ਪ੍ਰਧਾਨ ਮੰਤਰੀ ਦਫਤਰ
ਗੁਜਰਾਤ ਦੇ ਅਮੋਦ ਵਿਖੇ ਨੀਂਹ ਪੱਥਰ ਰੱਖਣ ਅਤੇ ਰਾਸ਼ਟਰ ਨੂੰ ਕਈ ਪ੍ਰੋਜੈਕਟਾਂ ਨੂੰ ਸਮਰਪਿਤ ਕਰਨ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
Posted On:
10 OCT 2022 6:34PM by PIB Chandigarh
ਭਾਰਤ ਮਾਤਾ ਕੀ – ਜੈ,
ਭਾਰਤ ਮਾਤਾ ਕੀ – ਜੈ,
ਮੰਚ 'ਤੇ ਵਿਰਾਜਮਾਨ ਗੁਜਰਾਤ ਦੇ ਮ੍ਰਿਦੂ ਅਤੇ ਮੱਕਮ ਸਾਡੇ ਲੋਕਪ੍ਰਿਯ ਮੁੱਖ ਮੰਤਰੀ ਸ਼੍ਰੀਮਾਨ ਭੂਪੇਂਦਰ ਭਾਈ ਪਟੇਲ। 2019 ਦੀਆਂ ਚੋਣਾਂ ਵਿੱਚ ਦੇਸ਼ ਵਿੱਚ ਸਭ ਤੋਂ ਅਧਿਕ ਵੋਟਾਂ ਨਾਲ ਜਿੱਤਣ ਵਾਲੇ ਅਤੇ ਇੱਕ ਨਵਾਂ ਰਿਕਾਰਡ ਪ੍ਰਸਥਾਪਿਤ ਕਰਨ ਵਾਲੇ ਸੰਸਦ ਦੇ ਮੇਰੇ ਸਾਥੀ ਸੀ.ਆਰ. ਪਾਟਿਲ, ਕੇਂਦਰ ਵਿੱਚ ਮੰਤਰੀ ਪਰਿਸ਼ਦ ਦੇ ਮੇਰੇ ਸਾਥੀ ਅਤੇ ਗੁਜਰਾਤ ਦੇ ਹੀ ਸੰਤਾਨ ਸ਼੍ਰੀ ਮਨਸੁਖ ਭਾਈ ਮਾਂਡਵੀਯਾ, ਮੰਚ 'ਤੇ ਵਿਰਾਜਮਾਨ ਗੁਜਰਾਤ ਸਰਕਾਰ ਦੇ ਸਾਰੇ ਮੰਤਰੀ ਮਹੋਦਯ, ਸਾਂਸਦਗਣ, ਵਿਧਾਇਕਗਣ ਅਤੇ ਵਿਸ਼ਾਲ ਸੰਖਿਆ ਵਿੱਚ ਮੈਨੂੰ ਅਸ਼ੀਰਵਾਦ ਦੇਣ ਦੇ ਲਈ ਆਏ ਹੋਏ ਮੇਰੇ ਪਿਆਰੇ ਭਾਈਓ ਅਤੇ ਭੈਣੋਂ।
ਸਾਥੀਓ,
ਅੱਜ ਸਵੇਰੇ ਮੈਂ ਇੱਥੇ ਆ ਰਿਹਾ ਸੀ ਤਾਂ ਇੱਕ ਦੁਖਦ ਖ਼ਬਰ ਵੀ ਮਿਲੀ। ਅੱਜ ਮੁਲਾਯਮ ਸਿੰਘ ਯਾਦਵ ਜੀ ਦਾ ਨਿਧਨ (ਅਕਾਲ ਚਲਾਣਾ) ਹੋ ਗਿਆ। ਮੁਲਾਯਮ ਸਿੰਘ ਯਾਦਵ ਜੀ, ਉਨ੍ਹਾਂ ਦਾ ਜਾਣਾ ਦੇਸ਼ ਦੇ ਲਈ ਇੱਕ ਬਹੁਤ ਬੜਾ ਨੁਕਸਾਨ ਹੈ। ਮੁਲਾਯਮ ਸਿੰਘ ਜੀ ਦੇ ਨਾਲ ਮੇਰਾ ਨਾਤਾ ਬੜਾ ਵਿਸ਼ੇਸ਼ ਪ੍ਰਕਾਰ ਦਾ ਰਿਹਾ ਹੈ। ਜਦੋਂ ਅਸੀਂ ਦੋਵੇਂ ਮੁੱਖ ਮੰਤਰੀ ਦੇ ਰੂਪ ਵਿੱਚ ਮਿਲਿਆ ਕਰਦੇ ਸੀ। ਉਹ ਵੀ ਅਤੇ ਮੈਂ ਵੀ ਦੋਨਾਂ ਦੇ ਪ੍ਰਤੀ ਇੱਕ ਅਪਨਤੱਵ ਦਾ ਭਾਵ ਅਨੁਭਵ ਕਰਦੇ ਸੀ, ਅਤੇ 2014 ਵਿੱਚ ਜਦੋਂ ਭਾਰਤੀ ਜਨਤਾ ਪਾਰਟੀ ਨੇ 2014 ਚੋਣਾਂ ਦੇ ਲਈ ਮੈਨੂੰ ਪ੍ਰਧਾਨ ਮੰਤਰੀ ਪਦ ਦੇ ਲਈ ਅਸ਼ੀਰਵਾਦ ਦਿੱਤੇ ਤਾਂ ਮੈਂ ਵਿਪੱਖ ਵਿੱਚ ਵੀ ਜੋ ਲੋਕ ਸਨ। ਜਿਨ੍ਹਾਂ ਨਾਲ ਮੇਰਾ ਪਹਿਲਾਂ ਤੋਂ ਪਰਿਚਯ (ਜਾਣ-ਪਛਾਣ) ਸੀ। ਅਜਿਹੇ ਕੁਝ ਮਹਾਨੁਭਾਵਾਂ ਨੂੰ ਜੋ ਦੇਸ਼ ਦੇ ਸੀਨੀਅਰ ਰਾਜਨੇਤਾ ਸਨ, ਰਾਜਨੀਤਕ ਰੂਪ ਨਾਲ ਸਾਡੇ ਵਿਰੋਧੀ ਸਨ।
ਲੇਕਿਨ ਉਨ੍ਹਾਂ ਸਾਰਿਆਂ ਨੂੰ ਫੋਨ ਕਰਕੇ ਅਸ਼ੀਰਵਾਦ ਲੈਣ ਦਾ ਮੈਂ ਇੱਕ ਉਪਕ੍ਰਮ ਕੀਤਾ ਸੀ ਅਤੇ ਮੈਨੂੰ ਯਾਦ ਹੈ ਕਿ ਉਸ ਦਿਨ ਮੁਲਾਯਮ ਸਿੰਘ ਜੀ ਦਾ ਉਹ ਅਸ਼ੀਰਵਾਦ, ਕੁਝ ਸਲਾਹ ਦੇ ਦੋ ਸ਼ਬਦ ਉਹ ਅੱਜ ਵੀ ਮੇਰੀ ਅਮਾਨਤ ਹਨ, ਅਤੇ ਮੁਲਾਯਮ ਸਿੰਘ ਜੀ ਦੀ ਵਿਸ਼ੇਸ਼ਤਾ ਰਹੀ ਹੈ ਕਿ 2013 ਵਿੱਚ ਮੈਨੂੰ ਉਨ੍ਹਾਂ ਨੇ ਜੋ ਅਸ਼ੀਰਵਾਦ ਦਿੱਤਾ ਸੀ। ਉਸ ਵਿੱਚ ਕਦੇ ਵੀ ਉਤਾਰ-ਚੜ੍ਹਾਅ ਨਹੀਂ ਆਉਣ ਦਿੱਤਾ। ਘੋਰ ਰਾਜਨੀਤਕ ਵਿਰੋਧੀ ਗੱਲਾਂ ਦੇ ਵਿਚਕਾਰ ਵੀ ਜਦੋਂ 2019 ਵਿੱਚ ਪਾਰਲੀਆਮੈਂਟ ਦਾ ਆਖ਼ਰੀ ਸੈਸ਼ਨ ਸੀ ਪਿਛਲੀ ਲੋਕਸਭਾ ਦਾ ਅਤੇ ਸੰਸਦ ਦੇ ਅੰਦਰ ਮੁਲਾਯਮ ਸਿੰਘ ਜੀ ਜੈਸੇ ਸੀਨੀਅਰ ਨੇਤਾ ਉਨ੍ਹਾਂ ਨੇ ਖੜ੍ਹੇ ਹੋ ਕੇ ਪਾਰਲੀਆਮੈਂਟ ਵਿੱਚ ਜੋ ਗੱਲ਼ ਦੱਸੀ ਸੀ। ਉਹ ਇਸ ਦੇਸ਼ ਦੇ ਕਿਸੇ ਵੀ ਰਾਜਨੀਤਕ ਕਾਰਜਕਰਤਾ ਦੇ ਜੀਵਨ ਵਿੱਚ ਬਹੁਤ ਬੜਾ ਆਸ਼ੀਰਵਾਦ ਹੁੰਦਾ ਹੈ। ਉਨ੍ਹਾਂ ਨੇ ਸੰਸਦ ਵਿੱਚ ਖੜ੍ਹੇ ਹੋ ਕੇ ਕਿਹਾ ਸੀ।
ਕੋਈ ਲਾਗ ਲਗੇਟ ਦੇ ਬਿਨਾਂ ਕਿਹਾ ਸੀ। ਰਾਜਨੀਤਕ ਆਟਾ ਪਾਟਾ ਦੇ ਖੇਲ ਦੇ ਬਿਨਾਂ ਕਿਹਾ ਸੀ। ਉਨ੍ਹਾਂ ਨੇ ਕਿਹਾ ਸੀ ਮੋਦੀ ਜੀ ਸਾਰਿਆਂ ਨੂੰ ਨਾਲ ਲੈ ਕੇ ਚਲਦੇ ਹਨ ਅਤੇ ਇਸ ਲਈ ਮੈਨੂੰ ਪੱਕਾ ਵਿਸ਼ਵਾਸ ਹੈ ਕਿ ਉਹ 2019 ਵਿੱਚ ਫਿਰ ਤੋਂ ਚੁਣ ਕੇ ਦੇਸ਼ ਦੇ ਪ੍ਰਧਾਨ ਮੰਤਰੀ ਬਣਨਗੇ। ਕਿਤਨਾ ਬੜਾ ਦਿਲ ਹੋਵੇਗਾ, ਜੋ ਮੈਨੂੰ ਜਦ ਤੱਕ ਜੀਵਿਤ ((ਜਿਊਂਦਾ) ਰਹੇ, ਜਦੋਂ ਵੀ ਮੌਕਾ ਮਿਲਿਆ ਉਨ੍ਹਾਂ ਦੇ ਅਸ਼ੀਰਵਾਦ ਮਿਲਦੇ ਰਹੇ। ਮੈਂ ਅੱਜ ਸਤਿਕਾਰਯੋਗ ਮੁਲਾਯਮ ਸਿੰਘ ਜੀ ਨੂੰ ਗੁਜਰਾਤ ਦੀ ਇਸ ਧਰਤੀ ’ਤੇ ਮੈਂ ਨਰਮਦਾ ਦੇ ਤਟ ਤੋਂ ਉਨ੍ਹਾਂ ਨੂੰ ਆਦਰਪੂਰਵਕ ਭਾਵਭਿਨਿ ਸ਼ਰਧਾਂਜਲੀ ਦਿੰਦਾ ਹਾਂ। ਮੈਂ ਈਸ਼ਵਰ ਨੂੰ ਪ੍ਰਾਰਥਨਾ ਕਰਦਾ ਹਾਂ ਉਨ੍ਹਾਂ ਦੇ ਪਰਿਵਾਰ, ਉਨ੍ਹਾਂ ਦੇ ਸਮਰਥਕਾਂ ਨੂੰ ਇਹ ਦੁਖ ਸਹਿਣ ਕਰਨ ਦੀ ਸ਼ਕਤੀ ਦੇਵੇ।
ਸਾਥੀਓ,
