ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਗੁਜਰਾਤ ਦੇ ਅਡਾਲਜ ਵਿੱਚ ਤ੍ਰਿਮੰਦਿਰ ਵਿਖੇ ਮਿਸ਼ਨ ਸਕੂਲਸ ਆਵ੍ ਐਕਸੀਲੈਂਸ ਦੀ ਸ਼ੁਰੂਆਤ ਕੀਤੀ


ਲਗਭਗ 4260 ਕਰੋੜ ਰੁਪਏ ਦੇ ਪ੍ਰੋਜੈਕਟ ਲਾਂਚ ਕੀਤੇ

"ਅੰਮ੍ਰਿਤ ਕਾਲ ਲਈ ਅੰਮ੍ਰਿਤ ਪੀੜ੍ਹੀ ਦੀ ਸਿਰਜਣਾ ਵੱਲ ਇੱਕ ਮਹੱਤਵਪੂਰਨ ਕਦਮ"

"ਪਿਛਲੇ ਦੋ ਦਹਾਕਿਆਂ ਵਿੱਚ, ਗੁਜਰਾਤ ਨੇ ਰਾਜ ਵਿੱਚ ਸਿੱਖਿਆ ਪ੍ਰਣਾਲੀ ਨੂੰ ਬਦਲ ਦਿੱਤਾ ਹੈ"

"ਗੁਜਰਾਤ ਹਮੇਸ਼ਾ ਸਿੱਖਿਆ ਦੇ ਖੇਤਰ ਵਿੱਚ ਕੁਝ ਵਿਲੱਖਣ ਅਤੇ ਵੱਡੇ ਪ੍ਰਯੋਗਾਂ ਦਾ ਹਿੱਸਾ ਰਿਹਾ ਹੈ"

"ਪੀਐੱਮ-ਸ਼੍ਰੀ (PM-SHRI) ਸਕੂਲ ਰਾਸ਼ਟਰੀ ਸਿੱਖਿਆ ਨੀਤੀ ਨੂੰ ਲਾਗੂ ਕਰਨ ਲਈ ਮਾਡਲ ਸਕੂਲ ਬਣਨਗੇ"

“ਨਵੀਂ ਰਾਸ਼ਟਰੀ ਸਿੱਖਿਆ ਨੀਤੀ ਦੇਸ਼ ਨੂੰ ਗ਼ੁਲਾਮੀ ਦੀ ਮਾਨਸਿਕਤਾ ਤੋਂ ਮੁਕਤ ਕਰਨ ਅਤੇ ਪ੍ਰਤਿਭਾ ਅਤੇ ਇਨੋਵੇਸ਼ਨ ਨੂੰ ਉਤਸ਼ਾਹਿਤ ਕਰਨ ਦਾ ਇੱਕ ਪ੍ਰਯਤਨ ਹੈ”

"ਅੰਗ੍ਰੇਜ਼ੀ ਭਾਸ਼ਾ ਨੂੰ ਲਿਆਕਤ ਦੇ ਪੈਮਾਨੇ ਵਜੋਂ ਲਿਆ ਗਿਆ ਸੀ, ਇਸ ਨੇ ਗ੍ਰਾਮੀਣ ਪ੍ਰਤਿਭਾ ਪੂਲ ਨੂੰ ਟੈਪ ਕਰਨ ਵਿੱਚ ਰੁਕਾਵਟ ਪੈਦਾ ਕੀਤੀ"

"ਪ੍ਰਾਚੀਨ ਕਾਲ ਤੋਂ ਹੀ ਸਿੱਖਿਆ ਭਾਰਤ ਦੇ ਵਿਕਾਸ ਦਾ ਧੁਰਾ ਰਹੀ ਹੈ"

"21ਵੀਂ ਸਦੀ ਵਿੱਚ, ਵਿਗਿਆਨ ਅਤੇ ਟੈਕਨੋਲੋਜੀ ਨਾਲ ਸਬੰਧਿਤ ਜ਼ਿਆਦਾਤਰ ਕਾਢਾਂ ਭਾਰਤ ਵਿੱਚ ਹੋਣਗੀਆਂ"

"ਗੁਜਰਾਤ ਦੇਸ਼ ਦੇ ਇੱਕ ਗਿਆਨ ਕੇਂਦਰ, ਇੱਕ ਇਨੋਵੇਸ਼ਨ ਕੇਂਦਰ ਵਜੋਂ ਵਿਕਸਿਤ ਹੋ ਰਿਹਾ ਹੈ"

"ਭਾਰਤ ਕੋਲ ਦੁਨੀਆ ਵਿੱਚ ਇੱਕ ਮਹਾਨ ਗਿਆਨ ਅਰਥਵਿਵਸਥਾ ਬਣਨ ਦੀ ਅਪਾਰ ਸਮਰੱਥਾ ਹੈ"

