ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਸ਼ਤਰੰਜ ਓਲੰਪਿਆਡ ਦੇ 44ਵੇਂ ਸੈਸ਼ਨ ਲਈ ਇਤਿਹਾਸਿਕ ਮਸ਼ਾਲ ਰਿਲੇਅ ਲਾਂਚ ਕੀਤੀ




ਭਾਰਤ ਪਹਿਲੀ ਵਾਰ ਸ਼ਤਰੰਜ ਓਲੰਪਿਆਡ ਦੀ ਮੇਜ਼ਬਾਨੀ ਕਰੇਗਾ



ਐੱਫਆਈਡੀਈ (FIDE) ਪ੍ਰਧਾਨ ਨੇ ਪ੍ਰਧਾਨ ਮੰਤਰੀ ਦੀ ਅਗਵਾਈ ਲਈ ਧੰਨਵਾਦ ਕੀਤਾ



ਇਹ ਸਨਮਾਨ ਸਿਰਫ਼ ਭਾਰਤ ਦਾ ਹੀ ਨਹੀਂ, ਬਲਕਿ ਸ਼ਤਰੰਜ ਦੀ ਇਸ ਗੌਰਵਸ਼ਾਲੀ ਵਿਰਾਸਤ ਦਾ ਵੀ ਸਨਮਾਨ ਹੈ



ਮੈਨੂੰ ਉਮੀਦ ਹੈ ਕਿ ਭਾਰਤ ਇਸ ਸਾਲ ਮੈਡਲਾਂ ਦਾ ਨਵਾਂ ਰਿਕਾਰਡ ਕਾਇਮ ਕਰੇਗਾ



ਸਭ ਤੋਂ ਕਮਜ਼ੋਰ ਵਿਅਕਤੀ ਲਈ ਵੀ ਕੋਈ ਲਕਸ਼ ਅਸੰਭਵ ਨਹੀਂ ਹੈ ਜੇ ਸਹੀ ਸਹਾਇਤਾ ਅਤੇ ਸਹੀ ਮਾਹੌਲ ਪ੍ਰਦਾਨ ਕੀਤਾ ਜਾਵੇ



ਦੂਰਦ੍ਰਿਸ਼ਟੀ ਭਾਰਤ ਦੀ ਖੇਡ ਨੀਤੀ ਅਤੇ ਟਾਰਗਟ ਓਲੰਪਿਕ ਪੋਡੀਅਮ ਸਕੀਮ (ਟੌਪਸ) ਜਿਹੀਆਂ ਯੋਜਨਾਵਾਂ ਬਾਰੇ ਦੱਸਦੀ ਹੈ, ਜਿਸ ਦੇ ਨਤੀਜੇ ਆਉਣੇ ਸ਼ੁਰੂ ਹੋ ਗਏ ਹਨ



ਪਹਿਲਾਂ ਨੌਜਵਾਨਾਂ ਨੂੰ ਸਹੀ ਪਲੈਟਫਾਰਮ ਦੀ ਉਡੀਕ ਕਰਨੀ ਪੈਂਦੀ ਸੀ, ਅੱਜ 'ਖੇਲੋ ਇੰਡੀਆ' ਮੁਹਿੰਮ ਅਧੀਨ ਦੇਸ਼ ਇਨ੍ਹਾਂ ਹੁਨਰਾਂ ਦੀ ਖੋਜ ਕਰ ਰਿਹਾ ਹੈ ਅਤੇ ਉਨ੍ਹਾਂ ਦੀਆਂ ਸਮਰੱਥਾਵਾਂ ਨੂੰ ਸਹੀ ਆਕਾਰ ਦੇ ਰਿਹਾ ਹੈ



