ਪ੍ਰਧਾਨ ਮੰਤਰੀ ਦਫਤਰ

ਅਹਿਮਦਾਬਾਦ ਵਿੱਚ ਨਵਭਾਰਤ ਸਾਹਿਤਯ ਮੰਦਿਰ ਦੁਆਰਾ ਆਯੋਜਿਤ ‘ਕਲਮ ਨੋ ਕਾਰਨੀਵਲ’ ਪੁਸਤਕ ਮੇਲੇ ਦੇ ਉਦਘਾਟਨ ਸਮਾਰੋਹ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

Posted On: 08 SEP 2022 7:18PM by PIB Chandigarh

ਕਲਮ ਨੋ ਕਾਰਨੀਵਲ ਦੇ ਇਸ ਸ਼ਾਨਦਾਰ ਆਯੋਜਨ ਦੇ ਲਈ ਆਪ ਸਭ ਨੂੰ ਹਾਰਦਿਕ ਸ਼ੁਭਕਾਮਨਾਵਾਂ। ਨਵਭਾਰਤ ਸਾਹਿਤਯ ਮੰਦਿਰ ਨੇ ਹਰ ਵਰ੍ਹੇ ਅਹਿਮਦਾਬਾਦ ਵਿੱਚ ਪੁਸਤਕ ਮੇਲੇ ਦੀ ਜੋ ਪਰੰਪਰਾ ਸ਼ੁਰੂ ਕੀਤੀ ਹੈ, ਇਹ ਸਮੇਂ ਦੇ ਨਾਲ ਹੋਰ ਜ਼ਿਆਦਾ ਸਮ੍ਰਿੱਧ ਹੁੰਦੀ ਜਾ ਰਹੀ ਹੈ। ਇਸ ਦੇ ਜ਼ਰੀਏ ਗੁਜਰਾਤ ਦੇ ਸਾਹਿਤ ਅਤੇ ਗਿਆਨ ਦਾ ਵਿਸਤਾਰ ਤਾਂ ਹੋ ਹੀ ਰਿਹਾ ਹੈ, ਨਾਲ ਹੀ ਨਵੇਂ ਯੁਵਾ ਸਾਹਿਤਕਾਰਾਂ, ਲੇਖਕਾਂ ਨੂੰ ਵੀ ਇੱਕ ਮੰਚ ਮਿਲ ਰਿਹਾ ਹੈ।

ਮੈਂ ਇਸ ਸਮ੍ਰਿੱਧ ਪਰੰਪਰਾ ਦੇ ਲਈ ਨਵਭਾਰਤ ਸਾਹਿਤਯ ਮੰਦਿਰ ਅਤੇ ਉਸ ਨਾਲ ਜੁੜੇ ਸਾਰੇ ਮੈਂਬਰਾਂ ਨੂੰ ਵਧਾਈਆਂ ਦਿੰਦਾ ਹਾਂ। ਵਿਸ਼ੇਸ਼ ਤੌਰ ‘ਤੇ ਮਹੇਂਦਰ ਭਾਈ, ਰੋਨਕ ਭਾਈ, ਉਨ੍ਹਾਂ ਨੂੰ ਵੀ ਸ਼ੁਭਕਾਮਨਾਵਾਂ ਦਿੰਦਾ ਹਾਂ, ਜਿਨ੍ਹਾਂ ਦੇ ਪ੍ਰਯਾਸਾਂ ਨਾਲ ਇਸ ਪੁਸਤਕ ਮੇਲੇ ਦਾ ਲਾਭ ਗੁਜਰਾਤ ਦੇ ਲੋਕਾਂ ਨੂੰ ਮਿਲ ਰਿਹਾ ਹੈ।

ਸਾਥੀਓ,

ਕਲਮ ਨੋ ਕਾਰਨੀਵਲ ਗੁਜਰਾਤੀ ਭਾਸ਼ਾ ਦੇ ਨਾਲ-ਨਾਲ, ਹਿੰਦੀ ਅਤੇ ਅੰਗ੍ਰੇਜ਼ੀ ਭਾਸ਼ਾ ਦੀਆਂ ਕਿਤਾਬਾਂ ਦਾ ਵੀ ਇੱਕ ਬੜਾ ਸੰਮੇਲਨ ਹੈ। ਇਸ ਆਯੋਜਨ ਦਾ ਜੋ ਉਦੇਸ਼ ਆਪ ਲੋਕਾਂ ਨੇ ਰੱਖਿਆ ਹੈ, ਵਾਂਚੇ ਗੁਜਰਾਤ, ਵਾਂਚਨਨੇ ਵਧਾਵੇ ਗੁਜਰਾਤ, ਇਹ ਵੀ ਆਪਣੇ-ਆਪ ਵਿੱਚ ਬਹੁਤ ਹੀ ਪ੍ਰਾਸੰਗਿਕ ਹੈ। ਜਦੋਂ ਮੈਂ ਗੁਜਰਾਤ ਵਿੱਚ ਆਪ ਸਭ ਦੇ ਦਰਮਿਆਨ ਕੰਮ ਕਰ ਰਿਹਾ ਸਾਂ, ਤਦ ਗੁਜਰਾਤ ਨੇ ਵੀ ਵਾਂਚੇ ਗੁਜਰਾਤ ਅਭਿਯਾਨ ਸ਼ੁਰੂ ਕੀਤਾ ਸੀ। ਅੱਜ ਕਲਮ ਨੋ ਕਾਰਨੀਵਲ ਜਿਹੇ ਅਭਿਯਾਨ ਗੁਜਰਾਤ ਦੇ ਉਸ ਸੰਕਲਪ ਨੂੰ ਅੱਗੇ ਵਧਾ ਰਹੇ ਹਨ।

ਸਾਥੀਓ,

ਪੁਸਤਕ ਅਤੇ ਗ੍ਰੰਥ (ਟੈਕਸਟ), ਇਹ ਦੋਨੋਂ ਸਾਡੀ ਵਿੱਦਿਆ ਉਪਾਸਨਾ ਦੇ ਮੂਲ ਤੱਤ ਹਨ। ਗੁਜਰਾਤ ਵਿੱਚ ਲਾਇਬ੍ਰੇਰੀਆਂ ਦੀ ਤਾਂ ਬਹੁਤ ਪੁਰਾਣੀ ਪਰੰਪਰਾ ਰਹੀ ਹੈ। ਸਾਡੇ ਵਡੋਦਰਾ ਦੇ ਮਹਾਰਾਜਾ ਸਯਾਜੀਰਾਵ ਜੀ ਨੇ ਆਪਣੇ ਖੇਤਰ ਦੇ ਸਾਰੇ ਖੇਤਰਾਂ ਵਿੱਚ ਪ੍ਰਮੁੱਖ ਸਥਾਨਾਂ ‘ਤੇ ਲਾਇਬ੍ਰੇਰੀਆਂ ਦੀ ਸਥਾਪਨਾ ਕੀਤੀ ਸੀ। ਮੇਰਾ ਜਨਮ ਉਸ ਪਿੰਡ ਵਿੱਚ ਹੋਇਆ ਸੀ ਜਿੱਥੇ ਬਹੁਤ ਅੱਛੀ ਲਾਇਬ੍ਰੇਰੀ ਰਹੀ ਮੇਰੇ ਪਿੰਡ ਵਾਡਨਗਰ ਵਿੱਚ। ਗੋਂਡਲ ਦੇ ਮਹਾਰਾਜਾ ਭਗਵਤ ਸਿੰਘ ਜੀ ਨੇ ਭਗਵਤ ਗੋਮੰਡਲ ਜਿਹਾ ਵਿਸ਼ਾਲ ਸ਼ਬਦਕੋਸ਼ ਦਿੱਤਾ।

ਮੈਂ ਤਾਂ ਕਦੇ-ਕਦੇ ਸੋਚਦਾ ਹਾਂ, ਕਦੇ ਲੋਕ ਮੈਨੂੰ ਕਹਿੰਦੇ ਹਨ ਕਿ ਭਈ ਮੈਂ ਜਦੋਂ ਗੁਜਰਾਤ ਵਿੱਚ ਸਾਂ ਤਾਂ ਪਰਿਵਾਰਾਂ ਵਿੱਚ ਬੜੀ ਚਰਚਾ ਹੁੰਦੀ ਸੀ ਬੱਚਿਆਂ ਦੇ ਨਾਮ ਨੂੰ ਲੈ ਕੇ ਅਤੇ ਫਿਰ ਉਹ ਕਿਤਾਬਾਂ ਢੂੰਡਦੇ ਸਨ ਕਿ ਬੱਚਿਆਂ ਦੇ ਨਾਮ ਕੀ ਰੱਖੀਏ। ਤਾਂ ਇੱਕ ਵਾਰ ਮੇਰੇ ਸਾਹਮਣੇ ਕਿਸੇ ਨੇ ਵਿਸ਼ਾ ਰੱਖਿਆ, ਮੈਂ ਕਿਹਾ ਆਪ ਭਗਵਤ ਗੋਮੰਡਲ ਦੇਖ ਲਵੋ, ਇਤਨੇ ਗੁਜਰਾਤੀ ਸ਼ਬਦ ਮਿਲਣਗੇ ਤੁਹਾਨੂੰ ਉਸ ਵਿੱਚੋਂ ਤੁਹਾਡੇ ਬੱਚਿਆਂ ਦੇ ਲਈ ਨਾਮ ਦੇ ਲਈ ਅਨੁਕੂਲ ਚੀਜ਼ ਮਿਲ ਜਾਵੇਗੀ। ਅਤੇ ਵਾਕਈ ਇਤਨੇ reference, ਇਤਨੇ ਅਰਥ, ਇਹ ਸਮ੍ਰਿੱਧ ਪਰੰਪਰਾ ਸਾਡੇ ਪਾਸ ਹੈ।

