ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਸਾਬਰਕਾਂਠਾ ਵਿੱਚ ਸਾਬਰ ਡੇਅਰੀ ਵਿੱਚ 1,000 ਕਰੋੜ ਤੋਂ ਅਧਿਕ ਦੇ ਕਈ ਪ੍ਰੋਜਕੈਟਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ
ਇਨ੍ਹਾਂ ਪ੍ਰੋਜੈਕਟਾਂ ਨਾਲ ਖੇਤਰ ਵਿੱਚ ਗ੍ਰਾਮੀਣ ਅਰਥਵਿਵਸਥਾ ਨੂੰ ਹੁਲਾਰਾ ਮਿਲਣ ਦੇ ਨਾਲ-ਨਾਲ ਸਥਾਨਕ ਕਿਸਾਨਾਂ ਅਤੇ ਦੁੱਧ ਉਤਪਾਦਕਾਂ ਦੀ ਆਮਦਨ ਵਧਾਉਣ ਵਿੱਚ ਮਦਦ ਮਿਲੇਗੀ
“ਇਨ੍ਹਾਂ ਐੱਫਪੀਓਜ਼ ਦੇ ਮਾਧਿਅਮ ਨਾਲ ਛੋਟੇ ਕਿਸਾਨ ਫੂਡ ਪ੍ਰੋਸੈੱਸਿੰਗ,ਵੈਲਿਊ ਲਿੰਕਡ ਐਕਸਪੋਰਟ ਐਂਡ ਸਪਲਾਈ ਚੇਨ ਨਾਲ ਸਿੱਧੇ ਜੁੜ ਪਾਉਣਗੇ”
“ਕਿਸਾਨਾਂ ਦੇ ਲਈ ਆਮਦਨ ਦੇ ਵੈਕਲਪਿਕ ਸਾਧਨ ਬਣਾਉਣ ਦੀ ਰਣਨੀਤੀ ਦੇ ਅੱਛੇ ਪਰਿਣਾਮ ਮਿਲ ਰਹੇ ਹਨ”
Posted On:
28 JUL 2022 2:34PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਗੁਜਰਾਤ ਦੇ ਸਾਬਰਕਾਂਠਾ ਵਿੱਚ ਗਧੋਡਾ ਚੌਕੀ ਦੇ ਨਿਕਟ ਸਾਬਰ ਡੇਅਰੀ ਵਿੱਚ 1,000 ਕਰੋੜ ਰੁਪਏ ਤੋਂ ਅਧਿਕ ਦੇ ਕਈ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ। ਇਨ੍ਹਾਂ ਪ੍ਰੋਜੈਕਟਾਂ ਨਾਲ ਸਥਾਨਕ ਕਿਸਾਨਾਂ ਅਤੇ ਦੁੱਧ ਉਤਪਾਦਕਾਂ ਨੂੰ ਸਸ਼ਕਤ ਬਣਾਇਆ ਜਾਵੇਗਾ ਅਤੇ ਉਨ੍ਹਾਂ ਦੀ ਆਮਦਨ ਵਿੱਚ ਵਾਧਾ ਹੋਵੇਗਾ। ਇਸ ਨਾਲ ਖੇਤਰ ਦੀ ਗ੍ਰਾਮੀਣ ਅਰਥਵਿਵਸਥਾ ਨੂੰ ਵੀ ਹੁਲਾਰਾ ਮਿਲੇਗਾ। ਪ੍ਰਧਾਨ ਮੰਤਰੀ ਨੇ ਸੁਕੰਨਿਆ ਸਮ੍ਰਿੱਧੀ ਯੋਜਨਾ ਦੇ ਲਾਭਾਰਥੀਆਂ ਅਤੇ ਸਿਖਰਲੀਆਂ ਮਹਿਲਾ ਦੁੱਧ ਉਤਪਾਦਕਾਂ ਨੂੰ ਸਨਮਾਨਿਤ ਕੀਤਾ। ਇਸ ਅਵਸਰ ’ਤੇ ਗੁਜਰਾਤ ਦੇ ਮੁੱਖ ਮੰਤਰੀ ਸ਼੍ਰੀ ਭੂਪੇਂਦਰਭਾਈ ਪਟੇਲ ਵੀ ਹਾਜ਼ਰ ਸਨ।