ਬਿਨਾ ਕਿਸੇ ਤਣਾਅ ਜਾਂ ਦਬਾਅ ਦੇ ਆਪਣੀ ਸਮਰੱਥਾ ਨੂੰ ਸ਼ਤ–ਪ੍ਰਤੀਸ਼ਤ ਦਿਓ

Posted On: 19 JUN 2022 6:50PM by PIB Chandigarh

ਪ੍ਰਧਾਨ ਮੰਤਰੀਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਦੇ ਇੰਦਰਾ ਗਾਂਧੀ ਸਟੇਡੀਅਮ ਵਿੱਚ ਸ਼ਤਰੰਜ ਓਲੰਪਿਆਡ ਦੇ 44ਵੇਂ ਸੈਸ਼ਨ ਤੋਂ ਪਹਿਲਾਂ ਇਤਿਹਾਸਿਕ ਮਸ਼ਾਲ ਰਿਲੇਅ ਦਾ ਉਦਘਾਟਨ ਕੀਤਾ। ਐੱਫਆਈਡੀਈ (FIDE)  ਦੇ ਪ੍ਰਧਾਨ ਅਰਕਾਡੀ ਡਵੋਰਕੋਵਿਚ ਨੇ ਪ੍ਰਧਾਨ ਮੰਤਰੀ ਨੂੰ ਮਸ਼ਾਲ ਸੌਂਪੀ ਅਤੇ ਸ਼੍ਰੀ ਮੋਦੀ ਨੇ ਇਸ ਨੂੰ ਗ੍ਰੈਂਡਮਾਸਟਰ ਵਿਸ਼ਵਨਾਥਨ ਆਨੰਦ ਹਵਾਲੇ ਕੀਤਾ। ਮਸ਼ਾਲ ਨੂੰ ਚੇਨਈ ਨੇੜੇ ਮਹਾਬਲੀਪੁਰਮ ਵਿਖੇ ਅੰਤਿਮ ਸਥਾਨ 'ਤੇ ਪਹੁੰਚਣ ਤੋਂ ਪਹਿਲਾਂ 40 ਦਿਨਾਂ ਦੀ ਮਿਆਦ ਵਿੱਚ 75 ਸ਼ਹਿਰਾਂ ਵਿੱਚ ਲਿਜਾਇਆ ਜਾਵੇਗਾ। ਰਾਜ ਦੇ ਸ਼ਤਰੰਜ ਗ੍ਰੈਂਡ ਮਾਸਟਰ ਹਰ ਥਾਂ ਇਸ ਮਸ਼ਾਲ ਦਾ ਸੁਆਗਤ ਕਰਨਗੇ। ਪ੍ਰਧਾਨ ਮੰਤਰੀ ਮੋਦੀ ਨੇ ਵੀ ਖੇਲੋ ਸ਼ਤਰੰਜ ਵਿੱਚ ਇੱਕ ਰਸਮੀ ਚਾਲ ਚੱਲੀਜਿਸ ਤੋਂ ਬਾਅਦ ਸ਼੍ਰੀਮਤੀ ਕੋਨੇਰੂ ਹੰਪੀ ਨੇ ਇੱਕ ਚਾਲ ਚਲੀ। ਇਸ ਮੌਕੇ ਕੇਂਦਰੀ ਮੰਤਰੀ ਸ਼੍ਰੀ ਅਨੁਰਾਗ ਸਿੰਘ ਠਾਕੁਰ ਅਤੇ ਸ਼੍ਰੀ ਨਿਸਿਥ ਪ੍ਰਮਾਣਿਕਸ਼ਤਰੰਜ ਖਿਡਾਰੀ ਅਤੇ ਖੇਡ ਪ੍ਰੇਮੀਰਾਜਦੂਤ ਅਤੇ ਸ਼ਤਰੰਜ ਅਧਿਕਾਰੀ ਵੀ ਮੌਜੂਦ ਸਨ।  

