ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਕੇਵੜੀਆ ਵਿੱਚ ਰਾਸ਼ਟਰੀਯ ਏਕਤਾ ਦਿਵਸ ਸਮਾਰੋਹ ਵਿੱਚ ਹਿੱਸਾ ਲਿਆ


"ਕਰਤਵ ਅਤੇ ਜ਼ਿੰਮੇਵਾਰੀ ਦੇ ਪਥ ਨੇ ਮੈਨੂੰ ਇੱਥੇ ਲਿਆਂਦਾ ਹੈ ਪਰ ਮੇਰਾ ਦਿਲ ਮੋਰਬੀ ਹਾਦਸੇ ਦੇ ਪੀੜ੍ਹਤਾਂ ਨਾਲ ਹੈ"

"ਪੂਰਾ ਦੇਸ਼ ਸਰਦਾਰ ਪਟੇਲ ਦੇ ਦ੍ਰਿੜ ਸੰਕਲਪ ਤੋਂ ਪ੍ਰੇਰਣਾ ਲੈ ਰਿਹਾ ਹੈ"

"ਸਰਦਾਰ ਪਟੇਲ ਦੀ ਜਯੰਤੀ ਅਤੇ ਏਕਤਾ ਦਿਵਸ ਸਾਡੇ ਲਈ ਕੈਲੰਡਰ ਦੀਆਂ ਸਿਰਫ਼ ਤਾਰੀਖਾਂ ਹੀ ਨਹੀਂ ਹਨ, ਇਹ ਭਾਰਤ ਦੀ ਸੱਭਿਆਚਾਰਕ ਸ਼ਕਤੀ ਦੇ ਸ਼ਾਨਦਾਰ ਜਸ਼ਨ ਹਨ"

"ਗੁਲਾਮ ਮਾਨਸਿਕਤਾ, ਸੁਆਰਥ, ਤੁਸ਼ਟੀਕਰਨ, ਭਾਈ-ਭਤੀਜਾਵਾਦ, ਲਾਲਚ ਅਤੇ ਭ੍ਰਿਸ਼ਟਾਚਾਰ ਦੇਸ਼ ਨੂੰ ਵੰਡ ਸਕਦੇ ਹਨ ਅਤੇ ਕਮਜ਼ੋਰ ਕਰ ਸਕਦੇ ਹਨ"

“ਸਾਨੂੰ ਏਕਤਾ ਦੇ ਅੰਮ੍ਰਿਤ ਨਾਲ ਫੁੱਟ ਦੇ ਜ਼ਹਿਰ ਦਾ ਮੁਕਾਬਲਾ ਕਰਨਾ ਪਵੇਗਾ”

"ਸਰਕਾਰੀ ਸਕੀਮਾਂ ਬਿਨਾਂ ਕਿਸੇ ਭੇਦਭਾਵ ਦੇ ਆਖਰੀ ਵਿਅਕਤੀ ਨੂੰ ਜੋੜਦੇ ਹੋਏ ਭਾਰਤ ਦੇ ਕੋਨੇ-ਕੋਨੇ ਤੱਕ ਪਹੁੰਚ ਰਹੀਆਂ ਹਨ"

"ਬੁਨਿਆਦੀ ਢਾਂਚੇ ਵਿਚਲਾ ਪਾੜਾ ਜਿੰਨਾ ਛੋਟਾ ਹੋਵੇਗਾ, ਏਕਤਾ ਉਤਨੀ ਹੀ ਮਜ਼ਬੂਤ ​​ਹੋਵੇਗੀ"

“ਦੇਸ਼ ਦੀ ਏਕਤਾ ਲਈ ਆਪਣੇ ਅਧਿਕਾਰਾਂ ਦਾ ਤਿਆਗ ਕਰਨ ਵਾਲੇ ਸ਼ਾਹੀ ਪਰਿਵਾਰਾਂ ਦੇ ਤਿਆਗ ਨੂੰ ਸਮਰਪਿਤ ਇੱਕ ਅਜਾਇਬ ਘਰ ਏਕਤਾ ਨਗਰ ਵਿੱਚ ਬਣਾਇਆ ਜਾਵੇਗਾ”

Posted On: 31 OCT 2022 10:54AM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਸਟੈਚੂ ਆਵੑ ਯੂਨਿਟੀ ਵਿਖੇ ਸਰਦਾਰ ਪਟੇਲ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਰਾਸ਼ਟਰੀਯ ਏਕਤਾ ਦਿਵਸ ਨਾਲ ਸਬੰਧਿਤ ਸਮਾਗਮਾਂ ਵਿੱਚ ਹਿੱਸਾ ਲਿਆ।

 

