ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਸ਼ਾਨਦਾਰ ਦੀਪੋਤਸਵ ਸਮਾਰੋਹ ਦੀ ਸ਼ੁਰੂਆਤ ਕੀਤੀ

Posted On: 23 OCT 2022 8:00PM by PIB Chandigarh

"ਅੱਜ ਅਯੁੱਧਿਆ ਭਾਰਤ ਦੇ ਸੱਭਿਆਚਾਰਕ ਪੁਨਰ-ਨਿਰਮਾਣ ਦੇ ਸੁਨਹਿਰੀ ਅਧਿਆਇ ਦਾ ਪ੍ਰਤੀਬਿੰਬ ਹੈ"

 

ਇਨ੍ਹਾਂ ਲਾਈਟਾਂ ਦੀ ਰੋਸ਼ਨੀ ਅਤੇ ਪ੍ਰਭਾਵ ਐਲਾਨ ਹੈ ਭਾਰਤ ਦੇ ਸਿਧਾਂਤ ਮੰਤਰ - 'ਸਤਯਮੇਵ ਜਯਤੇਦਾ"

 

"ਦੀਪਾਵਲੀ ਦੇ ਦੀਵੇ ਭਾਰਤ ਦੇ ਆਦਰਸਾਂਕਦਰਾਂਕੀਮਤਾਂ ਅਤੇ ਦਰਸ਼ਨ ਦੀ ਸਜੀਵ ਊਰਜਾ ਹਨ"

 

"ਹਨੇਰੇ ਨੂੰ ਦੂਰ ਕਰਨ ਲਈ 'ਦੀਵਾਬਲਦਾ ਹੈ ਤੇ ਸਮਰਪਣ ਦੀ ਭਾਵਨਾ ਪੈਦਾ ਕਰਦਾ ਹੈ"

 

ਦੀਵਾਲੀ ਦੀ ਪੂਰਵ ਸੰਧਿਆ 'ਤੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਅਯੁੱਧਿਆਉੱਤਰ ਪ੍ਰਦੇਸ਼ ਵਿੱਚ ਸ਼ਾਨਦਾਰ ਦੀਪਉਤਸਵ ਸਮਾਰੋਹਾਂ ਦੀ ਸ਼ੁਰੂਆਤ ਕੀਤੀ। ਪ੍ਰਧਾਨ ਮੰਤਰੀ ਨੇ ਗਰੈਂਡ ਮਿਊਜ਼ੀਕਲ ਲੇਜ਼ਰ ਸ਼ੋਅ ਦੇ ਨਾਲ-ਨਾਲ ਸਰਯੂ ਨਦੀ ਦੇ ਕੰਢੇ ਰਾਮ ਕੀ ਪੈੜੀ ਵਿਖੇ 3-ਡੀ ਹੋਲੋਗ੍ਰਾਫਿਕ ਪ੍ਰੋਜੈਕਸ਼ਨ ਮੈਪਿੰਗ ਸ਼ੋਅ ਵੀ ਵੇਖਿਆ।

