ਪ੍ਰਧਾਨ ਮੰਤਰੀ ਦਫਤਰ

ਗੁਜਰਾਤ ਦੇ ਗਾਂਧੀਨਗਰ ਵਿੱਚ ਮਹਾਤਮਾ ਮੰਦਿਰ ਕਨਵੈਂਸ਼ਨ ਅਤੇ ਐਗਜ਼ੀਬਿਸ਼ਨ ਸੈਂਟਰ ਵਿਖੇ ਡਿਫੈਂਸ ਐਕਸਪੋ 2022 ਦੇ ਉਦਘਾਟਨ ਦੇ ਮੌਕੇ ’ਤੇ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

Posted On: 19 OCT 2022 2:59PM by PIB Chandigarh

ਗੁਜਰਾਤ ਦੇ ਰਾਜਪਾਲ ਆਚਾਰੀਆ ਦੇਵਵ੍ਰਤ ਜੀ, ਦੇਸ਼  ਦੇ ਰੱਖਿਆ ਮੰਤਰੀ ਸ਼੍ਰੀਮਾਨ ਰਾਜਨਾਥ ਸਿੰਘ ਜੀ, ਗੁਜਰਾਤ ਦੇ ਲੋਕਪ੍ਰਿਯ (ਮਕਬੂਲ) ਮੁੱਖ ਮੰਤਰੀ ਸ਼੍ਰੀ ਭੂਪੇਂਦਰ ਭਾਈ ਪਟੇਲ, ਗੁਜਰਾਤ ਸਰਕਾਰ ਦੇ ਮੰਤਰੀ ਜਗਦੀਸ਼ਾ ਭਾਈ, ਹੋਰ ਮੰਤਰੀ ਪਰਿਸ਼ਦ ਦੇ ਸਾਰੇ ਸੀਨੀਅਰ ਮੈਂਬਰ, CDS ਜਨਰਲ ਅਨਿਲ ਚੌਹਾਨ ਜੀ, ਚੀਫ਼ ਆਵ੍ ਏਅਰ ਸਟਾਫ਼, ਏਅਰ ਚੀਫ਼ ਮਾਰਸ਼ਲ ਵੀਆਰ ਚੌਧਰੀ, ਚੀਫ਼ ਆਵ੍ ਨੇਵਲ ਸਟਾਫ਼ ਐਡਮਿਰਲ ਆਰ ਹਰੀਕੁਮਾਰ, ਚੀਫ਼ ਆਵ੍ ਆਰਮ ਸਟਾਫ਼  ਜਨਰਲ ਮਨੋਜ ਪਾਂਡੇ, ਹੋਰ ਸਭ ਮਹਾਨੁਭਾਵ, ਵਿਦੇਸ਼ਾਂ ਤੋਂ ਆਏ ਹੋਏ ਸਾਰੇ ਮੰਨੇ-ਪ੍ਰਮੰਨੇ ਮਹਾਨੁਭਾਵ, ਦੇਵੀਓ ਅਤੇ ਸੱਜਣੋਂ!

ਗੁਜਰਾਤ ਦੀ ਧਰਤੀ ’ਤੇ ਸਸ਼ਕਤ, ਸਮਰੱਥ ਅਤੇ ਆਤਮਨਿਰਭਰ ਭਾਰਤ ਦੇ ਇਸ ਮਹੋਤਸਵ ਵਿੱਚ ਆਪ ਸਭ ਦਾ ਹਾਰਦਿਕ ਸੁਆਗਤ ਹੈ। ਦੇਸ਼ ਦੇ ਪ੍ਰਧਾਨ ਮੰਤਰੀ ਦੇ ਰੂਪ ਵਿੱਚ ਤੁਹਾਡਾ ਸੁਆਗਤ ਕਰਨਾ ਇਹ ਜਿਤਨਾ ਗੌਰਵਪੂਰਨ ਹੈ, ਉਤਨਾ ਹੀ ਗੌਰਵਪੂਰਨ ਇਸ ਧਰਤੀ ਦੇ ਬੇਟੇ ਦੇ ਰੂਪ ਵਿੱਚ ਆਪ ਸਭ ਦਾ ਸੁਆਗਤ ਕਰਨ ਦਾ ਵੀ ਮੈਨੂੰ ਗਰਵ (ਮਾਣ) ਹੈ। DefExpo-2022 ਦਾ ਇਹ ਆਯੋਜਨ ਨਵੇਂ ਭਾਰਤ ਦੀ ਅਜਿਹੀ ਸ਼ਾਨਦਾਰ ਤਸਵੀਰ ਖਿੱਚ ਰਿਹਾ ਹੈ, ਜਿਸ ਦਾ ਸੰਕਲਪ ਅਸੀਂ ਅੰਮ੍ਰਿਤਕਾਲ ਵਿੱਚ ਲਿਆ ਹੈ। ਇਸ ਵਿੱਚ ਰਾਸ਼ਟਰ ਦਾ ਵਿਕਾਸ ਵੀ ਹੈ, ਰਾਜਾਂ ਦਾ ਸਹਿਭਾਗ ਵੀ ਹੈ। ਇਸ ਵਿੱਚ ਯੁਵਾ ਦੀ ਸ਼ਕਤੀ ਵੀ ਹੈ, ਯੁਵਾ ਸੁਪਨੇ ਵੀ ਹਨ। ਯੁਵਾ ਸੰਕਲਪ ਵੀ ਹੈ, ਯੁਵਾ ਸਾਹਸ ਵੀ ਹੈ, ਯੁਵਾ ਸਮਰੱਥਾ ਵੀ ਹੈ। ਇਸ ਵਿੱਚ ਵਿਸ਼ਵ ਦੇ ਲਈ ਉਮੀਦ ਵੀ ਹੈ, ਮਿੱਤਰ ਦੇਸ਼ਾਂ ਦੇ ਲਈ ਸਹਿਯੋਗ ਦੇ ਅਨੇਕ ਅਵਸਰ ਵੀ ਹਨ।

ਸਾਥੀਓ,

ਸਾਡੇ ਦੇਸ਼ ਵਿੱਚ ਡਿਫੈਂਸ ਐਕਸਪੋ ਪਹਿਲਾਂ ਵੀ ਹੁੰਦੇ ਰਹੇ ਹਨ, ਲੇਕਿਨ ਇਸ ਵਾਰ ਦਾ ਡਿਫੈਂਸ ਐਕਸਪੋ ਅਭੂਤਪੂਰਵ ਹੈ, ਇੱਕ ਨਵੀਂ ਸ਼ੁਰੂਆਤ ਦਾ ਪ੍ਰਤੀਕ ਹੈ। ਇਹ ਦੇਸ਼ ਦਾ ਐਸਾ ਪਹਿਲਾ ਡਿਫੈਂਸ ਐਕਸਪੋ ਹੈ, ਜਿਸ ਵਿੱਚ ਕੇਵਲ ਭਾਰਤੀ ਕੰਪਨੀਆਂ ਹੀ ਹਿੱਸਾ ਲੈ ਰਹੀਆਂ ਹਨ, ਕੇਵਲ ਮੇਡ ਇਨ ਇੰਡੀਆ ਰੱਖਿਆ ਉਪਕਰਣ ਹੀ ਹਨ। ਪਹਿਲੀ ਵਾਰ ਕਿਸੇ ਡਿਫੈਂਸ ਐਕਸਪੋ ਵਿੱਚ ਭਾਰਤ ਦੀ ਮਿੱਟੀ ਤੋਂ, ਭਾਰਤ ਦੇ ਲੋਕਾਂ ਦੇ ਪਸੀਨੇ ਨਾਲ ਬਣੇ ਅਨੇਕ ਵਿਵਿਧ ਉਤਪਾਦ ਸਾਡੇ ਹੀ ਦੇਸ਼ ਦੀਆਂ ਕੰਪਨੀਆਂ, ਸਾਡੇ ਵਿਗਿਆਨੀ, ਸਾਡੇ ਨੌਜਾਵਨਾਂ ਦੀ ਤਾਕਤ ਦਾ ਅੱਜ ਅਸੀਂ ਲੌਹਪੁਰਸ਼ ਸਰਦਾਰ ਪਟੇਲ ਦੀ ਇਸ ਧਰਤੀ ਤੋਂ ਦੁਨੀਆ ਦੇ ਸਾਹਮਣੇ ਸਾਡੀ ਸਮਰੱਥਾ ਦਾ ਪਰੀਚੈ ਦੇ ਰਹੇ ਹਾਂ। ਇਸ ਵਿੱਚ 1300 ਤੋਂ ਜ਼ਿਆਦਾ exhibitors ਹਨ, ਜਿਸ ਵਿੱਚ ਭਾਰਤੀ ਉਦਯੋਗ ਹਨ, ਭਾਰਤ ਦੇ ਉਦਯੋਗਾਂ ਨਾਲ ਜੁੜੇ ਜੁਆਇੰਟ ਵੈਂਚਰਸ ਹਨ, MSMEs ਅਤੇ 100 ਤੋਂ ਜ਼ਿਆਦਾ ਸਟਾਰਟਅੱਪਸ ਹਨ। ਇੱਕ ਤਰ੍ਹਾਂ ਨਾਲ ਆਪ ਸਭ ਇੱਥੇ ਅਤੇ ਦੇਸ਼ਵਾਸੀ ਅਤੇ ਦੁਨੀਆ ਦੇ ਲੋਕ ਵੀ ਸਮਰੱਥਾ ਅਤੇ ਸੰਭਾਵਨਾ, ਦੋਨਾਂ ਦੀ ਝਲਕ ਇੱਕ ਸਾਥ ਦੇਖ ਰਹੇ ਹਨ, ਇਨ੍ਹਾਂ ਸੰਭਾਵਨਾਵਾਂ ਨੂੰ ਸਾਕਾਰ ਕਰਨ ਦੇ ਲਈ ਪਹਿਲੀ ਵਾਰ 450 ਤੋਂ ਜ਼ਿਆਦਾ MOUs ਅਤੇ ਐਗਰੀਮੈਂਟਸ ਸਾਈਨ ਕੀਤੇ ਜਾ ਰਹੇ ਹਨ।