ਸਭ ਤੋਂ ਪਹਿਲਾਂ ਪ੍ਰਧਾਨ ਮੰਤਰੀ ਨੇ ਕੱਲ੍ਹ ਮੋਰਬੀ ਵਿੱਚ ਵਾਪਰੇ ਹਾਦਸੇ ਦੇ ਪੀੜ੍ਹਤਾਂ ਪ੍ਰਤੀ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਕਿਹਾ ਕਿ ਭਾਵੇਂ ਉਹ ਕੇਵੜੀਆ ਵਿੱਚ ਹਨ ਪਰ ਉਨ੍ਹਾਂ ਦਾ ਦਿਲ ਮੋਰਬੀ ਵਿੱਚ ਹੋਏ ਹਾਦਸੇ ਦੇ ਪੀੜਤਾਂ ਨਾਲ ਜੁੜਿਆ ਹੋਇਆ ਹੈ। ਉਨ੍ਹਾਂ ਕਿਹਾ, “ਇਕ ਪਾਸੇ ਦੁੱਖ ਨਾਲ ਭਰਿਆ ਦਿਲ ਹੈ, ਜਦਕਿ ਦੂਸਰੇ ਪਾਸੇ ਕਰਮ ਅਤੇ ਕਰਤਵ ਦਾ ਪਥ ਹੈ। ਉਨ੍ਹਾਂ ਰੇਖਾਂਕਿਤ ਕੀਤਾ ਕਿ ਇਹ ਫਰਜ਼ ਅਤੇ ਜ਼ਿੰਮੇਵਾਰੀ ਦਾ ਪਥ ਹੈ ਜਿਸ ਨੇ ਉਨ੍ਹਾਂ ਨੂੰ ਰਾਸ਼ਟਰੀਯ ਏਕਤਾ ਦਿਵਸ 'ਤੇ ਇੱਥੇ ਲਿਆਂਦਾ ਹੈ। ਪ੍ਰਧਾਨ ਮੰਤਰੀ ਨੇ ਕੱਲ੍ਹ ਦੀ ਦੁਰਘਟਨਾ ਵਿੱਚ ਆਪਣੀਆਂ ਜਾਨਾਂ ਗੁਆਉਣ ਵਾਲੇ ਸਾਰੇ ਲੋਕਾਂ ਪ੍ਰਤੀ ਗਹਿਰੀ ਸੰਵੇਦਨਾ ਪ੍ਰਗਟ ਕੀਤੀ ਅਤੇ ਭਰੋਸਾ ਦਿਵਾਇਆ ਕਿ ਸਰਕਾਰ ਪੀੜ੍ਹਤ ਪਰਿਵਾਰਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੀ ਹੈ। ਸੂਬਾ ਸਰਕਾਰ ਬਚਾਅ ਕਾਰਜਾਂ ਵਿੱਚ ਜੁਟੀ ਹੋਈ ਹੈ ਅਤੇ ਕੇਂਦਰ ਸਰਕਾਰ ਹਰ ਸੰਭਵ ਸਹਾਇਤਾ ਪ੍ਰਦਾਨ ਕਰ ਰਹੀ ਹੈ। ਪ੍ਰਧਾਨ ਮੰਤਰੀ ਨੇ ਦੱਸਿਆ ਕਿ ਫੌਜ ਅਤੇ ਹਵਾਈ ਸੈਨਾ ਦੀਆਂ ਟੀਮਾਂ ਤੋਂ ਇਲਾਵਾ ਬਚਾਅ ਕਾਰਜਾਂ ਵਿੱਚ ਐੱਨਡੀਆਰਐੱਫ ਦੀਆਂ ਟੀਮਾਂ ਤੈਨਾਤ ਕੀਤੀਆਂ ਗਈਆਂ ਹਨ ਜਦੋਂਕਿ ਜ਼ਖਮੀਆਂ ਦਾ ਇਲਾਜ ਕਰਨ ਵਾਲੇ ਹਸਪਤਾਲਾਂ ਨੂੰ ਵੀ ਸਹਾਇਤਾ ਪ੍ਰਦਾਨ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਇਹ ਵੀ ਨੋਟ ਕੀਤਾ ਕਿ ਗੁਜਰਾਤ ਦੇ ਮੁੱਖ ਮੰਤਰੀ ਬਚਾਅ ਕਾਰਜਾਂ ਦੀ ਅਗਵਾਈ ਕਰਨ ਲਈ ਮੋਰਬੀ ਪਹੁੰਚੇ ਅਤੇ ਘਟਨਾਵਾਂ ਦੀ ਜਾਂਚ ਲਈ ਇੱਕ ਕਮੇਟੀ ਦਾ ਗਠਨ ਕੀਤਾ। ਪ੍ਰਧਾਨ ਮੰਤਰੀ ਨੇ ਦੇਸ਼ ਦੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਬਚਾਅ ਕਾਰਜਾਂ ਵਿੱਚ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਇਸ ਦੁਖਦਾਈ ਘਟਨਾ ਦੇ ਮੱਦੇਨਜ਼ਰ ਸਮਾਗਮ ਦਾ ਕਲਚਰਲ ਪ੍ਰੋਗਰਾਮ ਵਾਲਾ ਭਾਗ ਰੱਦ ਕਰ ਦਿੱਤਾ ਗਿਆ।

 

ਪ੍ਰਧਾਨ ਮੰਤਰੀ ਨੇ 2022 ਵਿੱਚ ਏਕਤਾ ਦਿਵਸ ਦੀ ਮਹੱਤਤਾ ਨੂੰ ਰੇਖਾਂਕਿਤ ਕੀਤਾ ਕਿਉਂਕਿ "ਇਹ ਉਹ ਵਰ੍ਹਾ ਹੈ ਜਦੋਂ ਅਸੀਂ ਆਪਣੀ ਆਜ਼ਾਦੀ ਦੇ 75 ਵਰ੍ਹੇ ਪੂਰੇ ਕੀਤੇ ਹਨ ਅਤੇ ਅਸੀਂ ਨਵੇਂ ਸੰਕਲਪਾਂ ਨਾਲ ਅੱਗੇ ਵਧ ਰਹੇ ਹਾਂ।" ਪ੍ਰਧਾਨ ਮੰਤਰੀ ਨੇ ਕਿਹਾ ਕਿ ਹਰ ਪੜਾਅ 'ਤੇ ਏਕਤਾ ਜ਼ਰੂਰੀ ਹੈ, ਭਾਵੇਂ ਉਹ ਪਰਿਵਾਰ, ਸਮਾਜ ਜਾਂ ਰਾਸ਼ਟਰ ਹੋਵੇ। ਉਨ੍ਹਾਂ ਕਿਹਾ, ਇਹ ਭਾਵਨਾ ਪੂਰੇ ਦੇਸ਼ ਵਿੱਚ 75,000 ਏਕਤਾ ਦੌੜਾਂ ਦੇ ਰੂਪ ਵਿੱਚ ਹਰ ਥਾਂ ਪ੍ਰਗਟ ਹੁੰਦੀ ਹੈ।  “ਪੂਰਾ ਦੇਸ਼ ਸਰਦਾਰ ਪਟੇਲ ਦੇ ਦ੍ਰਿੜ ਸੰਕਲਪ ਤੋਂ ਪ੍ਰੇਰਣਾ ਲੈ ਰਿਹਾ ਹੈ। ਉਨ੍ਹਾਂ ਕਿਹਾ ਕਿ ਹਰ ਨਾਗਰਿਕ ਦੇਸ਼ ਦੀ ਏਕਤਾ ਲਈ ਅਤੇ ‘ਪੰਚ ਪ੍ਰਣ’ ਨੂੰ ਉਭਾਰਨ ਦਾ ਪ੍ਰਣ ਲੈ ਰਿਹਾ ਹੈ।

