ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ 7 ਜੁਲਾਈ ਨੂੰ ਵਾਰਾਣਸੀ ਦਾ ਦੌਰਾ ਕਰਨਗੇ


ਪ੍ਰਧਾਨ ਮੰਤਰੀ 1,800 ਕਰੋੜ ਰੁਪਏ ਤੋਂ ਵੱਧ ਦੀਆਂ ਕਈ ਵਿਕਾਸ ਪਹਿਲਾਂ ਦਾ ਉਦਘਾਟਨ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ



ਸ਼ਹਿਰ ਵਿੱਚ ਬੁਨਿਆਦੀ ਢਾਂਚੇ ਨੂੰ ਬਿਹਤਰ ਬਣਾਉਣ ਅਤੇ ਆਮ ਆਦਮੀ ਲਈ ਰਹਿਣ ਦੀ ਸੌਖ ਨੂੰ ਵਧਾਉਣ 'ਤੇ ਕੇਂਦ੍ਰਿਤ ਪ੍ਰੋਜੈਕਟ



ਪ੍ਰਧਾਨ ਮੰਤਰੀ ਐੱਨਈਪੀ ਨੂੰ ਲਾਗੂ ਕਰਨ 'ਤੇ ਅਖਿਲ ਭਾਰਤੀਯਾ ਸ਼ਿਕਸ਼ਾ ਸਮਾਗਮ ਦਾ ਉਦਘਾਟਨ ਕਰਨਗੇ



ਪ੍ਰਧਾਨ ਮੰਤਰੀ ਅਕਸ਼ੈ ਪਾਤਰ ਮਿਡ ਡੇਅ ਮੀਲ ਰਸੋਈ ਦਾ ਵੀ ਉਦਘਾਟਨ ਕਰਨਗੇ

Posted On: 04 JUL 2022 6:35PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 7 ਜੁਲਾਈ, 2022 ਨੂੰ ਵਾਰਾਣਸੀ ਦਾ ਦੌਰਾ ਕਰਨਗੇ। ਦੁਪਹਿਰ 2 ਵਜੇ ਦੇ ਕਰੀਬਪ੍ਰਧਾਨ ਮੰਤਰੀ ਵਾਰਾਣਸੀ ਦੇ ਐੱਲਟੀ ਕਾਲਜ ਵਿੱਚ ਅਕਸ਼ੈ ਪਾਤਰ ਮਿਡ ਡੇ ਮੀਲ ਰਸੋਈ ਦਾ ਉਦਘਾਟਨ ਕਰਨਗੇਜਿਸ ਵਿੱਚ ਲਗਭਗ ਇੱਕ ਲੱਖ ਵਿਦਿਆਰਥੀਆਂ ਲਈ ਮਿਡ ਡੇਅ ਮੀਲ ਪਕਾਉਣ ਦੀ ਸਮਰੱਥਾ ਹੈ। ਦੁਪਹਿਰ ਕਰੀਬ 2:45 ਵਜੇਪ੍ਰਧਾਨ ਮੰਤਰੀ ਅੰਤਰਰਾਸ਼ਟਰੀ ਸਹਿਕਾਰਤਾ ਅਤੇ ਸੰਮੇਲਨ ਕੇਂਦਰ-ਰੁਦਰਾਕਸ਼ ਦਾ ਦੌਰਾ ਕਰਨਗੇਜਿੱਥੇ ਉਹ ਰਾਸ਼ਟਰੀ ਸਿੱਖਿਆ ਨੀਤੀ ਨੂੰ ਲਾਗੂ ਕਰਨ 'ਤੇ ਅਖਿਲ ਭਾਰਤੀਯਾ ਸ਼ਿਕਸ਼ਾ ਸਮਾਗਮ ਦਾ ਉਦਘਾਟਨ ਕਰਨਗੇ। ਇਸ ਤੋਂ ਬਾਅਦਸ਼ਾਮ 4 ਵਜੇ ਦੇ ਕਰੀਬਪ੍ਰਧਾਨ ਮੰਤਰੀ ਡਾ. ਸੰਪੂਰਨਾਨੰਦ ਸਪੋਰਟਸ ਸਟੇਡੀਅਮਸਿਗਰਾ ਵਿਖੇ ਪਹੁੰਚਣਗੇ ਜਿੱਥੇ ਉਹ 1,800 ਕਰੋੜ ਰੁਪਏ ਤੋਂ ਵੱਧ ਦੇ ਕਈ ਪ੍ਰੋਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਣਗੇ।

