ਪ੍ਰਧਾਨ ਮੰਤਰੀ ਦਫਤਰ
‘ਵਾਣਿਜਯ ਭਵਨ’ ਦੇ ਉਦਘਾਟਨ ਅਤੇ ਨਿਰਯਾਤ ਪੋਰਟਲ (NIRYAT portal) ਦੇਲਾਂਚ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਮੂਲ-ਪਾਠ
Posted On:
23 JUN 2022 12:53PM by PIB Chandigarh
ਮੰਤਰੀ ਮੰਡਲ ਦੇ ਮੇਰੇ ਸਹਿਯੋਗੀ ਸ਼੍ਰੀ ਪੀਯੂਸ਼ ਗੋਇਲ ਜੀ, ਸ਼੍ਰੀ ਸੋਮਪ੍ਰਕਾਸ਼ ਜੀ, ਸ਼੍ਰੀਮਤੀ ਅਨੁਪ੍ਰਿਯਾ ਪਟੇਲ ਜੀ, ਇੰਡਸਟ੍ਰੀ ਅਤੇ ਐਕਸਪੋਰਟ ਨਾਲ ਜੁੜੇ ਸਾਰੇ ਸਾਥੀ, ਹੋਰ ਮਹਾਨੁਭਾਵ, ਦੇਵੀਓ ਅਤੇ ਸੱਜਣੋਂ!
ਨਵੇਂ ਭਾਰਤ ਵਿੱਚ Citizen Centric Governance ਦੇ ਜਿਸ ਸਫਰ ‘ਤੇ ਦੇਸ਼ ਬੀਤੇ 8 ਵਰ੍ਹਿਆਂ ਤੋਂ ਚਲ ਰਿਹਾ ਹੈ, ਅੱਜ ਉਸ ਦਿਸ਼ਾ ਵਿੱਚ ਇੱਕ ਹੋਰ ਮਹੱਤਵਪੂਰਨ ਕਦਮ ਉਠਾਇਆ ਗਿਆ ਹੈ। ਦੇਸ਼ ਨੂੰ ਅੱਜ ਨਵਾਂ ਅਤੇ ਆਧੁਨਿਕ ਵਾਣਿਜਯ ਭਵਨ ਅਤੇ ਨਾਲ ਹੀ ਨਿਰਯਾਤ ਪੋਰਟਲ, ਇਹ ਦੋਵੇਂ ਇੱਕ ਨਵੀਂ ਭੇਂਟ ਮਿਲ ਰਹੀ ਹੈ। ਇਨ੍ਹਾਂ ਦੋਹਾਂ ਵਿੱਚੋਂ ਇੱਕ ਫਿਜ਼ੀਕਲ ਇਨਫ੍ਰਾਸਟ੍ਰਕਚਰ ਅਤੇ ਦੂਸਰਾ ਡਿਜੀਟਲ ਇਨਫ੍ਰਾਸਟ੍ਰਕਚਰ ਦਾ ਪ੍ਰਤੀਕ ਹੈ। ਇਹ ਦੋਵੇਂ, ਟ੍ਰੇਡ ਅਤੇ ਕਮਰਸ ਨਾਲ ਜੁੜੀ ਸਾਡੀ ਗਵਰਨੈਂਸ ਵਿੱਚ ਸਕਾਰਾਤਮਕ ਬਦਲਾਅ ਅਤੇ ਆਤਮਨਿਰਭਰ ਭਾਰਤ ਦੀਆਂ ਸਾਡੀਆਂaspirations ਨੂੰ represent ਕਰਦੇ ਹਨ। ਆਪ ਸਭ ਨੂੰ, ਟ੍ਰੇਡ ਅਤੇ ਕਮਰਸ ਨਾਲ ਜੁੜੀ, ਐਕਸਪੋਰਟ ਨਾਲ ਜੁੜੀ ਪੂਰੀ ਕਮਿਊਨਿਟੀ ਨੂੰ ਅਤੇ ਵਿਸ਼ੇਸ਼ ਤੌਰ ‘ਤੇ ਸਾਡੇ MSMEs ਨੂੰ ਵੀ ਅੱਜ ਦੇ ਇਸ ਅਵਸਰ ‘ਤੇ ਬਹੁਤ-ਬਹੁਤ ਵਧਾਈ ਦਿੰਦਾ ਹਾਂ। ਅੱਜ ਦੇਸ਼ ਦੇ ਪਹਿਲੇ ਉਦਯੋਗ ਮੰਤਰੀ ਡਾਕਟਰ ਸ਼ਯਾਮਾ ਪ੍ਰਸਾਦ ਮੁਖਰਜੀ ਦੀ ਪੁਣਯ ਤਿਥੀ (ਬਰਸੀ) ਹੈ। ਉਨ੍ਹਾਂ ਦੀਆਂ ਨੀਤੀਆਂ, ਉਨ੍ਹਾਂ ਦੇ ਨਿਰਣੇ, ਉਨ੍ਹਾਂ ਦੇ ਸੰਕਲਪ, ਉਨ੍ਹਾਂ ਦੇ ਸੰਕਲਪਾਂ ਦੀ ਸਿੱਧੀ, ਸੁਤੰਤਰ ਭਾਰਤ ਨੂੰ ਦਿਸ਼ਾ ਦੇਣ ਵਿੱਚ ਬਹੁਤ ਅਹਿਮ ਰਹੇ ਹਨ। ਅੱਜ ਦੇਸ਼ ਉਨ੍ਹਾਂ ਨੂੰ ਆਪਣੀ ਵਿਨਮਰ ਸ਼ਰਧਾਂਜਲੀ ਦੇ ਰਿਹਾ ਹੈ।
ਸਾਥੀਓ,
ਮੈਨੂੰ ਵਿਸ਼ਵਾਸ ਹੈ ਕਿ ਨਵੇਂ ਵਾਣਿਜਯ ਭਵਨ ਵਿੱਚ ਤੁਸੀਂ ਇੱਕ ਨਵੀਂ ਪ੍ਰੇਰਣਾ, ਇੱਕ ਨਵੇਂ ਸੰਕਲਪ ਦੇ ਨਾਲ ਪ੍ਰਵੇਸ਼ ਕਰ ਰਹੇ ਹੋ। ਇਹ ਸੰਕਲਪ Ease of Doing Business ਦਾ ਹੈ ਅਤੇ Ease of Doing Business ਦੇ ਮਾਧਿਅਮ ਨਾਲ Ease of Living ਦਾ ਹੈ। ਅਤੇ ਇਨ੍ਹਾਂ ਦੋਹਾਂ ਦੇ ਦਰਮਿਆਨ ਦੀ ਜੋ ਕੜੀ ਹੈ, ਉਹ ਹੈ Ease of Access. ਸਰਕਾਰ ਦੇ ਨਾਲ ਸੰਵਾਦ ਅਤੇ ਸਰਕਾਰੀ ਸੁਵਿਧਾਵਾਂ ਦੇ ਲਈ access ਵਿੱਚ ਕਿਸੇ ਨੂੰ ਵੀ ਅਸੁਵਿਧਾ ਨਾ ਹੋਵੇ, ਐਸਾ ease of access, ਦੇਸ਼ ਦੀ ਪ੍ਰਾਥਮਿਕਤਾ ਹੈ। ਦੇਸ਼ ਦੇ ਨਾਗਰਿਕਾਂ ਨੂੰ ਬੇਸਿਕ ਸੁਵਿਧਾਵਾਂ ਦਾ ਐਕਸੈੱਸ ਹੋਵੇ, ਬੈਂਕਿੰਗ ਵਿੱਚ ਐਕਸੈੱਸ ਹੋਵੇ, ਸਰਕਾਰੀ ਨੀਤੀ-ਨਿਰਮਾਣ ਵਿੱਚ ਐਕਸੈੱਸ ਹੋਵੇ, ਇਹ ਬੀਤੇ 8 ਵਰ੍ਹਿਆਂ ਦੇ ਗਵਰਨੈਂਸ ਮਾਡਲ ਦਾ ਸਭ ਤੋਂ ਮਹੱਤਵਪੂਰਨ ਪੱਖ ਰਿਹਾ ਹੈ।
