ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਟੇਬਲ ਟੈਨਿਸ ਦੀ ਮਿਕਸਡ ਡਬਲਸ ਵਿੱਚ ਗੋਲਡ ਮੈਡਲ ਜਿੱਤਣ ‘ਤੇ ਸ਼ਰਤ ਕਮਲ ਅਤੇ ਸ੍ਰੀਜਾ ਅਕੁਲਾ ਦੇ ਸੰਜਮ ਅਤੇ ਦ੍ਰਿੜ੍ਹਤਾ ਦੀ ਸ਼ਲਾਘਾ ਕੀਤੀ

प्रविष्टि तिथि: 08 AUG 2022 8:30AM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਬਰਮਿੰਘਮ ਵਿੱਚ ਆਯੋਜਿਤ ਰਾਸ਼ਟਰਮੰਡਲ ਖੇਡ 2022 ਵਿੱਚ ਟੇਬਲ ਟੈਨਿਸ ਦੀ ਮਿਕਸਡ ਡਬਲਸ ਮੁਕਾਬਲੇ ਵਿੱਚ ਗੋਲਡ ਮੈਡਲ ਜਿੱਤਣ ‘ਤੇ ਸ਼ਰਤ ਕਮਲ ਅਤੇ ਸ੍ਰੀਜਾ ਅਕੁਲਾ ਦੇ ਸੰਜਮ ਅਤੇ ਦ੍ਰਿੜਤਾ ਦੀ ਸ਼ਲਾਘਾ ਕੀਤੀ ਹੈ।

 

ਪ੍ਰਧਾਨ ਮੰਤਰੀ ਨੇ ਟਵੀਟ ਕੀਤਾ;

“ਨਾਲ ਮਿਲ ਕੇ ਖੇਡਣ ਅਤੇ ਜਿੱਤਣ ਦਾ ਆਪਣਾ ਇੱਕ ਅਲੱਗ ਹੀ ਆਨੰਦ ਹੁੰਦਾ ਹੈ। ਸ਼ਰਤ ਕਮਲ (@sharathkamal1) ਅਤੇ ਸ੍ਰੀਜਾ ਅਕੁਲਾ ਨੇ ਸ਼ਾਨਦਾਰ ਟੀਮਵਰਕ ਦਿਖਾਇਆ ਹੈ ਅਤੇ ਟੇਬਲ ਟੈਨਿਸ ਦੇ ਮਿਕਸਡ ਡਬਲਸ ਮੁਕਾਬਲੇ ਵਿੱਚ ਪ੍ਰਤਿਸ਼ਠਿਤ ਗੋਲਡ ਮੈਡਲ ਜਿੱਤਿਆ ਹੈ। ਮੈਂ ਉਨ੍ਹਾਂ ਦੇ ਧੀਰਜ ਅਤੇ ਦ੍ਰਿੜ੍ਹਤਾ ਦੀ ਸ਼ਲਾਘਾ ਕਰਦਾ ਹਾਂ। ਸ਼ਰਤ ਦਾ ਰਾਸ਼ਟਰਮੰਡਲ ਖੇਡਾਂ ਦੇ ਉਨ੍ਹਾਂ ਸਾਰੇ ਮੁਕਾਬਲਿਆਂ ਦੇ ਫਾਈਨਲ ਵਿੱਚ ਪਹੁੰਚਣਾ ਅਸਾਧਾਰਣ ਹੈ, ਜਿਨ੍ਹਾਂ ਵਿੱਚ ਉਨ੍ਹਾਂ ਨੇ ਹਿੱਸਾ ਲਿਆ।”

************

ਡੀਐੱਸ/ਐੱਸਟੀ


(रिलीज़ आईडी: 1849911) आगंतुक पटल : 180
इस विज्ञप्ति को इन भाषाओं में पढ़ें: English , Urdu , हिन्दी , Marathi , Bengali , Manipuri , Assamese , Gujarati , Odia , Tamil , Telugu , Kannada , Malayalam