ਕਈ ਵਿਕਾਸ ਪਹਿਲਾਂ ਦਾ ਉਦਘਾਟਨ ਅਤੇ ਨੀਂਹ ਪੱਥਰ

ਪਿਛਲੇ ਅੱਠ ਸਾਲਾਂ ਵਿੱਚਪ੍ਰਧਾਨ ਮੰਤਰੀ ਨੇ ਵਾਰਾਣਸੀ ਵਿੱਚ ਬੁਨਿਆਦੀ ਢਾਂਚੇ ਦੇ ਵਿਕਾਸ 'ਤੇ ਬਹੁਤ ਧਿਆਨ ਦਿੱਤਾ ਹੈ। ਇਸ ਨਾਲ ਸ਼ਹਿਰ ਦੀ ਨੁਹਾਰ ਬਦਲ ਗਈ ਹੈ। ਇਸ ਯਤਨ ਦਾ ਮੁੱਢਲਾ ਫੋਕਸ ਲੋਕਾਂ ਲਈ ਰਹਿਣ ਦੀ ਸੌਖ ਨੂੰ ਵਧਾਉਣਾ ਹੈ। ਇਸ ਦਿਸ਼ਾ ਵਿੱਚ ਇੱਕ ਹੋਰ ਕਦਮ ਚੁੱਕਦਿਆਂ ਡਾ. ਸੰਪੂਰਨਾਨੰਦ ਸਪੋਰਟਸ ਸਟੇਡੀਅਮਸਿਗਰਾ ਵਿਖੇ ਪ੍ਰੋਗਰਾਮ ਦੌਰਾਨ ਪ੍ਰਧਾਨ ਮੰਤਰੀ 590 ਕਰੋੜ ਰੁਪਏ ਤੋਂ ਵੱਧ ਦੇ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ। ਇਨ੍ਹਾਂ ਵਿੱਚ ਵਾਰਾਣਸੀ ਸਮਾਰਟ ਸਿਟੀ ਅਤੇ ਸ਼ਹਿਰੀ ਪ੍ਰੋਜੈਕਟਾਂ ਤਹਿਤ ਕਈ ਪਹਿਲਾਂ ਹਨਜਿਸ ਵਿੱਚ ਨਮੋ ਘਾਟ ਦਾ ਫੇਜ਼-1 ਵਿੱਚ ਪੁਨਰ-ਵਿਕਾਸ ਦੇ ਨਾਲ-ਨਾਲ ਨਹਾਉਣ ਵਾਲੀ ਜੇਟੀ ਦੀ ਉਸਾਰੀ ਵੀ ਸ਼ਾਮਲ ਹੈ; 500 ਕਿਸ਼ਤੀਆਂ ਦੇ ਡੀਜ਼ਲ ਅਤੇ ਪੈਟਰੋਲ ਇੰਜਣਾਂ ਨੂੰ ਸੀਐੱਨਜੀ ਵਿੱਚ ਬਦਲਣਾਪੁਰਾਣੀ ਕਾਸ਼ੀ ਦੇ ਕਾਮੇਸ਼ਵਰ ਮਹਾਦੇਵ ਵਾਰਡ ਦਾ ਪੁਨਰ ਵਿਕਾਸ ਅਤੇ ਪਿੰਡ ਹਰਹੁਆਦਾਸੇਪੁਰ ਵਿੱਚ 600 ਤੋਂ ਵੱਧ EWS ਫਲੈਟਾਂ ਦਾ ਨਿਰਮਾਣਨਵਾਂ ਵੈਂਡਿੰਗ ਜ਼ੋਨ ਅਤੇ ਸ਼ਹਿਰੀ ਸਥਾਨ ਲਹਿਰਤਾਰਾ-ਚੌਂਕਾ ਘਾਟ ਫਲਾਈਓਵਰ ਦੇ ਹੇਠਾਂ ਤਿਆਰਦਸ਼ਾਸ਼ਵਮੇਧ ਘਾਟ 'ਤੇ ਸੈਲਾਨੀ ਸੁਵਿਧਾ ਅਤੇ ਮਾਰਕੀਟ ਕੰਪਲੈਕਸਅਤੇ ਆਈਪੀਡੀਐੱਸ ਵਰਕ ਫੇਜ਼-3 ਅਧੀਨ ਨਾਗਵਾ ਵਿਖੇ 33/11 ਕੇਵੀ ਸਬ–ਸਟੇਸ਼ਨ ਸ਼ਾਮਲ ਹਨ।