ਭਾਰਤ ਨੇ ਆਪਣੇ Economic Development ਦੇ ਲਈ ਜੋ ਨੀਤੀਆਂ ਬਣਾਈਆਂ ਹਨ, ਜੋ ਫੈਸਲੇ ਲਏ ਹਨ, ਉਸ ਵਿੱਚ ਵੀ ਇਸੇ ਵਿਜਨ ਦੀ ਝਲਕ ਹੈ। ਪਿੰਡਾਂ ਵਿੱਚ, ਛੋਟੇ-ਛੋਟੇ ਸ਼ਹਿਰਾਂ ਵਿੱਚ, ਮੁਦਰਾ ਯੋਜਨਾ ਨਾਲ ਬਣੇ ਕਰੋੜਾਂ entrepreneurs ਹੋਣ, ਲੱਖਾਂ MSMEs ਪਾਲਿਸੀ ਨੂੰ ਅਤੇ ਬੈਂਕ ਕ੍ਰੈਡਿਟ ਦੇ ਰੂਪ ਵਿੱਚ ਪ੍ਰੋਤਸਾਹਨ ਹੋਣ, ਲੱਖਾਂ ਸਟ੍ਰੀਟ ਵੈਂਡਰਸ ਨੂੰ ਬੈਂਕ ਕ੍ਰੈਡਿਟ ਦੀ ਸੁਵਿਧਾ ਹੋਵੇ, ਹਜ਼ਾਰਾਂ ਸਟਾਰਟ ਅੱਪਸ ਦੀ ਗ੍ਰੋਥ ਦੇ ਲਈ ਨਿਰੰਤਰ ਪ੍ਰਯਾਸ ਹੋਣ, ਇਨ੍ਹਾਂ ਸਾਰਿਆਂ ਦੇ ਪਿੱਛੇ ਜੋ ਮੂਲ ਭਾਵਨਾ ਰਹੀ ਹੈ, ਉਹ ਹੈ Ease of Access. ਸਰਕਾਰ ਦੀਆਂ ਯੋਜਨਾਵਾਂ ਦਾ ਲਾਭ ਸਾਰਿਆਂ ਤੱਕ ਪਹੁੰਚੇ, ਬਿਨਾ ਭੇਦਭਾਵ ਪਹੁੰਚੇ, ਤਦੇ ਸਬਕਾ ਵਿਕਾਸ ਸੰਭਵ ਹੈ। ਮੈਨੂੰ ਖੁਸ਼ੀ ਹੈ ਕਿ Ease of Access ਅਤੇ ਸਬਕਾ ਵਿਕਾਸ ਦੀ ਇਹ ਭਾਵਨਾ ਇਸ ਨਵੇਂ ਵਾਣਿਜਯ ਭਵਨ ਵਿੱਚ ਦਿਖਦੀ ਹੈ।
ਸਾਥੀਓ,
ਆਪ ਸਭ ਲੋਕਾਂ ਵਿੱਚ ਇੱਕ Term ਬੜਾ ਪ੍ਰਚਲਿਤ ਹੈ –SOP… ਯਾਨੀ Standard Operating Procedure. ਯਾਨੀ ਕੰਮ ਕਰਨ ਦਾ ਇੱਕ ਤੈਅ ਤਰੀਕਾ। ਪਹਿਲਾਂ ਸਰਕਾਰਾਂ ਦਾ SOP ਸਮਝਿਆ ਜਾਂਦਾ ਸੀ ਕਿ ਸਰਕਾਰ ਕੋਈ ਪ੍ਰੋਜੈਕਟ ਸ਼ੁਰੂ ਕਰਦੀ ਸੀ, ਲੇਕਿਨ ਉਹ ਤਿਆਰ ਕਦੋਂ ਹੋਵੇਗਾ, ਇਸ ਦੀ ਕੋਈ ਗਰੰਟੀ ਨਹੀਂ ਹੁੰਦੀ ਸੀ। ਰਾਜਨੀਤੀ ਸੁਆਰਥ ਦੇ ਲਈ ਐਲਾਨ ਕਰ ਦਿੱਤੇ ਜਾਂਦੇ ਸਨ, ਉਹ ਪੂਰੇ ਕਦੋਂ ਅਤੇ ਕਿਵੇਂ ਹੋਣਗੇ, ਇਸ ਨੂੰ ਲੈ ਕੇ ਗੰਭੀਰਤਾ ਨਹੀਂ ਹੁੰਦੀ ਸੀ। ਇਸ ਧਾਰਨਾ ਨੂੰ ਅਸੀਂ ਕਿਵੇਂ ਬਦਲਿਆ ਹੈ, ਉਸ ਦੀ ਵੀ ਇਹ ਭਵਨ ਇੱਕ ਹੋਰ ਉਦਾਹਰਣ ਹੈ ਅਤੇ ਜਿਵੇਂ ਹੁਣੇ ਦੱਸਿਆ ਗਿਆ, ਅੱਜ ਇਹ ਸੰਯੋਗ ਹੈ ਕਿ 22 ਜੂਨ, 2018 ਨੂੰ ਮੈਨੂੰ ਇਸ ਭਵਨ ਦਾ ਸ਼ਿਲਾਨਯਾਸ ਹੋਇਆ(ਨੀਂਹ ਪੱਥਰ ਰੱਖਿਆ) ਸੀ ਅਤੇ ਅੱਜ 23 ਜੂਨ 2022, ਲੋਕਅਰਪਣ ਹੋ ਰਿਹਾ ਹੈ। ਇਸ ਦਰਮਿਆਨ ਕੋਰੋਨਾ ਦੇ ਕਾਰਨ ਬਹੁਤ ਅੜਚਨਾਂ ਵੀ ਆਈਆਂ।
