ਪ੍ਰਧਾਨ ਮੰਤਰੀ ਦਫਤਰ

ਮੱਧ ਪ੍ਰਦੇਸ਼ ਵਿੱਚ ਪ੍ਰਧਾਨ ਮੰਤਰੀ ਆਵਾਸ ਯੋਜਨਾ - ਗ੍ਰਾਮੀਣ (ਪੀਐੱਮਏਵਾਈ-ਜੀ) ਦੇ 4.5 ਲੱਖ ਤੋਂ ਵੱਧ ਲਾਭਾਰਥੀਆਂ ਦੇ 'ਗ੍ਰਹਿ ਪ੍ਰਵੇਸ਼ਮ' ਦੌਰਾਨ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

Posted On: 22 OCT 2022 7:36PM by PIB Chandigarh

ਨਮਸਕਾਰ,

ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਜੀਰਾਜ ਸਰਕਾਰ ਦੇ ਮੰਤਰੀ ਸਹਿਬਾਨਵਿਧਾਇਕ ਸਹਿਬਾਨਪੰਚਾਇਤ ਮੈਂਬਰਹੋਰ ਸਾਰੇ ਪਤਵੰਤਿਆਂ ਅਤੇ ਮੱਧ ਪ੍ਰਦੇਸ਼ ਦੇ ਮੇਰੇ ਸਾਰੇ ਭਰਾਵੋ ਅਤੇ ਭੈਣੋਂ,

ਸਭ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਧਨਤੇਰਸ ਅਤੇ ਦੀਵਾਲੀ ਦੀਆਂ ਬਹੁਤ-ਬਹੁਤ ਸ਼ੁਭਕਾਮਨਾਵਾਂ। ਧਨਤੇਰਸ ਅਤੇ ਦੀਵਾਲੀ ਦਾ ਇਹ ਅਵਸਰ ਅਜਿਹਾ ਹੁੰਦਾ ਹੈਜਦੋਂ ਅਸੀਂ ਨਵੀਂ ਸ਼ੁਰੂਆਤ ਕਰਦੇ ਹਾਂ। ਘਰ ਵਿੱਚ ਨਵਾਂ ਰੰਗ-ਰੋਗਨ ਕਰਦੇ ਹਾਂਨਵੇਂ ਬਰਤਨ ਲਿਆਉਂਦੇ ਹਾਂਕੁਝ ਨਾ ਕੁਝ ਨਵਾਂ ਜੋੜਦੇ ਹਾਂਨਵੇਂ ਸੰਕਲਪ ਵੀ ਲੈਂਦੇ ਹਾਂ। ਨਵੀਂ ਸ਼ੁਰੂਆਤ ਕਰਨ ਨਾਲ ਅਸੀਂ ਜ਼ਿੰਦਗੀ ਵਿੱਚ ਨਵਾਂਪਣ ਭਰ ਦਿੰਦੇ ਹਾਂਸੁਖ ਅਤੇ ਖੁਸ਼ਹਾਲੀ ਲਈ ਇੱਕ ਨਵਾਂ ਦੁਆਰ ਖੁੱਲ੍ਹ ਜਾਂਦਾ ਹੈ। ਅੱਜ ਮੱਧ ਪ੍ਰਦੇਸ਼ ਦੇ ਸਾਢੇ 4 ਲੱਖ ਗ਼ਰੀਬ ਭੈਣਾਂ ਅਤੇ ਭਰਾਵਾਂ ਲਈ ਨਵੇਂ ਜੀਵਨ ਦੀ ਸ਼ੁਰੂਆਤ ਹੋ ਰਹੀ ਹੈ। ਅੱਜ ਇਹ ਸਾਰੇ ਸਾਥੀ ਆਪਣੇ ਨਵੇਂ ਅਤੇ ਪੱਕੇ ਘਰ ਵਿੱਚ ਗ੍ਰਹਿ ਪ੍ਰਵੇਸ਼ ਕਰ ਰਹੇ ਹਨ। ਇੱਕ ਸਮਾਂ ਸੀਜਦੋਂ ਧਨਤੇਰਸ ਤੇ ਸਿਰਫ਼ ਉਹੀ ਲੋਕ ਗੱਡੀ ਅਤੇ ਘਰ ਜਿਹੀਆਂ ਵੱਡੀਆਂ ਅਤੇ ਮਹਿੰਗੀ ਸੰਪਤੀ ਖਰੀਦ ਸਕਦੇ ਸਨ ਜਿਨ੍ਹਾਂ ਦੇ ਕੋਲ ਸਰੋਤ ਹੁੰਦੇ ਸਨਪੈਸੇ ਹੁੰਦੇ ਸਨਉਨ੍ਹਾਂ ਲਈ ਧਨਤੇਰਸ ਹੁੰਦੀ ਸੀ। ਲੇਕਿਨ ਅੱਜ ਦੇਖੋਦੇਸ਼ ਦਾ ਗ਼ਰੀਬ ਵੀ ਧਨਤੇਰਸ ਤੇ ਗ੍ਰਹਿ ਪ੍ਰਵੇਸ਼ ਕਰ ਰਿਹਾ ਹੈ। ਮੈਂ ਮੱਧ ਪ੍ਰਦੇਸ਼ ਦੀਆਂ ਉਨ੍ਹਾਂ ਲੱਖਾਂ ਭੈਣਾਂ ਨੂੰ ਅੱਜ ਵਿਸ਼ੇਸ਼ ਵਧਾਈ ਦਿੰਦਾ ਹਾਂਜੋ ਅੱਜ ਆਪਣੇ ਘਰ ਦੀਆਂ ਮਾਲਕਣ ਬਣੀਆਂ ਹਨਅਤੇ ਲੱਖਾਂ ਰੁਪਏ ਦੇ ਬਣੇ ਘਰ ਨੇ ਤੁਹਾਨੂੰ ਲੱਖਪਤੀ ਬਣਾ ਦਿੱਤਾ ਹੈ।

ਭਰਾਵੋ ਅਤੇ ਭੈਣੋਂ,

ਮੈਂ ਤਕਨੀਕ ਜ਼ਰੀਏ ਸਾਹਮਣੇ ਬੈਠੇ ਅਸੀਮ ਖਹਾਇਸ਼ਾਂ ਨਾਲ ਭਰੇ ਅਣਗਿਣਤ ਲੋਕਾਂ ਨੂੰ ਦੇਖ ਰਿਹਾ ਹਾਂ। ਪਹਿਲਾਂ ਇਹ ਖਹਾਇਸ਼ਾਂਇਹ ਸੁਪਨੇ ਸਾਹਮਣੇ ਆਉਂਦੇ ਹੀ ਨਹੀਂ ਸਨ ਕਿਉਂਕਿ ਬਿਨਾਂ ਘਰ ਦੇ ਇਹ ਭਾਵਨਾਵਾਂ ਦੱਬ ਜਾਂਦੀਆਂ ਸਨਛੁਪ ਜਾਂਦੀਆਂ ਸਨਮੁਰਝਾ ਜਾਂਦੀਆਂ ਸਨ। ਮੈਨੂੰ ਵਿਸ਼ਵਾਸ ਹੈਹੁਣ ਜਦੋਂ ਇਨ੍ਹਾਂ ਸਾਥੀਆਂ ਨੂੰ ਇਹ ਨਵੇਂ ਘਰ ਮਿਲ ਗਏ ਹਨ ਤਾਂ ਆਪਣੇ ਸੁਪਨਿਆਂ ਨੂੰ ਸੱਚ ਕਰਨ ਦੀ ਨਵੀਂ ਤਾਕਤ ਵੀ ਮਿਲੀ ਹੈ। ਇਸ ਲਈ ਇਹ ਅੱਜ ਦਾ ਦਿਨ ਸਿਰਫ਼ ਗ੍ਰਹਿ ਪ੍ਰਵੇਸ਼ ਦਾ ਨਹੀਂ ਹੈਬਲਕਿ ਘਰ ਵਿੱਚ ਖੁਸ਼ੀਆਂਘਰ ਵਿੱਚ ਨਵੇਂ ਸੰਕਲਪਨਵੇਂ ਸੁਪਨੇਨਵੀਂ ਉਮੰਗਨਵੀਂ ਕਿਸਮਤ ਵਿੱਚ ਪ੍ਰਵੇਸ਼ ਦਾ ਵੀ ਹੈ। ਇਹ ਸਾਡੀ ਸਰਕਾਰ ਦਾ ਸੁਭਾਗ ਹੈ ਕਿ ਬੀਤੇ 8 ਸਾਲਾਂ ਵਿੱਚ ਉਹ ਪੀਐੱਮ ਆਵਾਸ ਯੋਜਨਾ ਤਹਿਤ ਸਾਢੇ ਤਿੰਨ ਕਰੋੜ ਗ਼ਰੀਬ ਪਰਿਵਾਰਾਂ ਦੀ ਜ਼ਿੰਦਗੀ ਦਾ ਸਭ ਤੋਂ ਵੱਡਾ ਸੁਪਨਾ ਪੂਰਾ ਕਰ ਸਕੀ ਹੈ। ਅਤੇ ਅਜਿਹਾ ਨਹੀਂ ਹੈ ਕਿ ਅਸੀਂ ਐਂਵੇ ਹੀ ਘਰ ਬਣਾ ਕੇ ਦੇ ਦਿੱਤੇਚਾਰ ਦੀਵਾਰਾਂ ਖੜ੍ਹੀਆਂ ਕਰਕੇ ਦੇ ਦਿੱਤੀਆਂ। ਸਾਡੀ ਸਰਕਾਰ ਗ਼ਰੀਬਾਂ ਨੂੰ ਸਮਰਪਿਤ ਹੈਗ਼ਰੀਬ ਦੀ ਹੈਇਸ ਲਈ ਗ਼ਰੀਬ ਦੀ ਇੱਛਾਉਸ ਦੇ ਮਨਉਸ ਦੀਆਂ ਜ਼ਰੂਰਤਾਂ ਨੂੰ ਸਭ ਤੋਂ ਜ਼ਿਆਦਾ ਸਮਝਦੀ ਹੈ। ਸਾਡੀ ਸਰਕਾਰ ਜੋ ਘਰ ਦਿੰਦੀ ਹੈ ਨਾਉਸ ਵਿੱਚ ਬਾਕੀ ਸੁਵਿਧਾਵਾਂ ਵੀ ਨਾਲ ਆਉਂਦੀਆਂ ਹਨ। ਸ਼ੌਚਾਲਿਆ ਹੋਵੇਬਿਜਲੀ ਹੋਵੇਪਾਣੀ ਹੋਵੇਗੈਸ ਹੋਵੇਸਰਕਾਰ ਦੀਆਂ ਅਲੱਗ-ਅਲੱਗ ਯੋਜਨਾਵਾਂ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਇਨ੍ਹਾਂ ਕਰੋੜਾਂ ਘਰਾਂ ਨੂੰ ਸੰਪੂਰਨ ਬਣਾਉਂਦੀਆਂ ਹਨ।

ਸਾਥੀਓ,

ਤੁਹਾਡੇ ਨਾਲ ਗੱਲ ਕਰਦੇ ਹੋਏ ਮੈਨੂੰ ਪਹਿਲਾਂ ਦੀ ਸਥਿਤੀ ਵੀ ਯਾਦ ਆ ਰਹੀ ਹੈਪਹਿਲਾਂ ਜੇਕਰ ਘਰ ਗ਼ਰੀਬਾਂ ਲਈ ਘੋਸ਼ਿਤ ਹੁੰਦਾ ਵੀ ਸੀਤਾਂ ਉਸ ਨੂੰ ਟਾਇਲਟ ਅਲੱਗ ਬਣਾਉਣਾ ਪੈਂਦਾ ਸੀ। ਬਿਜਲੀਪਾਣੀ ਅਤੇ ਗੈਸ ਦੇ ਕਨੈਕਸ਼ਨ ਲਈ ਅਲੱਗ-ਅਲੱਗ ਸਰਕਾਰੀ ਦਫ਼ਤਰਾਂ ਦੇ ਕਈ-ਕਈ ਬਾਰ ਚੱਕਰ ਲਗਾਉਣੇ ਪੈਂਦੇ ਸਨ। ਪਹਿਲਾਂ ਦੀਆਂ ਸਰਕਾਰਾਂ ਵਿੱਚ ਇਸ ਪੂਰੀ ਪ੍ਰਕਿਰਿਆ ਨੂੰ ਪੂਰਾ ਕਰਨ ਲਈ ਗ਼ਰੀਬ ਨੂੰ ਕਈ ਦਫ਼ਤਰਾਂ ਵਿੱਚ ਰਿਸ਼ਵਤ ਵੀ ਦੇਣੀ ਪੈਂਦੀ ਸੀ। ਇਹੀ ਨਹੀਂਪਹਿਲਾਂ ਗ਼ਰੀਬਾਂ ਦੇ ਨਾਮ ਤੇ ਘਰਾਂ ਦੀ ਘੋਸ਼ਣਾ ਤਾਂ ਹੋ ਜਾਂਦੀ ਸੀਫਿਰ ਸਰਕਾਰ ਦੱਸਦੀ ਸੀ ਕਿ ਇਸ ਤਰ੍ਹਾਂ ਦਾ ਘਰ ਬਣੇਗਾਉਹੀ ਹੁਕਮ ਕਰਦੀ ਸੀ। ਉਹੀ ਨਕਸ਼ਾ ਦੇ ਦਿੰਦੀ ਸੀਇੱਥੋਂ ਹੀ ਸਮਾਨ ਲੈਣਾ ਹੈਇਹੀ ਸਮਾਨ ਲੈਣਾ ਹੈ। ਜਿਸ ਨੂੰ ਉਸ ਘਰ ਵਿੱਚ ਰਹਿਣਾ ਹੈਅਰੇ ਉਸ ਦੀ ਕੋਈ ਪਸੰਦ ਹੁੰਦੀ ਹੈਨਾਪਸੰਦ ਹੁੰਦੀ ਹੈਉਸ ਦੀਆਂ ਆਪਣੀਆਂ ਸਮਾਜਿਕ ਪਰੰਪਰਾਵਾਂ ਹੁੰਦੀਆਂ ਹਨਉਸ ਦਾ ਆਪਣਾ ਇੱਕ ਰਹਿਣ-ਸਹਿਣ ਹੁੰਦਾ ਹੈ। ਉਸ ਦੀ ਕੋਈ ਪੁੱਛਗਿੱਛ ਹੀ ਨਹੀਂ ਹੁੰਦੀ ਸੀ। ਇਹੀ ਕਾਰਨ ਹੈ ਕਿ ਪਹਿਲਾਂ ਜੋ ਥੋੜ੍ਹੇ ਬਹੁਤ ਘਰ ਬਣਦੇ ਵੀ ਸਨਉਨ੍ਹਾਂ ਵਿੱਚੋਂ ਬਹੁਤ ਸਾਰਿਆਂ ਵਿੱਚ ਕਦੇ ਗ੍ਰਹਿ ਪ੍ਰਵੇਸ਼ ਹੀ ਨਹੀਂ ਹੋ ਸਕਦਾ ਸੀ। ਲੇਕਿਨ ਅਸੀਂ ਇਹ ਆਜ਼ਾਦੀ ਘਰ ਦੀ ਮਾਲਕਣ ਨੂੰਘਰ ਦੇ ਮਾਲਕ ਨੂੰ ਦੇ ਦਿੱਤੀ ਹੈ। ਇਸ ਲਈ ਅੱਜ ਪੀਐੱਮ ਆਵਾਸ ਯੋਜਨਾ ਬਹੁਤ ਵੱਡੇ ਸਮਾਜਿਕ-ਆਰਥਿਕ ਬਦਲਾਅ ਦਾ ਮਾਧਿਅਮ ਬਣ ਰਹੀ ਹੈ।