ਠੀਕ ਉਸੇ ਤਰ੍ਹਾਂ ਵੀਰ ਕਵੀ ਨਰਮਦ ਨੇ ਨਰਮ ਕੋਸ਼ ਦਾ ਸੰਪਾਦਨ ਕੀਤਾ। ਅਤੇ ਇਹ ਪਰੰਪਰਾ ਸਾਡੇ ਕੇਕਾ ਸ਼ਾਸਤਰੀ ਜੀ ਤੱਕ ਚਲੀ। ਕੇਕਾ ਸ਼ਾਸਤਰੀ ਜੀ, ਜੋ 100 ਸਾਲ ਤੋਂ ਵੀ ਜ਼ਿਆਦਾ ਸਮਾਂ ਸਾਡੇ ਦਰਮਿਆਨ ਰਹੇ, ਉਨ੍ਹਾਂ ਨੇ ਵੀ ਇਸ ਖੇਤਰ ਵਿੱਚ ਬਹੁਤ ਯੋਗਦਾਨ ਦਿੱਤਾ। ਪੁਸਤਕਾਂ, ਲੇਖਕਾਂ, ਸਾਹਿਤ ਰਚਨਾ ਦੇ ਵਿਸ਼ੇ ਵਿੱਚ ਗੁਜਰਾਤ ਦਾ ਇਤਿਹਾਸ ਬਹੁਤ ਸਮ੍ਰਿੱਧ ਰਿਹਾ ਹੈ। ਮੈਂ ਚਾਹਾਂਗਾ ਕਿ ਐਸੇ ਪੁਸਤਕ ਮੇਲੇ ਗੁਜਰਾਤ ਦੇ ਹਰ ਕੋਨੇ ਵਿੱਚ ਜਨ-ਜਨ ਤੱਕ, ਹਰ ਯੁਵਾ ਤੱਕ ਪਹੁੰਚਣ, ਤਾਕਿ ਉਨ੍ਹਾਂ ਨੂੰ ਇਸ ਇਤਿਹਾਸ ਦਾ ਵੀ ਪਤਾ ਚਲੇ ਅਤੇ ਉਨ੍ਹਾਂ ਨੂੰ ਨਵੀਂ ਪ੍ਰੇਰਣਾ ਵੀ ਮਿਲੇ।

ਸਾਥੀਓ,

ਇਸ ਵਰ੍ਹੇ ਇਹ ਪੁਸਤਕ ਮੇਲਾ ਇੱਕ ਐਸੇ ਸਮੇਂ ਵਿੱਚ ਆਯੋਜਿਤ ਹੋ ਰਿਹਾ ਹੈ ਜਦੋਂ ਦੇਸ਼ ਆਪਣੀ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਮਨਾ ਰਿਹਾ ਹੈ। ਅੰਮ੍ਰਿਤ ਮਹੋਤਸਵ ਦਾ ਇੱਕ ਆਯਾਮ ਇਹ ਵੀ ਹੈ ਕਿ ਅਸੀਂ ਸਾਡੀ ਆਜ਼ਾਦੀ ਦੀ ਲੜਾਈ ਦੇ ਇਤਿਹਾਸ ਨੂੰ ਕਿਵੇਂ ਪੁਨਰਜੀਵਿਤ ਕਰੀਏ। ਸਾਡੀ ਭਾਵੀ ਪੀੜ੍ਹੀ ਨੂੰ ਇਹ ਅਸੀਂ ਕਿਵੇਂ ਸਪੁਰਦ ਕਰੀਏ। ਆਜ਼ਾਦੀ ਦੀ ਲੜਾਈ ਦੇ ਜੋ ਭੁੱਲੇ-ਵਿੱਸਰੇ ਅਧਿਆਇ ਹਨ, ਉਨ੍ਹਾਂ ਦੇ ਗੌਰਵ ਨੂੰ ਅਸੀਂ ਦੇਸ਼ ਦੇ ਸਾਹਮਣੇ ਲਿਆਉਣ ਦੇ ਲਈ ਪ੍ਰਤੀਬੱਧ ਹਾਂ ਅਤੇ ਆਪ ਸਭ ਦੇ ਪ੍ਰਯਾਸ ਨਾਲ ਇਹ ਸੰਭਵ ਵੀ ਹੈ।