Posted On: 19 OCT 2022 2:10PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਗੁਜਰਾਤ ਦੇ ਅਡਾਲਜ ਤ੍ਰਿਮੰਦਿਰ ਵਿਖੇ ਮਿਸ਼ਨ ਸਕੂਲਸ ਆਵ੍ ਐਕਸੀਲੈਂਸ ਦੀ ਸ਼ੁਰੂਆਤ ਕੀਤੀ।  ਇਸ ਮਿਸ਼ਨ ਦੀ ਕਲਪਨਾ 10,000 ਕਰੋੜ ਰੁਪਏ ਦੇ ਕੁੱਲ ਖਰਚੇ ਨਾਲ ਕੀਤੀ ਗਈ ਹੈ।  ਤ੍ਰਿਮੰਦਿਰ ਵਿਖੇ ਹੋਏ ਸਮਾਗਮ ਦੌਰਾਨ ਪ੍ਰਧਾਨ ਮੰਤਰੀ ਨੇ ਲਗਭਗ 4260 ਕਰੋੜ ਰੁਪਏ ਦੇ ਪ੍ਰੋਜੈਕਟ ਵੀ ਲਾਂਚ ਕੀਤੇ। ਇਹ ਮਿਸ਼ਨ ਗੁਜਰਾਤ ਵਿੱਚ ਨਵੇਂ ਕਲਾਸਰੂਮ, ਸਮਾਰਟ ਕਲਾਸਰੂਮ, ਕੰਪਿਊਟਰ ਲੈਬਾਂ ਦੀ ਸਥਾਪਨਾ ਕਰਕੇ ਅਤੇ ਰਾਜ ਵਿੱਚ ਸਕੂਲਾਂ ਦੇ ਬੁਨਿਆਦੀ ਢਾਂਚੇ ਨੂੰ ਸਮੁੱਚਾ ਅੱਪਗ੍ਰੇਡ ਕਰਕੇ ਸਿੱਖਿਆ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ​​ਕਰਨ ਵਿੱਚ ਮਦਦ ਕਰੇਗਾ।

 

ਸਭਾ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਗੁਜਰਾਤ ਅੰਮ੍ਰਿਤ ਕਾਲ ਲਈ ਅੰਮ੍ਰਿਤ ਪੀੜ੍ਹੀ ਦੀ ਸਿਰਜਣਾ ਵੱਲ ਇੱਕ ਵੱਡਾ ਕਦਮ ਚੁੱਕ ਰਿਹਾ ਹੈ। ਪ੍ਰਧਾਨ ਮੰਤਰੀ ਨੇ ਕਿਹਾ, “ਇਹ ਅਵਸਰ ਵਿਕਸਿਤ ਭਾਰਤ ਅਤੇ ਵਿਕਸਿਤ ਗੁਜਰਾਤ ਲਈ ਮੀਲ ਪੱਥਰ ਵਜੋਂ ਕੰਮ ਕਰੇਗਾ।  ਉਨ੍ਹਾਂ ਨੇ ਮਿਸ਼ਨ ਸਕੂਲਸ ਆਵ੍ ਐਕਸੀਲੈਂਸ ਲਈ ਸਾਰੇ ਨਾਗਰਿਕਾਂ, ਅਧਿਆਪਕਾਂ, ਨੌਜਵਾਨਾਂ ਅਤੇ ਗੁਜਰਾਤ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਵਧਾਈਆਂ ਦਿੱਤੀਆਂ।

 

5ਜੀ ਟੈਕਨੋਲੋਜੀ ਦੇ ਹਾਲ ਹੀ ਦੇ ਵਿਕਾਸ 'ਤੇ ਰੋਸ਼ਨੀ ਪਾਉਂਦੇ ਹੋਏ, ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ ਕਿ ਹਾਲਾਂਕਿ ਅਸੀਂ ਇੰਟਰਨੈੱਟ ਦੀ ਪਹਿਲੀ ਤੋਂ ਚੌਥੀ ਪੀੜ੍ਹੀ ਦੀ ਵਰਤੋਂ ਕੀਤੀ ਹੈ, 5ਜੀ ਪੂਰੇ ਭਾਰਤ ਵਿੱਚ ਇੱਕ ਤਬਦੀਲੀ ਦੀ ਸ਼ੁਰੂਆਤ ਕਰੇਗਾ। ਉਨ੍ਹਾਂ ਕਿਹਾ "ਹਰ ਬੀਤਦੀ ਪੀੜ੍ਹੀ ਦੇ ਨਾਲ, ਟੈਕਨੋਲੋਜੀ ਨੇ ਸਾਨੂੰ ਜੀਵਨ ਦੇ ਹਰ ਛੋਟੇ ਪਹਿਲੂ ਨਾਲ ਜੋੜਿਆ ਹੈ", ਸ਼੍ਰੀ ਮੋਦੀ ਨੇ ਅੱਗੇ ਕਿਹਾ, "ਇਸੇ ਤਰ੍ਹਾਂ ਅਸੀਂ ਸਕੂਲਾਂ ਦੀਆਂ ਵਿਭਿੰਨ ਪੀੜ੍ਹੀਆਂ ਨੂੰ ਦੇਖਿਆ ਹੈ।"  5ਜੀ ਟੈਕਨੋਲੋਜੀ ਦੀਆਂ ਸਮਰੱਥਾਵਾਂ ਨੂੰ ਉਜਾਗਰ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਸਿੱਖਿਆ ਪ੍ਰਣਾਲੀ ਨੂੰ ਸਮਾਰਟ ਸੁਵਿਧਾਵਾਂ, ਸਮਾਰਟ ਕਲਾਸਰੂਮਸ ਅਤੇ ਸਮਾਰਟ ਸਿੱਖਿਆਵਾਂ ਤੋਂ ਪਾਰ ਲੈ ਕੇ ਜਾਵੇਗੀ ਅਤੇ ਇਸ ਨੂੰ ਅਗਲੇ ਪੱਧਰ ਤੱਕ ਲੈ ਜਾਵੇਗੀ। ਉਨ੍ਹਾਂ ਕਿਹਾ "ਸਾਡੇ ਯੁਵਾ ਵਿਦਿਆਰਥੀ ਹੁਣ ਸਕੂਲਾਂ ਵਿੱਚ ਵਰਚੁਅਲ ਰਿਐਲਿਟੀ ਅਤੇ ਇੰਟਰਨੈੱਟ ਆਵ੍ ਥਿੰਗਸ ਦੀ ਸ਼ਕਤੀ ਦਾ ਅਨੁਭਵ ਕਰ ਸਕਦੇ ਹਨ।” ਪ੍ਰਧਾਨ ਮੰਤਰੀ ਨੇ ਖੁਸ਼ੀ ਜ਼ਾਹਿਰ ਕੀਤੀ ਕਿ ਮਿਸ਼ਨ ਸਕੂਲਸ ਆਵ੍ ਐਕਸੀਲੈਂਸ ਜ਼ਰੀਏ, ਗੁਜਰਾਤ ਨੇ ਪੂਰੇ ਦੇਸ਼ ਵਿੱਚ ਪਹਿਲਾ ਅਤੇ ਸਭ ਤੋਂ ਮਹੱਤਵਪੂਰਨ ਕਦਮ ਚੁੱਕਿਆ ਹੈ। ਪ੍ਰਧਾਨ ਮੰਤਰੀ ਨੇ ਇਸ ਸ਼ਾਨਦਾਰ ਪ੍ਰਾਪਤੀ ਲਈ ਮੁੱਖ ਮੰਤਰੀ ਭੂਪੇਂਦਰ ਪਟੇਲ ਦੀ ਟੀਮ ਨੂੰ ਵਧਾਈ ਦਿੱਤੀ।

