ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਗੁਜਰਾਤ ਦੇ ਜਾਮਨਗਰ ਵਿੱਚ ਕਈ ਵਿਕਾਸ ਕਾਰਜਾਂ ਦੇ ਲਾਂਚ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

Posted On: 10 OCT 2022 11:58PM by PIB Chandigarh

ਭਾਰਤ ਮਾਤਾ ਕੀ – ਜੈ,

ਭਾਰਤ ਮਾਤਾ ਕੀ – ਜੈ,

 

ਮੰਚ 'ਤੇ ਵਿਰਾਜਮਾਨ ਗੁਜਰਾਤ ਦੇ ਲੋਕਪ੍ਰਿਯ ਮ੍ਰਿਦੂ ਅਤੇ ਮਕੱਮ ਮੁੱਖ ਮੰਤਰੀ ਸ਼੍ਰੀ ਭੂਪੇਂਦਰ ਭਾਈ ਪਟੇਲ, 2019 ਦੀਆਂ ਚੋਣਾਂ ਵਿੱਚ ਜਿਨ੍ਹਾਂ ਨੇ ਪੂਰੇ ਹਿੰਦੁਸਤਾਨ ਵਿੱਚ ਸਭ ਤੋਂ ਜ਼ਿਆਦਾ ਮਾਰਜਨ ਨਾਲ ਵਿਕਟਰੀ ਕੀਤੀ, ਵੈਸੇ ਗੁਜਰਾਤ ਪ੍ਰਦੇਸ਼ ਭਾਰਤੀ ਜਨਤਾ ਪਾਰਟੀ ਦੇ ਚੇਅਰਮੈਨ ਅਤੇ ਸੰਸਦ ਵਿੱਚ ਮੇਰੇ ਸਾਥੀ ਸ਼੍ਰੀਮਾਨ ਸ਼੍ਰੀ ਸੀ.ਆਰ. ਪਾਟਿਲ, ਗੁਜਰਾਤ ਸਰਕਾਰ ਦੇ ਮੰਤਰੀ ਪਰਿਸ਼ਦ ਦੇ ਹੋਰ ਸਾਰੇ ਮੈਂਬਰਗਣ, ਸਾਂਸਦਗਣ, ਵਿਧਾਇਕਗਣ ਅਤੇ ਵਿਸ਼ਾਲ ਸੰਖਿਆ ਵਿੱਚ ਪਧਾਰੇ ਹੋਏ ਜਾਮਨਗਰ ਦੇ ਮੇਰੇ ਪਿਆਰੇ ਭਾਈਓ ਅਤੇ ਭੈਣੋਂ,

 

ਸਾਥੀਓ, 

ਭਰੂਚ ਤੋਂ ਜਾਮਨਗਰ ਤੱਕ, ਗੁਜਰਾਤ ਦੀ ਸਮ੍ਰਿੱਧੀ ਨੂੰ, ਗੁਜਰਾਤ ਦੇ ਵਿਕਾਸ ਨੂੰ ਵਿਸਤਾਰ ਦੇਣ ਦਾ ਇਹ ਅਨੁਭਵ ਵਾਕਈ ਅਦਭੁੱਤ ਹੈ। ਅੱਜ ਇੱਥੇ 8 ਪ੍ਰੋਜੈਕਟਾਂ ਦਾ ਲੋਕਅਰਪਣ ਅਤੇ ਨੀਂਹ ਪੱਥਰ ਹੋਇਆ ਹੈ। ਆਪ ਸਾਰਿਆਂ ਨੂੰ ਪਾਣੀ, ਬਿਜਲੀ, ਕਨੈਕਟੀਵਿਟੀ, ਨਾਲ ਜੁੜੇ ਇਨ੍ਹਾਂ ਪ੍ਰੋਜੈਕਟਾਂ ਦੇ ਲਈ ਬਹੁਤ-ਬਹੁਤ ਵਧਾਈ। ਅੱਜ ਵਾਲਮੀਕਿ ਸਮਾਜ ਦੇ ਲਈ ਵਿਸ਼ੇਸ਼ ਕਮਿਊਨਿਟੀ ਹਾਲ ਦਾ ਵੀ ਲੋਕਅਰਪਣ ਹੋਇਆ ਹੈ। ਇਸ ਨਾਲ ਸਾਡੇ ਭਾਈਆਂ ਅਤੇ ਭੈਣਾਂ ਨੂੰ ਵਿਭਿੰਨ ਸਮਾਜਕ ਆਯੋਜਨਾਂ ਵਿੱਚ ਬਹੁਤ ਮਦਦ ਮਿਲੇਗੀ।

 

ਸਾਥੀਓ, 

ਅੱਜ ਜਾਮਨਗਰ ਨੇ ਤਾਂ ਕਮਾਲ ਕਰ ਦਿੱਤਾ। ਮੈਨੂੰ ਏਅਰਪੋਰਟ ਤੋਂ ਇੱਥੇ ਆਉਣ ਵਿੱਚ ਦੇਰ ਇਸ ਲਈ ਹੋ ਗਈ ਭਾਈ, ਕਿ ਰਸਤੇ ਵਿੱਚ ਜੋ ਸ਼ਾਨਦਾਰ ਸੁਆਗਤ ਅਤੇ ਅਸ਼ੀਰਵਾਦ ਦਿੱਤਾ, ਕਦੇ ਨਾ ਭੁੱਲ ਸਕੇ ਐਸਾ ਉਤਸਾਹ, ਉਮੰਗ ਅਤੇ ਜ਼ਿਆਦਾ ਤਾਂ ਮੇਰੇ ਮਨ ਨੂੰ ਸੰਤੋਸ਼ ਇਸ ਗੱਲ ਦਾ ਸੀ, ਖੂਬ ਬੜੇ ਪੈਮਾਨੇ ’ਤੇ ਮਾਵਾਂ-ਭੈਣਾਂ ਉਪਸਥਿਤ ਸਨ। ਅਤੇ ਬੁੱਢੀਆਂ ਮਾਵਾਂ ਦੁਆਵਾਂ ਦੇਣ, ਅਸ਼ੀਰਵਾਦ ਦੇਣ, ਉਸ ਤੋਂ ਬੜਾ ਕਾਸ਼ੀ ਦੀ ਧਰਤੀ 'ਤੇ ਕਿਹੜਾ ਪੁਨਯ ਹੈ ਭਾਈ। ਛੋਟੀ ਕਾਸ਼ੀ ਦਾ ਅਸ਼ੀਰਵਾਦ ਅਤੇ ਬੜੀ ਕਾਸ਼ੀ ਦਾ ਸਾਂਸਦ।

 

ਹਾਲੇ ਹੀ ਨਵਰਾਤ੍ਰੀ ਗਈ ਹੈ, ਅਤੇ ਕੋਰੋਨਾ ਦੇ ਦੋ ਸਾਲਾਂ ਵਿੱਚ ਸਭ ਠੰਡਾ ਪੈ ਗਿਆ ਹੈ। ਅਤੇ ਇਸ ਵਾਰ ਮੈਂ ਦੇਖਿਆ ਗੁਜਰਾਤ ਦੇ ਕੋਨੇ-ਕੋਨੇ ਵਿੱਚ ਨਵਰਾਤ੍ਰੀ ਦਾ ਆਨੰਦ ਸੀ, ਅਤੇ ਜਾਮਨਗਰ ਨੇ ਵੀ ਭਵਯਾਤਿਭਵਯ ਨਵਰਾਤ੍ਰੀ ਮਨਾਈ। ਅਤੇ ਇਹ ਨਵਰਾਤ੍ਰੀ ਪੂਰੀ ਹੋਈ, ਦੁਸਹਿਰਾ ਗਿਆ ਅਤੇ ਹੁਣ ਦੀਵਾਲੀ ਦੀ ਤਿਆਰੀ ਵੀ ਸ਼ੁਰੂ ਕਰ ਦਿੱਤੀ। ਤੁਹਾਨੂੰ ਯਾਦ ਹੋਵੇਗਾ ਲਗਭਗ ਕਰੀਬ ਦੋ ਦਹਾਕੇ ਪਹਿਲਾਂ ਇਹੀ ਸਮਾਂ ਸੀ ਜਦੋਂ ਜਾਮਨਗਰ, ਸੌਰਾਸ਼ਟਰ, ਕੱਛ ਸਮੇਤ ਪੂਰਾ ਗੁਜਰਾਤ ਭੂਚਾਲ ਨੇ ਹਿਲਾ ਦਿੱਤਾ ਸੀ।

 

ਐਸਾ ਲੱਗ ਰਿਹਾ ਸੀ ਕਿ ਗੁਜਰਾਤ ਮੌਤ ਦੀ ਚਾਦਰ ਓੜ ਕੇ ਸੋ ਰਿਹਾ ਹੋਵੇ। ਅਤੇ ਦੁੱਖ ਦੇ ਦਿਨ ਇਤਨੇ ਭਿਅੰਕਰ (ਭਿਆਨਕ) ਸਨ, ਉਸ ਭੂਚਾਲ ਦੇ ਬਾਅਦ ਦੀ ਪਹਿਲੀ ਨਵਰਾਤ੍ਰੀ, ਪਹਿਲੀ ਦੀਵਾਲੀ ਗੁਜਰਾਤ ਦੇ ਕਿਸੇ ਵੀ ਘਰ ਵਿੱਚ ਨਾ ਤਾਂ ਨਵਰਾਤ੍ਰੀ ਮਨਾਈ ਗਈ ਅਤੇ ਨਾ ਤਾਂ ਦੀਵਾਲੀ ਮਨਾਈ ਗਈ। ਭੂਚਾਲ ਦੀ ਤ੍ਰਾਸਦੀ ਇਤਨੀ ਸਾਰੀ ਨਿਰਾਸ਼ਾ ਲੈ ਕੇ  ਆਈ ਸੀ ਕਿ ਲਗਭਗ ਅਸੀਂ ਮੰਨ ਲਿਆ ਸੀ, ਲੋਕਾਂ ਨੇ ਮੰਨ ਲਿਆ ਸੀ ਕਿ ਹੁਣ ਗੁਜਰਾਤ ਕਦੇ ਬੈਠੇਗਾ ਨਹੀਂ। ਲੇਕਿਨ ਇਹ ਤਾਂ ਖਮੀਰਵੰਤੀ ਪ੍ਰਜਾ ਹੈ, ਖਮੀਰਵੰਤੀ ਪ੍ਰਜਾ ਹੈ। ਇੱਥੇ ਤਾਂ ਖਮੀਰ ਦਾ ਹੀ ਪੜ੍ਹਿਆ ਹੈ ਐਸੀ ਖਮੀਰਵੰਤੀ ਪ੍ਰਜਾ ਦੇਖਦੇ  ਹੀ ਦੇਖਦੇ ਖੜ੍ਹੀ ਹੋ ਗਈ।

 