ਪ੍ਰਧਾਨ ਮੰਤਰੀ ਬਾਬਤਪੁਰ-ਕਾਪਸੇਠੀ-ਭਦੋਹੀ ਰੋਡ 'ਤੇ ਫੋਰ ਲੇਨ ਰੋਡ ਓਵਰ ਬ੍ਰਿਜ (ROB) ਦੇ ਨਿਰਮਾਣ ਸਮੇਤ ਵੱਖ-ਵੱਖ ਸੜਕ ਪ੍ਰੋਜੈਕਟਾਂਕੇਂਦਰੀ ਜੇਲ੍ਹ ਰੋਡ ’ਤੇ ਵਰੁਣਾ ਨਦੀ ’ਤੇ ਪੁਲਪਿੰਦਰਾ-ਕਠੀਰਾਂ ਰੋਡ ਨੂੰ ਚੌੜਾ ਕਰਨਾਫੂਲਪੁਰ-ਸਿੰਧੌਰਾ ਲਿੰਕ ਸੜਕ ਨੂੰ ਚੌੜਾ ਕਰਨਾ; 8 ਗ੍ਰਾਮੀਣ ਸੜਕਾਂ ਦੀ ਮਜ਼ਬੂਤੀ ਅਤੇ ਉਸਾਰੀ; 7 PMGSY ਸੜਕਾਂ ਦਾ ਨਿਰਮਾਣ ਅਤੇ ਧਰਮਸੌਨਾ-ਸਿੰਧੌਰਾ ਸੜਕ ਨੂੰ ਚੌੜਾ ਕਰਨ ਦਾ ਉਦਘਾਟਨ ਵੀ ਕਰਨਗੇ ।

ਪ੍ਰਧਾਨ ਮੰਤਰੀ ਜ਼ਿਲ੍ਹੇ ਵਿੱਚ ਸੀਵਰੇਜ ਅਤੇ ਜਲ ਸਪਲਾਈ ਦੇ ਸੁਧਾਰ ਨਾਲ ਸਬੰਧਿਤ ਵੱਖ-ਵੱਖ ਪ੍ਰੋਜੈਕਟਾਂ ਦਾ ਉਦਘਾਟਨ ਵੀ ਕਰਨਗੇ। ਇਨ੍ਹਾਂ ਵਿੱਚ ਖਾਈ ਰਹਿਤ ਤਕਨੀਕ ਰਾਹੀਂ ਵਾਰਾਣਸੀ ਸ਼ਹਿਰ ਵਿੱਚ ਪੁਰਾਣੀ ਟਰੰਕ ਸੀਵਰ ਲਾਈਨ ਦਾ ਪੁਨਰਵਾਸਸੀਵਰੇਜ ਲਾਈਨਾਂ ਦਾ ਵਿਛਾਉਣਾਟਰਾਂਸ ਵਰੁਣਾ ਖੇਤਰ ਵਿੱਚ 25000 ਤੋਂ ਵੱਧ ਸੀਵਰ ਹਾਊਸ ਕਨੈਕਸ਼ਨਸ਼ਹਿਰ ਦੇ ਸੀਸ ਵਰੁਣਾ ਖੇਤਰ ਵਿੱਚ ਲੀਕੇਜ ਦੀ ਮੁਰੰਮਤ ਦਾ ਕੰਮਪਿੰਡ ਤਾਤੇਪੁਰ ਵਿਖੇ ਗ੍ਰਾਮੀਣ ਪੀਣ ਵਾਲੇ ਪਾਣੀ ਦੀ ਯੋਜਨਾ ਆਦਿ। ਉਦਘਾਟਨ ਕੀਤੇ ਜਾਣ ਵਾਲੇ ਵੱਖ-ਵੱਖ ਸਮਾਜਿਕ ਅਤੇ ਸਿੱਖਿਆ ਖੇਤਰ ਨਾਲ ਸਬੰਧਿਤ ਪ੍ਰੋਜੈਕਟਾਂ ਵਿੱਚ ਬੀ.ਐੱਚ.ਯੂ.ਸਰਕਾਰ ਦੇ ਵੈਦਿਕ ਵਿਗਿਆਨ ਕੇਂਦਰ ਦੇ ਫੇਜ਼-2 ਪਿੰਡ ਮਹਾਗਾਂਵ ਵਿਖੇ ਆਈ.ਟੀ.ਆਈ. ਰਾਮਨਗਰ ਵਿਖੇ ਗਰਲਜ਼ ਹੋਮਸਰਕਾਰੀ ਥੀਮ ਪਾਰਕ। ਦੁਰਗਾਕੁੰਡ ਵਿਖੇ ਓਲਡ ਏਜ ਵੂਮੈਨ ਹੋਮ ਸ਼ਾਮਲ ਹਨ।