 

ਪ੍ਰਧਾਨ ਮੰਤਰੀ ਨੇ ਪਿਛਲੇ ਦੋ ਦਹਾਕਿਆਂ ਦੌਰਾਨ ਗੁਜਰਾਤ ਵਿੱਚ ਸਿੱਖਿਆ ਦੇ ਖੇਤਰ ਵਿੱਚ ਹੋਈਆਂ ਤਬਦੀਲੀਆਂ 'ਤੇ ਖੁਸ਼ੀ ਪ੍ਰਗਟਾਈ। ਪ੍ਰਧਾਨ ਮੰਤਰੀ ਨੇ ਗੁਜਰਾਤ ਵਿੱਚ ਸਿੱਖਿਆ ਖੇਤਰ ਦੀ ਖ਼ਸਤਾ ਹਾਲਤ ਨੂੰ ਯਾਦ ਕੀਤਾ ਅਤੇ ਦੱਸਿਆ ਕਿ 100 ਵਿੱਚੋਂ 20 ਬੱਚੇ ਕਦੇ ਸਕੂਲ ਨਹੀਂ ਗਏ। ਉਨ੍ਹਾਂ ਅੱਗੇ ਕਿਹਾ ਕਿ ਜਿਹੜੇ ਵਿਦਿਆਰਥੀ ਸਕੂਲ ਜਾਣ ਵਿਚ ਕਾਮਯਾਬ ਹੋ ਗਏ, ਉਹ 8ਵੀਂ ਜਮਾਤ ਤੋਂ ਬਾਅਦ ਸਕੂਲ ਛੱਡ ਦਿੰਦੇ ਸਨ। ਉਨ੍ਹਾਂ ਇਹ ਵੀ ਦੱਸਿਆ ਕਿ ਜਿਨ੍ਹਾਂ ਬੱਚੀਆਂ ਨੂੰ ਸਕੂਲ ਜਾਣ ਤੋਂ ਰੋਕਿਆ ਗਿਆ ਸੀ, ਉਨ੍ਹਾਂ ਦੀ ਹਾਲਤ ਬਾਕੀਆਂ ਨਾਲੋਂ ਵੀ ਬਦਤਰ ਹੈ। ਕਬਾਇਲੀ ਖੇਤਰਾਂ ਵਿੱਚ ਵਿਦਿਅਕ ਕੇਂਦਰਾਂ ਦੀ ਕਮੀ 'ਤੇ ਟਿੱਪਣੀ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਇੰਸ ਦੀ ਪੜ੍ਹਾਈ ਲਈ ਕੋਈ ਯੋਜਨਾ ਨਹੀਂ ਸੀ। ਸ਼੍ਰੀ ਮੋਦੀ ਨੇ ਰੇਖਾਂਕਿਤ ਕੀਤਾ, "ਇਨ੍ਹਾਂ ਦੋ ਦਹਾਕਿਆਂ ਵਿੱਚ, ਗੁਜਰਾਤ ਦੇ ਲੋਕਾਂ ਨੇ ਆਪਣੇ ਰਾਜ ਵਿੱਚ ਸਿੱਖਿਆ ਪ੍ਰਣਾਲੀ ਵਿੱਚ ਬਦਲਾਅ ਦਿਖਾਇਆ ਹੈ।" ਪ੍ਰਧਾਨ ਮੰਤਰੀ ਨੇ ਦੱਸਿਆ ਕਿ ਇਨ੍ਹਾਂ ਦੋ ਦਹਾਕਿਆਂ ਵਿੱਚ, ਗੁਜਰਾਤ ਵਿੱਚ 1.25 ਲੱਖ ਤੋਂ ਵੱਧ ਨਵੇਂ ਕਲਾਸਰੂਮ ਬਣਾਏ ਗਏ ਹਨ, ਅਤੇ 2 ਲੱਖ ਤੋਂ ਵੱਧ ਅਧਿਆਪਕਾਂ ਦੀ ਭਰਤੀ ਕੀਤੀ ਗਈ ਹੈ। ਸ਼੍ਰੀ ਮੋਦੀ ਨੇ ਕਿਹਾ “ਮੈਨੂੰ ਉਹ ਦਿਨ ਅਜੇ ਵੀ ਯਾਦ ਹੈ ਜਦੋਂ ਸ਼ਾਲਾ ਪ੍ਰਵੇਸ਼ ਉਤਸਵ ਅਤੇ ਕੰਨਿਆ ਕੇਲਵਣੀ ਮਹੋਤਸਵ ਜਿਹੇ ਪ੍ਰੋਗਰਾਮ ਸ਼ੁਰੂ ਹੋਏ ਸਨ। ਕੋਸ਼ਿਸ਼ ਇਹ ਸੀ ਕਿ ਜਦੋਂ ਬੇਟਾ-ਬੇਟੀ ਪਹਿਲੀ ਵਾਰ ਸਕੂਲ ਜਾਣਗੇ ਤਾਂ ਇਸ ਨੂੰ ਤਿਉਹਾਰ ਵਾਂਗ ਮਨਾਇਆ ਜਾਵੇਗਾ।”