ਆਤਮਵਿਸ਼ਵਾਸ, ਸੰਕਲਪ ਸ਼ਕਤੀ ਨੇ ਨਿਰਾਸ਼ਾ ਨੂੰ ਝਕਝੋਰ ਦਿੱਤਾ ਅਤੇ ਗੁਜਰਾਤ ਖੜ੍ਹਾ ਹੀ ਨਹੀਂ ਹੋਇਆ, ਦੇਖਦੇ ਹੀ ਦੇਖਦੇ ਗੁਜਰਾਤ ਦੌੜਨ ਲੱਗਿਆ ਅਤੇ ਅੱਜ ਦੇਸ਼ ਨੂੰ ਗਤੀ ਦੇਣ ਦੀ ਤਾਕਤ ਦੇ ਨਾਲ ਅੱਗੇ ਵਧ ਰਿਹਾ ਹੈ। ਤੁਸੀਂ ਦੇਖੋ, ਜੋ ਕੱਛ ਮੌਤ ਦੀ ਚਾਦਰ ਓੜ ਕੇ ਸੋਇਆ ਸੀ, ਉਸ ਕੱਛ ਦੇ ਵਿਕਾਸ ਨੂੰ ਦੇਖਣ ਦੇ ਲਈ, ਕੱਛ ਦੀ ਜਾਹੋਜਲਾਲੀ ਦੇਖਣ ਦੇ ਲਈ, ਕੱਛ ਦੀ ਪ੍ਰਕਿਰਤੀ ਨੂੰ ਦੇਖਣ ਦੇ ਲਈ ਦੇਸ਼ ਅਤੇ ਦੁਨੀਆ ਇੱਥੇ ਕੱਛ ਵਿੱਚ ਆਉਂਦੀ ਹੈ। ਅਤੇ ਸਾਡੀ ਜਾਮਨਗਰ ਦੀ ਸੈਂਚੂਰੀ ਵਿੱਚ ਪੰਛੀ ਦੇਖਣ ਆਉਂਦੇ ਹਨ।

 

ਅੱਜ ਜਾਮਨਗਰ ਆਇਆ ਹਾਂ ਤਦ ਮੈਨੂੰ ਜਾਮਨਗਰ ਦੇ ਵਾਸੀਆਂ ਨੂੰ ਬੇਨਤੀ ਕਰਨੀ ਹੈ, ਹਾਲੇ ਦੋ ਮਹੀਨੇ ਪਹਿਲਾਂ ਹੀ ਕੱਛ ਦੇ ਭੁਜੀਯਾ ਡੂੰਗਰ ’ਤੇ ਭੂਚਾਲ ਵਿੱਚ ਜਿਨ੍ਹਾਂ ਲੋਕਾਂ ਨੂੰ ਅਸੀਂ ਗੁਆਇਆ, ਉਨ੍ਹਾਂ ਦੀ ਯਾਦ ਵਿੱਚ ਸਮ੍ਰਿਤੀਵਨ ਨਾਮ ਦਾ ਸਮਾਰਕ ਬਣਾਇਆ ਹੈ, ਅਦਭੁੱਤ ਸਮਾਰਕ ਬਣਿਆ ਹੈ। ਅਮਰੀਕਾ ਵਿੱਚ 9-11 ਦੇ ਬਾਅਦ ਪੁਆਇੰਟ ਜ਼ੀਰੋ ਦਾ ਜੋ ਕੰਮ ਹੋਇਆ ਹੈ ਨਾ, ਜਾਂ ਜਪਾਨ ਵਿੱਚ ਹਿਰੋਸ਼ੀਮਾ ਦਾ ਜੋ ਕੰਮ ਹੋਇਆ ਹੈ, ਉਸ ਦੇ ਬਾਅਦ ਜੋ ਸਮਾਰਕ ਬਣਿਆ ਹੈ ਉਸ ਤੋਂ ਜਰਾ ਵੀ ਘੱਟ ਨਹੀਂ।

 

ਐਸਾ ਗੁਜਰਾਤ ਦੇ ਭੂਚਾਲ ਵਿੱਚ ਜਿਨ੍ਹਾਂ ਲੋਕਾਂ ਨੂੰ ਗੁਆਇਆ ਉਨ੍ਹਾਂ ਦੀ ਸਮ੍ਰਿਤੀ ਵਿੱਚ ਇਹ ਸਮ੍ਰਿਤੀਵਨ ਬਣਿਆ ਹੈ। ਉਸ ਵਿੱਚ ਜਾਮਨਗਰ ਵਿੱਚ ਵੀ ਜਿਸ ਨੇ ਜਾਨ ਗੁਆਈ ਉਨ੍ਹਾਂ ਦੀ ਯਾਦ ਵੀ ਉੱਥੇ ਰੱਖੀ ਗਈ ਹੈ। ਇਸ ਲਈ ਮੇਰੀ ਬੇਨਤੀ ਹੈ ਕਿ ਜਿਨ੍ਹਾਂ ਪਰਿਵਾਰਾਂ ਨੇ ਆਪਣੇ ਸਵਜਨ ਗੁਆਏ ਸਨ, ਉਨ੍ਹਾਂ ਸਾਰਿਆਂ ਨੂੰ ਇੱਕ ਵਾਰ ਸਮ੍ਰਿਤੀਵਨ ਜਾਣਾ ਚਾਹੀਦਾ ਹੈ ਅਤੇ ਤੁਹਾਡੇ ਸਵਜਨ ਦਾ ਜਿੱਥੇ ਨਾਮ ਲਿਖਿਆ ਹੈ, ਉੱਥੇ ਫੁੱਲ ਚੜ੍ਹਾ ਕੇ ਆਉਣਾ ਇਤਨੀ ਬੇਨਤੀ ਹੈ। ਅਤੇ ਜਾਮਨਗਰ ਦੇ ਕਿਸੇ ਵੀ ਭਾਈ ਨੂੰ ਕੱਛ ਜਾਣਾ ਹੋਵੇ ਤਾਂ ਭੁਜ ਵਿੱਚ ਇਸ ਸਮ੍ਰਿਤੀਵਨ ਜਾਣਾ ਭੁੱਲਣਾ ਨਹੀਂ ਐਸੀ ਮੇਰੀ ਬੇਨਤੀ ਹੈ। 

 

ਭਾਈਓ-ਭੈਣੋਂ,

ਅੱਜ ਜਦੋਂ ਜਾਮਨਗਰ ਦੀ ਧਰਤੀ 'ਤੇ ਆਇਆ ਹਾਂ ਤਦ ਬਹੁਤ ਹੀ ਗੌਰਵ ਦੇ ਨਾਲ ਮੈਨੂੰ ਜਾਮ ਸਾਹਬ ਮਹਾਰਾਜਾ ਦਿਗਵਿਜੈ ਸਿੰਘ ਨੂੰ ਸ਼ਤ-ਸ਼ਤ ਨਮਨ ਕਰਨਾ ਹੈ। ਮਹਾਰਾਜਾ ਦਿਗਵਿਜੈ ਸਿੰਘ ਨੇ ਉਨ੍ਹਾਂ ਦੇ ਦਿਆਲੂ ਸੁਭਾਅ ਅਤੇ ਖ਼ੁਦ ਦੇ ਕੰਮ ਨਾਲ ਦੂਸਰੇ ਵਿਸ਼ਵਯੁੱਧ ਦੇ ਸਮੇਂ ਪੌਲੈਂਡ ਤੋਂ ਜੋ ਲੋਕਾਂ ਦੇ ਨਾਲ ਸੰਬੰਧ ਬਣਾਇਆ, ਉਨ੍ਹਾਂ ਦੇ ਨਾਗਰਿਕਾਂ ਨੂੰ ਇੱਕ ਵਾਤਸਲਯ ਮੂਰਤੀ ਬਣ ਕੇ ਬੜਾ ਕੀਤਾ। ਉਸ ਦਾ ਲਾਭ, ਉਸ ਦਾ ਫਾਇਦਾ ਅੱਜ ਵੀ ਪੂਰੇ ਹਿੰਦੁਸਤਾਨ ਨੂੰ ਮਿਲ ਰਿਹਾ ਹੈ। 

 

ਹਾਲੇ ਯੂਕ੍ਰੇਨ ਵਿੱਚ ਆਪਣੇ ਭਾਰਤ ਦੇ ਵਿਦਿਆਰਥੀ ਫਸੇ ਸਨ, ਹਜ਼ਾਰਾਂ ਵਿਦਿਆਰਥੀਆਂ ਨੂੰ ਬੰਬਾਂ ਅਤੇ ਗੋਲਿਆਂ ਵਿੱਚੋਂ ਬਾਹਰ ਲਿਆਉਣਾ ਪਿਆ ਸੀ। ਸੰਕਟ ਬੜਾ ਸੀ, ਪਰੰਤੂ ਜੋ ਕਈ ਅਸੀਂ ਸੰਬੰਧ ਵਿਕਸਿਤ ਕੀਤੇ ਸਨ ਉਸ ਦੇ ਕਾਰਨ ਬਾਹਰ ਲਿਆਏ। ਪਰੰਤੂ ਬਾਹਰ ਲਿਆਉਣ ਦੇ ਬਾਅਦ ਪੋਲੈਂਡ ਦੀ ਸਰਕਾਰ ਨੇ ਜੋ ਮਦਦ ਕੀਤੀ ਉਸ ਦਾ ਕਾਰਨ ਦਿਗਵਿਜੈ ਸਿੰਘ ਜੀ ਦਾ ਦਿਆਲੂ ਸੁਭਾਅ ਸੀ। ਸਾਡਾ ਪ੍ਰਯਤਨ ਹੈ ਕਿ ਜਾਮ ਸਾਹਬ ਦੇ ਸ਼ਹਿਰ ਨੂੰ ਵਿਕਾਸ ਦੀਆਂ ਨਵੀਆਂ-ਨਵੀਆਂ ਬੁਲੰਦੀਆਂ ’ਤੇ ਲੈ ਜਾਣਾ।

 

ਅਤੇ ਵਿਕਾਸ ਦੇ ਜਾਮਨਗਰ ਦੀ ਜਾਹੋਜਲਾਲੀ ਵਧਾ ਕੇ ਸਹੀ ਅਰਥ ਵਿੱਚ ਮਹਾਰਾਜਾ ਦਿਗਵਿਜੈ ਸਿੰਘ ਜੀ ਜਾਮ ਸਾਹਬ ਨੂੰ ਸੱਚੀ ਸ਼ਰਧਾਂਜਲੀ ਦੇਣ। ਅਤੇ ਵਰਤਮਾਨ ਵਿੱਚ ਜਾਮ ਸਾਹਬ ਖੱਤਰੁਤੁਲਯ ਸਿੰਘ ਜੀ ਉਨ੍ਹਾਂ ਦੇ ਤਾਂ ਮੇਰੇ ਉਪਰ ਬਹੁਤ ਅਸ਼ੀਰਵਾਦ ਰਹੇ ਹਨ। ਵਿੱਚੋਂ ਉਨ੍ਹਾਂ ਦੇ ਦਰਸ਼ਨ ਕਰਕੇ ਆਸ਼ੀਰਵਾਦ ਲੈਣ ਗਿਆ ਸੀ। ਅਸੀਂ ਸਾਰੇ ਉਨ੍ਹਾਂ ਦੇ ਉੱਤਮ ਸਿਹਤ ਅਤੇ ਲੰਬੀ ਉਮਰ ਦੇ ਲਈ ਹਮੇਸ਼ਾ ਪ੍ਰਾਰਥਨਾ ਕਰਦੇ ਰਹੇ।

 

