ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ 1800 ਕਰੋੜ ਰੁਪਏ ਤੋਂ ਵੱਧ ਦੇ ਵਿਭਿੰਨ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ



"ਕਾਸ਼ੀ ਨੇ ਹੁਣ ਇੱਕ ਅਜਿਹੀ ਤਸਵੀਰ ਦਿਖਾਈ ਹੈ ਜਿਸ ਵਿੱਚ ਵਿਰਾਸਤ ਵੀ ਹੈ ਅਤੇ ਵਿਕਾਸ ਵੀ"



"ਮੇਰੀ ਕਾਸ਼ੀ ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ ਔਰ ਸਬਕਾ ਪ੍ਰਯਾਸ ਦੀ ਸ਼ਾਨਦਾਰ ਉਦਾਹਰਣ ਹੈ"



"ਕਾਸ਼ੀ ਦੇ ਨਾਗਰਿਕਾਂ ਨੇ ਪੂਰੇ ਦੇਸ਼ ਨੂੰ ਸੰਦੇਸ਼ ਦਿੱਤਾ ਹੈ ਕਿ ਸ਼ੌਰਟ-ਕੱਟ ਨਾਲ ਦੇਸ਼ ਦਾ ਭਲਾ ਨਹੀਂ ਹੋ ਸਕਦਾ"



"ਸਰਕਾਰ ਨੇ ਹਮੇਸ਼ਾ ਗ਼ਰੀਬਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਦਾ ਯਤਨ ਕੀਤਾ ਹੈ, ਉਨ੍ਹਾਂ ਦੇ ਸੁਖ-ਦੁਖ ਵਿੱਚ ਉਨ੍ਹਾਂ ਦਾ ਸਾਥ ਦੇਣ ਦਾ ਯਤਨ ਕੀਤਾ ਹੈ"



“ਸਾਡੇ ਲਈ, ਵਿਕਾਸ ਦਾ ਮਤਲਬ ਸਿਰਫ਼ ਚਮਕ-ਦਮਕ ਨਹੀਂ ਹੈ; ਸਾਡੇ ਲਈ ਵਿਕਾਸ ਦਾ ਮਤਲਬ ਗ਼ਰੀਬਾਂ, ਦਲਿਤਾਂ, ਵੰਚਿਤਾਂ, ਪਿਛੜਿਆਂ, ਆਦਿਵਾਸੀਆਂ, ਮਾਵਾਂ-ਭੈਣਾਂ ਦਾ ਸਸ਼ਕਤੀਕਰਣ"

Posted On: 07 JUL 2022 5:23PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵਾਰਾਣਸੀ ਦੇ ਸਿਗਰਾ ਸਥਿਤ ਡਾ. ਸੰਪੂਰਨਾਨੰਦ ਸਪੋਰਟਸ ਸਟੇਡੀਅਮ ਵਿਖੇ ਆਯੋਜਿਤ ਇੱਕ ਪ੍ਰੋਗਰਾਮ ਵਿੱਚ 1800 ਕਰੋੜ ਰੁਪਏ ਤੋਂ ਵੱਧ ਦੇ ਵਿਭਿੰਨ ਪ੍ਰੋਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਿਆ। ਇਸ ਮੌਕੇ 'ਤੇ ਉੱਤਰ ਪ੍ਰਦੇਸ਼ ਦੇ ਰਾਜਪਾਲ ਸ਼੍ਰੀਮਤੀ ਆਨੰਦੀਬੇਨ ਪਟੇਲ ਅਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਵੀ ਮੌਜੂਦ ਸਨ।

ਸਭ ਤੋਂ ਪਹਿਲਾਂਪ੍ਰਧਾਨ ਮੰਤਰੀ ਨੇ ਉੱਤਰ ਪ੍ਰਦੇਸ਼ ਅਤੇ ਕਾਸ਼ੀ ਦੇ ਲੋਕਾਂ ਦਾ ਹਾਲੀਆ ਚੋਣਾਂ ਵਿੱਚ ਭਾਰੀ ਸਮਰਥਨ ਲਈ ਧੰਨਵਾਦ ਕੀਤਾ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਕਾਸ਼ੀ ਹਮੇਸ਼ਾ ਜੀਵੰਤ ਅਤੇ ਨਿਰੰਤਰ ਪ੍ਰਵਾਹਮਾਨ ਰਹੀ ਹੈ। ਹੁਣ ਕਾਸ਼ੀ ਨੇ ਪੂਰੇ ਦੇਸ਼ ਨੂੰ ਅਜਿਹੀ ਤਸਵੀਰ ਦਿਖਾਈ ਹੈਜਿਸ ਵਿੱਚ ਵਿਰਾਸਤ ਵੀ ਹੈ ਅਤੇ ਵਿਕਾਸ ਵੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਹਜ਼ਾਰਾਂ ਕਰੋੜ ਰੁਪਏ ਦੀਆਂ ਯੋਜਨਾਵਾਂ ਅਤੇ ਪ੍ਰੋਜੈਕਟ ਪੂਰੇ ਹੋ ਚੁੱਕੇ ਹਨ ਅਤੇ ਕਈ ਚਲ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਕਾਸ਼ੀ ਦੀ ਆਤਮਾ ਅੰਦਰੂਨੀ ਹੈਪਰ ਕਾਸ਼ੀ ਦੀ ਕਾਇਆ ਵਿੱਚ ਲਗਾਤਾਰ ਸੁਧਾਰ ਹੋ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਵਿਕਾਸ ਕਾਸ਼ੀ ਨੂੰ ਵਧੇਰੇ ਗਤੀਸ਼ੀਲਪ੍ਰਗਤੀਸ਼ੀਲ ਅਤੇ ਸੰਵੇਦਨਸ਼ੀਲ ਬਣਾ ਰਿਹਾ ਹੈ। ਉਨ੍ਹਾਂ ਨੇ ਕਿਹਾ, "ਮੇਰੀ ਕਾਸ਼ੀ ਸਬਕਾ ਸਾਥਸਬਕਾ ਵਿਕਾਸਸਬਕਾ ਵਿਸ਼ਵਾਸ ਔਰ ਸਬਕਾ ਪ੍ਰਯਾਸ ਦੀ ਇੱਕ ਸ਼ਾਨਦਾਰ ਉਦਾਹਰਣ ਹੈ"

ਪ੍ਰਧਾਨ ਮੰਤਰੀਜੋ ਕਾਸ਼ੀ ਤੋਂ ਸੰਸਦ ਮੈਂਬਰ ਹਨਨੇ ਕਿਹਾ, “ਜਿਸ ਤਰ੍ਹਾਂ ਕਾਸ਼ੀ ਦੇ ਜਾਗਰੂਕ ਨਾਗਰਿਕਾਂ ਨੇ ਦੇਸ਼ ਨੂੰ ਦਿਸ਼ਾ ਦੇਣ ਲਈ ਕੰਮ ਕੀਤਾ ਹੈਉਸ ਨੂੰ ਦੇਖ ਕੇ ਅਨੰਦਮਈ ਹਾਂ। ਕਾਸ਼ੀ ਦੇ ਨਾਗਰਿਕਾਂ ਨੇ ਪੂਰੇ ਦੇਸ਼ ਨੂੰ ਸੰਦੇਸ਼ ਦਿੱਤਾ ਹੈ ਕਿ ਸ਼ੌਰਟ-ਕੱਟ ਨਾਲ ਦੇਸ਼ ਦਾ ਭਲਾ ਨਹੀਂ ਹੋ ਸਕਦਾ।'' ਉਨ੍ਹਾਂ ਨੇ ਅਸਥਾਈ ਅਤੇ ਸ਼ੌਰਟ-ਕੱਟ ਹੱਲਾਂ ਨਾਲੋਂ ਲੰਬੇ ਸਮੇਂ ਤੱਕ ਟਿਕਣ ਵਾਲੇ ਹੱਲਾਂ ਅਤੇ ਪ੍ਰੋਜੈਕਟਾਂ ਨੂੰ ਪਹਿਲ ਦੇਣ ਲਈ ਸਥਾਨਕ ਲੋਕਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਕਿਹਾ ਕਿ ਬੁਨਿਆਦੀ ਢਾਂਚੇ ਅਤੇ ਹੋਰ ਖੇਤਰਾਂ ਵਿੱਚ ਹੋਏ ਸੁਧਾਰ ਨੇ ਸ਼ਹਿਰ ਵਿੱਚ ਸੈਰ ਸਪਾਟੇ ਵਿੱਚ ਵਾਧਾ ਕੀਤਾ ਹੈ ਅਤੇ ਵਪਾਰ ਅਤੇ ਜੀਵਨ ਵਿੱਚ ਅਸਾਨੀ ਦੇ ਨਵੇਂ ਮੌਕੇ ਪੈਦਾ ਹੋਏ ਹਨ।