ਭਰਾਵੋ ਅਤੇ ਭੈਣੋਂ,

ਅਕਸਰ ਅਸੀਂ ਦੇਖਦੇ ਹਾਂ ਕਿ ਇੱਕ ਪੀੜ੍ਹੀ ਆਪਣੀ ਹਾਸਲ ਕੀਤੀ ਹੋਈ ਸੰਪਤੀ ਨੂੰ ਅਗਲੀ ਪੀੜ੍ਹੀ ਨੂੰ ਸੌਂਪਦੀ ਹੈ। ਸਾਡੇ ਇੱਥੇ ਪਹਿਲਾਂ ਦੀਆਂ ਸਰਕਾਰਾਂ ਦੀਆਂ ਗਲਤ ਨੀਤੀਆਂ ਦੀ ਵਜ੍ਹਾ ਨਾਲ ਲੋਕਾਂ ਨੂੰ ਮਜਬੂਰੀ ਵਿੱਚ ਆਵਾਸਹੀਣਤਾ ਵੀ ਅਗਲੀ ਪੀੜ੍ਹੀ ਨੂੰ ਸੌਂਪਣੀ ਪੈਂਦੀ ਸੀ। ਅਤੇ ਜੋ ਸੰਤਾਨ ਪੀੜ੍ਹੀਆਂ ਦੇ ਇਸ ਕੁਚੱਕਰ ਨੂੰ ਤੋੜਦੀ ਸੀਉਸ ਦਾ ਬਹੁਤ ਗੁਣਗਾਨ ਹੁੰਦਾ ਸੀਗੌਰਵਗਾਨ ਹੁੰਦਾ ਸੀ। ਮੇਰਾ ਸੁਭਾਗ ਹੈ ਕਿ ਦੇਸ਼ ਦੇ ਸੇਵਕ ਦੇ ਤੌਰ ਤੇਦੇਸ਼ ਦੀਆਂ ਕਰੋੜਾਂ ਮਾਤਾਵਾਂ ਦੀ ਸੰਤਾਨ ਦੇ ਤੌਰ ਤੇ ਮੈਨੂੰ ਆਪਣੇ ਕਰੋੜਾਂ ਗ਼ਰੀਬ ਪਰਿਵਾਰਾਂ ਨੂੰ ਇਸ ਕੁਚੱਕਰ ਤੋਂ ਬਾਹਰ ਕੱਢਣ ਦਾ ਮੌਕਾ ਮਿਲਿਆ ਹੈ। ਸਾਡੀ ਸਰਕਾਰ ਹਰ ਗ਼ਰੀਬ ਨੂੰ ਆਪਣੀ ਪੱਕੀ ਛੱਤ ਦੇਣ ਲਈ ਦਿਨ ਰਾਤ ਕੰਮ ਕਰ ਰਹੀ ਹੈ। ਇਸ ਲਈ ਅੱਜ ਇੰਨੀ ਵੱਡੀ ਸੰਖਿਆ ਵਿੱਚ ਇਹ ਘਰ ਬਣ ਰਹੇ ਹਨ। ਮੱਧ ਪ੍ਰਦੇਸ਼ ਵਿੱਚ ਵੀ ਪੀਐੱਮ ਆਵਾਸ ਯੋਜਨਾ ਦੇ ਤਹਿਤ ਕਰੀਬ 30 ਲੱਖ ਘਰ ਬਣਾਏ ਜਾ ਚੁੱਕੇ ਹਨ। ਹੁਣ 9-10 ਲੱਖ ਘਰਾਂ ਤੇ ਕੰਮ ਚਲ ਰਿਹਾ ਹੈ।

ਸਾਥੀਓ,

ਲੱਖਾਂ ਬਣਦੇ ਹੋਏ ਇਹ ਘਰਦੇਸ਼ ਦੇ ਕੋਨੇ-ਕੋਨੇ ਵਿੱਚ ਰੋਜ਼ਗਾਰ ਦੇ ਅਵਸਰ ਵੀ ਬਣਾ ਰਹੇ ਹਨ। ਅੱਜ ਸਵੇਰੇ ਜਦੋਂ ਮੈਂ ਰੋਜ਼ਗਾਰ ਮੇਲੇ ਦੇ ਪ੍ਰੋਗਰਾਮ ਵਿੱਚ ਸੀ। ਤਾਂ ਮੈਂ ਖਾਸ ਕਿਹਾ ਸੀ ਕਿ ਮੈਂ ਸ਼ਾਮ ਨੂੰ ਇੱਕ ਗ੍ਰਹਿ ਪ੍ਰਵੇਸ਼ ਪ੍ਰੋਗਰਾਮ ਵਿੱਚ ਜਾਣ ਵਾਲਾ ਹਾਂ ਅਤੇ ਉਸ ਦੇ ਨਾਲ ਵੀ ਰੋਜ਼ਗਾਰ ਕਿਵੇਂ ਜੁੜਿਆ ਹੈਮੈਂ ਪੂਰਾ ਦੱਸਣ ਵਾਲਾ ਹਾਂ।