ਅਤੇ ਉਨ੍ਹਾਂ ਦਾ ਮਾਰਗਦਰਸ਼ਨ ਸਾਨੂੰ ਮਿਲਦਾ ਰਹੇ। ਸਾਥੀਓ, ਜਾਮਨਗਰ ਕ੍ਰਿਕਟ ਦੀ ਦੁਨੀਆ ਵਿੱਚ ਆਪਣਾ ਝੰਡਾ ਗੜ੍ਹ ਕੇ ਰੱਖਿਆ ਹੈ। ਜਾਮਨਗਰ ਕ੍ਰਿਕਟ ਦੀ ਦੁਨੀਆ ਵਿੱਚ ਅੱਜ ਵੀ ਭਾਰਤ ਦਾ ਤਿਰੰਗਾ ਗੜ੍ਹ ਕੇ ਬੈਠਿਆ ਹੈ। ਜਾਮਨਗਰ ਅਤੇ ਸੌਰਾਸ਼ਟਰ ਦੇ ਖਿਡਾਰੀਆਂ ਨੇ ਕ੍ਰਿਕਟ ਵਿੱਚ ਬੜਾ ਦਮ ਦਿਖਾਇਆ ਹੈ। ਅਤੇ ਟਰਾਫੀ ਜਦੋਂ ਲੈਂਦੇ ਹਾਂ ਨਾ ਤਦ ਗੁਜਰਾਤ ਦੀ ਆਨ-ਬਾਨ-ਸ਼ਾਨ ਦਾ ਵਿਚਾਰ ਆਉਂਦਾ ਹੈ। ਇਤਨੀ ਸਾਰੀ ਪ੍ਰਤਿਭਾ ਨਾਲ ਭਰੀ, ਸੇਵਾ-ਭਾਵਨਾ ਨਾਲ ਧਰਤੀ ਨੂੰ ਨਮਨ ਕਰਕੇ ਹਮੇਸ਼ਾ ਆਨੰਦ ਅਤੇ ਖੁਸ਼ੀ ਹੁੰਦੀ ਹੈ। ਅਤੇ ਉਸ ਦੇ ਨਾਲ ਤੁਹਾਡੇ ਹਿਰਦੈ ਦੀ ਸੇਵਾ, ਨਿਰੰਤਰ ਸੇਵਾ ਕਰਨ ਦਾ ਜੋ ਮੇਰਾ ਪ੍ਰਣ ਹੈ ਨਾ ਉਹ ਵੀ ਮਜ਼ਬੂਤ ਹੁੰਦਾ ਹੈ।

 

ਭਾਈਓ-ਭੈਣੋਂ, 

ਹਾਲੇ ਭੂਪੇਂਦਰ ਭਾਈ ਵਰਣਨ ਕਰ ਰਹੇ ਸਨ ਪੰਚਸ਼ਕਤੀ ਦਾ। ਇਹ ਵਿਕਾਸ ਦੇ ਪੰਜ ਸੰਕਲਪ ਗੁਜਰਾਤ ਨੇ ਆਪਣੇ ਆਪ ਨੂੰ ਮਜ਼ਬੂਤ ​​ਕੀਤਾ ਹੈ, ਅਤੇ ਪੰਜ ਸੰਕਲਪ ਹਿਮਾਲਯ ਦੀ ਤਾਕਤ ਦੀ ਤਰ੍ਹਾਂ ਅੱਜ ਗੁਜਰਾਤ ਨੂੰ ਅੱਗੇ ਵਧਾ ਰਹੇ ਹਨ। ਪਹਿਲਾ ਸੰਕਲਪ ਜਨਸ਼ਕਤੀ, ਗਿਆਨਸ਼ਕਤੀ, ਜਲਸ਼ਕਤੀ, ਊਰਜਾਸ਼ਕਤੀ ਅਤੇ ਰੱਖਿਆਸ਼ਕਤੀ ਇਨ੍ਹਾਂ ਪੰਜ ਸੰਕਲਪਾਂ ਦੇ ਸਤੰਭ 'ਤੇ ਇਸ ਗੁਜਰਾਤ ਦੀ ਸ਼ਾਨਦਾਰ ਇਮਾਰਤ ਮਜ਼ਬੂਤੀ, ਮੱਕਮਤਾ ਦੇ ਨਾਲ ਨਵੀਆਂ ਉਚਾਈਆਂ ਸਰ ਕਰ ਰਹੀਆਂ ਹਨ। ਅਤੇ 20-25 ਸਾਲ ਪਹਿਲਾਂ ਸਾਡਾ ਕੀ ਹਾਲ ਸੀ ਭਾਈ, ਯਾਦ ਹੈ ਕਿਹੋ ਜਿਹਾ ਹਾਲ ਸੀ। 

 

ਗੁਜਰਾਤ ਦੇ ਜੋ 20-25 ਸਾਲ ਦੇ ਯੁਵਾ ਹਨ, ਜੋ ਬੱਚੇ ਜਨਮ ਲੈ ਰਹੇ ਹਨ, ਉਹ ਸਭ ਤਾਂ ਭਾਗਸ਼ਾਲੀ ਹਨ ਕਿ ਉਨ੍ਹਾਂ ਨੇ ਉਨ੍ਹਾਂ ਦੇ ਵੱਡਿਆਂ ਨੇ ਜੋ ਮੁਸੀਬਤਾਂ ਦੇਖੀਆਂ, ਉਹ ਮੁਸੀਬਤਾਂ ਉਨ੍ਹਾਂ ਦੇ ਨਸੀਬ ਵਿੱਚ ਨਹੀਂ ਆਉਣ ਦਿੱਤੀਆਂ। ਅਸੀਂ ਪੂਰੀ ਤਾਕਤ ਨਾਲ ਇਨ੍ਹਾਂ ਮੁਸੀਬਤਾਂ ਤੋਂ ਮੁਕਤੀ ਦੇ ਲਈ ਅਭਿਯਾਨ ਚਲਾਇਆ। ਅੱਜ ਮੈਂ ਰਸਤੇ ਵਿੱਚ ਦੇਖ ਰਿਹਾ ਸੀ, ਬਹੁਤ ਹੀ ਬੜੀ ਸੰਖਿਆ ਵਿੱਚ ਯੁਵਕ-ਯੁਵਤੀ ਖੜ੍ਹੇ ਸਨ। ਘਰ ਵਿੱਚ ਤੁਸੀਂ ਪੁੱਛ ਲੈਣਾ ਭਾਈਓ 20-25 ਸਾਲ ਪਹਿਲਾਂ ਜਾਮਨਗਰ ਅਤੇ ਕਾਠੀਆਵਾੜ ਦਾ ਕੀ ਹਾਲ ਸੀ।

 

ਇੱਥੇ ਖੇਤਾਂ ਵਿੱਚ ਪਾਣੀ ਦੇ ਲਈ ਕਿਤਨੀ ਹੀ ਮੁਸੀਬਤਾਂ ਦਾ ਸਾਹਮਣਾ ਕਰਨਾ ਪੈਂਦਾ ਸੀ, ਬੱਚੇ ਪਿਆਸੇ ਹੁੰਦੇ ਸਨ, ਤਾਂ ਮਾਂ ਨੂੰ ਘੜੇ ਲੈ ਕੇ ਤਿੰਨ-ਤਿੰਨ ਕਿਲੋਮੀਟਰ ਦੂਰ ਪਾਣੀ ਭਰਨ ਜਾਣਾ ਪੈਂਦਾ ਸੀ। ਐਸੇ ਦਿਨ ਅਸੀਂ ਦੇਖੇ ਹਨ ਭਾਈ। ਅਤੇ ਅੱਜ ਸਥਿਤੀ ਐਸੀ ਬਦਲੀ ਹੈ ਕਿ ਦੁੱਖ ਯਾਦ ਨਾ ਆਵੇ, ਘੰਟਿਆਂ ਤੱਕ ਟੈਂਕਰ ਆਵੇਗਾ, ਨਹੀਂ ਆਵੇਗਾ, ਆਵੇਗਾ ਤਾਂ ਉਸ ਦੀ ਲਾਈਨ ਵਿੱਚ ਖੜ੍ਹੇ ਰਹਿਣਾ ਅਤੇ ਉਸ ਵਿੱਚੋਂ ਕਿਤਨੀ ਵਾਰ ਟੈਂਕਰ ਦੇ ਕੋਲ ਪਹੁੰਚ ਤਾਂ ਬੋਲੇ ਕਿ ਭਾਈ ਪਾਣੀ ਖ਼ਤਮ ਹੋ ਗਿਆ ਪੂਰੇ ਕਾਠੀਆਵਾੜ ਦੀ ਇਹੀ ਦਸ਼ਾ ਸੀ।

 

ਇੱਕ ਜ਼ਮਾਨਾ ਐਸਾ ਸੀ ਮੈਨੂੰ ਬਰਾਬਰ ਯਾਦ ਹੈ, ਤਦ ਮੈਂ ਰਾਜਨੀਤੀ ਵਿੱਚ ਨਹੀਂ ਸੀ। ਤਦ ਮੈਂ ਅਖ਼ਬਾਰ ਵਿੱਚ ਇੱਕ ਫੋਟੋ ਦੇਖੀ ਸੀ, ਅਤੇ ਫੋਟੋ ਜਾਮਨਗਰ ਦੀ ਸੀ। ਅਤੇ ਫੋਟੋ ਕਿਹੜੀ ਸੀ? ਗੁਜਰਾਤ ਦੇ ਉਸ ਸਮੇਂ ਦੇ ਮੁੱਖ ਮੰਤਰੀ ਜਾਮਨਗਰ ਆਏ ਸਨ। ਖਾਸ ਕਿਸ ਦੇ ਲਈ, ਇੱਕ ਪਾਣੀ ਦੀ ਟੰਕੀ ਦੇ ਉਦਘਾਟਨ ਦੇ ਲਈ। ਅਤੇ ਉਸ ਪਾਣੀ ਦੀ ਟੰਕੀ ਦੇ ਉਦਘਾਟਨ ਦਾ ਸਮਾਚਾਰ ਅਖ਼ਬਾਰ ਦੇ ਪਹਿਲੇ ਪੰਨੇ 'ਤੇ ਛਪਿਆ ਸੀ।

 

ਅਤੇ ਅੱਜ ਮੇਰੇ ਇੱਕ ਪ੍ਰਵਾਸ ਵਿੱਚ  ਭੂਤਕਾਲ ਵਿੱਚ ਗੁਜਰਾਤ ਦਾ ਜੋ ਬਜਟ ਸੀ ਨਾ ਉਸ ਤੋਂ ਜ਼ਿਆਦਾ ਮੁੱਲ ਦਾ ਪ੍ਰੋਜੈਕਟ ਦਾ ਲੋਕਅਰਪਣ ਅਤੇ ਨੀਂਹ ਪੱਥਰ ਕਰ ਰਿਹਾ ਹਾਂ ਭਾਈਓ। ਇਸ ਨਾਲ ਪਤਾ ਚਲੇਗਾ ਕਿ ਗੁਜਰਾਤ ਨੂੰ ਹੁਣ ਕਿਸੇ ਵੀ ਹਾਲ ਵਿੱਚ ਅੱਗੇ ਜਾਣ ਦੀ ਗਤੀ ਨੂੰ ਰੁੱਕਣ ਨਹੀਂ ਦੇਣਾ। ਹੁਣ ਸਾਨੂੰ ਉੱਚਾਈ ’ਤੇ ਛਲਾਂਗ ਲਗਾਉਣੀ ਹੈ। ਅਤੇ ਸਾਨੂੰ ਸਿਰ ’ਤੇ  ਉਠਾ ਕੇ ਨਿਕਲਣਾ ਹੈ ਭਾਈਓ।

 