ਲੇਕਿਨ ਇਨ੍ਹਾਂ ਸਭ ਦੇ ਬਾਵਜੂਦ ਵੀ ਜੋ ਸੰਕਲਪ ਲਿਆ ਸੀ ਉਹ ਅੱਜ ਸਿੱਧੀ ਦੇ ਰੂਪ ਵਿੱਚ ਸਾਡੇ ਸਾਹਮਣੇ ਪੇਸ਼ ਹੈ। ਯਾਨੀ ਇਹ ਨਵੇਂ ਭਾਰਤ ਦਾ ਨਵਾਂ SOP ਹੈ – ਜਿਸ ਦਾ ਸ਼ਿਲਾਨਯਾਸ(ਨੀਂਹ ਪੱਥਰ ਰੱਖਿਆ) ਹੋਵੇਗਾ ਉਸੇ ਦਿਨ ਉਸ ਦੇ ਉਦਘਾਟਨ ਦੀ ਟਾਈਮਲਾਈਨ ‘ਤੇ ਇਮਾਨਦਾਰੀ ਨਾਲ ਕੰਮ ਸ਼ੁਰੂ ਹੋ ਜਾਂਦਾ ਹੈ। ਇੱਥੇ ਦਿੱਲੀ ਵਿੱਚ ਹੀ ਬੀਤੇ ਸਾਲਾਂ ਵਿੱਚ ਐਸੇ ਅਨੇਕ ਉਦਾਹਰਣ ਤੁਹਾਨੂੰ ਮਿਲ ਜਾਣਗੇ। ਹਾਲੇ ਕੁਝ ਦਿਨ ਪਹਿਲਾਂ ਵੀ ਇਹ ਪ੍ਰਗਤੀ ਮੈਦਾਨ ਦੇ ਪਾਸ ਇੰਟੀਗ੍ਰੇਟਿਡ ਟ੍ਰਾਂਜ਼ਿਟ ਕੌਰੀਡੋਰ ਦੇ ਲੋਕਅਰਪਣ ਦਾ ਅਵਸਰ ਮਿਲਿਆ ਹੈ। ਸਰਕਾਰ ਦੇ ਪ੍ਰੋਜੈਕਟਸ ਵਰ੍ਹਿਆਂ ਤੱਕ ਲਟਕਣ ਨਹੀਂ, ਸਮੇਂ ‘ਤੇ ਪੂਰੇ ਹੋਣ, ਸਰਕਾਰ ਦੀਆਂ ਯੋਜਨਾਵਾਂ ਆਪਣੇ ਲਕਸ਼ਾਂ ਤੱਕ ਪਹੁੰਚੇ, ਤਦ ਦੇਸ਼ ਦੇ ਟੈਕਸਪੇਅਰ ਦਾ ਸਨਮਾਨ ਹੈ। ਅਤੇ ਹੁਣ ਤਾਂ ਪੀਐੱਮ ਗਤੀਸ਼ਕਤੀ ਨੈਸ਼ਨਲ ਮਾਸਟਰ ਪਲਾਨ ਦੇ ਰੂਪ ਵਿੱਚ ਸਾਡੇ ਪਾਸ ਇੱਕ ਆਧੁਨਿਕ ਪਲੈਟਫਾਰਮ ਵੀ ਹੈ। ਨਵੇਂ ਭਾਰਤ ਦੀਆਂ ਆਕਾਂਖਿਆਵਾਂ ਨੂੰ ਧਿਆਨ ਵਿੱਚ ਰਖਦੇ ਹੋਏ ਇਸ ਨਵੇਂ ਵਾਣਿਜਯ ਭਵਨ ਨੂੰ ਵੀ ਹਰ ਸਬੰਧਿਤ ਖੇਤਰ ਵਿੱਚ ਦੇਸ਼ ਨੂੰ ਗਤੀਸ਼ਕਤੀ ਦੇਣੀ ਹੈ।
ਸਾਥੀਓ,
ਸ਼ਿਲਾਨਯਾਸ (ਨੀਂਹ ਪੱਥਰ ਰੱਖਣ) ਤੋਂ ਲੈ ਕੇ ਲੋਕਅਰਪਣ ਤੱਕ, ਵਾਣਿਜਯ ਭਵਨ ਇਸ ਕਾਲਖੰਡ ਵਿੱਚ ਕਮਰਸ ਦੇ ਖੇਤਰ ਵਿੱਚ ਸਾਡੀਆਂ ਉਪਲਬਧੀਆਂ ਦਾ ਵੀ symbol ਹੈ। ਮੈਨੂੰ ਯਾਦ ਹੈ, ਸ਼ਿਲਾਨਯਾਸ(ਨੀਂਹ ਪੱਥਰ ਰੱਖਣ) ਦੇ ਸਮੇਂ ਮੈਂ innovation ਅਤੇ Global Innovation Index ਦੇ ਸੁਧਾਰ ਦੀ ਜ਼ਰੂਰਤ ‘ਤੇ ਬਲ ਦਿੱਤਾ ਸੀ। ਅੱਜ ਅਸੀਂ Global Innovation Index ਵਿੱਚ 46 ਸਥਾਨ ‘ਤੇ ਹਾਂ ਅਤੇ ਲਗਾਤਾਰ ਸੁਧਾਰ ਕਰ ਰਹੇ ਹਾਂ। ਸ਼ਿਲਾਨਯਾਸ(ਨੀਂਹ ਪੱਥਰ ਰੱਖਣ) ਦੇ ਦਿਨ ਅਸੀਂ ease of doing business ਵਿੱਚ ਸੁਧਾਰ ਦੀ ਜ਼ਰੂਰਤ ਨੂੰ ਲੈਕੇ ਚਰਚਾ ਕੀਤੀ ਸੀ। ਅੱਜ ਜਦੋਂ ਇਸ ਬਿਲਡਿੰਗ ਦਾ, ਇਸ ਭਵਨ ਦਾ ਲੋਕਅਰਪਣ ਹੋ ਰਿਹਾ ਹੈ, ਤਦ ਤੱਕ 32 ਹਜ਼ਾਰ ਤੋਂ ਅਧਿਕ ਗ਼ੈਰ-ਜ਼ਰੂਰੀ compliances ਨੂੰ ਹਟਾਇਆ ਜਾ ਚੁੱਕਿਆ ਹੈ, 32 thousand, can you imagine? ਸ਼ਿਲਾਨਯਾਸ (ਨੀਂਹ ਪੱਥਰ ਰੱਖਣ)ਦੇ ਸਮੇਂ GST ਲਾਗੂ ਹੋਏ ਕੁਝ ਹੀ ਮਹੀਨੇ ਬੀਤੇ ਸਨ, ਹਰ ਪ੍ਰਕਾਰ ਦੀਆਂ ਸ਼ੰਕਾਵਾਂ-ਆਸ਼ੰਕਾਵਾਂ ਜੋਰਾਂ ‘ਤੇ ਸਨ। ਅੱਜ ਹਰ ਮਹੀਨੇ 1 ਲੱਖ ਕਰੋੜ ਰੁਪਏ GST collection ਆਮ ਗੱਲ ਹੋ ਗਈ ਹੈ। ਵਾਣਿਜਯ ਭਵਨ ਦੇ ਸ਼ਿਲਾਨਯਾਸ(ਨੀਂਹ ਪੱਥਰ ਰੱਖਣ) ਦੇ ਸਮੇਂ ਅਸੀਂ GeM portal ‘ਤੇ ਕਰੀਬ 9 ਹਜ਼ਾਰ ਕਰੋੜ ਰੁਪਏ ਦੇ ਆਰਡਰ ਦੀ ਚਰਚਾ ਕੀਤੀ ਸੀ। ਅੱਜ ਇਸ ਪੋਰਟਲ ‘ਤੇ ਸਾਡੇ 45 ਲੱਖ ਛੋਟੇ ਉੱਦਮੀ ਰਜਿਸਟਰ ਹਨ ਅਤੇ GeM‘ਤੇ ਸਵਾ ਦੋ ਲੱਖ ਕਰੋੜ ਰੁਪਏ ਤੋਂ ਅਧਿਕ ਦਾ ਆਰਡਰ ਦਿੱਤਾ ਜਾ ਚੁੱਕਿਆ ਹੈ।