 

ਪ੍ਰਧਾਨ ਮੰਤਰੀ ਨੇ ਕਿਹਾ, “ਅਜਿਹੀ ਸਥਿਤੀ ਦੀ ਕਲਪਨਾ ਕਰਨਾ ਵੀ ਕਠਿਨ ਹੈ ਜੇਕਰ ਸਾਡੇ ਸੁਤੰਤਰਤਾ ਸੰਘਰਸ਼ ਦੀ ਅਗਵਾਈ ਸਰਦਾਰ ਪਟੇਲ ਜਿਹੇ ਨੇਤਾਵਾਂ ਨੇ ਨਾ ਕੀਤੀ ਹੁੰਦੀ। ਜੇਕਰ 550 ਤੋਂ ਵੱਧ ਰਿਆਸਤਾਂ ਦਾ ਰਲੇਵਾਂ ਨਾ ਹੁੰਦਾ ਤਾਂ ਕੀ ਹੁੰਦਾ?”  ਪ੍ਰਧਾਨ ਮੰਤਰੀ ਨੇ ਪੁੱਛਿਆ, “ਕੀ ਹੁੰਦਾ”, “ਜੇ ਸਾਡੀਆਂ ਰਿਆਸਤਾਂ ਨੇ ਮਾਂ ਭਾਰਤੀ ਪ੍ਰਤੀ ਤਿਆਗ ਅਤੇ ਵਿਸ਼ਵਾਸ ਦੀ ਗਹਿਰੀ ਭਾਵਨਾ ਨਾ ਦਿਖਾਈ ਹੁੰਦੀ। ਇਸ ਅਸੰਭਵ ਕੰਮ ਨੂੰ ਸਰਦਾਰ ਪਟੇਲ ਨੇ ਪੂਰਾ ਕੀਤਾ ਸੀ। ਪ੍ਰਧਾਨ ਮੰਤਰੀ ਨੇ ਜ਼ੋਰ ਦਿੰਦਿਆਂ ਕਿਹਾ “ਸਰਦਾਰ ਪਟੇਲ ਦੀ ਜਯੰਤੀ ਅਤੇ ਏਕਤਾ ਦਿਵਸ ਸਾਡੇ ਲਈ ਕੈਲੰਡਰ ਦੀਆਂ ਸਿਰਫ਼ ਤਾਰੀਖਾਂ ਹੀ ਨਹੀਂ ਹਨ, ਇਹ ਭਾਰਤ ਦੀ ਸੱਭਿਆਚਾਰਕ ਸ਼ਕਤੀ ਦੇ ਸ਼ਾਨਦਾਰ ਜਸ਼ਨ ਹਨ। ਭਾਰਤ ਲਈ ਏਕਤਾ ਕਦੇ ਵੀ ਮਜਬੂਰੀ ਨਹੀਂ ਸੀ, ਇਹ ਹਮੇਸ਼ਾ ਸਾਡੇ ਦੇਸ਼ ਦੀ ਵਿਸ਼ੇਸ਼ਤਾ ਰਹੀ ਹੈ। ਏਕਤਾ ਸਾਡੀ ਵਿਲੱਖਣਤਾ ਰਹੀ ਹੈ।” ਉਨ੍ਹਾਂ ਕਿਹਾ ਕਿ ਜਿਹੋ ਜਿਹੀ ਆਪਦਾ ਕੱਲ੍ਹ ਮੋਰਬੀ ਵਿੱਚ ਵਾਪਰੀ ਹੈ, ਅਜਿਹੇ ਵਿੱਚ ਪੂਰਾ ਦੇਸ਼ ਇੱਕ ਬਣ ਕੇ ਅੱਗੇ ਆਉਂਦਾ ਹੈ ਅਤੇ ਦੇਸ਼ ਦੇ ਹਰ ਹਿੱਸੇ ਤੋਂ ਲੋਕ ਪ੍ਰਾਰਥਨਾ ਅਤੇ ਮਦਦ ਕਰਦੇ ਹਨ। ਇਹ ਏਕਤਾ ਮਹਾਮਾਰੀ ਦੇ ਸਮੇਂ ਦਵਾਈ, ਰਾਸ਼ਨ ਅਤੇ ਵੈਕਸੀਨ ਦੇ ਖੇਤਰ ਵਿੱਚ ਸਹਿਯੋਗ ਲਈ 'ਤਾਲੀ-ਥਾਲੀ' ਦੀ ਭਾਵਨਾਤਮਕ ਏਕਤਾ ਵਿੱਚ ਪੂਰੀ ਤਰ੍ਹਾਂ ਦਿਖਾਈ ਦੇ ਰਹੀ ਸੀ। ਖੇਡਾਂ ਦੀਆਂ ਸਫ਼ਲਤਾਵਾਂ, ਤਿਉਹਾਰਾਂ ਅਤੇ ਜਦੋਂ ਸਾਡੀਆਂ ਸਰਹੱਦਾਂ ਨੂੰ ਖ਼ਤਰਾ ਹੁੰਦਾ ਹੈ ਅਤੇ ਸਾਡੇ ਸੈਨਿਕ ਉਨ੍ਹਾਂ ਦੀ ਰੱਖਿਆ ਕਰਦੇ ਹਨ ਤਾਂ ਉਹੀ ਭਾਵਨਾਵਾਂ ਵੇਖੀਆਂ ਜਾਂਦੀਆਂ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਸਭ ਭਾਰਤ ਦੀ ਏਕਤਾ ਦੀ ਗਹਿਰਾਈ ਦਾ ਪ੍ਰਤੀਕ ਹੈ। ਇਹ ਏਕਤਾ, ਉਨ੍ਹਾਂ ਜਾਰੀ ਰੱਖਿਆ, ਸਦੀਆਂ ਤੋਂ ਹਮਲਾਵਰਾਂ ਦੇ ਹਿਤਾਂ ਲਈ ਇੱਕ ਕੰਡਾ ਸੀ ਅਤੇ ਉਨ੍ਹਾਂ ਨੇ ਵੰਡ ਬੀਜ ਕੇ ਇਸਨੂੰ ਪਤਲਾ ਕਰਨ ਦੀ ਕੋਸ਼ਿਸ਼ ਕੀਤੀ, ਹਾਲਾਂਕਿ, ਏਕਤਾ ਦੇ ਅੰਮ੍ਰਿਤ ਦੁਆਰਾ ਉਨ੍ਹਾਂ ਦੇ ਮਨਸੂਬਿਆਂ ਨੂੰ ਨਾਕਾਮ ਕਰ ਦਿੱਤਾ ਗਿਆ ਜੋ ਸਾਡੀ ਚੇਤਨਾ ਵਿੱਚ ਇੱਕ ਲਾਈਵ ਧਾਰਾ ਸੀ। ਉਨ੍ਹਾਂ ਨੇ ਸਾਰਿਆਂ ਨੂੰ ਸੁਚੇਤ ਰਹਿਣ ਲਈ ਕਿਹਾ ਕਿਉਂਕਿ ਭਾਰਤ ਦੇ ਵਿਕਾਸ ਅਤੇ ਪ੍ਰਗਤੀ ਲਈ ਈਰਖਾ ਕਰਨ ਵਾਲੀਆਂ ਸ਼ਕਤੀਆਂ ਅਜੇ ਵੀ ਸਰਗਰਮ ਹਨ ਅਤੇ ਜਾਤ, ਖੇਤਰ, ਭਾਸ਼ਾ ਅਤੇ ਇਤਿਹਾਸ ਦੇ ਅਧਾਰ 'ਤੇ ਵੰਡ ਨੂੰ ਭੜਕਾਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ ਅਤੇ ਇਤਿਹਾਸ ਨੂੰ ਵੀ ਵੰਡਣ ਵਾਲੇ ਤਰੀਕੇ ਨਾਲ ਪੇਸ਼ ਕੀਤਾ ਗਿਆ ਹੈ।  ਉਨ੍ਹਾਂ ਗੁਲਾਮ ਮਾਨਸਿਕਤਾ, ਸੁਆਰਥ, ਤੁਸ਼ਟੀਕਰਨ, ਭਾਈ-ਭਤੀਜਾਵਾਦ, ਲਾਲਚ ਅਤੇ ਭ੍ਰਿਸ਼ਟਾਚਾਰ ਵਿਰੁੱਧ ਵੀ ਚੇਤਾਵਨੀ ਦਿੱਤੀ ਜੋ ਦੇਸ਼ ਨੂੰ ਵੰਡਣ ਅਤੇ ਕਮਜ਼ੋਰ ਕਰ ਸਕਦੇ ਹਨ। ਉਨ੍ਹਾਂ ਅੱਗੇ ਕਿਹਾ “ਸਾਨੂੰ ਏਕਤਾ ਦੇ ਅੰਮ੍ਰਿਤ ਨਾਲ ਫੁੱਟ ਦੇ ਜ਼ਹਿਰ ਦਾ ਮੁਕਾਬਲਾ ਕਰਨਾ ਪਵੇਗਾ।”