ਜਦੋਂ ਮੈਂ ਪਹਿਲੀ ਵਾਰ ਗੁਜਰਾਤ ਦੇ ਮੁੱਖ ਮੰਤਰੀ ਦੇ ਰੂਪ ਵਿੱਚ ਜ਼ਿੰਮੇਵਾਰੀ ਲਈ ਤਦ ਜਾਮਨਗਰ ਦੇ ਆਲੇ-ਦੁਆਲੇ ਦੇ ਸਾਡੇ ਵਿਧਾਇਕ ਜਦੋਂ ਆਉਂਦੇ ਸਨ ਤਦ ਉਹ ਕੀ ਲੈ ਕੇ ਆਉਂਦੇ ਸਨ ਪਤਾ ਹੈ, ਸਾਰੀਆਂ ਪਾਰਟੀਆਂ ਦੇ ਵਿਧਾਇਕ ਆਉਂਦੇ ਸਨ, ਐਸੀ ਮੰਗ ਆਉਂਦੀ ਸੀ ਕਿ ਸਾਹਬ ਰਾਹਤ ਕੰਮ ਜਲਦੀ ਸ਼ੁਰੂ ਕਰ ਦੋ। ਸਾਡੇ ਇੱਥੇ ਥੋੜ੍ਹੀ ਮਿੱਟੀ ਪਾਓ ਤਾਂ ਰੋਡ ਬਣ ਜਾਂਦਾ ਹੈ, ਕੱਚੀ ਮਿੱਟੀ ਦੇ ਰੋਡ ਦੀ ਮੰਗ ਵਿਧਾਇਕ ਕਰਦੇ ਸਨ, ਅੱਜ ਮੇਰਾ ਵਿਧਾਇਕ ਕਹਿੰਦਾ ਸਾਹਬ ਹੁਣ ਤਾਂ ਪੇਵਰ ਰੋਡ ਚਾਹੀਦੀ ਹੈ, ਪੇਵਰ।

 

ਸਾਹਬ ਹੁਣ ਪੱਟੀ ਨਹੀਂ, ਫੋਰਲੇਨ ਚਾਹੀਦੀ ਹੈ, ਇੱਕ ਜ਼ਮਾਨਾ ਸੀ ਪਾਣੀ ਕਿ ਗੱਲ ਆਵੇ ਤਦ ਵਿਧਾਇਕ ਕਹਿੰਦਾ ਸੀ, ਸਾਹਬ, ਮੇਰੇ ਵਿਸਤਾਰ ਵਿੱਚ ਹੈਂਡ ਪੰਪ ਪਾ ਦਿਓ। ਅਤੇ ਅੱਜ ਸੌਣੀ ਯੋਜਨਾ ਨਾਲ ਮਾਂ ਨਰਮਦਾ ਪੂਰੇ ਗੁਜਰਾਤ ਦੀ ਪਰਿਕ੍ਰਮਾ ਕਰਨ ਨਿਕਲੀ ਹੈ। ਭਾਈਓ ਇੱਕ ਜ਼ਮਾਨਾ ਸੀ ਅਸੀਂ ਮਾਂ ਨਰਮਦਾ ਦੀ ਪਰਿਕ੍ਰਮਾ ਕਰਕੇ ਪੁਨਯ ਕਮਾਉਂਦੇ ਸੀ, ਉਹ ਮਾਤਾ ਸਾਡੇ 'ਤੇ ਖੁਸ਼ ਹੋਈ ਹੈ ਅਤੇ ਉਹ ਗੁਜਰਾਤ ਦੇ ਕੋਨੇ-ਕੋਨੇ ਵਿੱਚ ਪਰਿਕ੍ਰਮਾ ਕਰ ਕੇ ਲੋਕਾਂ ਨੂੰ ਅਸ਼ੀਰਵਾਦ ਦੇ ਰਹੀ ਹੈ। ਨਵਚੇਤਨਾ ਦੇ ਰਹੀ ਹੈ, ਨਵਊਰਜਾ ਦੇ ਰਹੀ ਹੈ।

 

ਜਦੋਂ ਮੈਂ ਸੌਣੀ ਯੋਜਨਾ ਨੂੰ ਲਾਂਚ ਕੀਤਾ ਸੀ ਰਾਜਕੋਟ ਦੇ ਸਭਾਗ੍ਰਹਿ ਦੇ ਅੰਦਰ, ਉਸ ਸਮੇਂ ਵਿਰੋਧ ਕਰਨ ਵਾਲੇ ਹੋਣ ਉਨ੍ਹਾਂ ਨੂੰ ਮਜ਼ਾ ਨਹੀਂ ਆਇਆ। ਸ਼ੁਰੂ ਹੋ ਗਈਆਂ ਚੋਣਾਂ, ਆ ਗਿਆ ਲੱਗਦਾ ਹੈ ਇਹ ਮੋਦੀ ਨਵਾਂ ਲੈ ਕੇ ਆ ਗਏ। ਇਹ ਸੌਣੀ ਯੋਜਨਾ ਤਾਂ ਮੁਸ਼ਕਲ ਹੈ, ਤਦ ਮੈਂ ਕਿਹਾ ਭਾਈ ਤੁਸੀਂ ਹੈਂਡ ਪੰਪ ਤੋਂ ਅੱਗੇ ਸੋਚ ਹੀ ਨਹੀਂ ਸਕਦੇ, ਮੈਂ ਇਤਨੀ ਬੜੀ ਪਾਈਪਲਾਈਨ ਲਗਾਵਾਂਗਾ ਕਿ, ਉਸ ਵਿੱਚੋਂ ਮਾਰੂਤੀ ਕਾਰ ਵਿੱਚ ਤੁਸੀਂ ਸੈਰ ਕਰ ਸਕੋ, ਅਤੇ ਅੱਜ ਪਾਈਪ ਲਗੀ, ਅਤੇ ਸੌਣੀ ਯੋਜਨਾ ਜਲਾਸ਼ਯ ਭਰ ਰਹੇ ਹਨ, ਖੇਤ ਭਰ ਰਹੇ ਹਨ।

 

ਅਤੇ ਇਸ ਵਾਰ ਤਾਂ ਮੇਰੇ ਕਿਸਾਨ ਭਾਈਆਂ ਨੂੰ ਕਪਾਹ ਦੇ ਭਾਵ (ਕੀਮਤ), ਮੂੰਗਫਲੀ ਦੇ ਭਾਵ (ਕੀਮਤ) ਦੋਨੋਂ ਹੱਥਾਂ ਵਿੱਚ ਲੱਡੂ ਹਨ। ਪਹਿਲਾਂ ਕਦੇ ਵੀ ਐਸੇ ਭਾਵ ਨਹੀਂ ਮਿਲੇ ਭਾਈ, ਹੁਣ ਸਾਡੇ ਲਾਲਪੁਰ ਵਿੱਚ ਪਾਣੀ ਪਹੁੰਚਿਆ ਹੈ, ਲੱਖਾਂ ਹੈਕਟੇਅਰ ਧਰਤੀ ਨੂੰ ਪਾਣੀ ਮਿਲਿਆ ਹੈ। ਪਾਈਪਲਾਈਨ ਦੇ ਦੁਆਰਾ ਜਾਮਨਗਰ, ਦਾਰਿਕਾ, ਰਾਜਕੋਟ, ਪੋਰਬੰਦਰ ਦੇ ਲੱਖਾਂ ਲੋਕਾਂ ਨੂੰ ਸ਼ੁੱਧ ਪੀਣ ਦਾ ਪਾਣੀ ਮਿਲੇਗਾ।

 

ਗੁਜਰਾਤ ਵਿੱਚ ਜਲ ਜੀਵਨ ਮਿਸ਼ਨ ਉਸ ਦੇ ਲਈ ਜੋ ਕੰਮ ਹੋ ਰਿਹਾ ਹੈ ਅਤੇ ਜੋ ਗਤੀ ਦੇ ਨਾਲ ਕੰਮ ਹੋ ਰਿਹਾ ਹੈ ਉਸ ਦੇ ਲਈ ਭੂਪੇਂਦਰ ਭਾਈ ਅਤੇ ਉਨ੍ਹਾਂ ਦੀ ਟੀਮ ਨੂੰ ਮੇਰਾ ਅਭਿਨੰਦਨ ਹੈ ਕਿ ਭਾਰਤ ਸਰਕਾਰ ਦੀ ਯੋਜਨਾ ਨੂੰ ਤੇਜ਼ ਗਤੀ ਗੁਜਰਾਤ ਵਿੱਚ ਲਾਗੂ ਕਰਨ ਦਾ ਕੰਮ ਤੁਹਾਡੀ ਸਰਕਾਰ ਨੇ ਕੀਤਾ ਹੈ।

 

ਸਾਡੀਆਂ ਮਾਵਾਂ-ਭੈਣਾਂ ਦਾ ਅਸ਼ੀਰਵਾਦ ਮਿਲਿਆ ਹੈ ਕਿਉਂਕਿ ਪਾਣੀ ਦਾ ਪੂਰਾ ਬੋਝ ਮਾਵਾਂ-ਭੈਣਾਂ ਦੇ ਉੱਪਰ ਹੁੰਦਾ ਹੈ। ਘਰ ਵਿੱਚ ਮਹਿਮਾਨ ਆਉਣ ਵਾਲੇ ਹੋਣ ਅਤੇ ਪਾਣੀ ਦੀ ਪਰੇਸ਼ਾਨੀ ਹੋਵੇ ਤਦ ਸਭ ਤੋਂ ਬੜੀ ਚਿੰਤਾ ਮੇਰੀ ਮਾਂ- ਭੈਣਾਂ ਨੂੰ ਹੁੰਦੀ ਹੈ। ਅਤੇ ਇਹ ਮਾਵਾਂ-ਭੈਣਾਂ ਦੇ ਸਿਰਾਂ ਤੋਂ ਘੜਾ ਕੌਣ ਉਤਾਰੇ ਇਹ ਪੁੱਤਰ ਹੀ ਉਤਾਰੇਗਾ, ਭਾਈਓ। ਅੱਜ 100 ਪ੍ਰਤੀਸ਼ਤ ਪਾਈਪ ਨਾਲ ਪਾਣੀ ਪਹੁੰਚਾਉਣ ਦਾ ਕੰਮ ਅਸੀਂ ਕਰ ਰਹੇ ਹਾਂ, ਹਰ ਘਰ ਜਲ ਅਭਿਯਾਨ ਇਸ ਤੋਂ ਤਾਕਤ ਮਿਲਣ ਵਾਲੀ ਹੈ।


 

ਸਾਡੀ ਸਰਕਾਰ ਗ਼ਰੀਬਾਂ ਦੇ ਕਲਿਆਣ (ਭਲਾਈ) ਦੇ ਲਈ ਲਗਾਤਾਰ ਕੰਮ ਕਰ ਰਹੀ ਹੈ। ਇਸ ਕਰੋਨਾ ਕਾਲ ਵਿੱਚ ਸਾਡੀ ਪਹਿਲੀ ਚਿੰਤਾ ਦੇਸ਼ ਦੇ ਗ਼ਰੀਬਾਂ ਦੀ ਸੀ। ਅਸੀਂ ਨਿਰਣਯ ਲਿਆ ਕਿ ਕਿਸੇ ਗ਼ਰੀਬ ਦੇ ਘਰ ਵਿੱਚ ਚੁੱਲ੍ਹਾ ਨਾ ਜਲੇ ਐਸੀ ਸਥਿਤੀ ਨਹੀਂ ਚਾਹੀਦੀ, ਜਿਸ ਦੇ ਕਾਰਨ ਗ਼ਰੀਬ ਦੇ ਘਰ ਮੁਫ਼ਤ ਰਾਸ਼ਨ ਪਹੁੰਚਾ ਕੇ ਇਸ ਦੇਸ਼ ਦੇ 80 ਕਰੋੜ ਲੋਕਾਂ ਨੂੰ ਇੱਕ ਵੀ ਟਾਈਮ ਭੁੱਖਾ ਨਹੀਂ ਰਹਿਣ ਦਿੱਤਾ ।

 