ਪ੍ਰਧਾਨ ਮੰਤਰੀ ਨੇ 'ਗੁਣੋਤਸਵ' ਨੂੰ ਵੀ ਯਾਦ ਕੀਤਾ, ਜੋ ਕਿ ਸਿੱਖਿਆ ਦੀ ਗੁਣਵੱਤਾ 'ਤੇ ਕੇਂਦ੍ਰਿਤ ਤਿਉਹਾਰ ਹੈ। ਇਸ ਯੋਗਤਾ ਵਿੱਚ, ਵਿਦਿਆਰਥੀਆਂ ਦੇ ਸਕਿੱਲ ਅਤੇ ਯੋਗਤਾਵਾਂ ਦਾ ਮੁੱਲਾਂਕਣ ਕੀਤਾ ਗਿਆ ਅਤੇ ਉਚਿਤ ਸਮਾਧਾਨ ਸੁਝਾਏ ਗਏ। ਉਨ੍ਹਾਂ ਨੇ ਇਸ ਗੱਲ 'ਤੇ ਖੁਸ਼ੀ ਜ਼ਾਹਿਰ ਕੀਤੀ ਕਿ ਗੁਜਰਾਤ ਦੇ ਵਿਦਿਆ ਸਮੀਕਸ਼ਾ ਕੇਂਦਰ ਵਿੱਚ 'ਗੁਣੋਤਸਵ' ਦਾ ਇੱਕ ਹੋਰ ਆਧੁਨਿਕ ਟੈਕਨੋਲੋਜੀ-ਅਧਾਰਿਤ ਸੰਸਕਰਣ ਕੰਮ ਕਰ ਰਿਹਾ ਹੈ। ਉਨ੍ਹਾਂ ਅੱਗੇ ਕਿਹਾ “ਗੁਜਰਾਤ ਹਮੇਸ਼ਾ ਸਿੱਖਿਆ ਦੇ ਖੇਤਰ ਵਿੱਚ ਕੁਝ ਵਿਲੱਖਣ ਅਤੇ ਵੱਡੇ ਪ੍ਰਯੋਗਾਂ ਦਾ ਹਿੱਸਾ ਰਿਹਾ ਹੈ। ਅਸੀਂ ਇੰਸਟੀਟਿਊਟ ਆਵ੍ ਟੀਚਰਸ ਐਜੂਕੇਸ਼ਨ ਦੀ ਸਥਾਪਨਾ ਕੀਤੀ, ਜੋ ਗੁਜਰਾਤ ਵਿੱਚ ਪਹਿਲੀ ਅਧਿਆਪਕ ਟ੍ਰੇਨਿੰਗ ਯੂਨੀਵਰਸਿਟੀ ਹੈ।”

 