ਕਲਮ ਨੋ ਕਾਰਨੀਵਲ ਜਿਹੇ ਆਯੋਜਨ ਦੇਸ਼ ਦੇ ਇਸ ਅਭਿਯਾਨ ਨੂੰ ਗਤੀ ਦੇ ਸਕਦੇ ਹਨ। ਪੁਸਤਕ ਮੇਲੇ ਵਿੱਚ ਆਜ਼ਾਦੀ ਦੀ ਲੜਾਈ ਨਾਲ ਜੁੜੀਆਂ ਕਿਤਾਬਾਂ ਨੂੰ ਵਿਸ਼ੇਸ਼ ਮਹੱਤਵ ਦਿੱਤਾ ਜਾ ਸਕਦਾ ਹੈ, ਐਸੇ ਲੇਖਕਾਂ ਨੂੰ ਇੱਕ ਮਜ਼ਬੂਤ ਮੰਚ ਦਿੱਤਾ ਜਾ ਸਕਦਾ ਹੈ। ਮੈਨੂੰ ਵਿਸ਼ਵਾਸ ਹੈ, ਇਹ ਆਯੋਜਨ ਇਸ ਦਿਸ਼ਾ ਵਿੱਚ ਇੱਕ ਸਕਾਰਾਤਮਕ ਮਾਧਿਅਮ ਸਾਬਤ ਹੋਵੇਗਾ।

ਸਾਥੀਓ,

ਸਾਡੇ ਇੱਥੇ ਸ਼ਾਸਤਰਾਂ ਵਿੱਚ ਕਿਹਾ ਜਾਂਦਾ ਹੈ-

ਸ਼ਾਸਤ੍ਰ ਸੁਚਿੰਤਿਤ ਪੁਨਿ ਪੁਨਿ ਦੇਖਿਅ।

(शास्त्र सुचिन्तित पुनि पुनि देखिअ।)

ਅਰਥਾਤ, ਸ਼ਾਸਤਰਾਂ ਨੂੰ, ਗ੍ਰੰਥਾਂ ਅਤੇ ਪੁਸਤਕਾਂ ਦਾ ਵਾਰ-ਵਾਰ ਅਧਿਐਨ ਕਰਦੇ ਰਹਿਣਾ ਚਾਹੀਦਾ ਹੈ, ਤਦੇ ਉਹ ਪ੍ਰਭਾਵੀ ਅਤੇ ਉਪਯੋਗੀ ਰਹਿੰਦੇ ਹਨ। ਇਹ ਬਾਤ ਇਸ ਲਈ ਹੋਰ ਮਹੱਤਵਪੂਰਨ ਹੋ ਜਾਂਦੀ ਹੈ ਕਿਉਂਕਿ ਅੱਜ ਇੰਟਰਨੈੱਟ ਦੇ ਜ਼ਮਾਨੇ ਵਿੱਚ ਇਹ ਸੋਚ ਹਾਵੀ ਹੁੰਦੀ ਜਾ ਰਹੀ ਹੈ ਕਿ ਜਦੋਂ ਜ਼ਰੂਰਤ ਹੋਵੇਗੀ ਤਾਂ ਇੰਟਰਨੈੱਟ ਦੀ ਮਦਦ ਲੈ ਲਵਾਂਗੇ। ਤਕਨੀਕ ਸਾਡੇ ਲਈ ਨਿਰਸੰਦੇਹ ਜਾਣਕਾਰੀ ਦਾ ਇੱਕ ਮਹੱਤਵਪੂਰਨ ਜ਼ਰੀਆ ਹੈ, ਲੇਕਿਨ ਉਹ ਕਿਤਾਬਾਂ ਨੂੰ, ਕਿਤਾਬਾਂ ਦੇ ਅਧਿਐਨ ਨੂੰ ਰਿਪਲੇਸ ਕਰਨ ਦਾ ਇੱਕ ਤਰੀਕਾ ਨਹੀਂ ਹੈ। ਜਦੋਂ ਜਾਣਕਾਰੀ ਸਾਡੇ ਦਿਮਾਗ ਵਿੱਚ ਹੁੰਦੀ ਹੈ, ਤਾਂ ਦਿਮਾਗ ਉਸ ਜਾਣਕਾਰੀ ਨੂੰ ਗਹਿਰਾਈ ਨਾਲ process ਕਰਦਾ ਹੈ, ਉਸ ਨਾਲ ਜੁੜੇ ਹੋਏ ਨਵੇਂ ਆਯਾਮ ਸਾਡੇ ਦਿਮਾਗ ਵਿੱਚ ਆਉਂਦੇ ਹਨ।