ਇਸ ਵਾਰ ਮੈਂ ਐਸੇ ਸਮੇਂ ਵਿੱਚ ਭਰੂਚ ਆਇਆ ਹਾਂ, ਜਦੋਂ ਦੇਸ਼ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਮਨਾ ਰਿਹਾ ਹੈ। ਜਦੋਂ ਵੀ ਅਸੀਂ ਭਾਰਤ ਦੇ ਇਤਿਹਾਸ ਨੂੰ ਪੜ੍ਹਦੇ ਹਾਂ ਅਤੇ ਭਵਿੱਖ ਦੀ ਗੱਲ ਕਰਦੇ ਹਾਂ, ਤਾਂ ਭਰੂਚ ਦੀ ਚਰਚਾ ਹਮੇਸ਼ਾ ਗਰਵ (ਮਾਣ) ਦੇ ਨਾਲ ਹੁੰਦੀ ਹੈ। ਇਸ ਧਰਤੀ ਨੇ ਅਜਿਹੀਆਂ ਅਨੇਕਾਂ ਸੰਤਾਨਾਂ ਨੂੰ ਜਨਮ ਦਿੱਤਾ ਹੈ, ਜਿਨ੍ਹਾਂ ਨੇ ਆਪਣੇ ਕੰਮ ਨਾਲ ਦੇਸ਼ ਦਾ ਗੌਰਵ ਵਧਾਇਆ ਹੈ। ਜੈਸੇ ਸਾਡੇ ਧਰਤੀ ਪੁੱਤਰ ਕਨ੍ਹਈਆਲਾਲ ਮਾਨੇਕਲਾਲ ਮੁੰਸ਼ੀ ਜੀ।
ਸੰਵਿਧਾਨ ਨਿਰਮਾਣ ਵਿੱਚ ਦੇਸ਼ ਉਨ੍ਹਾਂ ਦੇ ਯੋਗਦਾਨ ਨੂੰ, ਉਨ੍ਹਾਂ ਨੂੰ ਕਦੇ ਵੀ ਭੁੱਲ ਨਹੀਂ ਸਕਦਾ ਹੈ। ਸੋਮਨਾਥ ਦੇ ਮੰਦਿਰ ਦੇ ਸ਼ਾਨਦਾਰ ਨਿਰਮਾਣ ਵਿੱਚ ਸਰਦਾਰ ਦੇ ਨਾਲ ਮੋਢੇ ਨਾਲ ਮੋਢਾ ਮਿਲਾ ਕੇ ਚਲਣ ਵਾਲੇ ਮੁੰਸ਼ੀ ਸਾਹਬ ਦੀ ਭੂਮਿਕਾ ਨੂੰ ਕੋਈ ਵੀ ਭੁੱਲ ਨਹੀਂ ਸਕਦਾ ਹੈ। ਇਤਨਾ ਹੀ ਨਹੀਂ ਭਾਰਤੀ ਸੰਗੀਤ ਦੇ ਸਿਰਮੋਹਰ ਉਸ ਨੂੰ ਬੁਲੰਦੀ ਦੇਣ ਵਾਲੇ ਪੰਡਿਤ ਓਂਕਾਰਨਾਥ ਠਾਕੁਰ, ਉਨ੍ਹਾਂ ਦਾ ਨਾਤਾ ਵੀ ਤਾਂ ਇਸੇ ਮਿੱਟੀ ਨਾਲ ਰਿਹਾ ਹੈ। ਐਸੇ ਮਹਾਨ ਵਿਅਕਤੀਆਂ ਦੇ ਕੰਮ ਤੋਂ ਪ੍ਰੇਰਣਾ ਲੈ ਕੇ ਅਸੀਂ ਗੁਜਰਾਤ ਦਾ ਗੌਰਵ ਵਧਾਉਣ ਅਤੇ ਗੁਜਰਾਤ ਨੂੰ ਵਿਕਸਿਤ ਬਣਾਉਣ ਦੇ ਲਈ ਕੰਮ ਕਰ ਰਹੇ ਹਾਂ।
ਭਾਈਓ ਅਤੇ ਭੈਣੋਂ,
ਗੁਜਰਾਤ ਦੀ, ਦੇਸ਼ ਦੀ ਪ੍ਰਗਤੀ ਵਿੱਚ ਚਾਹੇ ਉਹ ਗੁਜਰਾਤ ਦੀ ਪ੍ਰਗਤੀ ਹੋਵੇ, ਚਾਹੇ ਦੇਸ਼ ਦੀ ਪ੍ਰਗਤੀ ਹੋਵੇ, ਭਰੂਚ ਦਾ ਯੋਗਦਾਨ ਬਹੁਤ ਮਹੱਤਵਪੂਰਨ ਹੈ। ਭਰੂਚ ਦੀ ਭਾਗੀਦਾਰੀ, ਇੱਕ ਜ਼ਮਾਨਾ ਸੀ ਆਪਣਾ ਭਰੂਚ ਸਿਰਫ਼ ਸਿੰਗਦਾਨੇ ਦੇ ਕਾਰਣ ਪਹਿਚਾਣਿਆ ਜਾਂਦਾ ਸੀ। ਅੱਜ ਮੇਰਾ ਭਰੂਚ ਉਦਯੋਗ, ਧੰਧਾ, ਵਪਾਰ, ਬੰਦਰਗਾਹ ਅਨੇਕ ਗੱਲਾਂ ਵਿੱਚ ਉਸ ਦਾ ਜੈ ਜੈਕਾਰ ਹੋ ਰਿਹਾ ਹੈ।
ਅਤੇ ਅੱਜ ਮੇਰੇ ਇਸ ਪ੍ਰਵਾਸ ਦੇ ਦੌਰਾਨ ਗੁਜਰਾਤ ਵਿੱਚ ਜੋ ਨੀਂਹ-ਪੱਥਰ ਰੱਖਣ ਅਤੇ ਲੋਕਅਰਪਣ ਦੇ ਕੰਮ ਹੋ ਰਹੇ ਹਨ, ਭੂਤਕਾਲ ਵਿੱਚ ਕਿਸੇ ਇੱਕ ਸਰਕਾਰ ਦੇ ਯਾਨੀ ਕਿ ਗੁਜਰਾਤ ਦੇ ਭੂਤਕਾਲ ਦੇ ਬਜਟ ਤੋਂ ਵੀ, ਪੁਰਾਣੀਆਂ ਸਰਕਾਰਾਂ ਵਿੱਚ ਗੁਜਰਾਤ ਦਾ ਜੋ ਕੁੱਲ ਬਜਟ ਸੀ, ਨਾ ਇੱਕ ਸਾਲ ਦਾ ਉਸ ਤੋਂ ਵੀ ਜ਼ਿਆਦਾ ਮੈਂ ਇੱਕ ਪ੍ਰਵਾਸ ਵਿੱਚ ਲੋਕਅਰਪਣ ਅਤੇ ਨੀਂਹ ਪੱਥਰ ਦੇ ਪ੍ਰੋਗਰਾਮ ਕਰ ਦਿੱਤੇ ਹਨ।
ਭਾਈਓ,
ਇਹ ਗੁਜਰਾਤ ਕਿੱਥੇ ਤੋਂ ਕਿੱਥੇ ਪਹੁੰਚ ਗਿਆ ਅਤੇ ਹੁਣ ਤਾਂ ਸਾਡਾ ਭਰੂਚ ਜ਼ਿਲ੍ਹਾ ਵੀ ਕੌਸਮੋਪੋਲੀਟਿਨ ਜ਼ਿਲ੍ਹਾ ਬਣ ਗਿਆ ਹੈ। ਇੱਥੇ ਹਿੰਦੁਸਤਾਨ ਦੇ ਲਗਭਗ ਸਾਰੇ ਰਾਜਾਂ ਦੇ ਭਾਈ ਬੈਠੇ ਹੋਣਗੇ। ਅਤੇ ਸੰਪੂਰਣ ਭਰੂਚ ਜ਼ਿਲ੍ਹੇ ਵਿੱਚ ਜਾਓ ਤਾਂ ਤੁਹਾਨੂੰ ਕੋਈ ਕੇਰਲਾ ਦਾ ਆਦਮੀ ਮਿਲੇਗਾ, ਕੋਈ ਬੰਗਾਲ ਦਾ ਮਿਲੇਗਾ, ਕੋਈ ਬਿਹਾਰ ਦਾ ਮਿਲੇਗਾ। ਪੂਰੇ ਦੇਸ਼ ਦੇ ਲੋਕ, ਇੱਕ ਸਮਾਂ ਸੀ ਕਲਕੱਤਾ, ਦਿੱਲੀ, ਮੁੰਬਈ ਇਸ ਨੂੰ ਕੌਸਮੋਪੋਲੀਟਿਨ ਕਿਹਾ ਜਾਂਦਾ ਸੀ। ਅੱਜ ਗੁਜਰਾਤ ਨੇ ਇਤਨਾ ਸਾਰਾ ਵਿਕਾਸ ਕੀਤਾ ਹੈ, ਕਿ ਗੁਜਰਾਤ ਦੇ ਅਨੇਕ ਜ਼ਿਲ੍ਹੇ ਕੌਸਮੋਪੋਲੀਟਿਨ ਬਣ ਗਏ ਹਨ। ਅਤੇ ਪੂਰੇ ਦੇਸ਼ ਨੂੰ ਖ਼ੁਦ ਦੇ ਨਾਲ ਪ੍ਰੇਮ ਨਾਲ ਸਮਾਵੇਸ਼ ਕਰਕੇ ਰਹਿਣ ਲੱਗੇ। ਇਹ ਗੁਜਰਾਤ ਦੇ ਵਿਕਾਸ ਯਾਤਰਾ ਦੀ ਉਚਾਈ ਹੈ।
ਭਾਈਓ-ਭੈਣੋਂ
ਅੱਜ ਪਹਿਲਾ ਬਲਕ ਡਰੱਗ ਪਾਰਕ, ਗੁਜਰਾਤ ਨੂੰ ਮਿਲਿਆ ਹੈ ਅਤੇ ਉਹ ਵੀ ਮੇਰੇ ਭਰੂਚ ਨੂੰ ਮਿਲਿਆ ਹੈ। ਕੈਮਿਕਲ ਸੈਕਟਰ ਨਾਲ ਜੁੜੇ ਅਨੇਕ ਪਲਾਂਟਾਂ ਦਾ ਵੀ ਲੋਕਅਰਪਣ ਹੋਇਆ। ਇਸ ਦੇ ਨਾਲ-ਨਾਲ ਕਨੈਕਟੀਵਿਟੀ ਨਾਲ ਜੁੜੇ ਦੋ ਬੜੇ ਪ੍ਰੋਜੈਕਟਸ, ਅੰਕਲੇਸ਼ਵਰ, ਰਾਜਪਿਪਲਾ ਅਤੇ ਸਟੈਚੂ ਆਵ੍ ਯੂਨਿਟੀ ਏਕਤਾਨਗਰ ਨੂੰ ਜੋੜਨ ਵਾਲੀ ਸੜਕ ਅਤੇ ਸਭ ਤੋਂ ਬੜੀ ਗੱਲ ਕਿਤਨੇ ਸਾਲਾਂ ਤੋਂ ਗੱਲ ਹੋ ਰਹੀ ਸੀ।
ਜਦੋਂ ਮੈਂ ਮੁੱਖ ਮੰਤਰੀ ਸੀ ਤਦ ਵੀ ਹੁੰਦੀ ਸੀ ਅਤੇ ਇੱਥੇ ਤੋਂ ਬੜੇ-ਬੜੇ ਨੇਤਾ ਦਿੱਲੀ ਵਿੱਚ ਬੈਠੇ ਸਨ ਤਦ ਵੀ ਹੁੰਦੀ ਸੀ। ਲੇਕਿਨ ਕੋਈ ਸਾਡੀ ਗੱਲ ਸੁਣਦਾ ਨਹੀਂ ਸੀ। ਜਿਸ ਪ੍ਰਕਾਰ ਨਾਲ ਭਰੂਚ ਜ਼ਿਲ੍ਹੇ ਦਾ ਵਿਕਾਸ ਹੋ ਰਿਹਾ ਸੀ। ਹੁਣ ਭਰੂਚ ਬੜੌਦਾ ਜਾਂ ਸੂਰਤ ਦੇ ਏਅਰਪੋਰਟ 'ਤੇ ਨਿਰਭਰ ਨਹੀਂ ਰਹਿ ਸਕਦਾ, ਭਰੂਚ ਦਾ ਆਪਣਾ ਏਅਰਪੋਰਟ ਹੋਣਾ ਚਾਹੀਦਾ ਹੈ ਅਤੇ ਇਸ ਲਈ ਅੰਕਲੇਸ਼ਵਰ ਵਿੱਚ ਨਵਾਂ ਏਅਰਪੋਰਚ ਬਣਾਉਣ ਦਾ ਅੱਜ ਨੀਂਹ ਪੱਥਰ ਹੋ ਰਿਹਾ ਹੈ।
ਸਾਥੀਓ,