ਅਤੇ ਆਪਣੇ ਇੱਥੇ ਤਾਂ ਅੰਨ ਦਾ ਇੱਕ ਦਾਣਾ ਖਾਇਆ ਹੋਵੇ  ਤਾਂ ਕੋਈ ਅਸ਼ੀਰਵਾਦ ਦੇਣਾ ਭੁੱਲਦਾ ਨਹੀਂ, ਅਤੇ ਮੈਨੂੰ ਦੇਸ਼ ਦੇ 80 ਕਰੋੜ ਲੋਕਾਂ ਦਾ ਅਸ਼ੀਰਵਾਦ ਮਿਲ ਰਿਹਾ ਹੈ, ਕੋਟਿ-ਕੋਟਿ ਅਸ਼ੀਰਵਾਦ ਮਿਲ ਰਿਹਾ ਹੈ। ਆਪ ਸਭ ਦਾ ਅਸ਼ੀਰਵਾਦ ਮਿਲ ਰਿਹਾ ਹੈ। ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਅੰਨ ਯੋਜਨਾ ਦਸੰਬਰ ਤੱਕ ਚੱਲਣ ਵਾਲੀ ਹੈ, ਕਿਸੇ ਵੀ ਸੰਕਟ ਦੇ ਸਮੇਂ ਗ਼ਰੀਬ ਦੇ ਘਰ ਵਿੱਚ ਚੁੱਲ੍ਹਾ ਨਹੀਂ ਬੁਝਣਾ ਚਾਹੀਦਾ।

 

ਅਤੇ ਦੂਸਰਾ ਵਨ ਨੇਸ਼ਨ ਵਨ ਰਾਸ਼ਨ ਕਾਰਡ, ਹੁਣ ਸਾਡਾ ਜਾਮਨਗਰ, ਪਹਿਲਾਂ ਤਾਂ ਜਾਮਨਗਰ ਦੀ ਪਹਿਚਾਣ ਬਹੁਤ ਹੀ ਛੋਟੀ ਸੀ। ਜੈਸੇ ਛੋਟੀ ਕਾਸ਼ੀ ਕਹੇ ਵੈਸੇ ਹੀ ਜਾਮਨਗਰ ਵੀ ਛੋਟੀ ਹੀ ਲੱਗਦਾ ਸੀ। ਅੱਜ ਤਾਂ ਪਿੰਡ ਦੀ ਭਾਸ਼ਾ ਵਿੱਚ ਕਹੀਏ ਤਾਂ ਸਾਡਾ ਜਾਮਨਗਰ ਪੰਚਰੰਗੀ ਹੋ ਗਿਆ ਹੈ ਪੰਚਰੰਗੀ। ਅਤੇ ਸ਼ਹਿਰੀ ਭਾਸ਼ਾ ਵਿੱਚ ਕਹੀਏ ਤਾਂ ਕੌਸਮੋਪੋਲਿਟਨ ਪੂਰਾ ਜ਼ਿਲ੍ਹਾ ਕੌਸਮੋਪੋਲਿਟਨ ਹੋ ਗਿਆ ਹੈ। ਦੇਸ਼ਭਰ ਦੇ ਕੰਮ ਕਰਨ ਵਾਲੇ ਲੋਕ ਜਾਮਨਗਰ ਜ਼ਿਲ੍ਹੇ ਵਿੱਚ ਰੋਜ਼ੀ-ਰੋਟੀ ਕਮਾਉਂਦੇ ਹਨ।


 

ਕਿਸੇ ਨੂੰ ਭੁੱਖਾ ਨਾ ਰਹਿਣਾ ਪਵੇ ਉਸ ਦੇ ਲਈ ਵਨ ਨੇਸ਼ਨ ਵਨ ਟੈਕਨੋਲੋਜੀ ਦੇ ਦੁਆਰਾ ਬਿਹਾਰ ਤੋਂ ਆਇਆ ਹੋਵੇ, ਉੱਤਰ ਪ੍ਰਦੇਸ਼ ਤੋਂ ਆਇਆ ਹੋਵੇ, ਮਹਾਰਾਸ਼ਟਰ ਤੋਂ ਆਇਆ ਹੋਵੇ, ਆਂਧਰਾ ਪ੍ਰਦੇਸ਼ ਤੋਂ ਆਇਆ ਹੋਵੇ, ਤੇਲੰਗਾਨਾ ਤੋਂ ਆਇਆ ਹੋਵੇ, ਕਰਨਾਟਕ ਤੋਂ ਆਇਆ ਹੋਵੇ, ਉਸੇ ਰਾਸ਼ਨ ਦੀ ਦੁਕਾਨ ਵਿੱਚ ਉਸ ਦੇ ਪਿੰਡ ਵਿੱਚ ਕਾਰਡ ਹੋਵੇ ਫਿਰ ਵੀ ਉਸ ਨੂੰ ਰਾਸ਼ਨ ਮਿਲਦਾ ਰਹੇ ਐਸਾ ਕੰਮ ਹੋਇਆ ਹੈ ਜਿਸ ਨਾਲ ਉਸ ਦੇ ਘਰ ਦਾ ਚੁੱਲ੍ਹਾ ਜਲਦਾ ਰਹਿਣਾ ਚਾਹੀਦਾ ਹੈ, ਐਸਾ ਕੰਮ ਅਸੀਂ ਕੀਤਾ ਹੈ।

 

ਜਾਮਨਗਰ ਦਾ ਨਾਮ ਤਾਂ ਓਇਲ ਰਿਫਾਇਨਰੀ ਹੈ, ਓਇਲ ਇਕੋਨੌਮੀ ਕਿਤਨਾ ਬੜਾ ਊਰਜਾ ਦਾ ਖੇਤਰ ਦੇਸ਼ ਦਾ 35 ਪ੍ਰਤੀਸ਼ਤ ਕਰੂਡ ਓਇਲ ਇਹ ਮੇਰੀ ਜਾਮਨਗਰ ਦੀ ਧਰਤੀ 'ਤੇ ਰਿਫਾਇੰਡ ਹੁੰਦਾ ਹੈ, ਕਿਹੜਾ ਜਾਮਨਗਰਵਾਸੀ ਹੈ ਜਿਸ ਦਾ ਸਿਰ ਉੱਚਾ ਨਾ ਹੁੰਦਾ ਹੋਵੇ। ਜਾਮਨਗਰ ਵਿੱਚ ਉਦਯੋਗਿਕ ਵਿਕਾਸ  ਦੇ ਲਈ ਨਰੇਂਦਰ ਅਤੇ ਭੂਪੇਂਦਰ ਕਿ ਡਬਲ ਇੰਜਣ ਸਰਕਾਰ ਬਰਾਬਰ ਕੰਮ ਵਿੱਚ ਲੱਗ ਗਈ ਹੈ।

 

20 ਸਾਲ ਪਹਿਲਾਂ ਆਪਣੇ ਸ਼ਹਿਰ ਦੀ ਟ੍ਰੈਫਿਕ ਦਾ ਕੀ ਹਾਲ ਸੀ ਭਾਈ। ਹੁਣ ਜਾਮਨਗਰ ਵਿੱਚ ਰੋਡ ਚੌੜੇ ਹੋਣ, ਉਸ ਦੀ ਵਿਵਸਥਾ ਵਿਕਸਿਤ ਹੋਵੇ, ਓਵਰਬ੍ਰਿਜ ਬਣੇ, ਓਵਰਪਾਸ ਬਣੇ, ਫਲਾਈਓਵਰ ਬਣੇ ਵਧਦੇ ਸ਼ਹਿਰ ਦੀ ਸਮ੍ਰਿੱਧੀ ਦੇ ਨਾਲ-ਸਾਧਾਰਣ ਮਾਨਵੀ ਦੀ ਸੁਵਿਧਾ ਵਧੇ ਉਸ ਦੇ ਲਈ ਵੀ ਕੰਮ ਕਰ ਰਹੇ ਹਨ ਅਤੇ ਸਮੁੰਦਰ ਕਿਨਾਰੇ ਗੁਜਰਾਤ ਦੇ ਪੱਛਮ ਛੋਰ ’ਤੇ ਇੱਕ ਕੋਨੇ ਵਿੱਚ ਬੈਠਿਆ ਇਕੱਲਾ ਜਾਮਨਗਰ ਅੱਜ ਦੇ ਯੁੱਗ ਵਿੱਚ ਸਾਨੂੰ ਪਾਲ ਰਿਹਾ ਹੈ।

 

ਜਾਮਨਗਰ ਹਿੰਦੁਸਤਾਨ ਦੇ ਕੋਨੇ-ਕੋਨੇ ਨਾਲ ਜੁੜਿਆ ਹੋਣਾ ਚਾਹੀਦਾ ਹੈ, ਅਤੇ ਇਸ ਲਈ 26 ਹਜ਼ਾਰ ਕਰੋੜ ਦੇ ਖਰਚ ਨਾਲ ਅੰਮ੍ਰਿਤਸਰ, ਬਠਿੰਡਾ, ਜਾਮਨਗਰ ਇਹ ਕੋਰੀਡੋਰ ਦਾ ਨਿਰਮਾਣ ਹੋ ਰਿਹਾ ਹੈ। ਇਹ ਕੋਰੀਡੋਰ ਜਾਮਨਗਰ ਦੇ ਪੂਰੇ ਭਾਰਤ ਦੇ ਉੱਤਰ ਭਾਰਤ ਵਿੱਚ ਮਜ਼ਬੂਤੀ ਦਿਵਾਉਣ ਦਾ ਕੰਮ ਕਰਨ ਵਾਲਾ ਹੈ। ਇੱਥੇ ਦੀ ਤਾਕਤ, ਇੱਥੇ ਦਾ ਉਤਪਾਦਨ, ਇੱਥੇ ਦੇ ਜੋ ਛੋਟੇ-ਵੱਡੇ ਉਦਯੋਗ ਧੰਦੇ ਜੋ ਹਨ ਉਨ੍ਹਾਂ ਸਭ ਦੀ ਪਹਿਚਾਣ ਸਮੱਗਰ ਉੱਤਰ ਭਾਰਤ ਵਿੱਚ ਇਹ ਇੱਕ ਰੇਲਵੇ ਟ੍ਰੈਕ ਦੁਆਰਾ ਤਾਕਤ ਪ੍ਰਾਪਤ ਕਰਨ ਵਾਲੀ ਹੈ। ਪੰਜਾਬ, ਹਰਿਆਣਾ, ਰਾਜਸਥਾਨ, ਗੁਜਰਾਤ, ਉੱਤਰ ਪ੍ਰਦੇਸ਼ ਹੋਵੇ, ਉੱਤਰਾਖੰਡ ਹੋਵੇ, ਹਿਮਾਚਲ ਹੋਵੇ ਯਾਨੀ ਇੱਕ ਕੋਰੀਡੋਰ ਦੇ ਦੁਆਰਾ ਗੁਜਰਾਤ ਦੇ ਵਪਾਰ-ਧੰਦੇ ਅਤੇ ਇੱਥੇ ਦੇ ਉਤਪਾਦਨ ਘੱਟ ਤੋਂ ਘੱਟ ਖਰਚ ਵਿੱਚ, ਇੰਨਾ ਹੀ ਨਹੀਂ ਇੱਥੇ ਦੀਆਂ ਸਬਜ਼ੀਆਂ ਅਤੇ ਫਲ ਵੀ ਉੱਤਰ ਭਾਰਤ ਤੱਕ ਪਹੁੰਚਣ ਵਾਲੀ ਹੈ। ਆਪਣੇ ਗੁਜਰਾਤੀਆਂ ਦੀ ਇੱਕ ਖੂਬੀ ਹੈ, ਕਿ ਜੋ ਬਿਨਾ ਕੰਮ ਦੀਆਂ ਚੀਜ਼ਾਂ ਹੈ ਉਸ ਦਾ ਵੀ ਸਦਉਪਯੋਗ ਕਰਨ ਵਿੱਚ ਅਸੀਂ ਮਾਸਟਰ ਹਾਂ। ਆਮ ਰਸ ਖਾਇਆ ਹੋਵੇ ਤਾਂ ਗੁਠਲੀ ਵਿੱਚੋਂ ਮੁਖਵਾਸ ਬਣਾਓ, ਕੁਝ ਵੀ ਬਿਗੜਣ ਨਹੀਂ ਦਿੰਦੇ। ਆਪਣੇ ਹਈਪਰ ਵਿੱਚ 40 ਮੈਗਾਵਾਟ ਦਾ ਸੋਲਰ ਪਾਵਰ ਪ੍ਰੋਜੈਕਟ ਇਸ ਦਾ ਉੱਤਮ ਉਦਾਹਰਣ ਹੈ। ਜੋ ਜ਼ਮੀਨ ਵੇਸਟਲੈਂਡ ਗਿਨੀ ਜਾਂਦੀ ਸੀ ਅਜਿਹੀ ਜ਼ਮੀਨ ‘ਤੇ ਇਹ ਕਰਤਬ ਕਰਕੇ ਦਿਖਾਇਆ ਹੈ ਭਾਈ। ਯਾਨੀ ਕਿ ਨਦੀ-ਨਾਲੇ ਕਿਨਾਰੇ ਦੀ ਜੋ ਜਗ੍ਹਾਂ ਹੋਵੇ, ਜਿਸ ਦਾ ਉਪਯੋਗ ਨਹੀਂ ਹੁੰਦਾ, ਉਸ ਨੂੰ ਵੀ ਅਸੀਂ ਉਪਯੋਗ ਵਿੱਚ ਲੈ ਲਿਆ।