ਇਕੱਠ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ, “ਅੱਜ ਸਾਬਰ ਡੇਅਰੀ ਦਾ ਵਿਸਤਾਰ ਹੋਇਆ ਹੈ। ਸੈਂਕੜੋਂ ਕਰੋੜ ਰੁਪਏ ਦੇ ਨਵੇਂ ਪ੍ਰੋਜੈਕਟ ਇੱਥੇ ਲਗ ਰਹੇ ਹਨ। ਆਧੁਨਿਕ ਟੈਕਨੋਲੋਜੀ ਨਾਲ ਲੈਸ ਮਿਲਕ ਪਾਊਡਰ ਪਲਾਂਟ ਅਤੇ ਅਸੈਪਿਟਕ ਪੈਕਿੰਗ ਸੈਕਸ਼ਨ ਵਿੱਚ ਇੱਕ ਹੋਰ ਲਾਈਨ ਜੁੜਨ ਨਾਲ ਸਾਬਰ ਡੇਅਰੀ ਦੀ ਸਮਰੱਥਾ ਹੋਰ ਅਧਿਕ ਵਧ ਜਾਵੇਗੀ।” ਪ੍ਰਧਾਨ ਮੰਤਰੀ ਨੇ ਸਾਬਰ ਡੇਅਰੀ ਦੇ ਸੰਸਥਾਪਕਾਂ ਵਿੱਚੋਂ ਇੱਕ, ਸ਼੍ਰੀ ਭੂਰਾਭਾਈ ਪਟੇਲ ਨੂੰ ਵੀ ਯਾਦ ਕੀਤਾ। ਪ੍ਰਧਾਨ ਮੰਤਰੀ ਨੇ ਖੇਤਰ ਅਤੇ ਸਥਾਨਕ ਲੋਕਾਂ ਦੇ ਨਾਲ ਆਪਣੇ ਲੰਬੇ ਜੁੜਾਅ ਨੂੰ ਵੀ ਯਾਦ ਕੀਤਾ।
ਪ੍ਰਧਾਨ ਮੰਤਰੀ ਨੇ ਦੋ ਦਹਾਕਿਆਂ ਪਹਿਲਾਂ ਅਭਾਵ ਅਤੇ ਸੋਕੇ ਦੀ ਸਥਿਤੀ ਨੂੰ ਯਾਦ ਕੀਤਾ। ਉਨ੍ਹਾਂ ਨੇ ਯਾਦ ਕਰਦੇ ਹੋਏ ਕਿਹਾ ਕਿ ਕਿਵੇਂ ਉਨ੍ਹਾਂ ਨੇ ਮੁੱਖ ਮੰਤਰੀ ਦੇ ਤੌਰ ‘ਤੇ ਲੋਕਾਂ ਦੇ ਸਹਿਯੋਗ ਨਾਲ ਖੇਤਰ ਵਿੱਚ ਸਥਿਤੀ ਨੂੰ ਸੁਧਾਰਨ ਦਾ ਪ੍ਰਯਾਸ ਕੀਤਾ। ਉਨ੍ਹਾਂ ਨੇ ਕਿਹਾ ਕਿ ਪਸ਼ੂਪਾਲਨ ਅਤੇ ਡੇਅਰੀ ਉਸ ਪ੍ਰਯਾਸ ਦਾ ਪ੍ਰਮੁੱਖ ਤੱਤ ਹੈ। ਉਨ੍ਹਾਂ ਨੇ ਚਾਰਾ, ਦਵਾਈ ਉਪਲਬਧ ਕਰਵਾ ਕੇ ਪਸ਼ੂਪਾਲਣ ਨੂੰ ਹੁਲਾਰਾ ਦੇਣ ਅਤੇ ਪਸ਼ੂਆਂ ਦੇ ਲਈ ਆਯੁਰਵੇਦਿਕ ਉਪਚਾਰ ਨੂੰ ਹੁਲਾਰਾ ਦੇਣ ਬਾਰੇ ਵੀ ਦੱਸਿਆ। ਉਨ੍ਹਾਂ ਨੇ ਵਿਕਾਸ ਦੇ ਉਤਪ੍ਰੇਰਕ ਦੇ ਰੂਪ ਵਿੱਚ ਗੁਜਰਾਤ ਜਯੋਤਿਗ੍ਰਾਮ ਸਕੀਮ (Gujarat Jyotigram Scheme) ਬਾਰੇ ਚਰਚਾ ਕੀਤੀ।