ਸਾਥੀਓ,

ਇਹ ਆਯੋਜਨ ਅਸੀਂ ਕਾਫੀ ਸਮਾਂ ਪਹਿਲਾਂ ਕਰਨਾ ਚਹੁੰਦੇ ਸਾਂ। ਗੁਜਰਾਤ ਦੇ ਲੋਕਾਂ  ਨੂੰ ਤਾਂ ਭਲੀ-ਭਾਂਤ ਪਤਾ ਵੀ ਹੈ। ਕੁਝ ਪਰਿਸਥਿਤੀਆਂ ਦੇ ਕਾਰਨ ਸਾਨੂੰ ਸਮਾਂ ਬਦਲਣਾ ਪਿਆ, ਉਸ ਦੇ ਕਾਰਨ ਥੋੜ੍ਹਾ ਵਿਲੰਬ ਵੀ ਹੋਇਆ। ਜੋ ਵਿਦੇਸ਼ਾਂ ਤੋਂ ਮਹਿਮਾਨ ਆਉਣੇ ਸਨ, ਉਨ੍ਹਾਂ ਨੂੰ ਅਸੁਵਿਧਾ ਵੀ ਹੋਈ, ਲੇਕਿਨ ਦੇਸ਼ ਦੇ ਹੁਣ ਤੱਕ ਦੇ ਸਭ ਤੋਂ ਬੜੇ ਡਿਫੈਂਸ ਐਕਸਪੋ ਨੇ ਇੱਕ ਨਵੇਂ ਭਵਿੱਖ ਦਾ ਸਸ਼ਕਤ ਅਰੰਭ ਕਰ ਦਿੱਤਾ ਹੈ। ਮੈਂ ਇਹ ਜਾਣਦਾ ਹਾਂ ਕਿ ਇਸ ਨਾਲ ਕੁਝ ਦੇਸ਼ਾਂ ਨੂੰ ਅਸੁਵਿਧਾ ਵੀ ਹੋਈ ਹੈ, ਲੇਕਿਨ ਬੜੀ ਸੰਖਿਆ ਵਿੱਚ ਵਿਭਿੰਨ ਦੇਸ਼ ਸਕਾਰਾਤਮਕ ਸੋਚ ਦੇ ਨਾਲ ਸਾਡੇ ਨਾਲ ਆਏ ਹਨ।

ਸਾਥੀਓ,

ਮੈਨੂੰ ਖੁਸ਼ੀ ਹੈ ਕਿ ਭਾਰਤ ਜਦੋਂ ਭਵਿੱਖ ਦੇ ਇਨ੍ਹਾਂ ਅਵਸਰਾਂ ਨੂੰ ਆਕਾਰ ਦੇ ਰਿਹਾ ਹੈ, ਤਾਂ ਭਾਰਤ ਦੇ 53 ਅਫਰੀਕਨ ਮਿੱਤਰ ਦੇਸ਼ ਮੋਢੇ ਨਾਲ ਮੋਢਾ ਮਿਲਾ ਕੇ ਸਾਡੇ ਨਾਲ ਖੜ੍ਹੇ ਹਨ। ਇਸ ਅਵਸਰ ’ਤੇ ਦੂਸਰਾ ਇੰਡੀਆ-ਅਫਰੀਕਾ ਡਿਫੈਂਸ ਡਾਇਲੌਗ ਵੀ ਅਰੰਭ ਹੋਣ ਜਾ ਰਿਹਾ ਹੈ। ਭਾਰਤ ਅਤੇ ਅਫਰੀਕਨ ਦੇਸ਼ਾਂ ਦੇ ਦਰਮਿਆਨ ਇਹ ਮਿੱਤਰਤਾ, ਇਹ ਸਬੰਧ ਉਸ ਪੁਰਾਣੇ ਵਿਸ਼ਵਾਸ ’ਤੇ ਟਿਕਿਆ ਹੈ, ਜੋ ਸਮੇਂ ਦੇ ਨਾਲ ਹੋਰ ਮਜ਼ਬੂਤ ਹੋ ਰਿਹਾ ਹੈ, ਨਵੇਂ ਆਯਾਮ ਛੂਹ ਰਿਹਾ ਹੈ। ਮੈਂ ਅਫਰੀਕਾ ਤੋਂ ਆਏ ਆਪਣੇ ਸਾਥੀਆਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਅੱਜ ਤੁਸੀਂ ਗੁਜਰਾਤ ਦੀ ਜਿਸ ਧਰਤੀ ’ਤੇ ਆਏ ਹੋ, ਉਸ ਦਾ ਅਫਰੀਕਾ ਦੇ ਨਾਲ ਬਹੁਤ ਪੁਰਾਣਾ ਅਤੇ ਆਤਮੀ ਸਬੰਧ ਰਿਹਾ ਹੈ। ਅਫਰੀਕਾ ਵਿੱਚ ਜੋ ਪਹਿਲੀ ਟ੍ਰੇਨ ਚਲੀ ਸੀ, ਉਸ ਦੇ ਨਿਰਮਾਣ ਕਾਰਜ ਵਿੱਚ ਇੱਥੇ ਇਸੇ ਗੁਜਰਾਤ ਦੀ ਕੱਛ ਤੋਂ ਲੋਕ ਅਫਰੀਕਾ ਗਏ ਸਨ ਅਤੇ ਉਨ੍ਹਾਂ ਨੇ ਮੁਸ਼ਕਿਲ ਅਵਸਥਾ ਵਿੱਚ ਸਾਡੇ ਕਾਮਗਾਰਾਂ (ਵਰਕਰਾਂ)ਨੇ ਜੀ-ਜਾਨ ਨਾਲ ਕੰਮ ਕਰਕੇ ਅਫਰੀਕਾ ਵਿੱਚ ਆਧੁਨਿਕ ਰੇਲ ਉਸ ਦੀ ਨੀਂਹ ਰੱਖਣ ਵਿੱਚ ਬੜੀ ਭੂਮਿਕਾ ਨਿਭਾਈ ਸੀ। ਇਤਨਾ ਹੀ ਨਹੀਂ ਅੱਜ ਅਫਰੀਕਾ ਵਿੱਚ ਜਾਵਾਂਗੇ, ਤਾਂ ਦੁਕਾਨ ਸ਼ਬਦ ਕੌਮਨ ਹੈ, ਇਹ ਦੁਕਾਨ ਸ਼ਬਦ ਗੁਜਰਾਤੀ ਹੈ। ਰੋਟੀ, ਭਾਜੀ ਇਹ ਅਫਰੀਕਾ ਦੇ ਜਨਜੀਵਨ ਨਾਲ ਜੁੜੇ ਹੋਏ ਸ਼ਬਦ ਹਨ। ਮਹਾਤਮਾ ਗਾਂਧੀ ਜਿਹੇ ਆਲਮੀ ਨੇਤਾ ਦੇ ਲਈ ਵੀ ਗੁਜਰਾਤ ਅਗਰ ਉਨ੍ਹਾਂ ਦੀ ਕਰਮਭੂਮੀ ਸੀ, ਤਾਂ ਅਫਰੀਕਾ ਉਨ੍ਹਾਂ ਦੀ ਪਹਿਲੀ ਕਰਮਭੂਮੀ ਸੀ। ਅਫਰੀਕਾ ਦੇ ਪ੍ਰਤੀ ਇਹ ਆਤਮੀਅਤਾ ਅਤੇ ਇਹ ਆਪਣਾਪਣ ਅੱਜ ਵੀ ਭਾਰਤ ਦੀ ਵਿਦੇਸ਼ ਨੀਤੀ ਦੇ ਕੇਂਦਰ ਵਿੱਚ ਹੈ। ਕੋਰੋਨਾਕਾਲ ਵਿੱਚ ਜਦੋਂ ਵੈਕਸੀਨ ਨੂੰ ਲੈ ਕੇ ਪੂਰੀ ਦੁਨੀਆ ਚਿੰਤਾ ਵਿੱਚ ਸੀ, ਤਦ ਭਾਰਤ ਨੇ ਸਾਡੇ ਅਫਰੀਕਨ ਮਿੱਤਰ ਦੇਸ਼ਾਂ ਨੂੰ ਪ੍ਰਾਥਮਿਕਤਾ ਦਿੰਦੇ ਹੋਏ ਵੈਕਸੀਨ ਪਹੁੰਚਾਈ। ਅਸੀਂ ਹਰ ਜ਼ਰੂਰਤ ਦੇ ਸਮੇਂ ਦਵਾਈਆਂ ਤੋਂ ਲੈ ਕੇ ਪੀਸ-ਮਿਸ਼ਨਸ ਤੱਕ, ਅਫਰੀਕਾ ਦੇ ਨਾਲ ਮੋਢੇ ਨਾਲ ਮੋਢਾ ਮਿਲਾ ਕੇ ਚਲਣ ਦਾ ਪ੍ਰਯਾਸ ਕੀਤਾ ਹੈ। ਹੁਣ ਰੱਖਿਆ ਖੇਤਰ ਵਿੱਚ ਸਾਡੇ ਦਰਮਿਆਨ ਦਾ ਸਹਿਯੋਗ ਅਤੇ ਤਾਲਮੇਲ ਇਨ੍ਹਾਂ ਸਬੰਧਾਂ ਨੂੰ ਨਵੀਂ ਉਚਾਈ ਦੇਣਗੇ।