ਆਉਣ ਵਾਲੇ ਸਾਵਣ ਮਹੀਨੇ ਬਾਰੇ ਗੱਲ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਅਤੇ ਦੁਨੀਆ ਭਰ ਤੋਂ ਬਾਬਾ ਵਿਸ਼ਵਨਾਥ ਦੇ ਭਗਤ ਵੱਡੀ ਗਿਣਤੀ 'ਚ ਕਾਸ਼ੀ ਆਉਣ ਵਾਲੇ ਹਨ। ਉਨ੍ਹਾਂ ਨੇ ਕਿਹਾ ਕਿ ਵਿਸ਼ਵਨਾਥ ਧਾਮ ਪ੍ਰੋਜੈਕਟ ਦੇ ਮੁਕੰਮਲ ਹੋਣ ਤੋਂ ਬਾਅਦ ਇਹ ਪਹਿਲਾ ਸਾਵਣ ਉਤਸਵ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਵਿਸ਼ਵਨਾਥ ਧਾਮ ਨੂੰ ਲੈ ਕੇ ਪੂਰੀ ਦੁਨੀਆ ਵਿੱਚ ਕਿੰਨਾ ਉਤਸ਼ਾਹ ਹੈਇਹ ਲੋਕਾਂ ਨੇ ਬੀਤੇ ਮਹੀਨਿਆਂ ਵਿੱਚ ਅਨੁਭਵ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਭਗਤਾਂ ਦੇ ਅਨੁਭਵ ਨੂੰ ਜਿਨ੍ਹਾਂ ਸੰਭਵ ਹੋ ਸਕੇ ਸਮ੍ਰਿੱਧ ਅਤੇ ਸੁਖਾਵਾਂ ਬਣਾਉਣ ਦੇ ਲਕਸ਼ ਨਾਲ ਅੱਗੇ ਵਧ ਰਹੀ ਹੈ। ਆਸਥਾ ਨਾਲ ਸਬੰਧਿਤ ਵਿਭਿੰਨ ਤੀਰਥ ਯਾਤਰਾਵਾਂ ਨੂੰ ਅਸਾਨ ਅਤੇ ਅਰਾਮਦਾਇਕ ਬਣਾਇਆ ਜਾ ਰਿਹਾ ਹੈ।

