ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ 2 ਨਵੰਬਰ ਨੂੰ ਗਲੋਬਲ ਇਨਵੈਸਟਰਸ ਮੀਟ ‘ਇਨਵੈਸਟ ਕਰਨਾਟਕ 2022’ ਦੇ ਉਦਘਾਟਨੀ ਸਮਾਰੋਹ ਨੂੰ ਸੰਬੋਧਨ ਕਰਨਗੇ
Posted On:
01 NOV 2022 6:13PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 2 ਨਵੰਬਰ, 2022 ਨੂੰ ਸਵੇਰੇ 10:30 ਵਜੇ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਇਨਵੈਸਟ ਕਰਨਾਟਕ 2022, ਰਾਜ ਦੀ ਗਲੋਬਲ ਇਨਵੈਸਟਰਸ ਮੀਟ ਦੇ ਉਦਘਾਟਨੀ ਸਮਾਰੋਹ ਨੂੰ ਸੰਬੋਧਨ ਕਰਨਗੇ।
ਇਸ ਮੀਟਿੰਗ ਦਾ ਮੰਤਵ ਸੰਭਾਵੀ ਨਿਵੇਸ਼ਕਾਂ ਨੂੰ ਖਿੱਚਣਾ ਤੇ ਅਗਲੇ ਦਹਾਕੇ ਲਈ ਵਿਕਾਸ ਏਜੰਡਾ ਸਥਾਪਤ ਕਰਨਾ ਹੈ। ਬੰਗਲੁਰੂ ਵਿੱਚ 2 ਤੋਂ 4 ਨਵੰਬਰ ਤੱਕ ਆਯੋਜਿਤ ਹੋਣ ਵਾਲੇ ਤਿੰਨ ਦਿਨਾਂ ਪ੍ਰੋਗਰਾਮ ਵਿੱਚ 80 ਤੋਂ ਵੱਧ ਸਪੀਕਰ ਸੈਸ਼ਨ ਹੋਣਗੇ। ਬੁਲਾਰਿਆਂ ਵਿੱਚ ਕੁਮਾਰ ਮੰਗਲਮ ਬਿਰਲਾ, ਸੱਜਣ ਜਿੰਦਲ, ਵਿਕਰਮ ਕਿਰਲੋਸਕਰ ਸਮੇਤ ਉਦਯੋਗ ਦੇ ਕੁਝ ਪ੍ਰਮੁੱਖ ਆਗੂ ਸ਼ਾਮਲ ਹਨ। ਇਸ ਦੇ ਨਾਲ, ਤਿੰਨ ਸੌ ਤੋਂ ਵੱਧ ਪ੍ਰਦਰਸ਼ਕਾਂ ਦੇ ਨਾਲ ਕਈ ਵਪਾਰਕ ਪ੍ਰਦਰਸ਼ਨੀਆਂ, ਅਤੇ ਦੇਸ਼ ਸੈਸ਼ਨ ਸਮਾਨ ਰੂਪ ਵਿੱਚ ਚਲਣਗੇ। ਦੇਸ਼ ਦੇ ਸੈਸ਼ਨਾਂ ਦੀ ਮੇਜ਼ਬਾਨੀ ਭਾਈਵਾਲ ਦੇਸ਼ਾਂ - ਫਰਾਂਸ, ਜਰਮਨੀ, ਨੀਦਰਲੈਂਡ, ਦੱਖਣੀ ਕੋਰੀਆ, ਜਪਾਨ ਅਤੇ ਆਸਟ੍ਰੇਲੀਆ ਦੁਆਰਾ ਕੀਤੀ ਜਾਵੇਗੀ - ਜੋ ਆਪੋ-ਆਪਣੇ ਦੇਸ਼ਾਂ ਤੋਂ ਉੱਚ-ਪੱਧਰੀ ਮੰਤਰੀ ਅਤੇ ਉਦਯੋਗਿਕ ਵਫ਼ਦਾਂ ਨੂੰ ਲਿਆਉਣਗੇ। ਸਮਾਗਮ ਦਾ ਵਿਸ਼ਵ ਪੱਧਰ ਕਰਨਾਟਕ ਨੂੰ ਆਪਣੇ ਸਭਿਆਚਾਰ ਨੂੰ ਦੁਨੀਆ ਦੇ ਸਾਹਮਣੇ ਵਿਖਾਉਣ ਦਾ ਮੌਕਾ ਵੀ ਦੇਵੇਗਾ।
*********
ਡੀਐੱਸ/ਐੱਸਟੀ
(Release ID: 1873003)
Visitor Counter : 115
Read this release in:
Telugu
,
English
,
Urdu
,
Marathi
,
Hindi
,
Manipuri
,
Bengali
,
Assamese
,
Gujarati
,
Odia
,
Tamil
,
Kannada
,
Malayalam