ਸਾਥੀਓ,

ਇਸ ਆਯੋਜਨ ਦਾ ਇੱਕ ਮਹੱਤਵਪੂਰਨ ਆਯਾਮ ‘ਇੰਡੀਅਨ ਓਸ਼ਨ ਰੀਜਨ ਪਲੱਸ’ ਦੀ ਡਿਫੈਂਸ ਮਿਨਿਸਟਰਸ conclave ਵੀ ਹੈ। ਇਸ ਵਿੱਚ ਸਾਡੇ 46 ਮਿੱਤਰ ਦੇਸ਼ ਹਿੱਸਾ ਲੈ ਰਹੇ ਹਨ। ਅੱਜ ਅੰਤਰਰਾਸ਼ਟਰੀ ਸੁਰੱਖਿਆ ਤੋਂ ਲੈ ਕੇ ਆਲਮੀ ਵਪਾਰ ਤੱਕ, ਮੇਰੀਟਾਈਮ ਸਕਿਉਰਿਟੀ ਇੱਕ ਗਲੋਬਲ ਪ੍ਰਾਥਮਿਕਤਾ ਬਣ ਕੇ ਉੱਭਰਿਆ ਹੈ। 2015 ਵਿੱਚ ਮੈਂ ਮੌਰੀਸ਼ਸ ਵਿੱਚ Security and Growth for All in the Region ਯਾਨੀ, ‘ਸਾਗਰ’ ਦਾ ਵਿਜ਼ਨ ਵੀ ਸਾਹਮਣੇ ਰੱਖਿਆ ਸੀ। ਜਿਵੇਂ ਕਿ ਮੈਂ ਸਿੰਗਾਪੁਰ ਵਿੱਚ Shangri La Dialogue ਵਿੱਚ ਕਿਹਾ ਸੀ, ਇੰਡੋ-ਪੈਸਿਫਿਕ ਰੀਜਨ ਵਿੱਚ, ਅਫਰੀਕੀ ਤਟਾਂ ਤੋਂ ਲੈ ਕੇ ਅਮਰੀਕਾ ਤੱਕ, ਭਾਰਤ ਦਾ ਐਨਗੇਜਮੈਂਟ inclusive ਹੈ।  ਅੱਜ globalization ਦੇ ਦੌਰ ਵਿੱਚ ਮਰਚੈਂਟ ਨੇਵੀ ਦੀ ਭੂਮਿਕਾ ਦਾ ਵੀ ਵਿਸਤਾਰ ਹੋਇਆ ਹੈ। ਦੁਨੀਆ ਦੀਆਂ ਭਾਰਤ ਤੋਂ ਉਮੀਦਾਂ ਵਧੀਆਂ ਹਨ, ਅਤੇ ਮੈਂ ਵਿਸ਼ਵ ਨੂੰ ਵਿਸ਼ਵਾਸ ਦਿਵਾਉਣਾ ਚਾਹੁੰਦਾ ਹਾਂ। ਤੁਹਾਡੀਆਂ ਅਪੇਖਿਆਵਾਂ(ਉਮੀਦਾਂ) ਨੂੰ ਪੂਰਾ ਕਰਨ ਦੇ ਲਈ ਭਾਰਤ ਹਰ ਕੋਸ਼ਿਸ਼ ਪ੍ਰਯਾਸ ਕਰਦਾ ਰਹੇਗਾ। ਅਸੀਂ ਕਦੇ ਪਿੱਛੇ ਨਹੀਂ ਹਟਾਂਗੇ। ਇਸ ਲਈ, ਇਹ ਡਿਫੈਂਸ ਐਕਸਪੋ, ਭਾਰਤ ਦੇ ਪ੍ਰਤੀ ਆਲਮੀ ਵਿਸ਼ਵਾਸ ਦਾ ਪ੍ਰਤੀਕ ਵੀ ਹੈ। ਇਤਨੇ ਸਾਰੇ ਦੇਸ਼ਾਂ ਦੀ ਉਪਸਥਿਤੀ ਦੇ ਜ਼ਰੀਏ ਵਿਸ਼ਵ ਦੀ ਬਹੁਤ ਬੜੀ ਸਮਰੱਥਾ ਗੁਜਰਾਤ ਦੀ ਧਰਤੀ ’ਤੇ ਜੁਟ ਰਹੀ ਹੈ। ਮੈਂ ਇਸ ਆਯੋਜਨ ਵਿੱਚ ਭਾਰਤ ਦੇ ਸਭ ਮਿੱਤਰ ਰਾਸ਼ਟਰਾਂ ਅਤੇ ਉਨ੍ਹਾਂ ਦੇ ਪ੍ਰਤੀਨਿਧੀਆਂ ਦਾ ਹਿਰਦੇ ਤੋਂ ਸੁਆਗਤ ਕਰਦਾ ਹਾਂ। ਮੈਂ ਇਸ ਸ਼ਾਨਦਾਰ ਆਯੋਜਨ ਦੇ ਲਈ ਗੁਜਰਾਤ ਦੇ ਲੋਕਾਂ ਅਤੇ ਵਿਸ਼ੇਸ਼ ਤੌਰ ’ਤੇ ਮੁੱਖ ਮੰਤਰੀ ਭੂਪੇਂਦਰ ਭਾਈ ਪਟੇਲ, ਉਨ੍ਹਾਂ ਦੀ ਪੂਰੀ ਟੀਮ ਦਾ ਅਭਿਨੰਦਨ ਕਰਦਾ ਹਾਂ। ਦੇਸ਼ ਅਤੇ ਦੁਨੀਆ ਵਿੱਚ ਵਿਕਾਸ ਨੂੰ ਲੈ ਕੇ, ਉਦਯੋਗਿਕ ਸਮਰੱਥਾ ਉਸ ਨੂੰ ਲੈ ਕੇ ਗੁਜਰਾਤ ਦੀ ਜੋ ਪਹਿਚਾਣ ਹੈ, ਅੱਜ ਇਸ ਡਿਫੈਂਸ ਐਕਸਪੋ ਨਾਲ ਗੁਜਰਾਤ ਦੀ ਪਹਿਚਾਣ ਨੂੰ ਚਾਰ ਚੰਦ ਲਗ ਰਹੇ ਹਨ, ਇੱਕ ਨਵੀਂ ਉਚਾਈ ਮਿਲ ਰਹੀ ਹੈ। ਆਉਣ ਵਾਲੇ ਸਮੇਂ ਵਿੱਚ ਗੁਜਰਾਤ ਡਿਫੈਂਸ ਇੰਡਸਟ੍ਰੀ ਦਾ ਵੀ ਇੱਕ ਬੜਾ ਕੇਂਦਰ ਬਣੇਗਾ ਜੋ ਭਾਰਤ ਦੀ ਸੁਰੱਖਿਆ ਅਤੇ ਸਾਮਰਿਕ ਸਮਰੱਥਾ ਵਿੱਚ ਗੁਜਰਾਤ ਦਾ ਵੀ ਬਹੁਤ ਬੜਾ ਯੋਗਦਾਨ ਦੇਵੇਗਾ , ਇਹ ਮੈਨੂੰ ਪੂਰਾ ਵਿਸ਼ਵਾਸ ਹੈ।

ਸਾਥੀਓ,

ਮੈਂ ਹੁਣੇ ਸਕ੍ਰੀਨ ’ਤੇ ਦੇਖ ਰਿਹਾ ਸਾਂ, ਡੀਸਾ ਦੇ ਲੋਕ ਉਤਸ਼ਾਹ ਨਾਲ ਭਰੇ ਹੋਏ ਸਨ। ਉਮੰਗ ਅਤੇ ਉਤਸ਼ਾਹ ਨਜ਼ਰ ਆ ਰਿਹਾ ਸੀ। ਡੀਸਾ ਏਅਰਫੀਲਡ ਦਾ ਨਿਰਮਾਣ ਵੀ ਦੇਸ਼ ਦੀ ਸੁਰੱਖਿਆ ਅਤੇ ਇਸ ਖੇਤਰ ਦੇ ਵਿਕਾਸ ਦੇ ਲਈ ਇੱਕ ਮਹੱਤਵਪੂਰਨ ਉਪਲਬਧੀ ਹੈ। ਡੀਸਾ ਅੰਤਰਰਾਸ਼ਟਰੀ ਸੀਮਾ ਤੋਂ ਕੇਵਲ 130 ਕਿਲੋਮੀਟਰ ਦੂਰ ਹੈ। ਅਗਰ ਸਾਡੀ ਫੋਰਸਿਜ਼ ਖਾਸ ਕਰਕੇ ਸਾਡੀ ਵਾਯੂ ਸੈਨਾ ਡੀਸਾ ਵਿੱਚ ਹੋਵੇਗੀ ਤਾਂ ਅਸੀਂ ਪੱਛਮੀ ਸੀਮਾ ’ਤੇ ਕਿਸੇ ਵੀ ਦੁਸਾਹਸ ਦਾ ਹੋਰ ਬਿਹਤਰ ਢੰਗ ਨਾਲ ਜਵਾਬ ਦੇ ਸਕਾਂਗੇ। ਡੀਸਾ ਦੇ ਭਾਈਆਂ-ਭੈਣਾਂ, ਤੁਹਾਨੂੰ ਮੈਂ ਗਾਂਧੀਨਗਰ ਤੋਂ ਅਨੇਕ-ਅਨੇਕ ਸ਼ੁਭਕਾਮਨਾਵਾਂ ਦਿੰਦਾ ਹਾਂ! ਹੁਣ ਤਾਂ ਡੀਸਾ, ਬਨਾਸਕਾਂਠਾ, ਪਾਟਣ ਜ਼ਿਲ੍ਹੇ ਦਾ ਸਿਤਾਰਾ ਚਮਕ ਰਿਹਾ ਹੈ! ਇਸ ਏਅਰਫੀਲਡ ਦੇ ਲਈ ਗੁਜਰਾਤ ਦੀ ਤਰਫ਼ੋਂ ਸਾਲ 2000 ਵਿੱਚ ਹੀ ਡੀਸਾ ਨੂੰ ਇਹ ਜ਼ਮੀਨ ਦਿੱਤੀ ਗਈ ਸੀ। ਜਦੋਂ ਇੱਥੇ ਮੈਂ ਮੁੱਖ ਮੰਤਰੀ ਸਾਂ ਤਾਂ ਮੈਂ ਲਗਾਤਾਰ ਇਸ ਦੇ ਨਿਰਮਾਣ ਕਾਰਜ ਦੇ ਲਈ ਪ੍ਰਯਾਸ ਕਰਦਾ ਸਾਂ। ਤਤਕਾਲੀਨ ਕੇਂਦਰ ਸਰਕਾਰ ਨੂੰ ਉਸ ਸਮੇਂ ਜੋ ਸਰਕਾਰ ਸੀ ਉਨ੍ਹਾਂ ਨੂੰ ਵਾਰ-ਵਾਰ ਮੈਂ ਸਮਝਾ ਰਿਹਾ ਸਾਂ ਕਿ ਇਸ ਦਾ ਮਹੱਤਵ ਕੀ ਹੈ। ਇਤਨੀ ਸਾਰੀ ਜ਼ਮੀਨ ਦੇ ਦਿੱਤੀ, ਲੇਕਿਨ 14 ਸਾਲ ਤੱਕ ਕੁਝ ਨਹੀਂ ਹੋਇਆ ਅਤੇ ਫਾਈਲਾਂ ਵੀ ਅਜਿਹੀਆਂ ਬਣਾ ਦਿੱਤੀਆਂ ਗਈਆਂ ਸਨ, ਐਸੇ ਸਵਾਲੀਆ ਨਿਸ਼ਾਨ ਪਾਏ ਗਏ ਸਨ ਕਿ ਮੈਨੂੰ ਉੱਥੇ ਪਹੁੰਚਣ ਦੇ ਬਾਅਦ ਵੀ ਸਹੀ ਤਰੀਕੇ ਨਾਲ ਸਹੀ ਚੀਜ਼ਾਂ ਨੂੰ ਪ੍ਰਸਥਾਪਿਤ ਕਰਨ ਵਿੱਚ ਵੀ ਟਾਈਮ ਗਿਆ। ਸਰਕਾਰ ਵਿੱਚ ਆਉਣ ਦੇ ਬਾਅਦ ਅਸੀਂ ਡੀਸਾ ਵਿੱਚ ਅਪਰੇਸ਼ਨਲ ਬੇਸ ਬਣਾਉਣ ਦਾ ਫ਼ੈਸਲਾ ਲਿਆ, ਅਤੇ ਸਾਡੀਆਂ ਸੈਨਾਵਾਂ ਦੀ ਇਹ ਅਪੇਖਿਆ(ਉਮੀਦ) ਅੱਜ ਪੂਰੀ ਹੋ ਰਹੀ ਹੈ। ਮੇਰੇ ਡਿਫੈਂਸ ਦੇ ਸਾਥੀ ਜੋ ਵੀ ਚੀਫ਼ ਆਵ੍ ਡਿਫੈਂਸ ਤੁਸੀਂ ਬਣੇ। ਹਰ ਕਿਸੇ ਨੇ ਮੈਨੂੰ ਹਮੇਸ਼ਾ ਇਸ ਬਾਤ ਦੀ ਯਾਦ ਦਿਵਾਈ ਸੀ ਅਤੇ ਅੱਜ ਚੌਧਰੀ ਜੀ ਦੀ ਅਗਵਾਈ ਵਿੱਚ ਇਹ ਬਾਤ ਸਿੱਧ ਹੋ ਰਹੀ ਹੈ। ਜਿਤਨਾ ਅਭਿਨੰਦਨ ਡੀਸਾ ਨੂੰ ਹੈ, ਉਤਨਾ ਹੀ ਅਭਿਨੰਦਨ ਮੇਰੇ ਏਅਰ ਫੋਰਸ ਦੇ ਸਾਥੀਆਂ ਨੂੰ ਵੀ ਹੈ। ਇਹ ਖੇਤਰ ਹੁਣ ਦੇਸ਼ ਦੀ ਸੁਰੱਖਿਆ ਦਾ ਇੱਕ ਪ੍ਰਭਾਵੀ ਕੇਂਦਰ ਬਣੇਗਾ। ਜਿਵੇਂ ਬਨਾਸਕਾਂਠਾ ਅਤੇ ਪਾਟਣ ਉਸ ਨੇ ਆਪਣੀ ਇੱਕ ਪਹਿਚਾਣ ਬਣਾਈ ਸੀ ਅਤੇ ਉਹ ਪਹਿਚਾਣ ਸੀ ਬਨਾਸਕਾਂਠਾ ਪਾਟਣ ਗੁਜਰਾਤ ਵਿੱਚ ਸੌਰ ਸ਼ਕਤੀ solar energy ਦਾ ਕੇਂਦਰ ਬਣ ਕੇ ਉੱਭਰਿਆ ਹੈ, ਉਹੀ ਬਨਾਸਕਾਂਠਾ ਪਾਟਣ ਹੁਣ ਦੇਸ਼ ਦੇ ਲਈ ਵਾਯੂ ਸ਼ਕਤੀ ਦਾ ਵੀ ਕੇਂਦਰ ਬਣੇਗਾ।