ਪ੍ਰਧਾਨ ਮੰਤਰੀ ਨੇ ਕਿਹਾ, “ਸਾਡੇ ਲਈਵਿਕਾਸ ਦਾ ਮਤਲਬ ਸਿਰਫ਼ ਚਮਕ-ਦਮਕ ਨਹੀਂ ਹੈ। ਸਾਡੇ ਲਈ ਵਿਕਾਸ ਦਾ ਮਤਲਬ ਹੈ ਗ਼ਰੀਬਾਂਦਲਿਤਾਂਵੰਚਿਤਾਂਪਿਛੜਿਆਂਆਦਿਵਾਸੀਆਂਮਾਵਾਂ-ਭੈਣਾਂ ਦਾ ਸਸ਼ਕਤੀਕਰਣ।" ਉਨ੍ਹਾਂ ਨੇ ਕਿਹਾ ਕਿ ਸਰਕਾਰ ਹਰ ਪਰਿਵਾਰ ਨੂੰ ਪੱਕੇ ਮਕਾਨ ਅਤੇ ਪਾਈਪ ਨਾਲ ਪਾਣੀ ਮੁਹੱਈਆ ਕਰਵਾਉਣ ਦੀ ਦਿਸ਼ਾ ਵਿੱਚ ਲਗਾਤਾਰ ਕੰਮ ਕਰ ਰਹੀ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਡੀ ਸਰਕਾਰ ਨੇ ਹਮੇਸ਼ਾ ਗ਼ਰੀਬਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਦਾ ਯਤਨ ਕੀਤਾ ਹੈਉਨ੍ਹਾਂ ਦੇ ਸੁਖ-ਦੁਖ 'ਚ ਉਨ੍ਹਾਂ ਦਾ ਸਾਥ ਦੇਣ ਦਾ ਯਤਨ ਕੀਤਾ ਹੈ। ਕੋਰੋਨਾ ਦੇ ਮੁਫ਼ਤ ਟੀਕੇ ਤੋਂ ਲੈ ਕੇ ਗ਼ਰੀਬਾਂ ਨੂੰ ਮੁਫ਼ਤ ਰਾਸ਼ਨ ਦੀ ਵਿਵਸਥਾ ਤੱਕ ਸਰਕਾਰ ਨੇ ਲੋਕਾਂ ਦੀ ਸੇਵਾ ਕਰਨ ਦਾ ਕੋਈ ਮੌਕਾ ਨਹੀਂ ਛੱਡਿਆ ਹੈ। ਡਿਜੀਟਲ ਇੰਡੀਆਆਯੁਸ਼ਮਾਨ ਭਾਰਤ ਅਤੇ ਮੈਡੀਕਲ ਬੁਨਿਆਦੀ ਢਾਂਚੇ ਵਿੱਚ ਵਾਧਾ ਲੋਕਾਂ ਲਈ ਨਵੇਂ ਮੌਕੇ ਪੈਦਾ ਕਰ ਰਹੇ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇੱਕ ਪਾਸੇ ਅਸੀਂ ਦੇਸ਼ ਦੇ ਸ਼ਹਿਰਾਂ ਨੂੰ ਧੂੰਏਂ ਤੋਂ ਮੁਕਤ ਬਣਾਉਣ ਲਈ ਸੀਐੱਨਜੀ ਵਾਹਨਾਂ ਦੀਆਂ ਸੁਵਿਧਾਵਾਂ ਦਾ ਵਿਸਤਾਰ ਕਰ ਰਹੇ ਹਾਂ। ਉੱਥੇ ਹੀ ਦੂਜੇ ਪਾਸੇਅਸੀਂ ਆਪਣੇ ਮਲਾਹਾਂ ਨੂੰ ਡੀਜ਼ਲ ਅਤੇ ਪੈਟਰੋਲ ਨਾਲ ਚਲਣ ਵਾਲੀਆਂ ਕਿਸ਼ਤੀਆਂ ਨੂੰ ਸੀਐੱਨਜੀ ਨਾਲ ਜੋੜਨ ਦਾ ਵਿਕਲਪ ਵੀ ਦੇ ਰਹੇ ਹਾਂ ਅਤੇ ਗੰਗਾ ਜੀ ਦਾ ਧਿਆਨ ਰੱਖ ਰਹੇ ਹਾਂ।

ਪ੍ਰਧਾਨ ਮੰਤਰੀ ਨੇ ਖੇਡਾਂ ਦਾ ਨਵਾਂ ਕੇਂਦਰ ਪ੍ਰਾਪਤ ਕਰਨ 'ਤੇ ਖਿਡਾਰੀਆਂ ਦੇ ਉਤਸ਼ਾਹ ਨੂੰ ਵੀ ਰੇਖਾਂਕਿਤ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਕਾਸ਼ੀ ਵਿੱਚ ਓਲੰਪਿਕ ਖੇਡਾਂ ਨਾਲ ਜੁੜੀਆਂ ਸਾਰੀਆਂ ਸੁਵਿਧਾਵਾਂ ਪ੍ਰਦਾਨ ਕਰਨ ਦੀ ਦਿਸ਼ਾ ਵਿੱਚ ਕੰਮ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਸਿਗਰਾ ਦੇ ਪੁਨਰਵਿਕਸਿਤ ਸਟੇਡੀਅਮ ਵਿੱਚ ਅੰਤਰਰਾਸ਼ਟਰੀ ਪੱਧਰ ਦੀਆਂ ਸੁਵਿਧਾਵਾਂ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਛੇ ਦਹਾਕੇ ਪੁਰਾਣਾ ਇਹ ਸਟੇਡੀਅਮ 21ਵੀਂ ਸਦੀ ਦੀਆਂ ਸੁਵਿਧਾਵਾਂ ਨਾਲ ਲੈਸ ਹੋਵੇਗਾ।

ਪ੍ਰਧਾਨ ਮੰਤਰੀ ਨੇ ਕਾਸ਼ੀ ਦੇ ਲੋਕਾਂ ਨੂੰ ਗੰਗਾ ਅਤੇ ਵਾਰਾਣਸੀ ਨੂੰ ਸਾਫ਼ ਰੱਖਣ ਲਈ ਕਿਹਾ ਅਤੇ ਵਿਸ਼ਵਾਸ ਪ੍ਰਗਟਾਇਆ ਕਿ ਲੋਕਾਂ ਦੇ ਸਹਿਯੋਗ ਅਤੇ ਬਾਬਾ ਵਿਸ਼ਵਨਾਥ ਦੇ ਅਸ਼ੀਰਵਾਦ ਨਾਲ ਇਸ ਸ਼ਹਿਰ ਲਈ ਲਏ ਗਏ ਸਾਰੇ ਸੰਕਲਪ ਪੂਰੇ ਹੋਣਗੇ।