ਹੁਣ ਮੈਂ ਇੱਕ ਛੋਟਾ-ਜਿਹਾ ਤੁਹਾਨੂੰ ਕੰਮ ਦਿੰਦਾ ਹਾਂ। ਅਸੀਂ ਸਭ ਨੇ ਨਰਸੀ ਮਹਿਤਾ ਦੇ ਦੁਆਰਾ ਰਚਿਤ ਵੈਸ਼ਣਵ ਜਨ ਤੋ ਤੈ ਨੇ ਰੇ ਕਹੀਏ ਕਿਤਨੀ ਹੀ ਵਾਰ ਸੁਣਿਆ ਹੋਵੇਗਾ, ਕਿਤਨੀ ਹੀ ਵਾਰ ਬੋਲਿਆ ਹੋਵੇਗਾ। ਇੱਕ ਕੰਮ ਕਰੋ, ਆਪ ਉਸ ਨੂੰ ਲਿਖਤੀ ਰੂਪ ਵਿੱਚ ਆਪਣੇ ਸਾਹਮਣੇ ਲੈ ਕਰ ਕੇ ਬੈਠੋ ਅਤੇ ਸੋਚੋ ਕਿ ਇਸ ਰਚਨਾ ਵਿੱਚ ਵਰਤਮਾਨ ਦੇ ਸੰਦਰਭ ਵਿੱਚ ਕੀ-ਕੀ ਹੈ। ਕਿਹੜੀਆਂ ਬਾਤਾਂ ਅਨੁਕੂਲ ਹਨ।

ਮੈਂ ਵਿਸ਼ਵਾਸ ਨਾਲ ਕਹਿੰਦਾ ਹਾਂ ਕਿ ਜਿਸ ਵੈਸ਼ਣਵ ਜਨ ਨੂੰ ਤੁਸੀਂ ਹਜ਼ਾਰਾਂ ਵਾਰ ਸੁਣਿਆ ਹੈ, ਲਿਖਤੀ ਰੂਪ ਵਿੱਚ ਆਪਣੇ ਸਾਹਮਣੇ ਲਿਆ ਕੇ ਜਦੋਂ ਸੋਚਣਾ ਸ਼ੁਰੂ ਕਰੋਗੇ, ਵਰਤਮਾਨ ਵਿੱਚ ਸੰਦਰਭ ਵਿੱਚ ਸਮਝਣ ਦਾ ਪ੍ਰਯਾਸ ਕਰੋਗੇ, ਉਸ ਵਿੱਚੋਂ ਵੀ ਤੁਹਾਨੂੰ ਨਵੇਂ ਸੈਂਕੜੋਂ ਅਰਥ ਹਰ ਵਾਰ ਮਿਲਦੇ ਜਾਣਗੇ। ਇਹ ਤਾਕਤ ਹੁੰਦੀ ਹੈ ਅਤੇ ਇਸ ਲਈ ਪੁਸਤਕ ਦਾ ਸਾਡੇ ਪਾਸ ਹੋਣਾ, ਸਾਡੇ ਸਾਥ ਹੋਣਾ, ਸਾਡੇ ਸਾਹਮਣੇ ਹੋਣਾ, ਉਹ ਨਵੇਂ-ਨਵੇਂ ਇਨੋਵੇਸ਼ਨ ਦੇ ਲਈ, ਨਵੇਂ-ਨਵੇਂ ਅਨੁਸੰਧਾਨ ਦੇ ਲਈ ਸੋਚਣ ਦੇ, ਤਰਕ-ਵਿਤਰਕ ਨੂੰ ਗਹਿਰਾਈ ਤੱਕ ਲੈ ਜਾਣ ਦੇ ਲਈ ਬਹੁਤ ਬੜੀ ਤਾਕਤ ਦਿੰਦਾ ਹੈ।

ਇਸ ਲਈ, ਬਦਲਦੇ ਸਮੇਂ ਦੇ ਨਾਲ ਕਿਤਾਬਾਂ ਦੀ, ਕਿਤਾਬਾਂ ਨੂੰ ਪੜ੍ਹਨ ਦੀ ਸਾਡੀ ਆਦਤ ਬਣੀ ਰਹੇ, ਇਹ ਬਹੁਤ ਜ਼ਰੂਰੀ ਹੈ। ਫਿਰ ਕਿਤਾਬਾਂ ਚਾਹੇ ਫ਼ਿਜ਼ੀਕਲ ਫੌਰਮ ਵਿੱਚ ਹੋਣ ਜਾਂ ਡਿਜੀਟਲ ਫੌਰਮ ਵਿੱਚਮੈਂ ਮੰਨਦਾ ਹਾਂ, ਇਸ ਤਰ੍ਹਾਂ ਦੇ ਆਯੋਜਨ ਨੌਜਵਾਨਾਂ ਵਿੱਚ ਕਿਤਾਬਾਂ ਦੇ ਲਈ ਜ਼ਰੂਰੀ ਆਕਰਸ਼ਣ ਪੈਦਾ ਕਰਨ ਵਿੱਚ, ਉਨ੍ਹਾਂ ਦੀ ਅਹਿਮੀਅਤ ਨੂੰ ਸਮਝਾਉਣ ਵਿੱਚ ਵੀ ਬੜੀ ਭੂਮਿਕਾ ਅਦਾ ਕਰਨਗੇ।