ਸਾਥੀਓ,

ਤੁਸੀਂ ਵੀ ਜਾਣਦੇ ਹੋ ਜਦੋਂ ਘਰ ਬਣਦੇ ਹਨ ਤਾਂ ਕੰਸਟ੍ਰਕਸ਼ਨ ਨਾਲ ਜੁੜਿਆ ਮੈਟੇਰੀਅਲਜਿਵੇਂ ਇੱਟਸੀਮਿੰਟਰੇਤਬਜਰੀਰੰਗ-ਰੋਗਨਬਿਜਲੀ ਦਾ ਸਮਾਨਟਾਇਲਟ ਸੀਟਨਲ-ਪਾਈਪਇਨ੍ਹਾਂ ਸਭ ਚੀਜ਼ਾਂ ਦੀ ਡਿਮਾਂਡ ਵਧਦੀ ਹੈ। ਜਦੋਂ ਇਹ ਡਿਮਾਂਡ ਵਧਦੀ ਹੈ ਤਾਂ ਇਨ੍ਹਾਂ ਮੈਟੇਰੀਅਲ ਨੂੰ ਬਣਾਉਣ ਵਾਲੀਆਂ ਫੈਕਟਰੀਆਂ ਜ਼ਿਆਦਾ ਲੋਕਾਂ ਨੂੰ ਰੱਖਦੀਆਂ ਹਨਜ਼ਿਆਦਾ ਟ੍ਰਾਂਸਪੋਰਟ ਵਾਲਿਆਂ ਦੀ ਜ਼ਰੂਰਤ ਪੈਂਦੀ ਹੈਉਨ੍ਹਾਂ ਨੂੰ ਲਗਾਉਂਦੀ ਹੈ। ਜਿੱਥੇ ਇਹ ਸਮਾਨ ਵਿਕਦਾ ਹੈਉਨ੍ਹਾਂ ਦੁਕਾਨਾਂ ਵਿੱਚ ਵੀ ਲੋਕਾਂ ਨੂੰ ਰੋਜ਼ਗਾਰ ਮਿਲਦਾ ਹੈ। ਅਤੇ ਸਤਨਾ ਤੋਂ ਬਿਹਤਰ ਇਸ ਨੂੰ ਕੌਣ ਸਮਝ ਸਕਦਾ ਹੈ। ਸਤਨਾ ਤਾਂ ਚੂਨਾ ਪੱਥਰ ਲਈਸੀਮਿੰਟ ਲਈ ਵੀ ਜਾਣਿਆ ਜਾਂਦਾ ਹੈ। ਘਰ ਬਣਦੇ ਹਨ ਤਾਂ ਸਤਨਾ ਦੇ ਸੀਮਿੰਟ ਦੀ ਡਿਮਾਂਡ ਵੀ ਵਧ ਜਾਂਦੀ ਹੈ। ਘਰ ਬਣਾਉਣ ਦੇ ਕੰਮ ਨਾਲ ਜੁੜੇ ਮਜ਼ਦੂਰਮਿਸਤਰੀਤਰਖਾਣਪਲੰਬਰਪੇਂਟਰਫਰਨੀਚਰ ਬਣਾਉਣ ਵਾਲੇਉਨ੍ਹਾਂ ਨੂੰ ਵੀ ਢੇਰ ਸਾਰਾ ਕੰਮ ਮਿਲਦਾ ਹੈ। ਮੈਨੂੰ ਦੱਸਿਆ ਗਿਆ ਕਿ ਮੱਧ ਪ੍ਰਦੇਸ਼ ਵਿੱਚ ਹੀ 50 ਹਜ਼ਾਰ ਤੋਂ ਜ਼ਿਆਦਾ ਰਾਜ ਮਿਸਤਰੀ ਟ੍ਰੇਂਡ ਕੀਤੇ ਗਏ ਹਨ। ਇਨ੍ਹਾਂ ਵਿੱਚੋਂ ਵੀ 9-10 ਹਜ਼ਾਰ ਸਾਡੀਆਂ ਮਾਤਾਵਾਂ-ਭੈਣਾਂਲੋਕ ਉਨ੍ਹਾਂ ਨੂੰ ਵੀ ਰਾਜ ਮਿਸਤਰੀ ਕਹਿੰਦੇ ਹਨਲੋਕ ਉਸ ਨੂੰ ਰਾਣੀ ਮਿਸਤਰੀ ਵੀ ਕਹਿੰਦੇ ਹਨ। ਯਾਨੀ ਸਾਡੀਆਂ ਭੈਣਾਂ ਨੂੰ ਇੱਕ ਨਵੀਂ ਕਲਾਰੋਜ਼ਗਾਰ ਦੇ ਨਵੇਂ ਅਵਸਰ ਨਾਲ ਜੋੜਨ ਦਾ ਕਿੰਨਾ ਵੱਡਾ ਕੰਮ ਪੀਐੱਮ ਆਵਾਸ ਯੋਜਨਾ ਜ਼ਰੀਏ ਹੋ ਰਿਹਾ ਹੈ। ਨਹੀਂ ਤਾਂ ਨਿਰਮਾਣ ਦੇ ਖੇਤਰ ਵਿੱਚ ਭੈਣਾਂ ਨੂੰ ਸਿਰਫ਼ ਅਨਸਕਿੱਲਡ ਲੇਬਰ ਯਾਨੀ ਅਕੁਸ਼ਲ ਮਜ਼ਦੂਰ ਹੀ ਮੰਨ ਲਿਆ ਜਾਂਦਾ ਸੀ। ਮੱਧ ਪ੍ਰਦੇਸ਼ ਵਿੱਚ ਹੀ ਹੁਣ ਤੱਕ 22 ਹਜ਼ਾਰ ਕਰੋੜ ਰੁਪਏ ਇਨ੍ਹਾਂ ਘਰਾਂ ਨੂੰ ਬਣਾਉਣ ਵਿੱਚ ਖਰਚ ਹੋਏ ਹਨ। ਹੁਣ ਉਹ ਆਪ ਵੀ ਸੋਚ ਸਕਦੇ ਹਨ 22 ਹਜ਼ਾਰ ਕਰੋੜ ਗਏ ਕਿੱਥੇਘਰ ਬਣਿਆਲੇਕਿਨ ਜਿਨ੍ਹਾਂ ਪੈਸਿਆਂ ਨਾਲ ਘਰ ਬਣਿਆਉਹ ਪੈਸੇ ਮੱਧ ਪ੍ਰਦੇਸ਼ ਦੇ ਅਲੱਗ ਅਲੱਗ ਕੰਮਾਂ ਵਿੱਚ ਗਏਲੋਕਾਂ ਦੇ ਘਰਾਂ ਵਿੱਚ ਗਏਦੁਕਾਨ ਚਲਾਉਣ ਵਾਲਿਆਂ ਨੂੰ ਮਿਲੇਕਾਰਖਾਨਾ ਚਲਾਉਣ ਵਾਲਿਆਂ ਨੂੰ ਮਿਲੇ ਤਾਂ ਕਿ ਲੋਕਾਂ ਦੀ ਆਮਦਨ ਵਧੇ। ਕਹਿਣ ਦਾ ਅਰਥ ਇਹ ਹੈ ਕਿ ਇਹ ਘਰ ਸਭ ਲਈ ਤਰੱਕੀ ਲੈ ਕੇ ਆ ਰਹੇ ਹਨ। ਜਿਸ ਨੂੰ ਘਰ ਮਿਲਦਾ ਹੈਉਨ੍ਹਾਂ ਦੀ ਵੀ ਤਰੱਕੀ ਹੁੰਦੀ ਹੈ ਅਤੇ ਜਿਸ ਪਿੰਡ ਵਿੱਚ ਘਰ ਬਣਦੇ ਹਨਉਸ ਪਿੰਡ ਵਾਲਿਆਂ ਦੀ ਵੀ ਤਰੱਕੀ ਹੁੰਦੀ ਹੈ।