ਵਿਭਿੰਨ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ

ਪਿਛਲੇ ਅੱਠ ਸਾਲਾਂ ਵਿੱਚ ਪ੍ਰਧਾਨ ਮੰਤਰੀ ਨੇ ਵਾਰਾਣਸੀ ਵਿੱਚ ਬੁਨਿਆਦੀ ਢਾਂਚੇ ਦੇ ਵਿਕਾਸ ਵੱਲ ਬਹੁਤ ਧਿਆਨ ਦਿੱਤਾ ਹੈ। ਇਸ ਨਾਲ ਸ਼ਹਿਰ ਦੇ ਲੈਂਡਸਕੇਪ ਵਿੱਚ ਭਾਰੀ ਬਦਲਾਅ ਆਇਆ ਹੈ। ਇਸ ਯਤਨ ਦਾ ਮੁੱਢਲਾ ਧਿਆਨ ਲੋਕਾਂ ਦੇ ਜੀਵਨ ਨੂੰ ਅਸਾਨ ਬਣਾਉਣ 'ਤੇ ਹੈ। ਇਸ ਦਿਸ਼ਾ ਵਿੱਚ ਇੱਕ ਹੋਰ ਕਦਮ ਉਠਾਉਂਦੇ ਹੋਏਪ੍ਰਧਾਨ ਮੰਤਰੀ ਨੇ ਸਮਾਗਮ ਦੌਰਾਨ 590 ਕਰੋੜ ਰੁਪਏ ਤੋਂ ਵੱਧ ਦੇ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ। ਇਨ੍ਹਾਂ ਵਿੱਚ ਵਾਰਾਣਸੀ ਸਮਾਰਟ ਸਿਟੀ ਅਤੇ ਸ਼ਹਿਰੀ ਪ੍ਰੋਜੈਕਟਾਂ ਦੇ ਤਹਿਤ ਕਈ ਪਹਿਲਾਂ ਸ਼ਾਮਲ ਹਨ। ਇਨ੍ਹਾਂ ਪਹਿਲਾਂ ਵਿੱਚ ਇਸ਼ਨਾਨ ਘਾਟ ਦਾ ਨਿਰਮਾਣ ਦੇ ਨਾਲ-ਨਾਲ ਪੜਾਅ -1 ਵਿੱਚ ਨਮੋ ਘਾਟ ਦਾ ਪੁਨਰ ਵਿਕਾਸ; 500 ਕਿਸ਼ਤੀਆਂ ਦੇ ਡੀਜ਼ਲ ਅਤੇ ਪੈਟਰੋਲ ਇੰਜਣਾਂ ਨੂੰ ਸੀਐੱਨਜੀ ਵਿੱਚ ਬਦਲਣਾਪੁਰਾਣੀ ਕਾਸ਼ੀ ਦੇ ਕਾਮੇਸ਼ਵਰ ਮਹਾਦੇਵ ਵਾਰਡ ਦਾ ਪੁਨਰ ਵਿਕਾਸ ਅਤੇ ਪਿੰਡ ਹਰਹੁਆਦਾਸਪੁਰ ਵਿਖੇ 600 ਤੋਂ ਵੱਧ ਈਡਬਲਿਊਐੱਸ ਫਲੈਟਾਂ ਦਾ ਨਿਰਮਾਣਲਹਿਰਤਾਰਾ-ਚੌਕਾ ਘਾਟ ਫਲਾਈਓਵਰ ਦੇ ਹੇਠਾਂ ਤਿਆਰ ਕੀਤਾ ਗਿਆ ਨਵਾਂ ਵੈਂਡਿੰਗ ਜ਼ੋਨ ਅਤੇ ਸ਼ਹਿਰੀ ਸਥਾਨਦਸ਼ਾਸ਼ਵਮੇਧ ਘਾਟ 'ਤੇ ਸੈਲਾਨੀ ਸੁਵਿਧਾ ਅਤੇ ਮਾਰਕਿਟ ਕੰਪਲੈਕਸਅਤੇ ਆਈਪੀਡੀਐੱਸ ਕੰਮ ਪੜਾਅ -III ਦੇ ਤਹਿਤ ਨਗਵਾ ਵਿੱਚ 33/11 ਕੇਵੀ ਸਮਰੱਥਾ ਵਾਲੇ ਸਬ-ਸਟੇਸ਼ਨ ਦੀ ਸਥਾਪਨਾ ਸ਼ਾਮਲ ਹੈ।