ਸਾਥੀਓ,

ਗੱਲ ਚਾਹੇ ਕਿਸਾਨਾਂ ਦੇ ਕਲਿਆਣ ਦੀ ਹੋਵੇ, ਕਿ ਗਰੀਬਾਂ ਦੇ ਜੀਵਨ ਨੂੰ ਬਿਹਤਰ ਬਣਾਉਣਾ ਹੋਵੇ, ਉਦਯੋਗਾਂ ਦਾ ਵਿਕਾਸ ਹੋਵੇ, ਜਾਂ ਫਿਰ ਇਨਫ੍ਰਾਸਟ੍ਰਕਚਰ ਦੀ ਸੁਵਿਧਾ ਵਧਾਉਣਾ ਹੋਵੇ। ਹਰ ਖੇਤਰ ਵਿੱਚ ਗੁਜਰਾਤ ਨੇ ਵਿਕਾਸ ਦੀ ਨਵੀਂ ਮਿਸਾਲ ਹਾਸਲ ਕੀਤੀ ਹੈ। ਅਤੇ ਜਾਮਨਗਰ ਨੇ ਤਾਂ ਵੈਸ਼ਵਿਕ ਪੱਧਰ ‘ਤੇ ਆਪਣੀ ਪਹਿਚਾਣ ਬਣਾਈ ਹੈ। ਜਾਮਨਗਰ ਵਿੱਚ WHO, ਕੋਰੋਨਾ ਦੇ ਕਾਰਨ ਲੋਕ WHO ਨੂੰ ਪਹਿਚਾਣਨ ਲਗੇ ਹਨ, ਇਸ WHO ਦਾ ਸੈਂਟਰ ਫਾਰ ਗਲੋਬਲ ਟ੍ਰੈਡਿਸ਼ਨਲ ਮੈਡੀਸਿਨ ਆਪਣੇ ਜਾਮਨਗਰ ਵਿੱਚ ਹੈ। ਜਾਮਨਗਰ ਵਿੱਚ ਆਯੁਰਵੈਦ ਯੂਨੀਵਰਸਿਟੀ ਸੀ ਉਸ ਦੇ ਉੱਪਰ ਇਹ ਨਵਾਂ ਮੁਕਟ ਚੜ੍ਹ ਗਿਆ ਹੈ ਭਾਈ। ਅੱਜ ਜਾਮਨਗਰ ਦੀ ਆਯੁਰਵੈਦ ਯੂਨੀਵਰਸਿਟੀ ਨੂੰ ਰਾਸ਼ਟਰੀ ਯੂਨੀਵਰਸਿਟੀ ਦਾ ਸਥਾਨ ਮਿਲ ਗਿਆ ਹੈ।

 

ਸਾਡਾ ਜਾਮਨਗਰ ਯਾਨੀ ਛੋਟੀ ਕਾਸ਼ੀ ਤਾਂ ਹੈ ਪਰੰਤੂ ਸਾਡਾ ਜਾਮਨਗਰ ਸੌਭਾਗਯ ਨਗਰ ਦੇ ਰੂਪ ਵਿੱਚ ਵੀ ਪਹਿਚਾਣਿਆ ਜਾਂਦਾ ਹੈ। ਸਾਡੇ ਜਾਮਨਗਰ ਵਿੱਚ ਸਿੰਦੁਰ, ਚੁੜੀਆਂ, ਬਿੰਦੀ, ਬਾਂਧਨੀ ਇਹ ਸਭ ਸਾਡੇ ਸੌਭਾਗਯ ਨਗਰ ਦੀ ਪਹਿਚਾਣ ਹੈ। ਅਤੇ ਸਾਡੀ ਸਰਕਾਰ ਨੇ ਤਾਂ ਗੁਜਰਾਤ ਦੀ ਬਾਂਧਨੀ ਕਲਾ ਦਾ ਵਿਕਾਸ ਕਰਨ ਦੇ ਲਈ ਕਈ ਨਵੇਂ ਇਨਸੈਂਟਿਵ ਦਿੱਤੇ ਹਨ। ਹਸਤਕਲਾ ਸੇਤੁ ਯੋਜਨਾ ਦੇ ਦੁਆਰਾ, ਜਾਮਨਗਰ ਦੀ ਬ੍ਰਾਸ ਇੰਡਸਟ੍ਰੀ ਸਰਕਾਰ ਦੀਆਂ ਅਨੇਕ ਯੋਜਨਾਵਾਂ ਨਾਲ ਫਲੇ-ਫੂਲੇ, ਮੈਨੂੰ ਯਾਦ ਹੈ ਮੈਂ ਨਵਾਂ-ਨਵਾਂ ਪ੍ਰਧਾਨ ਮੰਤਰੀ ਬਣਿਆ, ਉਸ ਸਮੇਂ ਜਾਮਨਗਰ ਵਿੱਚ ਚਿੰਤਾ ਦਾ ਸਮਾਚਾਰ ਆਉਂਦਾ, ਸਾਰੇ ਭਾਈ ਮੈਨੂੰ ਮਿਲਣ ਆਉਂਦੇ ਸਨ। ਤਦ ਬ੍ਰਾਸ ਉਦਯੋਗ ਨੂੰ ਚਿੰਤਾ ਵਿੱਚੋਂ ਬਾਹਰ ਕੱਢ ਕੇ ਅਸੀਂ ਅੱਗੇ ਵਧੇ ਹਾਂ।

ਭਾਈਓ-ਭੈਣੋਂ,

ਸਾਡਾ ਜਾਮਨਗਰ ਹੋਵੇ, ਰਾਜਕੋਟ ਹੋਵੇ, ਇਹ ਮੇਰੇ ਕਾਠੀਯਾਵਾੜ ਦੇ ਇੰਜੀਨੀਅਰਿੰਗ ਉਦਯੋਗ ਦੀ ਤਾਕਤ ਹੈ ਨਾ ਉਹ ਛੋਟੀ ਪਿਨ ਵੀ ਬਣਾਉਂਦੇ  ਅਤੇ ਏਅਰਕ੍ਰਾਫਟ ਦੇ ਸਪੇਅਰ ਪਾਰਟਸ ਵੀ ਇੱਥੋਂ ਬਣ ਕੇ ਜਾਂਦੇ ਹਨ ਇਹ ਤਾਕਤ ਅਸੀਂ ਇੱਥੇ ਖੜੀ ਕੀਤੀ ਹੈ।

 

ਸਾਥੀਓ,

ਦੇਸ਼ ਵਿੱਚ ਵਪਾਰ-ਕਾਰੋਬਾਰ ਕਰਨਾ ਅਸਾਨ ਬਣਿਆ ਹੈ। ਪਰੇਸ਼ਾਨੀ ਘੱਟ ਤੋਂ ਘੱਟ ਆਵੇ, ਸਰਕਾਰ ਦੀ ਦਖਲ ਘੱਟ ਹੋਵੇ ਇਹੀ ਮੇਰਾ ਸਭ ਤੋਂ ਵੱਡਾ ਮਕਸਦ ਹੈ। ਛੋਟੇ-ਛੋਟੇ ਉਦਯੋਗ ਹਨ ਉਸ ਵਿੱਚੋਂ ਸਰਕਾਰ ਦੀ ਦਖਲ ਘੱਟ ਤੋਂ ਘੱਟ ਹੋਵੇ ਉਹੀ ਮੇਰੀ ਪ੍ਰਾਥਮਿਕਤਾ ਹੈ। ਪਹਿਲਾਂ ਤਾਂ ਸਰਕਾਰ ਵਿੱਚ ਇਹ ਕੰਮ ਮੰਗੋ ਤਾਂ ਫਿਰ ਤੋਂ ਇੱਕ ਫੋਰਮ ਭਰੋ, ਦੂਸਰਾ ਕੰਮ ਮੰਗੋ ਤਾਂ ਇਹ ਫੋਰਮ ਭਰੋ ਇੰਨੇ ਫੋਰਮ ਭਰੋ ਕਿ ਕਾਰਖਾਨਾ ਵਿੱਚ ਕਾਰਕੂਨ ਰੱਖੋ ਤਾਂ ਵੀ ਖਤਮ ਨਾ ਹੋਵੇ। ਉਹ ਸਿਰਫ ਫੋਰਮ ਹੀ ਭਰਿਆ ਕਰੇ, ਪਰੰਤੂ ਤੁਹਾਨੂੰ ਜਾਣ ਕੇ ਆਨੁੰਦ ਹੋਵੇਗਾ, ਖਾਸ ਤੌਰ ‘ਤੇ ਛੋਟੇ-ਛੋਟੇ ਉਦਯੋਗਕਾਰਾਂ ਨੂੰ ਆਨੰਦ ਹੋਵੇਗਾ ਕਿ 33 ਹਜ਼ਾਰ ਛੋਟੇ-ਛੋਟੇ compliance ਮੰਗਦੀ ਸੀ ਜੋ ਸਰਕਾਰ ਉਸ ਨੂੰ ਮੈਂ ਰੱਦ ਕਰ ਦਿੱਤਾ। ਅਤੇ ਇਸ ਦਾ ਸਭ ਤੋਂ ਵੱਡਾ ਲਾਭ ਸਾਡੇ MSME ਸੈਕਟਰ ਨੂੰ ਹੋਇਆ। ਇਸ ਦੇ ਇਲਾਵਾ ਕਾਇਦੇ-ਕਾਨੂੰਨ। ਪਹਿਲਾਂ ਦੀ ਸਰਕਾਰ ਕੀ ਕਰਦੀ ਸੀ ਉਸ ਤੋਂ ਭਗਵਾਨ ਬਚਾਵੇ। ਆਪਣੇ ਇੱਥੇ ਅਜਿਹੇ ਕਾਇਦੇ ਸਨ ਕਿ ਤੁਹਾਡੇ ਇੱਥੇ ਕਾਰਖਾਨੇ ਹੋਣ ਅਤੇ ਉਸ ਵਿੱਚ ਟੌਇਲੇਟ-ਬਾਥਰੂਪ ਹੋਣ, ਪਰੰਤੂ ਉਸ ਵਿੱਚ ਹਰ ਛੇ ਮਹੀਨੇ ਵਿੱਚ ਚੂਨਾ ਨਾ ਕੀਤਾ ਹੋਵੇ, ਅਤੇ ਸਰਕਾਰ ਨੂੰ ਕੁਝ ਗਲਤ ਲਗਿਆ ਤਾਂ ਛੇ ਮਹੀਨੇ ਦੀ ਸਜਾ ਬੋਲੋ।