ਭਰਾਵੋ ਅਤੇ ਭੈਣੋਂ,

ਪਹਿਲਾਂ ਦੀਆਂ ਸਰਕਾਰਾਂ ਅਤੇ ਸਾਡੀ ਸਰਕਾਰ ਵਿੱਚ ਇੱਕ ਬਹੁਤ ਵੱਡਾ ਫਰਕ ਹੈ। ਪਹਿਲਾਂ ਦੀਆਂ ਸਰਕਾਰਾਂ ਗ਼ਰੀਬ ਨੂੰ ਤਰਸਾਉਂਦੀਆਂ ਸਨਉਸ ਨੂੰ ਆਪਣੇ ਦਫ਼ਤਰਾਂ ਵਿੱਚ ਚੱਕਰ ਲਗਵਾਉਂਦੀਆਂ ਸਨ। ਸਾਡੀ ਸਰਕਾਰ ਗ਼ਰੀਬ ਦੇ ਕੋਲ ਖ਼ੁਦ ਪਹੁੰਚ ਰਹੀ ਹੈਹਰ ਯੋਜਨਾ ਦਾ ਲਾਭ ਗ਼ਰੀਬ ਨੂੰ ਮਿਲੇਇਸ ਲਈ ਅਭਿਆਨ ਚਲਾ ਰਹੀ ਹੈ। ਅੱਜ ਅਸੀਂ ਸੈਚੂਰੇਸ਼ਨ ਦੀ ਗੱਲ ਕਰ ਰਹੇ ਹਾਂਯਾਨੀ ਜਨ ਕਲਿਆਣ ਦੀ ਹਰ ਯੋਜਨਾ ਦਾ ਲਾਭ ਸ਼ਤ-ਪ੍ਰਤੀਸ਼ਤ ਲਾਭਾਰਥੀਆਂ ਤੱਕ ਕਿਵੇਂ ਪਹੁੰਚੇਕੋਈ ਭਾਈ-ਭਤੀਜਾਵਾਦ ਨਹੀਂਕੋਈ ਤੇਰਾ- ਮੇਰਾ ਨਹੀਂਇਸ ਨੂੰ ਦੇਣਾ ਹੈਇਸ ਨੂੰ ਨਹੀਂ ਦੇਣਾ ਹੈਕੁਝ ਨਹੀਂਜਿਸ ਦਾ ਹੱਕ ਹੈ ਸਭ ਨੂੰ ਦੇਣਾ ਹੈ। ਪੱਕੇ ਘਰ ਸਭ ਨੂੰ ਤੇਜ਼ੀ ਨਾਲ ਮਿਲਣ। ਗੈਸ ਹੋਵੇਬਿਜਲੀ ਕਨੈਕਸ਼ਨ ਹੋਵੇਪਾਣੀ ਦੇ ਕਨੈਕਸ਼ਨ ਹੋਣਆਯੁਸ਼ਮਾਨ ਭਾਰਤ ਤਹਿਤ 5 ਲੱਖ ਰੁਪਏ ਤੱਕ ਦਾ ਮੁਫ਼ਤ ਇਲਾਜ ਹੋਵੇਇਹ ਸਭ ਨੂੰ ਤੇਜ਼ੀ ਨਾਲ ਮਿਲਣ। ਚੰਗੀਆਂ ਸੜਕਾਂਚੰਗੇ ਸਕੂਲ-ਕਾਲਜ ਅਤੇ ਚੰਗੇ ਹਸਪਤਾਲਾਂ ਤੱਕ ਸਾਰਿਆਂ ਦੀ ਪਹੁੰਚ ਹੋਵੇ। ਪਿੰਡ-ਪਿੰਡ ਔਪਟੀਕਲ ਫਾਈਬਰ ਤੇਜ਼ੀ ਨਾਲ ਪਹੁੰਚੇ। ਅਸੀਂ ਇਸ ਲਈ ਦਿਨ ਰਾਤ ਮਿਹਨਤ ਕਰ ਰਹੇ ਹਾਂ। ਆਖਿਰ ਸਾਨੂੰ ਇਹ ਜਲਦੀ ਕਿਉਂ ਹੈਇੰਨੀ ਬੇਚੈਨੀ ਇਸ ਲਈ ਕਿਉਂ ਹੈਇਸ ਦੇ ਪਿੱਛੇ ਅਤੀਤ ਦਾ ਇੱਕ ਬਹੁਤ ਵੱਡਾ ਸਬਕ ਹੈ। ਅਜਿਹੀਆਂ ਹਰ ਮੂਲ ਸੁਵਿਧਾਵਾਂ ਨੂੰ ਬੀਤੇ ਅਨੇਕ ਦਹਾਕਿਆਂ ਤੱਕ ਲਟਕਾ ਕੇ ਰੱਖਿਆ ਗਿਆ। ਦੇਸ਼ ਦੀ ਇੱਕ ਬਹੁਤ ਵੱਡੀ ਅਬਾਦੀਇਨ੍ਹਾਂ ਮੂਲ ਸੁਵਿਧਾਵਾਂ ਲਈ ਸੰਘਰਸ਼ ਕਰਦੀ ਸੀ। ਉਸ ਕੋਲ ਬਾਕੀ ਚੀਜ਼ਾਂ ਬਾਰੇ ਸੋਚਣ ਦੀ ਫੁਰਸਤ ਵੀ ਨਹੀਂ ਸੀ। ਇਸ ਲਈਗ਼ਰੀਬੀ ਹਟਾਉਣ ਦੇ ਹਰ ਵਾਅਦੇਹਰ ਦਾਅਵੇਉਹ ਸਿਰਫ਼ ਰਾਜਨੀਤੀ ਦੇ ਦਾਅ ਹੋਇਆ ਕਰਦੇ ਸਨ। ਉਹ ਕਿਸੇ ਦੇ ਕੰਮ ਨਹੀਂ ਆਏ। ਸੈਨਾਪਤੀ ਚਾਹੇ ਕਿੰਨਾ ਵੀ ਜੋਸ਼ ਭਰੇਲੇਕਿਨ ਜੇਕਰ ਸੈਨਿਕਾਂ ਦੇ ਕੋਲ ਲੜਾਈ ਲਈ ਮੂਲ ਸੁਵਿਧਾਵਾਂ ਹੀ ਨਹੀਂ ਹੋਣਗੀਆਂ ਤਾਂ ਯੁੱਧ ਜਿੱਤ ਸਕਣਾ ਅਸੰਭਵ ਹੁੰਦਾ ਹੈ। ਇਸ ਲਈ ਅਸੀਂ ਗ਼ਰੀਬੀ ਨੂੰ ਪਿੱਛੇ ਕਰਨ ਲਈਗ਼ਰੀਬੀ ਤੋਂ ਬਾਹਰ ਨਿਕਲਣ ਲਈ ਅਸੀਂ ਉਨ੍ਹਾਂ ਮੂਲ ਸੁਵਿਧਾਵਾਂ ਨਾਲ ਦੇਸ਼ ਦੇ ਹਰ ਨਾਗਰਿਕ ਨੂੰ ਤੇਜ਼ੀ ਨਾਲ ਜੋੜਨ ਦਾ ਨਿਸ਼ਚਾ ਕੀਤਾ। ਹੁਣ ਸੁਵਿਧਾਵਾਂ ਨਾਲ ਭਰਪੂਰ ਹੋ ਕੇ ਗ਼ਰੀਬਤੇਜ਼ੀ ਨਾਲ ਆਪਣੀ ਗ਼ਰੀਬੀ ਘੱਟ ਕਰਨ ਲਈ ਯਤਨ ਕਰ ਰਿਹਾ ਹੈ। ਅਤੇ ਤਾਂ ਮੈਂ ਤੁਹਾਨੂੰ ਕਹਾਂਗਾ ਇਹ ਜੋ ਘਰ ਤੁਹਾਨੂੰ ਦਿੱਤਾ ਹੈ ਨਾ। ਉਹ ਸਿਰਫ਼ ਰਹਿਣਖਾਣਪੀਣਸੌਣ ਦੀ ਜਗ੍ਹਾ ਹੈਅਜਿਹਾ ਨਹੀਂ ਹੈ। ਮੈਂ ਤਾਂ ਕਹਿੰਦਾ ਹਾਂਇਹ ਤੁਹਾਡਾ ਘਰ ਇੱਕ ਅਜਿਹਾ ਕਿਲਾ ਹੈਅਜਿਹਾ ਕਿਲਾ ਹੈ ਜੋ ਗ਼ਰੀਬੀ ਨੂੰ ਘੁਸਣ ਨਹੀਂ ਦੇਵੇਗਾਬਚੀ ਖੁਚੀ ਗ਼ਰੀਬੀ ਹੈਉਸ ਨੂੰ ਵੀ ਕੱਢ ਕੇ ਰਹੇਗਾਅਜਿਹਾ ਕਿਲਾ ਹੈ ਇਹ ਤੁਹਾਡਾ ਘਰ।