 

ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ, "ਏਕਤਾ ਦਿਵਸ ਦੇ ਮੌਕੇ 'ਤੇ, ਮੈਂ ਸਰਦਾਰ ਸਾਹਬ ਦੁਆਰਾ ਸੌਂਪੀ ਗਈ ਜ਼ਿੰਮੇਵਾਰੀ ਨੂੰ ਦੁਹਰਾਉਣਾ ਚਾਹਾਂਗਾ।"  ਉਨ੍ਹਾਂ ਕਿਹਾ ਕਿ ਦੇਸ਼ ਦੀ ਏਕਤਾ ਨੂੰ ਮਜ਼ਬੂਤ ​​ਕਰਨਾ ਨਾਗਰਿਕਾਂ ਦੀ ਜ਼ਿੰਮੇਵਾਰੀ ਹੈ ਅਤੇ ਅਜਿਹਾ ਤਾਂ ਹੀ ਹੋਵੇਗਾ ਜੇਕਰ ਦੇਸ਼ ਦਾ ਹਰ ਨਾਗਰਿਕ ਜ਼ਿੰਮੇਵਾਰੀ ਦੀ ਭਾਵਨਾ ਨਾਲ ਫਰਜ਼ ਨਿਭਾਉਣ ਲਈ ਤਿਆਰ ਹੋਵੇਗਾ। ਪ੍ਰਧਾਨ ਮੰਤਰੀ ਨੇ ਕਿਹਾ, "ਇਸ ਜ਼ਿੰਮੇਵਾਰੀ ਦੀ ਭਾਵਨਾ ਨਾਲ, ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ ਅਤੇ ਸਬਕਾ ਪ੍ਰਯਾਸ ਇੱਕ ਹਕੀਕਤ ਬਣ ਜਾਵੇਗੀ ਅਤੇ ਭਾਰਤ ਵਿਕਾਸ ਦੇ ਮਾਰਗ 'ਤੇ ਅੱਗੇ ਵਧੇਗਾ।” ਉਨ੍ਹਾਂ ਕਿਹਾ ਕਿ ਸਰਕਾਰ ਦੀਆਂ ਨੀਤੀਆਂ ਦੇਸ਼ ਦੇ ਹਰ ਵਿਅਕਤੀ ਤੱਕ ਬਿਨਾਂ ਕਿਸੇ ਭੇਦਭਾਵ ਦੇ ਪਹੁੰਚ ਰਹੀਆਂ ਹਨ। ਉਦਾਹਰਣਾਂ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਉਜਾਗਰ ਕੀਤਾ ਕਿ ਅਰੁਣਾਚਲ ਪ੍ਰਦੇਸ਼ ਦੇ ਸਿਯਾਂਗ ਦੇ ਲੋਕਾਂ ਲਈ ਵੀ ਮੁਫਤ ਟੀਕੇ ਉਸੇ ਤਰ੍ਹਾਂ ਹੀ ਅਸਾਨੀ ਨਾਲ ਉਪਲਬਧ ਕਰਵਾਏ ਜਾਂਦੇ ਹਨ ਜਿਵੇਂ ਕਿ ਗੁਜਰਾਤ ਦੇ ਸੂਰਤ ਵਿੱਚ ਉਪਲਬਧ ਕਰਵਾਏ ਜਾਂਦੇ ਹਨ। ਏਮਜ਼ ਜਿਹੀਆਂ ਮੈਡੀਕਲ ਸੰਸਥਾਵਾਂ ਹੁਣ ਸਿਰਫ਼ ਗੋਰਖਪੁਰ ਵਿੱਚ ਹੀ ਨਹੀਂ ਬਲਕਿ ਬਿਲਾਸਪੁਰ, ਦਰਭੰਗਾ, ਗੁਵਾਹਾਟੀ, ਰਾਜਕੋਟ ਅਤੇ ਦੇਸ਼ ਦੇ ਹੋਰ ਹਿੱਸਿਆਂ ਵਿੱਚ ਵੀ ਉਪਲਬਧ ਹਨ। ਉਨ੍ਹਾਂ ਦੱਸਿਆ ਕਿ ਨਾ ਸਿਰਫ਼ ਤਾਮਿਲਨਾਡੂ ਬਲਕਿ ਉੱਤਰ ਪ੍ਰਦੇਸ਼ ਵਿੱਚ ਵੀ ਡਿਫੈਂਸ ਕੌਰੀਡੋਰਸ (defence corridors) ਦਾ ਵਿਕਾਸ ਕੰਮ ਜ਼ੋਰਾਂ ’ਤੇ ਹੈ। ਪ੍ਰਧਾਨ ਮੰਤਰੀ ਨੇ ਨੋਟ ਕੀਤਾ ਕਿ ਭਾਵੇਂ ਵੱਖੋ-ਵੱਖਰੇ ਖੇਤਰਾਂ ਵਿੱਚ ਵੱਖੋ-ਵੱਖਰੀਆਂ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ, ਪਰ ਕਤਾਰ ਵਿੱਚ ਆਖਰੀ ਵਿਅਕਤੀ ਨੂੰ ਜੋੜਦੇ ਹੋਏ ਸਰਕਾਰੀ ਯੋਜਨਾਵਾਂ ਭਾਰਤ ਦੇ ਹਰ ਹਿੱਸੇ ਤੱਕ ਪਹੁੰਚ ਰਹੀਆਂ ਹਨ।

 