ਪ੍ਰਧਾਨ ਮਤਰੀ ਨੇ ਮਾਣ ਨਾਲ ਕਿਹਾ ਕਿ ਪਿਛਲੇ ਦੋ ਦਹਾਕਿਆਂ ਵਿੱਚ ਉਠਾਏ ਗਏ ਕਦਮਾਂ ਦੇ ਕਾਰਨ ਗੁਜਰਾਤ ਵਿੱਚ ਡੇਅਰੀ ਬਜ਼ਾਰ 1 ਲੱਖ ਕਰੋੜ ਰੁਪਏ ਤੱਕ ਪਹੁੰਚਿਆ ਗਿਆ ਹੈ। ਉਨ੍ਹਾਂ ਨੇ 2007 ਅਤੇ 2011 ਵਿੱਚ ਆਪਣੀਆਂ ਪਿਛਲੀਆਂ ਯਾਤਰਾਵਾਂ ਅਤੇ ਮਹਿਲਾਵਾਂ ਦੀ ਭਾਗੀਦਾਰੀ ਵਧਾਉਣ ਦੀ ਆਪਣੀ ਬੇਨਤੀ ਦੀ ਯਾਦ ਦਿਵਾਈ। ਹੁਣ ਜ਼ਿਆਦਾਤਰ ਕਮੇਟੀਆਂ ਵਿੱਚ ਮਹਿਲਾਵਾਂ ਦੀ ਚੰਗੀ ਪ੍ਰਤੀਨਿਧਤਾ ਹੈ। ਉਨ੍ਹਾਂ ਨੇ ਕਿਹਾ ਕਿ ਦੁੱਧ ਦਾ ਭੁਗਤਾਨ ਜ਼ਿਆਦਾਤਰ ਮਹਿਲਾਵਾਂ ਨੂੰ ਕੀਤਾ ਜਾਂਦਾ ਹੈ।
ਉਨ੍ਹਾਂ ਨੇ ਕਿਹਾ ਕਿ ਇਹ ਪ੍ਰਯੋਗ ਹੋਰ ਖੇਤਰਾਂ ਵਿੱਚ ਵੀ ਕੀਤੇ ਜਾ ਰਹੇ ਹਨ। ਦੇਸ਼ ਵਿੱਚ ਅੱਜ 10,000 ਕਿਸਾਨ ਉਤਪਾਦਕ ਐਸੋਸੀਏਸ਼ਨਾਂ (ਐੱਫਪੀਓ) ਦੇ ਨਿਰਮਾਣ ਦਾ ਕੰਮ ਤੇਜ਼ੀ ਨਾਲ ਚਲ ਰਿਹਾ ਹੈ। ਇਨ੍ਹਾਂ ਐੱਫਪੀਓਜ਼ ਦੇ ਜ਼ਰੀਏ ਛੋਟੇ ਕਿਸਾਨ ਫੂਡ ਪ੍ਰੋਸੈੱਸਿੰਗ ਨਾਲ ਜੁੜੀ, ਐਕਸਪੋਰਟ ਨਾਲ ਜੁੜੀ ਵੈਲਿਊ ਅਤੇ ਸਪਲਾਈ ਚੇਨ ਨਾਲ ਸਿੱਧੇ ਜੁੜ ਸਕਣਗੇ। ਉਨ੍ਹਾਂ ਨੇ ਕਿਹਾ ਕਿ ਇਸ ਦਾ ਬਹੁਤ ਅਧਿਕ ਲਾਭ ਗੁਜਰਾਤ ਦੇ ਕਿਸਾਨਾਂ ਨੂੰ ਵੀ ਹੋਣ ਵਾਲਾ ਹੈ।
ਉਨ੍ਹਾਂ ਨੇ ਕਿਹਾ ਕਿ ਕਿਸਾਨਾਂ ਦੇ ਲਈ ਆਮਦਨ ਦੇ ਵਿਕਲਪਿਕ ਸਾਧਨ ਤਿਆਰ ਕਰਨ ਦੀ ਰਣਨੀਤੀ ਦੇ ਚੰਗੇ ਪਰਿਣਾਮ ਮਿਲ ਰਹੇ ਹਨ। ਬਾਗ਼ਬਾਨੀ, ਮੱਛੀ ਪਾਲਣ, ਸ਼ਹਿਦ ਉਤਪਾਦਨ ਨਾਲ ਕਿਸਾਨਾਂ ਨੂੰ ਚੰਗੀ ਆਮਦਨ ਹੋ ਰਹੀ ਹੈ। ਖਾਦੀ ਅਤੇ ਗ੍ਰਾਮ-ਉਦਯੋਗ ਦਾ ਕਾਰੋਬਾਰ ਪਹਿਲੀ ਵਾਰ ਇੱਕ ਲੱਖ ਕਰੋੜ ਤੋਂ ਅਧਿਕ ਹੋ ਗਿਆ ਹੈ। ਇਸ ਖੇਤਰ ਵਿੱਚ ਪਿੰਡਾਂ ‘ਚ 1.5 ਕਰੋੜ ਤੋਂ ਅਧਿਕ ਨਵੇਂ ਰੋਜ਼ਗਾਰ ਪੈਦਾ ਹੋਏ। ਪੈਟ੍ਰੋਲ ਵਿੱਚ ਈਥੇਨੌਲ ਬਲੈਂਡਿੰਗ ਵਧਾਉਣ ਜਿਹੇ ਉਪਾਅ ਕਿਸਾਨਾਂ ਦੇ ਲਈ ਨਵੇਂ ਰਸਤੇ ਤਿਆਰ ਕਰ ਰਹੇ ਹਨ। ਉਨ੍ਹਾਂ ਨੇ ਕਿਹਾ, “2014 ਤੱਕ ਦੇਸ਼ ਵਿੱਚ 40 ਕਰੋੜ ਲੀਟਰ ਤੋਂ ਵੀ ਘੱਟ ਈਥੇਨੌਲ ਦੀ ਬਲੈਂਡਿੰਗ ਹੁੰਦੀ ਸੀ। ਅੱਜ ਇਹ ਕਰੀਬ 400 ਕਰੋੜ ਲੀਟਰ ਤੱਕ ਪਹੁੰਚ ਰਿਹਾ ਹੈ। ਸਾਡੀ ਸਰਕਾਰ ਨੇ ਬੀਤੇ 2 ਵਰ੍ਹਿਆਂ ਵਿੱਚ ਵਿਸ਼ੇਸ਼ ਮੁਹਿੰਮ ਚਲਾ ਕੇ 3 ਕਰੋੜ ਤੋਂ ਅਧਿਕ ਕਿਸਾਨਾਂ ਨੂੰ ਕਿਸਾਨ ਕ੍ਰੈਡਿਟ ਕਾਰਡ ਵੀ ਦਿੱਤੇ ਹਨ।”
ਪ੍ਰਧਾਨ ਮੰਤਰੀ ਨੇ ਕਿਹਾ ਕਿ ਆਲਮੀ ਕੀਮਤਾਂ ਵਿੱਚ ਵਾਧੇ ਦੇ ਬਾਵਜੂਦ ਯੂਰੀਆ ਦੀ ਨਿੰਮ-ਕੋਟਿੰਗ, ਬੰਦ ਪਏ ਖਾਦ ਪਲਾਂਟਾਂ ਨੂੰ ਖੋਲ੍ਹਣਾ, ਨੈਨੋ ਖਾਦਾਂ ਨੂੰ ਹੁਲਾਰਾ ਦੇਣਾ ਅਤੇ ਸਸਤੀਆਂ ਕੀਮਤਾਂ ’ਤੇ ਯੂਰੀਆ ਦੀ ਉਪਲਬਧਤਾ ਸੁਨਿਸ਼ਚਿਤ ਕਰਨ ਜਿਹੇ ਕਦਮਾਂ ਨਾਲ ਦੇਸ਼ ਅਤੇ ਗੁਜਰਾਤ ਦੇ ਕਿਸਾਨਾਂ ਨੂੰ ਲਾਭ ਹੋਇਆ ਹੈ। ਸੁਲਜਾਮ ਸੁਫਲਾਮ ਯੋਜਨਾ ਨਾਲ ਸਾਬਰਕਾਂਠਾ ਜ਼ਿਲ੍ਹੇ ਦੀਆਂ ਕਈ ਤਹਿਸੀਲਾਂ ਨੂੰ ਪਾਣੀ ਉਪਲਬਧ ਕਰਵਾਇਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਇਸੇ ਤਰ੍ਹਾਂ ਜ਼ਿਲ੍ਹੇ ਅਤੇ ਆਸਪਾਸ ਦੇ ਖੇਤਰਾਂ ਵਿੱਚ ਅਭੂਤਪੂਰਵ ਪੈਮਾਨੇ ’ਤੇ ਕਨੈਕਟੀਵਿਟੀ ਵਧਾਈ ਗਈ ਹੈ। ਰੇਲਵੇ ਅਤੇ ਰਾਜਮਾਰਗ ਪ੍ਰੋਜੈਕਟਾਂ ਨਾਲ ਖੇਤਰ ਵਿੱਚ ਕਨੈਕਟੀਵਿਟੀ ਵਿੱਚ ਸੁਧਾਰ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਕਨੈਕਟੀਵਿਟੀ ਨਾਲ ਟੂਰਿਜ਼ਮ ਅਤੇ ਨੌਜਵਾਨਾਂ ਦੇ ਲਈ ਰੋਜ਼ਗਾਰ ਸੁਨਿਸ਼ਚਿਤ ਕਰਨ ਵਿੱਚ ਮਦਦ ਮਿਲ ਰਹੀ ਹੈ।
ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਦੇ ਮਹੱਤਵ ਨੂੰ ਦੁਹਰਾਉਂਦੇ ਹੋਏ ਪ੍ਰਧਾਨ ਮੰਤਰੀ ਨੇ ਸਥਾਨਕ ਆਦਿਵਾਸੀ ਨੇਤਾਵਾਂ ਦੇ ਬਲੀਦਾਨ ਨੂੰ ਯਾਦ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਡੀ ਸਰਕਾਰ ਨੇ 15 ਨਵੰਬਰ ਨੂੰ ਭਗਵਾਨ ਬਿਰਸਾ ਮੁੰਡਾ ਜੀ ਦੇ ਜਨਮ ਦਿਵਸ ਨੂੰ ਜਨਜਾਤੀਯ ਗੌਰਵ ਦਿਵਸ ਐਲਾਨ ਕੀਤਾ ਹੈ। “ਸਾਡੀ ਸਰਕਾਰ ਦੇਸ਼ ਭਰ ਵਿੱਚ ਆਦਿਵਾਸੀ ਸੁਤੰਤਰਤਾ ਸੰਗ੍ਰਾਮ ਸੈਨਾਨੀਆਂ ਦੀ ਯਾਦ ਵਿੱਚ ਵਿਸ਼ੇਸ਼ ਸੰਗ੍ਰਲਾਹਯ ਵੀ ਬਣਵਾ ਰਹੀ ਹੈ।” ਉਨ੍ਹਾਂ ਨੇ ਇਹ ਵੀ ਕਿਹਾ, “ਪਹਿਲੀ ਵਾਰ ਆਦਿਵਾਸੀ ਸਮਾਜ ਤੋਂ ਆਉਣ ਵਾਲੀ ਦੇਸ਼ ਦੀ ਬੇਟੀ ਭਾਰਤ ਦੇ ਸਭ ਤੋਂ ਵੱਡੇ ਸੰਵਿਧਾਨਿਕ ਅਹੁਦੇ ’ਤੇ ਪਹੁੰਚੀ ਹੈ। ਦੇਸ਼ ਨੇ ਸ਼੍ਰੀਮਤੀ ਦੌਪਦੀ ਮੁਰਮੂ ਜੀ ਨੂੰ ਰਾਸ਼ਟਰਪਤੀ ਬਣਾਇਆ ਹੈ। ਇਹ 130 ਕਰੋੜ ਤੋਂ ਅਧਿਕ ਭਾਰਤੀਵਾਸੀਆਂ ਦੇ ਲਈ ਬਹੁਤ ਗੌਰਵ ਦਾ ਪਲ ਹੈ।”
ਉਨ੍ਹਾਂ ਨੇ ਦੇਸ਼ਵਾਸੀਆਂ ਨੂੰ ਹਰ ਘਰ ਤਿਰੰਗਾ ਮੁਹਿੰਮ ਵਿੱਚ ਉਤਸ਼ਾਹਪੂਰਵਕ ਹਿੱਸਾ ਲੈਣ ਦੀ ਬੇਨਤੀ ਕੀਤੀ।
ਪ੍ਰੋਜੈਕਟਾਂ ਦਾ ਵੇਰਵਾ:
ਪ੍ਰਧਾਨ ਮੰਤਰੀ ਨੇ ਸਾਬਰ ਡੇਅਰੀ ਵਿੱਚ ਲਗਭਗ 120 ਮੀਟ੍ਰਿਕ ਟਨ ਪ੍ਰਤੀ ਦਿਨ (ਐੱਮਟੀਪੀਡੀ) ਦੀ ਸਮਰੱਥਾ ਵਾਲੇ ਪਾਊਡਰ ਪਲਾਂਟ ਦਾ ਉਦਘਾਟਨ ਕੀਤਾ। ਪੂਰੇ ਪ੍ਰੋਜੈਕਟ ਦੀ ਕੁੱਲ ਲਾਗਤ 300 ਕਰੋੜ ਰੁਪਏ ਤੋਂ ਅਧਿਕ ਹੈ। ਪਲਾਂਟ ਦਾ ਲੇਆਊਟ ਗਲੋਬਲ ਫੂਡ ਸੇਫਟੀ ਸਟੈਂਡਰਡਸ ਨੂੰ ਪੂਰਾ ਕਰਦਾ ਹੈ। ਲਗਭਗ ਜ਼ੀਰੋ ਉਤਸਰਜਨ ਵਾਲੇ ਇਸ ਪਲਾਂਟ ਵਿੱਚ ਊਰਜਾ ਦੀ ਕਾਫੀ ਘੱਟ ਖਪਤ ਹੁੰਦੀ ਹੈ। ਇਹ ਪਲਾਂਟ ਨਵੀਨਤਮ ਅਤੇ ਪੂਰੀ ਤਰ੍ਹਾਂ ਨਾਲ ਆਟੋਮੇਟਡ ਬਲਕ ਪੈਕਿੰਗ ਲਾਈਨ ਨਾਲ ਲੈਸ ਹੈ।
ਪ੍ਰਧਾਨ ਮੰਤਰੀ ਨੇ ਸਾਬਰ ਡੇਅਰੀ ਵਿੱਚ ਅਸੈਪਿਟਕ ਮਿਲਕ ਪੈਕੇਜਿੰਗ ਪਲਾਂਟ ਦਾ ਵੀ ਉਦਘਾਟਨ ਕੀਤਾ। ਇਹ 3 ਲੱਖ ਲੀਟਰ ਪ੍ਰਤੀਦਿਨ ਦੀ ਸਮਰੱਥਾ ਵਾਲਾ ਅਤਿਆਧੁਨਿਕ ਪਲਾਂਟ ਹੈ। ਇਸ ਪ੍ਰੋਜੈਕਟ ਨੂੰ ਲਗਭਗ 125 ਕਰੋੜ ਰੁਪਏ ਦੇ ਕੁੱਲ ਨਿਵੇਸ਼ ਦੇ ਨਾਲ ਤਿਆਰ ਕੀਤਾ ਗਿਆ ਹੈ। ਪਲਾਂਟ ਵਿੱਚ ਊਰਜਾ ਦੀ ਕਾਫੀ ਘੱਟ ਖਪਤ ਹੁੰਦੀ ਹੈ ਅਤੇ ਵਾਤਾਵਰਣ ਦੇ ਅਨੁਕੂਲ ਟੈਕਨੋਲੋਜੀ ਦੇ ਨਾਲ ਨਵੀਨਤਮ ਆਟੋਮੇਸ਼ਨ ਸਿਸਟਮ ਕੰਮ ਕਰ ਰਿਹਾ ਹੈ। ਇਸ ਪ੍ਰੋਜੈਕਟ ਨਾਲ ਦੁੱਧ ਉਤਪਾਦਕਾਂ ਨੂੰ ਬਿਹਤਰ ਮਿਹਨਤਾਨਾ ਸੁਨਿਸ਼ਚਿਤ ਕਰਨ ਵਿੱਚ ਮਦਦ ਮਿਲੇਗੀ।
ਪ੍ਰਧਾਨ ਮੰਤਰੀ ਨੇ ਸਾਬਰ ਚੀਜ਼ ਐਂਡ ਵ੍ਹੇ ਡਰਾਇੰਗ ਪਲਾਂਟ ਪ੍ਰੋਜੈਕਟ (Sabar Cheese & Whey Drying Plant Project) ਦਾ ਨੀਂਹ ਪੱਥਰ ਵੀ ਰੱਖਿਆ। ਪ੍ਰੋਜੈਕਟ ਦਾ ਅਨੁਮਾਨਿਤ ਖਰਚ ਲਗਭਗ 600 ਕਰੋੜ ਰੁਪਏ ਹੈ। ਇਸ ਪਲਾਂਟ ਵਿੱਚ ਚੇਡਰ ਚੀਜ਼ (Cheddar Cheese) (20 ਐੱਮਟੀਪੀਡੀ), ਮੋਜ਼ੇਰੇਲਾ ਚੀਜ਼ (Mozzarella Cheese) (10 ਐੱਮਟੀਪੀਡੀ) ਅਤੇ ਪ੍ਰੋਸੈੱਸਡ ਚੀਜ਼ (Processed Cheese) (16 ਐੱਮਟੀਪੀਡੀ) ਦਾ ਉਤਪਾਦਨ ਕੀਤਾ ਜਾਵੇਗਾ। ਪਨੀਰ ਦੇ ਨਿਰਮਾਣ ਦੇ ਦੌਰਾਨ ਉਤਪੰਨ ਮੱਠਾ ਨੂੰ ਵੀ 40 ਐੱਮਟੀਪੀਡੀ ਦੀ ਸਮਰੱਥਾ ਵਾਲੇ ਵਹੇ ਸੁਕਾਉਣ ਵਾਲੇ ਪਲਾਂਟ ਵਿੱਚ ਸੁਕਾਇਆ ਜਾਵੇਗਾ।