ਉਦਯੋਗਾਂ ਦੇ ਹਿਸਾਬ ਨਾਲ ਦੇਖੋ ਤਾਂ ਭਰੂਚ ਐਸਾ ਜ਼ਿਲ੍ਹਾ ਹੈ, ਜਿੱਥੇ ਦੇਸ਼ ਦੇ ਕਈ ਛੋਟੇ ਰਾਜਾਂ ਦੀ ਤੁਲਨਾ ਵਿੱਚ ਜ਼ਿਆਦਾ ਉਦਯੋਗ ਹਨ। ਇੱਕ ਰਾਜ ਵਿੱਚ ਜਿਤਨੇ ਉਦਯੋਗ ਹੁੰਦੇ ਹਨ, ਉਸ ਤੋਂ ਜ਼ਿਆਦਾ ਉਦਯੋਗ ਮਾਤ੍ਰ ਆਪਣੇ ਭਰੂਚ ਜ਼ਿਲ੍ਹੇ ਵਿੱਚ ਹਨ। ਅਤੇ ਇਹ ਇੱਕ ਜ਼ਿਲ੍ਹੇ ਦੇ ਉਦਯੋਗ ਜਿਤਨੀ ਸੰਖਿਆ ਵਿੱਚ ਰੋਜ਼ਗਾਰ ਦੇ ਰਹੇ ਹਨ, ਇਹ ਵੀ ਆਪਣੇ ਆਪ ਵਿੱਚ ਇੱਕ ਬਹੁਤ ਬੜਾ ਰਿਕਾਰਡ ਹੈ, ਭਾਈਓ।
ਦੇਸ਼-ਵਿਦੇਸ਼ ਤੋਂ ਇਤਨਾ ਵਪਾਰ-ਕਾਰੋਬਾਰ ਹੋਣ ਦੇ ਬਾਅਦ ਹੁਣ ਜਦੋਂ ਏਅਰਪੋਰਟ ਮਿਲ ਰਿਹਾ ਹੈ, ਤਾਂ ਵਿਕਾਸ ਨੂੰ ਇੱਕ ਨਵੀਂ ਉਡਾਨ ਇੱਕ ਨਵੀਂ ਗਤੀ ਮਿਲਣ ਵਾਲੀ ਹੈ ਅਤੇ ਜਦੋਂ ਨਰੇਂਦਰ ਭੂਪੇਂਦਰ ਦੀ ਡਬਲ ਇੰਜਣ ਦੀ ਸਰਕਾਰ ਹੁੰਦੀ ਹੈ ਨਾ ਤਾਂ ਏਅਰਪੋਰਟ ਦਾ ਕੰਮ ਵੀ ਬਹੁਤ ਤੇਜ਼ੀ ਨਾਲ ਪੂਰਾ ਹੋ ਜਾਵੇਗਾ। ਏਅਰਪੋਰਟ ਬਣਨ ਨਾਲ ਉਦਯੋਗਕਾਰਾਂ ਦਾ ਆਉਣਾ-ਜਾਣਾ, ਬੜੇ-ਬੜੇ ਅਫ਼ਸਰਾਂ ਦਾ ਆਉਣਾ-ਜਾਣਾ ਤੇਜ਼ ਹੋ ਹੋਵੇਗਾ, ਵਿਕਾਸ ਵੀ ਤੇਜ਼ ਹੋ ਜਾਵੇਗਾ। Export ਨੂੰ ਹੋਰ ਹੁਲਾਰਾ ਮਿਲੇਗਾ।
ਭਾਈਓ ਅਤੇ ਭੈਣੋਂ,
ਅੱਜ ਸਾਨੂੰ ਗੁਜਰਾਤ ਦੀ ਇੱਕ ਅਲੱਗ ਹੀ ਤਸਵੀਰ ਦਿਖਦੀ ਹੈ। ਗੁਜਰਾਤ ਨਵਾਂ ਹੈ, ਬਦਲਿਆ ਹੋਇਆ ਹੈ, ਅਤੇ ਜਬਰਦਸਤ ਉਚਾਈ ’ਤੇ ਛਲਾਂਗ ਲਗਾਉਣ ਦੇ ਲਈ ਥਨਗਨਾ ਰਿਹਾ ਹੋਵੇ ਐਸਾ ਆਪਣਾ ਗੁਜਰਾਤ ਹੈ ਭਾਈਓ। ਅਤੇ ਇਤਨੀਆਂ ਸਾਰੀਆਂ ਚੀਜ਼ਾਂ ਅਸੀਂ ਦੇਖਦੇ ਹਾਂ, ਆਪਣੇ ਸਾਹਮਣੇ ਲੇਕਿਨ ਦੋ ਦਹਾਕੇ ਪਹਿਲਾਂ ਉਹ ਦਿਨ ਯਾਦ ਕਰੋ ਕਿ ਕਿਵੇਂ ਦਾ ਲੱਗਦਾ ਹੈ ਭਾਈ। ਦੋ ਦਹਾਕੇ ਪਹਿਲਾਂ ਆਪਣੇ ਗੁਜਰਾਤ ਦੀ ਪਛਾਣ ਕੀ ਸੀ, ਵਪਾਰੀ, ਇੱਕ ਥਾਂ ਤੋਂ ਮਾਲ ਲੈਂਦੇ ਅਤੇ ਦੂਸਰੀ ਥਾਂ ’ਤੇ ਵੇਚਦੇ ਅਤੇ ਵਿੱਚੋਂ ਜੋ ਦਲਾਲੀ ਮਿਲੇ ਉਸ ਨਾਲ ਆਪਣਾ ਗੁਜ਼ਾਰਾ ਚਲਾਉਂਦੇ ਸਨ। ਇਹ ਆਪਣੀ ਪਹਿਚਾਣ ਸੀ ਖੇਤੀਬਾੜੀ ਵਿੱਚ ਪਿੱਛੇ, ਉਦਯੋਗ ਵਿੱਚ ਪਿੱਛੇ।
ਕਿਉਂਕਿ, ਆਪਣੇ ਕੋਲ ਰੋ-ਮੈਟੀਰੀਅਲ ਨਹੀਂ ਸੀ। ਐਸੀ ਸਥਿਤੀ ਵਿੱਚ ਦੋ ਦਹਾਕੇ ਦੇ ਅੰਦਰ ਜ਼ਬਰਦਸਤ ਮਿਹਨਤ ਕਰਕੇ ਅੱਜ ਗੁਜਰਾਤ ਨੇ ਉਦਯੋਗਿਕ ਖੇਤਰ ਵਿੱਚ ਵਿਕਾਸ ਦੀ ਉਚਾਈ ਹਾਸਲ ਕੀਤੀ ਹੈ। ਸਪੇਅਰ ਪਾਰਟਸ ਬਣਾਉਣ ਦੇ ਛੋਟੇ-ਛੋਟੇ ਉਦਯੋਗਾਂ ਦੇ ਜਾਲ, ਐਸੇ ਹੀ ਆਪਣੇ ਇਹ ਪੋਰਟ, ਆਪਣੀ ਕੋਸਟਲਾਈਨ ਅਤੇ ਵਿਕਾਸ ਦੀ ਗਤੀ ਅਸੀਂ ਸਭ ਨੇ ਭਰ ਦਿੱਤੀ। ਅਤੇ ਸਾਡੇ ਆਦੀਵਾਸੀ ਭਾਈ-ਭੈਣ, ਸਾਡੇ ਮਛੇਰੇ ਭਾਈ-ਭੈਣ ਉਨ੍ਹਾਂ ਦੀ ਤਾਂ ਕੈਸੀ ਖ਼ਰਾਬ ਪਰਿਸਥਿਤੀ ਸੀ। ਕੋਈ ਪੁੱਛਣ ਵਾਲਾ ਵੀ ਨਹੀਂ ਸੀ।
ਅੱਜ ਜੋ 20, 22, 25 ਸਾਲ ਦੇ ਨੌਜਵਾਨ ਹਨ, ਉਨ੍ਹਾਂ ਨੂੰ ਤਾਂ ਪਤਾ ਵੀ ਨਹੀਂ ਹੋਵੇਗਾ ਕਿ ਇੱਥੇ ਜਿਊਣ ਦੇ ਲਈ ਕਿਤਨੀ ਕੜੀ (ਸਖ਼ਤ) ਮਿਹਨਤ ਕਰਨੀ ਪੈਂਦੀ ਸੀ। ਇਹ ਸਾਡਾ ਭਰੂਚ ਖਾਲੀ ਹੋ ਜਾਂਦਾ ਸੀ। ਉਨ੍ਹਾਂ ਨੂੰ ਤਾਂ ਪਤਾ ਵੀ ਨਹੀਂ ਕਿ ਗੁਜਰਾਤ ਦੇ ਕਿਸੇ ਇੱਕ ਜ਼ਮਾਨੇ ਵਿੱਚ ਐਸੀ ਸਥਿਤੀ ਸੀ। ਅਤੇ ਬਹੁਤ ਮਿਹਨਤ ਕਰਕੇ ਗੁਜਰਾਤ ਦੀ ਜਨਤਾ ਦੇ ਨਾਲ ਸਹਿਯੋਗ ਨਾਲ ਅੱਜ ਇਹ ਜਗ੍ਹਾ ’ਤੇ ਪਹੁੰਚੇ ਹਨ। ਅਤੇ ਉੱਚੀ ਛਲਾਂਗ ਲਗਾਉਣ ਦੇ ਲਈ ਸਭ ਤਿਆਰ ਹੋ ਕੇ ਬੈਠੇ ਹਨ ਅਤੇ ਇਸ ਲਈ ਆਉਣ ਵਾਲੇ ਦਿਨਾਂ ਵਿੱਚ ਉੱਚੀ ਛਲਾਂਗ ਲਗਾਉਣੀ ਹੈ।
ਆਜ਼ਾਦੀ ਕੇ 75 ਸਾਲ ਅੰਮ੍ਰਿਤ ਮਹੋਤਸਵ ਦੇ ਨਾਲ ਅੰਮ੍ਰਿਤ ਕਾਲ ਦੀ ਸ਼ੁਰੂਆਤ ਹੋਈ ਹੈ, ਇਸੇ ਪ੍ਰਕਾਰ ਗੁਜਰਾਤ ਦੇ ਨੌਜਵਾਨਾਂ ਦੇ ਲਈ ਇਹ ਸਵਰਣਿਮ (ਸੁਨਿਹਰੀ) ਕਾਲ ਦੀ ਸ਼ੁਰੂਆਤ ਹੋਈ ਹੈ। ਇਹ ਸਵਰਣਿਮ (ਸੁਨਿਹਰੀ) ਕਾਲ ਦਾ ਮੌਕਾ ਜਾਣ ਨਹੀਂ ਦੇਣਾ ਹੈ ਭਾਈਓ। ਕਿਸੇ ਵੀ ਥਾਂ 'ਤੇ ਵਿਕਾਸ ਕਦੋਂ ਹੁੰਦਾ ਹੈ ਭਾਈਓ? ਵਿਕਾਸ ਕਰਨਾ ਹੋਵੇ ਤਾਂ ਇੱਕ ਜੈਸਾ ਵਾਤਾਵਰਣ ਹੋਣਾ ਚਾਹੀਦਾ ਹੈ, ਸਾਨੁਕੂਲ ਵਾਤਾਵਰਣ ਚਾਹੀਦਾ ਹੈ, ਪ੍ਰੋਤਸਾਹਕ ਵਾਤਾਵਰਣ ਚਾਹੀਦਾ ਹੈ, ਰੁਕਾਵਟ ਲਿਆਉਣ ਵਾਲਾ ਵਾਤਾਵਰਣ ਨਹੀਂ ਚਲਦਾ ਭਾਈਓ। ਅਤੇ ਇਸ ਵਿੱਚ ਸਭ ਤੋਂ ਜ਼ਿਆਦਾ ਜ਼ਰੂਰਤ ਹੁੰਦੀ ਹੈ ਕਾਇਦੇ-ਵਿਵਸਥਾ ਕੀ।
ਅੱਛੇ ਤੋਂ ਅੱਛਾ ਇੰਫ੍ਰਾਸਟ੍ਰਕਚਰ, ਅਤੇ ਇਨ੍ਹਾਂ ਸਭ ਦੇ ਨਾਲ-ਨਾਲ ਚਾਹੀਦੀ ਹੈ ਨੀਤੀ ਅਤੇ ਨੀਅਤ ਵੀ। ਇਕੱਲੀ ਨੀਤੀ ਨਾਲ ਕੁਝ ਨਹੀਂ ਨਿਕਲਦਾ, ਨੀਤੀ ਜਿਤਨੀ ਵੀ ਅੱਛੀ ਹੋਵੇ ਲੇਕਿਨ ਨੀਅਤ ਖੱਡੇ (ਟੋਏ) ਵਿੱਚ ਗਈ ਹੋਵੇ ਤਾਂ ਇਹ ਸਭ ਖੱਡੇ (ਟੋਏ) ਵਿੱਚ ਹੀ ਜਾਂਦਾ ਹੈ। ਇਹ ਭਰੂਚ ਨੂੰ ਕੌਣ ਨਹੀਂ ਪਹਿਚਾਣਦਾ ਭਾਈਓ? ਸ਼ਾਮ ਹੋਣ ’ਤੇ ਪੰਜ-ਬੱਤੀ ਵਿਸਤਾਰ ਜਾਣਾ ਹੋਵੇ ਤਾਂ ਕੈਸੀ ਦਿਕੱਤ ਹੁੰਦੀ ਸੀ। ਕਾਨੂੰਨ ਵਿਵਸਥਾ ਦੀ ਕੈਸੀ ਸਥਿਤੀ ਸੀ, ਭਾਈਓ, ਹੁੰਦਾ ਸੀ ਕਿ ਨਹੀਂ? ਕਦੋਂ ਕਿਸੇ ਦਾ ਅਪਹਰਣ ਹੁੰਦਾ, ਕਦੋਂ ਕਿਸੇ ਨੂੰ ਘਰ ਖਾਲੀ ਕਰਨ ਦੀ ਧਮਕੀ ਮਿਲੇ, ਐਸੇ ਦਿਨ ਸਨ।