ਇਕੱਠ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਭਗਵਾਨ ਰਾਮ ਦੀ ਪ੍ਰਸ਼ੰਸਾ ਕੀਤੀ ਤੇ ਕਿਹਾ ਕਿ ਅੱਜ ਅਯੁੱਧਿਆ ਜੀ ਦੀਵੇ ਦੀ ਰੋਸ਼ਨੀ ਨਾਲ ਬ੍ਰਹਮ ਅਤੇ ਭਾਵਨਾਵਾਂ ਨਾਲ ਵਿਸ਼ਾਲ ਹਨ। ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ, “ਅੱਜ ਅਯੁੱਧਿਆ ਭਾਰਤ ਦੇ ਸੱਭਿਆਚਾਰਕ ਪੁਨਰ-ਸੁਰਜੀਤੀ ਦੇ ਸੁਨਹਿਰੀ ਅਧਿਆਇ ਦਾ ਪ੍ਰਤੀਬਿੰਬ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਜਦੋਂ ਉਹ ਪਹਿਲਾਂ ਰਾਜਯਾਭਿਸ਼ੇਕ ਲਈ ਇੱਥੇ ਆਏ ਸਨਤਾਂ ਉਨ੍ਹਾਂ ਨੇ ਮਹਿਸੂਸ ਕੀਤਾ ਕਿ ਉਨ੍ਹਾਂ ਦੇ ਅੰਦਰ ਬਹੁਤ ਜ਼ਿਆਦਾ ਭਾਵਨਾਵਾਂ ਚਲ ਰਹੀਆਂ ਹਨ। ਪ੍ਰਧਾਨ ਮੰਤਰੀ ਨੇ ਪ੍ਰਸ਼ੰਸਾ ਵਿੱਚ ਹੈਰਾਨੀ ਪ੍ਰਗਟ ਕੀਤੀ ਕਿ ਜਦੋਂ ਭਗਵਾਨ ਸ਼੍ਰੀ ਰਾਮ 14 ਸਾਲਾਂ ਦੇ ਬਨਵਾਸ ਤੋਂ ਬਾਅਦ ਵਾਪਸ ਆਏ ਤਾਂ ਅਯੁੱਧਿਆ ਨੂੰ ਕਿਵੇਂ ਸਜਾਇਆ ਗਿਆ ਹੋਵੇਗਾ। ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ, "ਅੱਜ ਇਸ ਅੰਮ੍ਰਿਤ ਕਾਲ ਵਿੱਚਭਗਵਾਨ ਰਾਮ ਦੇ ਅਸ਼ੀਰਵਾਦ ਨਾਲਅਸੀਂ ਅਯੁੱਧਿਆ ਦੀ ਬ੍ਰਹਮਤਾ ਅਤੇ ਅਮਰਤਾ ਦੇ ਗਵਾਹ ਹਾਂ।"

ਉਨ੍ਹਾਂ ਕਿਹਾ ਕਿ ਅਸੀਂ ਉਨ੍ਹਾਂ ਪਰੰਪਰਾਵਾਂ ਅਤੇ ਸੱਭਿਆਚਾਰ ਦੇ ਵਾਹਕ ਹਾਂ ਜਿੱਥੇ ਤਿਉਹਾਰ ਅਤੇ ਜਸ਼ਨ ਲੋਕਾਂ ਦੇ ਜੀਵਨ ਦਾ ਕੁਦਰਤੀ ਹਿੱਸਾ ਰਹੇ ਹਨ। ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ, “ਜਦੋਂ ਹਰ ਸੱਚ ਦੀ ਜਿੱਤ ਅਤੇ ਹਰ ਝੂਠ ਦੀ ਹਾਰ ਬਾਰੇ ਮਨੁੱਖਤਾ ਦੇ ਸੰਦੇਸ਼ ਨੂੰ ਜ਼ਿੰਦਾ ਰੱਖਣ ਦੀ ਗੱਲ ਆਉਂਦੀ ਹੈ ਤਾਂ ਭਾਰਤ ਦਾ ਕੋਈ ਮੁਕਾਬਲਾ ਨਹੀਂ ਹੈ। ਪ੍ਰਧਾਨ ਮੰਤਰੀ ਨੇ ਅੱਗੇ ਕਿਹਾ, “ਦੀਪਾਵਲੀ ਦੇ ਦੀਵੇ ਭਾਰਤ ਦੇ ਆਦਰਸ਼ਾਂਕਦਰਾਂ-ਕੀਮਤਾਂ ਅਤੇ ਦਰਸ਼ਨ ਦੀ ਜੀਵਤ ਊਰਜਾ ਹਨ”, ਪ੍ਰਧਾਨ ਮੰਤਰੀ ਨੇ ਅੱਗੇ ਕਿਹਾ, “ਇਸ ਲਾਈਟਾਂ ਦੀ ਰੋਸ਼ਨੀ ਅਤੇ ਪ੍ਰਭਾਵ ਭਾਰਤ ਦੇ ਸਿਧਾਂਤਮੰਤਰ - ਸਤਯਾਮੇਵ ਜਯਤੇ’ ਦਾ ਐਲਾਨ ਹੈ।