ਸਾਥੀਓ,

ਮੈਂ ਇਹ ਵੀ ਕਹਿਣਾ ਚਾਹਾਂਗਾ ਅਤੇ ਜਦੋਂ ਅੱਜ ਗੁਜਰਾਤ ਦੇ ਲੋਕਾਂ ਦੇ ਨਾਲ ਬੈਠ ਕੇ ਬਾਤ ਕਰ ਰਿਹਾ ਹਾਂ ਤਦ ਕਦੇ ਅਸੀਂ ਸੋਚਿਆ ਹੈ ਕਿ ਅਸੀਂ ਨਵਾਂ ਘਰ ਬਣਾ ਰਹੇ ਹਾਂ ਤਦ ਆਰਕੀਟੈਕਟ ਦੇ ਨਾਲ ਬਹੁਤ ਸਾਰੀ ਚਰਚਾ ਕਰਦੇ ਹਾਂ।

ਇੱਥੇ ਆਪ ਡਾਈਨਿੰਗ ਰੂਮ ਬਣਾਉਣਾ, ਇੱਥੇ ਡਰਾਇੰਗ ਰੂਮ ਬਣਾਉਣਾ, ਕਦੇ ਕਦੇ ਕੋਈ ਇਹ ਵੀ ਕਹਿੰਦਾ ਹੈ ਕਿ ਇੱਥੇ ਪੂਜਾ ਘਰ ਬਣਾਵੇਗਾ, ਕੁਝ ਲੋਕ ਇਸ ਤੋਂ ਵੀ ਅੱਗੇ ਵਧ ਕੇ ਕਹਿੰਦੇ ਹਨ ਕਿ ਮੇਰੇ ਕੱਪੜੇ ਰੱਖਣ ਦੇ ਲਈ ਵਿਵਸਥਾ ਇੱਥੇ ਕਰਨਾ, ਲੇਕਿਨ ਮੇਰੀ ਤੁਹਾਨੂੰ ਬੇਨਤੀ ਹੈ ਕਿ ਕਦੇ ਨਵਾਂ ਮਕਾਨ ਬਣਾਉਂਦੇ ਵਕਤ, ਅਸੀਂ ਕੀ ਸਾਡੇ ਆਰਕੀਟੈਕਟ ਨੂੰ ਐਸਾ ਕਹਿੰਦੇ ਹਾਂ ਕਿ ਭਾਈ, ਇੱਕ ਐਸੀ ਜਗ੍ਹਾ ਬਣਾਉਣਾ, ਜਿੱਥੇ ਸਾਡਾ ਪੁਸਤਕਾਂ ਦਾ ਭੰਡਾਰ ਰਹਿ ਸਕੇ। ਮੈਂ ਵੀ ਪੁਸਤਕਾਂ ਦੇ ਭੰਡਾਰ ਵਾਲੀ ਜਗ੍ਹਾ ‘ਤੇ ਜਾਵਾਂ, ਮੇਰੇ ਬੱਚਿਆਂ ਨੂੰ ਲੈ ਜਾਵਾਂ, ਆਦਤ ਪਾਵਾਂ, ਮੇਰੇ ਘਰ ਦਾ ਇੱਕ ਕੋਨਾ ਐਸਾ ਹੋਵੇ, ਜੋ ਪੁਸਤਕਾਂ ਦੇ ਲਈ ਵਿਸ਼ੇਸ਼ ਤੌਰ ‘ਤੇ ਸਜਾਇਆ ਗਿਆ ਹੋਵੇ। ਅਸੀਂ ਐਸਾ ਨਹੀਂ ਕਹਿੰਦੇ ਹਾਂ।

ਤੁਹਾਨੂੰ ਪਤਾ ਹੋਵੇਗਾ ਕਿ ਮੈਂ ਗੁਜਰਾਤ ਵਿੱਚ ਇੱਕ ਆਗ੍ਰਹ (ਤਾਕੀਦ) ਬਹੁਤ ਕਰਦਾ ਸਾਂ, ਕੋਈ ਵੀ ਪ੍ਰੋਗਰਾਮ ਹੋਵੇ ਮੈਂ ਕਹਿੰਦਾ ਸਾਂ ਮੰਚ ‘ਤੇ, ਭਾਈ, ਬੁਕੇ ਨਹੀਂ ਬੁੱਕ ਦੇਵੋ, ਕਿਉਂਕਿ 100-200 ਰੁਪਏ ਦਾ ਬੁਕੇ ਲੈ ਆਈਏ ਉਸ ਦਾ ਆਯੁਸ਼ਯ (ਉਮਰ) ਵੀ ਬਹੁਤ ਘੱਟ ਹੁੰਦਾ ਹੈ। ਮੈਂ ਐਸਾ ਕਹਿੰਦਾ ਕਿ ਬੁੱਕ ਲੈ ਆਓ, ਮੈਨੂੰ ਪਤਾ ਸੀ ਉਸ ਦੀ ਵਜ੍ਹਾ ਨਾਲ ਕਿਤਾਬਾਂ ਦੀ ਵਿਕਰੀ ਵੀ ਵਧੇ, ਪ੍ਰਕਾਸ਼ਕਾਂ, ਲੇਖਕਾਂ ਨੂੰ ਆਰਥਿਕ ਮਦਦ ਵੀ ਚਾਹੀਦੀ ਹੈ ਕਿ ਨਹੀਂ। ਅਸੀਂ ਕਈ ਵਾਰ ਕਿਤਾਬ ਖਰੀਦਦੇ ਹੀ ਨਹੀਂ ਹਾਂ। ਸਹੀ ਵਿੱਚ ਕਿਤਾਬ ਖਰੀਦਣਾ ਵੀ ਇੱਕ ਸਮਾਜ ਸੇਵਾ ਹੈ। ਕਿਉਂਕਿ ਇਸ ਪ੍ਰਕਾਰ ਦੇ ਕਾਰਜਾਂ ਦੇ ਨਾਲ ਸਮਰਪਿਤ ਜੋ ਜੀਵਨ ਹੈ ਉਸ ਜੀਵਨ ਦੇ ਲਈ ਸਾਡਾ ਸਹਿਯੋਗ ਸੁਭਾਵਿਕ ਹੋਣਾ ਚਾਹੀਦਾ ਹੈ।