ਸਾਡੇ ਦੇਸ਼ ਦੇ ਲੱਖਾਂ ਲੋਕਾਂ ਨੇ ਬੁਨਿਆਦੀ ਲੋੜਾਂ ਦਾ ਲਾਭ ਲੈਣ ਲਈ ਕਿਵੇਂ ਦਹਾਕਿਆਂ ਤੱਕ ਇੰਤਜ਼ਾਰ ਕੀਤਾ, ਇਸ ਗੱਲ 'ਤੇ ਚਾਨਣਾ ਪਾਉਂਦਿਆਂ ਪ੍ਰਧਾਨ ਮੰਤਰੀ ਨੇ ਕਿਹਾ, "ਬੁਨਿਆਦੀ ਢਾਂਚੇ ਦੇ ਦਰਮਿਆਨ ਜਿੰਨਾ ਘੱਟ ਪਾੜਾ ਹੋਵੇਗਾ, ਏਕਤਾ ਉਤਨੀ ਹੀ ਮਜ਼ਬੂਤ ​​ਹੋਵੇਗੀ।" ਉਨ੍ਹਾਂ ਕਿਹਾ ਕਿ ਭਾਰਤ ਸੰਤ੍ਰਿਪਤਾ ਦੇ ਸਿਧਾਂਤ 'ਤੇ ਕੰਮ ਕਰ ਰਿਹਾ ਹੈ, ਜਿਸ ਦਾ ਉਦੇਸ਼ ਹੈ ਕਿ ਹਰ ਸਕੀਮ ਦਾ ਲਾਭ ਹਰ ਲਾਭਾਰਥੀ ਤੱਕ ਪਹੁੰਚਣਾ ਚਾਹੀਦਾ ਹੈ।  ਪ੍ਰਧਾਨ ਮੰਤਰੀ ਨੇ ਸਭਨਾਂ ਲਈ ਮਕਾਨ, ਸਭ ਲਈ ਡਿਜੀਟਲ ਕਨੈਕਟੀਵਿਟੀ, ਸਭ ਲਈ ਸਵੱਛ ਭੋਜਨ ਪਕਾਉਣ, ਅਤੇ ਸਭ ਲਈ ਬਿਜਲੀ ਜਿਹੀਆਂ ਯੋਜਨਾਵਾਂ ਦੀਆਂ ਉਦਾਹਰਣਾਂ ਦਿੱਤੀਆਂ। ਪ੍ਰਧਾਨ ਮੰਤਰੀ ਨੇ ਕਿਹਾ ਕਿ 100% ਨਾਗਰਿਕਾਂ ਤੱਕ ਪਹੁੰਚਣ ਦਾ ਮਿਸ਼ਨ ਇੱਕੋ ਜਿਹੀਆਂ ਸੁਵਿਧਾਵਾਂ ਤੱਕ ਸੀਮਿਤ ਨਹੀਂ ਹੈ, ਬਲਕਿ ਇਹ ਸੰਯੁਕਤ ਲਕਸ਼ਾਂ, ਸੰਯੁਕਤ ਵਿਕਾਸ ਅਤੇ ਸੰਯੁਕਤ ਪ੍ਰਯਤਨਾਂ ਦੇ ਸਾਂਝੇ ਉਦੇਸ਼ 'ਤੇ ਜ਼ੋਰ ਦਿੰਦਾ ਹੈ। ਪ੍ਰਧਾਨ ਮੰਤਰੀ ਨੇ ਇਸ ਗੱਲ ‘ਤੇ ਚਾਨਣਾ ਪਾਇਆ ਕਿ ਜੀਵਨ ਦੀਆਂ ਬੁਨਿਆਦੀ ਲੋੜਾਂ ਦੇਸ਼ ਅਤੇ ਸੰਵਿਧਾਨ ਵਿੱਚ ਆਮ ਆਦਮੀ ਦੇ ਵਿਸ਼ਵਾਸ ਲਈ ਇੱਕ ਮਾਧਿਅਮ ਬਣ ਰਹੀਆਂ ਹਨ ਅਤੇ ਆਮ ਆਦਮੀ ਦੇ ਵਿਸ਼ਵਾਸ ਲਈ ਇੱਕ ਮਾਧਿਅਮ ਵਜੋਂ ਵੀ ਕੰਮ ਕਰ ਰਹੀਆਂ ਹਨ। ਇਸ 'ਤੇ ਟਿੱਪਣੀ ਕਰਦਿਆਂ ਕਿ ਇਹੀ ਸਰਦਾਰ ਪਟੇਲ ਦੇ ਭਾਰਤ ਦਾ ਵਿਜ਼ਨ ਹੈ, ਪ੍ਰਧਾਨ ਮੰਤਰੀ ਨੇ ਕਿਹਾ, "ਹਰ ਭਾਰਤੀ ਨੂੰ ਬਰਾਬਰ ਮੌਕੇ ਮਿਲਣਗੇ, ਅਤੇ ਬਰਾਬਰੀ ਦੀ ਭਾਵਨਾ ਹੋਵੇਗੀ। ਅੱਜ ਦੇਸ਼ ਉਸ ਵਿਜ਼ਨ ਨੂੰ ਸਾਕਾਰ ਹੁੰਦਾ ਦੇਖ ਰਿਹਾ ਹੈ।”

 

ਇਹ ਯਾਦ ਕਰਦਿਆਂ ਕਿ ਪਿਛਲੇ 8 ਵਰ੍ਹਿਆਂ ਵਿੱਚ, ਦੇਸ਼ ਨੇ ਹਰ ਉਸ ਵਰਗ ਨੂੰ ਤਰਜੀਹ ਦਿੱਤੀ ਹੈ ਜੋ ਦਹਾਕਿਆਂ ਤੋਂ ਅਣਗੌਲਿਆ ਹੋਇਆ ਸੀ, ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਨੇ ਆਦਿਵਾਸੀਆਂ ਦੇ ਗੌਰਵ ਨੂੰ ਯਾਦ ਕਰਨ ਲਈ ਕਬਾਇਲੀ ਗੌਰਵ ਦਿਵਸ ਮਨਾਉਣ ਦੀ ਪਰੰਪਰਾ ਸ਼ੁਰੂ ਕੀਤੀ ਹੈ। ਇਸ ਸਬੰਧ ਵਿੱਚ ਪ੍ਰਧਾਨ ਮੰਤਰੀ ਨੇ ਦੱਸਿਆ ਕਿ ਦੇਸ਼ ਦੇ ਕਈ ਰਾਜਾਂ ਵਿੱਚ ਆਦਿਵਾਸੀ ਅਜਾਇਬ ਘਰ ਬਣਾਏ ਜਾ ਰਹੇ ਹਨ। ਪ੍ਰਧਾਨ ਮੰਤਰੀ ਨੇ ਦੇਸ਼ ਵਾਸੀਆਂ ਨੂੰ ਮਾਨਗੜ੍ਹ ਧਾਮ ਅਤੇ ਜੰਬੂਘੋੜਾ ਦੇ ਇਤਿਹਾਸ ਨੂੰ ਜਾਣਨ ਦੀ ਤਾਕੀਦ ਕੀਤੀ ਅਤੇ ਕਿਹਾ ਕਿ ਵਿਦੇਸ਼ੀ ਹਮਲਾਵਰਾਂ ਦੁਆਰਾ ਕੀਤੇ ਗਏ ਬਹੁਤ ਸਾਰੇ ਕਤਲੇਆਮ ਦੇ ਬਾਵਜੂਦ ਆਜ਼ਾਦੀ ਪ੍ਰਾਪਤ ਕੀਤੀ ਗਈ ਸੀ। ਉਨ੍ਹਾਂ ਅੱਗੇ ਕਿਹਾ, “ਸਿਰਫ ਤਾਂ ਹੀ ਅਸੀਂ ਆਜ਼ਾਦੀ ਦੀ ਕੀਮਤ ਅਤੇ ਏਕਤਾ ਦੀ ਕੀਮਤ ਨੂੰ ਸਮਝ ਸਕਾਂਗੇ।”

