਰਸ਼ ਦੇ ਨਾਮ ‘ਤੇ, ਘਰ ਹੋਵੇ ਤਾਂ ਪੁਰਸ਼ ਦੇ ਨਾਮ ‘ਤੇ, ਗੱਡੀ ਹੋਵੇ ਤਾਂ ਪੁਰਸ਼ ਦੇ ਨਾਮ ‘ਤੇ, ਅਤੇ ਪਤੀ ਨਾ ਹੋਵੇ ਤਾਂ ਬੇਟੇ ਦੇ ਨਾਮ ‘ਤੇ, ਸਾਡੀਆਂ ਮਾਤਾਵਾਂ-ਭੈਣਾਂ ਦੇ ਨਾਮ ‘ਤੇ ਕੁਝ ਨਹੀਂ ਹੁੰਦਾ ਸੀ ਅਤੇ ਮੁਸੀਬਤ ਆਵੇ ਤਾਂ ਜਾਈਏ ਕਿੱਥੇ। ਤੁਹਾਡੇ ਇਸ ਬੇਟੇ ਨੇ ਤੈਅ ਕੀਤਾ ਕਿ ਹੁਣ ਜੋ ਸਰਕਾਰੀ ਮਕਾਨ ਮਿਲੇਗਾ, ਵਿਵਸਥਾ ਮਿਲੇਗੀ ਤਾਂ ਇਹ ਮੇਰੀਆਂ ਮਾਤਾਵਾਂ-ਭੈਣਾਂ ਦੇ ਨਾਮ ‘ਤੇ ਮਿਲੇਗੀ। ਅੱਜ ਜੋ ਮੇਰੀਆਂ ਭੈਣਾਂ ਨੂੰ ਮਕਾਨ ਮਿਲੇ ਹਨ ਨਾ, ਮੇਰੀ ਇਹ ਮਾਤਾਵਾਂ-ਭੈਣਾਂ ਉਹ ਲਖਪਤੀ ਦੀ ਲਿਸਟ ਵਿੱਚ ਆ ਗਈਆਂ ਹਨ ਭਾਈਓ। ਅੱਜ ਸਾਡੀ ਸਰਕਾਰ ਗਾਓਂ-ਗਾਓਂ ਮਹਿਲਾ ਉੱਦਮਸ਼ੀਲਤਾ, ਸੈਲਫ ਹੈਲਪ ਗਰੁੱਪ ਦੇ ਮਾਧਿਅਮ ਨਾਲ, ਸਖੀ ਮੰਡਲ ਦੁਆਰਾ ਵਿਆਪਕ ਵਿਸਤਾਰ ਕਰ ਰਹੀ ਹੈ, ਦੇਸ਼ ਭਰ ਵਿੱਚ 8 ਕਰੋੜ ਤੋਂ ਜ਼ਿਆਦਾ ਭੈਣਾਂ, ਸਵੈ ਸਹਾਇਤਾ ਸਮੂਹ, ਜਿਸ ਨੂੰ ਆਪਣੇ ਗੁਜਰਾਤ ਵਿੱਚ ਸਖੀ ਮੰਡਲ ਦੇ ਨਾਮ ਨਾਲ ਜਾਣਦੇ ਹਾਂ, ਲੱਖਾਂ ਭੈਣਾਂ ਗੁਜਰਾਤ ਵਿੱਚ ਉਸ ਦਾ ਲਾਭ ਲੈ ਰਹੀਆਂ ਹਨ। ਮੁਦਰਾ ਯੋਜਨਾ ਬੈਂਕ ਤੋਂ ਬਿਨਾ ਗਰੰਟੀ ਦੇ ਭੈਣਾਂ ਨੂੰ ਲੋਨ ਮਿਲੇ ਅਤੇ ਮੇਰੇ ਲਈ ਖੁਸ਼ੀ ਦੀ ਗੱਲ ਇਹ ਹੈ ਕਿ ਇਹ ਲੋਨ ਸਾਰਿਆਂ ਦੇ ਲਈ ਸੀ। ਫਿਰ ਵੀ 70% ਲੋਨ ਲੈਣ ਵਾਲੀਆਂ ਮੇਰੀਆਂ ਭੈਣਾਂ ਹਨ, ਅਤੇ ਜੋ ਛੋਟਾ-ਮੋਟਾ ਉਦਯੋਗ ਕਰ ਰਹੀਆਂ ਹਨ, ਅਤੇ 2-3 ਲੋਕਾਂ ਨੂੰ ਰੋਜ਼ਗਾਰ ਵੀ ਦੇ ਰਹੀਆਂ ਹਨ।
ਭਾਈਓ-ਭੈਣੋਂ,
ਅੱਜ ਮੇਰੇ ਕਿਤਨੇ ਯੁਵਾ ਸਾਥੀਆਂ ਦਾ ਆਉਣ ਵਾਲਾ ਭਵਿੱਖ ਕਿਤਨਾ ਉੱਜਵਲ ਹੋਵੇ, ਉਨ੍ਹਾਂ ਨੂੰ ਇੱਥੇ ਜਦੋਂ ਸਾਹਮਣੇ ਦੇਖਦਾ ਹਾਂ, ਤਦ ਮੇਰਾ ਵਿਸ਼ਵਾਸ ਵਧ ਰਿਹਾ ਹੈ, ਅਤੇ ਉਨ੍ਹਾਂ ਵਿੱਚ ਆਸ਼ਾ ਦਾ ਸੰਚਾਰ ਹੁੰਦਾ ਹੈ। ਗੁਜਰਾਤ ਦੇ ਤੇਜ਼ ਵਿਕਾਸ ਨੂੰ ਲੈ ਕੇ ਹੁਣ ਮੇਰੇ ਗੁਜਰਾਤ ਦੇ ਜਵਾਨ ਲੋਕ ਸਵਸਥ (ਤੰਦਰੁਸਤ) ਹੋ ਗਏ ਹਨ। ਮੈਂ 8 ਸਾਲਾਂ ਵਿੱਚ ਗੁਜਰਾਤ ਸਮੇਤ ਪੂਰੇ ਦੇਸ਼ ਵਿੱਚ ਸਾਡੇ ਯੁਵਕਾਂ ਦਾ ਸਮਰੱਥ ਬਣੇ, ਉਸ ਦੇ ਲਈ ਅਨੇਕ ਕਦਮ ਉਠਾਏ ਹਨ। ਸਿੱਖਿਆ ਤੋਂ ਲੈ ਕੇ ਰੋਜ਼ਗਾਰ, ਰੋਜ਼ਗਾਰ ਤੋਂ ਅੱਗੇ ਸਵੈਰੋਜ਼ਗਾਰ, ਉਨ੍ਹਾਂ ਦੇ ਲਈ ਅਸੀਂ ਅਨੇਕ ਅਵਸਰ ਪੈਦਾ ਹੋਣ, ਉਨ੍ਹਾਂ ਦੀ ਚਿੰਤਾ ਕੀਤੀ ਹੈ। ਹੁਣੇ ਮੈਂ ਗਾਂਧੀਨਗਰ ਵਿੱਚ ਡਿਫੈਂਸ ਐਕਸਪੋ ਰੱਖਿਆ ਦੇ ਸਾਧਨਾਂ ਦਾ ਉਦਘਾਟਨ ਕਰ ਕੇ ਆ ਰਿਹਾ ਹਾਂ। ਹੁਣ ਗੁਜਰਾਤ ਟੌਪ ਵਿੱਚ ਰਹੇ ਐਸੀ ਤਾਕਤ ਆ ਗਈ ਹੈ ਅਤੇ ਇਹ ਮੇਰੇ ਜਵਾਨ ਲੋਕਾਂ ਦੇ ਲਈ ਅਵਸਰ ਲੈ ਕੇ ਆ ਰਹੀ ਹੈ। ਪਿਛਲੇ 9 ਸਾਲਾਂ ਵਿੱਚ ਦੇਸ਼ ਵਿੱਚ ਸੈਂਕੜੋਂ ਨਵੇਂ ਵਿਸ਼ਵ ਵਿਦਿਆਲਿਆ (ਯੂਨੀਵਰਸਿਟੀਆਂ) ਬਣਾਏ, ਹਜ਼ਾਰਾਂ ਨਵੇਂ ਕਾਲਜ ਬਣਾਏ, ਸਾਡੇ ਗੁਜਰਾਤ ਵਿੱਚ ਤਾਂ ਨਿਰੰਤਰ ਸਿੱਖਿਆ ਦੇ ਨਵੇਂ-ਨਵੇਂ ਸੰਸਥਾਨ ਬਣੇ ਹਨ, ਅਤੇ ਉਸ ਵਿੱਚ ਉੱਚ ਸਿੱਖਿਆ ਲੈਣ ਵਾਲੇ ਵਿਦਿਆਰਥੀ ਤੇਜਸਵੀ ਬਣ ਕੇ ਪਰਿਵਾਰ ਦਾ ਨਾਮ ਰੌਸ਼ਨ ਕਰਨ, ਗਾਓਂ ਦਾ ਨਾਮ ਰੌਸ਼ਨ ਕਰਨ, ਰਾਜ ਦਾ ਨਾਮ ਰੌਸ਼ਨ ਕਰਨ ਅਤੇ ਮੇਰੇ ਦੇਸ਼ ਦਾ ਨਾਮ ਰੌਸ਼ਨ ਕਰਨ, ਅੱਜ ਉਹ ਸਾਡਾ ਸੁਭਾਗ ਹੈ। ਪਹਿਲਾਂ ਗੁਜਰਾਤ ਵਿੱਚ ਸਾਡੇ ਨੌਜਵਾਨਾਂ (ਨੌਜਵਾਨਾਂ) ਨੂੰ ਪੜ੍ਹਨਾ ਹੋਵੇ ਤਾਂ ਰਾਜ ਦੇ ਬਾਹਰ ਜਾਣਾ ਪੈਂਦਾ ਸੀ।
ਅੱਜ 20 ਸਾਲ ਦੇ ਅੰਦਰ ਜੋ ਤਪੱਸਿਆ ਕੀਤੀ ਹੈ, ਉਸ ਦੀ ਵਜ੍ਹਾ ਨਾਲ, ਇੱਕ ਤੋਂ ਵਧ ਕੇ ਇੱਕ ਯੂਨੀਵਰਸਿਟੀ ਦਾ ਅਤੇ ਕਾਲਜ ਦਾ ਵਿਸਤਾਰ ਕੀਤਾ ਹੈ। ਅਤੇ ਹੁਣ ਤਾਂ ਨਵੀਂ ਸਿੱਖਿਆ ਨੀਤੀ, ਰਾਸ਼ਟਰੀ ਸਿੱਖਿਆ ਨੀਤੀ, ਨੈਸ਼ਨਲ ਐਜੂਕੇਸ਼ਨ ਪਾਲਿਸੀ ਵੀ ਲਾਗੂ ਹੋ ਗਈ ਹੈ। ਇਸ ਦੇ ਤਹਿਤ ਮੈਡੀਕਲ, ਇੰਜੀਨੀਅਰਿੰਗ ਸਾਡੇ ਇੱਥੇ ਤਾਂ ਗਾਓਂ ਵਿੱਚ ਅੰਗ੍ਰੇਜ਼ੀ ਸਕੂਲ ਹੁੰਦੇ ਨਹੀਂ? ਅਤੇ ਉਹ 8ਵੀਂ ਅਤੇ 10ਵੀਂ ਵਿੱਚ ਅੰਗ੍ਰੇਜ਼ੀ ਵਿੱਚ ਨਾ ਪੜ੍ਹਿਆ ਹੋਵੇ ਤਾਂ ਇੰਜੀਨੀਅਰਿੰਗ ਵੀ ਨਾ ਹੋ ਸਕੇ, ਮੈਡੀਕਲ ਵੀ ਨਾ ਹੋ ਸਕੇ ਅਤੇ ਡਾਕਟਰ ਵੀ ਨਾ ਬਣ ਸਕੇ, ਕਿਉਂ? ਗ਼ਰੀਬ ਮਾਂ-ਬਾਪ ਦੇ ਬੱਚਿਆਂ ਨੂੰ ਡਾਕਟਰ ਬਣਨ ਦਾ ਹੱਕ ਹੈ ਜਾਂ ਨਹੀਂ? ਗ਼ਰੀਬ ਮਾਂ-ਬਾਪ ਦੀ ਸੰਤਾਨਾਂ ਨੂੰ ਡਾਕਟਰ ਬਣਨ ਦਾ ਹੱਕ ਹੋਣਾ ਚਾਹੀਦਾ ਹੈ ਜਾਂ ਨਹੀਂ? ਇੰਜੀਨੀਅਰ ਬਣਨ ਦਾ ਹੱਕ ਹੈ ਜਾਂ ਨਹੀਂ? ਪਰ ਉਸ ਨੂੰ ਉਹ ਬੋਰਡ ਲਗਾਇਆ ਹੈ ਕਿ ਅੰਗ੍ਰੇਜ਼ੀ ਆਉਂਦੀ ਹੈ ਤਾਂ ਹੀ ਹੋਵੇਗਾ। ਅਸੀਂ ਫਾਈਨਲ ਕਰ ਦਿੱਤਾ ਕਿ ਮਾਤ੍ਰਭਾਸ਼ਾ ਵਿੱਚ ਵੀ ਡਾਕਟਰ ਬਣਨਾ ਹੋਵੇ ਤਾਂ ਬਣ ਸਕਦੇ ਹਾਂ, ਮਾਤ੍ਰਭਾਸ਼ਾ ਵਿੱਚ ਇੰਜੀਨੀਅਰ ਬਣ ਸਕਣਗੇ। ਇਹ ਗੁਲਾਮੀ ਦੀ ਮਾਨਸਿਕਤਾ ਜਾਣੀ ਚਾਹੀਦੀ ਹੈ। ਉਸ ਦੇ ਕਾਰਨ ਨਾਲ ਮੱਧ ਵਰਗ ਹੋਵੇ, ਗ਼ਰੀਬ ਹੋਵੇ, ਗਾਓਂ ਹੋਵੇ, ਅੰਗ੍ਰੇਜ਼ੀ ਨਹੀਂ ਆਉਂਦੀ ਹੋਵੇਗੀ ਤਾਂ ਉਨ੍ਹਾਂ ਦੀ ਵਿਕਾਸ ਯਾਤਰਾ ਨਹੀਂ ਰੁਕੇਗੀ। ਕਿਉਂਕਿ ਸਮਰੱਥਾ ਤਾਂ ਉਨ੍ਹਾਂ ਵਿੱਚ ਵੀ ਹੁੰਦੀ ਹੈ। ਉਨ੍ਹਾਂ ਦੇ ਕਾਰਨ ਅੱਜ ਦੁਨੀਆ ਵਿੱਚ ਸਾਡਾ ਡੰਕਾ ਵਜ ਰਿਹਾ ਹੈ। ਡਿਜੀਟਲ ਇੰਡੀਆ ਦੀ ਚਰਾ ਹੈ, ਗਾਓਂ-ਗਾਓਂ ਵਿੱਚ ਡਿਜੀਟਲ ਇੰਡੀਆ ਦਾ ਲਾਭ ਸਾਡੇ ਨੌਜਵਾਨਾਂ (ਨੌਜਵਾਨਾਂ) ਨੂੰ ਮਿਲ ਰਿਹਾ ਹੈ। 