ਉਸ ਸਮੇਂ ਨੂੰ ਯਾਦ ਕਰਦੇ ਹੋਏ ਜਦੋਂ ਪ੍ਰਧਾਨ ਮੰਤਰੀ ਰਾਜ ਦੇ ਮੁੱਖ ਮੰਤਰੀ ਵਜੋਂ ਸੇਵਾ ਕਰਦੇ ਸਨ, ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਪਿੰਡ-ਪਿੰਡ ਯਾਤਰਾ ਕੀਤੀ ਅਤੇ ਸਾਰੇ ਲੋਕਾਂ ਨੂੰ ਆਪਣੀਆਂ ਬੇਟੀਆਂ ਨੂੰ ਸਕੂਲ ਭੇਜਣ ਦੀ ਬੇਨਤੀ ਕੀਤੀ। “ਨਤੀਜਾ ਇਹ ਨਿਕਲਿਆ ਕਿ ਅੱਜ ਗੁਜਰਾਤ ਵਿੱਚ ਲਗਭਗ ਹਰੇਕ ਬੇਟਾ-ਬੇਟੀ ਨੇ ਸਕੂਲ ਪਹੁੰਚਣਾ ਸ਼ੁਰੂ ਕਰ ਦਿੱਤਾ ਹੈ, ਅਤੇ ਸਕੂਲ ਤੋਂ ਬਾਅਦ ਕਾਲਜ ਜਾਣਾ ਸ਼ੁਰੂ ਕਰ ਦਿੱਤਾ ਹੈ।” ਉਨ੍ਹਾਂ ਮਾਪਿਆਂ ਦੀ ਵੀ ਸ਼ਲਾਘਾ ਕੀਤੀ ਜਿਨ੍ਹਾਂ ਨੇ ਆਪਣੇ ਬੱਚਿਆਂ ਨੂੰ ਸਕੂਲ ਭੇਜਣ ਲਈ ਉਨ੍ਹਾਂ ਦੀਆਂ ਬੇਨਤੀਆਂ ਵੱਲ ਧਿਆਨ ਦਿੱਤਾ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਇੱਕ ਦਹਾਕਾ ਪਹਿਲਾਂ ਵੀ 20 ਹਜ਼ਾਰ ਤੋਂ ਵੱਧ ਸਕੂਲਾਂ ਵਿੱਚ ਕੰਪਿਊਟਰ ਸਹਾਇਤਾ ਪ੍ਰਾਪਤ ਲਰਨਿੰਗ ਲੈਬ ਤੋਂ ਇਲਾਵਾ ਗੁਜਰਾਤ ਦੇ 15,000 ਸਕੂਲਾਂ ਵਿੱਚ ਟੀਵੀ ਪਹੁੰਚ ਚੁੱਕਾ ਸੀ ਅਤੇ ਅਜਿਹੀਆਂ ਕਈ ਪ੍ਰਣਾਲੀਆਂ ਕਈ ਵਰ੍ਹੇ ਪਹਿਲਾਂ ਗੁਜਰਾਤ ਦੇ ਸਕੂਲਾਂ ਦਾ ਅਭਿੰਨ ਅੰਗ ਬਣ ਗਈਆਂ ਸਨ।  ਸਿੱਖਿਆ ਦੇ ਖੇਤਰ ਵਿੱਚ ਟੈਕਨੋਲੋਜੀ ਦੀ ਮਹੱਤਵਪੂਰਨ ਭੂਮਿਕਾ ਨੂੰ ਰੇਖਾਂਕਿਤ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਉਜਾਗਰ ਕੀਤਾ ਕਿ ਅੱਜ ਗੁਜਰਾਤ ਵਿੱਚ 1 ਕਰੋੜ ਤੋਂ ਵੱਧ ਵਿਦਿਆਰਥੀ ਅਤੇ 4 ਲੱਖ ਤੋਂ ਵੱਧ ਅਧਿਆਪਕ ਔਨਲਾਈਨ ਹਾਜ਼ਰੀ ਦਰਜ ਕਰਦੇ ਹਨ। ਉਨ੍ਹਾਂ ਅੱਗੇ ਦੱਸਿਆ ਕਿ ਅੱਜ ਗੁਜਰਾਤ ਵਿੱਚ 20 ਹਜ਼ਾਰ ਸਕੂਲ ਸਿੱਖਿਆ ਦੇ 5ਜੀ ਯੁੱਗ ਵਿੱਚ ਦਾਖਲ ਹੋਣ ਜਾ ਰਹੇ ਹਨ।

 

ਪ੍ਰਧਾਨ ਮੰਤਰੀ ਨੇ ਮਿਸ਼ਨ ਸਕੂਲਸ ਆਵ੍ ਐਕਸੀਲੈਂਸ ਦੇ ਤਹਿਤ ਸ਼ਾਮਲ ਪ੍ਰੋਜੈਕਟਾਂ 'ਤੇ ਰੋਸ਼ਨੀ ਪਾਈ ਅਤੇ ਦੱਸਿਆ ਕਿ ਇਨ੍ਹਾਂ ਸਕੂਲਾਂ ਵਿੱਚ 50 ਹਜ਼ਾਰ ਨਵੇਂ ਕਲਾਸਰੂਮ ਅਤੇ ਇੱਕ ਲੱਖ ਤੋਂ ਵੱਧ ਸਮਾਰਟ ਕਲਾਸਰੂਮ ਬਣਾਏ ਜਾਣੇ ਹਨ। ਪ੍ਰਧਾਨ ਮੰਤਰੀ ਨੇ ਅੱਗੇ ਕਿਹਾ ਕਿ ਇਨ੍ਹਾਂ ਸਕੂਲਾਂ ਵਿੱਚ ਨਾ ਸਿਰਫ਼ ਇੱਕ ਆਧੁਨਿਕ, ਡਿਜੀਟਲ ਅਤੇ ਭੌਤਿਕ ਬੁਨਿਆਦੀ ਢਾਂਚਾ ਹੋਵੇਗਾ, ਬਲਕਿ ਇਹ ਬੱਚਿਆਂ ਦੇ ਜੀਵਨ ਅਤੇ ਉਨ੍ਹਾਂ ਦੀ ਸਿੱਖਿਆ ਵਿੱਚ ਵੱਡਾ ਬਦਲਾਅ ਲਿਆਉਣ ਦੀ ਮੁਹਿੰਮ ਵੀ ਹੈ। ਉਨ੍ਹਾਂ ਕਿਹਾ “ਇੱਥੇ ਬੱਚਿਆਂ ਦੀ ਸਮਰੱਥਾ ਨੂੰ ਨਿਖਾਰਣ ਲਈ ਹਰ ਪੱਖ ਤੋਂ ਕੰਮ ਕੀਤਾ ਜਾਵੇਗਾ।”

 