ਸਾਥੀਓ,

ਕਿਸੇ ਵੀ ਸਸ਼ਕਤ ਰਾਸ਼ਟਰ ਦੇ ਲਈ ਭਵਿੱਖ ਵਿੱਚ ਸੁਰੱਖਿਆ ਦੇ ਮਾਅਨੇ ਕੀ ਹੋਣਗੇ, ਸਪੇਸ ਟੈਕਨੋਲੋਜੀ ਇਸ ਦੀ ਇੱਕ ਬਹੁਤ ਬੜੀ ਉਦਾਹਰਣ ਹੈ। ਮੈਨੂੰ ਦੱਸਿਆ ਗਿਆ ਹੈ ਕਿ ਤਿੰਨਾਂ ਸੈਨਾਵਾਂ ਦੁਆਰਾ ਇਸ ਖੇਤਰ ਵਿੱਚ ਵਿਭਿੰਨ ਚੁਣੌਤੀਆਂ ਦੀ ਸਮੀਖਿਆ ਕੀਤੀ ਗਈ ਹੈ, ਪਹਿਚਾਣ ਕੀਤੀ ਗਈ ਹੈ। ਸਾਨੂੰ ਇਨ੍ਹਾਂ ਦੇ ਸਮਾਧਾਨ ਦੇ ਲਈ ਤੇਜ਼ੀ ਨਾਲ ਕੰਮ ਕਰਨਾ ਹੋਵੇਗਾ। ‘ਮਿਸ਼ਨ ਡਿਫੈਂਸ ਸਪੇਸ’ ਦੇਸ਼ ਦੇ ਪ੍ਰਾਈਵੇਟ ਸੈਕਟਰ ਨੂੰ ਵੀ ਆਪਣੀ ਸਮਰੱਥਾ ਦਿਖਾਉਣ ਦਾ ਅਵਸਰ ਦੇਵੇਗਾ। Space ਵਿੱਚ ਭਵਿੱਖ ਦੀਆਂ ਸੰਭਾਵਨਾਵਾਂ ਨੂੰ ਦੇਖਦੇ ਹੋਏ ਭਾਰਤ ਨੂੰ ਆਪਣੀ ਇਸ ਤਿਆਰੀ ਨੂੰ ਹੋਰ ਵਧਾਉਣਾ ਹੋਵੇਗਾ। ਸਾਡੀ ਡਿਫੈਂਸ ਫੋਰਸਿਜ਼ ਨੂੰ ਨਵੇਂ Innovative Solutions ਖੋਜਣੇ ਹੋਣਗੇ। ਸਪੇਸ ਵਿੱਚ ਭਾਰਤ ਦੀ ਸ਼ਕਤੀ ਸੀਮਿਤ ਨਾ ਰਹੇ, ਅਤੇ ਇਸ ਦਾ ਲਾਭ ਵੀ ਕੇਵਲ ਭਾਰਤ ਦੇ ਲੋਕਾਂ ਤੱਕ ਹੀ ਸੀਮਿਤ ਨਾ ਹੋਵੇ, ਇਹ ਸਾਡਾ ਮਿਸ਼ਨ ਵੀ ਹੈ, ਸਾਡਾ ਵਿਜ਼ਨ ਵੀ ਹੈ। ਸਪੇਸ ਟੈਕਨੋਲੋਜੀ ਭਾਰਤ ਦੀ ਉਦਾਰ ਸੋਚ ਵਾਲੀ ਸਪੇਸ  diplomacy ਦੀਆਂ ਨਵੀਆਂ ਪਰਿਭਾਸ਼ਾਵਾਂ ਨੂੰ ਘੜ ਰਹੀ ਹੈ, ਨਵੀਆਂ ਸੰਭਾਵਨਾਵਾਂ ਨੂੰ ਜਨਮ ਦੇ ਰਹੀ ਹੈ। ਇਸ ਦਾ ਲਾਭ ਕਈ ਅਫਰੀਕਨ ਦੇਸ਼ਾਂ ਨੂੰ, ਕਈ ਹੋਰ ਛੋਟੇ ਦੇਸ਼ਾਂ ਨੂੰ ਹੋਰ ਰਿਹਾ ਹੈ। ਅਜਿਹੇ 60 ਤੋਂ ਜ਼ਿਆਦਾ ਵਿਕਾਸਸ਼ੀਲ ਦੇਸ਼ ਹਨ, ਜਿਨ੍ਹਾਂ ਦੇ ਨਾਲ ਭਾਰਤ ਆਪਣੀ ਸਪੇਸ ਸਾਇੰਸ ਨੂੰ ਸਾਂਝਾ ਕਰ ਰਿਹਾ ਹੈ। South Asia satellite ਇਸ ਦੀ ਇੱਕ ਪ੍ਰਭਾਵੀ ਉਦਾਹਰਣ ਹੈ। ਅਗਲੇ ਸਾਲ ਤੱਕ, ਆਸਿਆਨ ਦੇ ਦਸ ਦੇਸ਼ਾਂ ਨੂੰ ਵੀ ਭਾਰਤ ਦੇ satellite data ਤੱਕ ਰੀਅਲ-ਟਾਈਮ access ਮਿਲੇਗਾ। ਇੱਥੋਂ ਤੱਕ ਕਿ ਯੂਰੋਪ ਅਤੇ ਅਮਰੀਕਾ ਜਿਹੇ ਵਿਕਸਿਤ ਦੇਸ਼ ਵੀ ਸਾਡੇ ਸੈਟੇਲਾਈਟ ਡੇਟਾ ਦਾ ਉਪਯੋਗ ਕਰ ਰਹੇ ਹਨ। ਇਸ ਸਭ ਦੇ ਨਾਲ ਹੀ, ਇਹ ਇੱਕ ਐਸਾ ਖੇਤਰ ਹੈ ਜਿਸ ਵਿੱਚ ਸਮੁੰਦਰੀ ਵਪਾਰ ਨਾਲ ਜੁੜੀਆਂ ਅਪਾਰ ਸੰਭਾਵਨਾਵਾਂ ਹਨ। ਇਸ ਦੇ ਜ਼ਰੀਏ ਸਾਡੇ ਮਛੇਰਿਆਂ ਦੇ ਲਈ ਬਿਹਤਰ ਆਮਦਨ ਅਤੇ ਬਿਹਤਰ ਸੁਰੱਖਿਆ ਦੇ ਲਈ ਰੀਅਲ ਟਾਈਮ ਸੂਚਨਾਵਾਂ ਮਿਲ ਰਹੀਆਂ ਹਨ। ਅਸੀਂ ਜਾਣਦੇ ਹਾਂ ਕਿ ਸਪੇਸ ਨਾਲ ਜੁੜੀਆਂ ਇਨ੍ਹਾਂ ਸੰਭਾਵਨਾਵਾਂ ਨੂੰ ਅਨੰਤ ਆਕਾਸ਼ ਜਿਹੇ ਸੁਪਨੇ ਦੇਖਣ ਵਾਲੇ ਮੇਰੇ ਦੇਸ਼ ਦੇ ਯੁਵਾ ਸਾਕਾਰ ਕਰਨਗੇ, ਸਮਾਂ ਸੀਮਾ ਵਿੱਚ ਸਾਕਾਰ ਕਰਨਗੇ ਅਤੇ ਅਧਿਕ ਗੁਣਵੱਤਾ ਦੇ ਨਾਲ ਸਾਕਾਰ ਕਰਨਗੇ। ਭਵਿੱਖ ਨੂੰ ਘੜਨ ਵਾਲੇ ਯੁਵਾ ਸਪੇਸ ਟੈਕਨੋਲੋਜੀ ਨੂੰ ਨਵੀਂ ਉਚਾਈ ਤੱਕ ਲੈ ਜਾਣਗੇ। ਇਸ ਲਈ, ਇਹ ਵਿਸ਼ਾ ਡਿਫੈਂਸ ਐਕਸਪੋ ਦੀ ਇੱਕ ਮਹੱਤਵਪੂਰਨ ਪ੍ਰਾਥਮਿਕਤਾ ਹੈ। ਗੁਜਰਾਤ ਦੀ ਇਸ ਧਰਤੀ ਨਾਲ  ਡਾ. ਵਿਕ੍ਰਮ ਸਾਰਾਭਾਈ ਜਿਹੇ ਵਿਗਿਆਨੀ ਦੀ ਪ੍ਰੇਰਣਾ ਅਤੇ ਗੌਰਵ ਵੀ ਜੁੜਿਆ ਹੋਇਆ ਹੈ। ਉਹ ਪ੍ਰੇਰਣਾ ਸਾਡੇ ਸੰਕਲਪਾਂ ਨੂੰ ਨਵੀਂ ਊਰਜਾ ਦੇਵੇਗੀ।