ਅੱਜ ਕਾਨੂੰਨ ਵਿਵਸਥਾ ਇਹ ਭਰੂਚ ਦੇ ਲੋਕਾਂ ਨੂੰ ਸੁਖ ਸ਼ਾਂਤੀ ਨਾਲ ਰਹਿੰਦੇ ਹੋਏ ਕੀਤੇ ਕਿ ਨਹੀਂ ਕੀਤੇ? ਸੁਖ-ਸ਼ਾਂਤੀ ਨਾਲ ਰਹਿੰਦੇ ਹੋਏ ਕਿ ਨਹੀਂ ਹੋਏ? ਅਤੇ ਇਸ ਦਾ ਲਾਭ ਸਭ ਨੂੰ ਮਿਲਿਆ ਕਿ ਨਹੀਂ ਮਿਲਿਆ? ਇਸ ਨੂੰ ਮਿਲਿਆ, ਇਸ ਨੂੰ ਨਹੀਂ ਮਿਲਿਆ, ਐਸਾ ਨਹੀਂ ਸਭ ਨੂੰ ਮਿਲਿਆ। ਸ਼ਾਂਤੀ ਹੋਵੇ ਕਾਨੂੰਨ ਵਿਵਸਥਾ ਹੋਵੇ ਤਾਂ ਇਸ ਨਾਲ ਸਾਡੇ ਆਦਿਵਾਸੀ ਭਾਈਆਂ, ਗ਼ਰੀਬ ਭਾਈਆਂ ਨੂੰ ਜ਼ਿਆਦਾ ਤੋਂ ਜ਼ਿਆਦਾ ਲਾਭ ਮਿਲਦਾ ਹੈ। ਵਰਨਾ ਤਾਂ ਇੱਥੇ ਭਰੂਚ ਵਿੱਚ ਆਦਿਵਾਸੀ ਲੜਕੀ ਨੂੰ ਕੰਮ ਦੇ ਕੇ ਉਨ੍ਹਾਂ ਨਾਲ ਕੈਸੇ ਵਿਵਹਾਰ ਹੁੰਦੇ ਸਨ, ਅਤੇ ਆਦਿਵਾਸੀ ਉਨ੍ਹਾਂ ਦੇ ਨਾਲ ਰੋਸ਼ ਵਿਅਕਤ ਕਰਦੇ ਸਨ।
ਲੇਕਿਨ ਜਦੋਂ ਮੈਨੂੰ ਸਾਡੇ ਆਦਿਵਾਸੀ ਭਾਈ-ਭੈਣ ਦਾ ਸਾਥ ਮਿਲਿਆ ਤਾਂ ਮੇਰੇ ਆਦਿਵਾਸੀ ਭਾਈ-ਭੈਣ ਦੇ ਭਰਪੂਰ ਅਸ਼ੀਰਵਾਦ ਮੈਨੂੰ ਮਿਲਦੇ ਰਹੇ। ਇੱਕ ਜ਼ਮਾਨਾ ਸੀ, ਆਰੋਗਯ ਦੀ ਸੁਵਿਧਾ ਨਹੀਂ ਸੀ, ਹੌਸਪੀਟਲ ਜਾਣਾ ਹੋਵੇ ਤਾਂ ਸੂਰਤ ਤੱਕ, ਬੜੌਦਾ ਤੱਕ ਭੱਜਣਾ ਪੈਂਦਾ ਸੀ। ਖੇਤੀ, ਮਾਂ ਨਰਮਦਾ ਦੇ ਤਟ ’ਤੇ ਰਹਿਣ ਦੇ ਬਾਵਜੂਦ ਵੀ ਸਾਨੂੰ ਪਾਣੀ ਦੇ ਲਈ ਤਰਸਣਾ ਪੈਂਦਾ ਸੀ। ਅਜਿਹੇ ਦਿਨ ਦੇਖੇ ਹਨ। ਮੈਨੂੰ ਯਾਦ ਹੈ ਸਾਲਾਂ ਪਹਿਲਾਂ ਭਰੂਚ ਵਿੱਚ ਪੀਣ ਦਾ ਪਾਣੀ ਦਾ ਸੰਕਟ ਸੀ, ਐਸੇ ਸੰਕਟ ਦਾ ਸਾਹਮਣਾ ਭਰੂਚ ਕਰ ਰਿਹਾ ਸੀ। ਪੂਰਾ ਖਾਰਾ ਪਟ ਅੰਦਰ ਆਉਂਦਾ ਜਾਂਦਾ ਸੀ, ਇਤਨਾ ਹੀ ਨਹੀਂ ਆਪਣੇ ਭਰੂਚ ਜ਼ਿਲ੍ਹੇ ਵਿੱਚ ਕਿਤਨੇ ਸਾਰੇ ਧਾਰਮਿਕ ਸਥਾਨ ਹਨ, ਪੂਰਾ ਨਰਮਦਾ ਤਟ ਤਾਂ ਭਰਿਆ ਹੋਇਆ ਹੈ।
ਲੇਕਿਨ ਉਸ ਦਾ ਵਿਕਾਸ ਕਰਨ ਵਿੱਚ ਉਨ੍ਹਾਂ ਨੂੰ ਸੰਕੋਚ ਹੁੰਦਾ ਸੀ। ਭਾਰਤ ਦੀ ਆਤਮਾ ਨੂੰ ਤੋੜਨ ਦਾ ਪ੍ਰਯਾਸ ਹੁੰਦਾ ਸੀ। ਭਾਈਓ ਅਤੇ ਭੈਣੋਂ ਇਹ ਸਭ ਤਾਂ 20 ਸਾਲ ਪਹਿਲਾਂ ਦੀ ਗੱਲ ਹੈ। 25-25 ਸਾਲ ਦੇ ਨੌਜਵਾਨਾਂ ਨੂੰ ਪਤਾ ਨਾ ਹੋਵੇ ਇਹ ਸਭ ਸੁਭਾਵਿਕ ਗੱਲ ਹੈ। ਲੇਕਿਨ ਤੁਸੀਂ ਜਦੋਂ ਮੈਨੂੰ ਸੇਵਾ ਕਰਨ ਦਾ ਮੌਕਾ ਦਿੱਤਾ, ਇੱਕ-ਇੱਕ ਸਮੱਸਿਆ ਨੂੰ ਪਕੜਦੇ ਗਏ, ਉਲਝਦੇ ਸੁਲਝਾਉਂਦੇ ਗਏ, ਰਸਤਾ ਢੂੰਡਦੇ ਗਏ ਅਤੇ ਸਥਿਤੀ ਬਦਲਦੇ ਗਏ। ਕਾਨੂੰਨ ਵਿਵਸਥਾ ਦੀ ਗੱਲ ਹੋਵੇ, ਬੜੇ-ਬੜੇ ਬਾਹੁਬਲੀਆਂ ਨੂੰ ਜੇਲ੍ਹ ਦੇ ਹਵਾਲੇ ਕਰ ਦਿੱਤਾ ਭਾਈਓ। ਉਨ੍ਹਾਂ ਨੂੰ ਵੀ ਹੋਇਆ ਕਿ ਹੁਣ ਸਾਨੂੰ ਠੀਕ ਨਾਲ ਚਲਣਾ ਪਵੇਗਾ, ਅਤੇ ਇਸ ਦੇ ਕਾਰਨ ਗੁਜਰਾਤ ਦੇ ਬੱਚਿਆਂ ਨੂੰ ਅੱਜ ਕਰਫਿਊ ਸ਼ਬਦ ਪਤਾ ਨਹੀਂ ਹੈ ਕਰਫਿਊ।
ਨਹੀਂ ਤਾਂ, ਆਪਣੇ ਭਰੂਚ ਵਿੱਚ ਥੋੜ੍ਹੇ-ਥੋੜ੍ਹ ਸਮੇਂ ਵਿੱਚ ਕਰਫਿਊ ਲੱਗਦਾ। ਅਤੇ ਅੱਜ ਜੋ ਮਾਵਾਂ-ਭੈਣਾਂ ਬੇਟੀਆਂ ਹਨ, ਨਾ ਉਨ੍ਹਾਂ ਨੂੰ ਪਤਾ ਵੀ ਨਹੀਂ ਹੋਵੇਗਾ ਕਿ ਤੁਹਾਡੇ ਘਰ ਵਿੱਚ ਜੋ ਬਜ਼ੁਰਗ ਹਨ ਉਨ੍ਹਾਂ ਨੂੰ ਭੂਤਕਾਲ ਵਿੱਚ ਗਰਬਾ ਖੇਡਣਾ ਹੋਵੇ ਤਾਂ ਕਿਤਨੀ ਤਰਲੀਫ਼ ਪੈਂਦੀ ਸੀ। ਅੱਜ ਗੁਜਰਾਤ ਦੇ ਸਕੂਲ, ਕਾਲਜ ਜਾਣ ਵਾਲੀਆਂ ਲੜਕੀਆਂ, ਬਰੋੜਾ ਅਭਿਆਸ ਦੇ ਲਈ ਜਾਣਾ ਹੋਵੇ ਤਾਂ, ਨਿਸ਼ਚਿੰਤ ਹੋ ਕੇ ਜਾਂਦੀਆਂ ਹਨ, ਕਾਲਜ ਵਿੱਚ ਪੜ੍ਹਣ ਲਈ ਅਪ-ਡਾਊਨ ਵੀ ਕਰਦੀਆਂ ਹਨ, ਅਤੇ ਹੁਣ ਤਾਂ ਭਰੂਚ ਜ਼ਿਲ੍ਹੇ ਨੇ ਵੀ ਸਿੱਖਿਆ ਦੇ ਖੇਤਰ ਵਿੱਚ ਵੀ ਜ਼ਬਰਦਸਤ ਵਿਕਾਸ ਕੀਤਾ ਹੈ।
ਕਿਸੀ ਯੁਵਤੀ (ਲੜਕੀ) ਨੂੰ ਦੇਰ ਰਾਤ ਤੱਕ ਕੰਮ ਕਰਨਾ ਹੋਵੇ, ਰੇਲਵੇ ਸਟੇਸ਼ਨ ਤੋਂ ਘਰ ਜਾਣਾ ਹੋਵੇ, ਬਸ ਸਟੇਸ਼ਨ ਤੋਂ ਘਰ ਜਾਣਾ ਹੋਵੇ, ਤਾਂ ਉਸ ਨੂੰ ਕਦੇ ਵੀ ਮਨ ਵਿੱਚ ਡਰ ਦਾ ਨਾਮੋ-ਨਿਸ਼ਾਨ ਨਾ ਰਹੇ ਇਹ ਸਥਿਤੀ ਅਸੀਂ ਸਭ ਨੇ ਪੈਦਾ ਕੀਤੀ ਹੈ। ਅਤੇ ਜਦੋਂ ਬਾਹਰ ਦੇ ਲੋਕ ਆਉਂਦੇ ਹਨ ਨਾ ਇੱਥੇ, ਹਾਲੇ ਜਦੋਂ ਇੱਥੇ ਨੈਸ਼ਨਲ ਸਪੋਰਟਸ ਦਾ ਪ੍ਰੋਗਰਾਮ ਚਲ ਰਿਹਾ ਹੈ, ਖੇਲ-ਕੂਦ ਦਾ। ਦੇਸ਼ ਭਰ ਦੇ ਹਜ਼ਾਰਾਂ ਦੀ ਸੰਖਿਆ ਵਿੱਚ ਖਿਡਾਰੀ ਹਾਲੇ ਗੁਜਰਾਤ ਵਿੱਚ ਮੌਜੂਦ ਹਨ। ਤਦ ਖੇਡ ਸਮਾਪਤ ਕਰਕੇ ਸ਼ਾਮ ਨੂੰ ਗਰਬਾ ਦੇਖਣ ਜਾਂਦੇ ਸਨ। ਪੂਰੀ ਰਾਤ ਉਨ੍ਹਾਂ ਨੂੰ ਦੇਖ ਕੇ ਅਚਰਜ (ਹੈਰਾਨੀ) ਹੁੰਦਾ ਸੀ, ਕਿ ਐਸਾ ਦ੍ਰਿਸ਼ ਜੈਸਾ ਕਿ ਜੈਸਾ ਕਿ ਇੱਥੇ ਰਾਤ ਤਾਂ ਹੁੰਦੀ ਹੀ ਨਾ ਹੋਵੇ।
ਭਾਈਓ-ਭੈਣੋਂ, ਭਰੂਚ ਦਾ ਵਿਕਾਸ ਕਰਨਾ ਹੋਵੇ ਤਾਂ ਉਦਯੋਗਿਕ ਵਿਕਾਸ ਜ਼ਰੂਰੀ ਸੀ। ਅਤੇ ਇਸ ਸਮੇਂ ਬੜੌੜਾ-ਵਾਪੀ ਇੱਕ ਮੁੱਖ ਹਾਈਵੇਅ ਸੀ, ਇੱਕ ਨੇੜੇ-ਤੇੜੇ ਥੋੜ੍ਹੀ ਫੈਕਟਰੀਆਂ ਦੇਖਦੇ ਅਤੇ ਲੋਕ ਜੈ ਜੈਕਾਰ ਕਰਦੇ ਸਨ, ਕਿ ਸਾਡੇ ਇੱਥੇ ਉਦਯੋਗਿਕ ਵਿਕਾਸ ਹੋ ਗਿਆ। ਅਸੀਂ ਦੇਖਿਆ ਕਿ ਇੱਥੇ ਅਵਿਕਸਿਤ ਖੇਤਰ ਹਨ, ਉੱਥੇ ਵੀ ਵਿਕਾਸ ਅਸੀਂ ਕਰਨਾ ਹੈ, ਅਤੇ ਆਦਿਵਾਸੀ ਵਿਸਤਾਰ ਵਿੱਚ ਝਗੜੀਆ ਜੈਸੇ ਵਿਸਤਾਰ ਨੂੰ ਉਦਯੋਗ ਲੈ ਕੇ ਗਏ। ਸੁੱਕੇ ਇਲਾਕਿਆਂ ਵਿੱਚ ਉਦਯੋਗਾਂ ਨੂੰ ਲੈ ਕੇ ਗਏ, ਜਿਸ ਦੇ ਕਾਰਨ ਖੇਤੀ ਦੀ ਜ਼ਮੀਨ ਸੁਰੱਖਿਅਤ ਰਹੀ ਅਤੇ ਉਦਯੋਗਿਕ ਵਿਕਾਸ ਵੀ ਹੋਇਆ।
ਅਤੇ ਅੱਜ ਮੈਨੂਫੈਕਚਰਿੰਗ ਦਾ ਹਬ ਬਣ ਗਿਆ ਆਪਣਾ ਗੁਜਰਾਤ। ਐਕਸਪੋਰਟ ਹਬ ਬਣ ਗਿਆ, ਦੋ ਦਹਾਕੇ ਪਹਿਲਾਂ ਇਸ ਦਾ ਨਾਮੋ-ਨਿਸ਼ਾਨ ਨਹੀਂ ਸੀ ਭਾਈਓ। ਅੱਜ ਦਹੇਜ-2, ਦਹੇਜ-3, ਸਾਯਖਾ, ਵਿਲਾਇਤ ਇਹ ਵਿਕਾਸ ਦੇ ਲਈ ਆਪਣੇ ਨਵੇਂ-ਨਵੇਂ ਸਮ੍ਰਿੱਧੀ ਦੇ ਦਵਾਰ ਬਣ ਗਏ ਹਨ, ਭਾਈਓ-ਭੈਣੋਂ। ਆਧੁਨਿਕ ਹਾਈਵੇਅ ਦੀ ਗੱਲ ਹੋਵੇ, ਰੋ-ਰੋਫੇਰੀ ਸਰਵਿਸ, ਇਹ ਰੋ-ਰੋ ਫੇਰੀ ਸਰਵਿਸ ਵਿਕਾਸ ਦੀ ਬਹੁਤ ਬੜੀ ਤਾਕਤ ਬਣ ਕੇ ਉੱਭਰੀ ਹੈ। ਦਹੇਜ ਨੂੰ ਸਪੈਸ਼ਿਅਲ ਇਨਵੈਸਟਮੈਂਟ ਰੀਜ਼ਨ, ਕਿਤਨੀ ਬੜੀ ਉਸ ਦੀ ਤਾਕਤ ਵਧਣ ਲਗੀ ਹੈ, ਭਾਈਓ।
ਇਸ ਦੇ ਕਾਰਨ ਗੁਜਰਾਤ ਸਰਕਾਰ ਦੀਆਂ ਉਦਾਰ ਨੀਤੀਆਂ ਦਾ ਲਾਭ ਮਿਲਣ ਲੱਗਾ ਹੈ। ਅਤੇ ਵਿਸ਼ੇਸ਼ ਪ੍ਰਕਾਰ ਨਾਲ ਪੈਟਰੋਲੀਅਮ ਕੈਮੀਕਲ ਅਤੇ ਪੈਟਰੋ-ਕੈਮੀਕਲ ਉਸ ਦੇ ਖੇਤਰ ਵਿੱਚ ਜੋ ਕੰਮ ਚਲ ਰਿਹਾ ਸੀ ਉਸ ਦਾ ਵੀ ਲਾਭ ਇੱਥੇ ਸਾਨੂੰ ਸਾਰਿਆਂ ਨੂੰ ਮਿਲਦਾ ਰਿਹਾ ਹੈ। ਅਤੇ ਦੇਖਦੇ-ਦੇਖਦੇ ਹੀ ਦੁਨੀਆ ਵਿੱਚੋਂ ਹਜ਼ਾਰਾਂ-ਕਰੋੜ ਰੁਪਏ ਦੀ ਮੁਦਰਾ ਇਨਵੈਸਟਮੈਂਟ ਆਪਣੇ ਦਹੇਜ ਅਤੇ ਭਰੂਚ ਜ਼ਿਲ੍ਹੇ ਵਿੱਚੋਂ ਆ ਗਿਆ ਭਾਈਓ। ਅਤੇ 80 ਪ੍ਰਤੀਸ਼ਤ ਉਤਪਾਦਨ ਜੋ ਇੱਥੇ ਹੋਇਆ ਹੈ ਨਾ ਉਹ ਦੁਨੀਆ ਦੇ ਦੇਸ਼ਾਂ ਵਿੱਚ ਜਾਂਦਾ ਹੈ। ਅਸੀਂ ਮਿਹਨਤ ਕਰਦੇ ਹਾਂ ਅਤੇ ਰੁਪਿਆ ਆਪਣਾ ਡਾਲਰ ਲੈ ਕੇ ਵਾਪਸ ਆਉਂਦਾ ਹੈ, ਭਾਈਓ। ਇਹ ਤਾਕਤ ਮੇਰਾ ਦਹੇਜ ਅਤੇ ਭਰੂਚ ਜ਼ਿਲ੍ਹਾ ਦੇ ਰਿਹਾ ਹੈ। ਅੱਜ ਦੇਸ਼ ਵਿੱਚ ਕੈਮੀਕਲ ਅਤੇ ਪੈਟਰੋਲੀਅਮ ਦੇ ਨਾਲ ਜੁੜੇ ਹੋਏ ਖੇਤਰ ਦੇ ਲਈ ਦੇਸ਼ਭਰ ਦੇ ਲਈ ਦਹੇਜ ਮਾਡਲ ਬਣ ਚੁੱਕਿਆ ਹੈ।
ਭਾਈਓ-ਭੈਣੋਂ,
ਅੱਜ ਜੋ ਨਵੇਂ ਪ੍ਰੋਜੈਕਟਾਂ ਦਾ ਲੋਕਅਰਪਣ ਹੋਇਆ ਹੈ, ਉਸ ਨਾਲ ਆਪਣੇ ਗੁਜਰਾਤ ਦੀ ਸ਼ਕਤੀ ਤਾਂ ਵਧ ਹੀ ਰਹੀ ਹੈ, ਨਾਲ ਹੀ ਭਰੂਚ ਜ਼ਿਲ੍ਹਾ ਵੀ ਵਾਈਬ੍ਰੈਂਟ ਬਣ ਰਿਹਾ ਹੈ। ਅਤੇ ਇੱਥੇ ਜੋ ਨਵੇਂ ਪਲਾਂਟ ਡੈਵਲਪ ਹੋਏ ਹਨ, ਇਹ ਡਬਲ ਇੰਜਣ ਸਰਕਾਰ ਡਬਲ ਬੈਨੀਫਿਟ ਦਾ ਉੱਤਮ ਉਦਾਹਰਣ ਬਣ ਚੁੱਕੀ ਹੈ ਭਾਈਓ। ਕੈਮੀਕਲ ਦੇ ਪਲਾਂਟ ਗੁਜਰਾਤ ਅਤੇ ਕੇਂਦਰ ਸਰਕਾਰ ਦੀਆਂ ਕੰਪਨੀਆਂ ਦੀ ਵੀ ਇਸ ਵਿੱਚ ਭਾਗੀਦਾਰ ਹੈ। ਇੱਥੇ ਬਣਨ ਵਾਲੇ ਕੈਮੀਕਲ, ਮੈਨੂਫੈਕਚਰਿੰਗ ਉਦਯੋਗ ਇਸ ਦਾ ਲਾਭ ਟੈਕਸਟਾਈਲਜ਼ ਇੰਡਸਟ੍ਰੀ ਨੂੰ ਵੀ ਮਿਲਣ ਵਾਲਾ ਹੈ।
ਤੁਸੀਂ ਜਾਣਦੇ ਹੋ ਕਿ, ਟੈਕਸਟਾਈਲਸ ਇੰਡਸਟ੍ਰੀ ਨੂੰ ਲਾਭ ਹੁੰਦਾ ਹੈ ਤਾਂ ਕੋਟਨ ਪੈਦਾ ਕਰਨ ਵਾਲੇ ਕਿਸਾਨ ਨੂੰ ਵੀ ਲਾਭ ਹੁੰਦਾ ਹੈ। ਸਭ ਤੋਂ ਜ਼ਿਆਦਾ ਮਜ਼ਦੂਰੀ ਵਾਲਾ, ਰੋਜ਼ਗਾਰੀ ਦੇਣ ਵਾਲਾ ਖੇਤਰ ਹੈ। ਸਾਡੇ ਬੁਣਕਰ ਭਾਈਆਂ-ਭੈਣਾਂ ਨੂੰ ਹਾਥਸਾਲ ਚਲਾਉਣ ਵਾਲੇ ਭਾਈਆਂ-ਭੈਣਾਂ ਨੂੰ ਉਨ੍ਹਾਂ ਨੂੰ ਵੀ ਬੜਾ ਲਾਭ ਹੁੰਦਾ ਹੈ। ਇਸੇ ਪ੍ਰਕਾਰ ਫਰਟੀਲਾਇਜਰ, ਅਤੇ ਸਾਡਾ ਤਾਂ ਇੱਥੇ ਦਾ ਫਰਟੀਲਾਇਜ਼ਰ ਦਾ ਨਾਮ ਰੌਸ਼ਨ ਹੋਇਆ ਹੈ ਭਾਈਓ। ਅਤੇ ਜ਼ਰੂਰੀ ਕੈਮੀਕਲਸ, ਫਰਟੀਲਾਇਜ਼ਰ ਸਾਡੇ ਭਰੂਚ ਵਿੱਚ ਬਣੇ ਅਤੇ ਦੇਸ਼ ਭਰ ਵਿੱਚ ਉਸ ਦੀ ਪਹੁੰਚ ਬਣਦੀ ਹੈ।
ਜੀ.ਏ.ਸੀ.ਐੱਲ. ਕੈਮੀਕਲ ਪਲਾਂਟ, ਇਸ ਦੇ ਕਾਰਨ 2500 ਕਰੋੜ ਰੁਪਏ ਤੋਂ ਵੀ ਜ਼ਿਆਦਾ ਦਾ ਨਿਊ ਟਰਨਓਵਰ ਆਵੇਗਾ। ਇਸ ਦੇ ਕਾਰਨ 700 ਕਰੋੜ ਰੁਪਏ ਦੀ ਵਿਦੇਸ਼ੀ ਮੁਦਰਾ, ਇਹ ਦੇਸ਼ ਦੀ ਸੇਵਾ ਹੋਣ ਵਾਲੀ ਹੈ, ਇਹ ਵੀ ਦੇਸ਼ਭਗਤੀ ਦਾ ਕੰਮ ਹੈ। ਅਤੇ ਇਹ ਭਰੂਚ ਕਰ ਰਿਹਾ ਹੈ ਭਾਈਓ। ਅਤੇ ਮੈਂ ਜਦੋਂ ਭਰੂਚ ਆਇਆ ਹਾਂ ਤਾਂ ਮੈਂ ਤੁਹਾਨੂੰ ਯਾਦ ਕਰਾਉਂਦਾ ਹਾਂ ਕਿ, ਮੈਂ ਤਾਂ ਹਰ ਰੋਜ਼ ਕਹਿੰਦਾ ਹਾਂ ਕਿ ਦੇਸ਼ ਨੂੰ ਜਲਦੀ ਨਾਲ ਅੱਗੇ ਲੈ ਜਾਣਾ ਹੋਵੇ ਤਾਂ ਹਰ ਇੱਕ ਨਾਗਰਿਕ ਵੀ ਬੜਾ ਕੰਮ ਕਰ ਸਕਦਾ ਹੈ। ਸਾਧਾਰਣ ਨਾਗਰਿਕ ਵੀ ਦੇਸ਼ ਨੂੰ ਅੱਗੇ ਵਧਾ ਸਕਦਾ ਹੈ।