ਅੱਜ ਕਿਤਾਬ ਖਰੀਦਣ ਦੀ ਆਦਤ ਪਾਉਣੀ ਚਾਹੀਦੀ ਹੈ। ਕਿਤਾਬ ਦੇ ਰੱਖ-ਰਖਾਅ ਦੀ, ਰੱਖਣ ਦੀ ਆਦਤ ਪਾਉਣੀ ਚਾਹੀਦੀ ਹੈ ਅਤੇ ਮੈਂ ਅਨੇਕ ਲੋਕਾਂ ਨੂੰ ਗੁਜਰਾਤ ਵਿੱਚ ਦੇਖਿਆ ਸੀ ਉਹ ਲੋਕ ਘਰ ਘਰ ਜਾ ਕੇ ਕਿਤਾਬਾਂ ਦਿੰਦੇ ਅਤੇ ਬੇਨਤੀ ਕਰਦੇ ਕਿ ਇਹ ਕਿਤਾਬ ਪੜ੍ਹਨਾ ਅਤੇ ਖਰੀਦਣ ਜਿਹਾ ਲਗੇ ਤਾਂ ਖਰੀਦਣਾ ਨਹੀਂ ਤਾਂ ਮੈਨੂੰ ਵਾਪਸ ਕਰ ਦੇਣਾ। ਐਸੇ ਬਹੁਤ ਸਾਰੇ ਲੋਕ ਅਸੀਂ ਦੇਖੇ ਹਨ। ਮੈਨੂੰ ਯਾਦ ਹੈ ਸਾਡੇ ਭਾਵਨਗਰ ਵਿੱਚ ਇੱਕ ਸੱਜਣ ਕਿਤਾਬ ਦੀ ਪਰਬ ਚਲਾਉਂਦੇ ਸਨ। ਇਸ ਪ੍ਰਕਾਰ ਦੇ ਕਾਰਜ ਬਹੁਤ ਸਾਰੇ ਲੋਕ ਕਰਦੇ ਰਹੇ ਹਨ।

ਲੇਕਿਨ ਸਾਡੀ ਵਿਵਸਥਾ ਐਸੀ ਹੋਣੀ ਚਾਹੀਦੀ ਹੈ ਕਿ ਅਸੀਂ ਪਰਿਵਾਰ ਵਿੱਚ, ਅਤੇ ਸਾਡੇ ਇੱਥੇ ਤਾਂ ਕਹਿੰਦੇ ਹਨ ਨਾ, ਸਰਸਵਤਿ ਯੇ ਲੁਪਤ ਹੈ, ਗੁਪਤ ਹੈ। ਵਿਗਿਆਨ ਤੋਂ ਅਲੱਗ ਸਾਹਿਤਕ ਪ੍ਰੋਗਰਾਮਾਂ ਵਿੱਚ ਮੈਂ ਅਲੱਗ ਤਰਕ ਦਿੰਦਾਂ ਹਾਂ। ਅਤੇ ਇਹ ਸਾਹਿਤਵਾਲੀ ਦੁਨੀਆ ਦਾ ਤਰਕ ਹੈ। ਇਹ ਸਰਸਵਤੀ ਤਾਂ ਗਿਆਨ ਦੀ ਦੇਵੀ ਹੈ। ਉਹ ਲੁਪਤ ਹੈ, ਗੁਪਤ ਹੈ ਇਸ ਦਾ ਮਤਲਬ ਇਹ ਹੋਇਆ ਕਿ ਸਰਸਵਤੀ ਬੀਤਿਆ ਹੋਇਆ ਕੱਲ੍ਹ, ਅੱਜ ਅਤੇ ਭਵਿੱਖ ਤਿੰਨਾਂ ਨੂੰ ਲੁਪਤ ਅਵਸਥਾ ਵਿੱਚ ਜੋੜਦੀ ਰਹਿੰਦੀ ਹੈ। ਇਹ ਸਰਸਵਤੀ ਕਿਤਾਬਾਂ ਦੇ ਮਾਧਿਅਮ ਨਾਲ ਇਤਿਹਾਸ ਨੂੰ, ਵਰਤਮਾਨ ਨੂੰ ਹੋਰ ਉੱਜਵਲ ਭਵਿੱਖ ਨੂੰ ਜੋੜਨ ਦਾ ਕਾਰਜ ਕਰਦੀਆਂ ਹਨ।