 

ਇੰਝ ਤਾਂ ਕਿੰਨੇ ਸਾਰੇ ਨਿਯਮ ਸਨ, ਅੰਗ੍ਰੇਜਾਂ ਦੇ ਜ਼ਮਾਨੇ ਦੇ ਕਾਇਦੇ ਚਲਦੇ ਸਨ। ਮੈਨੂੰ ਮੇਰੇ ਦੇਸ਼ ਦੇ ਵਪਾਰੀ ਆਲਮ ਨੂੰ ਜੇਲ ਵਿੱਚ ਨਹੀਂ ਧਕੇਲਨਾ, ਦੋ ਹਜ਼ਾਰ ਜਿੰਨੇ ਕਾਇਦੇ ਤਾਂ ਮੈਂ ਖਤਮ ਕੀਤੇ ਹਨ। ਅਤੇ ਇੱਥੇ ਬੈਠੇ ਵਪਾਰੀ ਮਿੱਤਰਾਂ ਦੇ ਧਿਆਨ ਵਿੱਚ ਹੋਰ ਕੋਈ ਕਾਨੂੰਨ ਹੋਵੇ ਤਾਂ ਮੈਨੂੰ ਦੱਸਣ ਮੈਂ ਨੱਕੀ ਕੀਤਾ ਹੈ। ਗੱਲ-ਗੱਲ ਵਿੱਚ ਜੇਲ ਵਿੱਚ ਬੰਦ ਕਰ ਦਵੋ, ਇਹ ਗੁਲਾਮੀ ਦੀ ਮਾਨਸਿਕਤਾ ਵਿੱਚੋਂ ਖੜੀਆਂ ਹੋਈਆ ਗੱਲਾਂ ਹਨ, ਉਸ ਵਿੱਚੋਂ ਮੈਨੂੰ ਸ਼ਕਤੀ ਦਿਵਾਉਣ ਦਾ ਮੈਂ ਅਭਿਯਾਨ ਚਲਾਇਆ ਹੈ। ਅਤੇ ਇਹ ਅਭਿਯਾਨ ਚਾਲੂ ਰਹਿਣ ਵਾਲਾ ਹੈ। ‘ਈਜ਼ ਆਵ੍ ਡੂਇੰਗ ਬਿਜ਼ਨਸ’ ਇਹ ਮੇਰੀ ਸਰਕਾਰ ਜਿੰਨਾ ਭਾਰ ਦਿੰਦੀ ਹੈ ਨਾ, ਉਸ ਦੀ ਪਹਿਲਾਂ ਗਿਣਤੀ ਹੀ ਨਹੀਂ ਸੀ।

 

ਕਿਉਂਕਿ ਹਰ ਇੱਕ ਨੂੰ ਟੰਗ ਅੜਾਉਣ ਨੂੰ ਇਸ ਟੇਬਲ ‘ਤੇ ਜਾਓ, ਉਸ ਟੇਬਲ ‘ਤੇ ਜਾਓ। ਇੱਥੇ ਆਰਤੀ ਕਰੋ, ਉੱਥੇ ਪੂਜਾ ਕਰੋ, ਉੱਥੇ ਪ੍ਰਸਾਦ ਚੜ੍ਹਾਓ ਇਹੀ ਚਲਦਾ ਸੀ। ਈਜ਼ ਆਵ੍ ਡੂਇੰਗ ਵਿੱਚ ਕਾਇਦੇ ਵਿੱਚ ਰਹਿ ਕੇ ਨਿਯਮ ਬਦਲੇ ਜਿਸ ਦੇ ਕਾਰਨ ਦੁਨੀਆਭਰ ਵਿੱਚ ਜੋ ਆਪਣੀ ਰੈਂਕਿੰਗ ਸੀ ਨਾ ਉਸ ਵਿੱਚ ਜ਼ਬਰਦਸਤ ਉਛਾਲ ਆਇਆ। ਪਹਿਲਾਂ ਜਦੋਂ ਮੈਂ 2014 ਵਿੱਚ ਆਇਆ, ਪ੍ਰਧਾਨ ਮੰਤਰੀ ਦੇ ਰੂਪ ਵਿੱਚ ਤੁਸੀਂ ਸੇਵਾ ਕਰਨ ਭੇਜਿਆ, ਤਦ ਭਾਰਤ 142 ਕ੍ਰਮਾਂਕ ‘ਤੇ ਸੀ, ਪੰਜ-ਛੇ ਵਰ੍ਹੇ ਮਿਹਨਤ ਕਰਕੇ ਹਾਲੇ ਅਸੀਂ ਦੋੜਦੇ-ਦੋੜਦੇ 63ਵੇਂ ਨੰਬਰ ‘ਤੇ ਪਹੁੰਚ ਗਏ ਹਨ। ਅਤੇ ਹਾਲੇ ਵੀ ਜੋਰ ਲਗਾਵਾਂਗੇ ਤਾਂ 50 ਤੋਂ ਹੇਠਾਂ ਵੀ ਜਾ ਸਕਦੇ ਹਾਂ ਭਾਈ। ਇੰਨਾ ਵੱਡਾ ਸੁਧਾਰ ਇਹ ਮਾਤਰ ਕਾਗਜ਼ ‘ਤੇ ਨਹੀਂ, ਛੋਟੇ-ਵੱਡੇ ਵਪਾਰੀ ਨੂੰ ਇਸ ਦਾ ਲਾਭ ਮਿਲੇ ਧਰਤੀ ‘ਤੇ ਉਸ ਦਾ ਲਾਭ ਮਿਲੇ ਅਜਿਹਾ ਕੰਮ ਹੋਇਆ ਹੈ।

 

ਭਾਰਤ ਦੀ ਸਥਿਤੀ ਦੁਨੀਆ ਵਿੱਚ ਦੇਖੋ ਸਾਹਬ, ਕਿੰਨੇ ਲੋਕਾਂ ਦੀ ਸਵੇਰ ਦੀ ਚਾਹ ਬਿਗੜ ਜਾਂਦੀ ਹੋਵੇਗੀ। ਦੁਨੀਆ ਭਰ ਦੇ ਲੋਕ ਲਿਖਦੇ ਹਨ, ਵਰਲਡ ਬੈਂਕ ਲਿਖੇ, ਆਈ.ਐੱਮ.ਐੱਫ ਲਿਖੇ, ਵੱਡੇ-ਵੱਡੇ ਅਰਥਵਿਅਕਤਾ ਲਿਖਦੇ ਹਨ ਕਿ ਭਾਰਤ ਜਦੋਂ ਪੂਰੀ ਦੁਨੀਆ ਡੁੱਬ ਰਹੀ ਹੈ, ਇੰਗਲੈਂਡ ਵਿੱਚ ਬੀਤੇ 50 ਵਰ੍ਹਿਆਂ ਵਿੱਚ ਦੇਖੀ ਨਹੀਂ ਅਜਿਹੀ ਮਹਿੰਗਾਈ, ਅਮਰੀਕਾ ਵਿੱਚ ਬੀਤੇ 45 ਵਰ੍ਹਿਆਂ ਵਿੱਚ ਦੇਖੀ ਨਹੀਂ ਅਜਿਹੀ ਮਹਿੰਗਾਈ। ਵਿਕਾਸ ਦਰ ਬੈਠ ਗਿਆ ਹੈ, ਵਿਆਜ ਦਰ ਵਧ ਗਏ ਹਨ। ਪੂਰੀ ਦੁਨੀਆ ਵਿੱਚ ਆਰਥਿਕ ਖੇਤਰ ਵਿੱਚ ਉਥਲ-ਪਾਥਲ ਮਚ ਗਈ ਹੈ। ਉਸ ਵਿੱਚ ਇੱਕਮਾਤਰ ਭਾਰਤ ਹੈ ਭਾਈ ਤੇਜ਼ ਗੀਤ ਨਾਲ ਮੱਕਮਤਾ ਤੋਂ ਡਗ ਅੱਗੇ ਰੱਖ ਰਿਹਾ ਹੈ। 2014 ਪਹਿਲਾਂ ਭਾਰਤ ਦੁਨੀਆ ਵਿੱਚ ਅਰਥਵਿਵਸਥਾ ਵਿੱਚ 10ਵੇਂ ਨੰਬਰ ‘ਤੇ ਸੀ, ਅਤੇ ਇੰਨੇ ਛੋਟੇ ਸਮੇਂ ਵਿੱਚ 10 ਤੋਂ ਛਲਾਂਗ ਲਗਾ ਕੇ 5ਵੇਂ ਨੰਬਰ ‘ਤੇ ਪਹੁੰਚ ਗਏ।

 

ਦੁਨੀਆ ਦੀ ਪਹਿਲੀ ਪੰਜ ਇਕੋਨੌਮੀ ਵਿੱਚ ਆਪਣਾ ਨੰਬਰ ਆ ਗਿਆ ਹੈ। ਛੇ ਤੋਂ ਪੰਜ ਉੱਪਰ ਗਏ ਤਾਂ ਪੂਰਾ ਦੇਸ਼ ਇੱਕ ਊਰਜਾ ਨਾਲ ਭਰ ਗਿਆ, ਕਾਰਨ ਕੀ ਸੀ ਪਤਾ ਹੈ ਮੋਦੀ ਪ੍ਰਧਾਨ ਮੰਤਰੀ ਹੈ ਇਸ ਲਈ ਨਹੀਂ, ਗੱਲ ਇਹ ਹੈ ਕਿ ਪਹਿਲਾਂ ਇਹ ਪੰਜ ਨੰਬਰ ‘ਤੇ ਉਹ ਲੋਕ ਸਨ ਜਿਨ੍ਹਾਂ ਨੇ 250 ਵਰ੍ਹੇ ਆਪਣੇ ਉੱਪਰ ਰਾਜ ਕੀਤਾ ਸੀ, ਆਪਣੇ ਆਪ ਨੂੰ ਗੁਲਾਮ ਬਣਾਇਆ ਸੀ, ਅੱਜ ਭਾਰਤ ਉਸ ਨੂੰ ਪਿੱਛੇ ਛੱਡ ਕੇ ਅੱਗੇ ਵਧ ਗਿਆ ਹੈ। ਅਤੇ ਇਨ੍ਹਾਂ ਸਭ ਵਿੱਚ ਮਾਤਰ ਸਰਕਾਰ ਦੀ ਪਿੱਠ ਥਪਥਪਾਈ ਨਹੀੰ, ਅਸੀਂ ਤਾਂ ਖੁੱਲੇ ਦਿਲ ਦੇ ਮਾਨਵੀ ਹਾਂ ਅਤੇ ਉਸ ਦੇ ਲਈ ਮੇਰਾ ਮਜ਼ਦੂਰ ਭਾਈ ਹੋਵੇ, ਕਿਸਾਨ ਭਾਈ ਹੋਵੇ, ਰੇਹੜੀ ਵਾਲਾ ਹੋਵੇ, ਵਪਾਰ-ਕਾਰੋਬਾਰ ਕਰਨ ਵਾਲਾ ਹੋਵੇ ਇਨ੍ਹਾਂ ਸਭ ਨੂੰ ਇਸ ਦਾ ਕ੍ਰੈਡਿਟ ਜਾਂਦਾ ਹੈ। ਇਨ੍ਹਾਂ ਸਭ ਦੇ ਕਾਰਨ ਦੇਸ਼ ਅੱਗੇ ਵਧ ਰਿਹਾ ਹੈ, ਅਤੇ ਇਸ ਕਾਰਨ ਮੈਂ ਉਨ੍ਹਾਂ ਨੂੰ ਸੌ-ਸੌ ਕਲਾਮ ਕਰਦਾ ਹਾਂ।