ਭਰਾਵੋ ਅਤੇ ਭੈਣੋਂ,

ਬੀਤੇ ਅਨੇਕ ਮਹੀਨਿਆਂ ਤੋਂ ਕੇਂਦਰ ਸਰਕਾਰ 80 ਕਰੋੜ ਤੋਂ ਜ਼ਿਆਦਾ ਦੇਸ਼ਵਾਸੀਆਂ ਨੂੰ ਇਸ ਲਈ ਮੁਫ਼ਤ ਰਾਸ਼ਨ ਦੇ ਰਹੀ ਹੈਤਾਂ ਕਿ ਆਲਮੀ ਮਹਾਮਾਰੀ ਦੇ ਸਮੇਂ ਵਿੱਚ ਉਸ ਨੂੰ ਭੁੱਖਮਰੀ ਦਾ ਸਾਹਮਣਾ ਨਾ ਕਰਨਾ ਪਵੇ। ਇਸ ਲਈ ਕੇਂਦਰ ਸਰਕਾਰ ਅਜੇ ਤੱਕ ਪੀਐੱਮ ਗ਼ਰੀਬ ਕਲਿਆਣ ਅੰਨ ਯੋਜਨਾ ਤੇ 3 ਲੱਖ ਕਰੋੜ ਰੁਪਏ ਤੋਂ ਜ਼ਿਆਦਾ ਖਰਚ ਕਰ ਚੁੱਕੀ ਹੈ। ਅਤੇ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸਣਾ ਚਾਹੁੰਦਾ ਹਾਂ। ਜਦੋਂ ਟੈਕਸਪੇਅਰ ਨੂੰ ਲਗਦਾ ਹੈ ਜੋ ਦੇਸ਼ ਦਾ ਖਜ਼ਾਨਾ ਭਰਦੇ ਹਨਕਰ ਦਿੰਦੇ ਹਨਜਦੋਂ ਉਸ ਨੂੰ ਲਗਦਾ ਹੈ ਕਿ ਉਸ ਦਾ ਪੈਸਾ ਸਹੀ ਜਗ੍ਹਾ ਖਰਚ ਹੋ ਰਿਹਾ ਹੈ ਤਾਂ ਟੈਕਸਪੇਅਰ ਵੀ ਖੁਸ਼ ਹੁੰਦਾ ਹੈਸੰਤੁਸ਼ਟ ਹੁੰਦਾ ਹੈ ਅਤੇ ਜ਼ਿਆਦਾ ਟੈਕਸ ਦਿੰਦੇ ਰਹਿੰਦਾ ਹੈ। ਅੱਜ ਦੇਸ਼ ਦੇ ਕਰੋੜਾਂ ਟੈਕਸਪੇਅਰਸ ਨੂੰ ਇਹ ਸੰਤੁਸ਼ਟੀ ਹੈ ਕਿ ਕੋਰੋਨਾ ਕਾਲ ਵਿੱਚ ਕਰੋੜਾਂ ਲੋਕਾਂ ਦਾ ਪੇਟ ਭਰਨ ਵਿੱਚ ਮਦਦ ਕਰਕੇ ਉਹ ਕਿੰਨੀ ਵੱਡੀ ਸੇਵਾ ਦਾ ਕੰਮ ਕਰ ਰਹੇ ਹਨ। ਅੱਜ ਜਦੋਂ ਮੈਂ ਚਾਰ ਲੱਖ ਘਰ ਦੇ ਰਿਹਾ ਹਾਂ ਤਾਂ ਹਰ ਟੈਕਸਪੇਅਰ ਸੋਚਦਾ ਹੋਵੇਗਾ ਕਿ ਚਲੋ ਮੈਂ ਤਾਂ ਦੀਵਾਲੀ ਮਨਾ ਰਿਹਾ ਹਾਂਲੇਕਿਨ ਮੱਧ ਪ੍ਰਦੇਸ਼ ਦਾ ਮੇਰਾ ਕੋਈ ਗ਼ਰੀਬ ਭਰਾ ਵੀ ਚੰਗੀ ਦੀਵਾਲੀ ਮਨਾ ਰਿਹਾ ਹੈਉਸ ਨੂੰ ਪੱਕਾ ਘਰ ਮਿਲ ਰਿਹਾ ਹੈ। ਉਸ ਦੀ ਬੇਟੀ ਦਾ ਜੀਵਨ ਸੁਖੀ ਬਣ ਜਾਵੇਗਾ।

ਲੇਕਿਨ ਸਾਥੀਓ,

ਉਹੀ ਟੈਕਸਪੇਅਰ ਜਦੋਂ ਇਹ ਦੇਖਦਾ ਹੈ ਕਿ ਉਸ ਤੋਂ ਵਸੂਲੇ ਗਏ ਰੁਪਏ ਵਿੱਚ ਮੁਫ਼ਤ ਦੀਆਂ ਰੇਵੜੀਆਂ ਵੰਡੀਆਂ ਜਾ ਰਹੀਆਂ ਹਨਤਾਂ ਟੈਕਸਪੇਅਰ ਸਭ ਤੋਂ ਜ਼ਿਆਦਾ ਦੁਖੀ ਹੁੰਦਾ ਹੈ। ਅੱਜ ਅਜਿਹੇ ਅਨੇਕਾਂ ਟੈਕਸਪੇਅਰਸ ਮੈਨੂੰ ਖੁੱਲ੍ਹ ਕੇ ਚਿੱਠੀਆਂ ਲਿਖ ਰਹੇ ਹਨ। ਮੈਨੂੰ ਖੁਸ਼ੀ ਹੈ ਕਿ ਦੇਸ਼ ਵਿੱਚ ਇੱਕ ਵੱਡਾ ਵਰਗਦੇਸ਼ ਨੂੰ ਰੇਵੜੀ ਕਲਚਰ ਤੋਂ ਮੁਕਤੀ ਦਿਵਾਉਣ ਲਈ ਕਮਰ ਕਸ ਰਿਹਾ ਹੈ।