ਐੱਫਆਈਡੀਈ (FIDE)   ਦੇ ਪ੍ਰਧਾਨ ਅਰਕਡੀ ਡਵੋਰਕੋਵਿਕ ਨੇ ਮਸ਼ਾਲ ਰਿਲੇਅ ਦੀ ਇੱਕ ਨਵੀਂ ਪਰੰਪਰਾ ਸ਼ੁਰੂ ਕਰਨ ਵਿੱਚ ਪਹਿਲਕਦਮੀ ਕਰਨ ਲਈ ਭਾਰਤ ਸਰਕਾਰ ਦਾ ਧੰਨਵਾਦ ਕੀਤਾਜੋ ਵਿਸ਼ਵ ਭਰ ਵਿੱਚ ਖੇਡ ਨੂੰ ਹਰਮਨਪਿਆਰੀ ਅਤੇ ਪ੍ਰੇਰਿਤ ਕਰੇਗੀ। ਉਨ੍ਹਾਂ ਕਿਹਾ ਕਿ ਐੱਫਆਈਡੀਈ (FIDE)  ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਮੌਜੂਦਗੀ ਅਤੇ ਸਾਡੇ ਲਈ ਸਨਮਾਨ ਵਾਸਤੇ ਧੰਨਵਾਦ ਕਰਨਾ ਚਾਹਾਂਗਾ। ਅਰਕਡੀ ਡਵੋਰਕੋਵਿਕ ਨੇ 2010 ਵਿੱਚ ਪ੍ਰਧਾਨ ਮੰਤਰੀ ਵੱਲੋਂ ਦਿੱਤੇ ਗਏ ਭਾਸ਼ਣ ਨੂੰ ਯਾਦ ਕੀਤਾ ਜਿਸ ਵਿੱਚ ਨਵੀਂ ਕਾਬਲੀਅਤਾਂ ਦੇ ਨਿਰਮਾਣ ਵਿੱਚ ਸ਼ਤਰੰਜ ਦੀ ਖੇਡ ਦੀ ਮਹੱਤਤਾ ਅਤੇ ਡਰਾਈਵਿੰਗ ਸਫ਼ਲਤਾ ਵਿੱਚ ਸਿੱਖਿਆ ਅਤੇ ਖੇਡ ਦੇ ਸੁਮੇਲ ਦੀ ਭੂਮਿਕਾ ਬਾਰੇ ਦੱਸਿਆ ਗਿਆ ਸੀ। ਐੱਫਆਈਡੀਈ ਦੇ ਪ੍ਰਧਾਨ ਨੇ ਆਸ ਪ੍ਰਗਟ ਕੀਤੀ ਕਿ ਸ਼ਤਰੰਜ ਦੀ ਖੇਡ ਭਾਰਤ ਅਤੇ ਦੁਨੀਆ ਭਰ ਦੇ ਸਾਰੇ ਸਕੂਲਾਂ ਦਾ ਹਿੱਸਾ ਬਣ ਜਾਵੇਗੀ। ਉਨ੍ਹਾਂ ਕਿਹਾ ਕਿ ਭਾਰਤ ਅੱਜ ਸ਼ਤਰੰਜ ਦੀ ਖੇਡ ਵਿੱਚ ਸਭ ਤੋਂ ਤੇਜ਼ੀ ਨਾਲ ਵਿਕਾਸ ਕਰਨ ਵਾਲਾ ਦੇਸ਼ ਹੈ ਅਤੇ ਤੁਹਾਡੇ ਕੋਲ ਇਸ 'ਤੇ ਮਾਣ ਕਰਨ ਦੇ ਸਾਰੇ ਕਾਰਨ ਹਨ। ਸ਼ਤਰੰਜ ਦੇ ਹਿੱਤ ਵਿੱਚ ਤੁਸੀਂ ਜੋ ਸ਼ਾਨਦਾਰ ਕੰਮ ਕਰ ਰਹੇ ਹੋਅਸੀਂ ਤੁਹਾਡੀ ਅਗਵਾਈ ਦੇ ਧੰਨਵਾਦੀ ਹਾਂ।