ਪ੍ਰਧਾਨ ਮੰਤਰੀ ਨੇ ਕਿਹਾ ਕਿ 5ਜੀ ਦੇ ਆਉਣ ਨਾਲ ਇਨ੍ਹਾਂ ਸਾਰੇ ਉਪਾਵਾਂ ਦਾ ਬਹੁਤ ਫਾਇਦਾ ਹੋਵੇਗਾ।  ਕਿਉਂਕਿ ਇਹ ਦੂਰ-ਦਰਾਜ ਖੇਤਰਾਂ ਸਮੇਤ ਹਰ ਕਿਸੇ ਲਈ ਬਿਹਤਰੀਨ ਸਮੱਗਰੀ, ਸਿੱਖਿਆ ਸ਼ਾਸਤਰ ਅਤੇ ਅਧਿਆਪਕ ਉਪਲਬਧ ਕਰਾਉਣ ਵਿੱਚ ਮਦਦ ਕਰੇਗਾ। ਉਨ੍ਹਾਂ ਕਿਹਾ "ਵਿਦਿਅਕ ਵਿਕਲਪਾਂ ਦੀ ਵਿਵਿਧਤਾ ਅਤੇ ਲਚਕਤਾ ਨਵੀਂ ਰਾਸ਼ਟਰੀ ਸਿੱਖਿਆ ਨੀਤੀ ਨੂੰ ਜ਼ਮੀਨੀ ਪੱਧਰ 'ਤੇ ਲੈ ਆਏਗੀ।” ਪ੍ਰਧਾਨ ਮੰਤਰੀ ਨੇ ਆਉਣ ਵਾਲੇ 14.5 ਹਜ਼ਾਰ ਪ੍ਰਧਾਨ ਮੰਤਰੀ-ਸ਼੍ਰੀ (PM-SHRI) ਸਕੂਲਾਂ ਬਾਰੇ ਵੀ ਗੱਲ ਕੀਤੀ ਜੋ ਰਾਸ਼ਟਰੀ ਸਿੱਖਿਆ ਨੀਤੀ ਨੂੰ ਲਾਗੂ ਕਰਨ ਲਈ ਮਾਡਲ ਸਕੂਲ ਹੋਣਗੇ। ਇਸ ਯੋਜਨਾ 'ਤੇ 27 ਹਜ਼ਾਰ ਕਰੋੜ ਰੁਪਏ ਖਰਚ ਕੀਤੇ ਜਾਣਗੇ।

 

ਪ੍ਰਧਾਨ ਮੰਤਰੀ ਨੇ ਸਮਝਾਇਆ, "ਨਵੀਂ ਰਾਸ਼ਟਰੀ ਸਿੱਖਿਆ ਨੀਤੀ ਦੇਸ਼ ਨੂੰ ਗ਼ੁਲਾਮੀ ਦੀ ਮਾਨਸਿਕਤਾ ਤੋਂ ਮੁਕਤ ਕਰਨ ਅਤੇ ਪ੍ਰਤਿਭਾ ਅਤੇ ਇਨੋਵੇਸ਼ਨ ਨੂੰ ਉਤਸ਼ਾਹਿਤ ਕਰਨ ਦੀ ਕੋਸ਼ਿਸ਼ ਹੈ।" ਪ੍ਰਧਾਨ ਮੰਤਰੀ ਨੇ ਅਫ਼ਸੋਸ ਪ੍ਰਗਟਾਇਆ ਕਿ ਅੰਗ੍ਰੇਜ਼ੀ ਭਾਸ਼ਾ ਦੇ ਗਿਆਨ ਨੂੰ ਲਿਆਕਤ ਦੇ ਮਾਪ ਵਜੋਂ ਲਿਆ ਗਿਆ ਸੀ। ਜਦੋਂ ਕਿ ਭਾਸ਼ਾ ਸੰਚਾਰ ਦਾ ਕੇਵਲ ਇੱਕ ਮਾਧਿਅਮ ਹੈ। ਪਰ ਇੰਨੇ ਦਹਾਕਿਆਂ ਤੋਂ ਭਾਸ਼ਾ ਅਜਿਹੀ ਅੜਿੱਕਾ ਬਣ ਗਈ ਸੀ ਕਿ ਦੇਸ਼ ਦੇ ਪਿੰਡਾਂ ਅਤੇ ਗ਼ਰੀਬ ਪਰਿਵਾਰਾਂ ਵਿਚਲੇ ਟੈਲੰਟ ਪੂਲ ਦਾ ਲਾਭ ਦੇਸ਼ ਨੂੰ ਨਹੀਂ ਮਿਲ ਸਕਿਆ। ਪ੍ਰਧਾਨ ਮੰਤਰੀ ਨੇ ਕਿਹਾ “ਹੁਣ ਇਸ ਸਥਿਤੀ ਨੂੰ ਬਦਲਿਆ ਜਾ ਰਿਹਾ ਹੈ। ਹੁਣ ਵਿਦਿਆਰਥੀਆਂ ਨੂੰ ਭਾਰਤੀ ਭਾਸ਼ਾਵਾਂ ਵਿੱਚ ਵੀ ਵਿਗਿਆਨ, ਟੈਕਨੋਲੋਜੀ ਅਤੇ ਮੈਡੀਸਿਨ ਦੀ ਪੜ੍ਹਾਈ ਕਰਨ ਦਾ ਵਿਕਲਪ ਮਿਲਣਾ ਸ਼ੁਰੂ ਹੋ ਗਿਆ ਹੈ। ਗੁਜਰਾਤੀ ਸਮੇਤ ਕਈ ਭਾਰਤੀ ਭਾਸ਼ਾਵਾਂ ਵਿੱਚ ਕੋਰਸ ਕਰਨ ਲਈ ਯਤਨ ਜਾਰੀ ਹਨ।” ਉਨ੍ਹਾਂ ਨਵੀਂ ਰਾਸ਼ਟਰੀ ਸਿੱਖਿਆ ਨੀਤੀ ਦੀ 'ਕਿਸੇ ਨੂੰ ਪਿੱਛੇ ਨਾ ਛੱਡਣ' ਦੀ ਭਾਵਨਾ ਨੂੰ ਵੀ ਦੁਹਰਾਇਆ ਕਿਉਂਕਿ ਇਹ ਇੱਕ ਵਿਕਸਿਤ ਭਾਰਤ ਲਈ 'ਸਬਕਾ ਪ੍ਰਯਾਸ' ਦਾ ਸਮਾਂ ਹੈ।