 

ਸਾਥੀਓ,

ਗੁਜਰਾਤ ਸਰਕਾਰ ਨੇ ਇੱਕ ਹਫਤੇ ਪਹਿਲਾਂ ਨਵੀਂ ਇੰਡਸਟ੍ਰੀਅਲ ਪੌਲਿਸੀ ਜਾਹਿਰ ਕੀਤੀ ਸੀ, ਅਤੇ ਚਾਰੋ ਤਰਫ ਉਸ ਦੀ ਵਾਹ ਵਾਹੀ ਹੋਈ। ਭੂਪੇਂਦਰ ਅਤੇ ਉਨ੍ਹਾਂ ਦੀ ਟੀਮ ਨੂੰ ਬਹੁਤ ਬਹੁਤ ਵਧਾਈ ਦਿੰਦਾ ਹਾਂ ਕਿ ਅਜਿਹੀ ਇੰਡਸਟ੍ਰੀਅਲ ਪੌਲਿਸੀ ਲਿਆਏ ਹਾਂ ਜੋ ਗੁਜਰਾਤ ਨੂੰ ਕਿਤੇ ਰੁਕਣ ਨਹੀਂ ਦੇਣ ਵਾਲੀ। ਅਤੇ ਉਸ ਵਿੱਚ ਨਵੀਂ ਉਦਯੋਗ ਨੀਤੀ, ਨਵਾਂ ਸਟਾਰਟਅੱਪ ਅਤੇ ਮਾਈਕ੍ਰੋ ਇੰਡਸਟ੍ਰੀ ਉਸ ਦੇ ਲਈ ਵੀ ਬਹੁਤ ਵੀ ਫਾਇਦਾ ਕਾਰਕ ਵਿਵਸਥਾ ਦੀ ਹੈ। ਗੁਜਰਾਤ ਦੇ ਜ਼ਿਆਦਾ ਤੋਂ ਜ਼ਿਆਦਾ ਨੌਜਵਾਨਾਂ ਨੂੰ ਲੱਖਾਂ ਦੀ ਸੰਖਿਆ ਵਿੱਚ ਰੋਜ਼ਗਾਰ ਮਿਲੇ, ਮੈਂ ਚਾਹੁੰਦਾ ਹਾਂ ਕਿ ਗੁਜਰਾਤ ਦੇ ਯੁਵਾ ਇਸ ਨਵੀਂ ਉਦਯੋਗਿਕ ਪੌਲਿਸੀ ਦਾ ਲਾਭ ਉਠਾਵੇ, ਅਭਿਯਾਸ ਕਰੇ ਉਨ੍ਹਾਂ ਦਾ ਹੱਥ ਪਕੜਣ ਦੇ ਲਈ ਮੈਂ ਤਿਆਰ ਹਾਂ।

 

ਤੁਸੀਂ ਜਾਮਨਗਰ ਦੇ ਪੋਰਟ ਲਾਈਨ, ਆਪਣਾ ਸਮ੍ਰਿੱਧ ਕਿਨਾਰਾ ਵਿਭਿੰਨਤਾ ਨਾਲ ਭਰਪੂਰ ਹੈ। ਸੈਂਕੜਿਆਂ ਪ੍ਰਕਾਰ ਦੀ ਜੈਵ ਵਿਵਿਧਤਾ ਅਤੇ ਹੁਣ ਭਾਰਤ ਨੇ ਪ੍ਰੋਜੈਕਟ ਡੋਲਫਿਨ ਸੁਰੂ ਕੀਤਾ ਹੈ। ਚੀਤੇ ਦਾ ਤਾਂ ਦੇਸ਼ ਵਿੱਚ ਜੈ-ਜੈਕਾਰ ਹੋ ਗਿਆ, ਹੁਣ ਅਸੀਂ ਡੋਲਫਿਨ ‘ਤੇ ਧਿਆਨ ਦੇਣ ਵਾਲੇ ਹਾਂ, ਇੱਥੇ ਜਾਮਨਗਰ ਵਿੱਚ ਡੋਲਫਿਨ ਹੈ, ਉਸ ਦੀ ਸੰਭਾਲ ਅਤੇ ਵਿਕਾਸ ਦੇ ਲਈ ਯੋਜਨਾਵਾਂ ਬਣੀਆਂ ਹਨ। ਅਤੇ ਉਸ ਦੇ ਕਾਰਨ ਜਾਮਨਗਰ, ਦਾਰਿਕਾ, ਬੇਟ ਦਾਰਿਕਾ ਪੂਰੇ ਸਮੁੰਦਰੀ ਤਟ ‘ਤੇ ਈਕੋ ਟੂਰਿਜ਼ਮ ਵੱਡੇ ਖੇਤਰ ਦੇ ਰੂਪ ਵਿੱਚ ਵਿਕਾਸ ਹੋਣਾ ਹੈ। ਅਤੇ ਭਾਈਓ-ਭੈਣੋਂ ਭੂਪੇਂਦਰ ਭਾਈ ਨੂੰ ਮੈਂ ਮ੍ਰਦੁ ਅਤੇ ਮੱਕਮ ਕਹਿੰਦਾ ਹਾਂ ਨਾ ਉਸ ਦਾ ਅਨੁਭਵ ਗੁਜਰਾਤ ਨੂੰ ਬਰਾਬਰ ਹੋਇਆ। ਸਮੁੰਦਰ ਦੀ ਪੱਟੀ ‘ਤੇ ਗੇਰਕਾਯੇਦਸਰ ਬੰਨ ਕੰਮ ਜਿਨ੍ਹਾਂ ਲੋਕਾਂ ਨੇ ਕੀਤਾ ਸੀ, ਚੁਪਚਾਪ ਸਫਾਸਟ। ਅਤੇ ਮਜਾ ਦੇਖੋ ਜਦੋਂ ਮੱਕਮ ਮਨ ਦਾ ਮਾਨਵੀ ਲੀਡਰਸ਼ਿਪ ਕਰਦਾ ਹੈ ਤਦ ਹੇਠਾਂ ਤੱਕ ਪਤਾ ਚਲ ਜਾਂਦਾ ਹੈ ਤਦ ਕੋਈ ਵੀ ਵਿਰੋਧ ਬਿਨਾ ਪੋਟਲੀ ਬੰਨ੍ਹ ਕੇ ਭਾਈ ਤੁਹਾਡਾ ਹੈ ਲੈ ਲਵੋ।

 

ਇਹ ਮੱਕਮਤਾ ਦਾ ਪਰਿਣਾਮ ਹੈ, ਅਤੇ ਇੰਨਾ ਹੀ ਨਹੀਂ ਪੂਰੇ ਗੁਜਰਾਤ ਦੇ ਸਮੁੰਦਰ ਕਿਨਾਰੇ ‘ਤੇ ਸਫਾਈ ਕਰਾ ਰਹੇ ਹਨ ਭੂਪੇਂਦਰ ਭਾਈ। ਕਾਨੂੰਨ-ਵਿਵਸਥਾ ਦੇ ਪਾਲਨ ਵਿੱਚ ਹੀ ਸਭ ਦਾ ਭਲਾ ਹੈ, ਅਤੇ ਗੁਜਰਾਤ ਨੇ ਬੀਤੇ 20 ਸਾਲਾਂ ਵਿੱਚ ਸਾਂਤੀ ਦੇਖੀ ਹੈ। ਉਸ ਦੇ ਕਾਰਨ ਸਮ੍ਰਿੱਧੀ ਦੇ ਦੁਆਰ ਖੁਲੇ ਹਨ ਭਾਈਓ, ਏਕਤਾ ਦੇ ਸੰਕਲਪ ਦੇ ਨਾਲ ਮੌਢੇ ਤੋਂ ਮੌਢਾ ਮਿਲਾ ਕੇ ਗੁਜਰਾਤ ਚਲ ਰਿਹਾ ਹੈ। ਪਹਿਲਾਂ ਤਾਂ ਰੋਜ਼ ਦੰਗੇ ਹੁੰਦੇ ਸਨ, ਜਾਮਨਗਰ ਵੀ ਇਸ ਵਿੱਚ ਸ਼ਾਮਲ ਸੀ ਅੱਜ ਉਨ੍ਹਾਂ ਸਭ ਵਿੱਚੋਂ ਅਸੀਂ ਮੁਕਤ ਹੋ ਗਏ ਹਾਂ, ਅੱਜ ਗੁਜਰਾਤ ਵਿੱਚ ਨਰੇਂਦਰ-ਭੂਪੇਂਦਰ ਦੀ ਡਬਲ ਇੰਜਣ ਸਰਕਾਰ, ਤਮਾਮ ਯੋਜਨਾਵਾਂ ਤੇਜ਼ ਗਤੀ ਨਾਲ ਚਲ ਰਹੀਆਂ ਹਨ। ਅਤੇ ਇਹ ਗਤੀ ਬਣਾਏ ਰੱਖਣੀ ਹੈ, ਅਤੇ ਇਹ ਵਿਕਾਸ ਯੋਜਨਾਵਾਂ ਜਾਮਨਗਰ ਅਤੇ ਸੌਰਾਸ਼ਟਰ ਦਾ ਥੰਮ੍ਹ ਬਣਿਆ ਹੈ। ਮੈਂ ਵਿਸ਼ਵਾਸ ਕਰਦਾ ਹਾਂ ਕਿ ਨੌਜਵਾਨਾਂ, ਬਜ਼ੁਰਗਾਂ ਦੇ ਜੀਵਨ ਵਿੱਚ ਸ਼ਾਂਤੀ ਆਵੇ, ਇਸ ਦੇ ਲਈ ਅਸੀਂ ਕੰਮ ਕਰ ਰਹੇ ਹਾਂ।

 

ਭਾਈਓ-ਭੈਣੋਂ,

ਜਾਮਨਗਰ ਦੀ ਧਰਤੀ ਨੂੰ ਅਭਿਨੰਦਨ, ਆਪ ਸਭ ਨੂੰ ਅਭਿਨੰਦਨ। ਅਤੇ ਫਿਰ ਤੋਂ ਇੱਕ ਪੂਰੇ ਰਸਤੇ ਵਿੱਚ ਮਾਤਾਵਾਂ-ਭੈਣਾਂ ਜੋ ਅਸ਼ੀਰਵਾਦ ਦੇ ਰਹੀਆਂ ਸਨ, ਉਨ੍ਹਾਂ ਦੇ ਦਰਸ਼ਨ ਨਾਲ ਜੀਵਨ ਧੰਨ ਹੋ ਜਾਵੇ, ਅੱਜ ਮੇਰੇ ਲਈ ਅਸੀਸ ਦਾ ਦਿਨ ਹੈ। ਇੰਨਾ ਸਾਰਾ ਅਸ਼ੀਰਵਾਦ, ਉਨ੍ਹਾਂ ਦਾ ਵੀ ਮੈਂ ਆਭਾਰ ਮੰਨਦਾ ਹਾਂ, ਦੋਵੇਂ ਹੱਥ ਉੱਪਰ ਕਰਕੇ ਮੇਰੇ ਨਾਲ ਬੋਲੇ,

ਭਾਰਤ ਮਾਤਾ ਕੀ- ਜੈ, ਭਾਰਤ ਮਾਤਾ ਕੀ- ਜੈ।

************

ਡੀਐੱਸ/ਵੀਜੇ/ਡੀਕੇ/ਏਕੇ


(Release ID: 1867800)