ਇਕੱਠ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਸ਼ਤਰੰਜ ਓਲੰਪਿਆਡ ਖੇਡਾਂ ਲਈ ਪਹਿਲੀ ਮਸ਼ਾਲ ਰਿਲੇਅ ਅੱਜ ਭਾਰਤ ਤੋਂ ਸ਼ੁਰੂ ਹੋ ਰਹੀ ਹੈ। ਭਾਰਤ ਇਸ ਸਾਲ ਪਹਿਲੀ ਵਾਰ ਸ਼ਤਰੰਜ ਓਲੰਪਿਆਡ ਖੇਡਾਂ ਦੀ ਮੇਜ਼ਬਾਨੀ ਕਰਨ ਜਾ ਰਿਹਾ ਹੈ। ਸਾਨੂੰ ਮਾਣ ਹੈ ਕਿ ਇੱਕ ਖੇਡਜੋ ਆਪਣੀ ਜਨਮ ਭੂਮੀ ਤੋਂ ਸ਼ੁਰੂ ਹੋ ਕੇ ਪੂਰੀ ਦੁਨੀਆ ਵਿੱਚ ਆਪਣੀ ਪਹਿਚਾਣ ਬਣਾ ਰਹੀ ਹੈਬਹੁਤ ਸਾਰੇ ਦੇਸ਼ਾਂ ਲਈ ਇੱਕ ਜਨੂੰਨ ਬਣ ਗਈ ਹੈ। ਉਨ੍ਹਾਂ ਕਿਹਾ ਕਿ ਸਦੀਆਂ ਪਹਿਲਾਂ ਇਸ ਖੇਡ ਦੀ ਮਸ਼ਾਲ ਚਤੁਰੰਗ ਦੇ ਰੂਪ ਵਿੱਚ ਭਾਰਤ ਤੋਂ ਲੈ ਕੇ ਪੂਰੀ ਦੁਨੀਆ ਵਿੱਚ ਜਾ ਚੁੱਕੀ ਸੀ। ਅੱਜ ਭਾਰਤ ਤੋਂ ਸ਼ਤਰੰਜ ਦੀ ਪਹਿਲੀ ਓਲੰਪਿਆਡ ਮਸ਼ਾਲ ਵੀ ਨਿਕਲ ਰਹੀ ਹੈ। ਅੱਜ ਜਿਵੇਂ ਕਿ ਭਾਰਤ ਆਪਣੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ 'ਤੇ ਅੰਮ੍ਰਿਤ ਮਹੋਤਸਵ ਮਨਾ ਰਿਹਾ ਹੈਇਹ ਸ਼ਤਰੰਜ ਓਲੰਪਿਆਡ ਦੀ ਮਸ਼ਾਲ ਦੇਸ਼ ਦੇ 75 ਸ਼ਹਿਰਾਂ ਵਿੱਚ ਵੀ ਜਾਵੇਗੀ। ਪ੍ਰਧਾਨ ਮੰਤਰੀ ਨੇ ਕਿਹਾਐੱਫਆਈਡੀਈ ਨੇ ਫੈਸਲਾ ਕੀਤਾ ਹੈ ਕਿ ਸ਼ਤਰੰਜ ਓਲੰਪਿਆਡ ਦੇ ਹਰੇਕ ਸੈਸ਼ਨ ਲਈ ਮਸ਼ਾਲ ਰਿਲੇਅ ਭਾਰਤ ਤੋਂ ਸ਼ੁਰੂ ਹੋਵੇਗੀ। ਇਹ ਸਨਮਾਨ ਸਿਰਫ਼ ਭਾਰਤ ਦਾ ਹੀ ਨਹੀਂ ਬਲਕਿ ਸ਼ਤਰੰਜ ਦੀ ਇਸ ਸ਼ਾਨਦਾਰ ਵਿਰਾਸਤ ਦਾ ਵੀ ਸਨਮਾਨ ਹੈ। ਮੈਂ ਇਸ ਲਈ ਐੱਫਆਈਡੀਈ ਅਤੇ ਇਸ ਦੇ ਸਾਰੇ ਮੈਂਬਰਾਂ ਨੂੰ ਵਧਾਈ ਦਿੰਦਾ ਹਾਂ।

