ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਪੁਰਸ਼ਾਂ ਦੀ 3000 ਮੀਟਰ ਅੜਿੰਗਾ ਦੌੜ (ਸਟੀਪਲਚੇਜ਼) ਦੇ ਮੁਕਾਬਲੇ ਵਿੱਚ ਸਿਲਵਰ ਮੈਡਲ ਜਿੱਤਣ ‘ਤੇ ਅਵਿਨਾਸ਼ ਸਾਬਲੇ ਨੂੰ ਵਧਾਈਆਂ ਦਿੱਤੀਆਂ

Posted On: 06 AUG 2022 6:20PM by PIB Chandigarh

ਪ੍ਰਧਾਨ ਮੰਤਰੀਸ਼੍ਰੀ ਨਰੇਂਦਰ ਮੋਦੀ ਨੇ ਬਰਮਿੰਘਮ ਰਾਸ਼ਟਰਮੰਡਲ ਖੇਡਾਂ 2022 ਵਿੱਚ ਪੁਰਸ਼ਾਂ ਦੀ 3000 ਮੀਟਰ ਅੜਿੰਗਾ ਦੌੜ (ਸਟੀਪਲਚੇਜ਼) ਦੇ ਮੁਕਾਬਲੇ ਵਿੱਚ ਸਿਲਵਰ ਮੈਡਲ ਜਿੱਤਣ 'ਤੇ ਅਵਿਨਾਸ਼ ਸਾਬਲੇ ਨੂੰ ਵਧਾਈਆਂ ਦਿੱਤੀਆਂ ਹਨ। ਸ਼੍ਰੀ ਮੋਦੀ ਨੇ ਅਵਿਨਾਸ਼ ਸਾਬਲੇ ਦੇ ਨਾਲ ਆਪਣੀ ਹਾਲੀਆ ਗੱਲਬਾਤ ਵੀ ਸਾਂਝੀ ਕੀਤੀ ਜਿਸ ਵਿੱਚ ਉਨ੍ਹਾਂ ਨੇ ਸੈਨਾ ਦੇ ਨਾਲ ਅਵਿਨਾਸ਼ ਸਾਬਲੇ ਦੇ ਜੁੜਾਅ ਬਾਰੇ ਚਰਚਾ ਕੀਤੀ ਸੀ।

 

ਪ੍ਰਧਾਨ ਮੰਤਰੀ ਨੇ ਟਵੀਟ ਕੀਤਾ;

 

"ਅਵਿਨਾਸ਼ ਸਾਬਲੇ ਇੱਕ ਉਤਕ੍ਰਿਸ਼ਟ ਯੁਵਾ ਖਿਡਾਰੀ ਹਨ। ਮੈਂ ਅਤਿਅੰਤ ਪ੍ਰਸੰਨ ਹਾਂ ਕਿ ਉਨ੍ਹਾਂ ਨੇ ਪੁਰਸ਼ਾਂ ਦੀ 3000 ਮੀਟਰ ਅੜਿੰਗਾ ਦੌੜ (ਸਟੀਪਲਚੇਜ਼) ਦੇ ਮੁਕਾਬਲੇ ਵਿੱਚ ਸਿਲਵਰ ਮੈਡਲ ਜਿੱਤਿਆ ਹੈ। ਮੈਂ ਆਪਣੀ ਹਾਲੀਆ ਗੱਲਬਾਤ ਸਾਂਝੀ ਕਰ ਰਿਹਾ ਹਾਂ ਜਿਸ ਵਿੱਚ ਉਨ੍ਹਾਂ ਨੇ ਸੈਨਾ ਦੇ ਨਾਲ ਆਪਣੇ ਜੁੜਾਅ ਬਾਰੇ ਚਰਚਾ ਕੀਤੀ ਅਤੇ ਇਹ ਦੱਸਿਆ ਕਿ ਆਖਰਕਾਰ ਕਿਸ ਤਰ੍ਹਾਂ ਨਾਲ ਉਨ੍ਹਾਂ ਨੇ ਅਣਗਿਣਤ ਰੁਕਾਵਟਾਂ ਨੂੰ ਪਾਰ ਕੀਤਾ। ਉਨ੍ਹਾਂ ਦੀ ਜੀਵਨ ਯਾਤਰਾ ਅਤਿਅੰਤ ਪ੍ਰੇਰਕ ਹੈ।"

 

 

 

*****

 

ਡੀਐੱਸ/ਐੱਸਟੀ



(Release ID: 1849412) Visitor Counter : 87