ਸਾਥੀਓ,

ਸਾਡੀ ਸਰਕਾਰ ਦਾ ਲਕਸ਼ਨਾਗਰਿਕਾਂ ਦੀਆਂ ਖਹਾਇਸ਼ਾਂ ਨੂੰ ਪੂਰਾ ਕਰਨ ਦੇ ਨਾਲ ਹੀਇਸ ਗੱਲ ਦਾ ਵੀ ਹੈ ਕਿ ਗ਼ਰੀਬਾਂ ਦੇਮੱਧ ਵਰਗ ਦੇ ਪੈਸੇ ਬਚਣ। ਆਯੁਸ਼ਮਾਨ ਭਾਰਤ ਯੋਜਨਾ ਤਹਿਤ ਅਜੇ ਤੱਕ ਗ਼ਰੀਬ 4 ਕਰੋੜ ਗ਼ਰੀਬ ਮੁਫ਼ਤ ਇਲਾਜ ਲੈ ਚੁੱਕੇ ਹਨ। ਇਸ ਨਾਲ ਇਨ੍ਹਾਂ ਸਾਰੇ ਪਰਿਵਾਰਾਂ ਦੇ ਹਜ਼ਾਰਾਂ ਕਰੋੜ ਰੁਪਏ ਬਚੇ ਹਨਜੋ ਸਰਕਾਰ ਨੇ ਭਰੇ ਹਨ। ਕੋਰੋਨਾ ਕਾਲ ਵਿੱਚ ਮੁਫ਼ਤ ਟੀਕਾਕਰਣ ਤੇ ਹਜ਼ਾਰਾਂ ਕਰੋੜ ਰੁਪਏ ਸਰਕਾਰ ਨੇ ਖਰਚ ਕੀਤੇਤਾਂ ਕਿ ਗ਼ਰੀਬ ਨੂੰਮਿਡਲ ਕਲਾਸ ਨੂੰ ਅਚਾਨਕ ਆਈ ਇਸ ਗੰਭੀਰ ਬਿਮਾਰੀ ਦੀ ਆਪਦਾ ਦੇ ਕਾਰਨ ਜੇਬ ਤੋਂ ਖਰਚ ਕਰਨਾ ਨਾ ਪਏਕਰਜ਼ ਲੈਣਾ ਨਾ ਪਏ। ਪਹਿਲਾਂ ਕੋਰੋਨਾ ਆਇਆਫਿਰ ਦੁਨੀਆ ਵਿੱਚ ਲੜਾਈ ਆ ਗਈਇਸ ਨਾਲ ਦੁਨੀਆ ਤੋਂ ਸਾਨੂੰ ਅੱਜ ਮਹਿੰਗੀ ਖਾਦ ਖਰੀਦਣੀ ਪੈ ਰਹੀ ਹੈ। ਯੂਰੀਆਜਿਸ ਦੇ ਇੱਕ ਬੈਗ ਦੀ ਕੀਮਤ ਅੱਜ ਦੋ ਹਜ਼ਾਰ ਰੁਪਏ ਤੋਂ ਜ਼ਿਆਦਾ ਹੈਉਹ ਅਸੀਂ ਕਿਸਾਨਾਂ ਨੂੰ ਸਿਰਫ਼ 266 ਰੁਪਏ ਵਿੱਚ ਉਪਲਬਧ ਕਰਾ ਰਹੇ ਹਾਂ। 2000 ਹਜ਼ਾਰ ਰੁਪਏ ਦੀ ਬੈਗ 300 ਰੁਪਏ ਤੋਂ ਵੀ ਘੱਟ ਰੁਪਇਆਂ ਵਿੱਚ ਦੇ ਦਿੰਦੇ ਹਾਂ। ਕਿਸਾਨਾਂ ਤੇ ਬੋਝ ਨਾ ਪਵੇਇਸ ਲਈ ਇਸ ਸਾਲ ਸਰਕਾਰ 2 ਲੱਖ ਕਰੋੜ ਰੁਪਏ ਤੋਂ ਜ਼ਿਆਦਾ ਖਰਚ ਇਸ ਦੇ ਪਿੱਛੇ ਕਰ ਰਹੀ ਹੈ। ਕੇਂਦਰ ਸਰਕਾਰ ਦੀ ਪੀਐੱਮ ਕਿਸਾਨ ਸਨਮਾਨ ਨਿਧੀ ਵੀ ਕਿਸਾਨਾਂ ਦੇ ਲਈ ਵਰਦਾਨ ਸਾਬਤ ਹੋ ਰਹੀ ਹੈ। ਤੁਸੀਂ ਦੇਖਿਆ ਹੋਵੇਗਾਕੁਝ ਦਿਨ ਪਹਿਲਾਂ ਹੀ ਜੋ 16 ਹਜ਼ਾਰ ਕਰੋੜ ਦੀ ਜੋ ਕਿਸ਼ਤ ਭੇਜੀ ਸੀਉਹ ਹਰ ਲਾਭਾਰਥੀ ਕਿਸਾਨ ਤੱਕ ਫੌਰਨ ਪਹੁੰਚ ਗਈ। ਹੁਣੇ ਹੀ 2 ਲੱਖ ਕਰੋੜ ਰੁਪਏ ਤੋਂ ਜ਼ਿਆਦਾ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ ਸਾਡੀ ਸਰਕਾਰ ਨੇ ਜਮਾਂ ਕਰਾਏ ਹਨ। ਅਤੇ ਇਹ ਮਦਦ ਉਦੋਂ ਪਹੁੰਚੀ ਹੈਜਦੋਂ ਬੀਜਾਈ ਦਾ ਸਮਾਂ ਹੁੰਦਾ ਹੈਜਦੋਂ ਖਾਦ ਲਈਦਵਾਈਆਂ ਲਈ ਕਿਸਾਨ ਨੂੰ ਜ਼ਰੂਰਤ ਹੁੰਦੀ ਹੈ। ਕਿਸਾਨ ਫਸਲ ਵੇਚਦੇ ਹਨ ਤਾਂ ਪੈਸਾ ਵੀ ਹੁਣ ਸਿੱਧਾ ਬੈਂਕ ਅਕਾਊਂਟ ਵਿੱਚ ਆਉਂਦਾ ਹੈ। ਮਨਰੇਗਾ ਦਾ ਪੈਸਾ ਵੀ ਸਿੱਧਾ ਬੈਂਕ ਖਾਤੇ ਵਿੱਚ ਜਮਾਂ ਹੁੰਦਾ ਹੈ। ਇੱਥੋਂ ਤੱਕ ਕਿ ਸਾਡੀਆਂ ਗਰਭਵਤੀ ਮਾਤਾਵਾਂ ਨੂੰ ਜਦੋਂ ਚੰਗੇ ਖਾਣੇ ਦੀ ਸਭ ਤੋਂ ਜ਼ਿਆਦਾ ਜ਼ਰੂਰਤ ਹੁੰਦੀ ਹੈਉਦੋਂ ਮਾਤਰਵੰਦਨਾ ਯੋਜਨਾ ਦੇ ਹਜ਼ਾਰਾਂ ਰੁਪਏ ਸਿੱਧੇ ਉਨ੍ਹਾਂ ਤੱਕ ਪਹੁੰਚਦੇ ਹਨ।