ਤੁਹਾਨੂੰ ਐਸਾ ਲੱਗਦਾ ਹੋਵੇਗਾ ਕਿ ਖ਼ੁਦ ਦੇ ਲਈ ਹੀ ਮਿਹਨਤ ਕਰਦਾ ਹੋਵੇ ਉਹ ਕਿਵੇਂ ਦੇਸ਼ ਨੂੰ ਅੱਗੇ ਲੈ ਜਾਵੇਗਾ। ਅਰੇ ਤੁਸੀਂ ਵੋਕਲ ਫੋਰ ਲੋਕਲ ਦਾ ਮੰਤਰ ਪਕੜ ਲਵੋ, ਕਿਸੇ ਪ੍ਰਕਾਰ ਦੇ ਵਿਦੇਸ਼ੀ ਪ੍ਰੋਡਕਟ ਤੋਂ ਮੈਂ ਦੂਰ ਰਹਾਂਗਾ, ਦੀਵਾਲੀ ਆਉਣ ਵਾਲੀ ਹੈ, ਬਾਜ਼ਾਰ ਵਿੱਚ ਐਸੇ-ਐਸੇ ਪਟਾਖੇ ਆਉਣਗੇ, ਦੋ ਮਿੰਟ ਆਸਮਾਨ ਵਿੱਚ ਜਾ ਕੇ ਰੌਸ਼ਨੀ ਕਰ ਦੇਣਗੇ, ਲੇਕਿਨ ਸਾਨੂੰ ਪਤਾ ਨਹੀਂ ਹੁੰਦਾ ਕਿ, ਕਿਤਨੇ ਵੀ ਗ਼ਰੀਬਾਂ ਦੀ ਮਿਹਨਤ ’ਤੇ ਪਾਣੀ ਫੇਰ ਦਿੰਦੇ ਹਨ। ਭਲੇ ਹੀ ਅਸੀਂ ਭਾਰਤ ਵਿੱਚ ਬਣੇ ਪਟਾਖੇ ਲਈਏ, ਸ਼ਾਇਦ ਉਜਾਲਾ ਘੱਟ ਦੇਣ, ਸ਼ਾਇਦ ਚਮਕ, ਆਵਾਜ਼ ਘੱਟ ਹੋਵੇ, ਪਰੰਤੂ ਭਾਈਓ, ਮੇਰੇ ਗ਼ਰੀਬ ਭਾਈਆਂ ਦੇ ਘਰ ਵਿੱਚ ਚਮਕ ਆਵੇਗੀ।
ਦੋ ਮਿੰਟ ਆਕਾਸ਼ ਵਿੱਚ ਚਮਕ ਆਏ ਕਿ ਨਾ ਆਏ, ਪਰੰਤੂ 12 ਮਹੀਨੇ ਉਸ ਦੀ ਜ਼ਿੰਦਗੀ ਵਿੱਚ ਚਮਕ ਆ ਜਾਵੇਗੀ। ਤਾਂ ਕਿਸ ਕਾਰਣ ਅਸੀਂ ਆਪਣੇ ਦੇਸ਼ ਨੂੰ ਨਾ ਲਈਏ, ਇੱਥੋਂ ਦਾ ਇੱਕ ਕਾਰਖਾਨਾ 700 ਕਰੋੜ ਰੁਪਏ ਬਚਾ ਸਕਦਾ ਹੋਵੇ, ਮੇਰੇ ਭਰੂਚ ਜ਼ਿਲ੍ਹੇ ਦੇ ਨਾਗਰਿਕ ਨਿਰਣਯ ਲੈਣ, ਉਹ ਵੀ ਇਤਨਾ ਰੁਪਇਆ ਬਚਾਏ ਤੇ ਮੇਰੇ ਦੇਸ਼ ਦੀ ਪੂੰਜੀ ਬਚਾ ਸਕਦੇ ਹਨ।
ਭਾਈਓ ਅਤੇ ਭੈਣੋਂ,
ਤੁਹਾਨੂੰ ਜਾਣ ਕੇ ਆਨੰਦ ਹੋਵੇਗਾ ਕਿ, 2014 ਵਿੱਚ ਤੁਸੀਂ ਮੈਨੂੰ ਅਸ਼ੀਰਵਾਦ ਦੇ ਕੇ ਦਿੱਲੀ ਭੇਜਿਆ, ਪਹਿਲਾਂ ਜੋ ਕੰਮ ਗੁਜਰਾਤ ਵਿੱਚ ਕੀਤਾ, ਉਸ ਦਾ ਅਨੁਭਵ ਸੀ, ਤੁਹਾਡਾ ਅਸ਼ੀਰਵਾਦ ਸੀ, ਤੁਹਾਡੇ ਸੰਸਕਾਰ ਸਨ। ਤੁਹਾਨੂੰ ਪਤਾ ਹੈ, 2014 ਵਿੱਚ ਦਿੱਲੀ ਗਿਆ ਤਾਂ ਪੂਰੀ ਦੁਨੀਆ ਵਿੱਚ ਭਾਰਤ ਅਰਥਵਿਵਸਥਾ ਵਿੱਚ 10ਵੇਂ ਸਥਾਨ 'ਤੇ ਸੀ। ਅੱਜ ਭਾਰਤ 5ਵੇਂ ਨੰਬਰ 'ਤੇ ਪਹੁੰਚ ਗਿਆ ਹੈ। ਅਤੇ ਇਤਨਾ ਹੀ ਨਹੀਂ, 6 ਤੋਂ 5 ’ਤੇ ਗਏ ਤਾਂ ਇਸ ਦੇਸ਼ ਦਾ ਗਰਵ (ਮਾਣ) ਅਨੇਕ ਗੁਣਾ ਵਧਿਆ, ਕਿਉਂਕਿ ਪਹਿਲੇ ਪੰਜ ਨੰਬਰ ’ਤੇ ਉਹ ਲੋਕ ਸਨ, ਜੋ 250 ਸਾਲ ਸਾਡੇ ਤੱਕ ਸਾਡੇ ’ਤੇ ਰਾਜ ਕਰਕੇ ਗਏ, ਅਸੀਂ ਗੁਲਾਮ ਸੀ।
ਹੁਣ ਉਨ੍ਹਾਂ ਨੂੰ ਪਿੱਛੇ ਛੱਡ ਕੇ ਇਹ ਮੇਰੇ ਦੇਸ਼ ਉਤਸਾਹਿਤ ਯੁਵਾ ਮੇਰੇ ਦੇਸ਼ ਨੂੰ ਅੱਗੇ ਲੈ ਕੇ ਗਏ ਹਨ। ਅਤੇ ਇਸ ਦੇ ਲਈ ਯੁਵਾ ਪੀੜ੍ਹੀ, ਕਿਸਾਨ, ਮਜ਼ਦੂਰ, ਛੋਟਾ ਵਪਾਰੀ, ਛੋਟਾ ਸਾਹਸਿਕ ਇਹ ਸਭ ਅੱਜ ਇਨ੍ਹਾਂ ਦੇ ਅਧਿਕਾਰੀ ਹਨ। ਅਤੇ ਜਦੋਂ ਦੇਸ਼ 10 ਤੋਂ 5 ਨੰਬਰ 'ਤੇ ਪਹੁੰਚਿਆ ਹੈ, ਤਦ ਉਸ ਦਾ ਅਧਿਕਾਰ ਹੱਕ ਤੁਹਾਡੀ ਮਿਹਨਤ ਨੂੰ ਵੀ ਜਾਂਦਾ ਹੈ। ਅਤੇ ਤੁਹਾਡੀ ਤਰਫ਼ ਤੋਂ ਦੇਸ਼ਵਾਸੀਆਂ ਦੇ ਐਸੇ ਪੁਰਸ਼ਾਰਥੀ ਲੋਕਾਂ ਨੂੰ ਪ੍ਰਣਾਮ ਕਰਦਾ ਹਾਂ।
ਭਾਈਓ-ਭੈਣੋਂ,
ਭਰੂਚ ਦੇ ਅੰਦਰ ਵਿੱਚ ਗਰਵ (ਮਾਣ) ਹੋਵੇ ਐਸਾ ਕੰਮ ਹੋ ਰਿਹਾ ਹੈ, ਸਾਨੂੰ ਪਤਾ ਹੈ, ਭੂਤਕਾਲ ਵਿੱਚ ਕੋਈ ਪਿਆਊ ਬਣਾਵੇ ਤਾਂ ਪੀੜ੍ਹੀ ਤੱਕ ਲੋਕ ਯਾਦ ਕਰਦੇ ਸਨ, ਪਿਆਊ ਵਿੱਚੋਂ ਇੱਕ ਲੋਟਾ (ਬਰਤਨ) ਪਾਣੀ ਪੀ ਕੇ ਜਾਵੇ ਤਾਂ ਵੀ ਲੋਕ ਅਸ਼ੀਰਵਾਦ ਦੇ ਕੇ ਜਾਂਦੇ ਸਨ, ਕਿਉਂਕਿ ਇਹ ਹੈ ਜੀਵਨ /ਜ਼ਿੰਦਗੀ ਦੇ ਲਈ ਜ਼ਰੂਰੀ ਹੈ। ਤਦ ਅੱਜ ਭਾਰਤ ਸਰਕਾਰ ਦਵਾਈਆਂ ਦੇ ਉਤਪਾਦਨ ਦਾ ਇਤਨਾ ਬੜਾ ਮਥਕ ਬਣਾਵੇ, ਜੀਵਨ ਰੱਖਿਆ ਦਾ ਕੰਮ ਕਰੇ, ਤਦ ਮੇਰੇ ਇਹ ਭਰੂਚਵਾਸੀ ਕਿਤਨੇ ਬੜੇ ਮਾਨਵਤਾ ਦਾ ਕੰਮ ਕਰ ਰਹੇ ਹਨ।
ਅਤੇ ਕਿਤਨਾ ਗੌਰਵ (ਮਾਣ) ਹੋਵੇ ਕਿ ਅਣਗਿਣਤ ਜੀਵਵ ਬਚਣ ਵਾਲਾ ਹੈ, ਤੁਹਾਡੇ ਕਾਰਨ ਭਾਈਓ। ਅਤੇ ਉਸ ਦੇ ਕਾਰਨ ਹਜ਼ਾਰਾਂ ਨਵੇਂ ਰੋਜ਼ਗਾਰ ਆਉਣ ਵਾਲੇ ਹਨ। ਅਸੀਂ ਦੇਖਿਆ ਕਿ ਕੋਰੋਨਾ ਨੇ ਪੂਰੀ ਦੁਨੀਆ ਨੂੰ ਆਪਣੀ ਝੜਪ (ਲਪੇਟ) ਵਿੱਚ ਲੈ ਲਿਆ ਸੀ। ਕਿਤਨਾ ਬੜਾ ਸੰਕਟ ਆਇਆ, ਸਭ ਨੂੰ ਲਗਦਾ ਕਿਵੇਂ ਬਚਿਆ ਜਾਵੇ, ਉਸ ਵਿੱਚ ਸਾਨੂੰ ਪਤਾ ਚਲਿਆ ਕਿ ਇਸ ਫਾਰਮਾ ਸੈਕਟਰ ਦਾ ਕਿਤਨਾ ਮਹੱਤਵ ਹੈ। ਦਵਾ ਉਦਯੋਗ ਦਾ ਕਿਤਨਾ ਮਹੱਤਵ ਹੈ? ਅਤੇ ਗੁਜਰਾਤ ਨੇ ਬੀਤੇ ਦੋ ਦਹਾਕਿਆਂ ਵਿੱਚ ਜੋ ਛਲਾਂਗ ਲਗਾਈ ਹੈ, ਕੋਰੋਨਾ ਦੇ ਸਾਹਮਣੇ ਗੁਜਰਾਤ ਲੜਾਈ ਲੜਨ ਵਿੱਚ ਇਸ ਵਿਵਸਥਾ ਨੇ ਬੜੀ ਛਲਾਂਗ ਲਗਾਈ ਹੈ, ਭਾਈਓ।