ਪ੍ਰਧਾਨ ਮੰਤਰੀ ਨੇ ਸ਼ਤਰੰਜ ਵਿਚ ਭਾਰਤ ਦੀ ਵਿਰਾਸਤ 'ਤੇ ਧਿਆਨ ਕੇਂਦ੍ਰਿਤ ਕੀਤਾ ਹੈ। ਉਨ੍ਹਾਂ ਕਿਹਾ ਕਿ ਸਾਡੇ ਪੂਰਵਜਾਂ ਨੇ ਚਤੁਰੰਗ ਜਾਂ ਸ਼ਤਰੰਜ ਜਿਹੀਆਂ ਖੇਡਾਂ ਦੀ ਕਾਢ ਕੱਢ ਕੇ ਸਮੱਸਿਆ ਦਾ ਵਿਸ਼ਲੇਸ਼ਣ ਕਰਨ ਅਤੇ ਹੱਲ ਲੱਭਣ ਲਈ ਦਿਮਾਗ ਦੀ ਵਰਤੋਂ ਕੀਤੀ। ਭਾਰਤ ਰਾਹੀਂ ਸ਼ਤਰੰਜ ਦੁਨੀਆ ਦੇ ਕਈ ਦੇਸ਼ਾਂ ਵਿੱਚ ਪਹੁੰਚੀ ਅਤੇ ਬਹੁਤ ਮਸ਼ਹੂਰ ਹੋਈ। ਅੱਜ ਸਕੂਲਾਂ ਵਿੱਚ ਸ਼ਤਰੰਜ ਨੂੰ ਨੌਜਵਾਨਾਂ ਅਤੇ ਬੱਚਿਆਂ ਲਈ ਸਿੱਖਿਆ ਦੇ ਸਾਧਨ ਵਜੋਂ ਵਰਤਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਰਤ ਹਾਲੀਆ ਸਾਲਾਂ ਵਿੱਚ ਸ਼ਤਰੰਜ ਦੀ ਖੇਡ ਵਿੱਚ ਆਪਣੇ ਪ੍ਰਦਰਸ਼ਨ ਵਿੱਚ ਲਗਾਤਾਰ ਸੁਧਾਰ ਕਰ ਰਿਹਾ ਹੈ। ਇਸ ਸਾਲ ਦੇ ਸ਼ਤਰੰਜ ਓਲੰਪਿਆਡ ਵਿੱਚ ਹਿੱਸਾ ਲੈਣ ਵਾਲੀ ਭਾਰਤ ਦੀ ਟੀਮ ਹੁਣ ਤੱਕ ਦੀ ਸਭ ਤੋਂ ਵੱਡੀ ਹੈ। ਪ੍ਰਧਾਨ ਮੰਤਰੀ ਨੇ ਉਮੀਦ ਜਤਾਈ ਕਿ ਭਾਰਤ ਇਸ ਸਾਲ ਮੈਡਲਾਂ ਦਾ ਨਵਾਂ ਰਿਕਾਰਡ ਕਾਇਮ ਕਰੇਗਾ।

ਪ੍ਰਧਾਨ ਮੰਤਰੀ ਨੇ ਉਨ੍ਹਾਂ ਬਹੁਤ ਸਾਰੇ ਸਬਕਾਂ ਬਾਰੇ ਗੱਲ ਕੀਤੀ ਜੋ ਸ਼ਤਰੰਜ ਨਾਲ ਸਾਡੇ ਜੀਵਨ ਵਿੱਚ ਆਉਂਦੇ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਜੀਵਨ ਵਿੱਚ ਕਿਸੇ ਦਾ ਸਥਾਨ ਭਾਵੇਂ ਕੋਈ ਵੀ ਹੋਵੇਇਸ ਨੂੰ ਸਹੀ ਸਹਿਯੋਗ ਅਤੇ ਸਮਰਥਨ ਦੀ ਜ਼ਰੂਰਤ ਹੁੰਦੀ ਹੈਜਿਸ ਤਰ੍ਹਾਂ ਸ਼ਤਰੰਜ ਦੇ ਹਰ ਟੁਕੜੇ ਦੀ ਆਪਣੀ ਵਿਲੱਖਣ ਤਾਕਤ ਅਤੇ ਵਿਲੱਖਣ ਯੋਗਤਾ ਹੁੰਦੀ ਹੈ। ਜੇ ਤੁਸੀਂ ਮੋਹਰੇ ਨਾਲ ਸਹੀ ਚਾਲ ਚਲਾਉਂਦੇ ਹੋ ਅਤੇ ਇਸਦੀ ਸ਼ਕਤੀ ਦੀ ਸਹੀ ਵਰਤੋਂ ਕਰਦੇ ਹੋਤਾਂ ਇਹ ਸਭ ਤੋਂ ਸ਼ਕਤੀਸ਼ਾਲੀ ਬਣ ਜਾਂਦਾ ਹੈ। ਸ਼ਤਰੰਜ ਦੀ ਇਹ ਵਿਸ਼ੇਸ਼ਤਾ ਸਾਨੂੰ ਜੀਵਨ ਦਾ ਵੱਡਾ ਸੰਦੇਸ਼ ਦਿੰਦੀ ਹੈ। ਸਭ ਤੋਂ ਕਮਜ਼ੋਰ ਵਿਅਕਤੀ ਲਈ ਵੀ ਕੋਈ ਲਕਸ਼ ਅਸੰਭਵ ਨਹੀਂ ਹੈ ਜੇਕਰ ਸਹੀ ਸਹਾਰਾ ਅਤੇ ਵਧੀਆ ਮਾਹੌਲ ਦਿੱਤਾ ਜਾਵੇ।