 

ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ ਕਿ ਏਕਤਾ ਨਗਰ ਭਾਰਤ ਦੇ ਇੱਕ ਮਾਡਲ ਸ਼ਹਿਰ ਵਜੋਂ ਵਿਕਸਿਤ ਹੋ ਰਿਹਾ ਹੈ ਜੋ ਨਾ ਸਿਰਫ਼ ਦੇਸ਼ ਵਿੱਚ ਬਲਕਿ ਪੂਰੀ ਦੁਨੀਆ ਵਿੱਚ ਬੇਮਿਸਾਲ ਹੋਵੇਗਾ। ਉਨ੍ਹਾਂ ਨੇ ਰੇਖਾਂਕਿਤ ਕੀਤਾ ਕਿ ਇਹ ਲੋਕਾਂ ਅਤੇ ਸ਼ਹਿਰ ਦੀ ਏਕਤਾ ਹੈ ਜੋ ਜਨ ਭਾਗੀਦਾਰੀ ਦੀ ਸ਼ਕਤੀ ਨਾਲ ਵਿਕਾਸ ਕਰ ਰਿਹਾ ਹੈ ਅਤੇ ਇਸ ਨੂੰ ਮਹਿਜ਼ ਵਿਸ਼ਾਲ ਨਹੀਂ ਬਲਕਿ ਇੱਕ ਬ੍ਰਹਮ ਦ੍ਰਿਸ਼ਟੀਕੋਣ ਪਰਦਾਨ ਕਰਦਾ ਹੈ। ਸ਼੍ਰੀ ਮੋਦੀ ਨੇ ਅੱਗੇ ਕਿਹਾ "ਸਟੈਚੂ ਆਵੑ ਯੂਨਿਟੀ ਦੇ ਰੂਪ ਵਿੱਚ ਦੁਨੀਆ ਦੀ ਸਭ ਤੋਂ ਵੱਡੀ ਪ੍ਰਤਿਮਾ ਦੀ ਪ੍ਰੇਰਨਾ ਸਾਡੇ ਦਰਮਿਆਨ ਮੌਜੂਦ ਹੈ।”

 

ਏਕਤਾ ਨਗਰ ਦੇ ਵਿਕਾਸ ਮਾਡਲ 'ਤੇ ਚਾਨਣਾ ਪਾਉਂਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਸ਼ਹਿਰ ਦੀ ਚਰਚਾ ਉਦੋਂ ਹੋਵੇਗੀ ਜਦੋਂ ਲੋਕ ਵਾਤਾਵਰਣ ਅਨੁਕੂਲ ਮਾਡਲ, ਦੇਸ਼ ਨੂੰ ਰੋਸ਼ਨ ਕਰਨ ਵਾਲੇ ਐੱਲਈਡੀ ਨਾਲ ਬਿਜਲੀ ਬਚਾਉਣ ਵਾਲੇ ਮਾਡਲ, ਸੌਰ ਊਰਜਾ ਨਾਲ ਚੱਲਣ ਵਾਲੀ ਸਵੱਛ ਟਰਾਂਸਪੋਰਟ ਪ੍ਰਣਾਲੀ ਦੇ ਮਾਡਲ, ਅਤੇ ਜਾਨਵਰਾਂ ਅਤੇ ਪੰਛੀਆਂ ਦੀਆਂ ਵਿਭਿੰਨ ਕਿਸਮਾਂ ਦੀ ਸੰਭਾਲ਼ ਦੇ ਮਾਡਲ ਬਾਰੇ ਗੱਲ ਕਰਨਗੇ। ਪ੍ਰਧਾਨ ਮੰਤਰੀ ਨੇ ਕੱਲ੍ਹ ਦੀ ਗੱਲ ਨੂੰ ਯਾਦ ਕੀਤਾ ਜਦੋਂ ਉਨ੍ਹਾਂ ਨੂੰ ਇੱਥੇ ਮਿਯਾਵਾਕੀ ਜੰਗਲ ਅਤੇ ਮੇਜ਼ ਗਾਰਡਨ ਦਾ ਉਦਘਾਟਨ ਕਰਨ ਦਾ ਮੌਕਾ ਮਿਲਿਆ ਸੀ। ਉਨ੍ਹਾਂ ਰੇਖਾਂਕਿਤ ਕੀਤਾ ਕਿ ਏਕਤਾ ਮਾਲ, ਏਕਤਾ ਨਰਸਰੀ, ਵਿਭਿੰਨਤਾ ਵਿੱਚ ਏਕਤਾ ਦਰਸਾਉਣ ਵਾਲੇ ਵਿਸ਼ਵ ਵਣ, ਏਕਤਾ ਫੇਰੀ, ਏਕਤਾ ਰੇਲਵੇ ਸਟੇਸ਼ਨ ਅਤੇ ਇਹ ਸਾਰੀਆਂ ਪਹਿਲਾਂ ਰਾਸ਼ਟਰੀ ਏਕਤਾ ਨੂੰ ਮਜ਼ਬੂਤ ​​ਕਰਨ ਲਈ ਪ੍ਰੇਰਨਾ ਸਰੋਤ ਹਨ। 

 