ਇਸੇ ਲਈ ਕਿਤਾਬਾਂ ਦੇ ਮੇਲੇ ਦੇ ਮਹਾਤਮ ਨੂੰ ਸਮਝੋ, ਸਾਡੇ ਪਰਿਵਾਰ ਦੇ ਨਾਲ ਜਾਣਾ ਚਾਹੀਦਾ ਹੈ, ਕਿਤਾਬਾਂ ਦੇ ਮੇਲੇ ਵਿੱਚ ਤਾਂ ਪਰਿਵਾਰ ਦੇ ਨਾਲ ਜਾਣਾ ਚਾਹੀਦਾ ਹੈ। ਅਤੇ ਕਿਤਾਬ ਨੂੰ ਹੱਥ ਲਗਾ ਕੇ ਦੇਖੋ ਤਾਂ ਲਗੇਗਾ ਕਿ ਅੱਛਾ ਇਹ ਵੀ ਹੈ ਇੱਥੇ, ਇਸ ਦੇ ਉੱਤੇ ਵੀ ਵਿਚਾਰ ਕੀਤਾ ਗਿਆ ਹੈ, ਅਨੇਕ ਚੀਜ਼ਾਂ ਉਪਲਬਧ ਹੁੰਦੀਆਂ ਹਨ। ਇਸ ਲਈ ਮੇਰੇ ਅਪੇਖਿਆ (ਉਮੀਦ) ਹੈ ਮੇਰੇ ਸਾਰੇ ਗੁਜਰਾਤ ਦੇ ਭਾਈਆਂ-ਭੈਣਾਂ ਤੋਂ ਕਿ ਬਹੁਤ ਪੜ੍ਹੋ ਬਹੁਤ ਵਿਚਾਰ ਕਰੋ। ਅਤੇ ਬਹੁਤ ਮੰਥਨ ਕਰੋ, ਆਉਣ ਵਾਲੀਆਂ ਪੀੜ੍ਹੀਆਂ ਨੂੰ ਬਹੁਤ ਕੁਝ ਦੇਈਏ।

ਅਤੇ ਗੁਜਰਾਤ ਦੇ ਜੋ ਮੂਰਧਨਯ ਸਾਹਿਤਕਾਰਾਂ ਹਨ ਉਨ੍ਹਾਂ ਦੇ ਪ੍ਰਤੀ ਸਾਡੀ ਇੱਕ ਆਦਰਾਂਜਲੀ ਵੀ ਹੋਵੇਗੀ, ਸ਼ਬਦ ਦੇ ਜੋ ਸਾਧਕ ਹਨ, ਸਰਸਵਤੀ ਦੇ ਜੋ ਪੁਜਾਰੀ ਹਨ, ਉਨ੍ਹਾਂ ਨੂੰ ਵੀ ਇਸ ਮੇਲੇ ਵਿੱਚ ਸਾਡੀ ਸਰਗਰਮ ਭਾਗੀਦਾਰੀ ਇੱਕ ਪ੍ਰਕਾਰ ਨਾਲ ਆਦਰਾਂਜਲੀ ਬਣੇਗੀ। ਮੇਰੀਆਂ ਆਪ ਸਭ ਨੂੰ ਬਹੁਤ ਬਹੁਤ ਸ਼ੁਭਕਾਮਨਾਵਾਂ ਹਨ, ਫਿਰ ਇੱਕ ਵਾਰ ਵਿਚਾਰ ਨੂੰ, ਵਾਚਕ ਨੂੰ ਸਭ ਨੂੰ ਆਦਰਪੂਰਵਕ ਨਮਨ ਕਰਕੇ ਮੇਰੀ ਬਾਤ ਪੂਰਨ ਕਰ ਰਿਹਾ ਹਾਂ।

ਇਸੇ ਭਾਵਨਾ ਦੇ ਨਾਲ, ਆਪ ਸਭ ਨੂੰ ਇੱਕ ਵਾਰ ਫਿਰ ਬਹੁਤ-ਬਹੁਤ ਸ਼ੁਭਕਾਮਨਾਵਾਂ

ਧੰਨਵਾਦ!

*****

 

ਡੀਐੱਸ/ਟੀਐੱਸ/ਐੱਨਐੱਸ



(Release ID: 1858190) Visitor Counter : 124