ਸਾਥੀਓ,
ਤਦ ਮੈਂ ਦੱਸਿਆ ਸੀ ਕਿ 2014 ਦੇ ਬਾਅਦ Mobile manufacturing units ਕਿਵੇਂ, 2 ਤੋਂ ਵਧ ਕੇ 120 ਹੋਏ ਹਨ। ਅੱਜ ਇਹ ਸੰਖਿਆ 200 ਤੋਂ ਅਧਿਕ ਹੈ ਅਤੇ ਅਸੀਂ importer ਤੋਂ ਅੱਗੇ ਨਿਕਲਦੇ ਹੋਏ ਦੁਨੀਆ ਦੇ ਬੜੇ mobile phone exports ਦੇ ਰੂਪ ਵਿੱਚ ਅੱਜ ਅਸੀਂ ਇੱਕ ਸ਼ਕਤੀ ਬਣ ਕੇ ਉੱਭਰੇ ਹਾਂ। 4 ਸਾਲ ਪਹਿਲਾਂ ਭਾਰਤ ਵਿੱਚ 500 ਤੋਂ ਵੀ ਘੱਟ ਰਜਿਸਟਰਡ ਫਿਨਟੈੱਕ ਸਟਾਰਟ-ਅੱਪਸ ਸਨ। ਅੱਜ ਇਨ੍ਹਾਂ ਦੀ ਸੰਖਿਆ ਕਰੀਬ-ਕਰੀਬ 2300 ਤੋਂ ਪਾਰ ਕਰ ਚੁੱਕੀ ਹੈ। ਤਦ ਹਰ ਵਰ੍ਹੇ ਅਸੀਂ 8 ਹਜ਼ਾਰ startups recognize ਕਰਦੇ ਸਨ, ਅੱਜ ਇਹ ਸੰਖਿਆ 15,000 ਤੋਂ ਉੱਪਰ ਜਾ ਰਹੀ ਹੈ। ਲਕਸ਼ ਤੈਅ ਕਰਕੇ, ਇਮਾਨਦਾਰ ਪ੍ਰਯਤਨਾਂ ਨਾਲ, 100 ਸਾਲ ਦੀ ਆਲਮੀ ਮਹਾਮਾਰੀ ਦੇ ਬਾਵਜੂਦ ਅਸੀਂ ਇਤਨਾ ਕੁਝ ਹਾਸਲ ਕੀਤਾ ਹੈ।
ਸਾਥੀਓ,
ਸੰਕਲਪ ਸੇ ਸਿੱਧੀ ਦੀ ਸੋਚ ਅੱਜ ਨਵੇਂ ਭਾਰਤ ਵਿੱਚ ਬਣੀ ਹੈ, ਉਸ ਦੀ ਬਿਹਤਰੀਨ ਉਦਾਹਰਣ ਸਾਡਾ export eco-system ਹੈ। ਨੀਂਹ ਪੱਥਰ ਰੱਖਣ ਦੇ ਕਾਰਯਕ੍ਰਮ ਵਿੱਚ ਅਸੀਂ global exports ਨੂੰ ਵਧਾਉਣ ਦੇ ਲਈ, ਐਕਸਪੋਰਟ ਨੂੰ ਵਧਾਉਣ ਦੇ ਲਈ ਭਾਰਤ ਨੂੰ manufacturing ਦਾ ਇੱਕ preferred destination ਬਣਾਉਣ ਦੇ ਲਈ ਸਾਂਝਾ ਸੰਕਲਪ ਲਿਆ ਸੀ। ਪਿਛਲੇ ਸਾਲ ਇਤਿਹਾਸਿਕ global disruptions ਦੇ ਬਾਵਜੂਦ ਸਾਰੇ ਸਪਲਾਈ ਚੇਨ ਤਹਿਸ-ਨਹਿਸ ਹੀ ਗਏ, ਉਸ ਦੇ ਬਾਵਜੂਦ ਭਾਰਤ ਨੇ 670 ਬਿਲੀਅਨ ਡਾਲਰ, ਯਾਨੀ ਕਿ 50 ਲੱਖ ਕਰੋੜ ਰੁਪਏ ਦਾ ਟੋਟਲ ਐਕਸਪੋਰਟ ਕੀਤਾ। ਆਪ ਵੀ ਜਾਣਦੇ ਹੋ ਕਿ ਇਹ ਅੰਕੜਾ ਅਭੂਤਪੂਰਵ ਹੈ।
ਪਿਛਲੇ ਸਾਲ ਦੇਸ਼ ਨੇ ਤੈਅ ਕੀਤਾ ਸੀ ਕਿ ਹਰ ਚੁਣੌਤੀ ਦੇ ਬਾਵਜੂਦ 400 ਬਿਲੀਅਨ ਡਾਲਰ ਯਾਨੀ 30 ਲੱਖ ਕਰੋੜ ਰੁਪਏ ਦੇ merchandise export ਦਾ ਪੜਾਅ ਪਾਰ ਕਰਨਾ ਹੈ। ਲੇਕਿਨ ਅਸੀਂ ਇਸ ਨੂੰ ਵੀ ਪਾਰ ਕਰਦੇ ਹੋਏ 418 ਬਿਲੀਅਨ ਡਾਲਰ ਯਾਨੀ 31 ਲੱਖ ਕਰੋੜ ਰੁਪਏ ਦੇ export ਦਾ ਰਿਕਾਰਡ ਬਣਾ ਦਿੱਤਾ।
ਸਾਥੀਓ,
ਬੀਤੇ ਸਾਲਾਂ ਦੀ ਇਸੇ ਸਫ਼ਲਤਾ ਤੋਂ ਉਤਸਾਹਿਤ ਹੋ ਕੇ ਅਸੀਂ ਹੁਣ export ਦੇ ਲਕਸ਼ ਵੀ ਵਧਾ ਦਿੱਤੇ ਹਨ, ਉਨ੍ਹਾਂ ਦੀ ਪ੍ਰਾਪਤੀ ਦੇ ਲਈ ਆਪਣੇ ਪ੍ਰਯਾਸ ਵੀ ਦੁੱਗਣੇ ਕਰ ਦਿੱਤੇ ਹਨ। ਇਹ ਜੋ ਨਵੇਂ ਟਾਰਗੈਟਸ ਹਨ, ਉਨ੍ਹਾਂ ਨੂੰ ਪ੍ਰਾਪਤ ਕਰਨ ਦੇ ਲਈ ਸਭ ਦਾ Collective Effort ਬਹੁਤ ਜ਼ਰੂਰੀ ਹੈ। ਇੱਥੇ Industry, exporters ਅਤੇ export promotion councils ਦੇ ਮੈਂਬਰ ਵੀ ਮੌਜੂਦ ਹਨ। ਮੈਂ ਤੁਹਾਨੂੰ ਵੀ ਤਾਕੀਦ ਕਰਦਾ ਹਾਂ ਕਿ ਤੁਸੀਂ ਆਪਣੇ ਪੱਧਰ 'ਤੇ ਵੀ export ਦੇ short term ਹੀ ਨਹੀਂ ਬਲਕਿ long term targets set ਕਰੋ। ਟਾਰਗੈਟ ਹੀ ਨਹੀਂ, ਬਲਕਿ ਉੱਥੇ ਪਹੁੰਚਣ ਦਾ ਰਸਤਾ ਕੀ ਹੈ, ਸਰਕਾਰ ਕਿਵੇਂ ਮਦਦ ਕਰ ਸਕਦੀ ਹੈ, ਇਸ ’ਤੇ ਵੀ ਅਸੀਂ ਮਿਲ ਕੇ ਕੰਮ ਕਰਾਂਗੇ, ਇਹ ਬਹੁਤ ਜ਼ਰੂਰੀ ਹੈ।