ਭਰਾਵੋ ਅਤੇ ਭੈਣੋਂ,

ਇਹ ਸਭ ਕੁਝ ਜੇਕਰ ਸਰਕਾਰ ਅੱਜ ਕਰ ਪਾ ਰਹੀ ਹੈ ਤਾਂ ਉਸ ਦੇ ਪਿੱਛੇ ਸਭ ਤੋਂ ਵੱਡਾ ਕਾਰਨ ਹੈ ਸੇਵਾਧਨਤੁਹਾਡੇ ਸਭ ਪ੍ਰਤੀ ਸਮਰਪਣ ਅਤੇ ਕੋਈ ਕਿੰਨੀ ਹੀ ਸਾਡੀ ਆਲੋਚਨਾ ਕਰੇਅਸੀਂ ਗ਼ਰੀਬਾਂ ਦਾ ਭਲਾ ਕਰਨ ਦੀ ਰਾਜਨੀਤਕ ਇੱਛਾ ਸ਼ਕਤੀ ਨਾਲਤੁਹਾਡੇ ਅਸ਼ੀਰਵਾਦ ਦੇ ਸਮਰਪਣ ਭਾਵ ਨਾਲ ਅੱਗੇ ਵਧਾ ਰਹੇ ਹਾਂ। ਇਸ ਲਈ ਅੱਜ ਇੰਨੇ ਵੱਡੇ ਪੈਮਾਨੇ ਤੇ ਟੈਕਨੋਲੋਜੀ ਦਾ ਉਪਯੋਗ ਕੀਤਾ ਜਾ ਰਿਹਾ ਹੈ। ਜੋ ਵੀ ਨਵੀਂ ਟੈਕਨੋਲੋਜੀ ਸਾਡੇ ਵਿਗਿਆਨਕਸਾਡੇ ਨੌਜਵਾਨ ਖੋਜਦੇ ਹਨਉਸ ਦਾ ਉਪਯੋਗ ਆਮ ਜਨ ਦਾ ਜੀਵਨ ਅਸਾਨ ਬਣਾਉਣ ਵਿੱਚ ਕੀਤਾ ਜਾ ਰਿਹਾ ਹੈ। ਅੱਜ ਦੇਖੋਪਿੰਡ-ਪਿੰਡ ਵਿੱਚ ਡ੍ਰੋਨ ਨਾਲ ਘਰਾਂ ਦੇ ਸਰਵੇ ਹੋ ਰਹੇ ਹਨ। ਪਹਿਲਾਂ ਜੋ ਕੰਮ ਪਟਵਾਰੀ ਕਰਦੇ ਸਨਰੈਵੇਨਿਊ ਡਿਪਾਰਟਮੈਂਟ ਦੇ ਕਰਮਚਾਰੀ ਕਰਦੇ ਸਨਹੁਣ ਉਹੀ ਕੰਮ ਟੈਕਨੋਲੋਜੀ ਨਾਲ ਡ੍ਰੋਨ ਆ ਕੇ ਕਰ ਦਿੰਦਾ ਹੈ। ਦੇਸ਼ ਵਿੱਚ ਪਹਿਲੀ ਬਾਰ ਸਵਾਮੀਤਵ ਯੋਜਨਾ ਨਾਲ ਪਿੰਡ ਦੇ ਘਰਾਂ ਦੇ ਨਕਸ਼ੇ ਬਣਾਏ ਜਾ ਰਹੇ ਹਨ ਅਤੇ ਗ੍ਰਾਮੀਣਾਂ ਨੂੰ ਮਾਲਕੀ ਦੇ ਪ੍ਰਮਾਣ ਪੱਤਰ ਦਿੱਤੇ ਜਾ ਰਹੇ ਹਨ। ਤਾਂ ਕਿ ਸੀਮਾ ਦੇ ਵਿਵਾਦ ਨਾ ਹੋਣਘਰ ਤੇ ਕੋਈ ਅਵੈਧ ਕਬਜ਼ਾ ਨਾ ਕਰ ਸਕੇ ਅਤੇ ਜ਼ਰੂਰਤ ਪੈਣ ਤੇ ਬੈਂਕਾਂ ਤੋਂ ਲੋਨ ਵੀ ਮਿਲ ਸਕੇ। ਇਸੇ ਪ੍ਰਕਾਰ ਜਦੋਂ ਖੇਤੀ ਵਿੱਚ ਵੀ ਵੱਡੇ ਪੈਮਾਨੇ ਤੇ ਡ੍ਰੋਨ ਦੇ ਉਪਯੋਗ ਤੇ ਬਲ ਦਿੱਤਾ ਜਾ ਰਿਹਾ ਹੈਕਿਸਾਨ ਡ੍ਰੋਨ ਦੀ ਸੁਵਿਧਾ ਲੈ ਰਹੀ ਹੈ। ਕੁਝ ਦਿਨ ਪਹਿਲਾਂ ਇੱਕ ਬਹੁਤ ਵੱਡਾ ਕਦਮ ਅਸੀਂ ਕਿਸਾਨਾਂ ਲਈ ਉਠਾਇਆ ਹੈ। ਦੇਸ਼ ਭਰ ਵਿੱਚ ਅਜੇ ਦੋ ਲੱਖ ਖਾਦ ਦੀਆਂ ਦੁਕਾਨਾਂ ਹਨਉਨ੍ਹਾਂ ਨੂੰ ਪ੍ਰਧਾਨ ਮੰਤਰੀ ਕਿਸਾਨ ਸਮ੍ਰਿੱਧੀ ਕੇਂਦਰ ਦੇ ਰੂਪ ਵਿੱਚ ਵਿਕਸਿਤ ਕੀਤਾ ਜਾ ਰਿਹਾ ਹੈ। ਹੁਣ ਕਿਸਾਨਾਂ ਨੂੰ ਜ਼ਰੂਰਤ ਦਾ ਹਰ ਸਮਾਨ ਇੱਕ ਹੀ ਜਗ੍ਹਾ ਤੇ ਇਨ੍ਹਾਂ ਕਿਸਾਨ ਕੇਂਦਰਾਂ ਤੇ ਮਿਲੇਗਾ। ਅਨੇਕ ਖੇਤੀਬਾੜੀ ਉਪਕਰਨ ਇੱਥੋਂ ਤੱਕ ਕਿ ਭਵਿੱਖ ਵਿੱਚ ਡ੍ਰੋਨ ਵੀ ਇਨ੍ਹਾਂ ਕੇਂਦਰਾਂ ਤੇ ਕਿਰਾਏ ਤੇ ਉਪਲਬਧ ਹੋਣਗੇ। ਯੂਰੀਆ ਨੂੰ ਲੈ ਕੇ ਵੀ ਬਹੁਤ ਵੱਡਾ ਕਦਮ ਉਠਾਇਆ ਹੈ। ਹੁਣ ਕਿਹੜੀ ਕੰਪਨੀ ਦਾ ਯੂਰੀਆ ਲਈਏਕਿਹੜਾ ਨਾ ਲਈਏਇਸ ਮੁਸ਼ਕਿਲ ਤੋਂ ਕਿਸਾਨ ਨੂੰ ਮੁਕਤੀ ਮਿਲ ਗਈ ਹੈ। ਹੁਣ ਹਰ ਖਾਦ ਭਾਰਤ ਨਾਮ ਤੋਂ ਹੀ ਮਿਲੇਗੀ। ਇਸ ਵਿੱਚ ਕੀਮਤ ਵੀ ਸਾਫ਼-ਸਾਫ਼ ਲਿਖੀ ਹੈ। ਜਿੰਨੀ ਕੀਮਤ ਲਿਖੀ ਹੈਉਸ ਤੋਂ ਜ਼ਿਆਦਾ ਕਿਸਾਨ ਨੂੰ ਦੇਣ ਦੀ ਜ਼ਰੂਰਤ ਨਹੀਂ ਹੈ। ਮੈਨੂੰ ਪੂਰਾ ਵਿਸ਼ਵਾਸ ਹੈ ਕਿ ਅਜਿਹੇ ਯਤਨਾਂ ਨਾਲ ਕਿਸਾਨ ਦਾਗ਼ਰੀਬ ਦਾ ਜੀਵਨ ਅਸਾਨ ਹੋਵੇਗਾ। ਅਸੀਂ ਸਾਰੇ ਵਿਕਸਿਤ ਭਾਰਤ ਦੇ ਨਿਰਮਾਣ ਵਿੱਚ ਜੁਟੇ ਰਹਾਂਗੇ। ਇੱਕ ਬਾਰ ਫਿਰ ਤੁਹਾਨੂੰ ਸਾਰੇ ਲਾਭਾਰਥੀਆਂ ਨੂੰ ਤੁਹਾਡੇ ਆਪਣੇ ਪੱਕੇ ਘਰ ਦੀ ਵਧਾਈ ਦਿੰਦਾ ਹਾਂ ਅਤੇ ਮੈਂ ਕਲਪਨਾ ਕਰ ਸਕਦਾ ਹਾਂ ਕਿ ਕਿੰਨੀ ਖੁਸ਼ੀ ਹੈ ਤੁਹਾਨੂੰ। ਖ਼ੁਦ ਦਾ ਘਰ ਤਿੰਨ-ਤਿੰਨਚਾਰ-ਚਾਰ ਪੀੜ੍ਹੀਆਂ ਗਈਆਂ ਹੋਣਗੀਆਂਕਦੇ ਖ਼ੁਦ ਦੇ ਘਰ ਵਿੱਚ ਦੀਵਾਲੀ ਨਹੀਂ ਮਨਾਈ ਹੋਵੇਗਾ। ਅੱਜ ਜਦੋਂ ਤੁਸੀਂ ਆਪਣੇ ਬੱਚਿਆਂ ਦੇ ਨਾਲ ਖ਼ੁਦ ਦੇ ਘਰ ਵਿੱਚ ਧਨਤੇਰਸ ਅਤੇ ਦੀਵਾਲੀ ਮਨਾ ਰਹੇ ਹੋ ਤਾਂ ਤੁਹਾਡੀ ਜ਼ਿੰਦਗੀ ਵਿੱਚ ਇਹ ਦੀਵੇ ਦਾ ਪ੍ਰਕਾਸ਼ ਇੱਕ ਨਵੀਂ ਰੋਸ਼ਨੀ ਲੈ ਕੇ ਆਵੇਗਾਮੈਂ ਤੁਹਾਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ। ਪਰਮਾਤਮਾ ਦੇ ਅਸ਼ੀਰਵਾਦ ਤੁਹਾਡੇ ਤੇ ਬਣੇ ਰਹਿਣ ਅਤੇ ਤੁਹਾਡੇ ਲਈ ਇਹ ਨਵਾਂ ਘਰ ਨਵੀਂ ਪ੍ਰਗਤੀ ਦਾ ਇੱਕ ਕਾਰਨ ਬਣ ਜਾਵੇ ਇਹੀ ਮੇਰੀਆਂ ਸ਼ੁਭਕਾਮਨਾਵਾਂ ਹਨ। ਬਹੁਤ-ਬਹੁਤ ਧੰਨਵਾਦ।

 

 

********* 

ਡੀਐੱਸ/ਐੱਸਐੱਚ/ਡੀਕੇ/ਏਕੇ



(Release ID: 1870690) Visitor Counter : 153