ਪ੍ਰਧਾਨ ਮੰਤਰੀ ਬਾਬਤਪੁਰ-ਕਪਸੇਠੀ-ਭਦੋਹੀ ਰੋਡ 'ਤੇ ਚਾਰ ਮਾਰਗੀ ਰੋਡ ਓਵਰ ਬ੍ਰਿਜ (ਆਰਓਬੀ) ਦਾ ਨਿਰਮਾਣਕੇਂਦਰੀ ਜੇਲ੍ਹ ਰੋਡ ਤੇ ਵਰੁਣਾ ਨਦੀ ਤੇ ਪੁਲ਼ਪਿੰਡਰਾ-ਕਥਿਰਾਓਂ ਰੋਡ ਨੂੰ ਚੌੜਾ ਕਰਨਾਫੂਲਪੁਰ-ਸਿੰਧੌਰਾ ਲਿੰਕ ਸੜਕ ਨੂੰ ਚੌੜਾ ਕਰਨਾਅੱਠ ਗ੍ਰਾਮੀਣ ਸੜਕਾਂ ਦੀ ਮੁਰੰਮਤ ਅਤੇ ਉਸਾਰੀ; 7 ਪੀਐੱਮਜੀਐੱਸਵਾਈ ਸੜਕਾਂ ਦਾ ਨਿਰਮਾਣ ਅਤੇ ਧਰਸੌਣਾ-ਸਿੰਧੌਰਾ ਸੜਕ ਨੂੰ ਚੌੜਾ ਕਰਨ ਸਮੇਤ ਵਿਭਿੰਨ ਸੜਕੀ ਪ੍ਰੋਜੈਕਟਾਂ ਦਾ ਉਦਘਾਟਨ ਵੀ ਕੀਤਾ।

ਪ੍ਰਧਾਨ ਮੰਤਰੀ ਨੇ ਜ਼ਿਲ੍ਹੇ ਵਿੱਚ ਸੀਵਰੇਜ ਅਤੇ ਵਾਟਰ ਸਪਲਾਈ ਵਿਵਸਥਾ ਨੂੰ ਬੇਹਤਰ ਬਣਾਉਣ ਨਾਲ ਸਬੰਧਿਤ ਵਿਭਿੰਨ ਪ੍ਰੋਜੈਕਟਾਂ ਦਾ ਉਦਘਾਟਨ ਵੀ ਕੀਤਾ। ਇਨ੍ਹਾਂ ਵਿੱਚ ਟਰੈਂਚਲੈੱਸ ਤਕਨੀਕ ਰਾਹੀਂ ਵਾਰਾਣਸੀ ਸ਼ਹਿਰ ਵਿੱਚ ਪੁਰਾਣੀ ਟਰੰਕ ਸੀਵਰ ਲਾਈਨ ਦੀ ਮੁੜ ਸਥਾਪਨਾਸੀਵਰ ਲਾਈਨਾਂ ਵਿਛਾਉਣਾਵਰੁਣਾ ਪਾਰ ਇਲਾਕੇ ਵਿੱਚ 25000 ਤੋਂ ਵੱਧ ਸੀਵਰ ਹਾਊਸ ਕਨੈਕਸ਼ਨਸ਼ਹਿਰ ਦੇ ਸੀਸ ਵਰੁਣਾ ਇਲਾਕੇ ਵਿੱਚ ਰਿਸਾਅ ਦੀ ਰੋਕਥਾਮ ਸਬੰਧੀ ਮੁਰੰਮਤ ਦਾ ਕੰਮਤਾਤੇਪੁਰ ਪਿੰਡ ਵਿੱਚ ਗ੍ਰਾਮੀਣ ਪੀਣ ਵਾਲੇ ਪਾਣੀ ਦੀ ਯੋਜਨਾ ਆਦਿ ਸ਼ਾਮਲ ਹਨ। ਸਮਾਜਿਕ ਅਤੇ ਸਿੱਖਿਆ ਖੇਤਰ ਨਾਲ ਸਬੰਧਿਤ ਵਿਭਿੰਨ ਪ੍ਰੋਜੈਕਟ ਜਿਨ੍ਹਾਂ ਦਾ ਉਦਘਾਟਨ ਕੀਤਾ ਜਾਣਾ ਹੈਉਨ੍ਹਾਂ ਵਿੱਚ ਪਿੰਡ ਮਹਾਗਾਂਵ ਵਿੱਚ ਆਈਟੀਆਈਬੀਐੱਚਯੂ ਵਿੱਚ ਵੈਦਿਕ ਵਿਗਿਆਨ ਕੇਂਦਰ ਦਾ ਪੜਾਅ -2, ਰਾਮਨਗਰ ਵਿੱਚ ਸਰਕਾਰੀ ਗਰਲਜ਼ ਹੋਮ ਅਤੇ ਦੁਰਗਾਕੁੰਡ ਸਥਿਤ ਸਰਕਾਰੀ ਮਹਿਲਾ ਬਿਰਧ ਆਸ਼ਰਮ ਵਿੱਚ ਥੀਮ ਪਾਰਕ ਸ਼ਾਮਲ ਹਨ।

