ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਚੇਨਈ ਵਿੱਚ 44ਵੇਂ ਸ਼ਤਰੰਜ ਓਲੰਪਿਆਡ ਵਿੱਚ ਕਾਂਸੀ ਦਾ ਮੈਡਲ ਜਿੱਤਣ ‘ਤੇ ਭਾਰਤ ਬੀ ਟੀਮ (ਪੁਰਸ਼) ਅਤੇ ਭਾਰਤ ਏ ਟੀਮ (ਮਹਿਲਾ) ਨੂੰ ਵਧਾਈਆਂ ਦਿੱਤੀਆਂ


ਪ੍ਰਧਾਨ ਮੰਤਰੀ ਨੇ 44ਵੇਂ ਸ਼ਤਰੰਜ ਓਲੰਪਿਆਡ ਦੀ ਮੇਜ਼ਬਾਨੀ ਕਰਨ ਦੇ ਲਈ ਤਮਿਲ ਨਾਡੂ ਦੀ ਜਨਤਾ ਅਤੇ ਸਰਕਾਰ ਦੀ ਪ੍ਰਸ਼ੰਸਾ ਕੀਤੀ

Posted On: 10 AUG 2022 8:12PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਚੇਨਈ ਵਿੱਚ 44ਵੇਂ ਸ਼ਤਰੰਜ ਓਲੰਪਿਆਡ ਵਿੱਚ ਕਾਂਸੀ ਦਾ ਮੈਡਲ ਜਿੱਤਣ ਦੇ ਲਈ ਭਾਰਤ ਬੀ ਟੀਮ (ਪੁਰਸ਼) ਅਤੇ ਭਾਰਤ ਏ ਟੀਮ (ਮਹਿਲਾ) ਨੂੰ ਵਧਾਈਆਂ ਦਿੱਤੀਆਂ ਹਨ। ਉਨ੍ਹਾਂ ਨੇ 44ਵੇਂ ਸ਼ਤਰੰਜ ਓਲੰਪਿਆਡ ਦੀ ਮੇਜ਼ਬਾਨੀ ਕਰਨ, ਦੁਨੀਆ ਦਾ ਸੁਆਗਤ ਕਰਨ ਅਤੇ ਸਾਡੇ ਉਤਕ੍ਰਿਸ਼ਟ ਸੱਭਿਆਚਾਰ ਅਤੇ ਪ੍ਰਾਹੁਣਚਾਰੀ ਦਾ ਪ੍ਰਦਰਸ਼ਨ ਕਰਨ ਦੇ ਲਈ ਤਮਿਲ ਨਾਡੂ ਦੇ ਲੋਕਾਂ ਅਤੇ ਸਰਕਾਰ ਦੀ ਵੀ ਪ੍ਰਸ਼ੰਸਾ ਕੀਤੀ।

 

ਪ੍ਰਧਾਨ ਮੰਤਰੀ ਨੇ ਟਵੀਟ ਕੀਤਾ;

“ਚੇਨਈ ਵਿੱਚ ਹਾਲ ਹੀ ਵਿੱਚ ਸੰਪੰਨ ਹੋਏ 44ਵੇਂ ਸ਼ਤਰੰਜ ਓਲੰਪਿਆਡ ਵਿੱਚ ਭਾਰਤੀ ਦਲ ਨੇ ਉਤਸ਼ਾਹਜਨਕ ਪ੍ਰਦਰਸ਼ਨ ਕੀਤਾ। ਮੈਂ ਭਾਰਤ ਬੀ ਟੀਮ (ਪੁਰਸ਼) ਅਤੇ ਭਾਰਤ ਏ ਟੀਮ (ਮਹਿਲਾ) ਨੂੰ ਕਾਂਸੀ ਦਾ ਮੈਡਲ ਜਿੱਤਣ ਦੇ ਲਈ ਵਧਾਈਆਂ ਦਿੰਦਾ ਹਾਂ। ਇਹ ਭਾਰਤ ਵਿੱਚ ਸ਼ਤਰੰਜ ਦੇ ਭਵਿੱਖ ਦੇ ਲਈ ਸ਼ੁਭ ਸੰਕੇਤ ਹੈ।”

 

 “ਮੈਂ ਗੁਕੇਸ਼ ਡੀ, ਨਿਹਾਲ ਸਰੀਨ, ਅਰਜੁਨ ਐਰਿਗੈਸੀ, ਪ੍ਰੱਗਿਆਨੰਦ, ਵੈਸ਼ਾਲੀ, ਤਾਨੀਆ ਸਚਦੇਵ ਅਤੇ ਦਿੱਵਯਾ ਦੇਸ਼ਮੁਖ ਨੂੰ ਵਧਾਈਆਂ ਦਿੰਦਾ ਹਾਂ ਜਿਨ੍ਹਾਂ ਨੇ ਬੋਰਡ ਮੈਡਲ ਜਿੱਤਿਆ। ਇਹ ਸਭ ਉਤਕ੍ਰਿਸ਼ਟ ਖਿਡਾਰੀ ਹਨ ਜਿਨ੍ਹਾਂ ਨੇ ਜ਼ਿਕਰਯੋਗ ਧੀਰਜ ਅਤੇ ਦ੍ਰਿੜ੍ਹਤਾ ਦਿਖਾਈ ਹੈ। ਭਵਿੱਖ ਦੇ ਪ੍ਰਯਤਨਾਂ ਦੇ ਲਈ ਉਨ੍ਹਾਂ ਨੂੰ ਅਨੇਕ ਸ਼ੁਭਕਾਮਨਾਵਾਂ।”

 

 “ਤਮਿਲ ਨਾਡੂ ਦੀ ਜਨਤਾ ਅਤੇ ਸਰਕਾਰ 44ਵੇਂ ਸ਼ਤਰੰਜ ਓਲੰਪਿਆਡ ਦੇ ਉਤਕ੍ਰਿਸ਼ਟ ਮੇਜ਼ਬਾਨ ਰਹੇ ਹਨ। ਮੈਂ ਦੁਨੀਆ ਦਾ ਸੁਆਗਤ ਕਰਨ ਅਤੇ ਸਾਡੇ ਉਤਕ੍ਰਿਸ਼ਟ ਸੱਭਿਆਚਾਰ ਤੇ ਪ੍ਰਾਹੁਣਚਾਰੀ ਦਾ ਪ੍ਰਦਰਸ਼ਨ ਕਰਨ ਦੇ ਲਈ ਉਨ੍ਹਾਂ ਦੀ ਸ਼ਲਾਘਾ ਕਰਨਾ ਚਾਹੁੰਦਾ ਹਾ।”

*****

ਡੀਐੱਸ/ਟੀਐੱਸ



(Release ID: 1850958) Visitor Counter : 123