ਸੰਬੋਧਨ ਦੇ ਅੰਤ ਵਿੱਚ, ਪ੍ਰਧਾਨ ਮੰਤਰੀ ਨੇ ਆਜ਼ਾਦੀ ਤੋਂ ਬਾਅਦ ਦੇਸ਼ ਦੀ ਏਕਤਾ ਵਿੱਚ ਸਰਦਾਰ ਸਾਹਬ ਦੁਆਰਾ ਨਿਭਾਈ ਗਈ ਭੂਮਿਕਾ ‘ਤੇ ਚਾਨਣਾ ਪਾਇਆ। ਪ੍ਰਧਾਨ ਮੰਤਰੀ ਨੇ ਦੱਸਿਆ ਕਿ ਸਦੀਆਂ ਤੋਂ ਸੱਤਾ 'ਤੇ ਕਾਬਜ਼ ਰਹੇ ਸ਼ਾਹੀ ਪਰਿਵਾਰਾਂ ਨੇ ਸਰਦਾਰ ਪਟੇਲ ਦੇ ਪ੍ਰਯਤਨਾਂ ਸਦਕਾ ਦੇਸ਼ ਦੀ ਏਕਤਾ ਲਈ ਨਵੀਂ ਵਿਵਸਥਾ ਲਈ ਆਪਣੇ ਅਧਿਕਾਰਾਂ ਦਾ ਤਿਆਗ ਕੀਤਾ। ਆਜ਼ਾਦੀ ਤੋਂ ਬਾਅਦ ਦਹਾਕਿਆਂ ਤੱਕ ਇਸ ਯੋਗਦਾਨ ਨੂੰ ਅਣਗੌਲਿਆ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਨੇ ਸਮਾਪਤੀ ਕਰਦਿਆਂ ਕਿਹਾ “ਹੁਣ ਏਕਤਾ ਨਗਰ ਵਿੱਚ ਉਨ੍ਹਾਂ ਸ਼ਾਹੀ ਪਰਿਵਾਰਾਂ ਦੇ ਤਿਆਗ ਨੂੰ ਸਮਰਪਿਤ ਇੱਕ ਅਜਾਇਬ ਘਰ ਬਣਾਇਆ ਜਾਵੇਗਾ। ਇਹ ਦੇਸ਼ ਦੀ ਏਕਤਾ ਲਈ ਤਿਆਗ ਦੀ ਪਰੰਪਰਾ ਨੂੰ ਨਵੀਆਂ ਪੀੜ੍ਹੀਆਂ ਤੱਕ ਪਹੁੰਚਾਏਗਾ।”

ਪਿਛੋਕੜ

ਪ੍ਰਧਾਨ ਮੰਤਰੀ ਦੇ ਵਿਜ਼ਨ ਤੋਂ ਸੇਧ ਲੈਂਦੇ ਹੋਏ, 2014 ਵਿੱਚ ਰਾਸ਼ਟਰ ਦੀ ਏਕਤਾ, ਅਖੰਡਤਾ ਅਤੇ ਸੁਰੱਖਿਆ ਨੂੰ ਬਣਾਈ ਰੱਖਣ ਅਤੇ ਮਜ਼ਬੂਤ ​​ਕਰਨ ਲਈ ਸਾਡੇ ਸਮਰਪਣ ਨੂੰ ਹੋਰ ਮਜ਼ਬੂਤ ​​ਕਰਨ ਲਈ, ਸਰਦਾਰ ਵੱਲਭ ਭਾਈ ਪਟੇਲ ਦੀ ਜਯੰਤੀ ਯਾਨੀ 31 ਅਕਤੂਬਰ ਨੂੰ ਰਾਸ਼ਟਰੀ ਏਕਤਾ ਦਿਵਸ ਵਜੋਂ ਮਨਾਉਣ ਦਾ ਫੈਸਲਾ ਕੀਤਾ ਗਿਆ ਸੀ। ਪ੍ਰਧਾਨ ਮੰਤਰੀ ਨੇ ਸਟੈਚੂ ਆਵੑ ਯੂਨਿਟੀ, ਕੇਵੜੀਆ ਵਿਖੇ ਰਾਸ਼ਟਰੀ ਏਕਤਾ ਦਿਵਸ ਸਮਾਰੋਹ ਵਿੱਚ ਹਿੱਸਾ ਲਿਆ। ਜਸ਼ਨਾਂ ਵਿੱਚ ਰਾਸ਼ਟਰੀਯ ਏਕਤਾ ਦਿਵਸ ਪਰੇਡ ਹੋਈ, ਜਿਸ ਵਿੱਚ ਉੱਤਰੀ ਜ਼ੋਨ (ਹਰਿਆਣਾ), ਪੱਛਮੀ ਜ਼ੋਨ (ਮੱਧ ਪ੍ਰਦੇਸ਼), ਦੱਖਣੀ ਜ਼ੋਨ (ਤੇਲੰਗਾਨਾ), ਪੂਰਬੀ ਜ਼ੋਨ (ਓਡੀਸ਼ਾ) ਅਤੇ  ਉੱਤਰ ਪੂਰਬੀ ਜ਼ੋਨ (ਤ੍ਰਿਪੁਰਾ) ਤੋਂ ਬੀਐੱਸਐੱਫ ਅਤੇ ਪੰਜ ਰਾਜ ਪੁਲਿਸ ਬਲਾਂ ਦੀਆਂ ਟੁਕੜੀਆਂ ਸ਼ਾਮਲ ਸਨ। ਇਨ੍ਹਾਂ ਦਲਾਂ ਤੋਂ ਇਲਾਵਾ ਰਾਸ਼ਟਰਮੰਡਲ ਖੇਡਾਂ 2022 ਦੇ ਛੇ ਪੁਲਿਸ ਸਪੋਰਟਸ ਮੈਡਲ ਜੇਤੂ ਵੀ ਪਰੇਡ ਵਿੱਚ ਹਿੱਸਾ ਲੈਣਗੇ।

 

Rashtriya Ekta Diwas is a tribute to the invaluable role of Sardar Patel in unifying our nation. https://t.co/mk4k21xpme

— Narendra Modi (@narendramodi) October 31, 2022

 

 

 *********

 

ਡੀਐੱਸ/ਟੀਐੱਸ



(Release ID: 1872541) Visitor Counter : 135