ਪ੍ਰਧਾਨ ਮੰਤਰੀ ਨੇ ਵੱਡਾ ਲਾਲਪੁਰ ਵਿਖੇ ਡਾ. ਭੀਮ ਰਾਓ ਅੰਬੇਡਕਰ ਖੇਡ ਕੰਪਲੈਕਸ ਵਿਖੇ ਸਿੰਥੈਟਿਕ ਐਥਲੈਟਿਕ ਟ੍ਰੈਕ ਅਤੇ ਸਿੰਥੈਟਿਕ ਬਾਸਕਟਬਾਲ ਕੋਰਟ ਅਤੇ ਸਿੰਧੌਰਾ ਵਿਖੇ ਗ਼ੈਰ-ਰਿਹਾਇਸ਼ੀ ਪੁਲਿਸ ਸਟੇਸ਼ਨ ਭਵਨਮਿਰਜ਼ਾਮੁਰਾਦਚੋਲਾਪੁਰਜਾਨਸਾ ਅਤੇ ਕਪਸੇਠੀ ਥਾਣਿਆਂ ਵਿੱਚ ਹੋਸਟਲ ਦੇ ਕਮਰਿਆਂ ਅਤੇ ਬੈਰਕਾਂ ਦਾ ਨਿਰਮਾਣਪਿੰਡਰਾ ਵਿਖੇ ਫਾਇਰ ਫਾਈਟਿੰਗ ਸੈਂਟਰ ਦੀ ਇਮਾਰਤ ਸਮੇਤ ਪੁਲਿਸ ਅਤੇ ਫਾਇਰ ਸੇਫਟੀ ਨਾਲ ਸਬੰਧਿਤ ਵਿਭਿੰਨ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ।

