ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਆਸ਼ਾੜ੍ਹੀ ਏਕਾਦਸ਼ੀ ਦੇ ਅਵਸਰ 'ਤੇ ਲੋਕਾਂ ਨੂੰ ਵਧਾਈਆਂ ਦਿੱਤੀਆਂ

प्रविष्टि तिथि: 10 JUL 2022 9:01AM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਆਸ਼ਾੜ੍ਹੀ ਏਕਾਦਸ਼ੀ ਦੇ ਅਵਸਰ ਤੇ ਲੋਕਾਂ ਨੂੰ ਵਧਾਈਆਂ ਦਿੱਤੀਆਂ ਹਨ। ਸ਼੍ਰੀ ਮੋਦੀ ਨੇ ਇੱਕ ਪਹਿਲੇ 'ਮਨ ਕੀ ਬਾਤ' ਪ੍ਰੋਗਰਾਮ ਦਾ ਇੱਕ ਅੰਸ਼ ਵੀ ਸਾਂਝਾ ਕੀਤਾ ਹੈ, ਜਿਸ ਵਿੱਚ ਉਨ੍ਹਾਂ ਨੇ ਵਾਰਕਰੀ ਪਰੰਪਰਾ ਅਤੇ ਪੰਢਰਪੁਰ ਦੀ ਦਿੱਬਤਾ ਬਾਰੇ ਚਰਚਾ ਕੀਤੀ ਸੀ।"

 

ਪ੍ਰਧਾਨ ਮੰਤਰੀ ਨੇ ਟਵੀਟ ਕੀਤਾ;

 

"ਆਸ਼ਾੜ੍ਹੀ ਏਕਾਦਸ਼ੀ ਦੇ ਪਾਵਨ ਅਵਸਰ 'ਤੇ ਵਧਾਈਆਂ। ਭਗਵਾਨ ਵਿੱਠਲ ਦਾ ਅਸ਼ੀਰਵਾਦ ਸਾਡੇ ਉੱਤੇ ਬਣਿਆ ਰਹੇ ਅਤੇ ਸਾਡੇ ਸਮਾਜ ਵਿੱਚ ਖੁਸ਼ੀ ਦੀ ਭਾਵਨਾ ਵਧਦੀ ਰਹੇ। ਇੱਕ ਪਹਿਲੇ ਮਨ ਕੀ ਬਾਤ (#MannKiBaat) ਪ੍ਰੋਗਰਾਮ ਦਾ ਇੱਕ ਅੰਸ਼ ਸਾਂਝਾ ਕਰ ਰਿਹਾ ਹਾਂ, ਜਿਸ ਵਿੱਚ ਅਸੀਂ ਵਾਰਕਰੀ ਪਰੰਪਰਾ ਅਤੇ ਪੰਢਰਪੁਰ ਦੀ ਦਿੱਬਤਾ ਬਾਰੇ ਬਾਤ ਕੀਤੀ ਸੀ।"

 

 

ਪ੍ਰਧਾਨ ਮੰਤਰੀ ਨੇ ਦੇਹੂ ਦੇ ਆਪਣੇ ਭਾਸ਼ਣ ਦੀ ਵੀਡੀਓ ਵੀ ਸਾਂਝੀ ਕੀਤੀ, ਜਿੱਥੇ ਕੁਝ ਹਫ਼ਤੇ ਪਹਿਲਾਂ ਉਨ੍ਹਾਂ ਨੇ ਸੰਤ ਤੁਕਾਰਾਮ ਜੀ ਨੂੰ ਸਮਰਪਿਤ ਇੱਕ ਮੰਦਿਰ ਦਾ ਉਦਘਾਟਨ ਕੀਤਾ ਸੀ।

 

ਉਨ੍ਹਾਂ ਨੇ ਟਵੀਟ ਕੀਤਾ:

 

"ਕੁਝ ਹਫ਼ਤੇ ਪਹਿਲਾਂ, ਮੈਂ ਸੰਤ ਤੁਕਾਰਾਮ ਜੀ ਨੂੰ ਸਮਰਪਿਤ ਇੱਕ ਮੰਦਿਰ ਦਾ ਉਦਘਾਟਨ ਕਰਨ ਦੇ ਲਈ ਦੇਹੂ ਵਿੱਚ ਸਾਂ। ਆਪਣੇ ਭਾਸ਼ਣ ਵਿੱਚ, ਮੈਂ ਉਨ੍ਹਾਂ ਦੀਆਂ ਮਹਾਨ ਸਿੱਖਿਆਵਾਂ ਬਾਰੇ ਬਾਤ ਕੀਤੀ ਸੀ ਅਤੇ ਦੱਸਿਆ ਸੀ ਕਿ ਅਸੀਂ ਸਾਰੇ ਮਹਾਨ ਵਾਰਕਰੀ ਸੰਤਾਂ ਅਤੇ ਰਿਸ਼ੀਆਂ ਤੋਂ ਕੀ ਸਿੱਖ ਸਕਦੇ ਹਾਂ।"

 

 

ਇਸ ਤੋਂ ਇਲਾਵਾ, ਪ੍ਰਧਾਨ ਮੰਤਰੀ ਨੇ ਵਾਰਕਰੀ ਪਰੰਪਰਾ 'ਤੇ ਆਪਣਾ ਭਾਸ਼ਣ ਸਾਂਝਾ ਕੀਤਾ, ਜੋ ਉਨ੍ਹਾਂ ਨੇ ਪਿਛਲੇ ਸਾਲ ਨਵੰਬਰ 'ਚ ਦਿੱਤਾ ਸੀ।

 

ਪ੍ਰਧਾਨ ਮੰਤਰੀ ਨੇ ਟਵੀਟ ਕੀਤਾ:

 

"ਪਿਛਲੇ ਸਾਲ ਨਵੰਬਰ ਵਿੱਚ, ਮੈਨੂੰ ਪੰਢਰਪੁਰ ਵਿੱਚ ਅਧਿਆਤਮਿਕ ਟੂਰਿਜ਼ਮ ਨੂੰ ਹੁਲਾਰਾ ਦੇਣ ਵਾਲੇ ਪ੍ਰਮੁੱਖ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣ ਦਾ ਸਨਮਾਨ ਮਿਲਿਆ ਸੀ। ਇਹ ਭਾਰਤ ਦੇ ਨੌਜਵਾਨਾਂ ਦੇ ਦਰਮਿਆਨ ਵਾਰਕਰੀ ਪਰੰਪਰਾ ਨੂੰ ਹੋਰ ਮਕਬੂਲ ਬਣਾਉਣ ਦੇ ਸਾਡੇ ਪ੍ਰਯਤਨਾਂ ਦਾ ਇੱਕ ਹਿੱਸਾ ਹੈ।"

 

 

****

 

ਡੀਐੱਸ/ਐੱਸਟੀ


(रिलीज़ आईडी: 1840564) आगंतुक पटल : 213
इस विज्ञप्ति को इन भाषाओं में पढ़ें: English , Urdu , Marathi , हिन्दी , Bengali , Manipuri , Assamese , Gujarati , Odia , Tamil , Telugu , Kannada , Malayalam