ਸਾਬਰ ਡੇਅਰੀ ਗੁਜਰਾਤ ਕੋਆਪ੍ਰੇਟਿਵ ਮਿਲਕ ਮਾਰਕਿਟਿੰਗ ਫੈਡਰੇਸ਼ਨ (ਜੀਸੀਐੱਮਐੱਮਐੱਫ) ਦਾ ਇੱਕ ਹਿੱਸਾ ਹੈ, ਜੋ ਅਮੂਲ ਬ੍ਰਾਂਡ ਦੇ ਤਹਿਤ ਦੁੱਧ ਅਤੇ ਦੁੱਧ ਉਤਪਾਦਾਂ ਦੀ ਇੱਕ ਪੂਰੀ ਰੇਂਜ ਬਣਾਉਂਦੀ ਹੈ ਅਤੇ ਉਸ ਦੀ ਮਾਰਕਿਟਿੰਗ ਕਰਦੀ ਹੈ।
In Sabarkantha, inaugurating various initiatives which will boost rural economy, support local farmers and milk producers. https://t.co/HMVvXQ9eDD
— Narendra Modi (@narendramodi) July 28, 2022
आज साबर डेयरी का विस्तार हुआ है।
सैकड़ों करोड़ रुपए के नए प्रोजेक्ट यहां लग रहे हैं।
आधुनिक टेक्नॉलॉजी से लैस मिल्क पाउडर प्लांट और ए-सेप्टिक पैकिंग सेक्शन में एक और लाइन जुड़ने से साबर डेयरी की क्षमता और अधिक बढ़ जाएगी: PM @narendramodi
— PMO India (@PMOIndia) July 28, 2022
देश में आज 10 हज़ार किसान उत्पादक संघ - FPOs के निर्माण का काम तेज़ी से चल रहा है।
इन FPOs के माध्यम से छोटे किसान फूड प्रोसेसिंग से जुड़ी, एक्सपोर्ट से जुड़ी वैल्यू और सप्लाई चेन से सीधे जुड़ पाएंगे।
इसका बहुत अधिक लाभ गुजरात के किसानों को भी होने वाला है: PM @narendramodi
— PMO India (@PMOIndia) July 28, 2022