ਸਾਥੀਓ,
National Import-Export for Yearly Analysis of Trade ਯਾਨੀ NIRYAT ਪਲੈਟਫਾਰਮ ਇਸੇ ਦਿਸ਼ਾ ਵਿੱਟ ਉਠਾਇਆ ਗਿਆ ਇੱਕ ਕਦਮ ਹੈ। ਇਸ ਵਿੱਚ exporters, ਸਰਕਾਰ ਦੇ ਅਲੱਗ-ਅਲੱਗ ਡਿਪਾਰਟਮੈਂਟਸ, ਰਾਜ ਸਰਕਾਰਾਂ, ਸਾਰੇ ਸਟੇਕਹੋਲਡਰਸ ਦੇ ਲਈ ਜ਼ਰੂਰੀ real time data ਤੱਕ ਸਭ ਦੀ ਪਹੁੰਚ ਹੋਵੇਗੀ। ਇਸ ਨਾਲ ਕਈ silos ਨੂੰ ਤੋੜਨ ਵਿੱਚ ਮਦਦ ਮਿਲੇਗੀ, ਜੋ ਸਾਡੀ ਇੰਡਸਟ੍ਰੀ ਹੈ, ਸਾਡੇ ਨਿਰਯਾਤਕ ਹਨ ਉਨ੍ਹਾਂ ਨੂੰ ਜ਼ਰੂਰੀ ਫ਼ੈਸਲੇ ਲੈਣ ਵਿੱਚ ਮਦਦ ਮਿਲੇਗੀ। ਇਸ ਪੋਰਟਲ ਨਾਲ ਦੁਨੀਆ ਦੇ 200 ਤੋਂ ਅਧਿਕ ਦੇਸ਼ਾਂ ਵਿੱਚ ਨਿਰਯਾਤ ਹੋਣ ਵਾਲੇ 30 ਤੋਂ ਅਧਿਕ Commodity groups ਨਾਲ ਜੁੜੀ ਜ਼ਰੂਰੀ ਜਾਣਕਾਰੀ ਆਪ ਸਭ ਨੂੰ ਉਪਲਬਧ ਹੋਵੇਗੀ।
ਇਸ ’ਤੇ ਆਉਣ ਵਾਲੇ ਸਮੇਂ ਵਿੱਚ ਜ਼ਿਲ੍ਹਾਵਾਰ export ਨਾਲ ਜੁੜੀਆਂ ਜਾਣਕਾਰੀਆਂ ਵੀ ਮਿਲਣਗੀਆਂ। ਅਤੇ one district, one product ਦਾ ਜੋ ਮਿਸ਼ਨ ਮੋਡ ਵਿੱਚ ਕੰਮ ਹੋ ਰਿਹਾ ਹੈ ਅਤੇ ultimately ਇੱਥੇ ਵੀ ਜੁੜਨ ਵਾਲਾ ਹੈ। ਇਸ ਨਾਲ ਜ਼ਿਲ੍ਹਿਆਂ ਨੂੰ exports ਦੇ ਅਹਿਮ ਸੈਂਟਰ ਬਣਾਉਣ ਦੇ ਪ੍ਰਯਾਸਾਂ ਨੂੰ ਵੀ ਬਲ ਮਿਲੇਗਾ। ਮੈਨੂੰ ਵਿਸ਼ਵਾਸ ਹੈ, ਇਹ ਪੋਰਟਲ ਦੇਸ਼ ਦੇ ਰਾਜਾਂ ਨੂੰ exports ਦੇ ਖੇਤਰ ਵਿੱਚ ਹੈਲਦੀ ਕੰਪੀਟੀਸ਼ਨ ਨੂੰ ਪ੍ਰਮੋਟ ਕਰਨ ਵਿੱਚ ਵੀ ਮਦਦ ਕਰਦਾ ਹੈ। ਅਸੀਂ ਰਾਜਾਂ ਦੇ ਦਰਮਿਆਨ ਵੀ ਇੱਕ ਹੈਲਦੀ ਕੰਪੀਟੀਸ਼ਨ ਚਾਹੁੰਦੇ ਹਾਂ। ਕਿਹੜਾ ਰਾਜ ਕਿਤਨਾ ਜ਼ਿਆਦਾ ਐਕਸਪੋਰਟ ਕਰਦਾ ਹੈ, ਕਿਤਨੇ ਜ਼ਿਆਦਾ ਡੈਸਟੀਿਨੇਸ਼ਨ ਨੂੰ ਕਵਰ ਕਰਦਾ ਹੈ, ਕਿਤਨੀ ਜ਼ਿਆਦਾ ਵਿਵਿਧਤਾਵਾਂ ਨੂੰ ਐਕਸਪੋਰਟ ਕਰਦਾ ਹੈ।
ਸਾਥੀਓ,
ਅਲੱਗ-ਅਲੱਗ ਦੇਸ਼ਾਂ ਦੀ ਵਿਕਾਸ ਯਾਤਰਾ ਦਾ ਅਧਿਐਨ ਕਰੀਏ ਤਾਂ ਇਹ ਬਾਤ ਕੌਮਨ ਦਿਖਦੀ ਹੈ ਕਿ ਉਨ੍ਹਾਂ ਦੇਸ਼ਾਂ ਦੀ ਪ੍ਰਗਤੀ ਤਦ ਹੋਈ, ਜਦੋਂ ਉਨ੍ਹਾਂ ਦਾ ਐਕਸਪੋਰਟ ਵਧਿਆ। ਯਾਨੀ ਵਿਕਾਸਸ਼ੀਲ ਤੋਂ ਵਿਕਸਿਤ ਦੇਸ਼ ਬਣਨ ਵਿੱਚ ਐਕਸਪੋਰਟ ਦੀ ਬਹੁਤ ਬੜੀ ਭੂਮਿਕਾ ਹੁੰਦੀ ਹੈ। ਇਸ ਨਾਲ ਰੋਜ਼ਗਾਰ ਦੇ ਵੀ ਅਵਸਰ ਵਧਦੇ ਹਨ, ਸਵੈ-ਰੋਜ਼ਗਾਰ ਦੇ ਵੀ ਅਵਸਰ ਵਧਦੇ ਹਨ। ਪਿਛਲੇ ਅੱਠ ਵਰ੍ਹਿਆਂ ਵਿੱਚ ਭਾਰਤ ਵੀ ਆਪਣਾ ਐਕਸਪੋਰਟ ਲਗਾਤਾਰ ਵਧਾ ਰਿਹਾ ਹੈ, ਐਕਸਪੋਰਟ ਨਾਲ ਜੁੜੇ ਲਕਸ਼ਾਂ ਨੂੰ ਪ੍ਰਾਪਤ ਕਰ ਰਿਹਾ ਹੈ। ਐਕਸਪੋਰਟ ਵਧਾਉਣ ਦੇ ਲਈ ਬਿਹਤਰ ਪਾਲਿਸੀਜ਼ ਹੋਣ, ਪ੍ਰੋਸੈੱਸ ਨੂੰ ਅਸਾਨ ਕਰਨਾ ਹੋਵੇ, ਪ੍ਰੋਡਕਟਸ ਨੂੰ ਨਵੇਂ ਬਜ਼ਾਰ ਵਿੱਚ ਲੈ ਜਾਣਾ ਹੋਵੇ, ਇਨ੍ਹਾਂ ਸਭ ਨੇ, ਇਸ ਵਿੱਚ ਬਹੁਤ ਮਦਦ ਕੀਤੀ ਹੈ।