 

ਵਿਗਿਆਨ ਅਤੇ ਗਿਆਨ ਦੇ ਖੇਤਰ ਵਿੱਚ ਭਾਰਤ ਦੇ ਪੂਰਵਜਾਂ ਦੇ ਯੋਗਦਾਨ ਨੂੰ ਯਾਦ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ, “ਪ੍ਰਾਚੀਨ ਕਾਲ ਤੋਂ ਸਿੱਖਿਆ ਭਾਰਤ ਦੇ ਵਿਕਾਸ ਦਾ ਧੁਰਾ ਰਹੀ ਹੈ”। ਉਨ੍ਹਾਂ ਦੱਸਿਆ ਕਿ ਭਾਰਤ ਸੁਭਾਵਕ ਤੌਰ ‘ਤੇ ਗਿਆਨ ਦਾ ਸਮਰਥਕ ਰਿਹਾ ਹੈ ਅਤੇ ਇਹ ਸਾਡੇ ਪੂਰਵਜ ਸਨ ਜਿਨ੍ਹਾਂ ਨੇ ਸੈਂਕੜੇ ਵਰ੍ਹੇ ਪਹਿਲਾਂ ਦੁਨੀਆ ਦੀਆਂ ਸਭ ਤੋਂ ਵਧੀਆ ਯੂਨੀਵਰਸਿਟੀਆਂ ਬਣਾਈਆਂ ਅਤੇ ਸਭ ਤੋਂ ਵੱਡੀਆਂ ਲਾਇਬ੍ਰੇਰੀਆਂ ਦੀ ਸਥਾਪਨਾ ਕੀਤੀ। ਪ੍ਰਧਾਨ ਮੰਤਰੀ ਨੇ ਉਸ ਦੌਰ 'ਤੇ ਅਫਸੋਸ ਪ੍ਰਗਟ ਕੀਤਾ ਜਦੋਂ ਭਾਰਤ 'ਤੇ ਹਮਲਾ ਕੀਤਾ ਗਿਆ ਸੀ ਅਤੇ ਭਾਰਤ ਦੀ ਇਸ ਦੌਲਤ ਨੂੰ ਬਰਬਾਦ ਕਰਨ ਦੀ ਮੁਹਿੰਮ ਚਲਾਈ ਗਈ ਸੀ।  ਪ੍ਰਧਾਨ ਮੰਤਰੀ ਨੇ ਦਖਲ ਦਿੱਤਾ, "ਅਸੀਂ ਸਿੱਖਿਆ 'ਤੇ ਜ਼ੋਰ ਦਿੱਤੇ ਜਾਣ ਦਾ ਆਪਣਾ ਸੁਭਾਅ ਨਹੀਂ ਛੱਡਿਆ ਹੈ।" ਇਹੀ ਕਾਰਨ ਹੈ ਕਿ ਅੱਜ ਵੀ ਗਿਆਨ-ਵਿਗਿਆਨ ਦੀ ਦੁਨੀਆ ਵਿੱਚ ਭਾਰਤ ਦੀ ਇਨੋਵੇਸ਼ਨ ਵਿੱਚ ਇੱਕ ਵੱਖਰੀ ਪਹਿਚਾਣ ਹੈ। ਸ਼੍ਰੀ ਮੋਦੀ ਨੇ ਕਿਹਾ, “ਆਜ਼ਾਦੀ ਕਾ ਅੰਮ੍ਰਿਤ ਕਾਲ ਵਿੱਚ, ਇਸਦੀ ਪੁਰਾਤਨ ਵੱਕਾਰ ਨੂੰ ਮੁੜ ਪ੍ਰਾਪਤ ਕਰਨ ਦਾ ਮੌਕਾ ਹੈ।”

 

ਆਪਣੇ ਸੰਬੋਧਨ ਦੀ ਸਮਾਪਤੀ ਵਿੱਚ, ਪ੍ਰਧਾਨ ਮੰਤਰੀ ਨੇ ਦੁਨੀਆ ਵਿੱਚ ਇੱਕ ਮਹਾਨ ਗਿਆਨ ਅਰਥਵਿਵਸਥਾ ਬਣਨ ਦੀ ਭਾਰਤ ਦੀ ਅਥਾਹ ਸਮਰੱਥਾ ਨੂੰ ਉਜਾਗਰ ਕੀਤਾ। ਉਨ੍ਹਾਂ ਸਮਝਾਇਆ, "21ਵੀਂ ਸਦੀ ਵਿੱਚ, ਮੈਨੂੰ ਇਹ ਦਾਅਵਾ ਕਰਨ ਵਿੱਚ ਕੋਈ ਝਿਜਕ ਨਹੀਂ ਹੈ ਕਿ ਵਿਗਿਆਨ ਨਾਲ ਸਬੰਧਿਤ ਜ਼ਿਆਦਾਤਰ ਇਨੋਵੇਸ਼ਨਸ, ਟੈਕਨੋਲੋਜੀ ਨਾਲ ਸਬੰਧਿਤ ਜ਼ਿਆਦਾਤਰ ਇਨੋਵੇਸ਼ਨਸ ਭਾਰਤ ਵਿੱਚ ਹੋਣਗੀਆਂ।"