ਗੁਜਰਾਤ ਵਿੱਚ ਬਣੀ ਦਵਾ, ਬਣੀ ਹੋਈ ਵੈਕਸੀਨ ਨੇ ਲੱਖਾਂ ਲੋਕਾਂ ਦੇ ਜੀਵਨ ਨੂੰ ਬਚਾਇਆ ਹੈ। ਆਨੰਦ ਦੀ ਗੱਲ ਹੈ ਕਿ ਅੱਜ ਦੇਸ਼ ਫਾਰਮਾ ਕੰਪਨੀਆਂ ਦਾ 25 ਪ੍ਰਤੀਸ਼ਤ ਹਿੱਸਾ ਗੁਜਰਾਤ ਦਾ ਹੈ। ਅੱਜ ਤੁਹਾਡੇ ਨਾਲ ਗੱਲ ਕਰਦੇ ਹੋਏ ਮੈਨੂੰ ਉਹ ਦਿਨ ਵੀ ਯਾਦ ਆ ਰਹੇ ਹਨ ਜਦੋਂ ਕੁਝ ਲੋਕਾਂ ਨੇ ਭਰੂਚ ਦਾ ਵਿਕਾਸ ਰੋਕਣ ਦੇ ਲਈ ਪੂਰੀ ਸ਼ਕਤੀ ਲਗਾ ਦਿੱਤੀ ਸੀ। ਭਰੂਚ-ਅੰਕਲੇਸ਼ਵਰ ਵਿੱਚ ਉਦਯੋਗਾਂ ਦੀ ਸਥਾਪਨਾ ਵਿੱਚ, ਉਦਯੋਗਾਂ ਦੇ ਵਿਸਤਾਰ ’ਤੇ ਬੜੇ-ਬੜੇ ਰੋੜੇ (ਪੱਥਰ) ਅਟਕਾਏ ਗਏ ਸਨ। ਜਦੋਂ ਕੇਂਦਰ ਵਿੱਚ ਸਾਡੀ ਸਰਕਾਰ ਬਣੀ, ਗੁਜਰਾਤ ਨੂੰ ਨਰੇਂਦਰ ਭੂਪੇਂਦਰ ਦੀ ਡਬਲ ਇੰਜਣ ਸ਼ਕਤੀ ਮਿਲੀ ਤਾਂ ਇਹ ਸਾਰੇ ਅਵਰੋਧ ਅਸੀਂ ਖ਼ਤਮ ਕਰ ਦਿੱਤੇ ਭਾਈਓ। ਆਪ ਲੋਕਾਂ ਦੇ ਪਸੀਨੇ ਦੀ ਤਾਕਤ ਦੇਖੋ ਭਾਈਓ, ਆਪਣੇ ਭਾਡਭੂਤ ਦੀ ਬੇਰੇਜ ਉਸ ਨੂੰ ਰੋਕਣ ਦੇ ਲਈ, ਪਾਣੀ ਦਾ ਕੰਮ ਸੀ, ਭਾਈ।
ਮੇਰੇ ਭਰੂਚ ਨੂੰ ਸ਼ੁੱਧ 24 ਘੰਟੇ ਪੀਣ ਦਾ ਪਾਣੀ ਮਿਲੇ, ਭਰੂਚ ਜ਼ਿਲ੍ਹੇ ਦੇ ਖੇਤਾਂ ਨੂੰ ਪਾਣੀ ਮਿਲੇ, ਉਸ ਦੇ ਲਈ ਕੰਮ ਹੋਇਆ। ਉਸ ਵਿੱਚ ਵੀ ਇੱਕ ਅਡੰਗਾ (ਰੁਕਾਵਟ) ਪਾਇਆ ਗਿਆ, ਇਹ ਨਕਸਲਵਾਦੀ ਮਾਨਸਿਕ ਲੋਕਾਂ ਨੇ ਪਹਿਲਾਂ ਸਰਦਾਰ ਸਰੋਵਰ ਡੈਮ ਨੂੰ ਰੋਕਣ ਦੇ ਲਈ ਭਰਪੂਰ ਕੋਸ਼ਿਸ਼ ਕੀਤੀ, ਅਤੇ ਅਰਬਨ (ਸ਼ਹਿਰੀ) ਨਕਸਲ ਹੁਣ ਨਵੇਂ ਰੰਗ ਰੂਪ ਦੇ ਨਾਲ ਪ੍ਰਵੇਸ਼ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਨੇ ਕੱਪੜੇ ਬਦਲੇ ਹਨ, ਉਤਸਾਹੀ-ਉਮੰਗ ਵਾਲੇ ਨੌਜਵਾਨਾਂ ਨੂੰ ਫਸਾ ਰਹੇ ਹਨ। ਮੇਰੇ ਆਦਿਵਾਸੀ ਭਾਈਆਂ ਨੂੰ ਮੈਨੂੰ ਖਾਸ ਕਹਿਣਾ ਹੈ ਕਿ, ਬੰਗਾਲ ਵਿੱਚ ਨਕਸਲਵਾਦ ਸ਼ੁਰੂ ਹੋਇਆ, ਝਾਰਖੰਡ, ਬਿਹਾਰ, ਛੱਤੀਸਗੜ੍ਹ, ਮੱਧ ਪ੍ਰਦੇਸ਼ ਦਾ ਥੋੜ੍ਹਾ ਹਿੱਸਾ, ਓਡੀਸ਼ਾ, ਆਂਧਰਾ, ਤੇਲੰਗਾਨਾ ਅਤੇ ਮਹਾਰਾਸ਼ਟਰ ਵਿੱਚ ਗੜ੍ਹਚਿਰੌਲੀ ਸਾਡੇ ਆਦਿਵਾਸੀ ਨੌਜਵਾਨਾਂ ਕਿ ਜ਼ਿੰਦਗੀ ਨਕਸਲਵਾਦ ਨੇ ਤਬਾਹ ਕਰ ਦਿੱਤੀ।
ਉਨ੍ਹਾਂ ਦੇ ਹੱਥ ਵਿੱਚ ਬੰਦੂਕ ਥਮਾ ਦਿੱਤੀ, ਮੌਤ ਦਾ ਖੇਡ ਖੇਡਣ ਦੇ ਲਈ ਉਨ੍ਹਾਂ ਨੂੰ ਭੜਕਾਇਆ, ਚਾਰੇ ਤਰਫ਼ ਸੰਕਟ ਵਧਿਆ। ਉਸ ਸਮੇਂ ਮੇਰੇ ਸਾਹਮਣੇ ਪ੍ਰਸ਼ਨ ਸੀ, ਕਿ ਮੇਰਾ ਪੂਰਵ ਵਿਸਤਾਰ ਉਮਰਗਾਮ ਤੋਂ ਅੰਬਾਜੀ, ਮੈਂ ਗੁਜਰਾਤ ਵਿੱਚ ਨਕਸਲਵਾਦ ਨੂੰ ਨਹੀਂ ਘੁੱਸਣ ਦੇਣਾ ਚਾਹੁੰਦਾ, ਮੈਨੂੰ ਮੇਰੇ ਆਦਿਵਾਸੀ ਭਾਈ-ਭੈਣਾਂ ਨੂੰ ਬਚਾਉਣਾ ਹੈ, ਮੈਨੂੰ ਉਨ੍ਹਾਂ ਦੇ ਜੀਵਨ ਵਿੱਚ ਇਸ ਪ੍ਰਕਾਰ ਦੀ ਬਿਮਾਰੀ ਨਾ ਆਵੇ, ਇਸ ਲਈ ਉਮਰਗਾਮ ਤੋਂ ਅੰਬਾਜੀ ਤੱਕ ਵਿਕਾਸ ਕੀਤਾ। ਅਤੇ ਮੈਨੂੰ ਸੰਤੋਸ਼ ਦੇ ਨਾਲ ਕਹਿਣਾ ਹੈ, ਕਿ ਮੇਰੀ ਗੱਲ ਨੂੰ ਆਦਿਵਾਸੀ ਭਾਈ-ਭੈਣਾਂ ਨੇ ਮੰਨੀ, ਅੱਛੇ ਦਿਨ ਆਉਣਗੇ ਐਸਾ ਵਿਸ਼ਵਾਸ ਰੱਖਿਆ, ਅਤੇ ਪਰਿਣਾਮ (ਨਤੀਜਾ) ਇਹ ਆਇਆ ਕਿ ਨਕਸਲਵਾਦ ਉਸ ਰਸਤੇ ਤੋਂ ਆ ਨਹੀਂ ਸਕਿਆ।
ਉਸ ਦੇ ਲਈ ਮੈਂ ਮੇਰੇ ਆਦਿਵਾਸੀ ਭਾਈ-ਭੈਣਾਂ ਦਾ ਆਭਾਰ ਵਿਅਕਤ ਕਰਦਾ ਹਾਂ। ਪਰੰਤੂ ਹੁਣ ਉੱਪਰ ਤੋਂ ਉੱਡ ਕੇ ਅਰਬਨ ਨਕਸਲ ਘੁੱਸ ਰਹੇ ਹਨ, ਗੁਜਰਾਤ ਦੀ ਯੁਵਾ ਪੀੜ੍ਹੀ ਨੂੰ ਮੈਨੂੰ ਤਬਾਹ ਨਹੀਂ ਹੋਣ ਦੇਣਾ, ਅਸੀਂ ਆਪਣੀਆਂ ਸੰਤਾਨਾਂ ਨੂੰ ਸੁਚੇਤ ਕਰੀਏ ਕਿ ਅਰਬਨ (ਸ਼ਹਿਰੀ) ਨਕਸਲਾਂ ਨੇ ਦੇਸ਼ ਨੂੰ ਬਰਬਾਦ ਕਰਨ ਦਾ ਬੀੜਾ ਉਠਾਇਆ ਹੈ, ਉਹ ਵਿਦੇਸ਼ੀ ਤਾਕਤਾਂ ਦੇ ਏਜੰਟ ਬਣ ਕੇ ਆਏ ਹਨ, ਉਸ ਦੇ ਸਾਹਮਣੇ ਗੁਜਰਾਤ ਕਦੇ ਵੀ ਝੁਕੇਗਾ ਨਹੀਂ, ਗੁਜਰਾਤ ਉਨ੍ਹਾਂ ਨੂੰ ਜ਼ਮੀਨਦੋਸਤ ਕਰਕੇ ਰਹੇਗਾ, ਇਹ ਵਿਸ਼ਵਾਸ ਦੇ ਨਾਲ ਅੱਗੇ ਵਧਣਾ ਹੈ, ਭਾਈਓ।
ਐਸੇ ਦਿਨ ਸਨ, ਸਾਡੇ ਇੱਥੇ ਆਦਿਵਾਸੀ ਮੁੱਖ ਮੰਤਰੀ ਵੀ ਰਹਿ ਚੁੱਕੇ ਹਨ, ਫਿਰ ਵੀ ਉਮਰਗਾਮ ਤੋਂ ਅੰਬਾਜੀ ਤੱਕ ਉਂਗਲੀ ਨਾਲ ਗਿਨ ਸਕੀਏ ਉਤਨੀ ਸਾਇੰਸ ਸਟ੍ਰੀਮ ਦਾ ਸਕੂਲ ਨਹੀਂ ਸੀ, ਹੁਣ ਤੁਸੀਂ ਮੈਨੂੰ ਦੱਸੋ ਕਿ 10ਵੀਂ ਅਤੇ 12ਵੀਂ ਵਿੱਚ ਸਾਇੰਸ ਨਾ ਹੋਵੇ ਅਤੇ ਚਾਹੇ ਜਿਤਨੀ ਵੀ ਆਰਕਸ਼ਣ (ਰਿਜਰਵੇਸ਼ਨ) ਦੀ ਗੱਲ ਕਰੀਏ, ਅਤੇ ਉਹ ਲੜਕਾ ਜਾਂ ਲੜਕੀ ਡਾਕਟਰ ਬਣ ਸਕੇਗਾ? ਅਰੇ ਉਸ ਨੂੰ ਡਾਕਟਰ ਜਾਂ ਇੰਜੀਨੀਅਰ ਬਨਾਉਣਾ ਹੋਵੇ, ਪਹਿਲਾਂ 10ਵੀਂ ਅਤੇ 12ਵੀਂ ਵਿੱਚ ਸਾਇੰਸ ਦਾ ਸਕੂਲ ਚਾਹੀਦਾ ਹੈ.. ਉਹ ਵੀ ਨਹੀਂ ਹੋਇਆ ਸੀ। ਆਪਣੇ ਇੱਥੇ ਆਦਿਵਾਸੀ ਮੁੱਖ ਮੰਤਰੀ ਰਹੇ, ਗਿੰਨ ਸਕੀਏ ਓਨੇ ਵੀ ਸਕੂਲ ਉਮਰਗਾਮ ਤੋਂ ਅੰਬਾਜੀ ਤੱਕ ਨਹੀਂ ਸਨ।