ਸ਼ਤਰੰਜ ਦੇ ਇੱਕ ਹੋਰ ਸਬਕ ਨੂੰ ਉਜਾਗਰ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਸ਼ਤਰੰਜ ਦੀ ਖੇਡ ਦੀ ਇੱਕ ਹੋਰ ਵੱਡੀ ਵਿਸ਼ੇਸ਼ਤਾ ਇਸ ਦੀ ਦੂਰਅੰਦੇਸ਼ੀ ਹੈ। ਸ਼ਤਰੰਜ ਸਾਨੂੰ ਦੱਸਦੀ ਹੈ ਕਿ ਅਸਲ ਸਫ਼ਲਤਾ ਥੋੜ੍ਹੇ ਸਮੇਂ ਦੀ ਸਫ਼ਲਤਾ ਦੀ ਬਜਾਏ ਦੂਰਅੰਦੇਸ਼ੀ ਨਾਲ ਮਿਲਦੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਪਾਠ ਭਾਰਤ ਦੀ ਖੇਡ ਨੀਤੀ ਅਤੇ ਟਾਰਗਟ ਓਲੰਪਿਕ ਪੋਡੀਅਮ ਸਕੀਮ (ਟੌਪਸ) ਜਿਹੀਆਂ ਯੋਜਨਾਵਾਂ ਬਾਰੇ ਦੱਸਦਾ ਹੈਜਿਸ ਦੇ ਨਤੀਜੇ ਸਾਹਮਣੇ ਆਉਣ ਲੱਗੇ ਹਨ।

ਟੋਕੀਓ ਓਲੰਪਿਕਪੈਰਾਲੰਪਿਕਥਾਮਸ ਕੱਪ ਅਤੇ ਮੁੱਕੇਬਾਜ਼ੀ ਵਿੱਚ ਭਾਰਤ ਦੀਆਂ ਹਾਲੀਆ ਸਫ਼ਲਤਾਵਾਂ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਡੇ ਦੇਸ਼ ਵਿੱਚ ਪ੍ਰਤਿਭਾ ਦੀ ਕੋਈ ਕਮੀ ਨਹੀਂ ਹੈ। ਦੇਸ਼ ਦੇ ਨੌਜਵਾਨਾਂ ਵਿੱਚ ਹਿੰਮਤਲਗਨ ਅਤੇ ਤਾਕਤ ਵੀ ਕਾਫੀ ਹੈ। ਪਰ ਪਹਿਲਾਂ ਸਾਡੇ ਇਨ੍ਹਾਂ ਨੌਜਵਾਨਾਂ ਨੂੰ ਸਹੀ ਪਲੈਟਫਾਰਮ ਦੀ ਉਡੀਕ ਕਰਨੀ ਪੈਂਦੀ ਸੀ। ਅੱਜ, 'ਖੇਲੋ ਇੰਡੀਆਮੁਹਿੰਮ ਅਧੀਨ ਦੇਸ਼ ਇਨ੍ਹਾਂ ਪ੍ਰਤਿਭਾਵਾਂ ਦੀ ਖੋਜ ਕਰ ਰਿਹਾ ਹੈ ਅਤੇ ਉਨ੍ਹਾਂ ਦੀਆਂ ਸੰਭਾਵਨਾਵਾਂ ਨੂੰ ਰੂਪ ਦੇ ਰਿਹਾ ਹੈ। ਖੇਲੋ ਇੰਡੀਆ ਤਹਿਤ ਦੇਸ਼ ਦੇ ਦੂਰ-ਦੁਰਾਡੇ ਦੇ ਖੇਤਰਾਂ ਤੋਂ ਖੇਡ ਪ੍ਰਤਿਭਾਵਾਂ ਉਭਰ ਕੇ ਸਾਹਮਣੇ ਆ ਰਹੀਆਂ ਹਨ ਅਤੇ ਦੇਸ਼ ਦੇ ਵੱਖ-ਵੱਖ ਕਸਬਿਆਂ ਅਤੇ ਜ਼ਿਲ੍ਹਿਆਂ ਵਿੱਚ ਆਧੁਨਿਕ ਖੇਡ ਬੁਨਿਆਦੀ ਢਾਂਚਾ ਤਿਆਰ ਕੀਤਾ ਜਾ ਰਿਹਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਨਵੀਂ ਸਿੱਖਿਆ ਨੀਤੀ ਤਹਿਤ ਖੇਡਾਂ ਨੂੰ ਹੋਰ ਅਕਾਦਮਿਕ ਵਿਸ਼ਿਆਂ ਵਾਂਗ ਮੰਨਿਆ ਗਿਆ ਹੈ। ਉਨ੍ਹਾਂ ਕਿਹਾ ਕਿ ਫਿਜ਼ੀਓਸਪੋਰਟਸ ਸਾਇੰਸ ਵਰਗੇ ਖੇਡਾਂ ਦੇ ਕਈ ਨਵੇਂ ਆਯਾਮ ਉੱਭਰ ਰਹੇ ਹਨ ਅਤੇ ਦੇਸ਼ ਵਿੱਚ ਕਈ ਖੇਡ ਯੂਨੀਵਰਸਿਟੀਆਂ ਖੋਲ੍ਹੀਆਂ ਜਾ ਰਹੀਆਂ ਹਨ।

