ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਵਿਸ਼ਵ ਹਾਥੀ ਦਿਵਸ 'ਤੇ ਹਾਥੀਆਂ ਦੀ ਸੰਭਾਲ਼ ਕਰਨ ਵਾਲਿਆਂ ਦੇ ਪ੍ਰਯਤਨਾਂ ਦੀ ਸ਼ਲਾਘਾ ਕੀਤੀ
ਪ੍ਰਧਾਨ ਮੰਤਰੀ ਨੇ ਪਿਛਲੇ 8 ਵਰ੍ਹਿਆਂ ਵਿੱਚ ਹਾਥੀਆਂ ਦੇ ਲਈ ਸੁਰੱਖਿਅਤ ਖੇਤਰਾਂ ਦੀ ਸੰਖਿਆ ਵਿੱਚ ਹੋਏ ਵਾਧੇ ’ਤੇ ਪ੍ਰਸੰਨਤਾ ਵਿਅਕਤ ਕੀਤੀ
Posted On:
12 AUG 2022 11:03AM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਵਿਸ਼ਵ ਹਾਥੀ ਦਿਵਸ ਦੇ ਅਵਸਰ ’ਤੇ ਹਾਥੀਆਂ ਦੀ ਸੰਭਾਲ਼ ਕਰਨ ਵਾਲਿਆਂ ਦੇ ਪ੍ਰਯਤਨਾਂ ਦੀ ਸ਼ਲਾਘਾ ਕੀਤੀ ਹੈ। ਪ੍ਰਧਾਨ ਮੰਤਰੀ ਨੇ ਪਿਛਲੇ 8 ਵਰ੍ਹਿਆਂ ਵਿੱਚ ਹਾਥੀਆਂ ਦੇ ਲਈ ਸੁਰੱਖਿਅਤ ਖੇਤਰਾਂ ਦੀ ਸੰਖਿਆ ਵਿੱਚ ਹੋਏ ਵਾਧੇ ’ਤੇ ਵੀ ਪ੍ਰਸੰਨਤਾ ਵਿਅਕਤ ਕੀਤੀ।
ਟਵੀਟਾਂ ਦੀ ਇੱਕ ਲੜੀ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ;
"ਵਿਸ਼ਵ ਹਾਥੀ ਦਿਵਸ (#WorldElephantDay) 'ਤੇ, ਹਾਥੀਆਂ ਦੀ ਰੱਖਿਆ ਦੇ ਲਈ ਆਪਣੀ ਪ੍ਰਤੀਬੱਧਤਾ ਦੁਹਰਾਉਂਦਾ ਹਾਂ। ਤੁਹਾਨੂੰ ਇਹ ਜਾਣ ਕੇ ਖੁਸ਼ੀ ਹੋਵੇਗੀ ਕਿ ਭਾਰਤ, ਕੁੱਲ ਏਸ਼ਿਆਈ ਹਾਥੀਆਂ ਦੇ ਲਗਭਗ 60% ਹਿੱਸੇ ਦਾ ਨਿਵਾਸ-ਸਥਾਨ ਹੈ। ਪਿਛਲੇ 8 ਵਰ੍ਹਿਆਂ ਵਿੱਚ ਹਾਥੀਆਂ ਦੇ ਲਈ ਸੁਰੱਖਿਅਤ ਖੇਤਰਾਂ ਦੀ ਸੰਖਿਆ ਵਿੱਚ ਵਾਧਾ ਹੋਇਆ ਹੈ। ਮੈਂ ਹਾਥੀਆਂ ਦੀ ਰੱਖਿਆ ਕਰਨ ਨਾਲ ਜੁੜੇ ਸਾਰੇ ਲੋਕਾਂ ਦੀ ਵੀ ਸ਼ਲਾਘਾ ਕਰਦਾ ਹਾਂ।"
"ਹਾਥੀਆਂ ਦੀ ਸੁਰੱਖਿਆ ਵਿੱਚ ਸਫ਼ਲਤਾਵਾਂ ਨੂੰ ਮਾਨਵ-ਪਸ਼ੂ ਸੰਘਰਸ਼ ਨੂੰ ਘੱਟ ਕਰਨ ਦੇ ਲਈ ਭਾਰਤ ਵਿੱਚ ਚਲ ਰਹੇ ਬੜੇ ਪ੍ਰਯਤਨਾਂ ਅਤੇ ਵਾਤਾਵਰਣ ਜਾਗਰੂਕਤਾ ਨੂੰ ਅੱਗੇ ਵਧਾਉਣ ਵਿੱਚ ਸਥਾਨਕ ਭਾਈਚਾਰਿਆਂ ਅਤੇ ਉਨ੍ਹਾਂ ਦੇ ਪਰੰਪਰਾਗਤ ਗਿਆਨ ਨੂੰ ਏਕੀਕ੍ਰਿਤ ਕਰਨ ਦੇ ਸੰਦਰਭ ਵਿੱਚ ਦੇਖਿਆ ਜਾਣਾ ਚਾਹੀਦਾ ਹੈ।"
*****
ਡੀਐੱਸ/ਟੀਐੱਸ
(Release ID: 1851406)
Visitor Counter : 156
Read this release in:
English
,
Urdu
,
Marathi
,
Hindi
,
Manipuri
,
Bengali
,
Assamese
,
Gujarati
,
Odia
,
Tamil
,
Telugu
,
Kannada
,
Malayalam