ਪ੍ਰਧਾਨ ਮੰਤਰੀ ਡਾ. ਭੀਮ ਰਾਓ ਅੰਬੇਡਕਰ ਸਪੋਰਟਸ ਕੰਪਲੈਕਸਵੱਡਾ ਲਾਲਪੁਰ ਵਿੱਚ ਸਿੰਥੈਟਿਕ ਐਥਲੈਟਿਕ ਟ੍ਰੈਕ ਅਤੇ ਸਿੰਥੈਟਿਕ ਬਾਸਕਟਬਾਲ ਕੋਰਟ ਅਤੇ ਸਿੰਧੌਰਾ ਵਿਖੇ ਗ਼ੈਰ-ਰਿਹਾਇਸ਼ੀ ਪੁਲਿਸ ਸਟੇਸ਼ਨ ਦੀ ਇਮਾਰਤਮਿਰਜ਼ਾਮੁਰਾਦਚੋਲਾਪੁਰ ਵਿੱਚ ਹੋਸਟਲ ਕਮਰਿਆਂਬੈਰਕਾਂ ਦੀ ਉਸਾਰੀ ਸਮੇਤ ਵੱਖ-ਵੱਖ ਪੁਲਿਸ ਅਤੇ ਸੁਰੱਖਿਆ ਫਾਇਰ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ। ਝਾਂਸਾ ਅਤੇ ਕਪਸੇਠੀ ਥਾਣੇ ਅਤੇ ਪਿੰਦਰਾ ਵਿੱਚ ਅੱਗ ਬੁਝਾਊ ਕੇਂਦਰ ਦੀ ਇਮਾਰਤ ਦਾ ਉਦਘਾਟਨ ਕਰਨਗੇ।

ਪ੍ਰੋਗਰਾਮ ਦੌਰਾਨ ਪ੍ਰਧਾਨ ਮੰਤਰੀ 1200 ਕਰੋੜ ਰੁਪਏ ਤੋਂ ਵੱਧ ਦੇ ਪ੍ਰੋਜੈਕਟਾਂ ਦਾ ਨੀਂਹ ਪੱਥਰ ਵੀ ਰੱਖਣਗੇ। ਇਹਨਾਂ ਵਿੱਚ ਬਹੁਤ ਸਾਰੇ ਸੜਕੀ ਬੁਨਿਆਦੀ ਢਾਂਚੇ ਦੇ ਪ੍ਰੋਜੈਕਟ ਸ਼ਾਮਲ ਹਨ ਜਿਨ੍ਹਾਂ ਵਿੱਚ ਲਹਿਰਤਾਰਾ - ਬੀ.ਐੱਚ.ਯੂ ਤੋਂ ਵਿਜੇ ਸਿਨੇਮਾ ਤੱਕ ਸੜਕ ਨੂੰ ਛੇ ਮਾਰਗੀ ਚੌੜਾ ਕਰਨਾ ਸ਼ਾਮਲ ਹੈਪਾਂਡੇਪੁਰ ਫਲਾਈਓਵਰ ਤੋਂ ਰਿੰਗ ਰੋਡ ਤੱਕ ਸੜਕ ਨੂੰ ਚਾਰ ਮਾਰਗੀ ਚੌੜਾ ਕਰਨਾਕੁਚਹੇੜੀ ਤੋਂ ਸੰਧਾ ਤੱਕ ਸੜਕ ਨੂੰ ਚਾਰ ਮਾਰਗੀਵਾਰਾਣਸੀ ਭਦੋਹੀ ਗ੍ਰਾਮੀਣ ਸੜਕ ਨੂੰ ਚੌੜਾ ਅਤੇ ਮਜ਼ਬੂਤ ਕਰਨਾਵਾਰਾਣਸੀ ਦਿਹਾਤੀ ਖੇਤਰ ਵਿੱਚ ਪੰਜ ਨਵੀਆਂ ਸੜਕਾਂ ਅਤੇ ਚਾਰ ਸੀਸੀ ਸੜਕਾਂ ਦਾ ਨਿਰਮਾਣਬਾਬਤਪੁਰ-ਚੌਬੇਪੁਰ ਰੋਡ 'ਤੇ ਬਾਬਤਪੁਰ ਰੇਲਵੇ ਸਟੇਸ਼ਨ ਨੇੜੇ ਆਰ.ਓ.ਬੀ. ਇਹ ਪ੍ਰੋਜੈਕਟ ਸ਼ਹਿਰ ਅਤੇ ਗ੍ਰਾਮੀਣ ਸੜਕਾਂ 'ਤੇ ਆਵਾਜਾਈ ਦੇ ਬੋਝ ਨੂੰ ਘਟਾਉਣ ਵਿੱਚ ਮਹੱਤਵਪੂਰਨ ਤੌਰ 'ਤੇ ਮਦਦ ਕਰਨਗੇ।