ਪ੍ਰਧਾਨ ਮੰਤਰੀ ਨੇ ਖਿਡਾਰੀਆਂ 'ਤੇ ਉਮੀਦਾਂ ਦੇ ਦਬਾਅ ਨੂੰ ਪ੍ਰਵਾਨ ਕੀਤਾ ਅਤੇ ਉਨ੍ਹਾਂ ਨੂੰ ਬਿਨਾ ਕਿਸੇ ਤਣਾਅ ਜਾਂ ਦਬਾਅ ਦੇ ਆਪਣੀ ਸਮਰੱਥਾ ਦਾ 100 ਪ੍ਰਤੀਸ਼ਤ ਪ੍ਰਦਰਸ਼ਨ ਕਰਨ ਦੀ ਸਲਾਹ ਦਿੱਤੀ। ਉਨ੍ਹਾਂ ਕਿਹਾ ਕਿ ਦੇਸ਼ ਤੁਹਾਡੀ ਮਿਹਨਤ ਅਤੇ ਲਗਨ ਨੂੰ ਦੇਖਦਾ ਹੈ। ਜਿਸ ਤਰ੍ਹਾਂ ਜਿੱਤਣਾ ਕਿਸੇ ਖੇਡ ਲਈ ਜ਼ਰੂਰੀ ਹੈਉਸੇ ਤਰ੍ਹਾਂ ਦੁਬਾਰਾ ਜਿੱਤਣ ਦੀ ਤਿਆਰੀ ਕਰਨਾ ਵੀ ਖੇਡ ਦਾ ਹਿੱਸਾ ਹੈ। ਸ਼ਤਰੰਜ ਵਿੱਚ ਇੱਕ ਗਲਤ ਚਾਲ ਦੇ ਮਹੱਤਵ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਜੇ ਖੇਡ ਇੱਕ ਗਲਤੀ ਨਾਲ ਗਲਤ ਹੋ ਸਕਦੀ ਹੈਤਾਂ ਦਿਮਾਗੀ ਸ਼ਕਤੀ ਦੀ ਵਰਤੋਂ ਕਰਦਿਆਂ ਵਿਅਕਤੀ ਮੁੜ ਮੁਕਾਮ ਹਾਸਲ ਕਰ ਸਕਦਾ ਹੈਇਸ ਲਈ ਸ਼ਾਂਤ ਰਹਿਣਾ ਬੇਹੱਦ ਜ਼ਰੂਰੀ ਹੈ। ਉਨ੍ਹਾਂ ਸੁਝਾਅ ਦਿੱਤਾ ਕਿ ਇਸ ਵਿੱਚ ਯੋਗਾ ਅਤੇ ਮੈਡੀਟੇਸ਼ਨ ਬਹੁਤ ਮਦਦਗਾਰ ਹੋ ਸਕਦੇ ਹਨ। ਉਨ੍ਹਾਂ ਯੋਗ ਨੂੰ ਰੋਜ਼ਾਨਾ ਜੀਵਨ ਦਾ ਹਿੱਸਾ ਬਣਾਉਣ ਅਤੇ ਆਉਣ ਵਾਲੇ ਅੰਤਰਰਾਸ਼ਟਰੀ ਯੋਗ ਦਿਵਸ ਵਿੱਚ ਉਤਸ਼ਾਹ ਨਾਲ ਹਿੱਸਾ ਲੈਣ ਦੀ ਅਪੀਲ ਕੀਤੀ।