ਮੈਂ ਆਇਆ ਉਸ ਦੇ ਬਾਅਦ ਪੂਰੇ ਵਿਸਤਾਰ ਵਿੱਚ 10 ਤੋਂ 12 ਤੱਕ ਦੇ ਸਕੂਲ ਬਣਾਏ। ਅਤੇ ਅੱਜ ਮੇਰੇ ਆਦਿਵਾਸੀ ਭਾਈ-ਭੈਣ ਕੈਨੇਡਾ ਵਿੱਚ ਪਲੇਨ ਉਡਾਉਣ ਦੀ ਟ੍ਰੇਨਿੰਗ ਲੈਣ ਜਾਂਦੇ ਹਨ। ਡਾਕਟਰ ਬਣ ਰਹੇ ਹਨ, ਵਕੀਲ ਬਣ ਰਹੇ ਹਨ, ਅਤੇ ਮੈਂ ਗਰਵ (ਮਾਣ) ਨਾਲ ਕਹਿ ਰਿਹਾ ਹਾਂ ਕਿ ਮੇਰੇ ਆਦਿਵਾਸੀ ਸੰਤਾਨ ਗੁਜਰਾਤ ਦਾ ਨਾਮ ਰੌਸ਼ਨ ਕਰ ਰਹੇ ਹਨ। ਕੋਈ ਕਲਪਨਾ ਵੀ ਨਹੀਂ ਸਕਦਾ ਕਿ ਆਦਿਵਾਸੀ ਦੇ ਨਾਂ 'ਤੇ ਯੂਨੀਵਰਸਿਟੀ ਹੋਵੇ, ਆਪਣੇ ਗੁਜਰਾਤ ਵਿੱਚ ਬਿਰਸਾ ਮੁੰਡਾ ਯੂਨੀਵਰਸਿਟੀ, ਗੁਰੂ ਗੋਬਿੰਦ ਯੂਨੀਵਰਸਿਟੀ ਆਦਿਵਾਸੀ ਨੌਜਵਾਨਾਂ ਦੇ ਲਈ ਨਵਾਂ ਆਤਮਵਿਸ਼ਵਾਸ ਅਤੇ ਨਵਾਂ ਅਵਸਰ ਪ੍ਰਾਪਤ ਹੋਇਆ ਹੈ।
ਭਾਈਓ-ਭੈਣੋਂ,
ਗੁਜਰਾਤ ਵਿੱਚ ਵਨ ਬੰਧੁ ਯੋਜਨਾ ਨੇ ਆਦਿਵਾਸੀ ਸਮਾਜ ਦੇ ਸਸ਼ਕਤੀਕਰਨ ਵਿੱਚ ਬਹੁਤ ਬੜੀ ਭੂਮਿਕਾ ਨਿਭਾਈ। ਮੇਰਾ ਆਦਿਵਾਸੀ ਸਮੁਦਾਈ (ਭਾਈਚਾਰਾ) ਪਸ਼ੂਪਾਲਣ ਕਰੇ, ਕਿਸਾਨ ਆਧੁਨਿਕ ਖੇਤੀ ਕਰਨ, ਅਤੇ ਉਨ੍ਹਾਂ ਦੇ ਜੀਵਨ ਵਿੱਚ ਬਦਲਾਅ ਆਵੇ, ਪਹਿਲਾਂ ਕੈਸਾ ਚਲਦਾ ਸੀ, ਆਦਿਵਾਸੀਆਂ ਦੇ ਨਾਂ 'ਤੇ ਯੋਜਨਾ ਚਲੇ। ਭੂਤਕਾਲ ਦੀਆਂ ਸਰਕਾਰਾਂ ਵਿੱਚ ਯੋਜਨਾ ਐਸੀ ਚਲਦੀ ਸੀ ਕਿ ਐਸਾ ਕਹਿੰਦੇ ਸਨ ਪੰਜ ਮੁਰਗੀਆਂ ਦੇ ਲਈ ਲੋਨ ਮਿਲੇਗਾ।
ਅਤੇ ਆਦਿਵਾਸੀ ਲੋਕਾਂ ਨੂੰ ਲੱਗਦਾ ਸੀ ਕਿ ਓਹ..ਓਹ..ਓਹ.. ਇਤਨੀਆਂ ਮੁਰਗੀਆਂ.. ਅਤੇ ਉਸ ਦੇ ਬਾਅਦ ਉਤਨੇ ਅੰਡੇ ਹੋਣਗੇ.. ਉਸ ਵਿੱਚੋਂ ਵਾਪਸ ਉਤਨੀਆਂ ਮੁਰਗੀਆਂ ਹੋਣਗੀਆਂ, ਥੋੜ੍ਹੇ ਦਿਨਾਂ ਵਿੱਚ ਘਰ ਪੱਕਾ ਹੋ ਜਾਵੇਗਾ. ਐਸਾ ਲੱਗਦਾ ਨਾ, ਪੰਜ ਮੁਰਗੀਆਂ ਦੇ ਲਈ ਲੋਨ ਦੇਣ, ਅਤੇ ਯੋਜਨਾ ਲੈਣ ਦੇ ਬਾਅਦ ਮੁਰਗੀ ਘਰ ’ਤੇ ਪਹੁੰਚ, ਉਸੇ ਦਿਨ ਲਾਲ ਲਾਈਟ ਵਾਲੇ ਸਾਹਬ ਪਿੰਡ ਆਏ ਅਤੇ ਪਿੰਡ ਵਿੱਚ ਹੀ ਰੁੱਕ ਜਾਂਦੇ ਸਨ, ਅਤੇ ਮੇਰਾ ਆਦਿਵਾਸੀ ਭਾਈ ਮਹਿਮਾਨਗਿਰੀ ਵਿੱਚ ਪਿੱਛੇ ਨਾ ਰਹੇ, ਅਤੇ ਪੰਜਾਂ ਵਿੱਚੋਂ ਇੱਕ ਮੁਰਗੀ ਉਸ ਨੂੰ ਖਿਲਾ ਦਿੰਦਾ ਸੀ।
ਸਾਡਾ ਆਦਿਵਾਸੀ ਭਾਈ ਮਹਿਮਾਨਗਿਰੀ ਵਿੱਚ ਪਿੱਛੇ ਨਹੀਂ ਹੁੰਦਾ.. ਢਿੱਡ 'ਤੇ ਪਾਟਾ ਬੰਨ੍ਹ ਕੇ ਸਾਹਮਣੇ ਵਾਲਿਆਂ ਨੂੰ ਖਿਲਾਵੇ। ਇਹ ਪੰਜ ਵਿੱਚੋਂ ਇੱਕ ਮੁਰਗੀ ਉਸੇ ਦਿਨ ਖਿਲਾ ਦਿੱਤੀ। ਐਸਾ 2-4 ਮਹੀਨੇ ਚਲੇ ਤਦ ਤੱਕ ਉਨ੍ਹਾਂ ਦੇ ਅੰਡੇ ਵੀ ਬਾਂਹ ਵਿੱਚ ਰਹਿ ਜਾਣ, ਅਤੇ ਉਨ੍ਹਾਂ ਦੀ ਮੁਰਗੀ ਵੀ ਬਾਂਹ ਵਿੱਚ ਰਹਿ ਜਾਵੇ ਅਤੇ ਦੇਵਾਦਾਰ ਬਣ ਜਾਵੇ। ਅਸੀਂ ਆ ਕੇ ਸਾਡੇ ਆਦਿਵਾਸੀ ਭਾਈ-ਭੈਣਾਂ ਦੀ ਜ਼ਿੰਦਗੀ ਬਦਲ ਦਿੱਤੀ।
ਭਾਈਓ- ਭੈਣੋਂ,
ਇਹ ਵਿਕਾਸ ਯਾਤਰਾ ਵਿੱਚ ਸਾਡੇ ਆਦਿਵਾਸੀ ਲੋਕਾਂ ਦਾ ਯੋਗਦਾਨ ਉਨ੍ਹਾਂ ਨੇ ਜੋ ਸਨਮਾਨ ਦਿੱਤਾ ਹੈ। ਭਗਵਾਨ ਬਿਰਸਾ ਮੁੰਡਾ ਦਾ ਜਨਮਦਿਨ, ਸਾਡੇ ਆਦਿਵਾਸੀ ਭਗਵਾਨ ਦੇ ਰੂਪ ਵਿੱਚ ਪੂਜਿਆ ਜਾਵੇ। ਆਦਿਵਾਸੀ ਦਿਨ ਐਲਾਨ ਕੀਤਾ। ਗੁਜਰਾਤ ਸਮੇਤ ਪੂਰੇ ਦੇਸ਼ ਵਿੱਚ ਜੋ ਆਦਿਵਾਸੀ ਆਜ਼ਾਦੀ ਦੀ ਲੜਾਈ ਵਿੱਚ ਲੜੇ ਸਨ ਉਨ੍ਹਾਂ ਦੀ ਸਮ੍ਰਿਤੀ (ਯਾਦ) ਵਿੱਚ ਸਮਾਰਕ ਬਣਾਏ। ਅੱਜ ਵੀ ਆਦਿਵਾਸੀ ਵਿਸਤਾਰ ਵਿੱਚ ਜੋ ਉਤਪਾਦਨ ਹੁੰਦਾ ਹੈ ਉਸ ਦੀ ਚਿੰਤਾ, ਮੇਰੇ ਆਦਿਵਾਸੀ ਭਾਈਆਂ ਦੀ ਗੱਲ ਹੋਵੇ, ਜਾਂ ਮੇਰੇ ਮਛੇਰੇ ਭਾਈਆਂ ਦੀ, ਦੋਵਾਂ ਦਿਸ਼ਾਵਾਂ ਵਿੱਚ ਗਤੀ ਤੇਜ਼ੀ ਹੋਵੇ। ਉਨ੍ਹਾਂ ਦਾ ਪ੍ਰਯਾਸ ਹੋਰ ਆਉਣ ਵਾਲੇ ਸਮੇਂ ਵਿੱਚ ਭਰੂਚ ਅੰਕਲੇਸ਼ਵਰ ਵੀ ਅਹਿਮਦਾਬਾਦ-ਗਾਂਧੀਨਗਰ ਦੀ ਤਰ੍ਹਾਂ ਵਿਕਸਿਤ ਹੋ ਰਿਹਾ ਹੈ।
ਲੋਕ ਨਿਊਯਾਰਕ-ਨਿਊਜਰਸੀ ਦੀ ਤਰ੍ਹਾਂ ਭਰੂਚ ਅੰਕਲੇਸ਼ਵਰ ਦੀਆਂ ਵੀ ਗੱਲਾਂ ਕਰਨਗੇ। ਇਹੀ ਸਾਡੀ ਸਮਰੱਥਾ ਨੂੰ ਪਰਿਚਯ (ਜਾਣ-ਪਛਾਣ) ਕਰਵਾਉਣ ਵਾਲੀ ਵਿਵਸਥਾ ਹੈ। ਅਤੇ ਮੈਂ ਨੌਜਵਾਨਾਂ ਨੂੰ ਕਹਾਂਗਾ ਕਿ ਆਉਣ ਵਾਲੇ 25 ਸਾਲ ਤੁਹਾਡੇ ਹਨ। ਇੱਥੇ ਵਿਕਾਸ ਯਾਤਰਾ ਵਿੱਚ ਆਓ, ਮੋਢੇ ਨਾਲ ਮੋਢਾ ਮਿਲਾ ਕੇ ਨਿਕਲ ਪਵੋ। ਅੱਜ ਇਤਨੀ ਬੜੀ ਸੰਖਿਆ ਵਿੱਚ ਤੁਸੀਂ ਲੋਕ ਆਏ, ਗੁਜਰਾਤ ਦੀ ਵਿਕਾਸ ਯਾਤਰਾ ਵਿੱਚ ਨਵਾਂ ਪ੍ਰਣ ਪੂਰਾ ਕਰਨ ਦਾ ਅਸੀਂ ਸੰਕਲਪ ਲਿਆ ਹੈ। ਇਸ ਲਈ, ਨਰਮਦਾ ਦੇ ਤਟ ’ਤੇ ਬਸੇ ਮੇਰੇ ਭਾਈਓ-ਭੈਣੋਂ ਤੁਹਾਨੂੰ ਅਨੇਕ-ਅਨੇਕ ਸ਼ੁਭਕਾਮਨਾਵਾਂ ਦਿੰਦਾ ਹਾਂ, ਅਤੇ ਅਸੀਂ ਸਾਰੇ ਭਰੂਚ ਜ਼ਿਲ੍ਹੇ ਨੂੰ ਨਵੀਂ ਉਚਾਈ 'ਤੇ ਲੈ ਜਾਈਏ, ਇਸੇ ਵਿਸ਼ਵਾਸ ਦੇ ਨਾਲ ਮੇਰੇ ਨਾਲ ਬੋਲੀਏ, ਭਾਰਤ ਮਾਤਾ ਕੀ - ਜੈ, ਭਾਰਤ ਮਾਤਾ ਕੀ - ਜੈ, ਭਾਰਤ ਮਾਤਾ ਕੀ - ਜੈ ।
****
ਡੀਐੱਸ/ਡੀਕੇ
(Release ID: 1867761)
Visitor Counter : 226
Read this release in:
English
,
Urdu
,
Hindi
,
Marathi
,
Bengali
,
Assamese
,
Manipuri
,
Gujarati
,
Odia
,
Tamil
,
Telugu
,
Kannada
,
Malayalam