5 ਤੋਂ 6 ਲੱਖ ਕੌਮਨ ਸਰਵਿਸ ਸੈਂਟਰ ਦੇਸ਼ ਵਿੱਚ ਬਣ ਚੁੱਕੇ ਹਨ, ਅਤੇ ਉੱਥੇ ਗਾਓਂ ਵਿੱਚ ਬੈਠ ਕੇ ਲੋਕ ਸੇਵਾ ਦੇ ਰਹੇ ਹਨ। ਫੋਨ ‘ਤੇ ਅੱਜ ਸਸਤੇ ਇੰਟਰਨੈੱਟ ਦੇ ਕਾਰਨ ਨਾਲ ਅੱਜ ਗਾਓਂ-ਗਾਓਂ ਗ਼ਰੀਬਾਂ ਦੇ ਘਰ ਵੀ ਦੁਨੀਆ ਦੀ ਸ਼੍ਰੇਸ਼ਠ ਪੁਸਤਕਾਂ ਨੂੰ ਪੜ੍ਹਨ ਦੀ ਸੁਵਿਧਾ ਹੋ ਚੁੱਕੀ ਹੈ।
ਪਹਿਲਾਂ, ਮੈਂ ਵਿਚਕਾਰ ਪੱਕਾ ਕੀਤਾ ਸੀ ਕਿ ਜਿਵੇਂ ਰੇਲਵੇ ਸਟੇਸ਼ਨ ‘ਤੇ ਜਿਸ ਤਰ੍ਹਾਂ ਵਾਈ-ਫਾਈ ਹੈ, ਨੌਜਵਾਨਾਂ ਨੂੰ ਸ਼ਾਮ ਨੂੰ ਪੜ੍ਹਨ ਆਉਣਾ ਹੋਵੇ। ਰੇਲਵੇ ਸਟੇਸ਼ਨ ਦੇ ਸਾਰੇ ਪਲੈਟਫਾਰਮ ‘ਤੇ ਵਾਈ-ਫਾਈ ਮੁਫ਼ਤ ਵਿੱਚ ਦੇਈਏ, ਅਤੇ ਮੈਂ ਦੇਖਿਆ ਕਿ ਬੱਚੇ ਮੋਬਾਈਲ ਫੋਨ ਲੈ ਕੇ ਉੱਥੇ ਪੜ੍ਹਨ ਜਾਂਦੇ ਸਨ, ਅਤੇ UPSC ਅਤੇ GPSC ਦਾ ਇਗਜ਼ਾਮ ਦਿੰਦੇ ਸਨ ਅਤੇ ਉਸ ਵਿੱਚ ਉਤੀਰਣ (ਪਾਸ) ਹੁੰਦੇ ਸਨ। ਅੱਜ ਅੱਛੀ ਤੋਂ ਅੱਛੀ ਪੜ੍ਹਾਈ, ਸਿੱਖਿਆ ਦੇ ਲਈ ਡਿਜੀਟਲ ਇੰਡੀਆ ਦੀ ਸੇਵਾ ਮਿਲ ਰਹੀ ਹੈ। ਉਨ੍ਹਾਂ ਦੀ ਵਜ੍ਹਾ ਨਾਲ ਗਾਓਂ ਵਿੱਚ ਵੀ ਡਿਜੀਟਲ ਇੰਡੀਆ ਦੀ ਵਜ੍ਹਾ ਨਾਲ ਪੜ੍ਹਨਾ ਹੋ ਸਕਿਆ ਹੈ। ਡਿਜੀਟਲ ਇੰਡੀਆ ਨੌਜਵਾਨਾਂ ਦੀ ਪ੍ਰਤਿਭਾ ਨੂੰ ਨਿਖਾਰਨ ਦਾ ਅਵਸਰ ਦੇ ਰਿਹਾ ਹੈ। ਕਿਸੇ ਨੂੰ ਕੁਝ ਵੀ ਬਣਨਾ ਹੋਵੇ ਤਾਂ ਅੱਜ ਡਿਜੀਟਲ ਦੀ ਵਿਵਸਥਾ ਨਾਲ ਪੜ੍ਹ ਸਕਦੇ ਹੋ। ਉਨ੍ਹਾਂ ਨੇ ਪੇਂਟਰ ਬਣਨਾ ਹੋਵੇ, ਗਾਇਕ ਬਣਨਾ ਹੋਵੇ, ਨ੍ਰਿਤਕਲਾ ਖੇਤਰ ਵਿੱਚ ਅੱਗੇ ਵਧਣਾ ਹੋਵੇ, ਕਾਰਪੇਂਟਰ ਬਣਨਾ ਹੋਵੇ ਤਾਂ ਉਹ ਬਣ ਸਕਦਾ ਹੈ, ਉਸ ਨੂੰ ਕੋਈ ਵੀ ਕੰਮ ਸਿੱਖਣਾ ਹੋਵੇ ਤਾਂ ਅੱਜ ਘਰ ਵਿੱਚ ਬੈਠੇ ਉਹ ਸਿੱਖ ਸਕਦਾ ਹੈ।
ਭਾਈਓ-ਭੈਣੋਂ,
ਇਸ ਦੀ ਵਜ੍ਹਾ ਨਾਲ ਰੋਜ਼ਗਾਰ ਦੀ ਸੰਭਾਵਨਾ ਵਧੀ ਹੈ। ਨੌਜਵਾਨਾਂ ਦੀ ਤਾਕਤ, ਬਜ਼ਾਰ ਤੋਂ ਅੱਗੇ ਦੁਨੀਆ ਦੇ ਬਜ਼ਾਰ ਤੱਕ ਪਹੁੰਚ ਰਹੀ ਹੈ। ਇਹ ਵਕਤ, ਸੋਚੋ ਮੇਡ ਇਨ ਇੰਡੀਆ, ਭਾਰਤ ਵਿੱਚ ਪਹਿਲਾਂ ਦੋ ਗੋਦਾਮ ਸਨ, ਮੋਬਾਈਲ ਬਣਾਉਣ ਦੇ। ਅੱਜ 200 ਤੋਂ ਜ਼ਿਆਦਾ ਹਨ, ਉਹ ਵੀ ਕੇਵਲ 9 ਸਾਲਾਂ ਵਿੱਚ। ਹੁਣ 1 ਮਿਲੀਅਨ ਮੋਬਾਈਲ ਫੋਨ, ਦੁਨੀਆ ਵਿੱਚ ਭਾਰਤ ਤੋਂ ਬਣ ਕੇ ਪਹੁੰਚੇ ਹਨ। ਇਹ ਤਾਕਤ ਹੈ ਆਪਣੀ। ਅੱਜ ਜਿਸ ਤਰ੍ਹਾਂ ਨਾਲ ਟੂਰਿਜ਼ਮ ਦਾ ਵਿਕਾਸ ਹੋ ਰਿਹਾ ਹੈ, ਉਸ ਦਾ ਮੂਲ ਕਾਰਨ ਹੈ, ਅਸੀਂ ਜੋ ਇਨਫ੍ਰਾਸਟ੍ਰਕਚਰ ਬਣਾਇਆ ਹੈ। ਤੁਸੀਂ ਸੋਚੋ, ਸਾਡਾ ਮਾਧਵਪੁਰ ਦਾ ਮੇਲਾ, ਭਗਵਾਨ ਕ੍ਰਿਸ਼ਨ ਦੇ ਨਾਲ ਜੁੜੀ ਹੋਈ ਘਟਨਾ, ਕੈਸੇ ਅੰਤਰਰਾਸ਼ਟਰੀ ਬਣ ਗਈ, ਮਾਧਵਪੁਰ ਦੇ ਮੇਲੇ ਵਿੱਚ ਨੌਰਥ ਈਸਟ ਦੇ ਮੁੱਖ ਮੰਤਰੀ ਆਏ ਅਤੇ ਇੱਕ ਸਪਤਾਹ ਤੱਕ ਮਜ਼ਾ ਆਇਆ। ਇਹ ਸਾਡੇ ਗਿਰਨਾਰ ਦਾ ਰੋਪਵੇ ਕਿਤਨੀਆਂ ਮੁਸ਼ਕਿਲਾਂ ਤੋਂ ਨਿਕਲਿਆ ਹੈ। ਕਿਵੇਂ ਸਰਕਾਰ ਸੀ, ਇਤਨਾ ਕਰਨ ਵਿੱਚ ਤਕਲੀਫ ਹੁੰਦੀ ਸੀ। ਜੋ ਤੁਸੀਂ ਮੈਨੂੰ ਉੱਥੇ ਭੇਜਿਆ ਨਾ ਤਾਂ ਤੁਹਾਡੇ ਇੱਥੇ ਰੋਪਵੇ ਵੀ ਆ ਗਿਆ, ਅਤੇ ਮੈਨੂੰ ਕਿਤਨੇ ਲੋਕ ਫੋਟੋ ਭੇਜਦੇ ਹਨ, ਕਿ ਸਾਡੀ 80 ਸਾਲ ਦੀ ਦਾਦੀ ਦੀ ਬਹੁਤ ਇੱਛਾ ਸੀ ਕਿ ਗਿਰਨਾਰ ਵਿੱਚ ਜਾ ਕੇ ਮਾਂ ਅੰਬਾ ਨੂੰ ਸਿਰ ਝੁਕਾ ਕੇ ਆਈਏ। ਇਹ ਤੁਸੀਂ ਰੋਪ-ਵੇ ਲਿਆਵੋ, ਉਸ ਦੀ ਵਜ੍ਹਾ ਨਾਲ ਮੈਂ ਮੇਰੀ ਮਾਂ ਦੀ ਇੱਛਾ ਪੂਰੀ ਕਰ ਲਈ। ਮੈਨੂੰ ਤੁਸੀਂ ਦੱਸੋ ਕਿ ਉਸ ਮਾਂ ਦਾ ਅਸ਼ੀਰਵਾਦ ਮੈਨੂੰ ਨਾ ਮਿਲੇ ਤਾਂ ਕਿਸ ਨੂੰ ਮਿਲੇ ਭਾਈ।
ਭਾਈਓ-ਭੈਣੋਂ,
ਦੋ ਦਹਾਕੇ ਪਹਿਲਾਂ ਅਸੀਂ ਇੱਕ ਸਥਿਤੀ ਨੂੰ ਬਦਲਣ ਦੀ ਸੰਕਲਪ ਕੀਤਾ। ਅੱਜ ਏਸ਼ੀਆ ਦਾ ਸਭ ਤੋਂ ਬੜਾ ਰੋਪਵੇ, ਉਸ ਵਿੱਚ ਇੱਕ ਮੇਰਾ ਗਿਰਨਾਰ ਦਾ ਰੋਪ-ਵੇ ਹੈ। ਇਹ ਮੇਰਾ ਜੂਨਾਗੜ੍ਹ ਜ਼ਿਲ੍ਹਾ, ਜਿੱਥੇ ਦੇ ਖੇਤੀਬਾੜੀ ਉਤਪਾਦ ਇਤਨੇ ਅੱਛੇ ਹੋਣ, ਮਤਸਯ (ਮਛਲੀ) ਉਦਯੋਗ ਅੱਛਾ ਹੋਵੇ, ਫਿਰ ਵੀ ਸਾਡੇ ਕੇਸ਼ੋਦ ਦਾ ਏਅਰਪੋਰਟ, ਹੁਣ ਤਾਂ ਜੀਵੰਤ ਹੋ ਚੁੱਕਿਆ ਹੈ। ਮੈਂ ਹੁਣ ਔਫਿਸਰਾਂ ਨੂੰ ਬੁਲਾਇਆ ਸੀ। ਮੈਂ ਬੋਲਿਆ, ਬਹੁਤ ਦਿਨਾਂ ਤੋਂ ਮੈਂ ਕੇਸ਼ੋਦ ਦਾ ਏਅਰਪੋਰਟ ਦੇਖ ਰਿਹਾ ਹਾਂ। ਅਸੀਂ ਕੁਝ ਨਵਾਂ ਕਰ ਸਕਦੇ ਹਾਂ, ਕੁਝ ਰਿਸਰਚ ਕਰਕੇ ਦੇਖੋ, ਇਸ ਨੂੰ ਥੋੜਾ ਬੜਾ ਬਣਾਓ, ਤਾਂ ਇੱਥੋਂ ਆਮ ਡਾਇਰੈਕਟ ਵਿਮਾਨ (ਜਹਾਜ਼) ਵਿੱਚ ਵਿਕਣ ਨੂੰ ਜਾਣ। ਇੱਥੋਂ ਦੇ ਫ੍ਰੂਟ ਜਾਣ, ਇੱਥੋਂ ਦੀ ਸਬਜ਼ੀ ਜਾਵੇ ਅਤੇ ਦੁਨੀਆ ਦੇ ਟੂਰਿਸਟਾਂ ਨੂੰ ਗਿਰ ਦੇ ਸਿੰਘ ਦੇਖਣੇ ਹੋਣ, ਸੋਮਨਾਥ ਦਾਦਾ ਦੇ ਚਰਨ ਵਿੱਚ ਆਉਣਾ ਹੋਵੇ, ਜਾਂ ਸਾਡੇ ਗਿਰਨਾਰ ਨੂੰ ਦੇਖਣਾ ਹੋਵੇ, ਤਾਂ ਸਾਡੀ ਹਵਾਈ ਪੱਟੀ ਜਰਾ ਬੜੀ ਹੋਵੇ, ਤਾਂ ਉਨ੍ਹਾਂ ਨੇ ਕਿਹਾ ਸਰ, ਸਾਨੂੰ ਥੋੜ੍ਹਾ ਸਮਾਂ ਦੇਵੋ, ਅਸੀਂ ਤੁਹਾਨੂੰ ਰਿਸਰਚ ਕਰਕੇ ਦੱਸਾਂਗੇ। ਮੈਂ ਬੋਲਿਆ ਥੋੜਾ ਜਲਦੀ ਕਰਨਾ, ਮੈਨੂੰ ਜਾਣਾ ਹੈ ਜੂਨਾਗੜ੍ਹ, ਪਰ ਭਾਈਓ-ਭੈਣਾਂ ਇੱਕ ਵਿਚਾਰ ਆਵੇ ਨਾ ਫਿਰ ਮੈਂ ਲਗਿਆ ਹੀ ਰਹਿੰਦਾ ਹਾਂ। ਕੋਈ ਨਾ ਕੋਈ ਰਸਤਾ ਮੈਂ ਨਿਕਾਲ ਕੇ ਰਹਾਂਗਾ।
