ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਪੀਐੱਸਐੱਲਵੀ ਸੀ53 ਦੁਆਰਾ ਪੁਲਾੜ ਵਿੱਚ ਭਾਰਤੀ ਸਟਾਰਟ-ਅੱਪਸ ਦੇ ਦੋ ਪੇਲੋਡਸ ਦੀ ਸਫ਼ਲ ਲਾਂਚਿੰਗ ਦੇ ਲਈ ਇਨ-ਸਪੇਸਈ (IN-SPACe) ਅਤੇ ਇਸਰੋ ਨੂੰ ਵਧਾਈਆਂ ਦਿੱਤੀਆਂ

Posted On: 01 JUL 2022 9:20AM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਪੀਐੱਸਐੱਲਵੀ ਸੀ53 ਮਿਸ਼ਨ ਦੁਆਰਾ ਪੁਲਾੜ ਵਿੱਚ ਭਾਰਤੀ ਸਟਾਰਟ-ਅੱਪਸ ਦੇ ਦੋ ਪੇਲੋਡਸ  ਦੀ ਸਫ਼ਲ ਲਾਂਚਿੰਗ ਦੇ ਲਈ ਇਨ-ਸਪੇਸਈ (IN-SPACe) ਅਤੇ ਇਸਰੋ (ISRO) ਨੂੰ ਵਧਾਈਆਂ ਦਿੱਤੀਆਂ ਹਨ।

ਇੱਕ ਟਵੀਟ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ;

 “ਪੁਲਾੜ ਵਿੱਚ ਭਾਰਤੀ ਸਟਾਰਟ-ਅੱਪਸ ਦੇ ਦੋ ਪੇਲੋਡਸ  ਨੂੰ ਲਾਂਚ ਕਰਕੇ ਪੀਐੱਸਐੱਲਵੀ ਸੀ53 ਮਿਸ਼ਨ ਨੇ ਇੱਕ ਨਵਾਂ ਪੜਾਅ ਪ੍ਰਾਪਤ ਕਰ ਲਿਆ ਹੈ। ਇਹ ਕਾਰਨਾਮਾ ਕਰ ਦਿਖਾਉਣ ਦੇ ਲਈ ਇਨ-ਸਪੇਸ (@INSPACeIND) ਅਤੇ ਇਸਰੋ (@isro) ਨੂੰ ਵਧਾਈਆਂ। ਵਿਸ਼ਵਾਸ ਹੈ ਕਿ ਨਿਕਟ ਭਵਿੱਖ ਵਿੱਚ ਹੋਰ ਅਧਿਕ ਭਾਰਤੀ ਕੰਪਨੀਆਂ ਪੁਲਾੜ ਵਿੱਚ ਪਹੁੰਚਣਗੀਆਂ।”

 

***

ਡੀਐੱਸ/ਐੱਸਐੱਚ



(Release ID: 1838517) Visitor Counter : 151