ਉਪਨਿਸ਼ਦ ਦਾ ਹਵਾਲਾ ਦਿੰਦਿਆਂ ਪ੍ਰਧਾਨ ਮੰਤਰੀ ਨੇ ਕਿਹਾ, “ਸਤਯਮੇਵ ਜਯਤੇ ਨਾਰਿਤਮ ਸਤਯੇਨ ਪੰਥ ਵਿਤਤੋ ਦੇਵਯਾਨਹ”, ਜਿਸ ਦਾ ਅਰਥ ਹੈ ਜਿੱਤ ਸੱਚ ਦੀ ਹੈਝੂਠ ਦੀ ਨਹੀਂ। ਪ੍ਰਧਾਨ ਮੰਤਰੀ ਨੇ ਸਾਡੇ ਸਾਧੂਆਂ ਦੇ ਸ਼ਬਦਾਂ ਦਾ ਵੀ ਹਵਾਲਾ ਦਿੱਤਾ, “ਰਾਮੋ ਰਾਜਾਮਣੀ ਸਦਾ ਵਿਜਯਤੇ” ਜਿਸ ਦਾ ਅਰਥ ਹੈ ਜਿੱਤ ਹਮੇਸ਼ਾ ਰਾਮ ਦੇ ਚੰਗੇ ਆਚਰਣ ਦੀ ਹੁੰਦੀ ਹੈ ਨਾ ਕਿ ਰਾਵਣ ਦੇ ਕੁਕਰਮ ਦੀ। ਭੌਤਿਕ ਦੀਵੇ ਵਿੱਚ ਚੇਤੰਨ ਊਰਜਾ 'ਤੇ ਚਾਨਣਾ ਪਾਉਂਦਿਆਂ ਉਨ੍ਹਾਂ ਨੇ ਸਾਧੂਆਂ ਦਾ ਹਵਾਲਾ ਦਿੰਦੇ ਹੋਏ ਕਿਹਾ, ''ਦੀਪੋ ਜੋਤਿਹ ਪਾਰਬ੍ਰਹਮ ਦੀਪੋ ਜੋਤਿ ਜਨਾਰਦਨ'' ਭਾਵ ਦੀਵੇ ਦਾ ਪ੍ਰਕਾਸ਼ ਬ੍ਰਹਮਾ ਦਾ ਰੂਪ ਹੈ। ਸ਼੍ਰੀ ਮੋਦੀ ਨੇ ਆਪਣੇ ਵਿਸ਼ਵਾਸ ਨੂੰ ਦੁਹਰਾਇਆ ਕਿ ਇਹ ਅਧਿਆਤਮਿਕ ਰੋਸ਼ਨੀ ਭਾਰਤ ਦੀ ਤਰੱਕੀ ਅਤੇ ਉੱਨਤੀ ਦਾ ਮਾਰਗ ਦਰਸ਼ਨ ਕਰੇਗੀ।

ਪ੍ਰਧਾਨ ਮੰਤਰੀ ਨੇ ਸਾਰਿਆਂ ਨੂੰ ਇਸ ਮੌਕੇ ਯਾਦ ਕਰਵਾਇਆ ਕਿ ਗੋਸਵਾਮੀ ਤੁਲਸੀਦਾਸ ਨੇ ਰਾਮਚਰਿਤ ਮਾਨਸ ਵਿੱਚ ਕੀ ਕਿਹਾ ਸੀ ਅਤੇ "ਜਗਤ ਪ੍ਰਕਾਸ਼ ਪ੍ਰਕਾਸ਼ਕ ਰਾਮੂ" ਦਾ ਹਵਾਲਾ ਦਿੱਤਾਜਿਸ ਦਾ ਅਰਥ ਹੈ ਕਿ ਭਗਵਾਨ ਰਾਮ ਸਾਰੇ ਸੰਸਾਰ ਨੂੰ ਰੋਸ਼ਨੀ ਦੇਣ ਵਾਲੇ ਹਨ ਅਤੇ ਸਾਰੇ ਲੋਕਾਂ ਲਈ ਇੱਕ ਰੋਸ਼ਨੀ ਵਾਂਗ ਹਨ। ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ, "ਇਹ ਦਿਆਲਤਾ ਅਤੇ ਹਮਦਰਦੀਮਾਨਵਤਾ ਅਤੇ ਮਾਣਸਮਾਨਤਾ ਅਤੇ ਦਿਆਲਤਾ ਦੀ ਰੋਸ਼ਨੀ ਹੈਅਤੇ ਇਹ ਸਬਕਾ ਸਾਥ ਦਾ ਸੰਦੇਸ਼ ਹੈ।"