ਅਤੇ ਸਾਥੀਓ,

ਅੱਜ ਬਾਤ ਜਦੋਂ  ਡਿਫੈਂਸ ਸੈਕਟਰ ਦੀ ਬਾਤ ਹੁੰਦੀ ਹੈ,  future warfare ਦੀ ਬਾਤ ਹੁੰਦੀ ਹੈ, ਤਾਂ ਇਸ ਦੀ ਕਮਾਨ ਇੱਕ ਤਰ੍ਹਾਂ ਨਾਲ ਨੌਜਵਾਨਾਂ ਦੇ ਹੱਥ ਵਿੱਚ ਹੈ। ਇਸ ਵਿੱਚ ਭਾਰਤ ਦੇ ਨੌਜਵਾਨਾਂ ਦੇ ਇਨੋਵੇਸ਼ਨ ਅਤੇ ਰਿਸਰਚ ਦੀ ਭੂਮਿਕਾ ਬਹੁਤ ਬੜੀ ਹੈ। ਇਸ ਲਈ, ਇਹ ਡਿਫੈਂਸ ਐਕਸਪੋ, ਭਾਰਤ ਦੇ ਨੌਜਵਾਨਾਂ ਦੇ ਲਈ ਉਨ੍ਹਾਂ ਦੇ  future ਦੀ ਵਿੰਡੋ ਦੀ ਤਰ੍ਹਾਂ ਹੈ।

ਸਾਥੀਓ,

ਰੱਖਿਆ ਖੇਤਰ ਵਿੱਚ ਭਾਰਤ intent, innovation ਅਤੇ implementation ਦੇ ਮੰਤਰ ’ਚ ਅੱਗੇ ਵਧ ਰਿਹਾ ਹੈ। ਅੱਜ ਤੋਂ 8 ਸਾਲ ਪਹਿਲਾਂ ਤੱਕ ਭਾਰਤ ਦੀ ਪਹਿਚਾਣ ਦੁਨੀਆ ਦੇ ਸਭ ਤੋਂ ਬੜੇ ਡਿਫੈਂਸ ਇੰਪੋਰਟਰ ਦੇ ਰੂਪ ਵਿੱਚ ਹੁੰਦੀ ਸੀ। ਅਸੀਂ ਦੁਨੀਆ ਭਰ ਤੋਂ ਮਾਲ ਖਰੀਦਦੇ ਸਾਂ, ਲਿਆਉਂਦੇ ਸਾਂ, ਪੈਸੇ ਦਿੰਦੇ ਰਹਿੰਦੇ ਸਾਂ। ਲੇਕਿਨ ਨਿਊ ਇੰਡੀਆ ਨੇ intent ਦਿਖਾਇਆ, ਇੱਛਾਸ਼ਕਤੀ ਦਿਖਾਈ, ਅਤੇ ‘ਮੇਕ ਇਨ ਇੰਡੀਆ’ ਅੱਜ ਰੱਖਿਆ ਖੇਤਰ ਦੀ ਸਕਸੈੱਸ ਸਟੋਰੀ ਬਣ ਰਿਹਾ ਹੈ। ਪਿਛਲੇ 5 ਸਾਲਾਂ ਵਿੱਚ ਸਾਡਾ ਰੱਖਿਆ ਨਿਰਯਾਤ, ਸਾਡਾ  defence export 8 ਗੁਣਾ ਵਧਿਆ ਹੈ ਦੋਸਤੋ। ਅਸੀਂ ਦੁਨੀਆ ਦੇ 75 ਤੋਂ ਜ਼ਿਆਦਾ ਦੇਸ਼ਾਂ ਨੂੰ ਰੱਖਿਆ ਸਮੱਗਰੀ ਅਤੇ ਉਪਕਰਣ export ਕਰ ਰਹੇ ਹਾਂ, ਨਿਰਯਾਤ ਕਰ ਰਹੇ ਹਾਂ। 2021-22 ਵਿੱਚ ਭਾਰਤ ਦਾ ਡਿਫੈਂਸ ਐਕਸਪੋਰਟ 1.59 ਬਿਲੀਅਨ ਡਾਲਰ ਯਾਨੀ ਕਰੀਬ 13 ਹਜ਼ਾਰ ਕਰੋੜ ਰੁਪਏ ਹੋ ਚੁੱਕਿਆ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਅਸੀਂ ਇਸ ਨੂੰ 5 ਬਿਲੀਅਨ ਡਾਲਰ ਯਾਨੀ 40 ਹਜ਼ਾਰ ਕਰੋੜ ਰੁਪਏ ਤੱਕ ਪਹੁੰਚਾਉਣ ਦਾ ਲਕਸ਼ ਰੱਖਿਆ ਹੈ। ਇਹ ਨਿਰਯਾਤ ਇਹ Export ਕੇਵਲ ਕੁਝ ਉਪਕਰਣਾਂ ਤੱਕ ਸੀਮਿਤ ਨਹੀਂ ਹੈ, ਕੇਵਲ ਕੁਝ ਦੇਸ਼ਾਂ ਤੱਕ ਸੀਮਿਤ ਨਹੀਂ ਹੈ। ਭਾਰਤੀ ਰੱਖਿਆ ਕੰਪਨੀਆਂ ਅੱਜ ਗਲੋਬਾਲ ਸਪਲਾਈ ਚੇਨ ਦਾ ਮਹੱਤਵਪੂਰਨ ਹਿੱਸਾ ਬਣ ਰਹੀਆਂ ਹਨ। ਅਸੀਂ ਗਲੋਬਲ ਸਟੈਂਡਰਡ ਦੇ ‘ਸਟੇਟ ਆਵ੍ ਆਰਟ’ ਉਪਕਰਣਾਂ ਦੀ ਸਪਲਾਈ ਕਰ ਰਹੇ ਹਾਂ। ਅੱਜ ਇੱਕ ਪਾਸੇ ਕਈ ਦੇਸ਼ ਭਾਰਤ ਦੇ ਤੇਜਸ ਜਿਹੇ ਆਧੁਨਿਕ ਫਾਈਟਰ ਜੈੱਟ ਵਿੱਚ ਦਿਲਚਸਪੀ ਦਿਖਾ ਰਹੇ ਹਨ, ਤਾਂ ਉੱਥੇ ਸਾਡੀਆਂ ਕੰਪਨੀਆਂ ਅਮਰੀਕਾ, ਇਜ਼ਰਾਈਲ ਅਤੇ ਇਟਲੀ ਜਿਹੇ ਦੇਸ਼ਾਂ ਨੂੰ ਵੀ ਰੱਖਿਆ-ਉਪਕਰਣਾਂ ਦੇ ਪਾਰਟਸ ਸਪਲਾਈ ਕਰ ਰਹੀਆਂ ਹਨ।

ਸਾਥੀਓ,

ਹਰ ਭਾਰਤੀ ਨੂੰ ਗਰਵ (ਮਾਣ) ਹੈ, ਜਦੋਂ ਉਹ ਸੁਣਦਾ ਹੈ ਕਿ ਭਾਰਤ ਵਿੱਚ ਬਣੀ ਬ੍ਰਹਮੋਸ ਮਿਜ਼ਾਈਲ, ਆਪਣੀ ਕੈਟੇਗਰੀ ਵਿੱਚ ਸਭ ਤੋਂ ਘਾਤਕ ਅਤੇ ਸਭ ਤੋਂ ਆਧੁਨਿਕ ਮੰਨੀ ਜਾਂਦੀ ਹੈ। ਕਈ ਦੇਸ਼ਾਂ ਦੇ ਲਈ ਬ੍ਰਹਮੋਸ ਮਿਜ਼ਾਈਲ ਉਨ੍ਹਾਂ ਦੀ ਪਸੰਦੀਦਾ Choice ਬਣ ਕੇ ਉੱਭਰੀ ਹੈ।