2014 तक देश में 40 करोड़ लीटर से भी कम इथेनॉल की ब्लेंडिंग होती थी।
आज ये करीब 400 करोड़ लीटर तक पहुंच रहा है।
हमारी सरकार ने बीते 2 वर्षों में विशेष अभियान चलाकर 3 करोड़ से अधिक किसानों को किसान क्रेडिट कार्ड भी दिए हैं: PM @narendramodi
— PMO India (@PMOIndia) July 28, 2022
हमारी सरकार ने 15 नवंबर को भगवान बिरसा मुंडा जी के जन्म दिवस को जनजातीय गौरव दिवस घोषित किया है।
हमारी सरकार देशभर में आदिवासी स्वतंत्रता संग्राम सेनानियों की याद में विशेष संग्रहालय भी बनवा रही है: PM @narendramodi
— PMO India (@PMOIndia) July 28, 2022
पहली बार जनजातीय समाज से आने वाली देश की बेटी भारत के सबसे बड़े संवैधानिक पद पर पहुंची हैं।
देश ने श्रीमती द्रौपदी मुर्मू जी को राष्ट्रपति बनाया है।
ये 130 करोड़ से अधिक भारतवासियों के लिए बहुत गौरव का क्षण है: PM @narendramodi
— PMO India (@PMOIndia) July 28, 2022
************
ਡੀਐੱਸ/ਏਕੇ
(Release ID: 1846036)
Visitor Counter : 212
Read this release in:
English
,
Urdu
,
Marathi
,
Hindi
,
Manipuri
,
Bengali
,
Assamese
,
Gujarati
,
Odia
,
Tamil
,
Telugu
,
Kannada
,
Malayalam