ਅਤੇ ਹੁਣ ਅਸੀਂ logistics support 'ਤੇ ਉਤਨਾ ਹੀ ਫੋਕਸ ਕਰ ਰਹੇ ਹਾਂ, ਤਾਕਿ ਸਾਡੇ ਐਕਸਪੋੋਰਟਸ ਨੂੰ ਹਰ ਕੰਮ cost effective ਬਣੇ। ਤੁਸੀਂ ਵੀ ਜਾਣਦੇ ਹੋ ਕਿ PLI ਸਕੀਮ ਕਿਵੇਂ ਮੈਨੂਫੈਕਚਰਿੰਗ ਵਧਾਉਣ ਵਿੱਚ ਮਦਦ ਕਰ ਰਹੀ ਹੈ। ਸਾਡੇ ਐਕਸਪੋਰਟਸ ਸਾਥੀਆਂ ਦੇ ਫੀਡਬੈਕ ਦੇ ਅਧਾਰ 'ਤੇ ਜੋ ਨੀਤੀਗਤ ਬਦਲਾਅ ਹੋਏ ਹਨ, ਉਨ੍ਹਾਂ ਤੋਂ ਵੀ ਬਹੁਤ ਸਹਾਇਤਾ ਹੋਈ ਹੈ। ਅੱਜ ਸਰਕਾਰ ਦਾ ਹਰ ਮੰਤਰਾਲਾ, ਹਰ ਵਿਭਾਗ, ‘whole of government’ ਅਪ੍ਰੋਚ ਦੇ ਨਾਲ ਐਕਸਪੋਰਟ ਵਧਾਉਣ ਨੂੰ ਪ੍ਰਾਥਮਿਕਤਾ ਦੇ ਰਿਹਾ ਹੈ। MSME ਮੰਤਰਾਲਾ ਹੋਵੇ ਜਾਂ ਫਿਰ ਵਿਦੇਸ਼ ਮੰਤਰਾਲਾ, ਕ੍ਰਿਸ਼ੀ ਹੋਵੇ ਜਾਂ ਕਮਰਸ (ਵਣਜ), ਸਾਰੇ ਇੱਕ ਸਾਂਝੇ ਲਕਸ਼ ਦੇ ਲਈ, ਸਾਂਝਾ ਪ੍ਰਯਾਸ ਕਰ ਰਹੇ ਹਨ।
ਅਸੀਂ ਦੇਖ ਰਹੇ ਹਾਂ ਕਿ ਸਾਡੇ ਐਕਸਪੋਰਟ ਵਿੱਚ ਬਹੁਤ ਬੜੀ ਸੰਖਿਆ engineering goods ਦੀ ਹੁੰਦੀ ਹੈ। ਇਸ ਦਾ ਐਕਸਪੋਰਟ ਵਧਾਉਣ ਵਿੱਚ ਵਿਸ਼ੇਸ਼ ਕਰਕੇ MSME ਸੈਕਟਰ ਦੀ ਅਹਿਮ ਭੂਮਿਕਾ ਰਹੀ ਹੈ। ਅਸੀਂ ਇਹ ਵੀ ਦੇਖ ਰਹੇ ਹਾਂ ਕਿ ਕਿਵੇਂ ਦੇਸ਼ ਦੇ ਨਵੇਂ-ਨਵੇਂ ਖੇਤਰਾਂ ਤੋਂ ਐਕਸਪੋਰਟ ਵਧ ਰਿਹਾ ਹੈ। ਕਿਤਨੇ ਹੀ Aspirational Districts ਤੋਂ ਵੀ ਹੁਣ ਨਿਰਯਾਤ ਕਈ ਗੁਣਾ ਵਧ ਗਿਆ ਹੈ। ਕੌਟਨ (ਕਪਾਹ) ਅਤੇ ਹੈਂਡਲੂਮ ਪ੍ਰੋਡਕਟ ਦਾ ਐਕਸਪੋਰਟ 55 ਪ੍ਰਤੀਸ਼ਤ ਤੱਕ ਵਧਣਾ ਇਹ ਦਿਖਾਉਂਦਾ ਹੈ ਕਿ Grassroot ਲੈਵਲ 'ਤੇ ਕਿਸ ਤਰ੍ਹਾਂ ਕੰਮ ਹੋ ਰਿਹਾ ਹੈ। ਸਰਕਾਰ ਵੋਕਲ ਫੌਰ ਲੋਕਲ ਅਭਿਯਾਨ, ‘One district, one product’ ਯੋਜਨਾ ਦੇ ਜ਼ਰੀਏ ਜੋ ਸਥਾਨਕ ਉਤਪਾਦਾਂ ’ਤੇ ਬਲ ਦੇ ਰਹੀ ਹੈ, ਉਸ ਨੇ ਵੀ ਐਕਸਪੋਰਟ ਵਧਾਉਣ ਵਿੱਚ ਮਦਦ ਕੀਤੀ ਹੈ। ਹੁਣ ਦੁਨੀਆ ਦੇ ਨਵੇਂ-ਨਵੇਂ ਦੇਸ਼ਾਂ, ਨਵੇਂ-ਨਵੇਂ ਡੈਸਟੀ ਨੇਸ਼ਨ ਵਿੱਚ ਸਾਡੇ ਅਨੇਕ ਪ੍ਰੋਡਕਟਸ ਪਹਿਲੀ ਵਾਰ ਨਿਰਯਾਤ ਕੀਤੇ ਜਾ ਰਹੇ ਹਨ।