ਇਸ ਸਾਲ ਪਹਿਲੀ ਵਾਰ ਅੰਤਰਰਾਸ਼ਟਰੀ ਸ਼ਤਰੰਜ ਫੈਡਰੇਸ਼ਨ - FIDE ਨੇ ਸ਼ਤਰੰਜ ਓਲੰਪਿਆਡ ਮਸ਼ਾਲ ਦੀ ਸਥਾਪਨਾ ਕੀਤੀ ਹੈ ਜੋ ਕਿ ਓਲੰਪਿਕ ਪਰੰਪਰਾ ਦਾ ਹਿੱਸਾ ਹੈਪਰ ਕਦੇ ਵੀ ਸ਼ਤਰੰਜ ਓਲੰਪਿਆਡ ਵਿੱਚ ਇਸ ਦੀ ਵਰਤੋਂ ਨਹੀਂ ਕੀਤੀ ਗਈ ਸੀ। ਭਾਰਤ ਸ਼ਤਰੰਜ ਓਲੰਪਿਆਡ ਟਾਰਚ ਰਿਲੇਅ ਕਰਵਾਉਣ ਵਾਲਾ ਪਹਿਲਾ ਦੇਸ਼ ਹੋਵੇਗਾ। ਖਾਸ ਤੌਰ 'ਤੇਸ਼ਤਰੰਜ ਓਲੰਪਿਆਡਜ਼ ਲਈ ਮਸ਼ਾਲ ਰਿਲੇਅ ਦੀ ਇਹ ਪਰੰਪਰਾ ਹਮੇਸ਼ਾ ਭਾਰਤ ਵਿੱਚ ਸ਼ੁਰੂ ਹੋਵੇਗੀ ਅਤੇ ਮੇਜ਼ਬਾਨ ਦੇਸ਼ ਤੱਕ ਪਹੁੰਚਣ ਤੋਂ ਪਹਿਲਾਂ ਸਾਰੇ ਮਹਾਂਦੀਪਾਂ ਦੀ ਯਾਤਰਾ ਕਰੇਗੀਸ਼ਤਰੰਜ ਦੀਆਂ ਭਾਰਤੀ ਜੜ੍ਹਾਂ ਨੂੰ ਹੋਰ ਉਚਾਈਆਂ ਤੱਕ ਲੈ ਕੇ ਜਾਵੇਗੀ।

44ਵਾਂ ਸ਼ਤਰੰਜ ਓਲੰਪਿਆਡ 28 ਜੁਲਾਈ ਤੋਂ 10 ਅਗਸਤ 2022 ਤੱਕ ਚੇਨਈ ਵਿੱਚ ਹੋਵੇਗਾ। ਸਾਲ 1927 ਤੋਂ ਆਯੋਜਿਤ ਇਸ ਵੱਕਾਰੀ ਮੁਕਾਬਲੇ ਦੀ ਮੇਜ਼ਬਾਨੀ ਪਹਿਲੀ ਵਾਰ ਭਾਰਤ ਵਿੱਚ ਅਤੇ 30 ਸਾਲਾਂ ਬਾਅਦ ਏਸ਼ੀਆ ਵਿੱਚ ਕੀਤੀ ਜਾ ਰਹੀ ਹੈ। 189 ਦੇਸ਼ਾਂ ਦੇ ਭਾਗ ਲੈਣ ਦੇ ਨਾਲਇਹ ਕਿਸੇ ਵੀ ਸ਼ਤਰੰਜ ਓਲੰਪਿਆਡ ਵਿੱਚ ਸਭ ਤੋਂ ਵੱਡੀ ਭਾਗੀਦਾਰੀ ਹੋਵੇਗੀ।

 

 

 

 **********

ਡੀਐੱਸ



(Release ID: 1836069) Visitor Counter : 165