ਸਾਥੀਓ,

ਭਾਰਤ ਦੀ ਟੈਕਨੋਲੋਜੀ ’ਤੇ ਅੱਜ ਦੁਨੀਆ ਭਰੋਸਾ ਕਰ ਰਹੀ ਹੈ, ਕਿਉਂਕਿ ਭਾਰਤ ਦੀਆਂ ਸੈਨਾਵਾਂ ਨੇ ਉਨ੍ਹਾਂ ਦੀਆਂ ਸਮਰੱਥਾਵਾਂ ਨੂੰ ਸਾਬਤ ਕੀਤਾ ਹੈ। ਭਾਰਤ ਦੀ ਨੌਸੈਨਾ(ਜਲ ਸੈਨਾ) ਨੇ INS-ਵਿਕ੍ਰਾਂਤ ਜਿਹੇ ਅਤਿਆਧੁਨਿਕ ਏਅਰਕ੍ਰਾਫਟ ਕੈਰੀਅਰ ਨੂੰ ਆਪਣੇ ਬੇੜੇ ਵਿੱਚ ਸ਼ਾਮਲ ਕੀਤਾ ਹੈ। ਇਹ ਇੰਜੀਨੀਅਰਿੰਗ ਦਾ ਵਿਸ਼ਾਲ ਅਤੇ ਵਿਰਾਟ ਮਾਸਟਰਪੀਸ ਕੋਚੀਨ ਸ਼ਿਪਯਾਰਡ ਲਿਮਿਟਿਡ ਨੇ ਸਵਦੇਸ਼ੀ ਤਕਨੀਕ ਨਾਲ ਬਣਾਇਆ ਹੈ। ਭਾਰਤੀ ਵਾਯੂ ਸੈਨਾ ਨੇ ‘ਮੇਕ ਇਨ ਇੰਡੀਆ’ ਦੇ ਤਹਿਤ ਬਣਾਏ ਗਏ ਪ੍ਰਚੰਡ Light Combat Helicopters  ਨੂੰ ਸ਼ਾਮਲ ਕੀਤਾ ਹੈ। ਇਸੇ ਤਰ੍ਹਾਂ, ਸਾਡੀ ਥਲ ਸੈਨਾ ਵੀ ਅੱਜ ਸਵਦੇਸ਼ੀ ਤੋਪਾਂ ਤੋਂ ਲੈ ਕੇ combat guns ਤੱਕ ਭਾਰਤੀ ਕੰਪਨੀਆਂ ਤੋਂ ਖਰੀਦ ਰਹੀ ਹੈ। ਇੱਥੇ ਗੁਜਰਾਤ ਦੇ ਹਜੀਰਾ ਵਿੱਚ ਬਣ ਰਹੀ ਮਾਰਡਨ ਆਰਟਲਰੀ, ਅੱਜ ਦੇਸ਼ ਦੀ ਸੀਮਾ ਦੀ ਸੁਰੱਖਿਆ ਵਧਾ ਰਹੀ ਹੈ।

ਸਾਥੀਓ,

ਦੇਸ਼ ਨੂੰ ਇਸ ਮੁਕਾਮ ਤੱਕ ਲਿਜਾਣ ਦੇ ਲਈ ਸਾਡੀਆਂ ਨੀਤੀਆਂ, ਸਾਡੇ reforms ਅਤੇ ease of doing business ਵਿੱਚ ਬਿਹਤਰੀ ਦੀ ਬੜੀ ਭੂਮਿਕਾ ਹੈ। ਭਾਰਤ ਨੇ ਆਪਣੇ ਰੱਖਿਆ ਖਰੀਦ ਬਜਟ ਦਾ 68 ਪ੍ਰਤੀਸ਼ਤ ਭਾਰਤੀ ਕੰਪਨੀਆਂ ਦੇ ਲਈ ਨਿਰਧਾਰਿਤ ਕੀਤਾ ਹੈ, ਈਅਰਮਾਰਕ ਕੀਤਾ ਹੈ। ਯਾਨੀ ਜੋ ਟੋਟਲ ਬਜਟ ਹੈ, ਉਸ ਵਿੱਚ 68 ਪਰਸੈਂਟ ਭਾਰਤ ਵਿੱਚ ਬਣੀਆਂ ਭਾਰਤ ਦੇ ਲੋਕਾਂ ਦੇ ਦੁਆਰਾ ਬਣੀਆਂ ਹੋਈਆਂ ਚੀਜ਼ਾਂ ਨੂੰ ਖਰੀਦਣ ਦੇ ਲਈ ਅਸੀਂ ਈਅਰਮਾਰਕ ਕਰ ਦਿੱਤਾ ਹੈ। ਇਹ ਬਹੁਤ ਬੜਾ ਨਿਰਣਾ ਹੈ, ਅਤੇ ਇਹ ਨਿਰਣਾ ਇਸ ਲਈ ਹੋਇਆ ਹੈ ਕਿ ਭਾਰਤ ਦੀ ਸੈਨਾ ਨੂੰ ਜੋ ਪ੍ਰਗਤੀਸ਼ੀਲ ਅਗਵਾਈ ਮਿਲੀ ਹੈ, ਉਹ ਸੈਨਾ ਵਿੱਚ ਬੈਠੇ ਹੋਏ ਲੋਕਾਂ ਦੇ ਹੌਸਲੇ ਦੇ ਕਾਰਨ ਇਹ ਨਿਰਣਾ ਹੋ ਪਾ ਰਿਹਾ ਹੈ। ਇਹ ਰਾਜਨੀਤੀ ਇੱਛਾਸ਼ਕਤੀ ਨਾਲ ਹੋਣ ਵਾਲੇ ਨਿਰਣੇ ਨਹੀਂ ਹਨ। ਇਹ ਨਿਰਣਾ ਮਿਲਿਟਰੀ ਦੀ ਇੱਛਾਸ਼ਕਤੀ ਨਾਲ ਹੁੰਦਾ ਹੈ ਅਤੇ ਅੱਜ ਮੈਨੂੰ ਗਰਵ (ਮਾਣ) ਹੈ ਕਿ ਮੇਰੇ ਪਾਸ ਐਸੇ ਜਵਾਨ ਹਨ, ਮੇਰੇ ਸੈਨਾ ਦੇ ਐਸੇ ਅਫਸਰ ਹਨ ਕਿ ਐਸੇ ਮਹੱਤਵਪੂਰਨ ਨਿਰਣਿਆਂ ਨੂੰ ਉਹ ਅੱਗੇ ਵਧਾ ਰਹੇ ਹਨ। ਇਸ ਦੇ ਇਲਾਵਾ ਅਸੀਂ ਡਿਫੈਂਸ ਸੈਕਟਰ ਨੂੰ ਰਿਸਰਚ ਅਤੇ ਇਨੋਵੇਸ਼ਨ ਦੇ ਲਈ ਸਟਾਰਟਅੱਪਸ, ਇੰਡਸਟ੍ਰੀ ਅਤੇ academia  ਦੇ ਲਈ ਖੋਲ੍ਹਿਆ, 25 ਪ੍ਰਤੀਸ਼ਤ ਰਿਸਰਚ ਬਜਟ ਅਸੀਂ ਬਾਹਰ ਜੋ academia ਹੈ ਨਵੀਂ ਪੀੜ੍ਹੀ ਹੈ, ਉਨ੍ਹਾਂ ਦੇ ਹੱਥ ਵਿੱਚ ਸਪੁਰਦ ਕਰਨ ਦਾ ਸਾਹਸਪੂਰਨ ਨਿਰਣੇ ਕੀਤਾ ਹੈ, ਅਤੇ ਮੇਰਾ ਭਰੋਸਾ ਮੇਰੇ ਦੇਸ਼ ਦੀ ਯੁਵਾ ਪੀੜ੍ਹੀ ਵਿੱਚ ਹੈ। ਅਗਰ ਭਾਰਤ ਸਰਕਾਰ ਉਨ੍ਹਾਂ ਨੂੰ ਸੌ ਰੁਪਏ ਦੇਵੇਗੀ, ਮੈਨੂੰ ਪੱਕਾ ਵਿਸ਼ਵਾਸ ਹੈ ਕਿ ਉਹ ਦੇਸ਼ ਨੂੰ ਦਸ ਹਜ਼ਾਰ ਰੁਪਏ ਪਰਤਾ ਕੇ ਦੇ ਦੇਵਾਂਗੇ, ਇਹ ਮੇਰੇ ਦੇਸ਼ ਦੀ ਯੁਵਾ ਪੀੜ੍ਹੀ ਵਿੱਚ ਦਮ ਹੈ।