ਹੁਣ ਸਾਡਾ ਲੋਕਲ ਸਹੀ ਅਰਥ ਵਿੱਚ, ਗਲੋਬਲ ਬਣਨ ਦੀ ਦਿਸ਼ਾ ਵਿੱਚ ਤੇਜ਼ ਗਤੀ ਨਾਲ ਅੱਗੇ ਵਧ ਰਿਹਾ ਹੈ। ਹੁਣ ਦੇਖੋ, ਸੀਤਾਭੋਗ ਮਿਠਾਈ ਅਤੇ ਨਾਰਕੇਲ ਨਾਰੂ ਯਾਨੀ ਨਾਰੀਅਲ ਅਤੇ ਗੁੜ ਨਾਲ ਬਣੇ ਲੱਡੂ ਦਾ ਪਹਿਲਾ consignment ਬਹਿਰੀਨ ਐਕਸਪੋਰਟ ਕੀਤਾ ਗਿਆ ਹੈ। ਨਾਗਾਲੈਂਡ ਦੀ Fresh King Chilli ਲੰਦਨ ਦੇ ਬਜ਼ਾਰ ਵਿੱਚ ਜਾ ਰਹੀ ਹੈ, ਤਾਂ ਅਸਾਮ ਦੇ Fresh Burmese grapes (ਬਰਮੀਜ ਗ੍ਰੇਪਸ) ਦੁਬਈ ਦੇ ਲਈ ਐਕਸਪੋਰਟ ਕੀਤੇ ਗਏ ਹਨ। ਛੱਤੀਸਗੜ੍ਹ ਦੇ ਸਾਡੇ ਆਦਿਵਾਸੀ ਭਾਈ-ਭੈਣਾਂ ਦੀ ਵਣ-ਉਪਜ ਮਹੂਆ ਫੁੱਲਾਂ ਦੇ ਉਤਪਾਦ ਫਰਾਂਸ, ਤਾਂ ਕਰਗਿਲ ਦੀ ਖੁਮਾਨੀ ਦੁਬਈ ਐਕਸਪਰਟ ਹੋਈ ਹੈ। ਅਰਬੂਆ, ਬੇਲਾਈਜ਼, ਬਰਮੂਡਾ, ਗ੍ਰੇਨਾਡਾ ਅਤੇ ਸਵਿਟਜ਼ਰਲੈਂਡ ਜਿਹੇ ਨਵੇਂ ਬਜ਼ਾਰਾਂ ਵਿੱਚ ਹੈਂਡਲੂਮ ਨਾਲ ਜੁੜੇ ਉਤਪਾਦ ਭੇਜੇ ਗਏ ਹਨ। ਆਪਣੇ ਕਿਸਾਨਾਂ, ਆਪਣੇ ਬੁਣਕਰਾਂ, ਆਪਣੇ ਪਰੰਪਰਾਗਤ ਉਤਪਾਦਾਂ ਨੂੰ ਐਕਸਪੋਰਟ ਈਕੋਸਿਸਟਮ ਨਾਲ ਜੋੜਨ ਦੇ ਲਈ ਅਸੀਂ ਮਦਦ ਵੀ ਦੇ ਰਹੇ ਹਾਂ ਅਤੇ GI tagging ’ਤੇ ਵੀ ਬਲ ਦੇ ਰਹੇ ਹਾਂ। ਪਿਛਲੇ ਸਾਲ ਅਸੀਂ UAE ਅਤੇ ਆਸਟ੍ਰੇਲੀਆ ਦੇ ਨਾਲ trade deals ਨੂੰ finalize ਕੀਤਾ ਹੈ, ਬਾਕੀ ਦੇਸ਼ਾਂ ਦੇ ਨਾਲ ਵੀ ਬਹੁਤ ਪ੍ਰਗਤੀ ਹੋਈ ਹੈ। ਵਿਦੇਸ਼ਾਂ ਵਿੱਚ ਜੋ ਸਾਡੇ ਡਿਪਲੋਮੈਟਿਕ ਸੰਸਥਾਨ ਹਨ, ਉਨ੍ਹਾਂ ਦੀ ਵੀ ਮੈਂ ਵਿਸ਼ੇਸ਼ ਪ੍ਰਸ਼ੰਸਾ ਕਰਨਾ ਚਹਾਂਗਾ। ਬਹੁਤ ਹੀ ਚੁਣੌਤੀਪੂਰਨ ਮਾਹੌਲ ਨੂੰ ਜਿਸ ਪ੍ਰਕਾਰ ਉਹ ਭਾਰਤ ਦੇ ਲਈ ਅਵਸਰਾਂ ਵਿੱਚ ਬਦਲਣ ਦਾ ਕੰਮ ਕਰ ਰਹੇ ਹਨ, ਸਾਡੇ ਸਾਰੇ missions ਇਸ ਦੇ ਲਈ ਅਭਿੰਨਦਨ ਦੇ ਅਧਿਕਾਰੀ ਹਨ, ਉਨ੍ਹਾਂ ਦੇ ਕਾਰਜ ਦੀ ਸਰਾਹਨਾ ਜਿਤਨੀ ਕਰੀਏ ਉਤਨੀ ਘੱਟ ਹੈ।
ਸਾਥੀਓ,
ਵਪਾਰ ਦੇ ਲਈ, ਕਾਰੋਬਾਰ ਦੇ ਲਈ ਨਵੇਂ ਬਜ਼ਾਰਾਂ ਦੀ ਪਹਿਚਾਣ ਕਰਨਾ ਅਤੇ ਉੱਥੋਂ ਦੀਆਂ ਜ਼ਰੂਰਤਾਂ ਦੀ ਪਹਿਚਾਣ ਕਰਕੇ ਉਤਪਾਦਾਂ ਦਾ ਨਿਰਮਾਣ ਕਰਨਾ, ਇਹ ਦੇਸ਼ ਦੀ ਪ੍ਰਗਤੀ ਦੇ ਲਈ ਬਹੁਤ ਜ਼ਰੂਰੀ ਹੈ। ਅਤੀਤ ਵਿੱਚ ਸਾਡੇ ਵਪਾਰੀਆਂ ਨੇ ਦਿਖਾਇਆ ਹੈ ਕਿ mutual partnership ਅਤੇ trust ਅਧਾਰਿਤ ਵਪਾਰ ਕਿਵੇਂ ਫਲ-ਫੁੱਲ ਸਕਦਾ ਹੈ। ਵੈਲਿਊ ਅਤੇ ਸਪਲਾਈ ਚੇਨ ਦੀ ਇਸ ਸਿੱਖਿਆ ਨੂੰ ਅਸੀਂ ਆਜ਼ਾਦੀ ਕੇ ਅੰਮ੍ਰਿਤਕਾਲ ਵਿੱਚ ਸਸ਼ਕਤ ਕਰਨਾ ਹੈ। ਅਜਿਹੀਆਂ ਹੀ values ਦੇ ਅਧਾਰ ’ਤੇ ਅਸੀਂ UAE ਅਤੇ Australia ਦੇ ਨਾਲ trade deals ਨੂੰ ਪੂਰਾ ਕੀਤਾ ਹੈ। ਅਨੇਕ ਦੇਸ਼ਾਂ ਅਤੇ ਖੇਤਰਾਂ ਦੇ ਨਾਲ ਵੀ ਤੇਜ਼ੀ ਨਾਲ ਅਸੀਂ ਅਜਿਹੀਆਂ deals ਦੀ ਤਰਫ਼ ਅੱਗੇ ਵਧ ਰਹੇ ਹਾਂ।
ਸਾਥੀਓ,