ਖੇਤਰ ਵਿੱਚ ਟੂਰਿਜ਼ਮ ਨੂੰ ਹੁਲਾਰਾ ਦੇਣ ਲਈਪ੍ਰਧਾਨ ਮੰਤਰੀ ਵਿਸ਼ਵ ਬੈਂਕ ਦੀ ਸਹਾਇਤਾ ਪ੍ਰਾਪਤ ਯੂਪੀ-ਗ਼ਰੀਬ ਪੱਖੀ ਟੂਰਿਜ਼ਮ ਵਿਕਾਸ ਪ੍ਰੋਜੈਕਟ ਦੇ ਤਹਿਤ ਸਾਰਨਾਥ ਬੁੱਧ ਸਰਕਟ ਦੇ ਵਿਕਾਸ ਕਾਰਜਅਸ਼ਟ ਵਿਨਾਕਾਯਾ ਲਈ ਪਾਵਨ ਮਾਰਗ ਦਾ ਨਿਰਮਾਣਦਵਾਦਸ਼ ਜਯੋਤਿਰਲਿੰਗ ਯਾਤਰਾਅਸ਼ਟ ਭੈਰਵਨਵ ਗੌਰੀ ਯਾਤਰਾਪੰਚਕੋਸੀ ਪਰਿਕਰਮਾ ਯਾਤਰਾ ਮਾਰਗ ਵਿੱਚ ਪੰਜ ਸਟਾਪਾਂ ਦੇ ਟੂਰਿਜ਼ਮ ਵਿਕਾਸ ਕਾਰਜ ਅਤੇ ਪੁਰਾਣੀ ਕਾਸ਼ੀ ਦੇ ਵੱਖ-ਵੱਖ ਵਾਰਡਾਂ ਵਿੱਚ ਟੂਰਿਜ਼ਮ ਵਿਕਾਸ ਸਮੇਤ ਕਈ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ।

ਪ੍ਰਧਾਨ ਮੰਤਰੀ ਸਿਗਰਾ ਵਿਖੇ ਖੇਡ ਸਟੇਡੀਅਮ ਦੇ ਪੁਨਰ ਵਿਕਾਸ ਕਾਰਜਾਂ ਦੇ ਫੇਜ਼-1 ਦੀ ਨੀਂਹ ਵੀ ਰੱਖਣਗੇ।

ਅਖਿਲ ਭਾਰਤੀਯ ਸ਼ਿਕਸ਼ਾ ਸਮਾਗਮ

ਪ੍ਰਧਾਨ ਮੰਤਰੀ ਅੰਤਰਰਾਸ਼ਟਰੀ ਸਹਿਕਾਰਤਾ ਅਤੇ ਸੰਮੇਲਨ ਕੇਂਦਰ-ਰੁਦ੍ਰਾਕਸ਼ ਵਿਖੇ "ਅਖਿਲ ਭਾਰਤੀਯਾ ਸ਼ਿਕਸ਼ਾ ਸਮਾਗਮ" ਦਾ ਉਦਘਾਟਨ ਕਰਨਗੇ। ਸਿੱਖਿਆ ਮੰਤਰਾਲੇ ਦੁਆਰਾ 7 ਤੋਂ 9 ਜੁਲਾਈ ਤੱਕ ਸਿੱਖਿਆ ਸਮਾਗਮ ਕਰਵਾਇਆ ਜਾ ਰਿਹਾ ਹੈ। ਇਹ ਉੱਘੇ ਅਕਾਦਮੀਸ਼ੀਅਨਾਂਨੀਤੀ ਘਾੜਿਆਂ ਤੇ ਅਕਾਦਮਿਕ ਨੇਤਾਵਾਂ ਨੂੰ ਵਿਚਾਰ-ਵਟਾਂਦਰਾ ਕਰਨ ਅਤੇ ਆਪਣੇ ਅਨੁਭਵ ਸਾਂਝੇ ਕਰਨ ਅਤੇ ਰਾਸ਼ਟਰੀ ਸਿੱਖਿਆ ਨੀਤੀ (ਐੱਨ.ਈ.ਪੀ.) 2020 ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਲਈ ਰੋਡਮੈਪ 'ਤੇ ਚਰਚਾ ਕਰਨ ਲਈ ਇੱਕ ਪਲੈਟਫਾਰਮ ਪ੍ਰਦਾਨ ਕਰੇਗਾ। ਦੇਸ਼ ਭਰ ਦੀਆਂ ਯੂਨੀਵਰਸਿਟੀਆਂ (ਕੇਂਦਰੀਰਾਜਡੀਮਡਪ੍ਰਾਈਵੇਟ)ਰਾਸ਼ਟਰੀ ਮਹੱਤਵ ਦੀਆਂ ਸੰਸਥਾਵਾਂ (IIT, IIM, NIT, IISER) ਦੇ 300 ਅਕਾਦਮਿਕਪ੍ਰਸ਼ਾਸਨਿਕ ਅਤੇ ਸੰਸਥਾਗਤ ਆਗੂ। ਵੱਖ-ਵੱਖ ਹਿੱਸੇਦਾਰ ਆਪੋ-ਆਪਣੇ ਅਦਾਰਿਆਂ ਵਿੱਚ ਐੱਨਈਪੀ ਨੂੰ ਲਾਗੂ ਕਰਨ ਦੀ ਪ੍ਰਗਤੀ ਨੂੰ ਪੇਸ਼ ਕਰਨਗੇ ਅਤੇ ਮਹੱਤਵਪੂਰਨ ਲਾਗੂ ਕਰਨ ਦੀਆਂ ਰਣਨੀਤੀਆਂਵਧੀਆ ਅਭਿਆਸਾਂ ਅਤੇ ਸਫ਼ਲਤਾ ਦੀਆਂ ਕਹਾਣੀਆਂ ਵੀ ਸਾਂਝੀਆਂ ਕਰਨਗੇ।

ਤਿੰਨ ਦਿਨਾਂ ਸ਼ਿਕਸ਼ਾ ਸਮਾਗਮ ਦੌਰਾਨਐੱਨਈਪੀ 2020 ਦੇ ਤਹਿਤ ਉੱਚ ਸਿੱਖਿਆ ਲਈ ਪਛਾਣੇ ਗਏ ਨੌਂ ਵਿਸ਼ਿਆਂ 'ਤੇ ਪੈਨਲ ਵਿਚਾਰ-ਵਟਾਂਦਰੇ ਕਰਵਾਏ ਜਾਣਗੇ। ਇਹ ਵਿਸ਼ੇ ਬਹੁ-ਅਨੁਸ਼ਾਸਨੀ ਅਤੇ ਸੰਪੂਰਨ ਸਿੱਖਿਆਹੁਨਰ ਵਿਕਾਸ ਅਤੇ ਰੁਜ਼ਗਾਰਯੋਗਤਾਖੋਜਇਨੋਵੇਸ਼ਨ ਅਤੇ ਉੱਦਮਤਾਮਿਆਰੀ ਸਿੱਖਿਆ ਲਈ ਅਧਿਆਪਕਾਂ ਦੀ ਸਮਰੱਥਾ ਨਿਰਮਾਣਗੁਣਵੱਤਾਦਰਜਾਬੰਦੀ ਅਤੇ ਮਾਨਤਾਡਿਜੀਟਲ ਸਸ਼ਕਤੀਕਰਨ ਅਤੇ ਔਨਲਾਈਨ ਸਿੱਖਿਆਬਰਾਬਰੀ ਅਤੇ ਸਮਾਵੇਸ਼ੀ ਸਿੱਖਿਆਭਾਰਤੀ ਗਿਆਨ ਪ੍ਰਣਾਲੀਅਤੇ ਉੱਚ ਸਿੱਖਿਆ ਦਾ ਅੰਤਰਰਾਸ਼ਟਰੀਕਰਣ ਹਨ।

 

 

 **********

ਡੀਐੱਸ/ਐੱਸਟੀ


(Release ID: 1839262) Visitor Counter : 151