ਇਸ ਪ੍ਰੋਗਰਾਮ ਦੌਰਾਨ ਪ੍ਰਧਾਨ ਮੰਤਰੀ ਨੇ 1200 ਕਰੋੜ ਰੁਪਏ ਤੋਂ ਵੱਧ ਦੇ ਪ੍ਰੋਜੈਕਟਾਂ ਦਾ ਨੀਂਹ ਪੱਥਰ ਵੀ ਰੱਖਿਆ। ਇਨ੍ਹਾਂ ਵਿੱਚ ਲਹਿਰਤਾਰਾ-ਬੀਐੱਚਯੂ ਤੋਂ ਲੈ ਕੇ ਵਿਜਯਾ ਸਿਨੇਮਾ ਤੱਕ ਦੀ ਸੜਕ ਨੂੰ ਚੌੜਾ ਕਰਨਾ ਅਤੇ ਇਸ ਨੂੰ ਛੇ ਮਾਰਗੀ ਬਣਾਉਣਾਪਾਂਡੇਪੁਰ ਫਲਾਈਓਵਰ ਤੋਂ ਰਿੰਗ ਰੋਡ ਤੱਕ ਸੜਕ ਨੂੰ ਚੌੜਾ ਕਰਨਾ ਅਤੇ ਇਸ ਨੂੰ ਚਾਰ ਮਾਰਗੀ ਕਰਨਾਕਚਹਿਰੀ ਤੋਂ ਸੰਦਾਹਾ ਤੱਕ ਚਾਰ ਮਾਰਗੀ ਸੜਕਵਾਰਾਣਸੀ-ਭਦੋਹੀ ਗ੍ਰਾਮੀਣ ਸੜਕ ਨੂੰ ਚੌੜਾ ਅਤੇ ਮਜ਼ਬੂਤ ਕਰਨਾਵਾਰਾਣਸੀ ਗ੍ਰਾਮੀਣ ਖੇਤਰ ਵਿੱਚ ਪੰਜ ਨਵੀਆਂ ਸੜਕਾਂ ਅਤੇ ਚਾਰ ਸੀਸੀ ਸੜਕਾਂ ਦਾ ਨਿਰਮਾਣਬਾਬਤਪੁਰ-ਚੌਬੇਪੁਰ ਮਾਰਗ 'ਤੇ ਬਾਬਤਪੁਰ ਰੇਲਵੇ ਸਟੇਸ਼ਨ ਨੇੜੇ ਆਰਓਬੀ ਦੇ ਨਿਰਮਾਣ ਸਮੇਤ ਸੜਕੀ ਢਾਂਚੇ ਨਾਲ ਸਬੰਧਿਤ ਕਈ ਪ੍ਰੋਜੈਕਟ ਸ਼ਾਮਲ ਹਨ। ਇਹ ਪ੍ਰੋਜੈਕਟ ਸ਼ਹਿਰਾਂ ਅਤੇ ਗ੍ਰਾਮੀਣ ਸੜਕਾਂ 'ਤੇ ਟ੍ਰੈਫਿਕ ਦੇ ਬੋਝ ਨੂੰ ਘੱਟ ਕਰਨ ਵਿੱਚ ਕਾਫੀ ਮਦਦ ਕਰਨਗੇ।

ਖੇਤਰ ਵਿੱਚ ਟੂਰਿਜ਼ਮ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲਪ੍ਰਧਾਨ ਮੰਤਰੀ ਨੇ ਵਿਸ਼ਵ ਬੈਂਕ ਦੁਆਰਾ ਸਹਾਇਤਾ ਪ੍ਰਾਪਤ ਉੱਤਰ ਪ੍ਰਦੇਸ਼ ਗ਼ਰੀਬ ਪੱਖੀ ਟੂਰਿਜ਼ਮ ਵਿਕਾਸ ਪ੍ਰੋਜੈਕਟ ਦੇ ਤਹਿਤ ਸਾਰਨਾਥ ਬੁੱਧ ਸਰਕਟ ਦਾ ਵਿਕਾਸ ਕਾਰਜਅਸ਼ਟ ਵਿਨਾਇਕ ਲਈ ਹਵਾ ਮਾਰਗ ਦਾ ਨਿਰਮਾਣਦਵਾਦਸ਼ ਜਯੋਤਿਰਲਿੰਗ ਯਾਤਰਾਅਸ਼ਟ ਭੈਰਵਨਵ ਗੌਰੀ ਯਾਤਰਾਪੰਚਕੋਸੀ ਪਰਿਕਰਮਾ ਯਾਤਰਾ ਮਾਰਗ ਵਿੱਚ ਪੰਜ ਪੜ੍ਹਾਵਾਂ ਦੇ ਟੂਰਿਜ਼ਮ ਵਿਕਾਸ ਕਾਰਜਾਂ ਅਤੇ ਪੁਰਾਣੀ ਕਾਸ਼ੀ ਦੇ ਵਿਭਿੰਨ ਵਾਰਡਾਂ ਵਿੱਚ ਟੂਰਿਜ਼ਮ ਵਿਕਾਸ ਕਾਰਜਾਂ ਸਮੇਤ ਵਿਭਿੰਨ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ।

ਪ੍ਰਧਾਨ ਮੰਤਰੀ ਨੇ ਸਿਗਰਾ ਵਿਖੇ ਸਪੋਰਟਸ ਸਟੇਡੀਅਮ ਦੇ ਪੁਨਰ ਵਿਕਾਸ ਕਾਰਜਾਂ ਦੇ ਪਹਿਲੇ ਪੜਾਅ ਦਾ ਨੀਂਹ ਪੱਥਰ ਵੀ ਰੱਖਿਆ।

 

 

 ********

ਡੀਐੱਸ/ਏਕੇ


(Release ID: 1839994) Visitor Counter : 162