ਪ੍ਰਧਾਨ ਮੰਤਰੀ ਨੇ ਦੀਵੇ ਬਾਰੇ ਆਪਣੀ ਉਸ ਕਵਿਤਾ ਦੀਆ’ ਦੀਆਂ ਕੁਝ ਸਤਰਾਂ ਸੁਣਾਈਆਂਜੋ ਉਨ੍ਹਾਂ ਨੇ ਕਈ ਸਾਲ ਪਹਿਲਾਂ ਗੁਜਰਾਤੀ ਵਿੱਚ ਲਿਖੀ ਸੀ। ਉਨ੍ਹਾਂ ਨੇ ਕਵਿਤਾ ਦਾ ਅਰਥ ਸਮਝਾਇਆ ਜਿਸ ਦਾ ਅਰਥ ਹੈ ਕਿ ਦੀਵਾ ਉਮੀਦ ਅਤੇ ਗਰਮੀਅੱਗ ਅਤੇ ਆਰਾਮ ਦਿੰਦਾ ਹੈ। ਭਾਵੇਂ ਹਰ ਕੋਈ ਚੜ੍ਹਦੇ ਸੂਰਜ ਦੀ ਪੂਜਾ ਕਰਦਾ ਹੈਇਹ ਦੀਵਾ ਹੈਜੋ ਸ਼ਾਮ ਦੇ ਹਨੇਰੇ ਦਾ ਸਮਰਥਨ ਕਰਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਦੀਵਾ ਲੋਕਾਂ ਦੇ ਮਨਾਂ ਵਿੱਚ ਸਮਰਪਣ ਦੀ ਭਾਵਨਾ ਪੈਦਾ ਕਰਦਿਆਂ ਹਨੇਰੇ ਨੂੰ ਦੂਰ ਕਰਨ ਲਈ ਬਲਦਾ ਹੈ।

ਪ੍ਰਧਾਨ ਮੰਤਰੀ ਨੇ ਉਜਾਗਰ ਕੀਤਾ ਕਿ ਜਦੋਂ ਅਸੀਂ ਸੁਆਰਥ ਤੋਂ ਉੱਪਰ ਉੱਠਦੇ ਹਾਂਤਾਂ ਸਰਬ-ਸਮੇਤਤਾ ਦਾ ਸੰਕਲਪ ਆਪਣੇ ਆਪ ਇਸ ਵਿੱਚ ਸਮਾ ਜਾਂਦਾ ਹੈ। ਉਨ੍ਹਾਂ ਕਿਹਾ, “ਜਦੋਂ ਸਾਡੇ ਵਿਚਾਰ ਪੂਰੇ ਹੁੰਦੇ ਹਨਅਸੀਂ ਕਹਿੰਦੇ ਹਾਂ ਕਿ ਇਹ ਉਪਲਬਧੀ ਮੇਰੇ ਲਈ ਨਹੀਂ ਹੈਇਹ ਮਨੁੱਖਤਾ ਦੀ ਭਲਾਈ ਲਈ ਹੈ। ਦੀਪ (ਦੀਵੇ) ਤੋਂ ਦੀਪਾਵਲੀ ਤੱਕਇਹ ਭਾਰਤ ਦਾ ਫਲਸਫਾ ਹੈਇਹ ਭਾਰਤ ਦਾ ਵਿਚਾਰ ਹੈ ਅਤੇ ਭਾਰਤ ਦੀ ਸਦੀਵੀ ਸੰਸਕ੍ਰਿਤੀ ਹੈ। ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ ਕਿ ਭਾਵੇਂ ਭਾਰਤ ਨੇ ਮੱਧਕਾਲੀਨ ਅਤੇ ਆਧੁਨਿਕ ਸਮੇਂ ਵਿੱਚ ਹਨੇਰੇ ਯੁੱਗ ਦੇ ਮਾੜੇ ਪ੍ਰਭਾਵਾਂ ਦਾ ਸਾਹਮਣਾ ਕੀਤਾਦੇਸ਼ ਵਾਸੀਆਂ ਨੇ ਕਦੇ ਵੀ ਦੀਵੇ ਜਗਾਉਣੇ ਬੰਦ ਨਹੀਂ ਕੀਤੇ ਅਤੇ ਕਦੇ ਵੀ ਵਿਸ਼ਵਾਸ ਪੈਦਾ ਕਰਨਾ ਬੰਦ ਨਹੀਂ ਕੀਤਾ। ਉਨ੍ਹਾਂ ਨੇ ਯਾਦ ਕੀਤਾ ਕਿ ਹਰ ਭਾਰਤੀ ਕੋਰੋਨਾ ਦੀਆਂ ਔਕੜਾਂ ਦੌਰਾਨ ਇੱਕੋ ਭਾਵਨਾ ਨਾਲ ਦੀਵਾ ਲੈ ਕੇ ਖੜ੍ਹਾ ਹੋਇਆ ਸੀ ਅਤੇ ਵਿਸ਼ਵ ਮਹਾਮਾਰੀ ਵਿਰੁੱਧ ਭਾਰਤ ਦੀ ਲੜਾਈ ਦਾ ਗਵਾਹ ਹੈ। ਪ੍ਰਧਾਨ ਮੰਤਰੀ ਨੇ ਅੰਤ 'ਚ ਕਿਹਾ, "ਭਾਰਤ ਅਤੀਤ ਦੇ ਹਰ ਹਨੇਰੇ ਤੋਂ ਬਾਹਰ ਆਇਆ ਅਤੇ ਤਰੱਕੀ ਦੇ ਰਾਹ 'ਤੇ ਆਪਣੀ ਤਾਕਤ ਦਾ ਚਾਨਣ ਫੈਲਾਇਆ"