ਮੈਨੂੰ ਖੁਸ਼ੀ ਹੈ ਕਿ ਸਰਕਾਰ ਦੇ ਪ੍ਰਯਾਸਾਂ ਦੇ ਨਾਲ ਹੀ ਸਾਡੀਆਂ ਸੈਨਾਵਾਂ ਨੇ ਵੀ ਅੱਗੇ ਆ ਕੇ ਇਹ ਤੈਅ ਕੀਤਾ ਹੈ ਕਿ ਦੇਸ਼ ਦੀ ਰੱਖਿਆ ਦੇ ਲਈ ਜ਼ਿਆਦਾ ਤੋਂ ਜ਼ਿਆਦਾ ਸਾਜ਼ੋ-ਸਮਾਨ ਦੇਸ਼ ਦੇ ਅੰਦਰ ਜੋ ਬਣਿਆ ਹੈ, ਉਸੇ ਨੂੰ ਖਰੀਦਣਗੇ। ਸੈਨਾਵਾਂ ਨੇ ਮਿਲ ਕੇ ਕਈ ਉਪਕਰਣਾਂ ਦੀਆਂ ਦੋ ਲਿਸਟਸ ਵੀ ਤੈਅ ਕੀਤੀਆਂ ਹਨ। ਉਨ੍ਹਾਂ ਨੇ ਇੱਕ ਲਿਸਟ ਉਹ ਬਣਾਈ ਹੈ, ਜਿਸ ਵਿੱਚ ਸਿਰਫ਼ ਦੇਸ਼ ਵਿੱਚ ਬਣੀਆਂ ਹੋਈਆਂ ਚੀਜ਼ਾਂ ਦੀ ਖਰੀਦ ਕੀਤੀ ਜਾਵੇਗੀ, ਅਤੇ ਕੁਝ ਲਿਸਟਾਂ ਐਸੀਆਂ ਹਨ ਕਿ ਜੋ ਜ਼ਰੂਰੀ ਹੋਵੇਗਾ ਤਾਂ ਬਾਹਰ ਤੋਂ ਲਈਆਂ ਜਾਣਗੀਆਂ। ਅੱਜ ਮੈਨੂੰ ਖੁਸ਼ੀ ਹੈ । ਮੈਨੂੰ ਦੱਸਿਆ ਗਿਆ ਅੱਜ ਉਨ੍ਹਾਂ ਨੇ ਉਸ ਵਿੱਚ 101 ਹੋਰ ਚੀਜ਼ਾਂ ਨਵੀਆਂ ਅੱਜ ਜੋੜ ਦਿੱਤੀਆਂ ਹਨ, ਜੋ ਸਿਰਫ਼ ਭਾਰਤ ਵਿੱਚ ਬਣੀਆਂ ਚੀਜ਼ਾਂ ਲਈਆਂ ਜਾਣਗੀਆਂ। ਇਹ ਨਿਰਣੇ ਆਤਮਨਿਰਭਰ ਭਾਰਤ ਦੀ ਸਮਰੱਥਾ ਨੂੰ ਵੀ ਦਿਖਾਉਂਦੇ ਹਨ, ਅਤੇ ਦੇਸ਼ ਦੇ ਜਵਾਨਾਂ ਦਾ ਆਪਣੇ ਦੇਸ਼ ਦੇ ਮਿਲਿਟਰੀ ਸਾਜ਼ੋ-ਸਮਾਨ ਨੂੰ ਲੈ ਕੇ ਵਧ ਰਹੇ ਭਰੋਸੇ ਦਾ ਵੀ ਪ੍ਰਤੀਕ ਹਨ। ਇਸ ਲਿਸਟ ਦੇ ਬਾਅਦ ਰੱਖਿਆ ਖੇਤਰ ਦੇ ਐਸੇ 411 ਸਾਜ਼ੋ -ਸਮਾਨ ਅਤੇ ਉਪਕਰਣ ਹੋਣਗੇ, ਜਿਨ੍ਹਾਂ ਨੂੰ ਭਾਰਤ ਕੇਵਲ ‘ਮੇਕ ਇਨ ਇੰਡੀਆ’ ਦੇ ਤਹਿਤ ਖਰੀਦੇਗਾ। ਤੁਸੀਂ ਕਲਪਨਾ ਕਰੋ, ਇਤਨਾ ਬੜਾ ਬਜਟ ਭਾਰਤੀ ਕੰਪਨੀਆਂ ਦੀ ਨੀਂਹ ਨੂੰ ਕਿਤਨਾ ਮਜ਼ਬੂਤ ਕਰੇਗਾ, ਸਾਡੇ ਰਿਸਰਚ ਅਤੇ ਇਨੋਵੇਸ਼ਨ ਨੂੰ ਕਿਤਨੀ ਬੜੀ ਤਾਕਤ ਦੇਵੇਗਾ। ਸਾਡੇ defence manufacturing sector  ਨੂੰ ਕਿਤਨੀ ਬੜੀ ਬੁਲੰਦੀ ਦੇਵੇਗਾ! ਅਤੇ ਇਸ ਦਾ ਕਿਤਨਾ ਬੜਾ ਲਾਭ ਮੇਰੇ ਦੇਸ਼ ਦੀ ਯੁਵਾ ਪੀੜ੍ਹੀ ਨੂੰ ਹੋਣ ਵਾਲਾ ਹੈ।

ਸਾਥੀਓ,

ਇਸ ਚਰਚਾ ਦੇ ਦਰਮਿਆਨ ਮੈਂ ਇੱਕ ਹੋਰ ਵਿਸ਼ਾ ਜ਼ਰੂਰ ਕਹਿਣਾ ਚਾਹੁੰਦਾ ਹਾਂ। ਅਤੇ ਮੈਂ ਸਮਝਦਾ ਹਾਂ ਕਿ ਇਸ ਬਾਤ ਨੂੰ ਸਾਨੂੰ ਸਮਝਣਾ ਹੋਵੇਗਾ, ਜੋ commentators  ਹੁੰਦੇ ਹਨ, ਉਹ ਵੀ ਕਦੇ-ਕਦੇ ਇਨ੍ਹਾਂ ਚੀਜ਼ਾਂ ਵਿੱਚ ਫਸ ਜਾਂਦੇ ਹਨ। ਲੇਕਿਨ ਮੈਂ ਕਹਿਣਾ ਜ਼ਰੂਰ ਚਾਹਾਂਗਾ, ਸਾਡਾ ਜੀਵਨ ਦਾ ਬਹੁਤ ਅਨੁਭਵ ਹੈ। ਜਦੋਂ ਅਸੀਂ ਟ੍ਰੇਨ ਦੇ ਅੰਦਰ ਪ੍ਰਵੇਸ਼ ਕਰਦੇ ਹਾਂ। ਅਗਰ ਇੱਕ ਸੀਟ ’ਤੇ ਚਾਰ ਲੋਕ ਬੈਠੇ ਹਨ ਅਤੇ ਪੰਜਵਾਂ ਆ ਜਾਵੇ ਤਾਂ ਇਹ ਚਾਰੋਂ ਮਿਲ ਕੇ ਪੰਜਵੇਂ ਨੂੰ ਘੁਸਣ ਨਹੀਂ ਦਿੰਦੇ ਹਨ, ਰੋਕ ਦਿੰਦੇ ਹਨ। ਠੀਕ ਵੈਸੀ ਹੀ ਸਥਿਤੀ ਡਿਫੈਂਸ ਦੀ ਦੁਨੀਆ ਵਿੱਚ ਮੈਨੂਫੈਕਚਰਿੰਗ ਕੰਪਨੀਆਂ ਦੀ ਰਹੀ ਹੈ। ਦੁਨੀਆ ਵਿੱਚ ਡਿਫੈਂਸ ਸਪਲਾਈ ਦੇ ਖੇਤਰ ਵਿੱਚ ਕੁਝ ਇੱਕ ਕੰਪਨੀਆਂ ਦੀ monopoly ਚਲਦੀ ਹੈ, ਉਹ ਕਿਸੇ ਨੂੰ ਘੁਸਣ ਹੀ ਨਹੀਂ ਦਿੰਦੇ ਸਨ। ਲੇਕਿਨ ਭਾਰਤ ਨੇ ਹਿੰਮਤ ਕਰਕੇ ਆਪਣੀ ਜਗ੍ਹਾ ਬਣਾ ਲਈ ਹੈ। ਅੱਜ ਦੁਨੀਆ ਦੇ ਲਈ ਭਾਰਤ ਦੇ ਨੌਜਵਾਨਾਂ ਦਾ ਇਹ ਕੌਸ਼ਲ ਇੱਕ ਵਿਕਲਪ ਬਣ ਕੇ ਉੱਭਰ ਰਿਹਾ ਹੈ ਦੋਸਤੋ। ਭਾਰਤ ਦੇ ਨੌਜਵਾਨਾਂ ਦੀ ਡਿਫੈਂਸ ਦੇ ਸੈਕਟਰ ਵਿੱਚ ਇਹ ਜੋ ਸਮਰੱਥਾ ਉੱਭਰ ਕੇ ਸਾਹਮਣੇ ਆ ਰਹੀ ਹੈ। ਉਹ ਦੁਨੀਆ ਦਾ ਭਲਾ ਕਰਨ ਵਾਲੀ ਹੈ। ਦੁਨੀਆ ਦੇ ਲਈ ਨਵੇਂ ਅਵਸਰ ਦੇਣ ਵਾਲੀ ਹੈ। Alternate ਦੇ ਲਈ ਨਵੇਂ ਅਵਸਰ ਪੈਦਾ ਕਰਨ ਵਾਲੀ ਹੈ। ਅਤੇ ਸਾਡੇ ਨੌਜਵਾਨਾਂ ਦਾ ਇਹ ਪ੍ਰਯਾਸ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਨੌਜਵਾਨਾਂ ਦੇ ਪ੍ਰਯਾਸ ਦੇ ਕਾਰਨ ਆਉਣ ਵਾਲੇ ਦਿਨਾਂ ਵਿੱਚ ਦੇਸ਼ ਦੀ ਸੁਰੱਖਿਆ ਦਾ ਖੇਤਰ ਤਾਂ ਮਜ਼ਬੂਤ ਹੋਵੇਗਾ ਹੀ ਹੋਵੇਗਾ। ਲੇਕਿਨ ਨਾਲ-ਨਾਲ ਦੇਸ਼ ਦੀ ਸਮਰੱਥਾ ਵਿੱਚ, ਦੇਸ਼ ਦੀ ਯੁਵਾ ਸਮਰੱਥਾ ਵਿੱਚ ਵੀ ਅਨੇਕ ਗੁਣਾ ਵਾਧਾ ਹੋਵੇਗਾ। ਅੱਜ ਦੇ ਇਸ ਡਿਫੈਂਸ ਐਕਸਪੋ ਵਿੱਚ ਜੋ ਚੀਜ਼ਾਂ ਅਸੀਂ ਦਿਖਾ ਰਹੇ ਹਾਂ। ਉਸ ਵਿੱਚ ਮੈਂ ਗਲੋਬਲ ਗੁਡ ਦਾ ਵੀ ਸੰਕੇਤ ਦੇਖ ਰਿਹਾ ਹਾਂ। ਇਸ ਦਾ ਬੜਾ ਲਾਭ ਦੁਨੀਆ ਦੇ ਛੋਟੇ ਦੇਸ਼ਾਂ ਨੂੰ ਹੋਵੇਗਾ, ਜੋ ਸੰਸਾਧਨਾਂ ਦੀ ਕਮੀ ਦੇ ਕਾਰਨ ਆਪਣੀ ਸੁਰੱਖਿਆ ਵਿੱਚ ਪਿੱਛੇ ਛੁਟ ਜਾਂਦੇ ਹਨ।