ਬੀਤੇ 8 ਵਰ੍ਹਿਆਂ ਵਿੱਚ ਦੇਸ਼ ਦੀਆਂ ਉਪਲਬਧੀਆਂ ਹਰ ਭਾਰਤੀ ਨੂੰ ਗਰਵ (ਮਾਣ) ਨਾਲ ਭਰ ਦਿੰਦੀਆਂ ਹਨ। ਇਸੇ ਭਾਵਨਾ ਨਾਲ ਕੰਮ ਕਰਦੇ ਹੋਏ ਆਜ਼ਾਦੀ ਕੇ ਇਸ ਅੰਮ੍ਰਿਤਕਾਲ ਵਿੱਚ, ਆਉਣ ਵਾਲੇ 25 ਸਾਲ ਦੇ ਲਈ ਅਸੀਂ ਜੋ ਸੰਕਲਪ ਲਏ ਹਨ, ਅਸੀਂ ਉਨ੍ਹਾਂ ਦੇ ਲਈ ਕੰਮ ਕਰਨਾ ਹੈ। ਅੱਜ ਨਵਾਂ ਭਵਨ ਵੀ ਬਣ ਗਿਆ, ਨਵਾਂ ਪੋਰਟਲ ਵੀ ਲਾਂਚ ਹੋ ਗਿਆ। ਲੇਕਿਨ ਇੱਥੇ ਸਾਡੀ ਜ਼ਿੰਮੇਦਾਰੀ ਖ਼ਤਮ ਨਹੀਂ ਹੋਈ ਹੈ, ਇੱਕ ਪ੍ਰਕਾਰ ਨਾਲ ਨਵੇਂ ਸੰਕਲਪਾਂ ਦੇ ਨਾਲ, ਨਵੀਂ ਊਰਜਾ ਦੇ ਨਾਲ, ਨਵੇਂ ਅਚੀਵਮੈਂਟ ਦੇ ਲਈ ਤੇਜ਼ ਗਤੀ ਨਾਲ ਚਲਣ ਦਾ ਕੰਮ ਅਰੰਭ ਹੋ ਰਿਹਾ ਹੈ। ਮੈਂ ਹਰ ਡਿਪਾਰਟਮੈਂਟ ਨੂੰ ਵੀ ਤਾਕੀਦ ਕਰਾਂਗਾ ਕਿ ਹੁਣ ਤੱਕ ਜੋ ਪੋਰਟਲ ਅਤੇ ਜੋ ਪਲੈਟਫਾਰਮ ਅਸੀਂ ਬਣਾਏ ਹਨ, ਉਨ੍ਹਾਂ ਦੀ ਪਰਫਾਰਮੈਂਸ ਦਾ ਸਮੇਂ-ਸਮੇਂ ’ਤੇ ਮੁੱਲਾਂਕਣ ਹੋਣਾ ਚਾਹੀਦਾ ਹੈ। ਜਿਨ੍ਹਾਂ ਲਕਸ਼ਾਂ ਦੇ ਨਾਲ ਅਸੀਂ ਇਹ ਟੂਲਸ ਵਿਕਸਿਤ ਕੀਤੇ ਹਨ, ਉਹ ਕਿਤਨੇ ਪੂਰੇ ਹੋ ਪਾ ਰਹੇ ਹਨ ਅਤੇ ਅਗਰ ਕਿਤੇ ਸਮੱਸਿਆ ਹੈ ਤਾਂ ਉਸ ਦਾ ਸਮਾਧਾਨ ਹੋਵੇ, ਇਸ ਦੇ ਲਈ ਪ੍ਰਯਾਸ ਹੋਣਾ ਚਾਹੀਦਾ ਹੈ। ਮੇਰਾ ਇੰਡਸਟ੍ਰੀ ਦੇ ਸਾਥੀਆਂ ਨੂੰ, ਨਿਯਾਰਤਕਾਂ ਨੂੰ ਵੀ ਤਾਕੀਦ ਹੈ ਕਿ ਆਪ ਖੁੱਲ੍ਹ ਕੇ ਆਪਣੀ ਬਾਤ ਸਰਕਾਰ ਦੇ ਸਾਹਮਣੇ ਰੱਖੋ, ਇਨੋਵੇਟਿਵ ਸੁਝਾਅ ਲੈ ਕੇ ਆਓ, ਸਾਲਿਊਸ਼ਨਸ ਲੈ ਕੇ ਆਓ, ਅਸੀਂ ਮਿਲ ਕੇ ਸਮਾਧਾਨ ਨੂੰ ਖੋਜਣਾ ਚਾਹੁੰਦਾ ਹਾਂ। ਆਪ ਨਿਰਯਾਤਕ ਪੋਰਟਲ ’ਤੇ ਜਾਓ ਅਤੇ ਦੱਸੋ ਕਿ ਇਸ ਵਿੱਚ ਕੀ ਜੋੜਿਆ ਜਾ ਸਕਦਾ ਹੈ, ਕੀ ਹਟਾਇਆ ਜਾ ਸਕਦਾ ਹੈ। ਜ਼ਿਲ੍ਹਾ ਪੱਧਰ ’ਤੇ ਨਿਰਯਾਤ ਨੂੰ ਵਧਾਉਣ ਦੇ ਲਈ ਕੀ ਪ੍ਰਾਵਧਾਨ ਕੀਤੇ ਜਾ ਸਕਦੇ ਹਨ? ਅਸੀਂ ਡਿਸਟ੍ਰਿਕਟ ਲੈਵਲ ֹਤੇ ਹੈਲਦੀ ਕੰਪੀਟੀਸ਼ਨ ਐਕਸਪੋਰਟ ਦੀ ਦੁਨੀਆ ਵਿੱਚ ਲਿਆਉਣਾ ਹੈ ਸਾਡੇ ਮੈਨੂਫੈਕਚਰਰਸ ਦੇ ਦਰਮਿਆਨ ਵੀ zero defect zero effect on the world class packaging, ਇਹ ਕੰਪੀਟੀਸ਼ਨ ਅਸੀਂ ਲਿਆਉਣਾ ਹੈ। ਮੈਂ ਚਹਾਂਗਾ ਕਿ ਸਭ ਦੇ ਇਨਪੁਟਸ ਨਾਲ, ਸਭ ਦੇ ਸੁਝਾਵਾਂ ਨਾਲ, ਯਾਨੀ ਸਭ ਦੇ ਪ੍ਰਯਾਸ ਨਾਲ ਹੀ ਅਸੀਂ ਆਪਣੇ ਵਿਰਾਟ ਸੰਕਲਪਾਂ ਨੂੰ ਸਿੱਧ ਕਰ ਸਕਦੇ ਹਾਂ। ਇੱਕ ਵਾਰ ਫਿਰ ਆਪ ਸਭ ਨੂੰ ਨਵੇਂ ਭਵਨ ਦੀ ਵਧਾਈ ਅਤੇ ਇਸ ਸ਼ੁਭ ਕਾਰਜ ਵਿੱਚ ਮੈਨੂੰ ਸ਼ਰੀਕ ਹੋਣ ਦੇ ਲਈ ਸੱਦਿਆ ਇਸ ਦੇ ਲਈ ਵੀ ਮੈਂ ਵਿਭਾਗ ਦਾ ਬਹੁਤ-ਬਹੁਤ ਆਭਾਰੀ ਹਾਂ। ਬਹੁਤ-ਬਹੁਤ ਧੰਨਵਾਦ! ਬਹੁਤ-ਬਹੁਤ ਸ਼ੁਭਕਾਮਾਨਾਵਾਂ।
*****
ਡੀਐੱਸ/ਟੀਐੱਸ/ਏਵੀ
(Release ID: 1836578)
Visitor Counter : 170
Read this release in:
Bengali
,
Marathi
,
Assamese
,
Gujarati
,
Tamil
,
Urdu
,
English
,
Hindi
,
Manipuri
,
Odia
,
Telugu
,
Kannada
,
Malayalam