ਜਲ ਸ਼ਕਤੀ ਮੰਤਰਾਲਾ

ਭਾਰਤ-ਬੰਗਲਾਦੇਸ਼ ਸੰਯੁਕਤ ਨਦੀ ਆਯੋਗ ਦੀ 38ਵੀਂ ਮੰਤਰੀ ਪੱਧਰੀ ਮੀਟਿੰਗ ਨਵੀਂ ਦਿੱਲੀ ਵਿੱਚ ਸੰਪੰਨ


ਦੋਵਾਂ ਪੱਖਾਂ ਨੇ ਕੁਸ਼ਿਆਰਾ ਨਦੀ ਦੇ ਪਾਣੀ ਨੂੰ ਅੰਤਰਿਮ ਤੌਰ ‘ਤੇ ਸਾਂਝਾ ਕਰਨ ਦੇ ਲਈ ਸਹਿਮਤੀ-ਪੱਤਰ ਦੇ ਮੂਲ-ਪਾਠ ਨੂੰ ਅੰਤਿਮ ਰੂਪ ਦਿੱਤਾ

ਦੋਵਾਂ ਪੱਖਾਂ ਨੇ ਤ੍ਰਿਪੁਰਾ ਵਿੱਚ ਸਬਰੂਮ ਟਾਉਨ ਦੀ ਪੇਅਜਲ ਜ਼ਰੂਰਤਾਂ ਦੀ ਸਪਲਾਈ ਦੇ ਲਈ ਫੇਨੀ ਨਦੀ ਤੋਂ ਪਾਣੀ ਲੈਣ ਵਾਲੇ ਸਥਾਨ ਤੇ ਉਸ ਦੀ ਤਕਨੀਕੀ ਇਨਫ੍ਰਾਸਟ੍ਰਕਚ ਦੇ ਡਿਜ਼ਾਈਨ ਨੂੰ ਅੰਤਿਮ ਰੂਪ ਦਿੱਤੇ ਜਾਣ ਦਾ ਸੁਆਗਤ ਕੀਤਾ


Posted On: 26 AUG 2022 10:46AM by PIB Chandigarh

ਭਾਰਤ-ਬੰਗਲਾਦੇਸ਼ ਸੰਯੁਕਤ ਨਦੀ ਆਯੋਗ ਦੀ 38ਵੀਂ ਮੰਤਰੀ ਪੱਧਰੀ ਮੀਟਿੰਗ 25 ਅਗਸਤ, 2022 ਨੂੰ ਨਵੀਂ ਦਿੱਲੀ ਵਿੱਚ ਹੋਈ। ਭਾਰਤੀ ਪ੍ਰਤੀਨਿਧੀਮੰਡਲ ਦੀ ਪ੍ਰਧਾਨਗੀ ਕੇਂਦਰੀ ਜਲ ਸ਼ਕਤੀ ਮੰਤਰੀ, ਸ਼੍ਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਕੀਤੀ। ਬੰਗਲਾਦੇਸ਼ ਦੇ ਪ੍ਰਤੀਨਿਧੀਮੰਡਲ ਦੀ ਅਗਵਾਈ ਜਲ ਸੰਸਾਧਨ ਰਾਜ ਮੰਤਰੀ ਸ਼੍ਰੀ ਜ਼ਹੀਦ ਫਾਰੂਕ ਕਰ ਰਹੇ ਸਨ। ਬੰਗਲਾਦੇਸ਼ ਦੇ ਪ੍ਰਤੀਨਿਧੀਮੰਡਲ ਵਿੱਚ ਜਲ ਸੰਸਾਧਨ ਉਪ ਮੰਤਰੀ ਸ਼੍ਰੀ ਏ ਕੇ ਐੱਮ ਇਨਾਮੁਲ ਹਕ ਸ਼ਮੀਮੀ ਵੀ ਸ਼ਾਮਲ ਸਨ। ਇਸ ਬੈਠਕ ਦਾ ਮਹੱਤਵ ਇਸ ਲਈ ਹੈ ਕਿਉਂਕਿ 12 ਵਰ੍ਹਿਆਂ ਦੇ ਅੰਤਰਾਲ ਦੇ ਬਾਅਦ ਇਸ ਦਾ ਆਯੋਜਨ ਕੀਤਾ ਗਿਆ ਸੀ, ਹਾਲਾਕਿ ਇਸ ਦੌਰਾਨ ਸੰਯੁਕਤ ਨਦੀ ਆਯੋਗ ਦੇ ਡ੍ਰਾਫਟ ਦੇ ਤਹਿਤ ਦੋਵਾਂ ਪੱਖਾਂ ਦਰਮਿਆਨ ਤਕਨੀਕੀ ਗੱਲਬਾਤ ਚਲਦੀ ਰਹੀ। ਇਸ ਮੀਟਿੰਗ ਦੇ ਪਹਿਲੇ ਦੋਵੇਂ ਪੱਖਾਂ ਦੇ ਜਲ ਸੰਸਾਧਨ ਸਕੱਤਰਾਂ ਦੇ ਪੱਧਰ ‘ਤੇ ਇੱਕ ਬੈਠਕ ਮੰਗਲਵਾਰ 23 ਅਗਸਤ, 2022 ਨੂੰ ਹੋਈ ਸੀ।

 

ਇਸ ਦੁਵੱਲੀ ਮੀਟਿੰਗ ਦੇ ਦੌਰਾਨ ਆਪਸੀ ਹਿਤਾਂ ਨਾਲ ਸੰਬੰਧਿਤ ਪਹਿਲਾਂ ਤੋਂ ਚਲ ਰਹੇ ਤਮਾਮ ਦੁਵੱਲੇ ਮੁੱਦਿਆਂ ‘ਤੇ ਚਰਚਾ ਕੀਤੀ ਗਈ, ਜਿਨ੍ਹਾਂ ਵਿੱਚ ਦੋਵੇਂ ਦੇਸ਼ਾਂ ਵਿੱਚ ਮੌਜੂਦ ਨਦੀਆਂ ਦੇ ਜਲ ਨੂੰ ਸਾਂਝਾ ਕਰਨਾ, ਹੜ੍ਹ ਦੇ ਅੰਕੜਿਆਂ ਨੂੰ ਸਾਂਝਾ ਕਰਨਾ, ਨਦੀ ਦੇ ਪ੍ਰਦੂਸ਼ਣ ਨੂੰ ਰੋਕਣਾ, ਨਦੀਆਂ ਵਿੱਚ ਗਾਦ ਜਮ੍ਹਾਂ ਹੋਣ ਤੇ ਉਸ ਦੇ ਪ੍ਰਬੰਧਨ ‘ਤੇ ਸੰਯੁਕਤ ਸਟਡੀ ਕਰਨਾ, ਨਦੀਆਂ ਦੇ ਕਿਨਾਰਿਆਂ ਦੀ ਸੁਰੱਖਿਆ ਦੇ ਲਈ ਕਾਰਜ ਕਰਨਾ ਆਦਿ ਸ਼ਾਮਲ ਸੀ। ਦੋਵਾਂ ਪੱਖਾਂ ਨੇ ਕੁਸ਼ਿਆਰਾ ਨਦੀ ਦੇ ਪਾਣੀ ਨੂੰ ਅੰਤਰਿਮ ਤੌਰ ‘ਤੇ ਸਾਂਝਾ ਕਰਨ ਦੇ ਲਈ ਸਹਿਮਤੀ-ਪੱਤਰ ਦੇ ਮੂਲ-ਪਾਠ ਨੂੰ ਵੀ ਅੰਤਿਮ ਰੂਪ ਦਿੱਤਾ। ਦੋਵਾਂ ਪੱਖਾਂ ਨੇ ਤ੍ਰਿਪੁਰਾ ਵਿੱਚ ਸਬਰੂਪ ਟਾਉਨ ਦੀ ਪੇਅਜਲ ਜ਼ਰੂਰਤਾਂ ਦੀ ਸਪਲਾਈ ਦੇ ਲਈ ਫੇਨੀ ਨਦੀ ਤੋਂ ਪਾਣੀ ਲੈਣ ਵਾਲੇ ਸਥਾਨ ਤੇ ਉਸ ਦੀ ਤਕਨੀਕੀ ਇਨਫ੍ਰਾਸਟ੍ਰਕਚਰ ਦੇ ਡਿਜ਼ਾਈਨ ਨੂੰ ਅੰਤਿਮ ਰੂਪ ਦਿੱਤੇ ਜਾਣ ਦਾ ਸੁਆਗਤ ਕੀਤਾ। ਜ਼ਿਕਰਯੋਗ ਹੈ ਕਿ ਇਸ ਬਾਰੇ ਅਕਤੂਬਰ 2019 ਵਿੱਚ ਦੋਵਾਂ ਦੇਸ਼ਾਂ ਦਰਮਿਆਨ ਸਹਿਮਤੀ-ਪੱਤਰ ਮੌਜੂਦਗੀ ਵਿੱਚ ਆਇਆ ਸੀ।

https://static.pib.gov.in/WriteReadData/userfiles/image/image001DA0T.jpg

 

ਭਾਰਤ ਜਿਨ੍ਹਾਂ ਮਹੱਤਵਪੂਰਨ ਖੇਤਰਾਂ ਵਿੱਚ ਬੰਗਲਾਦੇਸ਼ ਦਾ ਸਹਿਯੋਗ ਕਰ ਰਿਹਾ ਹੈ, ਉਨ੍ਹਾਂ ਵਿੱਚ ਹੜ੍ਹ ਦੇ ਵਾਸਤਵਿਕ ਸਮੇਂ ਦੇ ਅੰਕੜਿਆਂ ਨੂੰ ਸਾਂਝਾ ਕਰਨਾ ਵੀ ਹੈ। ਭਾਰਤ ਨੇ ਹਾਲ ਹੀ ਵਿੱਚ ਅਚਾਨਕ ਹੜ੍ਹ ਘਟਨਾਵਾਂ ਸਥਿਤੀਆਂ ਨਾਲ ਨਿਪਟਣ ਵਿੱਚ ਬੰਗਲਾਦੇਸ਼ ਦੀ ਸਹਾਇਤਾ ਕਰਨ ਦੇ ਲਈ 15 ਅਕਤੂਬਰ ਦੇ ਬਾਅਦ ਦੇ ਹੜ੍ਹ ਅੰਕੜਿਆਂ ਨੂੰ ਸਾਂਝਾ ਕੀਤਾ ਸੀ।

 

ਭਾਰਤ ਅਤੇ ਬੰਗਲਾਦੇਸ਼ ਆਪਸ ਵਿੱਚ 54 ਨਦੀਆਂ ਨੂੰ ਸਾਂਝਾ ਕਰਦੇ ਹਨ, ਜਿਨ੍ਹਾਂ ਵਿੱਚ ਅਜਿਹੀਆਂ ਸੱਤ ਨਦੀਆਂ ਨੂੰ ਪਹਿਲਾਂ ਹੀ ਨਿਸ਼ਾਨਬੱਧ ਕਰ ਲਿਆ ਗਿਆ ਸੀ, ਜਿਨ੍ਹਾਂ ਦੇ ਸੰਬੰਧ ਵਿੱਚ ਜਲ ਦੇ ਬਟਵਾਰੇ ‘ਤੇ ਪ੍ਰਾਥਮਿਕਤਾ ਦੇ ਅਧਾਰ ‘ਤੇ ਡ੍ਰਾਫਟ ਤਿਆਰ ਕੀਤਾ ਜਾਣਾ ਹੈ। ਮੀਟਿੰਗ ਦੇ ਦੌਰਾਨ ਦੋਵਾਂ ਪੱਖਾਂ ਨੇ ਸਹਿਮਤੀ ਵਿਅਕਤ ਕੀਤੀ ਕਿ ਪਹਿਲਾਂ ਤੋਂ ਜਾਰੀ ਸਹਿਯੋਗ ਦੇ ਇਸ ਖੇਤਰ ਨੂੰ ਵਿਸਤਾਰ ਦਿੱਤਾ ਜਾਵੇ। ਇਸ ਦੇ ਸੰਬੰਧ ਵਿੱਚ ਅੰਕੜਿਆਂ ਦੇ ਅਦਾਨ-ਪ੍ਰਦਾਨ ਦੇ ਲਈ ਅੱਠ ਨਦੀਆਂ ਨੂੰ ਹੋਰ ਜੋੜ ਦਿੱਤਾ ਜਾਵੇ। ਇਸ ਵਿਸ਼ੇ ‘ਤੇ ਸੰਯੁਕਤ ਨਦੀ ਆਯੋਗ ਦੀ ਤਕਨੀਕੀ ਕਮੇਟੀ ਇਸ ‘ਤੇ ਅੱਗੇ ਚਰਚਾ ਕਰੇਗੀ।

 

ਸ਼ਾਂਝਾ/ਸੀਮਾਵਰਤੀ/ਸੀਮਾ-ਪਾਰ ਨਦੀਆਂ ਨਾਲ ਜੁੜੇ ਸਾਂਝੇ ਹਿਤ ਵਾਲੇ ਵਿਸ਼ਿਆਂ ਦੇ ਸਮਾਧਾਨ ਦੇ ਲਈ ਦੁਵੱਲੇ ਪ੍ਰਣਾਲੀ ਦੇ ਰੂਪ ਵਿੱਚ ਭਾਰਤ-ਬੰਗਲਾਦੇਸ਼ ਸੰਯੁਕਤ ਨਦੀ ਆਯੋਗ ਦਾ ਗਠਨ 1972 ਵਿੱਚ ਕੀਤਾ ਗਿਆ ਸੀ।

*****

ਏਐੱਸ



(Release ID: 1854688) Visitor Counter : 155