ਤੁਸੀਂ ਇਹ ਗੱਲ ਪੱਕੀ ਮੰਨ ਕੇ ਚਲਣਾ, ਵਿਕਾਸ ਕਰਨਾ ਹੈ ਮੈਨੂੰ, ਹਿੰਦੁਸਤਾਨ ਦੇ ਬੜੇ-ਬੜੇ ਸ਼ਹਿਰਾਂ ਨੂੰ ਜੋ ਮਿਲਦਾ ਹੈ, ਉਹ ਮੇਰੇ ਜੂਨਾਗੜ੍ਹ ਨੰ ਮਿਲਣਾ ਚਾਹੀਦਾ ਹੈ। ਉਸ ਦੇ ਲਈ ਮੈਂ ਕੰਮ ਕਰ ਰਿਹਾ ਹਾਂ। ਗਿਰ ਸੋਮਨਾਥ ਸਮੇਤ ਇਹ ਸਮਗ੍ਰ (ਸਮੁੱਚੇ) ਖੇਤਰ ਦੀ ਆਸਥਾ, ਤਪਸਵੀਆਂ ਦੀ ਭੂਮੀ, ਜੈਨਾਚਾਰੀਆਂ ਦੀ ਤਪਸਿਆ ਦੇ ਲਈ ਪਹਿਚਾਣਿਆ ਜਾਂਦਾ ਹੈ। ਮੈਂ ਵੀ ਇੱਕ ਜ਼ਮਾਨਾ ਸੀ, ਗਿਰਨਾਰ ਦੀ ਤਲਹਟੀ ਵਿੱਚ ਜਾ ਕੇ ਉਸ ਵਿੱਚ ਘੁੰਮ ਕੇ ਆਉਂਦਾ ਸੀ। ਸਭ ਸੰਤਾਂ ਦੇ ਵਿੱਚ ਰਹਿਣ ਦਾ ਮੈਨੂੰ ਸੁਖ ਮਿਲਿਆ ਹੈ। ਸੰਤ ਅਤੇ ਸੁਰਾ ਦੀ ਇਹ ਜੋੜੀ, ਸਾਡੇ ਮੰਦਿਰਾਂ, ਜੈਨ ਲੋਕਾਂ ਦੇ ਲਈ ਵੀ ਦਤਾਤ੍ਰੇਯ ਦੇ ਉਪਾਸਕਾਂ ਦੇ ਲਈ ਵੀ, ਕੀ ਨਹੀਂ ਹੈ ਇੱਥੇ। ਪੂਰੇ ਦੇਸ਼ ਨੂੰ ਆਕਰਸ਼ਿਤ ਕਰਨ ਦੀ ਤਾਕਤ ਮੇਰੇ ਗਿਰ ਦੀ ਭੂਮੀ ਵਿੱਚ ਹੈ ਭਾਈਓ-ਭੈਣੋਂ। ਇਸ ਲਈ ਹਰੇਕ ਹਿੰਦੁਸਤਾਨੀ ਨੂੰ ਇੱਥੇ ਤੱਕ ਖਿੱਚ ਕੇ ਲਿਆਉਣਾ ਹੈ। ਉਨ੍ਹਾਂ ਦੇ ਲਈ ਵਿਵਸਥਾ ਖੜ੍ਹੀ ਕਰਨੀ ਹੈ ਅਤੇ ਇਸ ਵਿਵਸਥਾ ਦੀ ਅਭਿਲਾਸ਼ਾ ਨੂੰ ਪੂਰੀ ਕਰਕੇ ਰਹਾਂਗੇ, ਇਹ ਮੈਨੂੰ ਵਿਸ਼ਵਾਸ ਹੈ। ਸਾਡੇ ਗਿਰ ਦੇ ਸਿੰਘ ਦੀ ਗਰਜਣਾ ਨੂੰ ਸੁਣਨਾ ਸਮਗ੍ਰ (ਸਮੁੱਚੀ) ਦੁਨੀਆ ਦਾ ਮਨ ਹੁੰਦਾ ਹੈ ਅਤੇ ਗਿਰ ਦੇ ਸਿੰਘ ਦੀ ਜਦੋਂ ਗਰਜਣਾ ਸੁਣਦੇ ਹਾਂ, ਤਦ ਗੁਜਰਾਤ ਦੀ ਗਰਜਣਾ ਉਨ੍ਹਾਂ ਦੇ ਕੰਨਾਂ ਵਿੱਚ ਪੈਂਦੀ ਹੈ।
ਅੱਜ ਦੁਨੀਆ ਗਰਵ (ਮਾਣ) ਨਾਲ ਦੇਖ ਰਹੀ ਹੈ ਕਿ ਅੱਜ 20 ਸਾਲ ਵਿੱਚ ਇਹ ਮੇਰੇ ਗਿਰ ਦੇ ਸਿੰਘ ਦੀ ਸੰਖਿਆ ਡਬਲ ਹੋ ਗਈ ਹੈ। ਇਨ੍ਹਾਂ ਦੀ ਇਤਨੀ ਅੱਛੇ ਤੋਂ ਰਖਵਾਲੀ ਦੀ ਚਿੰਤਾ ਕੀਤੀ ਕਿ ਕਿਸੇ ਵੀ ਹਿੰਦੁਸਤਾਨੀ ਨੂੰ ਗਰਵ (ਮਾਣ) ਹੋਵੇ, ਭਾਈਓ-ਭੈਣੋਂ। ਸਾਡੇ ਕੇਸ਼ੋਦ ਏਅਰਪੋਰਟ ਦਾ ਅਗਰ ਵਿਕਾਸ ਹੋਇਆ ਤਾਂ ਸਾਡੇ ਇਹ ਸਭ ਵਿਕਾਸ ਦੀ ਨਵੀਂ ਉਚਾਈ ਪਹੁੰਚਣ ਵਾਲੀ ਹੈ। ਰੋਜ਼ਗਾਰ ਦੇ ਨਵੇਂ ਅਵਸਰ ਬਣਨ ਵਾਲੇ ਹਨ। ਇੱਥੇ ਹੋਟਲ, ਰੈਸਟੋਰੈਂਟ, ਟੈਕਸੀ, ਆਟੋ ਨਾ ਜਾਣ ਕਿਤਨੇ ਵਿਕਾਸ ਦੀਆਂ ਸੰਭਾਵਨਾਵਾਂ ਹੋਣਗੀਆਂ ਭਾਈਓ-ਭੈਣੋਂ। ਗੁਜਰਾਤ ਸਾਡਾ ਸੌਰਾਸ਼ਟਰ, ਕੱਛ, ਕਾਠੀਆਵਾੜ ਇਹ ਧਰਤੀ ਦੇਸ਼ਭਗਤਾਂ ਦੀ ਧਰਤੀ ਰਹੀ ਹੈ। ਰਾਸ਼ਟਰ ਪ੍ਰਥਮ ਨੂੰ ਸਰਬਉੱਚ ਪ੍ਰਾਥਮਿਕਤਾ ਦੇਣ ਵਾਲੀ ਇਹ ਧਰਤੀ ਹੈ। ਇਸ ਦੇ ਲਈ ਭਾਈ ਇੱਕ ਗੰਭੀਰ ਬਾਤ ਕਰਨ ਦਾ ਮੇਰਾ ਮਨ ਹੋ ਰਿਹਾ ਹੈ। ਇਹ ਧਰਤੀ ਦੀ ਤਾਕਤ ਹੈ, ਜਿਸ ਦੇ ਲਈ ਮੈਨੂੰ ਨਾਜ ਹੈ। ਇੱਥੇ ਦਾ ਜੋ ਵੀਰਜੀ ਸਿੰਘ ਦੀ ਗਰਜਣਾ ਸੁਣ ਕੇ ਬੜਾ ਹੋਇਆ ਹੋਵੇ, ਉਨ੍ਹਾਂ ਦੀ ਸਾਹਮਣਾ ਕਰਨ ਦੀ ਤਾਕਤ ਵੀ ਬੜੀ ਹੁੰਦੀ ਹੋਵੇ ਅਤੇ ਜਿਨ੍ਹਾਂ ਦੀ ਸਾਹਮਣਾ ਕਰਨ ਦੀ ਤਾਕਤ ਬੜੀ ਹੋਵੇ ਨਾ ਉਸ ਦੇ ਸਾਹਮਣੇ ਮਨ ਰੱਖ ਕੇ ਬੋਲਣ ਵਿੱਚ ਵੀ ਮਜ਼ਾ ਆਉਂਦਾ ਹੈ।
ਭਾਈਓ-ਭੈਣੋਂ,
ਆਪ ਵੀ ਜ਼ਰਾ ਸੋਚਣਾ ਅੰਤਰਿਕਸ਼ (ਪੁਲਾੜ) ਦੇ ਅੰਦਰ ਕੋਈ ਮੰਗਲਯਾਨ, ਚੰਦ੍ਰਯਾਨ ਅਸੀਂ ਛੱਡੇ ਅਤੇ ਸਫ਼ਲਤਾ ਮਿਲੇ ਤਾਂ ਇਹ ਵਿਗਿਆਨੀਆਂ ਦੀ ਸਫ਼ਲਤਾ ਦਾ ਤੁਹਾਨੂੰ ਆਨੰਦ ਹੋਵੇ ਜਾਂ ਨਹੀਂ, ਜਰਾ ਜੋਰ ਨਾਲ ਬੋਲੋ ਆਨੰਦ ਹੈ ਜਾਂ ਨਹੀਂ, ਗਰਵ (ਮਾਣ) ਹੈ ਜਾਂ ਨਾ ਹੋਵੇ, ਤੁਸੀਂ ਕਈ ਵਾਰ ਇਸ ਵਿੱਚ ਤਾਂ ਕੋਈ ਗੁਜਰਾਤੀ ਵਿਗਿਆਨੀਸੀ ਹੀ ਨਹੀਂ, ਇਸ ਵਿੱਚ ਤਾਂ ਉਹ ਦੱਖਣ ਵਾਲੇ ਸਨ, ਤਮਿਲਨਾਡੂ ਵਾਲੇ ਸਨ, ਉਹ ਕੇਰਲ ਵਾਲੇ ਸਨ, ਬੰਗਲੋਰ ਵਾਲੇ ਸਨ, ਯਾਨੀ ਤੁਹਾਡਾ ਗਰਵ (ਮਾਣ) ਘੱਟ ਹੋ ਜਾਵੇ। ਕੁਝ ਵੀ ਕੰਮ ਹੋਵੇ, ਹਿੰਦੁਸਤਾਨ ਦੀ ਕੋਈ ਵੀ ਜਗ੍ਹਾ ਦੇ ਆਦਮੀ ਨੇ ਦੇਸ਼ ਦੇ ਲਈ ਕੀਤਾ ਹੋਵੇ, ਗਰਵ (ਮਾਣ) ਹੋਵੇ ਜਾਂ ਨਾ ਹੋਵੇ, ਹੋਣਾ ਚਾਹੀਦਾ ਹੈ ਜਾਂ ਨਹੀਂ। ਤੁਸੀਂ ਸੋਚੋ ਓਲੰਪਿਕਸ ਦੀ ਰੇਸ ਹੋ ਰਹੀ ਹੋਵੇ ਅਤੇ ਹਰਿਆਣਾ ਦਾ ਜਵਾਨ ਜਾ ਕੇ ਤਿਰੰਗਾ ਝੰਡਾ ਉੱਥੇ ਫਹਿਰਾ ਰਿਹਾ ਹੋਵੇ, ਅਤੇ ਗੋਲਡ ਮੈਡਲ ਲੈ ਕੇ ਆ ਰਿਹਾ ਹੋਵੇ, ਤਾਂ ਉਹ ਹਰਿਆਣਾ ਦਾ ਲੜਕਾ ਜਾਂ ਲੜਕੀ ਹੋਵੇ, ਤੁਹਾਨੂੰ ਆਨੰਦ ਹੋਵੇਗਾ ਜਾਂ ਨਹੀਂ, ਭਾਰਤ ਦਾ ਮਾਣ ਵਧਿਆ ਜਾਂ ਨਹੀਂ, ਗਰਵ (ਮਾਣ) ਹੋਵੇਗਾ ਕਿ ਨਹੀਂ।
ਭਾਈਓ,
ਕਾਸ਼ੀ ਦੇ ਅੰਦਰ ਕੋਈ ਸੰਗੀਤ ਦੀ ਸਾਧਨਾ ਕਰੇ ਅਤੇ ਦੁਨੀਆ ਵਿੱਚ ਸੰਗੀਤ ਦੀ ਜੈ-ਜੈਕਾਰ ਹੋਵੇ, ਕਰਨ ਵਾਲਾ ਆਦਮੀ ਕਾਸ਼ੀ ਦਾ ਹੋਵੇ, ਤਪ ਉਸ ਨੇ ਕੀਤਾ ਹੋਵੇ, ਦੁਨੀਆ ਵਿੱਚ ਨਾਮ ਉਸ ਦਾ ਗੂੰਜਦਾ ਹੋਵੇ, ਲੇਕਿਨ ਪਤਾ ਚਲੇ ਕਿ ਭਾਰਤ ਦਾ ਹੀ ਹੈ, ਸਾਨੂੰ ਗਰਵ (ਮਾਣ) ਹੋਵੇਗਾ ਕਿ ਨਹੀਂ, ਸਾਡੇ ਪੱਛਮ ਬੰਗਾਲ ਦੇ ਅੰਦਰ ਮਹਾਨ ਵਿਦਵਾਨ ਲੋਕਾਂ ਦੀ ਭੂਮੀ, ਸਾਹਿਤ ਦੀਆਂ ਸ੍ਰੇਸ਼ਠ ਰਚਨਾਵਾਂ, ਕ੍ਰਾਂਤੀਵੀਰਾਂ ਦੀ ਭੂਮੀ ਉਨ੍ਹਾਂ ਦੇ ਦੁਆਰਾ ਕੋਈ ਉੱਤਮ ਕੰਮ ਹੋਵੇ ਤਾਂ ਸਾਨੂੰ ਆਨੰਦ ਹੋਵੇਗਾ ਜਾਂ ਨਹੀਂ, ਅਰੇ ਸਾਡੇ ਦੱਖਣ ਦੀਆਂ ਫਿਲਮਾਂ ਅੱਜ ਦੁਨੀਆ ਵਿੱਚ ਡੰਕਾ ਵਜਾ ਰਹੀਆਂ ਹਨ, ਦੱਖਣ ਭਾਰਤ ਦੀ ਭਲੇ ਭਾਸ਼ਾ ਨਾ ਜਾਣਦੇ ਹੋਵੇ, ਫਿਰ ਵੀ ਦੱਖਣ ਭਾਰਤ ਦੇ ਫਿਲਮ ਬਣਾਉਣ ਵਾਲਾ ਦੁਨੀਆ ਵਿੱਚ ਡੰਕਾ ਵਜਾਵੇ, ਕਰੋੜ ਰੁਪਏ ਦਾ ਮੁਨਾਫ਼ਾ ਕਰੇ, ਗਰਵ (ਮਾਣ) ਹੋਵੇਗਾ ਜਾਂ ਨਹੀਂ, ਪੂਰਾ ਹਿੰਦੁਸਤਾਨ ਨੱਚ ਉਠੇ ਜਾਂ ਨਹੀਂ, ਉਹ ਫਿਲਮ ਨਾ ਦੇਖ ਸਕਦਾ ਹੋਵੇ, ਸਮਝ ਸਕਦਾ ਹੋਵੇ, ਫਿਰ ਆਨੰਦ ਹੋਵੇਗਾ ਜਾਂ ਨਹੀਂ, ਹਿੰਦੁਸਤਾਨ ਦੀ ਕੋਈ ਵੀ ਜ੍ਹਗਾ ਤੋਂ ਕੋਈ ਵੀ ਆਦਮੀ, ਕਿਸੇ ਵੀ ਜਾਤੀ ਦਾ ਹੋਵੇ, ਕਿਸੇ ਵੀ ਭਾਸ਼ਾ ਦਾ ਹੋਵੇ, ਕਿਸੇ ਵੀ ਪ੍ਰਦੇਸ਼ ਦਾ ਹੋਵੇ, ਉਹ ਅੱਛਾ ਕੰਮ ਕਰੇ ਅਤੇ ਇਸ ਦੇਸ਼ ਦੇ ਸਾਰੇ ਲੋਕਾਂ ਨੂੰ ਗਰਵ (ਮਾਣ) ਹੋਵੇਗਾ, ਅਤੇ ਹੁੰਦਾ ਹੀ ਹੈ। ਫਿਰ ਵੀ ਵਿਕ੍ਰਿਤੀ ਦੇਖੋ, ਪਿਛਲੇ ਦੋ ਦਹਾਕਿਆਂ ਤੋਂ, ਵਿਕ੍ਰਿਤ ਮਾਨਸਿਕਤਾ ਵਾਲੇ ਲੋਕ ਇੱਕ ਅਲੱਗ ਪ੍ਰਕਾਰ ਦੀ ਸੋਚ ਲਈ ਖੜ੍ਹੇ ਹੋਏ ਹਨ। ਗੁਜਰਾਤ ਦਾ ਕੁਝ ਅੱਛਾ ਹੋਵੇ, ਗੁਜਰਾਤ ਦਾ ਕੋਈ ਨਾਮ ਕਮਾਵੇ, ਗੁਜਰਾਤ ਦਾ ਮਾਨਵੀ ਕੋਈ ਪ੍ਰਗਤੀ ਕਰੇ, ਗੁਜਰਾਤ ਪ੍ਰਗਤੀ ਕਰੇ, ਤਾਂ ਉਨ੍ਹਾਂ ਦੇ ਪੇਟ ਵਿੱਚ ਦਰਦ ਹੁੰਦਾ ਹੈ ਭਾਈਓ।
ਗੁਜਰਾਤ ਨੂੰ ਅਪਮਾਨਿਤ ਕਰਨ ਦਾ ਗਲਤ ਭਾਸ਼ਾ ਵਿੱਚ ਬੋਲਣ ਦਾ ਕਿਤਨੇ ਸਰਕਾਰੀ ਪੱਖਾਂ ਨੂੰ ਜਿਵੇਂ ਗੁਜਰਾਤ ਨੂੰ ਗਾਲੀ ਦਿੱਤੇ ਬਿਨਾ ਗੁਜਰਾਤੀਆਂ ਨੂੰ ਗਾਲੀ ਦਿੱਤੇ ਬਿਨਾ ਉਨ੍ਹਾਂ ਦੀ ਰਾਜਨੀਤਕ ਵਿਚਾਰਧਾਰਾ ਅਧੂਰੀ ਰਹਿੰਦੀ ਹੈ ਭਾਈਓ-ਭੈਣੋਂ। ਉਨ੍ਹਾਂ ਦੇ ਸਾਹਮਣੇ ਗੁਜਰਾਤ ਨੂੰ ਅੱਖ ਲਾਲ ਕਰਨ ਦੀ ਜ਼ਰੂਰਤ ਹੈ ਕਿ ਨਹੀਂ ਹੈ। ਮਿਹਨਤ ਗੁਜਰਾਤੀ ਕਰੇ, ਤਪ ਗੁਜਰਾਤੀ ਕਰੇ, ਦੇਸ਼ ਭਰ ਦੇ ਲੋਕਾਂ ਨੂੰ ਰੋਜ਼ੀ ਰੋਟੀ ਦੇਣ ਦਾ ਕੰਮ ਕਰੇ, ਉਸ ਗੁਜਰਾਤ ਨੂੰ ਇਸ ਤਰ੍ਹਾਂ ਬਦਨਾਮ ਕੀਤਾ ਜਾਵੇ। ਇਹ ਸਹਿਣ ਕਰਨਾ ਹੈ ਭਾਈ ਸਾਨੂੰ? ਮੈਂ ਇਹ ਜੋਮਵਰਤੀ ਵੀਰਾਂ ਦੀ ਭੂਮੀ ‘ਤੇ ਆਹਵਾਨ ਕਰ ਰਿਹਾ ਹਾਂ, ਹੁਣ ਗੁਜਰਾਤੀਆਂ ਦਾ ਅਪਮਾਨ, ਗੁਜਰਾਤ ਦਾ ਅਪਮਾਨ, ਗੁਜਰਾਤ ਦੀ ਧਰਾ ਸਹਿਣ ਨਹੀਂ ਕਰੇਗੀ, ਇਸ ਦੇਸ਼ ਵਿੱਚ ਕਿਸੇ ਦਾ ਵੀ ਅਪਮਾਨ ਨਹੀਂ ਹੋਣਾ ਚਾਹੀਦਾ ਹੈ। ਬੰਗਾਲੀ ਦੀ ਵੀ ਅਪਮਾਨ ਨਹੀਂ ਹੋਣਾ ਚਾਹੀਦਾ ਹੈ। ਤਮਿਲ ਦਾ ਵੀ ਨਹੀਂ ਹੋਣਾ ਚਾਹੀਦਾ ਹੈ। ਕੇਰਲ ਦੇ ਭਾਈ ਦਾ ਵੀ ਨਹੀਂ ਹੋਣਾ ਚਾਹੀਦਾ ਹੈ, ਦੇਸ਼ ਦੇ ਹਰੇਕ ਨਾਗਰਿਕ, ਉਨ੍ਹਾਂ ਦਾ ਪੁਰਸ਼ਾਰਥ, ਉਨ੍ਹਾਂ ਦਾ ਪਰਾਕ੍ਰਮ, ਉਨ੍ਹਾਂ ਦੀ ਸਿੱਧੀ ਸਾਡੇ ਸਭ ਦੇ ਲਈ ਗਰਵ (ਮਾਣ) ਦੀ ਬਾਤ ਹੋਣੀ ਚਾਹੀਦੀ ਹੈ। ਉਨ੍ਹਾਂ ਨੂੰ ਰਾਜਨੀਤੀ ਵਿੱਚ ਬੰਨਣ ਦਾ ਕਲਚਰ ਬੰਦ ਹੋਣਾ ਚਾਹੀਦਾ ਹੈ। ਏਕ ਭਾਰਤ ਸ਼੍ਰੇਸ਼ਠ ਭਾਰਤ ਦੇ ਸੁਪਨੇ ਨੂੰ ਚੂਰਚੂਰ ਨਹੀਂ ਹੋਣ ਦੇਵਾਂਗੇ, ਸਰਦਾਰ ਸਾਹੇਬ ਜਿਵੇਂ ਲੋਕਾਂ ਨੇ ਜੋ ਮਿਹਨਤ ਕੀਤੀ ਹੈ, ਉਸ ਨੂੰ ਵਿਅਰਥ ਜਾਣ ਨਹੀਂ ਦੇਣਾ ਚਾਹੀਦਾ ਹੈ। ਨਿਰਾਸ਼ਾ ਫੈਲਾਉਣ ਵਾਲੇ ਲੋਕ ਆਪਣੀਆਂ ਨਿਰਾਸ਼ਾਵਾਂ ਨੂੰ ਗੁਜਰਾਤ ਦੇ ਮਨ ‘ਤੇ ਥੋਪਣ ਵਾਲੇ, ਝੂਠ ਪਰੋਸਣ ਵਾਲੇ ਲੋਕਾਂ ਨੂੰ ਗੁਜਰਾਤ ਤੋਂ ਚੇਤਨਾ ਦੀ ਜ਼ਰੂਰਤ ਹੈ, ਭਾਈਓ-ਭੈਣੋਂ। ਗੁਜਰਾਤ ਦੀ ਏਕਤਾ ਗੁਜਰਾਤ ਦੀ ਤਾਕਤ ਹੈ। ਗੁਜਰਾਤ ਨੇ ਏਕ ਬਣ ਕੇ ਨੇਕ ਬਣ ਕੇ ਦੇਸ਼ ਦੇ ਅੱਛੇ ਦੇ ਲਈ ਕਦੇ ਪਿੱਛੇ ਨਹੀਂ ਹਟਿਆ ਹੈ।
ਐਸੇ ਗੁਜਰਾਤ ਨੂੰ ਮੈਂ ਨਮਨ ਕਰਦਾ ਹਾਂ, ਐਸੇ ਗੁਜਰਾਤੀਆਂ ਨੂੰ ਮੈਂ ਨਮਨ ਕਰਦਾ ਹਾਂ, ਤੁਸੀਂ ਇਹ ਏਕਤਾ ਬਣਾ ਕੇ ਰੱਖੋ, ਵਿਕਾਸ ਦੀ ਬਾਤ ਵਧਾਉਂਦੇ ਚੱਲੀਏ, ਵਿਕਾਸ ਕਰਦੇ ਰਹੀਏ ਅਤੇ ਅੱਜ ਜੋ ਇਹ ਵਿਕਾਸ ਦੇ ਅਨੇਕ ਅਵਸਰ ਤੁਹਾਡੇ ਘਰ ਤੱਕ ਆਏ ਹਨ, ਉਸ ਦੀ ਤੁਹਾਨੂੰ ਅਨੇਕ-ਅਨੇਕ ਸ਼ੁਭਕਾਮਨਾਵਾਂ ਦੇ ਨਾਲ ਦਿਵਾਲੀ ਦੇ ਅਵਸਰ ਆ ਰਹੇ ਹਨ। ਤੁਹਾਨੂੰ ਦਿਵਾਲੀ ਦੀਆਂ ਖੂਬ-ਖੂਬ ਸ਼ੁਭਕਾਮਨਾਵਾਂ। ਨਵੇਂ ਸਾਲ ਦਾ ਸਮਾਂ ਆ ਰਿਹਾ ਹੈ, ਨਵੇਂ ਸੰਕਲਪ ਦੇ ਨਾਲ ਫਿਰ ਇੱਕ ਬਾਰ, ਸਾਰਿਆਂ ਨੂੰ ਸ਼ੁਭਕਾਮਨਾਵਾਂ।
ਭਾਰਤ ਮਾਤਾ ਕੀ ਜੈ, ਭਾਰਤ ਮਾਤਾ ਕੀ ਜੈ,
ਭਾਰਤ ਮਾਤਾ ਕੀ ਜੈ।
ਖੂਬ-ਖੂਬ ਧੰਨਵਾਦ, ਭਾਈਓ-ਭੈਣੋਂ।
ਡਿਸਕਲੇਮਰ: ਪ੍ਰਧਾਨ ਮੰਤਰੀ ਦਾ ਮੂਲ ਭਾਸ਼ਣ ਗੁਜਰਾਤੀ ਭਾਸ਼ਾ ਵਿੱਚ ਹੈ, ਜਿਸ ਦਾ ਇੱਥੇ ਭਾਵ ਅਨੁਵਾਦ ਕੀਤਾ ਗਿਆ ਹੈ।
****
ਡੀਐੱਸ/ਐੱਸਟੀ/ਡੀਕੇ
(Release ID: 1873148)
Visitor Counter : 128
Read this release in:
English
,
Urdu
,
Marathi
,
Hindi
,
Bengali
,
Assamese
,
Manipuri
,
Gujarati
,
Odia
,
Tamil
,
Telugu
,
Kannada
,
Malayalam