ਪਿਛੋਕੜ

ਦੀਪੋਤਸਵ ਦਾ ਛੇਵਾਂ ਸੰਸਕਰਣ ਪਹਿਲੀ ਵਾਰ ਹੋਵੇਗਾ ਜਦੋਂ ਪ੍ਰਧਾਨ ਮੰਤਰੀ ਵਿਅਕਤੀਗਤ ਤੌਰ 'ਤੇ ਜਸ਼ਨਾਂ ਦਾ ਹਿੱਸਾ ਬਣੇ ਹਨ। ਇਸ ਮੌਕੇ 'ਤੇ 15 ਲੱਖ ਤੋਂ ਵੱਧ ਦੀਵੇ ਜਗਾਏ ਗਏ ਅਤੇ ਵੱਖ-ਵੱਖ ਰਾਜਾਂ ਦੇ ਵੱਖ-ਵੱਖ ਨਾਚ ਰੂਪਾਂ ਨਾਲ ਪੰਜ ਐਨੀਮੇਟਡ ਝਾਕੀਆਂ ਅਤੇ ਗਿਆਰਾਂ ਰਾਮਲੀਲਾ ਝਾਕੀਆਂ ਦਾ ਪ੍ਰਦਰਸ਼ਨ ਕੀਤਾ ਗਿਆ।

 

श्रीराम भारत के कण-कण में हैं। जन-जन के मन में हैं। https://t.co/SRljAQdh28

— Narendra Modi (@narendramodi) October 23, 2022

आज अयोध्या जी, दीपों से दिव्य हैं, भावनाओं से भव्य हैं। pic.twitter.com/Z9uU9RzSel

— PMO India (@PMOIndia) October 23, 2022

हम उस सभ्यता और संस्कृति के वाहक हैं, पर्व और उत्सव जिनके जीवन का सहज-स्वाभाविक हिस्सा रहे हैं। pic.twitter.com/2RfhZbB2Iy

— PMO India (@PMOIndia) October 23, 2022

दीपावली के दीपक, भारत के आदर्शों, मूल्यों और दर्शन के जीवंत ऊर्जापुंज हैं। pic.twitter.com/cz06Xvjs8Y

— PMO India (@PMOIndia) October 23, 2022

भगवान् राम पूरे विश्व को प्रकाश देने वाले हैं।

वो पूरे विश्व के लिए एक ज्योतिपुंज की तरह है। pic.twitter.com/qQFSohdxs1

— PMO India (@PMOIndia) October 23, 2022

दीप से दीपावली तक, यही भारत का दर्शन है, यही भारत का चिंतन है, यही भारत की चिरंतर संस्कृति है। pic.twitter.com/yHXbmILV9e

— PMO India (@PMOIndia) October 23, 2022

 

 **********

ਡੀਐੱਸ/ਟੀਐੱਸ


(Release ID: 1870696) Visitor Counter : 136