ਸਾਥੀਓ,

ਭਾਰਤ ਡਿਫੈਂਸ ਸੈਕਟਰ ਨੂੰ ਅਵਸਰਾਂ ਦੇ ਅਨੰਤ ਆਕਾਸ਼ ਦੇ ਰੂਪ ਵਿੱਚ ਦੇਖਦਾ ਹੈ, ਸਕਾਰਾਤਮਕ ਸੰਭਾਵਨਾਵਾਂ ਦੇ ਰੂਪ ਵਿੱਚ ਦੇਖਦਾ ਹੈ। ਅੱਜ ਸਾਡੇ ਇੱਥੇ ਯੂਪੀ ਅਤੇ ਤਮਿਲ ਨਾਡੂ ਵਿੱਚ ਦੋ ਡਿਫੈਂਸ ਕੌਰੀਡੋਰ ਤੇਜ਼ ਗਤੀ ਨਾਲ ਵਿਕਾਸ ਦੀ ਦਿਸ਼ਾ ਵਿੱਚ ਅੱਗੇ ਵਧ ਰਹੇ ਹਨ। ਦੁਨੀਆ ਦੀਆਂ ਕਈ ਬੜੀਆਂ-ਬੜੀਆਂ ਕੰਪਨੀਆਂ ਭਾਰਤ ਵਿੱਚ ਇਨਵੈਸਟ ਕਰਨ ਦੇ ਲਈ ਆ ਰਹੀਆਂ ਹਨ। ਇਸ ਇਨਵੈਸਟਮੈਂਟ ਦੇ ਪਿੱਛੇ ਸਪਲਾਈ ਚੇਨਸ ਦਾ ਇੱਕ ਬੜਾ ਨੈੱਟਵਰਕ ਵਿਕਸਿਤ ਹੋ ਰਿਹਾ ਹੈ। ਇਨ੍ਹਾਂ ਬੜੀਆਂ ਕੰਪਨੀਆਂ ਨੂੰ ਸਾਡੀਆਂ MSMEs,  ਸਾਡੇ ਲਘੂ ਉਦਯੋਗਾਂ ਨੂੰ ਵੀ ਇਸ ਦੇ ਕਾਰਨ ਤਾਕਤ ਮਿਲ ਜਾਂਦੀ ਹੈ ਅਤੇ ਸਾਡੀਆਂ MSMEs ਸਹਿਯੋਗ ਕਰਨਗੀਆਂ, ਅਤੇ ਮੈਨੂੰ ਵਿਸ਼ਵਾਸ ਹੈ ਸਾਡੇ ਇਨ੍ਹਾਂ ਛੋਟੇ-ਛੋਟੇ ਉਦਯੋਗਾਂ ਦੇ ਹੱਥ ਵਿੱਚ ਵੀ ਪੂੰਜੀ ਪਹੁੰਚਣ ਵਾਲੀ ਹੈ। ਇਸ ਖੇਤਰ ਵਿੱਚ ਲੱਖਾਂ ਕਰੋੜ ਦੇ ਨਿਵੇਸ਼ ਨਾਲ ਨੌਜਵਾਨਾਂ ਦੇ ਲਈ ਉਨ੍ਹਾਂ ਖੇਤਰਾਂ ਵਿੱਚ ਰੋਜ਼ਗਾਰ ਦੇ ਬੜੇ ਅਵਸਰ ਪੈਦਾ ਹੋਣ ਵਾਲੇ ਹਨ, ਅਤੇ ਇੱਕ ਨਵੇਂ ਵਿਕਾਸ ਦੀ ਉਚਾਈ ਨੂੰ ਪ੍ਰਾਪਤ ਕਰਨ ਦੀ ਸੰਭਾਵਨਾ ਬਣ ਜਾਂਦੀ ਹੈ। ਮੈਂ ਗੁਜਰਾਤ ਡਿਫੈਂਸ ਐਕਸਪੋ ਵਿੱਚ ਮੌਜੂਦ ਸਾਰੀਆਂ ਕੰਪਨੀਆਂ ਨੂੰ ਵੀ ਸੱਦਾ ਦੇਣਾ ਚਾਹੁੰਦਾ ਹਾਂ, ਤੁਸੀਂ ਇਨ੍ਹਾਂ ਅਵਸਰਾਂ ਨੂੰ ਭਵਿੱਖ ਦੇ ਭਾਰਤ ਨੂੰ ਕੇਂਦਰ ਵਿੱਚ ਰੱਖ ਕੇ ਆਕਾਰ ਦਿਓ। ਤੁਸੀਂ ਮੌਕਾ ਜਾਣ ਨਾ ਦਿਓ, ਤੁਸੀਂ ਇਨੋਵੇਟ ਕਰੋ, ਦੁਨੀਆ ਵਿੱਚ ਬੈਸਟ ਬਣਾਉਣ ਦਾ ਸੰਕਲਪ ਲਓ, ਅਤੇ ਸ਼ਸਕਤ ਵਿਕਸਿਤ ਭਾਰਤ ਦੇ ਸੁਪਨੇ ਨੂੰ ਆਕਾਰ ਦਿਓ। ਮੈਂ ਨੌਜਵਾਨਾਂ ਨੂੰ, ਰਿਸਰਚਰਸ ਨੂੰ, ਇਨੋਵੇਟਰਸ ਨੂੰ ਵਿਸ਼ਵਾਸ ਦਿੰਦਾ ਹਾਂ, ਮੈਂ ਤੁਹਾਡੇ ਨਾਲ ਹਾਂ। ਤੁਹਾਡੇ ਉੱਜਵਲ ਭਵਿੱਖ ਦੇ ਲਈ ਮੈਂ ਮੇਰਾ ਅੱਜ ਤੁਹਾਡੇ ਲਈ ਖਪਾਉਣ ਦੇ ਲਈ ਤਿਆਰ ਹਾਂ।

ਸਾਥੀਓ,

ਦੇਸ਼ ਬਹੁਤ ਤੇਜ਼ੀ ਨਾਲ ਬਦਲ ਰਿਹਾ ਹੈ, ਤੁਸੀਂ ਵੀ ਅਨੁਭਵ ਕਰਦੇ ਹੋਵੋਗੇ। ਇਹੀ ਦੇਸ਼ ਕੋਈ ਜ਼ਮਾਨਾ ਸੀ, ਜਦੋਂ ਕਬੂਤਰ ਛੱਡਿਆ ਕਰਦੇ ਸੀ। ਅੱਜ ਚੀਤਾ ਛੱਡਣ ਦੀ ਤਾਕਤ ਰੱਖਦਾ ਹੈ। ਇਸ ਸਮਰੱਥਾ ਦੇ ਨਾਲ ਘਟਨਾਵਾਂ ਛੋਟੀਆਂ ਹੁੰਦੀਆਂ ਹਨ। ਲੇਕਿਨ ਸੰਕੇਤ ਬਹੁਤ ਬੜੇ ਹੁੰਦੇ ਹਨ। ਸ਼ਬਦ ਸਮਰ ਸਰਲ ਹੁੰਦੇ ਹਨ, ਲੇਕਿਨ ਸਮਰੱਥਾ ਅਪਰੰਪਾਰ ਹੁੰਦੀ ਹੈ, ਅਤੇ ਅੱਜ ਭਾਰਤ ਦੀ ਯੁਵਾ ਸ਼ਕਤੀ, ਭਾਰਤ ਦੀ ਸਮਰੱਥਾ ਵਿਸ਼ਵ ਦੇ ਲਈ ਆਸ਼ਾ ਦਾ ਕੇਂਦਰ ਬਣ ਰਿਹਾ ਹੈ। ਅਤੇ ਅੱਜ ਦਾ ਇਹ ਡਿਫੈਂਸ ਐਕਸਪੋ ਉਸੇ ਦਾ ਇੱਕ ਰੂਪ ਲੈ ਕੇ ਤੁਹਾਡੇ ਸਾਹਮਣੇ ਪ੍ਰਸਤੁਤ ਹੈ। ਮੈਂ ਸਾਡੇ ਰੱਖਿਆ ਮੰਤਰੀ ਰਾਜਨਾਥ ਜੀ ਨੂੰ ਹਿਰਦੇ ਤੋਂ ਬਹੁਤ-ਬਹੁਤ ਵਧਾਈ ਦਿੰਦਾ ਹਾਂ ਕਿ ਇਸ ਕੰਮ ਦੇ ਲਈ ਜੋ ਸਖ਼ਤ ਮਿਹਨਤ ਉਨ੍ਹਾਂ ਨੇ ਕੀਤੀ ਹੈ, ਜੋ ਪੁਰਸ਼ਾਰਥ ਕੀਤਾ ਹੈ। ਘੱਟ ਬੋਲਦੇ ਹਨ, ਲੇਕਿਨ ਬਹੁਤ ਮਜ਼ਬੂਤੀ ਨਾਲ ਕੰਮ ਕਰਦੇ ਹਨ। ਮੈਂ ਉਨ੍ਹਾਂ ਦਾ ਵੀ ਅਭਿਨੰਦਨ ਕਰਦਾ ਹਾਂ, ਉਨ੍ਹਾਂ ਦੀ ਪੂਰੀ ਟੀਮ ਦਾ ਅਭਿਨੰਦਨ ਕਰਦਾ ਹਾਂ। ਆਪ ਸਭ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ ਅਤੇ ਆਉਣ ਵਾਲੀ ਦੀਪਾਵਲੀ ਦੇ ਤਿਉਹਾਰਾਂ ਦੀਆਂ ਵੀ ਸ਼ੁਭਕਾਮਨਾਵਾਂ। ਸਾਡੇ ਗੁਜਰਾਤ ਦੇ ਲੋਕਾਂ ਨੂੰ ਨਵੇਂ ਸਾਲ ਦੀਆਂ ਸ਼ੁਭਕਾਮਨਾਵਾਂ। 

ਧੰਨਵਾਦ।

ਡਿਸਕਲੇਮਰ: ਪ੍ਰਧਾਨ ਮੰਤਰੀ ਦੇ ਭਾਸ਼ਣ  ਦੇ ਕੁਝ ਅੰਸ਼ ਕਿਤੇ-ਕਿਤੇ ਗੁਜਰਾਤੀ ਭਾਸ਼ਾ ਵਿੱਚ ਵੀ ਹੈ, ਜਿਸ ਦਾ ਇੱਥੇ ਭਾਵ-ਅਨੁਵਾਦ ਕੀਤਾ ਗਿਆ ਹੈ।

 

***

 

ਡੀਐੱਸ/ਐੱਸਟੀ/ਡੀਕੇ



(Release ID: 1869365) Visitor Counter : 113