 

ਪ੍ਰਧਾਨ ਮੰਤਰੀ ਨੇ ਇਹ ਵੀ ਦੱਸਿਆ ਕਿ ਗੁਜਰਾਤ ਲਈ ਇੱਕ ਵਧੀਆ ਅਵਸਰ ਹੈ। ਪ੍ਰਧਾਨ ਮੰਤਰੀ ਨੇ ਇਹ ਕਹਿ ਕੇ ਸਮਾਪਤੀ ਕੀਤੀ  “ਹੁਣ ਤੱਕ ਗੁਜਰਾਤ ਵਪਾਰ ਅਤੇ ਕਾਰੋਬਾਰ ਲਈ ਜਾਣਿਆ ਜਾਂਦਾ ਹੈ, ਇਹ ਮੈਨੂਫੈਕਚਰਿੰਗ ਲਈ ਹੈ। ਪਰ 21ਵੀਂ ਸਦੀ ਵਿੱਚ, ਗੁਜਰਾਤ ਦੇਸ਼ ਦੇ ਇੱਕ ਗਿਆਨ ਕੇਂਦਰ ਵਜੋਂ, ਇੱਕ ਇਨੋਵੇਸ਼ਨ ਹੱਬ ਵਜੋਂ ਵਿਕਸਿਤ ਹੋ ਰਿਹਾ ਹੈ। ਮੈਨੂੰ ਯਕੀਨ ਹੈ ਕਿ ਮਿਸ਼ਨ ਸਕੂਲਸ ਆਵ੍ ਐਕਸੀਲੈਂਸ ਇਸ ਭਾਵਨਾ ਨੂੰ ਉੱਚਾ ਕਰੇਗਾ।”

 

ਇਸ ਮੌਕੇ 'ਤੇ ਹੋਰਨਾਂ ਤੋਂ ਇਲਾਵਾ, ਗੁਜਰਾਤ ਦੇ ਮੁੱਖ ਮੰਤਰੀ, ਸ਼੍ਰੀ ਭੂਪੇਂਦਰ ਪਟੇਲ, ਗੁਜਰਾਤ ਦੇ ਰਾਜਪਾਲ, ਸ਼੍ਰੀ ਆਚਾਰੀਆ ਦੇਵਵ੍ਰਤ, ਅਤੇ ਗੁਜਰਾਤ ਸਰਕਾਰ ਦੇ ਮੰਤਰੀ ਸ਼੍ਰੀ ਜੀਤੂਭਾਈ ਵਘਾਨੀ, ਸ਼੍ਰੀ ਕੁਬੇਰਭਾਈ ਡਿੰਡੋਰ ਅਤੇ ਸ਼੍ਰੀ ਕਿਰੀਟਸਿੰਘ ਵਾਘੇਲਾ ਵੀ ਮੌਜੂਦ ਸਨ।

 

Mission Schools of Excellence will help scale up education infrastructure in Gujarat. https://t.co/lHhlzttZwo

— Narendra Modi (@narendramodi) October 19, 2022

 

आज गुजरात अमृतकाल की अमृत पीढ़ी के निर्माण की तरफ बहुत बड़ा कदम उठा रहा है। pic.twitter.com/1Oiy3p5Axj

— PMO India (@PMOIndia) October 19, 2022

 

5G will usher in a transformation across India. pic.twitter.com/yODnTBS728

— PMO India (@PMOIndia) October 19, 2022

 

5G will revolutionize the education sector. pic.twitter.com/LO61tOusw7

— PMO India (@PMOIndia) October 19, 2022

 

PM @narendramodi recounts the various measures undertaken in Gujarat for improving the education sector. pic.twitter.com/7BoCCAWylZ

— PMO India (@PMOIndia) October 19, 2022

 

गुजरात में शिक्षा के क्षेत्र में, हमेशा ही कुछ नया, कुछ Unique और बड़े प्रयोग किए गए हैं। pic.twitter.com/oMz5IznOcO

— PMO India (@PMOIndia) October 19, 2022

 

PM-SHRI schools will be model schools for implementation of the National Education Policy. pic.twitter.com/ZGBW9BWiUL

— PMO India (@PMOIndia) October 19, 2022

 

In Azadi Ka Amrit Kaal, India has pledged to free itself from colonial mindset. The new National Education Policy is a step in that direction. pic.twitter.com/L3z3PJsx4F

— PMO India (@PMOIndia) October 19, 2022

 

शिक्षा, पुरातन काल से ही भारत के विकास की धुरी रही है। pic.twitter.com/BGaHIOHHc3

— PMO India (@PMOIndia) October 19, 2022

 

 

 *********

 

ਡੀਐੱਸ/ਟੀਐੱਸ


(Release ID: 1869498) Visitor Counter : 179